Wednesday, 14 March 2012


ਉਸ ਨੂੰ ਵੀ ਅਪਣੀ ਮਤ ਦਿਉਂ
ਹਰਦੇਵ ਸਿੰਘ, ਜੰਮੂ

ਉਸ ਨੇ ਜੋ ਸਾਲਾਂ ਪਹਿਲਾਂ ਕੀਤਾ ਉਸ ਤੇ ਟਿੱਪਣੀ ਨਹੀਂ ਕਰਾਂ ਗਾ।ਪਰ ਹੁਣੇ ਇੱਕ ਖ਼ਬਰ ਪੜੀ ਹੈ:-

"ਭਾਈ ਰਾਜੋਆਣਾ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਸਿਰਫ਼ ਅਕਾਲ ਤਖ਼ਤ ਸਾਹਿਬ ਨਾ
  ਜੁੜੇ ਹੋਏ ਹਨ, ਇਸ ਕਰਕੇ ਉਹ ਸਿਰਫ਼ ਅਕਾਲ ਤਖ਼ਤ ਦੇ 'ਜੱਥੇਦਾਰ' ਨੂੰ ਹੀ ਮਿਲਣਗੇ" ( ਮੁੱਖ ਪੰਨਾ ਰੋਜ਼ਾਨਾ ਸਪੋਕਸਮੈਨ ਮਿਤੀ,੧੫.੦੩.੨੦੧੨)

ਕੁੱਝ ਜਾਗਰੂਕ ਅਤੇ ਸਵੈ ਘੌਸ਼ਤ ਨਵੇਕਲੀ ਧਾਰਨਾਵਾਂ ਦੇ "ਕ੍ਰਾਂਤੀਕਾਰੀ ਖੋਜੀ", ਭਾਈ ਰਾਜੋਆਣਾ ਨੂੰ ਫ਼ਾਂਸੀ ਤੇ ਚੜਨ ਤੋਂ ਪਹਿਲਾਂ ਅਕਾਲ ਤਖ਼ਤ ਦੇ ਝੁਲੇ ਤੋਂ ਬਾਹਰ ਨਿਕਲਣ ਦਾ ਹਲੂਣਾਂ ਦੇਂਣਾ ਪਸੰਦ ਨਹੀਂ ਕਰਨ ਗੇ ? ਧੁੰਧਾ ਸਾਹਿਬ ਵਲੋਂ ਜੱਥੇਦਾਰ ਨੂੰ ਮਾਨਤਾ ਦੇਂਣ ਵਰਗਾ ਆਰੋਪ ਰਾਜੋਆਣਾ ਤੇ ਵੀ ਨਹੀਂ ਲਗਾਇਆ ਜਾਏਗਾ ?


ਖਵਾਇਸ਼ਾਂ ਬਾਰੇ ਇਕ ਸੂਚਨਾ ਹੋਰ ਵੀ ਸੀ:-


"..ਸਿੱਖ ਕੋਮ ਨੂੰ ਭਾਈ ਰਾਜੋਆਣਾ ਦੀ ੧੭ ਜੁਨ ੨੦੦੮ ਨੂੰ ਘੋਸ਼ਿਤ ਉਹ ਵਸੀਅਤ ਆਦ ਆ ਰਹੀ ਹੈ ਜਿਸ ਵਿਚ ਉਨਾ੍ਹ ਕਿਹਾ ਕਿ ਮੇਰੀ ਮੋਤ ਤੋਂ ਬਾਦ ਉਨਾਂ੍ਹ ਦੇ ਸਰੀਰ ਦੇ ਉਹ ਸਾਰੇ ਅੰਗ ਜਿਹੜੇ ਕਿਸੇ ਦੁਸ਼ਰੇ ਇਨਸਾਨ ਦੇ ਕੰਮ ਆ ਸਕਦੇ ਹੋਣ, ਉਹ ਸਿੱਖਾਂ ਦੀ ਸਰਵ ਉਚ ਅਦਾਲਤ 'ਸ਼੍ਰੀ ਅਕਾਲ ਤਖ਼ਤ ਸਾਹਿਬ' ਨੂੰ ਸਮਰਪਿਤ ਹੋਣਗੇ" ( ਪੰਨਾ ੧੧, ਰੋਜ਼ਾਨਾ ਸਪੋਕਸਮੈਨ ਮਿਤੀ,੧੪.੦੩.੨੦੧੨)


ਕਿਸੇ ਵੀ ਅਦਾਲਤ ਵਿਚ ਜਾਨ ਬਖ਼ਸ਼ੀ ਲਈ ਅਪੀਲ ਨਾ ਕਰਨ ਵਾਲੇ ਇਸ ਵਿਯਕਤੀ ਵਲੋਂ ਗੁਰਮਤਿ ਅਤੇ ਇਤਹਾਸ ਅਨੁਸਾਰ 'ਸ਼੍ਰੀ ਅਕਾਲ ਤਖ਼ਤ ਨੂੰ ਸਿੱਖਾਂ ਦੀ ਸਰਵ ਉਚ ਅਦਾਲਤ' ਮੰਨਣ ਤੇ ਕੁੱਝ ਜਾਗਰੂਕ ਉਸ ਵਿਅਕਤੀ ਨੂੰ ਪੁਜਾਰੀਵਾਦ ਤੋਂ ਗ੍ਰਸਤ ਘੋਸ਼ਤ ਕਰਦੇ ਆਲੋਚਨਾਤਮਕ ਲੇਖ ਨਹੀਂ ਲਿੱਖਣ ਗੇ ?


ਦਰਬਾਰ ਸਾਹਿਬ ਨੂੰ 'ਵਪਾਰਕ ਕੇਂਦਰ' ਕਹਿਣ ਵਾਲੇ ਧਿਰ ਹੁਣ ਭਾਈ ਰਾਜੋਆਣਾ ਦੀ ਨੇਤਰਦਾਨ ਬਾਰੇ ਇਕ ਹੋਰ ਆਖਰੀ ਖਵਾਈਸ਼, ਕਿ ਉਸ ਦਿਆਂ ਅੱਖਾ ਕਿਸੇ ਨੇਤਰਹੀਨ ਰਾਗੀ ਭਾਈ ਲਖਵਿੰਦਰ ਸਿੰਘ ਦੀ ਦ੍ਰਿਸ਼ਟੀ ਸਹਾਰਾ ਬਣ, ਦਰਬਾਰ ਸਾਹਿਬ ਦੇ ਮੰਜ਼ਰ ਨੂੰ ਦੇਖਣ ਵਿਚ ਸਮਰਥ ਰਹਣ, ਬਾਰੇ ਇਹ ਟਿੱਪਣੀ ਕਰਨਾ ਪਸੰਦ ਨਹੀਂ ਕਰਨਗੀਆਂ ਕਿ ਭਾਈ ਸਾਹਿਬ ਦਰਬਾਰ ਸਾਹਿਬ ਤਾਂ ਵਪਾਰ ਦਾ ਕੇਂਦਰ ਹੈ ?


ਹੁਣ ਇਹ  ਸਾਲਾਹਾਂ/ਅਪੀਲਾਂ ਨਹੀਂ ਕੀਤੀਆਂ/ਦਿੱਤੀਆਂ ਜਾਣਗੀਆਂ ਕਿ; ਭਾਈ ਰਾਜੋਆਣਾ ਜੀ ਅਕਾਲ ਤਖ਼ਤ ਦੇ ਜੱਥੇਦਾਰ ਨਾਲ ਮੁਲਾਕਾਤ ਦੇ ਮਾਰਫ਼ਤ ਅਕਾਲ ਤਖ਼ਤ ਪ੍ਰਤੀ ਅਪਣੀ ਨਿਸ਼ਠਾ ਅਤੇ ਸਰਵੋੱਚਤਾ ਦਾ ਪ੍ਰਗਟਾਵਾ ਕਰਕੇ ਜੱਥੇਦਾਰ ਦੇ ਅੱਗੇ ਗੋਡੇ ਨਾ ਟੇਕੋ।ਉਸ ਨੂੰ ਅਕਾਲ ਤਖ਼ਤ ਦਾ ਜੱਥੇਦਾਰ  ਸਵੀਕਾਰ  ਕਰਕੇ ਨਹੀਂ  ਮਿਲਣਾ ਚਾਹੀਦਾ।


ਖ਼ਬਰ ਅਨੁਸਾਰ ਤਾਂ ਭਾਈ ਜੀ ਨੇ ਮੁਲਾਕਾਤ ਕਰਨ ਆਏ ਬੰਦਿਆਂ ਵਿਚੋਂ ਸ਼ਾਯਦ ਪੰਜ ਨਾਲ ਮੁਲਾਕਾਤ ਕੀਤੀ।ਇਸ ਦੇ ਪਿੱਛੇ ਜੇਲ ਪ੍ਰਸ਼ਾਸਨ ਦਾ ਸੁਰਖਿਆ ਕਾਰਨ ਵੀ ਹੋ ਸਕਦਾ ਹੈ। ਖੈਰ! ਖ਼ਬਰ ਅਨੁਸਾਰ ਭਾਈ ਜੀ ਨੇ ਜਿੱਥੇ ਇਕ ਪਾਸੇ ਗਿਲਾ ਕੀਤਾ ਕਿ ਪਹਿਲਾਂ ਕਿਸੇ ਨੂੰ ਉਨਾ੍ਹ ਦੀ ਯਾਦ ਕਿਉਂ ਨਾ ਆਈ ਉੱਥੇ ਹੀ ਸ਼੍ਰੀ ਅਕਾਲ ਤਖ਼ਤ ਬਾਰੇ ਸਿੱਖਾਂ ਦੇ ਅਕੀਦੇ ਨੂੰ ਦੂਹਰਾ ਕੇ ਸ਼੍ਰੀ ਅਕਾਲ ਤਖ਼ਤ ਦਾ ਉਹ ਸ਼ੀਸ਼ਾ ਵਖਾਇਆ ਹੈ ਜਿਸ ਵਿਚ ਕੁੱਝ ਸੱਜਣ ਅਤੇ "ਖੋਜੀ ਅਪਣਾ ਮੁੰਹ ਵੇਖਣ ਦੇ ਕਾਬਲ ਨਹੀਂ ਹਨ।


ਲਿਖ ਦੇਉ ਕਿ ਭਾਈ ਜੀ ਇਹ ਕੰਮ ਨਾ ਕਰੋ ਕਿਉਂਕੀ ਅਕਾਲ ਤਖ਼ਤ ਦਾ ਨਾਮ ਤਾਂ ਅਕਾਲ ਬੁੰਗਾ ਸੀ ਅਕਾਲ ਤਖ਼ਤ ਨਹੀਂ।ਤਖ਼ਤ ਤਾਂ ਅਲੋਪ ਹੋ ਗਿਆ ਸੀ!


ਲਿਖ ਦੇਉ ਕਿ ਅਕਾਲ ਤਖ਼ਤ ਤਾਂ ਹੈ ਹੀ ਨਹੀਂ! ਤਾਂ ਭਾਈ "ਇਕ ਅੱਡੇ" ਲਈ ਜਾਨ ਕਿਉਂ ਦੇਣ ਲੱਗਾ ਵਂੇ? ਕਿਉਂ ਲਗਾ ਵੇਂ ਸਿੱਖ ਸਿਧਾਤਾਂ ਨੂੰ ਢਾਹ ਲਾਣ ?


ਲਿਖ ਦਿਉ ਕਿ ਅਕਾਲ ਤਖ਼ਤ ਨੂੰ ਗੁਰਮਤਿ ਅਨੁਸਾਰ ਪੰਥਕ ਮਸਲਿਆਂ ਦੀ ਸਰਵੋਚ ਅਦਾਲਤ ਮੰਨ ਜੀਵਨ ਮੁੱਕਤੀ ਆਸ ਨਾ ਕਰ ਬਲਕਿ ਕਿਸੇ ਅਦਾਲਤ ਵਿਚ ਜਾਨ ਬਖਸ਼ੀ ਦੀ ਅਪੀਲ ਕਰ ਲੇ!


ਲਿਖ ਦੇਉ ਕਿ ਭਾਈ ਤੇਰੇ ਵਿਚਾਰਾਂ ਨਾਲ ਤਾਂ ਜਾਗਰੂਕ ਲਹਿਰ ਨੂੰ ਪੁੱਠਾ ਗੇੜ ਪੈ ਜਾਏਗਾ! ੀਫ਼ਰ ਸੂਚੇਤ ਪੰਥ ਦਾ ਕੀ ਬਣੇਗਾ?


ਲਿਖ ਦੇਉ ਕਿ ਅਕਾਲ ਤਖ਼ਤ ਬਾਰੇ ਪੰਥ ਪ੍ਰਵਾਣਿਕਤਾ ਦੇ ਨਾਮ ਤੇ ਗੁਰਮਤਿ ਸਿਧਾਤਾਂ ਦੀ ਬਲੀ ਦੇ ਸ਼ਹੀਦ ਬਣਨ ਦੀ ਮਨਮਤਿ ਨਾ ਕਰ!


ਲਿਖ ਦਿਉ ਕਿ ਅਕਾਲ ਤਖ਼ਤ ਦਾ ਜੱਥੇਦਾਰ ਤਾਂ ਹੁੰਦਾ ਹੀ ਨਹੀਂ ਸੀ।ਤੂ ਉਸ ਨੂੰ ਜੱਥੇਦਾਰ ਕਹਿ ਕੇ ਸਿਧਾਂਤ ਕਿਵੇਂ ਭੰਗ ਕਰ ਰਿਹਾ ਵੇਂ ?


ਉਸ ਨੂੰ ਫ਼ੌਰਨ ਅਪਣੇ-ਅਪਣੇ ਖਰੜੇ ਦਿਉ ਤਾਂ ਕਿ ਗੁਰਸਿੱਖ ਹੋ ਕੇ ਸੰਸਾਰ ਤੋਂ ਜਾਏ ਨਾ ਕਿ ਪੁਜਾਰੀਵਾਦੀ ਹੋ ਕੇ।


ਉਸ ਨੂੰ ਸੁਚਨਾ ਦਿਉ ਕਿ ਭਾਈ ਤੂ ਅੰਮ੍ਰਿਤ ਛੱਕ ਤਾਂ ਲਿਆਂ ਹੈ ਪਰ ਸਿਰ ਅਤੇ ਅੱਖਾਂ ਵਿਚ ਛੱਟੇ ਪਾ ਕੇ। ਤੂ ਤਾਂ ਪਾਹੂਲ ਨੂੰ ਅੰਮ੍ਰਿਤ ਕਹਿੰਦਾ ਵੇਂ।ਤੂ ਤਾਂ ਕੇਸਾਧਾਰੀ ਬ੍ਰਹਾਮਣ ਵਾਂਗ ਵੇਂ!
ਉਸ ਨੂੰ ਕਹੋ ਕਿ ਭਾਈ ਤੂ ਤਾਂ ਜਾਗਰੂਕ ਹੀ ਨਹੀਂ।ਮਰਨ ਤੋਂ ਪਹਿਲਾਂ ਉੱਤਰ ਦੇ ਕਿ ਜਾਪੁ, ਚੌਪਈ ਦਾ ਲਿਆਰੀ ਕੋਂਣ ਸੀ ? ਨਹੀਂ ਤਾਂ "ਇਕ ਦਸ਼ਮ ਗ੍ਰੰਥੀਆ" ਹੀ ਹੋ ਅਕਾਲ ਚਲਾਣਾ ਕਰੇਂਗਾ।


ਲਿਖ ਦਿਉ ਕਿ ਭਾਈ ਮਰਨ ਤੋਂ ਪਹਿਲਾਂ ਪ੍ਰਿਥਮ ਭਗਉਤੀ ਨਾ ਬੋਲੀਂ ਅਤੇ ਨਾ ਹੀ ਪ੍ਰਚਲਤ ਅਰਦਾਸ ਕਰੀਂ। ਨਹੀਂ ਤਾਂ ਸਿੱਖ ਨਹੀਂ ਦੁਰਗਾ ਦਾ ਪੁਜਾਰੀ ਸਾਬਤ ਹੋਵੇਂਗਾ।


ਕੁੱਝ ਜਾਗਰੂਕ ਸੱਜਣੋਂ! ਇਸ ਤੋਂ ਪਹਿਲਾਂ ਕਿ ਭਾਈ ਜੀ ਅਪਣੀ ਅੱਖਾਂ ਨੂੰ ਕਿਸੇ ਨੇਤਰਹੀਨ ਦੀ ਦ੍ਰਿਸ਼ਟੀ ਰਾਹੀਂ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਦਾ ਵਸੀਲਾ ਬਨਾਉਂਣ ਅਤੇ ਅਕਾਲ ਤਖ਼ਤ ਦੀ ਸਰਵੋਚਤਾ ਪ੍ਰਤੀ ਨਿਸ਼ਠਾ ਰੱਖਦੇ ਉਸਦੇ ਜੱਥੇਦਾਰ ਨੂੰ ਮਿਲ ਕੇ, ਫ਼ਾਹੇ ਲੱਗ ਜਾਣ, ਤੁਸੀ ਸੁਚੇਤ ਪੰਥ ਨੂੰ ਪੁੱਠੇ ਗੌੜ ਤੋਂ ਬਚਾਉਂਣ ਲਈ ਭਾਈ ਸਾਹਿਬ ਦੀ "ਮਨਮਤੀ" ਸੋਚ ਬਾਰੇ ਲਿਖ-ਲਿਖ ਕੇ ਸਾਲਹਾਂ ਦੇ ਦੇ ਕੇ, ਉਨਾ੍ਹ ਨੂੰ ਮਨਾ ਲੋਵੇ! ਨਹੀ  ਤਾਂ ਉੱਧਰ ਰੱਸੀ ਕੱਸੀ, ਪੈਰਾ ਹੋਠੋਂ ਫੱਟਾ ਖਿੱਸਕਿਆਂ ਤਾਂ ਇੱਧਰ ਆਪ ਜੀ ਦਿਆਂ ਆਲੋਚਨਾਤਨਮਕ ਕਲਮਾਂ ਟੁੱਟ ਜਾਣਗੀਆਂ।ਇਹ ਹੋਵੇਗੀ 'ਸੋ ਸੁਨਾਰ ਦੀ ਤੇ ਇੱਕ ਲੌਹਾਰ' ਦੀ।

ਹਰਦੇਵ ਸਿੰਘ, ਜੰਮੂ
੧੫.੦੩.੨੦੧੨.
                    ਸ਼੍ਰੀ ਅਕਾਲ ਤਖ਼ਤ ਬਾਰੇ ਕਾਲਾ ਅਫ਼ਗ਼ਾਨਾ ਜੀ ਦੇ ਕੁੱਝ ਵਿਚਾਰ`
                                  ਹਰਦੇਵ ਸਿੰਘ, ਜੰਮੂ

ਕਾਲਾ ਅਫ਼ਗ਼ਾਨਾ ਜੀ ਨੇ ਗਲ ਬਾਤ ਦੌਰਾਨ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ  ਸਥਾਨ ਨੂੰ ‘ ਪੂਜਨੀਕ` ਕਿਹਾ। ਪੂਜਨੀਕ ਤੋਂ ਉਨ੍ਹਾਂ ਦਾ ਭਾਵ ਅਤਿ ਸਤਿਕਾਰ ਅਤੇ ਸਿੱਜਦਾ ਯੋਗ ਹੀ ਲਿਆ ਜਾ ਸਕਦਾ ਹੈ ਨਾ ਕਿ ਧੂਪ-ਅਗਰਬਤੀ-ਥਾਲੀ ਲੇ ਕੇ ਪੂਜਣ ਵਾਲਾ। ਦਾਸ ਨੇ ਵੀ ਇੰਝ ਹੀ ਸਮਝਿਆ। ਪਰ ਕੁੱਝ ਪਾਠਕ ਸੱਜਣਾ ਨੇ ਇਸ ਸੂਚਨਾ ਨੂੰ ਇਹ ਕਹਿ ਕੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕਾਲਾ ਅਫ਼ਗ਼ਾਨਾ ਜੀ ਐਸਾ ਨਹੀਂ ਕਹਿ ਸਕਦੇ। ਪਰ ਆਉ ਵੇਖੀਏ ਕਿ ਸਾਲਾਂ ਪਹਿਲਾਂ ਤੋਂ ਹੀ ਕਾਲਾ ਅਫ਼ਗ਼ਾਨਾ ਜੀ ਸ਼੍ਰੀ ਅਕਾਲ ਤਖ਼ਤ ਦੇ ਬਾਰੇ ਇਹ ਵਿਚਾਰ ਵੀ ਰੱਖਦੇ ਹਨ:-

“ਮੁਰਦਾ ਹੋ ਰਹੀ ਕੌਮ ਵਿੱਚ ਸਵੈਮਾਨ ਅਤੇ ਸੂਰਮਤਾਈ ਦਾ ਸਦੀਵੀ ਜਜ਼ਬਾ ਸੁਰਜੀਤ ਕਰਦਾ ਰਹਿਣ ਲਈ, (ਸੰਮਤ ੧੬੬੩ ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਮਹਾਂਬਲੀ ਛੇਵੇਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਸੰਮਤ ੧੬੬੫ ਤੱਕ) ਸ਼ਾਹੀ ਤੱਖ਼ਤ ਵਾਲਾ ਅਕਾਲ ਬੁੰਗਾ ਰਚ ਲਿਆ। ਪੰਚਮ ਸਤਿਗੁਰੂ ਜੀ ਦੀ ਸ਼ਹਾਦਤ ਤੋਂ ਭੈਭੀਤ ਹੋਇਆ ਮੁਗ਼ਲਸਾਹੀ ਦੇ ਜਬਰ ਤੋਂ ਲੁਕਦਾ ਫਿਰਦਾ ਨਿਰਮਲ ਪੰਥੀਆ, ਏਡਾ ਨਿਰਭੈ ਅਤੇ ਬਲਵਾਨ ਹੋ ਗਿਆ ਕਿ. ਸਾਹੀ ਫ਼ੌਜਾਂ ਨੂੰ ਚਾਰ ਵਾਰੀ “ਬੁਥਾੜ ਭੰਨਵੀਂ” ਹਾਰ ਦਾ ਮਜ਼ਾ ਚਖਾਇਅ। ਧਰਮ ਦੇ ਅਦੁਤੀ ਚਾਨਣ=ਮੁਨਾਰੇ ਸ੍ਰੀ ਦਰਬਾਰ ਸਾਹਿਬ ਜੀ ਦੇ ਐਨ ਸਾਹਮਣੇ, ਸੁਜਾਨ ਸਤਿਗੁਰ ਸਾਹਿਬ ਜੀ ਨੇ, ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਲਈ, (ਗੁਰੂ ਬਾਣੀ ਦੇ ਤਹਿਤ ਰਹਿੰਦਿਆਂ), ਸਿਆਸੀ ਅਤੇ ਸਮਾਜੀ ਮਸਲਿਆਂ ਪ੍ਰਤੀ ਗੁਰਮਤੇ ਸੋਧਣ ਦਾ, ਮਹਾਨ ਕੇਂਦਰੀ ਅਸਥਾਨ ਸਿਰਜ ਦਿੱਤਾ ਸੀ।

ਸੰਸਾਰ ਦੇ ਇਤਿਹਾਸ ਵਿੱਚ ਆਪਣੀ ਮਿਸਾਲ ਕੇਵਲ ਆਪ, ਸਤਿਗੁਰੂ ਨਾਨਕ ਸਾਹਿਬ ਜੀ ਦੇ, ਕਈ ਨਿਆਰੇ ਕੌਤਕਾਂ ਵਿਚੋਂ--ਧਰਮ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਦਾ ਪਹਿਲਾ ਅੱਖਰ “ਇਕ” ਦੇ ਥਾਂ “੧” ਲਿਖਣਾ ਵੀ ਸੰਸਾਰ ਦੇ ਸਾਰੇ ਧਰਮ-ਆਗੂਆਂ ਤੋਂ ਨਿਅਰਾ ਕੌਤਕ ਹੈ। ‘ਇੱਕ’ ਦੀ ਚੀਰ-ਫਾੜ ਤੇ ਹੋ ਸਕਦੀ ਹੈ (ਇ=ਇੰਦ੍ਰ ਇ=ਇੱਲ, ਕ=ਕ੍ਰਿਸ਼ਨ, . ਕ=ਕਾਂ. ਆਦਿ) ਪਰ ੧ ਦੀ ਏਕਤਾ ਕਿਸੇ ਵੀ ਵਿਧੀ ਨਾਕ ਭੰਗ ਨਹੀਂ ਹੋ ਸਕਦੀ। ਸਤਿਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖ ਨੂੰ ਕੇਵਲ ਇਕੋ ੧ ਅਕਾਲ ਦਾ ਪੁਜਾਰੀ ਬਣਾਇਆ। ਸ੍ਰੀ ਦਰਬਾਰ ਸਾਹਿਬ ਰੂਪ ਕੇਂਦਰੀ ਧਰਮ-ਅਸਥਾਨ ਵੀ ਕੇਵਲ ਮਾਤ੍ਰ ੧ ਹੀ ਬਣਾਇਆ। ਏਸੇ ੧ ਦੀ ਮਹੱਤਤਾ ਕਾਇਮ ਰੱਖਦਿਆਂ, ਸੰਸਾਰ ਦੇ ਇਤਿਹਾਸ ਵਿੱਚ ਆਪਣੀ ਮਿਸਾਲ ਆਪ, ਸ਼ਾਹੀ ਤਖ਼ਤ ਵਾਲਾ ਅਕਾਲ ਬੁੰਗਾ ਵੀ, ਉਸੇ ਇੱਕ ਧਾਰਮਿਕ-ਕੇਂਦ੍ਰੀ ਅਸ਼ਥਾਨ ਦੇ ਹੀ ਵਿਹੜੇ ਵਿੱਚ ਸਿਰਿਜਿਆ ਗਿਆ ਸੀ। ਮੁਗ਼ਲ-ਸ਼ਾਹੀ ਦੇ ਭੈ ਨੂੰ ਮਾਤ ਪਾ ਰਹੇ, ਦੈਵੀ ਬਰਕਤਾਂ ਵਾਲੇ ਪਰਮ-ਪ੍ਰਤਾਪੀ, ਸ਼ਾਹਿਨਸ਼ਾਹ, ਛੱਟਮ ਪੀਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ- (ਰੂਪ, ਸ੍ਰੀ ਗੁਰੂ ਨਾਨਕ ਸਾਹਿਬ ਜੀ), ਉਸੇ ਇਕੋ ਇੱਕ (੧) ਸ਼ਾਹੀ ਦਰਬਾਰ ਵਿੱਚ ਬਿਰਾਜੇ ਹੋਏ ਸੰਗਤਾਂ ਵਿੱਚ ਨਿਆਰੀ ਜੀਵਨ ਜੋਤਿ ਉਜਾਗਰ ਕਰ ਰਹੇ ਸਨ। ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਦੋਹਾਂ ਦਾ ਮੇਲ- ਸੰਸਾਰ ਦੇ ਇਤਿਹਾਸ ਕੋਲ ਦੈਵੀ ਬਰਕਤਾਂ ਵਾਲਾ ਕੇਵਲ ਮਾਤ੍ਰ ਇਕੋ ਇੱਕ ਕੇਂਦਰੀ ਅਸਥਾਨ ਅੰਮ੍ਰਿਤਸਰ ਵਿਖੇ ਹੀ ਬਣਿਆਂ”

                                                     (ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ)

ਗੁਰਬਿਲਾਸ ਵਿੱਚ ਲਿਖੇ ਬਾਰੇ ਕਾਲਾ ਅਫ਼ਗ਼ਾਨਾ ਜੀ ਦੇ ਵਿਚਾਰ ਕੁੱਝ ਵੀ ਰਹੇ ਹੋਂਣ ਪਰ ਉਹ ਸ਼੍ਰੀ ਅਕਾਲ ਤਖ਼ਤ ਦੀ ਹੋਂਦ ਤੋਂ ਮੁਨਕਰ ਨਹੀਂ ਹਨ। ਇਸਦਾ ਦਾ ਸਬੂਤ ਉਨ੍ਹਾਂ ਦੀ ਅਪਣੀ ਕਲਮੀ ਵੀ ਮੌਜੂਦ ਹੈ। ਜਿਸ ਵਿੱਚ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਨੂੰ ਅਪਣੇ ਹੀ ਸ਼ਬਦਾਂ ਵਿੱਚ ਸਵੈਮਾਨ ਅਤੇ ਸੂਰਮਤਾਈ ਦਾ ਸਦੀਵੀ ਜਜ਼ਬਾ ਸੁਰਜੀਤ ਕਰਨ ਵਾਲਾ, ਮਾਹਨ ਕੇਂਦਰੀ ਸਥਾਨ, ਸੰਸਾਰ ਵਿੱਚ ਆਪਣੀ ਮਿਸਾਲ ਆਪ, ਸ਼ਾਹੀ ਤਖ਼ਤ ਵਾਲਾ ਅਕਾਲ ਬੁੰਗਾ ਅਤੇ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਦੋਹਾਂ ਦੇ ਮੇਲ ਨੂੰ ਦੈਵੀ ਬਰਕਤਾਂ ਵਾਲਾ ਕੇਵਲ ਮਾਤ੍ਰ ਇਕੋ ਇੱਕ ਕੇਂਦਰੀ ਅਸਥਾਨ” ਲਿਖਿਆ/ਸਵੀਕਾਰ ਕੀਤਾ। ੳਨ੍ਹਾਂ ਸ਼੍ਰੀ ਅਕਾਲ ਤਖ਼ਤ ਨੂੰ ‘ਪੰਥ ਦੀ ਏਕਤਾ ਦੇ ਪ੍ਰਤੀਕ` ਕਰਕੇ ਵੀ ਲਿਖਿਆ। ਇਹ ਗਲਾਂ ਦਾਸ ਨੇ ਝੂਠ ਬੋਲਦੇ ਨਹੀਂ ਲਿਖਿਆਂ ਬਲਕਿ ਇਹ ਵੀ ਤਾਂ ਕਾਲਾ ਅਫ਼ਗ਼ਾਨਾ ਜੀ ਦੀ ਹੀ ਕਲਮੀ ਹਨ। ਇਸ ਤੋਂ ਵੱਧ ਹੋਰ ਕੀ ਤਾਰੀਫ਼ ਕਰਦੇ ਉਹ ਸ਼੍ਰੀ ਅਕਾਲ ਤਖ਼ਤ ਦੀ?

ਇਸ ਤੋਂ ਸਪਸ਼ਟ ਹੁੰਦਾ ਹੈ ਕਿ ‘ਸ਼੍ਰੀ ਅਕਾਲ ਤਖ਼ਤ` ਬਾਰੇ ਦਾਸ ਨੇ ਕਾਲਾ ਅਫ਼ਗ਼ਨਾ ਜੀ ਵਲੋਂ ਪ੍ਰਗਟ ਵਿਚਾਰ ਜਨਤਕ ਕਰਦੇ ਕੁੱਝ ਵੀ ਗਲਤ ਨਹੀਂ ਸੀ ਲਿਖਿਆ। ਉਨ੍ਹਾਂ ਤਾਂ ਪਹਿਲਾਂ ਵੀ ਸ਼੍ਰੀ ਅਕਾਲ ਤਖ਼ਤ ਬਾਰੇ ਜ਼ਿਆਦਾ ਸਤਿਕਾਰਪੁਰਨ ਸ਼ਬਦਾਵਲੀ ਵਰਤੀ/ਲਿਖੀ ਹੋਈ ਹੈ ਜਿਸਦਾ ਇੱਕ ਅੱਖਰ ਵੀ ਉਹ ਵਾਪਸ ਲੇਂਣ ਨੂੰ ਤਿਆਰ ਨਹੀਂ ਹਨ।

ਹੁਣ ਜ਼ਰਾ ਹੋਰ ਨੁਕਤੇ ਵੀ ਵਿਚਾਰ ਲਈਏ!

ਇਸੇ ਲੇਖ ਵਿੱਚ “ਅਕਾਲ ਬੁੰਗਾ ਕਿ ਅਕਾਲ ਤਖ਼ਤ” ਸਿਰਲੇਖ ਵਿੱਚ ਕਾਲਾ ਅਫ਼ਗ਼ਾਨਾ ਜੀ ਨੇ ਇੱਕ ਬੜਾ ਵਚਿੱਤਰ ਸਵਾਲ ਨੁਮਾਂ ਸਿੱਟਾ ਕੱਡੀਆ:-

“ਬੜਾ ਯਤਨ ਕੀਤਾ ਪਰ ਦਾਸ ਨੂੰ ਇਹ ਸੂਹ ਕਿਤੋਂ ਨਹੀਂ ਲੱਗੀ, ਕਿ ਮਹਾਨ ਕੋਸ਼ ਵਿੱਚ ਲਿਖਿਆ “ਅਕਾਲ ਬੰਗਾ” ਕਦੋਂ ਅਤੇ ਕਿਵੇਂ “ਅਕਾਲ ਤਖ਼ਤ” ਬਣ ਗਿਆ? ਇਹ ਸ਼ੰਕਾ ਵੀ ਕਿਤੋਂ ਨਿਵਿਰਤ ਨਾ ਹੋਇਆ ਕਿ, ਸਤਿਗੁਰੁ ਜੀ ਦੇ ਅਨੂਪਮ ਦੇਣ “੧” ਦੀ ਏਕਤਾ, ਕਿਸ ਨੇ, ਕਦੋਂ ਭੰਗ ਕਰ ਦਿੱਤੀ? ਸ਼ਾਇਦ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਧਰਮਸਾਲਾ ਤੋਂ ਗੁਰਦੁਆਰਾ ਬਣਾਇਆ ਸੀ, ਉਨ੍ਹਾਂ ਨੇ ਹੀ ਅਕਾਲ ਬੁੰਗੇ ਤੋਂ ਅਕਾਲ ਤਖ਼ਤ ਘੋਸ਼ਤ ਕਰ ਲਿਆ ਹੋਵੇ?”

ਐਸਾ ਲਿਖਣ ਵੇਲੇ ਲਿਖਾਰੀ ਜੀ ਨੇ ਤਿੰਨ ਨੁੱਕਤਿਆਂ ਬਾਰੇ ਵਿਚਾਰ ਨਹੀ ਕੀਤਾ:-

(1) ਮਹਾਨ ਕੌਸ਼ ਵਿੱਚ ਕਿੱਧਰੇ ਨਹੀਂ ਲਿਖਿਆ ਕਿ ਅਕਾਲ ਬੁੰਗਾ ਅਕਾਲ ਤਖ਼ਤ ਨਹੀਂ ਸੀ। ਅਕਾਲ ਬੁੰਗੇ ਦੀ ਐਂਟਰੀ ਵਿੱਚ ਭਾਈ ਕਾਨ ਸਿੰਘ ਨਾਭਾ ਜੀ ਨੇ ਅਕਾਲ ਤਖ਼ਤ ਸ਼ਬਦ ਜੋੜ ਦੀ ਵਰਤੋ ਸਪਸ਼ਟ ਰੂਪ ਵਿੱਚ ਕੀਤੀ ਸੀ। ਬਹੁਤ ਸਾਰੇ ਪ੍ਰਤੀਕ ਐਸੇ ਹਨ ਜਿਨ੍ਹਾਂ ਬਾਰੇ, ਇੱਕ ਹੀ ਸਮੇਂ ਕਾਲ ਵਿਚ, ਇੱਕ ਤੋਂ ਵੱਧ ਸੰਬੌਧਨ ਵਰਤੇ ਜਾਂਦੇ ਹਨ। ‘ਅਕਾਲ` ਸ਼ਬਦ ਤਾਂ ਦੋਹੇਂ ਪਾਸੇ ਸੀ ‘ਤਖ਼ਤ` ਲਈ ਵੀ ਅਤੇ ‘ਬੁੰਗੇ` ਲਈ ਵੀ।

(2) ਸ਼੍ਰੀ ਅਕਾਲ ਤਖ਼ਤ ਨੂੰ ਅਸਲ ਵਿੱਚ ਅਕਾਲ ਬੁੰਗਾ ਦਰਸਾਉਂਣ ਵੇਲੇ ਕਾਲਾ ਅਫ਼ਗ਼ਾਨਾ ਜੀ ਨੇ ਇਸ ਗਲ ਤੇ ਵਿਚਾਰ ਨਹੀਂ ਕੀਤਾ ਕਿ ਉਨਾਂ ਵਲੋਂ ਸਵੀਕਾਰ ਕੀਤਾ ‘ਅਕਾਲ ਬੁੰਗਾ` ਸ਼ਬਦ ਜੋੜ ਵੀ ਉਸੇ ਗੁਰਬਿਲਾਸ ਪੁਸਤਕ ਵਿਚੋਂ ਦੀ ਆਇਆ ਸੀ ਜਿਸ ਤੋਂ ‘ਅਕਾਲ ਤਖ਼ਤ` ਸ਼ਬਦ ਜੋੜ।

(3) ‘੧ ਦੀ ਏਕਤਾ` ਬਾਰੇ ਸਵਾਲ ਕਰਦੇ ਉਨ੍ਹਾਂ ਨੇ ਅਪਣੇ ਹੀ ਲਿਖੇ ਇਹ ਸ਼ਬਦ ਨਹੀਂ ਵਿਚਾਰੇ ਕਿ; “ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਦੋਹਾਂ ਦਾ ਮੇਲ- ਸੰਸਾਰ ਦੇ ਇਤਿਹਾਸ ਕੋਲ ਦੈਵੀ ਬਰਕਤਾਂ ਵਾਲਾ ਕੇਵਲ ਮਾਤ੍ਰ ਇਕੋ ਇੱਕ ਕੇਂਦਰੀ ਅਸਥਾਨ ਅੰਮ੍ਰਿਤਸਰ ਵਿਖੇ ਹੀ ਬਣਿਆਂ” ਉਹ ਤਾਂ ਪਿੱਛੇ ਆਪ ਹੀ ‘ਅਨੇਕਤਾ` (ਦੋ) ਦੇ ‘ਇਕ` ਹੋਂਣ ਦੀ ਗਲ ਲਿਖ ਆਏ ਸੀ। ਭਲਾ ਦੋ ਨਾਮ ਹੋਂਣ ਨਾਲ ‘ਇਕ` ਦਾ ਸਿਧਾਂਤ ਬੰਗ ਹੁੰਦਾ ਹੈ? ਗਬਿੰਦ ਸਿੰਘ, ਦਸ਼ਮੇਸ਼ ਅਤੇ ਕਲਗੀਧਰ ਨਾਲ ‘ਇਕ` ਗੁਰੂ ਦਾ ‘ਏਕਾ` ਭੰਗ ਹੁੰਦਾ ਹੈ? ਖੈਰ!

‘ਅਕਾਲ ਤਖ਼ਤ` ਸ਼ਬਦ ਜੋੜ ਬਾਰੇ ਗੁਰਬਿਲਾਸ ਪੁਸਤਕ ਉਤੇ ਕਾਲਾ ਅਫ਼ਗ਼ਾਨਾ ਜੀ ਨੇ ਸ਼ੰਕਾ ਕੀਤਾ ਤਾਂ ਉਸੇ ਪੁਸਤਕ ਵਿੱਚ ਵਰਤੇ ‘ਅਕਾਲ ਬੁੰਗਾ` ਸ਼ਬਦ ਜੋੜ ਨੂੰ ਕਿਵੇਂ ਬਿਨਾਂ ਸ਼ੰਕਾ ਸਵੀਕਾਰ ਕੀਤਾ? ਉਨ੍ਹਾਂ ਨੇ ਇਕੋ ਪੁਸਤਕ ਵਿੱਚ ਲਿਖੇ ਅਕਾਲ ਬੁੰਗਾ ਸ਼ਬਦ ਨੂੰ ਸਵੀਕਾਰ ਕਰਕੇ “ਅਕਾਲ ਬੰਗਾ” ਕਦੋਂ ਅਤੇ ਕਿਵੇਂ “ਅਕਾਲ ਤਖ਼ਤ” ਬਣ ਗਿਆ? ਵਰਗਾ ਸਵਾਲ ਖੜਾ ਕੀਤਾ!

ਜੇਕਰ ਉਨਾਂ ਸਵੀਕਾਰ ਕੀਤਾ ਕਿ ੬ ਪਾਤਿਸ਼ਾਹ ਜੀ ਨੇ ਇੱਕ ਤਖ਼ਤ ਦੀ ਸਥਾਪਨਾ ਕੀਤੀ ਤਾਂ ਬਿਨਾਂ ਸੰਕਾ ਇਹ ਗਲ ਸਿੱਧ ਹੁੰਦੀ ਸੀ ਕਿ ‘ਅਕਾਲ` ਦੇ ਨਾਲ ‘ਤਖ਼ਤ` ਸ਼ਬਦ ਦੀ ਵਰਤੋਂ ਹੀ ਮੂਲ ਵਰਤੋਂ ਸੀ ਕਿਉਂਕਿ ਬੁੰਗੇ ਦੀ ਉਸਾਰੀ ਤਖ਼ਤ ਬਣਨ ਤੋਂ ਬਾਦ ਹੋਈ ਸੀ।

ਇਸ ਤੱਥ ਦਾ ਇੱਕ ਪੁਖ਼ਤਾ ਪ੍ਰਮਾਣ ਉਸ ਇਤਹਾਸਕ ਤਸਵੀਰ ਤੋਂ ਵੀ ਮਿਲਦਾ ਹੈ ਜੋ ਕਿ ਹਾਲ ਵਿੱਚ ਹੀ ਵੈਬ ਸਾਈਟਾਂ ਤੇ ਛੱਪੀ ਹੈ। 1980 ਦੇ ਦਸ਼ਕ ਦੇ ਅਖੀਰ ਵਿਚ, ਖੁਦਾਈ ਦੌਰਾਨ ਲਈ ਗਈ ਇਸ ਤਸਵੀਰ ਵਿੱਚ ਉਸ ਤਖ਼ਤ ਦਾ ਮੂਲ ਭਾਗ ਸਪਸ਼ਟ ਨਜ਼ਰ ਆਉਂਦਾ ਹੈ ਜਿਸ ਸਥਾਨ ਤੇ ਕਾਲਾਂਤਰ ਵੱਡੇ ਭਵਨ ਨੇ ਅਕਾਰ ਲਿਆ। ਉਹ ਤਖ਼ਤ ਆਲੋਪ ਨਹੀਂ ਹੋਇਆ ਬਲਕਿ ਉਹ ਅੱਜ ਵੀ ਅਕਾਲ ਤਖ਼ਤ ਦੇ ਭਵਨ ਦੇ ਅੰਦਰ ਉਵੇਂ ਹੀ ਮੌਜੂਦ ਹੈ ਜਿਵੇਂ ਕਿ ਕਿਸੇ ਸਰੀਰ ਦੇ ਅੰਦਰ ਦਿਲੋ-ਦਿਮਾਗ! ਜਿਵੇਂ ਕਿਸੇ ਦਰਖ਼ਤ ਦਿਆਂ ਜੜਾਂ! ਵੇਖਣ ਲਈ ਅੱਖਾਂ ਅਤੇ ਸਮਝਣ ਲਈ ਦਿਆਗ ਦੀ ਲੋੜ ਹੈ।

ਇਸ ਥੜਾ ਨੁਮਾਂ ਤਖ਼ਤ ਦੀ ਲੰਭਾਈ ਅਤੇ ਚੋੜਾਈ ਸਪਸ਼ਟ ਕਰਦੀ ਹੈ ਕਿ ਇਹ ਉਸ ਸਥਾਨ ਤੇ ਉਸਰੇ ਭਵਨ ਦੀ ਦੀਵਾਰ ਦੀ ਨੀਂਹ ਨਹੀਂ ਸੀ ਬਲਕਿ ਤਖ਼ਤ ਦਾ ਹਿੱਸਾ ਹੀ ਸੀ। ਕੁੱਝ ਬੰਨ ਤਰੋੜ ਤੋਂ ਬਾਦ ਵੀ ਇਸਦੀ ਚੋੜਾਈ, ਦਰਸ਼ਨੀ ਡਿਯੁਢੀ ਵਲੋਂ, ਅੱਗੇ ਤੋਂ ਪਿੱਛੇ ਵੱਲ, ਮੌਜੂਦਾ ਇਮਾਰਤ ਦੀ ਹੋਠਲੀ ਚੌੜਾਈ ਦਾ ਲਗਭਗ ੩੦% ਤੋਂ ਵੱਧ ਹਿੱਸਾ ਕਵਰ ਕਰਦੀ ਪ੍ਰਤੀਤ ਹੁੰਦੀ ਹੈ।

ਧਿਆਨ ਨਾਲ ਵੇਖਣ ਤੇ ਸਪਸ਼ਟ ਹੁੰਦਾ ਹੈ ਕਿ ਇਸ ਥੜਾ ਨੁਮਾਂ ਤਖ਼ਤ ਦੀ ਨੀਂਹ ਉਸ ਵੇਲੇ ਹੋਈ ਖੁਦਾਈ ਦੇ ਤਲ ਤੋਂ ਵੀ ਡੰਗੀ ਸੀ। ਬਾਕੀ ਨੀਹਾਂ ਤਾਂ ਖੋਦ ਕੇ ਬਾਹਰ ਕੱਡੀਆਂ ਗਈਆਂ ਹਨ ਪਰ ਇਸ ਭਾਗ ਦੀ ਨੀਂਹ ਹੋਰ ਡੁੰਗੀ ਸੀ। ਯਾਨੀ ਇਸੇ ਵੇਲੇ ਦੀ ਇਮਾਰਤ ਦੀਆਂ ਨੀਹਾਂ ਤੋਂ ਵੀ ਡੁੰਗੀ! ਪ੍ਰਤੱਖ ਦਰਸੀਆਂ ਨੇ ਦਾਸ ਨੂੰ ਦੱਸਿਆ ਹੈ ਕਿ ਬੜਾ ਮਜ਼ਬੂਤ ਹੋਂਣ ਕਾਰਨ ਇਸ ਭਾਗ ਨੂੰ ਛਿੱਲਣਾਂ ਵੀ ਮੂਸ਼ਕਿਲ ਹੋ ਰਿਹਾ ਸੀ। ਇਹ ਮੁਹੋਂ ਬੋਲਦੀ ਤਸਵੀਰ ਹੇਠ ਲਿਖੇ ਲਿੰਕ ਤੇ ਵੇਖੀ ਜਾ ਸਕਦੀ ਹੈ।

http://www.khalsanews.org/articles/2012/03%20Mar%2012/06%20Mar%2012%20Jhande%20Bunge%20-%20IS%20Kanpur.htm

 ਖ਼ੈਰ! ਇਹ ਵਿਸ਼ਾ ਇੱਕ ਹੋਰ ਗਲ ਵੀ ਸਪਸ਼ਟ ਕਰਦਾ ਹੈ ਕਿ ‘ਅਕਾਲ ਤਖ਼ਤ ਕਿ ਅਕਾਲ ਬੁੰਗਾ` ਵਿਸ਼ਾ ਕਿਸੇ ਲਿਖਾਰੀ ਦੀ ਤਾਜ਼ਾ “ਕ੍ਰਾਂਤੀਕਾਰੀ” ਧਾਰਨਾ ਨਹੀਂ ਬਲਕਿ ਇਸ ਨੁੱਕਤੇ ਦੀ ਗਲ ਪਹਿਲਾਂ ਕਾਲਾ ਅਫ਼ਗ਼ਾਨਾ ਜੀ ਨੇ ਕੀਤੀ ਸੀ ਜਿਸ ਤੇ ਉਸ ਵੇਲੇ ਢੁੱਕਵਾਂ ਸੰਵਾਦ/ਵਿਸ਼ਲੇਸ਼ਣ ਨਹੀਂ ਹੋ ਪਾਇਆ। ਪਰ ਹੁਣ ਅਲੋਪ ਹੋ ਗਿਆ ਅਲੋਪ ਹੋ ਗਿਆ ਦਾ ‘ਰੋਲਾ` ਮਤਾਰ ਹੈ ਜਿਸ ਨੂੰ “ਕ੍ਰਾਤੀਕਾਰੀ” ਅਤੇ “ਨਵੇਕਲੀ” ਧਾਰਨਾ ਕਰਕੇ ਪੇਸ਼ ਕਰਨ ਦਾ ਜਤਨ ਹੈ।

ਹਰਦੇਵ ਸਿੰਘ, ਜੰਮੂ
੧੩. ੦੩. ੨੦੧੨

Sunday, 11 March 2012

'ਸੰਵਾਦ ਤੋਂ ਹੱਟਦੇ ਕਦਮ'
ਹਰਦੇਵ ਸਿੰਘ, ਜੰਮੂ

ਦਾਸ ਨੇ ਨਿਤਨੇਮ ਬਾਰੇ ਚਰਚਾ ਲਈ ਇੱਕ ਖੁੱਲਾ ਬੇਨਤੀ ਰੂਪ ਸੱਦਾ ਇਨਾਂ੍ਹ ਸ਼ਬਦਾਂ ਵਿਚ ਦਿੱਤਾ ਸੀ:-

"ਇਹ ਚਰਚਾ ਤਿੰਨ ਨਿਰਪੱਖ ਬੰਦਿਆਂ ਦੇ ਪੈਨਲ ਦੇ ਸਾ੍ਹਮਣੇ ਹੋਏ।ਨਿਰਪੱਖ ਪੈਨਲ ਤੋਂ ਭਾਵ ਇਹ ਹੈ ਕਿ ਉਹ 'ਸਿੱਖ' ਹੋਂਣ ਅਤੇ ਉੱਚ ਅਦਾਲਤਾਂ ਤੋਂ ਰਿਟਾਈਰ ਹੋਏ ਬੰਦੇ ਹੋਂਣ ਕਿਉਂਕਿ ਇਕ ਤਾਂ ਉਹ ਤਜ਼ਰਬੇਕਾਰ ਬੁੱਧੀਜੀਵੀ ਹੁੰਦੇ ਹਨ ਅਤੇ ਦੂਜਾ ਸਾ੍ਹਮਣੇ ਚਲ ਰਹੇ ਕਿਸੇ ਸੰਵਾਦ ਨੂੰ ਵਿਚਾਰਨ ਅਤੇ ਉਸ ਬਾਰੇ ਨਿਰਪੱਖ ਟਿੱਪਣੀ (ਕਾਮੇਂਟਸ) ਕਰਨ ਦੀ ਵਧੇਰੀ ਕਾਬਲੀਅਤ ਰੱਖਦੇ ਹਨ। ਨਾਲ ਹੀ ਉਹ ਸੰਵਾਦ ਕਰਨ ਵਾਲੀ ਕਿਸੇ ਧਿਰ ਨਾਲ ਸਬੰਧਤ ਨਹੀਂ ਹੋਂਣ ਗੇ।ਹੋਰ ਕਿਸੇ ਪੈਨਲ ਵਿਚ ਨਿਰਪੱਖਤਾ ਬਾਰੇ ਕਿੰਤੂ-ਪਰੰਤੂ ਹੁੰਦਾ ਰਹੇਗਾ ਅਤੇ ਪੈਨਲ ਬਾਰੇ ਸਹਿਮਤੀ ਨਹੀਂ ਬਣ ਪਾਏਗੀ। ਅਧਿਕਾਰ ਖ਼ੇਤਰ ਤੋਂ ਬਾਹਰ ਹੋਂਣ ਕਾਰਨ ਇਹ ਕੇਵਲ ਆਪਸੀ ਸੰਵਾਦ ਦਾ ਉਪਰਾਲਾ ਹੋਵੇਗਾ ਨਾ ਕਿ 'ਸਿੱਖ ਰਹਿਤ ਮਰਿਆਦਾ' ਬਾਰੇ ਕਿਸੇ ਨਿਰਨੇ ਦੀ ਕੋਈ ਪ੍ਰਕ੍ਰਿਆ।ਭਾਗ ਲੇਂਣ ਵਾਲੇ ਸਾਰੇ ਸੱਜਣ, ਪੈਨਲ ਵਲੋਂ ਕੀਤੀ ਸੇਧ ਰੂਪੀ ਟਿੱਪਣੀਆਂ ਅਗਲੀ ਵਿਚਾਰ ਲਈ ਵਿਚਾਰਣ ਗੇ।ਸਾਰੀ ਚਰਚਾ ਦੀ ਰਿਕਾਰਡਿੰਗ ਵੀ ਹੋਵੇ।ਚਰਚਾ ਕੇਵਲ ਉਪਰੋਕਤ ਵਿਸ਼ੇ ਤੇ ਹੀ ਹੋਵੇਗੀ।ਸੰਵਾਦ ਦਾ ਨਿਰੋਲ ਭਾਵ ਕੇਵਲ ਸਮਝਣ-ਸਮਝਾਉਂਣ ਹੋਵੇਗਾ ਨਾ ਕਿ ਹਾਰ ਜਿੱਤ!" (ਸਿਰਲੇਖ, 'ਬੇਨਤੀ ਪੱਤਰ', hardevsinghjammu.blogspot.com )


ਕਿਸੇ ਸੱਜਣ ਨੇ ਇਸ ਬੇਨਤੀ ਨੂੰ ਅਜੇ ਸਵੀਕਾਰ ਨਹੀਂ ਕੀਤਾ। ਹਾਂ ਪਤਾ ਚਲਿਆ ਹੈ ਕਿ ਕੁੱਝ ਸੱਜਣਾਂ ਦਾ ਕਹਿਣਾ ਹੈ ਕਿ ਉੱਚ ਅਦਾਲਤਾਂ ਦੇ ਰਿਟਾਇਰਡ ਸਿੱਖ ਜੱਜਾਂ ਦੇ ਪੈਨਲ ਨੂੰ ਸਿੱਖੀ ਦੇ ਬਾਰੇ ਜਾਣਕਾਰੀ ਨਹੀਂ ਹੋਵੇਗੀ।ਇਹ ਤਰਕ ਬੜਾ ਹਲਕਾ ਹੈ। ਜਿਵੇਂ ਕਿ ਉੱਪਰ ਸਪਸ਼ਟ ਕਰ ਚੁੱਕਿਆ ਹਾਂ ਕਿ ਜੱਜਾਂ ਬਗ਼ੈਰ ਨਿਰਪੱਖ ਪੈਨਲ ਬਾਰੇ ਸਹਮਤੀ ਬਣਨੀ ਔਖੀ ਹੋਵੇਗੀ। ਵੈਸੇ ਵੀ ਜੱਜਾਂ ਦੀ ਟਿੱਪਣੀ ਕੋਈ ਨਿਰਨਾ ਨਹੀਂ ਹੋਵੇਗੀ ਬਲਕਿ ਉਸ ਟਿੱਪਣੀ ਨੂੰ ਅਗਲੀ ਵਿਚਾਰ ਲਈ ਵਿਚਾਰਿਆ ਜਾਵੇਗਾ।ਫ਼ਿਰ ਸੰਵਾਦ ਤੋਂ ਹਿੱਚਕ ਕੈਸੀ?ਕਦਮ ਸੰਵਾਦ ਤੋਂ ਹੱਟਦੇ ਪ੍ਰਤੀਤ ਹੋ ਰਹੇ ਹਨ! ਖ਼ੈਰ, ਇਸ ਤਰਕ ਨੂੰ ਵੀ ਵਿਚਾਰ ਲੇਂਦੇ ਹਾਂ ਕਿ ਸਿੱਖ ਜੱਜਾਂ ਨੂੰ ਸਿੱਖ ਸਿਧਾਤਾਂ ਦੀ ਸਮਝ ਨਹੀਂ ਹੋਵੇਗੀ!


ਐਸਾ ਤਰਕ ਦੇਂਣ ਵਾਲੇ ਸੱਜਣੋਂ, ਸਿੱਖ ਸਿਧਾਤਾਂ ਦੀ ਸਮਝ ਰੱਖਣ ਵਾਲੇ ਭਾਈ ਕਾ੍ਹਨ ਸਿੰਘ ਨਾਭਾ, ਪ੍ਰੋ. ਸਾਹਿਬ ਸਿੰਘ, ਪ੍ਰੋ. ਗੁਰਮੁਖ ਸਿੰਘ, ਪ੍ਰਿ. ਤੇਜਾ ਸਿੰਘ ਆਦਿ ਵਿਦਵਾਨਾਂ ਨੂੰ ਤਾਂ ਤੁਸੀ ਮੰਨਦੇ ਨਹੀਂ ਪਰ ਜਿਨਾ੍ਹ ਨੂੰ ਸਿੱਖ ਸਿਧਾਤਾਂ ਦੀ ਘੱੱਟ ਸਮਝ ਹੈ ( ਆਮ ਸਿੱਖ) ਉਨਾਂਹ ਨੂੰ ਨਿਤਨੇਮ ਬਾਰੇ ਅਪਣੇ ਅਧਾਰਹੀਨ ਚਿੱਤਨ ਰਾਹੀਂ ਕਿਉਂ ਵਰਗਲਾ ਰਹੇ ਹੋ ? ਇਹ ਕਿਹੜੀ ਨੀਤੀ ਹੈ? ਜੇਕਰ ਤੁਸੀ ਆਮ ਸਿੱਖ ਨੂੰ ਵਰਗਲਾ ਸਕਦੇ ਹੋ ਤਾਂ ਸੂਝਵਾਨ ਜੱਜਾਂ ਦੇ ਸਾ੍ਹਮਣੇ ਸੰਵਾਦ ਰਚਾਉਂਣ ਬਾਰੇ "ਜੱਜਾਂ ਨੂੰ ਸਿੱਖੀ ਬਾਰੇ ਘੱਟ ਸਮਝ ਹੋਵੇਗੀ" ਦਾ ਤਰਕ ਕਿਉਂ ਦੇ ਰਹੇ ਹੋ ? ਤੁਸੀ 'ਚਿੱਤ ਵੀ ਮੇਰੀ' ਅਤੇ 'ਪੱਟ ਵੀ ਮੇਰੀ' ਵਾਲੀ ਗਲ ਕਰ ਰਹੇ ਹੋ!


ਕੀ ਭਾਈ ਕਾ੍ਹਨ ਸਿੰਘ ਨਾਭਾ, ਪ੍ਰੋ. ਸਾਹਿਬ ਸਿੰਘ, ਪ੍ਰੋ. ਗੁਰਮੁਖ ਸਿੰਘ, ਪ੍ਰਿ. ਤੇਜਾ ਸਿੰਘ,ਸ. ਕਪੂਰ ਸਿੰਘ ਆਦਿ ਅਣਗਿਣਤ ਵਿਦਵਾਨਾਂ ਨੂੰ ਵੀ ਸਿੱਖੀ ਬਾਰੇ ਸਮਝ ਨਹੀਂ ਸੀ? ਕੀ ਅੱਜ ਸਿੱਖੀ ਦੇ ਪ੍ਰਚਾਰ ਵਿਚ ਲੱਗੇ ਮਿਸ਼ਨਰੀ ਕਾਲੇਜਾਂ ਨੂੰ ਵੀ ਸਿੱਖੀ ਬਾਰੇ ਕੋਈ ਸਮਝ ਨਹੀਂ ਹੈ

 
ਸੱਜਣੋਂ ਇਸ ਵਿਚ ਸ਼ੱਕ ਨਹੀਂ ਕਿ ਆਪ ਜੀ ਨੇ ਕੁੱਝ ਸੱਜਣਾਂ ਦੀ ਨਾਸਮਝ ਲਿਖਤਾਂ ਅਤੇ ਕਿਆਸਾਂ ਦੀ ਨਕਲ ਕਰਦੇ ਕੁੱਝ ਪੰਥ ਦਰਦੀਆਂ ਨੂੰ ਜਜ਼ਬਾਤੀ ਕਰਕੇ ਨਿਤਨੇਮ ਬਾਰੇ ਭੁੱਲੇਖੇ ਵਿਚ ਪਾ ਲਿਆ ਹੈ। ਕੁੱਝ ਦਰਦੀ ਤਾਂ ਦੇਖਾ-ਦੇਖੀ ਆਪ ਜੀ ਦੀ ਸੁਰ ਵਿਚ ਸੁਰ ਮਿਲਾਣ ਕਾਰਨ ਸੋਚ ਰਹੇ ਹਨ ਕਿ ਹੁਣ ਅਪਣਾ ਕਿਹਾ ਕਿਵੇਂ ਵਾਪਸ ਲਈਏ ? ਉਹ ਮਜਬੂਰ ਜਿਹੇ ਲੱਗਦੇ ਹਨ। ਪਰ ਇਹ ਨਾ ਸੋਚੋ ਕਿ ਆਪ ਜੀ ਦਿਆਂ ਗਲਾਂ ਲਈ ਪੰਥ ਪਾਸ ਕਿੱਧਰੇ ਕੋਈ ਜਵਾਬ ਨਹੀਂ।ਤੁਸੀ ਸੰਵਾਦਹੀਨਤਾ ਦਾ ਫ਼ਾਇਦਾ ਚੁੱਕਿਆ ਹੈ।ਵਿਦਵਤਾ ਤੇ ਤਾਂ ਹੈ ਕਿ ਕਿਸੇ ਢੁੱਕਵੇਂ ਨਿਰਪੱਖ ਫ਼ੌਰਮ ਤੇ ਸੰਵਾਦ ਕਰੀਏ ਤਾਂ ਕਿ ਅਗਲੀ ਵਿਚਾਰ ਲਈ ਮਾਹੋਲ ਬਣ ਸਕੇ।


ਹਰਦੇਵ ਸਿੰਘ, ਜੰਮੂ- ੧੦.੦੩.੨੦੧੨

Wednesday, 7 March 2012

'ਯਾਦਾਸ਼ਤ ਪੱਤਰ' ਅਤੇ ਕੁੱਝ ਸਵਾਲ'
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਤ.ਗੁ.ਪਰਿਵਾਰ ਦੇ ਸੱਜਣੋਂ,
ਸਤਿ ਸ਼੍ਰੀ ਅਕਾਲ !

ਆਪ ਜੀ ਨੇ ਨਿਜੀ ਇਸਤੇਮਾਲ ਲਈ 'ਗੁਰਮਤਿ ਜੀਵਨ ਜਾਚ' ਦਾ ਖਰੜਾ ਪੇਸ਼ ਕਰਨ
ਪਰੰਤ ਉਸ ਨੂੰ ਗ਼ੈਰਬਾਜਬ ਅਤੇ ਅਨਅਧਿਕਾਰਕ ਢੰਗ ਨਾਲ 'ਸਿੱਖ ਰਹਿਤ ਮਰਿਆਦਾ' ਸੁਧਾਰ ਦਾ ਨਾਮ ਦਿੰਦੇ ਹੋਏ ਤੀਜੇ ਪੜਾਅ ਬਾਰੇ ਲੇਖ ਲਿਖਿਆ ਸੀ। ਜਿਸ ਬਾਰੇ ਮਿਤੀ ੧੬.੦੨.੨੦੧੨ ਨੂੰ ਦਾਸ ਨੇ ਆਪ ਜੀ ਤੋਂ ਸਿੱਖ ਮਾਰਗ.ਕਾਮ ਤੇ ਕੁੱਝ ਸਵਾਲ ਪੁੱਛੇ ਸੀ।ਜਿਨਾਂ੍ਹ ਦਾ ਜਵਾਬ ਆਪ ਜੀ ਨੇ ਅੱਜੇ ਤਕ ਨਹੀਂ ਦਿੱਤਾ।ਇਸ ਲਈ ਦੂਬਾਰਾ ਬੇਨਤੀ ਹੈ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਮੱਧੇਨਜ਼ਰ ਚੁੱਕੇ ਗਏ ਨੁੱਕਤਿਆਂ ਬਾਰੇ ਅਪਣਾ ਪੱਖ/ਸਟੇਂਡ ਜਨਤਕ ਕਰਨ ਦੀ ਕਿਰਪਾਲਤਾ ਕਰੋ।ਇਹ ਵੀ ਸਪਸ਼ਟ ਕਰ ਦੇਂਣਾ ਕਿ ਆਪ ਜੀ ਦਾ ਖਰੜਾ ਦਾ ਸਿਰਲੇਖ 'ਗੁਰਮਤਿ ਜੀਵਨ ਜਾਚ' ਹੈ ਜਾਂ 'ਸਿੱਖ ਰਹਿਤ ਮਰਿਆਦਾ'?
ਹਰਦੇਵ ਸਿੰਘ, ਜੰਮੂ
੦੭.੦੩.੨੦੧੨

ਸਤਿਕਾਰ ਯੋਗ ਪ੍ਰੋ. ਇੰਦਰ ਸਿੰਘ ਘੱਗਾ, ਅਮਰਜੀਤ ਸਿੰਘ ਚੰਦੀ,ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ, ਦਲੀਪ ਸਿੰਘ ਕਸ਼ਮੀਰੀ, ਉਪਕਾਰ ਸਿੰਘ ਫਰੀਦਾਬਾਦ, ਗੁਰਸੇਵਕ ਸਿੰਘ ਮੱਦਰਸਾ, ਬਲਦੇਵਸਿੰਘ ਦਿੱਲੀ ਅਤੇ ਜਗਜੀਤ ਸਿੰਘ ਪੁੰਛ ਜੀਉ
ਸਤਿ ਸ਼੍ਰੀ ਅਕਾਲ ਪਰਵਾਨ ਕਰਨੀ!

ਸਿੱਖ ਪੰਥ ਇੱਕ ਪੰਥ ਹੈ। ਗੁਰੂ ਦਾ ਸਿਰਜਿਆ! ਇਸ ਵਿਚ ਸਿਆਣੇ/ਜਾਗਰੂਕ ਬੰਦਿਆਂ ਨੂੰ ਸੁਚੇਤ ਕਿਹਾ ਜਾਂਦਾ ਹੈ ਜਿਸ ਨੂੰ ਅਸੀਂ ਸੁਚੇਤ ਵਰਗ/ਧਿਰ ਤਾਂ ਕਹਿ ਸਕਦੇ ਹਾਂ।ਕਦੇ ਪੜੀਆ ਨਹੀਂ ਕਿ ਗੁਰੂ ਸਾਹਿਬਾਨ ਨੇ 'ਇਕ ਪੰਥ' ਵਿਚ ਕਿਸੇ ਵੱਖਰੇ "ਸੁਚੇਤ ਪੰਥ" ਦੀ ਸਿਰਜਨਾ ਕੀਤੀ ਸੀ।ਖ਼ੈਰ, ਇਸ ਟਰਮ ਦੀ ਵਰਤਨ ਨਵੇਂ ਕਾਰਨਾਂ ਕਰਕੇ ਵੀ ਹੋ ਰਹੀ ਹੈ।ਕੁੱਝ ਦੇਰ ਇਸ ਚਰਚਾ ਲਈ ਸੁਚੇਤ ਪੰਥ ਟਰਮ ਨੂੰ ਵਰਤ ਲੇਂਦਾ ਹਾਂ।

ਸਿੱਖ ਮਾਰਗ.ਕਾਮ ਤੇ ਛੱਪੇ ਇਕ ਪੱਤਰ ਰਾਹੀਂ ਇਹ ਸੂਚਨਾ ਮਿਲੀ ਹੈ:- 

"ਸੋ ਇਸ ਉਪਰਾਲੇ ਨੂੰ 'ਸਾਂਝਾ-ਰੂਪ' ਦੇਣ ਦੇ ਮੰਸ਼ੇ ਨਾਲ ਪਰਿਵਾਰ ਨੇ ਤੀਜੇ ਪੜਾਅ ਦੀ ਕਾਰਵਾਈ ਪਰਿਵਾਰ ਦੇ ਨਾਮ ਹੇਠ ਕਰਵਾਉਣ ਦੀ ਥਾਂ ਸੁਚੇਤ ਪੰਥ ਦੇ ਸਾਂਝੇ ਨੁਮਾਇੰਦਿਆਂ ਨੂੰ ਬੇਨਤੀ ਕਰਕੇ 'ਸੁਧਾਰ ਇੱਕਤਰਤਾ ਪ੍ਰਬੰਧਕ ਕਮੇਟੀ' ਦਾ ਗਠਨ ਕਰ ਦਿਤਾ।ਇਸ ਕਮੇਟੀ ਵਿੱਚ ਪ੍ਰੋ. ਇੰਦਰ ਸਿੰਘ ਘੱਗਾ, ਅਮਰਜੀਤ ਸਿੰਘ ਚੰਦੀ,ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ, ਦਲੀਪ ਸਿੰਘ ਕਸ਼ਮੀਰੀ, ਉਪਕਾਰ ਸਿੰਘ ਫਰੀਦਾਬਾਦ, ਗੁਰਸੇਵਕ ਸਿੰਘ ਮੱਦਰਸਾ, ਬਲਦੇਵਸਿੰਘ ਦਿੱਲੀ ਅਤੇ ਜਗਜੀਤ ਸਿੰਘ ਪੁੰਛ ਸ਼ਾਮਿਲ ਹਨ।ਜਿਨਾਂ੍ਹ ਕੁੱਝ ਕੁ ਸੱਜਣਾਂ ਨੂੰ 'ਸੱਦਾ ਪੱਤਰ' ਪਹੁੰਚ ਚੁੱਕੇ ਹਨ, ਉਨਾਂ੍ਹ ਨੂੰ ਤਾਂ ਇਸ ਦਾ ਗਿਆਨ ਹੋ ਚੁੱਕਾ ਹੋਵੇਗਾ।ਤੀਜੇ ਪੜਾਅ ਦੀ ਸਾਰੀ ਕਾਰਵਾਈ ਸੁਚੇਤ ਪੰਥ ਦੀ ਨੁਮਾਇੰਦਗੀ ਕਰਦੀ ਇਸ 'ਸਾਂਝੀ ਕਮੇਟੀ' ਦੀ ਦੇਖ ਰੇਖ ਹੇਠ ਸਿਰੇ ਚੜਾਈ ਜਾਵੇਗੀ" (ਤ.ਗੁ.ਪਰਿਵਾਰ ਮਿਤੀ ੦੬.੦੩.੨੦੧੨, ਸਿੱਖ ਮਾਰਗ.ਕਾਮ)
 
ਇਸ ਸੂਚਨਾ ਅਨੁਸਾਰ ਆਪ ਜੀ "ਸੁਚੇਤ ਪੰਥ" ਵਲੋਂ ਸਾਂਝੇ ਨੁਮਾਂਇੰਦਾ ਕਮੇਟੀ ਬਣੇ ਹੋ।ਨਾਲ ਹੀ ਇਹ ਸੁਚਨਾ ਵੀ ਮਿਲੀ ਹੈ:-

"ਜੇ ਕੋਈ ਸੱਜਣ ਇਸ ਉਪਰਾਲੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ, ਪਰ ਉਸ ਦਾ ਨਾਮ ੧੬ ਜਨਵਰੀ ਵਾਲੀ ਸੂਚੀ ਵਿੱਚ ਸ਼ਾਮਿਲ ਨਹੀਂ ਹੈ, ਤਾਂ ਉਹ ਵੀ ਉਪਰੋਕਤ ਫੋਨ ਨੰਬਰ ਤੇ 'ਸੱਦਾ ਪੱਤਰ' ਲਈ ਸੰਪਰਕ ਕਰ ਸਕਦਾ ਹੈ।ਸੱਦਾ ਪੱਤਰ ਮੰਗਵਾਉਣ ਲਈ ਆਖਿਰੀ ਤਾਰੀਖ ੧੫ ਮਾਰਚ ਹੈ। ਇਸ ਇੱਕਤਰਤਾ ਵਿਚ ਦਾਖਲਾ ਸਿਰਫ਼ 'ਸੱਦਾ ਪੱਤਰ ਰਾਹੀਂ ਹੀ ਹੋ ਸਕੇਗਾ।ਇੱਕਤਰਤਾ ਦੀ ਰੂਪ ਰੇਖਾ ਸਿਰਫ ਸੱਦਾ ਪੱਤਰ ਰਾਹੀਂ ਹੀ ਦੱਸੀ ਜਾਵੇਗੀ"  (ਤ.ਗੁ.ਪਰਿਵਾਰ ਮਿਤੀ ੦੬.੦੩.੨੦੧੨, ਸਿੱਖ ਮਾਰਗ.ਕਾਮ)
 
ਵਿਦਵਾਨ ਸੱਜਣੋਂ, ਪੜੋ ਜ਼ਰਾ ਇਨਾਂ੍ਹ ਸ਼ਬਦਾ ਨੂੰ! ਸ਼ਿਸ਼ਟਾਚਾਰ ਦੀ ਇਹ ਪਹਿਲੀ ਮਿਸਾਲ ਜਾਪਦੀ ਹੈ ਜਿਸ ਵਿਚ ਸੁਚੇਤ ਪੰਥ ਹੋਂਣ ਅਤੇ ਪੰਥਕ ਕੰਮ ਕਰਨ ਦਾ ਦਾਵਾ ਕਰਨ ਵਾਲੇ ਕੁੱਝ ਬੰਦਿਆਂ ਨੇ ਸੱਦਾ ਪੱਤਰ ਕੇਵਲ 'ਮੰਗਣ ਵਾਲੇ' ਨੂੰ ਹੀ ਦੇਂਣ ਦਾ ਢੰਗ ਵਰਤਿਆ ਹੈ।ਯਾਨੀ ਕਿ ਸੱਦਾ ਪੱਤਰ ਮੰਗਵਾਉਂਣ ਵਾਲੇ ਨੂੰ ਪਹਿਲਾਂ ਪਰਿਵਾਰ ਪਾਸ ਦਰਖ਼ਾਸਤ ਕਰਨੀ ਪਵੇਗੀ ਕਿ ਸਾਨੂੰ ਵੀ ਸੱਦਾ ਦੇਵੋ।ਮਿਲ ਬੈਠਣ ਦੀ ਇਹ ਮਿਸਾਲ ਸੱਚਮੁਚ ਬੇਮਿਸਾਲ ਹੈ।ਜਿਸ ਵਿਚ ਕੇਵਲ ਮੰਗਤੇ ਹੀ ਅੰਦਰ ਦਾਖਲ ਹੋ ਸਕਣ ਗੇ।ਯਾਨੀ ਕਿ ਵਿਦਵਾਨ ਪਹਿਲਾਂ ਸੱਦੇ ਪੱਤਰ ਦਾ ਮੰਗਤਾ ਬਣਨ ਬਾਦ ਹੀ 'ਕਥਿਤ ਸੁਚੇਤ ਪੰਥ' ਦੀ ਮਹਫ਼ਿਲ ਵਿਚ ਬੈਠਣ ਯੋਗ ਵਿਦਵਾਨ ਬਣੇਗਾ।ਇਹ ਗੁਰਮਤਿ ਦਾ ਨਹੀਂ ਬਲਕਿ ਕਿਸੇ ਧੜੇ ਦਾ ਸਿਧਾਂਤ ਹੀ ਹੋ ਸਕਦਾ ਹੈ।ਇਸ ਕਿਰਪਾ ਕਰਕੇ ਸਪਸ਼ਟ ਕਰੋ ਕਿ:-

ਆਪ ਜੀ ਨੂੰ ਸੁਚੇਤ ਵਰਗ ਦੀ ਨੁਮਾਇੰਦਗੀ ਕਿਹੜੇ ਸੁਚੇਤ ਪੰਥ ਨੇ ਸੋਂਪੀ ਹੈ? ਅਪਣੀ ਨੁਮਾਇੰਦਗੀ ਆਪ ਜੀ ਦੇ ਹਵਾਲੇ ਕਰਨ ਬਾਰੇ ਫ਼ੈਸਲਾ ਲੇਂਣ ਲਈ 'ਸੁਚੇਤ ਪੰਥ' ਦੀ ਇੱਕਤਰਤਾ ਕਦੇਂ ,ਕਿਵੇਂ ਅਤੇ ਕਿੱਥੇ ਹੋਈ ਸੀ? ਜੇਕਰ ਆਪ ਜੀ ਨੂੰ ਇਹ ਨੁਮਾਇੰਦਗੀ ਪਰਿਵਾਰ ਨੇ  ਸੋਂਪੀ ਹੈ ਤਾਂ ਇਮਾਨਦਾਰੀ ਅਤੇ ਸੁਹਿਰਦਤਾ ਨਾਲ ਸਪਸ਼ਟ ਕਰੋ ਕਿ ਕੀ ਆਪ ਜੀ ਸਚਮੁੱਚ ਸੁਚੇਤ ਪੰਥ ਵਲੋਂ ਚੁਣੇ ਸਾਂਝੇ ਨੁਮਾਇੰਦੇ ਕਹਾਉਂਣ ਦੇ ਹੱਕਦਾਰ ਹੋ ਜਾਂ ਨਹੀਂ ?

ਅਤੇ
ਦਾਵਾ ਗੁਰਮਤਿ ਦਾ ਹੈ ਤਾਂ ਸੱਦਾ ਪੱਤਰ ਦੇਂਣ ਲਈ ਸਿੱਖ ਵਲੋਂ ਦਰਖ਼ਾਸਤ ਮੰਗਣੀ ਗੁਰਮਤਿ ਦਾ ਕਿਹੜਾ ਅਸੂਲ ਹੈ ? ਇਸ ਢੰਗ ਨੂੰ ਵਰਤਨ ਦਾ ਅਸਲ ਕਾਰਨ ਕੀ ਹੈ?
ਅਤੇ
ਮਨਮਤ ਦੇ ਆਰੋਪੀ ਕਹੇ ਜਾਂਦੇ ਵਿਦਵਾਨ ,ਡੇਰੇਦਾਰ ਅਤੇ ਸ਼੍ਰੋਮਣੀ ਕਮੇਟੀ, ਸਿੱਦੇ 'ਸੱਦਾ ਪੱਤਰ' ਦੇ ਕਾਬਲ ਨਹੀਂ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਸਵਰੂਪ ਤੇ ਗੰਭੀਰ ਕਿੰਤੂ, ਗੁਰੂ ਨਾਨਕ ਤੋਂ ਬਾਦ ਚਲੀ ਗੁਰੂ ਪਰੰਪਰਾ ਤੋਂ ਅਸਹਿਮਤ, ਅਤੇ ਸ਼੍ਰੀ ਅਕਾਲ ਤਖ਼ਤ ਦੇ ਸਿਧਾਂਤਕ ਇਦਾਰੇ ਨੂੰ ਖ਼ਤਮ ਕਰਨ ਦੇ ਵਿਚਾਰ ਰੱਖਣ ਵਾਲਿਆਂ ਨੂੰ ਸਿੱਦਾ ਸੱਦਾ ਪੱਤਰ ਕਿਉਂ ? 'ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਚੇਤਨਾ ਲਹਿਰ' ਦੇ ਇਤਰਾਜ਼ ਉਠਾਉਂਣ ਬਾਰੇ ਪਰਿਵਾਰ ਨੇ ਤਰਕ ਦਿੱਤਾ ਕਿ "ਕਸੇ ਨੂੰ 'ਅਛੂਤ ਐਲਾਣ' ਦੇਣ ਦੀ ਪਹੁੰਚ ਪੁਜਾਰੀਵਾਦ ਹੈ, ਗੁਰਮਤ ਦੀ ਸੇਧ ਨਹੀਂ" ਜੇ ਕਰ ਗੁਰਮਤਿ ਵਿਚ ਕੋਈ ਅਛੂਤ ਨਹੀਂ ਤਾਂ ਸ਼੍ਰੋਮਣੀ ਕਮੇਟੀ ਅਤੇ ਡਰੇਦਾਰ ਅਛੂਤ ਕਿਵੇਂ ਹੋ ਗਏ?   ਕੀ ਆਪ ਜੀ ਨੂੰ ਪੁਰੇ ਸੁਚੇਤ ਪੰਥ ਦਾ ਨੁਮਾਇੰਦਾ ਘੋਸ਼ਤ ਕਰਨ ਵਾਲੇ ਸੱਜਣ ਆਪ ਪੁਜਾਰੀਵਾਦੀ ਨਹੀਂ?

ਅਤੇ
ਪੰਥਕ 'ਸਿੱਖ ਰਹਿਤ ਮਰਿਆਦਾ' ਦੇ ਨਾਮ ਤੇ ਇਕ ਭੂੱਲੇਖਾ ਪਾਉ, 'ਪੰਥਕ ਸਿਧਾਂਤ' ਵਹੀਣ ਕੰਮ ਵਿਚ ਆਪ ਜੀ ਕਿਵੇਂ ਸੁਚੇਤ ਪੰਥ ਦੇ ਸਾਂਝੇ ਨੁਮਾਇੰਦੇ ਬਣ ਗਏ ਹੋ?
 
ਮਾਮਲਾ ਕਿਸੇ ਧਿਰ ਦਾ ਹੁੰਦਾ ਤਾਂ ਅਲਗ ਗਲ ਸੀ ਪਰ ਚੁੰਕਿ 'ਅਨਅਧਿਕਾਰਕ'ਢੰਗ ਨਾਲ ਸਿੱਖ ਰਹਿਤ ਮਰਿਆਦਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਸ ਲਈ ਪੱਤਰ ਲਿਖਣਾ ਪੈ ਰਿਹਾ ਹੈ।ਇਸ ਭੁੱਲੇਖਾ ਪਾਉ ਕੰਮ ਵਿਚ ਪਾਰਦਸ਼ਤਾ ਅਤੇ ਨੈਤਿਕਤਾ ਦੀ ਘਾਟ ਹੈ।
 
ਦਾਸ ਦੀ ਪੁਰਜ਼ੋਰ ਅਪੀਲ ਅਤੇ ਬੇਨਤੀ ਹੈ "ਸੁਚੇਤ ਪੰਥ" ਦੇ ਨੁਮਾਇੰਦੇ ਐਲਾਨੇ ਗਏ ਆਪ 'ਅੱਠੇ ਵਿਦਵਾਨ' ਸੱਜਣ ਸੁਚੇਤ ਵਰਗ ਦੀ ਜਾਣਕਾਰੀ ਲਈ ਇਨਾਂ੍ਹ ਸਵਾਲਾਂ ਦਾ ਜਵਾਬ, ਜਵਾਬਦੇਹੀ ਦੀ ਜਿੰਮੇਵਾਰੀ ਤੋਂ ਮੁਨਕਰ ਹੋਏ ਬਿਨਾ, ੧੫ ਮਾਰਚ ਤੋਂ ਪਹਿਲਾਂ ਦੇਂਣ ਦੀ ਕਿਰਪਾਲਤਾ ਕਰੋ।

ਕਿਸੇ ਭੂੱਲ ਚੂਕ ਲਈ ਛਿਮਾਂ ਦਾ ਜਾਚਕ ਸਮਝਣਾ!
ਹਰਦੇਵ ਸਿੰਘ, ਜੰਮੂ
੦੭.੦੩.੨੦੧੨

Saturday, 3 March 2012

ਡਾ. ਦਿਲਗੀਰ ਜੀ ਵੱਲ ਇਕ ਪੱਤਰ
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਡਾ. ਹਰਜਿੰਦਰ ਸਿੰਘ ਦਿਲਗੀਰ ਜੀਉ,
ਸਤਿ ਸ਼੍ਰੀ ਅਕਾਲ !

 
ਆਪ ਜੀ ਵਲੋਂ 'ਸਰਬਤ ਖ਼ਾਲਸਾ' ਬਾਰੇ ਲਿਖੇ ਵਿਚਾਰ ਪੜਨ ਦਾ ਮੌਕਾ ਮਿਲਿਆ ਹੈ ਜਿਸ ਵਿਚ ਆਪ ਜੀ ਨੇ ਸ਼੍ਰੀ ਅਕਾਲ ਤਖ਼ਤ ਪ੍ਰਤੀ ਅਪਣੀ ਪ੍ਰਤੀਬੱਧਤਾ ਜਤਾਉਂਦੇ ਸਰਬਤ ਖ਼ਾਲਸਾ ਦੇ ਇਤਹਾਸਕ ਮਹੱਤਵ ਅਤੇ ਉਸਦੀ ਲੋੜ ਬਾਰੇ ਅਪਣੇ ਵਿਚਾਰ ਦਿੱਤੇ ਹਨ ਅਤੇ ਇਹ ਵੀ ਲਿਖਿਆ ਹੈ ਕਿ 'ਪੰਥ ਦੇ ਮਸਲਿਆਂ ਦਾ ਹੱਲ ਅਕਾਲ ਤਖ਼ਤ ਸਾਹਿਬ ਤੇ ਹੀ ਹੋ ਸਕਦਾ ਹੈ'।

 
ਆਪ ਜੀ ਨੇ ਇਹ ਸਵਾਲ ਖੜਾ ਕਰਦੇ ਕਿ "ਹੁਣ ਸਵਾਲ ਉੱਠਦਾ ਕਿ ਸਰਬਤ ਖ਼ਾਲਸਾ ਇੱਕਠ ਕਿਵੇਂ ਕੀਤੇ ਜਾਣ?" ਜਵਾਬ ਵਿਚ ਇਸ ਬਾਬਤ ਅਪਣੇ ਸੁਜਾਅ ਤਫ਼ਸੀਲ ਵਿਚ ਦਿੱਤੇ ਹਨ ਪਰ ਇਹ ਨਹੀਂ ਦੱਸਿਆ ਕਿ ਅਚਾਨਕ ਅਤਿ ਵਿਸ਼ੇਸ ਸਥਿਤੀ ਉਤਪੰਨ ਹੋ ਜਾਣ ਤੇ ਸਰਬਤ ਖ਼ਾਲਸਾ ਬੁਲਾਉਂਣ ਦਾ ਅਧਿਕਾਰ ਕਿਸ ਨੂੰ ਹੈ ?


ਇਹ ਵੀ ਦੱਸਣ ਦੀ ਕਿਰਪਾਲਤਾ ਕਰਨੀ ਕਿ ਘੱਟ ਸੰਜੀਦਾ ਪੰਥਕ ਮਸਲਿਆਂ ਦੇ ਹੱਲ ਲਈ ਵੀ ਹਰ ਗਲ ਤੇ ਸਰਬਤ ਖ਼ਾਲਸਾ ਹੀ ਕੀਤਾ ਜਾਣਾ ਚਾਹੀਦਾ ਹੈ

 
ਆਪ ਜੀ ਨੇ  'ਸਰਬਤ ਖ਼ਾਲਸਾ' ਲਈ ਇਕ ਨਵੀਂ ਟਰਮ ਇਸਤੇਮਾਲ ਕੀਤੀ ਹੈ 'ਵਰਲਡ ਸਿੱਖ ਪਾਰਲਿਆਮੇਂਟ'! ਕਿਰਪਾ ਕਰਕੇ ਸਪਸ਼ਟ ਕਰਨਾ ਕਿ ਕੀ ਇਸ ਟਰਮ ਦਾ ਇਸਤੇਮਾਲ ਇਤਹਾਸ ਵਿਚ ਕਿੱਧਰੇ ਮਿਲਦਾ ਹੈ ? ਜੇਕਰ 'ਜੱਥੇਦਾਰ' ਟਰਮ ਨੂੰ ਆਪ ਜੀ ਇਸ ਲਈ ਨਹੀਂ ਸਵੀਕਾਰਦੇ ਕਿ ਉਸ ਦਾ ਜ਼ਿਕਰ ਇਤਹਾਸ ਵਿਚ ਨਹੀਂ ਮਿਲਦਾ ਤਾਂ ਸਰਬਤ ਖ਼ਾਲਸਾ ਲਈ 'ਵਰਲਡ ਸਿੱਖ ਪਾਰਲਿਆਮੇਂਟ' ਵਰਗੀ ਨਵੀਂ ਟਰਮ ਦੇ ਇਸਤੇਮਾਲ ਨੂੰ ਆਪ ਜੀ ਕਿਵੇਂ ਸਹੀ ਠਹਰਾਉਂਦੇ ਹੋ

 
ਇਨਾਂ੍ਹ ਸਵਾਲਾਂ ਬਾਰੇ ਅਪਣੇ ਵਿਚਾਰ ਦੱਸਣ ਦੀ ਕਿਰਪਾਲਤਾ ਕਰਨੀ ਜੀ!
ਹਰਦੇਵ ਸਿੰਘ, ਜੰਮੂ
੦੧.੦੨.੨੦੧੨

Saturday, 25 February 2012

'ਦਰਬਾਰ ਸਾਹਿਬ ਦੇ ਸਤਿਕਾਰ ਬਾਰੇ ਜਾਗਰੂਕਤਾ'
ਹਰਦੇਵ ਸਿੰਘ, ਜੰਮੂ

ਸਰਬਜੀਤ ਸਿੰਘ ਧੁੰਦਾ ਜੀ ਆਖ਼ਰਕਾਰ ਅਕਾਲ ਤਖ਼ਤ ਸਾਹਿਬ ਪੇਸ਼ ਹੋ ਗਏ!ਇਹ ਪ੍ਰਕਰਣ ਕੁੱਝ ਸਬਕ ਅਤੇ ਕੁੱਝ ਸਵਾਲ ਛੱਡ ਗਿਆ।ਇਸ ਵਿਚ ਮੁੱਖ ਰੂਪ ਤਿੰਨ ਪ੍ਰਕਾਰ ਦੇ ਵਿਚਾਰ ਸਾ੍ਹਮਣੇ ਆਏ।

(੧) ਇਕ ਵਿਚਾਰ ਇਹ ਕਿ ਧੁੰਦਾ ਜੀ ਦੇ ਅਕਾਲ ਤਖ਼ਤ ਤੇ ਬਿਲਕੁਲ ਨਾ ਪੇਸ਼ ਹੋਂਣ!
(੨) ਉਹ ਅਕਾਲ ਤਖ਼ਤ ਤਾਂ ਜਾਣ ਪਰ ਸਕਤਰੇਤ ਤਕ ਨਾ ਜਾਣ!
(੩) ਉਹ ਅਕਾਲ ਤਖ਼ਤ ਜਾਣ ਅਤੇ ਜੱਥੇਦਾਰਾਂ ਨਾਲ ਮੁਲਾਕਾਤ ਕਰਕੇ ਸਪਸ਼ਟੀਕਰਨ ਦੇਂਣ ਕਿ ਉਨਾਂ੍ਹ ਜੋ ਕਿਹਾ ਠੀਕ ਕਿਹਾ!


ਅਤਿ ਦੇ ਅਚਰਜ ਦੀ ਗਲ ਹੈ ਕਿ ਕੁੱਝ ਸੱਜਣਾ ਨੇ ਧੁੰਦਾ ਜੀ ਦੇ ਪ੍ਰਕਰਨ ਨੂੰ ਕੇਵਲ ਅਕਾਲ ਤਖ਼ਤ ਜਾਣ ਨਾ ਜਾਣ ਦੀ ਬਹਿਸ ਵਿਚ ਉਲਝਾ ਦਿੱਤਾ ਗਿਆ ਅਤੇ ਕਿਸੇ ਨੇ ਨਿਰਪੱਖਤਾ ਨਾਲ ਇਹ ਵੀ ਕਹਿਣਾ ਅਪਣਾ ਫ਼ਰਜ਼ ਨਹੀਂ ਸਮਝਿਆ ਕਿ ਧੁੰਦਾ ਜੀ ਵਲੋਂ ਹੋਈ ਗਲ ਗਲਤ ਸੀ!ਕੁੱਝ ਭਾਵਕ ਵੀਰਾਂ ਵਲੋਂ ਜੱਥੇਦਾਰਾਂ ਦਾ ਵਿਰੌਧ ਇਤਨਾ ਤੀਬਰ ਅਤੇ ਉਤਾਵਲਾ ਸੀ ਕਿ ਉਸਨੇ ਦਰਬਾਰ ਸਾਹਿਬ ਦੇ ਸਤਿਕਾਰ ਵਿਚ ਹੋਈ ਭਾਰੀ ਕੋਤਾਹੀ ਨੂੰ ਬਿਲਕੁਲ ਦਰਕਿਨਾਰ ਕਰਕੇ ਰੱਖ ਦਿੱਤਾ।ਜੱਥੇਦਾਰਾਂ ਦਾ ਵਿਰੌਧ ਜੇਕਰ ਕੁੱਝ ਸੱਜਣਾ ਲਈ ਫ਼ਰਜ਼ ਸੀ ਤਾਂ ਦਰਬਾਰ ਸਾਹਿਬ ਦਾ ਸਤਿਕਾਰ ਕਰਨਾ ਕਿਸ ਦੀ ਜਿੰਮੇਵਾਰੀ ਸੀ?ਦਾਸ ਨੇ ਅਪਣੇ ਇਕ ਪੱਤਰ ਰਾਹੀਂ ਧੁੰਦਾ ਜੀ ਵਲੋਂ ਅਣਜਾਣੇ ਹੋ ਗਈ ਬਜਰ ਗਲਤੀ ਵੱਲ ਇਸ਼ਾਰਾ ਕੀਤਾ ਸੀ।ਖ਼ੈਰ!


ਇਨਾਂ੍ਹ ਤਿੰਨਾਂ੍ਹ ਵਿਚਾਰਾਂ ਦੇ ਪਿੱਛੇ ਅਪਣੇ-ਅਪਣੇ ਤਰਕ ਸਨ।ਜਿਨਾਂ੍ਹ ਤੇ ਹੁਣ ਟਿੱਪਣੀ ਕਰਨਾ ਲਕੀਰ ਪਿੱਟਣ ਵਰਗੀ ਗਲ ਹੋਵੇਗੀ।ਪਰ ਇਸ ਸਾਰੇ ਪ੍ਰਕਰਣ ਵਿਚ ਇਕ ਸਬਕ ਵੀ ਹੈ ਜਿਸ ਨੂੰ ਵਿਚਾਰਨ ਦੀ ਲੋੜ ਹੈ।ਚੁੰਕਿ ਇਹ ਮਾਮਲਾ ਸਾਡੇ ਜੀਵਨ ਕਾਲ ਵਿਚ ਹੀ ਹੋਇਆ ਹੈ ਇਸ ਲਈ ਇਕ ਢੰਗ ਨਾਲ ਅਸੀਂ ਇਸ ਪ੍ਰਕਰਣ ਦੇ ਚਸ਼ਮਦੀਦ ਵੀ ਹਾਂ। ਹਰ ਬੰਦੇ ਦਾ ਵਾਕਿਯਾਤ ਨੂੰ ਵੇਖਣ ਦਾ ਅਪਣਾ-ਅਪਣਾ ਨਜ਼ਰੀਆ ਹੁੰਦਾ ਹੈ ਪਰ ਇਕ ਚਸ਼ਮਦੀਦ ਹੋਂਣ ਦੇ ਨਾਤੇ ਮੈਨੂੰ ਜੋ ਗਲ ਵੇਖਣ ਨੂੰ ਮਿਲੀ, ਉਸ ਨੇ ਮੈਂਨੂੰ ਅਚਰਜ ਨਾਲ ਵੀ ਭਰ ਦਿੱਤਾ ਹੈ।ਇਸ ਪ੍ਰਕਰਣ ਦੇ ਦੋ ਹਿੱਸੇ ਸਨ।


(੧) ਧੁੰਦਾ ਸਾਹਿਬ ਜੀ ਦੀ ਕਥਾ ਵਿਚ ਦਰਬਾਰ ਸਾਹਿਬ ਪ੍ਰਤੀ ਵਿਵਾਦਾਸਪਦ ਅੰਸ਼!
(੨) ਅਕਾਲ ਤਖ਼ਤ ਵਲੋਂ ਆਇਆ ਆਦੇਸ਼ ਅਤੇ ਉਸ ਨੂੰ ਮੰਨਣ ਨਾ ਮੰਨਣ ਬਾਰੇ ਚਰਚਾ!

 
ਮੈਂ ਧੁੰਦਾ ਸਾਹਿਬ ਦੇ ਪੇਸ਼ ਹੋ ਜਾਣ ਕਾਰਨ ਕੇਵਲ ਪਹਿਲੇ ਹਿੱਸੇ ਬਾਰੇ ਹੀ ਟਿੱਪਣੀ ਕਰਨ ਦਾ ਜਤਨ ਕਰਾਂਗਾ।


ਗੁਰਮਤਿ ਵਿਚ ਕਿਸੇ ਗਲਤੀ ਨੂੰ ਇਸ ਅਧਾਰ ਤੇ ਸਹੀ ਨਹੀਂ ਕਿਹਾ ਜਾ ਸਕਦਾ ਕਿ ਉਸ ਗਲਤੀ ਦਾ ਨੋਟਿਸ ਗਲਤ ਕਹੇ ਜਾਂਦੇ ਬੰਦਿਆਂ ਨੇ ਲਿਆ ਹੈ।ਇਹ ਗਲ ਦਿਨ ਦੇ ਚਾਨਣ ਵਾਂਗ ਸਾਫ਼ ਹੋਂਣ ਦੇ ਬਾਵਜੂਦ ਕਿ ਦਰਬਾਰ ਸਾਹਿਬ ਪ੍ਰਤੀ ਧੁੰਦਾ ਸਾਹਿਬ ਜੀ ਦੀ ਸ਼ਬਦਾਵਲੀ ਗਲਤ ਸੀ, ਜਾਗਰੂਕ ਧਿਰ ਦੇ ਕਿਸੇ ਵੱਡੇ ਵਿਦਵਾਨ ਨੇ ਇਹ ਕਹਿਣਾ ਵੀ ਅਪਣਾ ਫ਼ਰਜ਼ ਕਿਉਂ ਨਹੀਂ ਸਮਝਿਆ ਕਿ ਧੁੰਦਾ ਸਾਹਿਬ ਜੀ ਦੀ ਸ਼ਬਦਾਵਲੀ ਦਰਬਾਰ ਸਾਹਿਬ ਪ੍ਰਤੀ ਚੰਗੀ ਨਹੀ ਸੀ ? ਗੁਰਮਤਿ ਨੂੰ ਜੱਥੇਦਾਰਾਂ ਦੇ ਵਿਰੌਧ ਦਾ ਕਾਰਨ ਦੱਸਣ ਵਾਲੇ ਸੱਜਣ, ਦਰਬਾਰ ਸਾਹਿਬ ਪ੍ਰਤੀ ਗੁਰਮਤਿ ਦੇ ਪੱਖ ਨੂੰ ਆਪ ਕਿਵੇਂ ਭੁੱਲ ਗਏ ? ਕੀ ਦਰਬਾਰ ਸਾਹਿਬ ਦਾ ਸਤਿਕਾਰ ਜੱਥੇਦਾਰਾਂ ਦੇ ਵਿਰੌਧ ਅੱਗੇ ਹਲਕਾ ਹੋ ਗਿਆ ? ਕੀ ਇੰਝ ਦੀ ਚੁੱਪੀ ਕਾਰਨ ਅਕਾਲ ਤਖ਼ਤ ਜਾਣ ਦੇ ਵਿਰੌਧੀ ਪੱਖ ਨੇ ਅਪਣੀ ਸਾਖ ਨੂੰ ਹਲਕਾ ਨਹੀਂ ਕੀਤਾ ? ਜ਼ਾਹਰ ਜਿਹੀ ਗਲ ਹੈ ਕਿ ਮਨਮਤਿ ਦੇ ਦਾਵਾ ਰੂਪ ਵਿਰੌਧ ਕਰਨ ਵਾਲੇ ਧਿਰਾਂ ਤੇ ਗੁਰਮਤਿ ਪਾਲਨ ਕਰਨ ਦੀ ਜ਼ਿੰਮੇਵਾਰੀ ਜ਼ਿਆਦਾ ਆਯਦ ਹੁੰਦੀ ਹੈ।ਇਹ ਜ਼ਿੰਮੇਵਾਰੀ ਦਾ ਭਾਵ ਕਿੱਥੇ ਗੁਆਚ ਗਿਆ ? ਆਸ ਹੈ ਕਿ ਸਾਰੇ ਧਿਰ ਇਸ ਬਾਰੇ ਆਤਮ ਚਿੰਤਨ ਕਰਨ ਗੇ!


ਕੇਵਲ ਤ.ਗੁ. ਪਰਿਵਾਰ ਨੇ ਜ਼ਰੂਰ ਧੁੰਦਾ ਜੀ ਨੂੰ ਅਕਾਲ ਤਖ਼ਤ ਤੇ ਪੇਸ਼ ਨਾ ਹੋਂਣ ਦਾ ਸੁਜਾਅ ਦੇਂਣ ਦੇ ਨਾਲ, ਇਸ ਵਿਸ਼ੇ ਤੇ ਟਿੱਪਣੀ ਕਰਦਿਆ, ਦਰਬਾਰ ਸਾਹਿਬ ਲਈ ਵਰਤੀ ਗਈ ਸ਼ਬਦਾਵਲੀ ਨੂੰ ਸਹੀ ਨਾ ਮੰਨਦੇ ਹੋਏ, ਧੁੰਦਾ ਸਾਹਿਬ ਜੀ ਨੂੰ ਇਸ ਲਈ ਸੰਗਤ ਕਲੋਂ ਛਿਮਾ ਜਾਚਨਾ ਕਰਨ ਦਾ ਸੁਜਾਅ ਦਿੱਤਾ। ਉਨਾਂ੍ਹ ਅਕਾਲ ਤਖ਼ਤ ਨਾ ਜਾਣ ਦੇ ਅਪਣੇ ਤਰਕ ਅਤੇ ਦਰਬਾਰ ਸਾਹਿਬ ਦੇ ਸਤਿਕਾਰ ਨੂੰ ਅਲਗ-ਅਲਗ ਕਰਕੇ ਵੇਖਣ ਦਾ ਜਤਨ ਕੀਤਾ।ਬਾਕੀ ਧਿਰ ਇਹ ਵੀ ਨਹੀਂ ਕਰ ਸਕੇ।ਕਿਉਂ?

 
ਜੇਕਰ ਅਸੀਂ ਫ਼ੈਸਲੇ ਸੰਗਤੀ ਤੋਰ ਤੇ ਕਰਨ ਦੇ ਹੱਕ ਵਿਚ ਹਾਂ ਤਾਂ ਜਾਗਰੂਕ ਕਹਾਉਂਦੇ ਵਰਗ ਨੂੰ ਆਪ ਤਾਂ ਧੁੰਦਾ ਜੀ ਦੀ ਗਲਤ ਸ਼ਬਦਾਵਲੀ ਤੇ ਖ਼ੇਦ ਜਤਾਉਂਣਾ ਚਾਹੀਦਾ ਸੀ।ਤਰਕ ਸੀ ਕਿ ਕਿਸੇ ਨੂੰ ਅਕਾਲ ਤਖ਼ਤ ਬੁਲਾਉਂਣ ਦਾ ਅਧਿਕਾਰ ਕਿਸੇ ਨੂੰ ਨਹੀਂ ਅਤੇ ਕਿਸੇ ਨੂੰ ਅਕਾਲ ਤਖ਼ਤ ਗਲਤੀ ਸਵੀਕਾਰ ਕਰਨ ਲਈ ਨਹੀਂ ਜਾਣਾ ਚਾਹੀਦਾ! ਪਰ ਜੇ ਕਰ ਸਪਸ਼ਟ ਰੂਪ ਵਿਚ ਗਲਤੀ ਹੋ ਗਈ ਸੀ ਤਾਂ ਧੁੰਦਾ ਜੀ ਨੂੰ ਕਿਸ ਕਲੋਂ  ਅਤੇ ਕਿੰਝ ਛਿਮਾ ਦੀ ਜਾਚਨਾ ਕਰਨੀ ਚਾਹੀਦੀ ਸੀ ? ਨਾ ਜੱਥੇਦਾਰਾਂ ਪਾਸ ਨਾ ਪੰਥ ਪਾਸ??? ਇਸ ਸਵਾਲ ਦੇ ਜਵਾਬ ਨੂੰ ਨਹੀਂ ਵਿਚਾਰਿਆ ਗਿਆ। 


ਜਾਗਰੂਕ ਧਿਰਾਂ ਨੇ ਧੁੰਦਾ ਜੀ ਵਲੋਂ ਹੋਈ ਗਲਤੀ ਦਾ ਨੋਟਿਸ ਨਾ ਲੇ ਕੇ ਅਪਣੇ ਲਈ ਇਕ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਉਹ ਕੇਵਲ ਵਿਰੌਧ ਕਰਨਾ ਹੀ ਜਾਣਦੇ ਹਨ ? ਆਸ ਹੈ ਕਿ ਸਾਰੇ ਧਿਰ ਇਨਾਂ੍ਹ ਸਵਾਲਾਂ ਬਾਰੇ ਆਤਮ ਚਿੰਤਨ ਕਰਨ ਗੇ!
ਹੁਣ ਕੁੱਝ ਵੀਰਾਂ ਵਲੋਂ ਧੁੰਦਾ ਜੀ ਦੇ ਪਸ਼ਚਾਤਾਪ/ਸਪਸ਼ਟੀਕਰਨ ਦਾ ਵਿਰੌਧ ਹੋਵੇਗਾ, ਸੁਰਖਿਆਂ ਘੜੀਆਂ ਜਾਣਗੀਆਂ,ਇਲਜ਼ਾਮ ਤਰਾਸ਼ੀ ਹੋਵੇਗੀ ਤਨਜ਼ ਕੱਸੇ ਜਾਣਗੇ , ਖ਼ਬਰਾਂ ਉੱਛਲਣਗੀਆਂ ਪਰ ਉਹ ਸੱਜਣ ਇਹ ਨਹੀਂ ਕਹਿਣ ਦਾ ਹੋਂਸਲਾ ਨਹੀਂ ਕਰਨ ਗੇ ਕਿ ਧੁੰਦਾ ਜੀ ਦੇ ਸ਼ਬਦ ਸਚਮੁਚ ਦਰਬਾਰ ਸਾਹਿਬ ਪ੍ਰਤੀ ਚੰਗੇ ਨਹੀਂ ਸਨ! ਜਾਗਰੂਕ ਧਿਰਾਂ ਵਿਚੋਂ ਇਹ ਫ਼ਰਜ਼ ਹੋਰ ਕੋਂਣ ਨਿਭਾਵੇਗਾ? ਕੋਈ ਨਹੀਂ? ਜੇਕਰ ਨਹੀਂ ਤਾਂ ਭਵਿੱਖ਼ ਹੋਰ ਮਾੜੇ ਸਬਕ ਲੇ ਕੇ ਆਏਗਾ ਜਿਸ ਨਾਲ ਨਿਰਸ਼ਾ ਹੋਰ ਵੱਧੇਗੀ।ਜਾਗਰੂਕ ਵੀਰਾਂ ਨੂੰ ਅਪਣੇ ਸੀਨੇ ਤੇ 'ਕੇਵਲ ਵਿਰੌਧੀ' ਦਾ ਤਮਗਾ ਨਹੀਂ ਲਗਵਾਉਂਣਾ ਚਾਹੀਦਾ।ਇਸ ਪ੍ਰਕਰਣ ਵਿਚ ਦਰਬਾਰ ਸਾਹਿਬ ਦੇ ਸਤਿਕਾਰ ਅਤੇ ਅਦਬ ਬਾਰੇ ਕੁੱਝ ਜਾਗਰੂਕ ਧਿਰਾਂ ਨੇ ਲੋੜਿੰਦੀ ਜਾਗਰੂਕਤਾ ਨਹੀਂ ਵਖਾਈ।ਉਨਾਂ੍ਹ ਨੂੰ ਇਸਦਾ ਪਸ਼ਚਾਤਾਪ ਕਰਨਾ ਚਾਹੀਦਾ ਹੈ!
ਹਰਦੇਵ ਸਿੰਘ, ਜੰਮੂ
੨੫.੦੨.੨੦੧੨

Monday, 20 February 2012

ਬੇਨਤੀ ਪੱਤਰ 
  ਹਰਦੇਵ ਸਿੰਘ, ਜੰਮੂ
   

ਸਤਿਕਾਰ ਯੋਗ ਵਿਦਵਾਨ ਸੱਜਣੋਂ
ਸਤਿ ਸ਼੍ਰੀ ਅਕਾਲ!


ਗੁਰਮਤਿ ਮਨੁੱਖ ਨੂੰ ਜੀਵਨ ਵਿਚ ਕੁੱਝ ਕਹਿਣ ਦੀ ਅਤੇ ਕੁੱਝ ਸੁਣਨ ਦੀ ਤਾਕੀਦ ਕਰਦੀ ਹੈ।ਦਾਸ ਇਸ ਚਿੱਠੀ ਦੇ ਮਾਧਿਅਮ ਉਨਾਂ੍ਹ ਕੁੱਝ ਵਿਦਵਾਨ ਸੱਜਣਾਂ ਨੂੰ ਇਕ ਬੇਨਤੀ ਕਰਨਾ ਚਾਹੁੰਦਾ ਹੈ ਜਿਨਾਂ੍ਹ ਨੇ ਪਿੱਛਲੇ ਕੁੱਝ ਸਮੇਂ ਵਿਚ ਇਹ ਲਿਖਤਾਂ ਲਿੱਖਿਆਂ ਹਨ ਕਿ ਨਿਤਨੇਮ ਵਿਚ ਦਸ਼ਮੇਸ਼ ਜੀ ਨਾਲ ਜੁੜੀਆਂ ਸਭ ਰਚਨਾਵਾਂ/ਅਰਦਾਸ ਬਾਹਰ ਕੱਡੀਆਂ ਜਾਣੀਆਂ ਚਾਹੀਦੀਆਂ ਹਨ।ਇਹ ਠੀਕ ਗਲ ਪ੍ਰਤੀਤ ਨਹੀਂ ਹੁੰਦੀ।


ਬੇਨਤੀ ਇਹ ਹੈ ਕਿ ਆਪਸੀ ਵਿਚਾਰ ਨਾਲ ਇਕ ਸਮਾਂ ਅਤੇ ਥਾਂ (ਭਾਰਤ ਵਿਚ) ਨਿਯਤ ਕੀਤੀ ਜਾਏ ਜਿੱਥੇ ਦਾਸ ਉਨਾਂ੍ਹ ਨਾਲ ਇਸ ਵਿਸ਼ੇ ਤੇ ਸੰਵਾਦ (ਨਿਰਨਾ ਨਹੀਂ) ਕਰਨ ਨੂੰ ਤਿਆਰ ਹੈ।ਐਸਾ ਕਹਿਣ ਵਾਲੇ ਵੀਰਾਂ ਵਲੋਂ 'ਦੋ' ਮੁੱਖ ਵਿਦਵਾਨ ਸੱਜਣ ਦਾਸ ਨਾਲ ਚਰਚਾ ਕਰਨ ਲਈ ਮਨ ਬਨਾ ਲੇਂਣ।


ਇਹ ਚਰਚਾ ਤਿੰਨ ਨਿਰਪੱਖ ਬੰਦਿਆਂ ਦੇ ਪੈਨਲ ਦੇ ਸਾ੍ਹਮਣੇ ਹੋਏ।ਨਿਰਪੱਖ ਪੈਨਲ ਤੋਂ ਭਾਵ ਇਹ ਹੈ ਕਿ ਉਹ 'ਸਿੱਖ' ਹੋਂਣ ਅਤੇ ਉੱਚ ਅਦਾਲਤਾਂ ਤੋਂ ਰਿਟਾਈਰ ਹੋਏ ਬੰਦੇ ਹੋਂਣ ਕਿਉਂਕਿ ਇਕ ਤਾਂ ਉਹ ਤਜਰਬੇਕਾਰ ਬੁੱਧੀਜੀਵੀ ਹੁੰਦੇ ਹਨ ਅਤੇ ਦੂਜਾ ਸਾ੍ਹਮਣੇ ਚਲ ਰਹੇ ਕਿਸੇ ਸੰਵਾਦ ਨੂੰ ਵਿਚਾਰਨ ਅਤੇ ਉਸ ਬਾਰੇ ਨਿਰਪੱਖ ਟਿੱਪਣੀ (ਕਾਮੇਂਟਸ) ਕਰਨ ਦੀ ਵਧੇਰੀ ਕਾਬਲੀਅਤ ਰੱਖਦੇ ਹਨ ਨਾਲ ਹੀ ਉਹ ਸੰਵਾਦ ਕਰਨ ਵਾਲੀ ਕਿਸੇ ਧਿਰ ਨਾਲ ਸਬੰਧਤ ਨਹੀਂ ਹੋਂਣ ਗੇ।ਹੋਰ ਕਿਸੇ ਪੈਨਲ ਵਿਚ ਨਿਰਪੱਖਤਾ ਬਾਰੇ ਕਿੰਤੂ-ਪਰੰਤੂ ਹੁੰਦਾ ਰਹੇਗਾ ਅਤੇ ਪੈਨਲ ਬਾਰੇ ਸਹਿਮਤੀ ਨਹੀਂ ਬਣ ਪਾਏਗੀ। ਅਧਿਕਾਰ ਖ਼ੇਤਰ ਤੋਂ ਬਾਹਰ ਹੋਂਣ ਕਾਰਨ ਇਹ ਕੇਵਲ ਆਪਸੀ ਸੰਵਾਦ ਦਾ ਉਪਰਾਲਾ ਹੋਵੇਗਾ ਨਾ ਕਿ 'ਸਿੱਖ ਰਹਿਤ ਮਰਿਆਦਾ' ਬਾਰੇ ਕਿਸੇ ਨਿਰਨੇ ਦੀ ਕੋਈ ਪ੍ਰਕ੍ਰਿਆ।ਭਾਗ ਲੇਂਣ ਵਾਲੇ ਸਾਰੇ ਸੱਜਣ, ਪੈਨਲ ਵਲੋਂ ਕੀਤੀ ਸੇਧ ਰੂਪੀ ਟਿੱਪਣੀਆਂ ਅਗਲੀ ਵਿਚਾਰ ਲਈ ਵਿਚਾਰਣ ਗੇ।ਸਾਰੀ ਚਰਚਾ ਦੀ ਰਿਕਾਰਡਿੰਗ ਵੀ ਹੋਵੇ।ਚਰਚਾ ਕੇਵਲ ਉਪਰੋਕਤ ਵਿਸ਼ੇ ਤੇ ਹੀ ਹੋਵੇਗੀ। ਸੰਵਾਦ ਦਾ ਨਿਰੋਲ  ਭਾਵ ਕੇਵਲ ਸਮਝਣ-ਸਮਝਾਉਂਣ ਹੋਵੇਗਾ ਨਾ ਕਿ ਹਾਰ ਜਿੱਤ।

ਆਸ ਹੈ ਕਿ ਇਸ ਐਸਾ ਕਹਿਣ ਵਾਲੇ ਦੋ ਸੱਜਣ ਦਾਸ ਦੇ ਇਸ ਨਿਮਰਤਾ ਪੁਰਨ ਖੁੱਲੇ ਸੱਦੇ ਨੂੰ ਸਵੀਕਾਰ ਕਰਨ ਗੇ ਤਾਂ ਕਿ ਆਪਸੀ ਸਹਿਯੋਗ ਨਾਲ ਇਸ ਸੰਵਾਦ ਦਾ ਕੰਮ ਸਿਰੇ ਚੜੇ ।ਬੇਨਤੀ ਹੈ ਕਿ ਇਸ ਬਾਰੇ ਦਾਸ ਨਾਲ ੨੬.੦੨.੨੦੧੨ ਤਕ ਸੰਪਰਕ ਕੀਤਾ ਜਾਏ।
ਹਰਦੇਵ ਸਿੰਘ, ਜੰਮੂ
੨੦.੦੨.੨੦੧੨
੯੪੧੯੧-੮੪੯੯੦

Saturday, 18 February 2012


NOTE:- This article is to comunicate some considerations to  few brothers  who relate the parts of Nitneym/Ardas with garbage and hold present system responsible for every decison taken by our elders of Singh Sabha Lehar. Their heresy are used for the purpose BUT This is not to comment on Dhunda Ji.

ਮੱਸੇ ਰੰਗੜ?
ਹਰਦੇਵ ਸਿੰਘ,ਜੰਮੂ

ਸਿੱਖ ਇਤਹਾਸ ਵਿਚ ਕੁੱਝ ਧਿਰ ਬੜੇ ਚਰਚਿਤ ਰਹੇ ਹਨ।ਜਿਨਾਂ੍ਹ ਵਿਚੋਂ ਮੱਸਾ ਰੰਗੜ ਵੀ ਇਕ ਧਿਰ ਵਿਸ਼ੇਸ਼ ਦਾ ਪ੍ਰਤੀਨਿਧੀ ਸੀ।

ਮੁੱਖ ਦੋਸ਼; ਦਰਬਾਰ ਸਾਹਿਬ ਦੇ ਸਤਿਕਾਰ ਨੂੰ ਚੁਨੌਤੀ! 


ਚੁਨੌਤੀ ਦਾ ਮੁੱਖ ਰੂਪ; ਦਰਬਾਰ ਸਾਹਿਬ ਤੋਂ ਸ਼ਬਦ ਗੁਰੂ ਗ੍ਰੰਥ ਦੇ ਪ੍ਰਕਾਸ਼ ਨੂੰ ਹਟਾ ਕੇ ਸ਼ਰਾਬ ਪੀਣਾਂ ਅਤੇ ਨਾਚ ਨਚਵਾਉਂਣਾ! ਬੱਸ! ਅਪਣੇ ਘਰ ਬੈਠ ਸ਼ਰਾਬ ਪੀਦਾ , ਨਾਚ ਵੇਖਦਾ ਤਾਂ ਸੁੱਖਾ ਸਿੰਘ ਜੀ ਨੂੰ ਕੋਈ ਇਤਰਾਜ਼ ਨਹੀਂ ਸੀ।ਮਿਲ ਜਾਂਦਾ ਤਾਂ ਇਤਨਾ ਹੀ ਕਹਿਣਾ ਬਣਦਾ ਹੀ ਸੀ ਕਿ ਭਾਈ ਮੱਸਾ ਰੰਗੜ ਜਿਸ ਨੂੰ ਪੀਣ ਨਾਲ ਮਤ ਦੂਰ ਹੋਵੇ ਉਹ ਨਾ ਪੀਆ ਕਰ।ਪਰਾਏ ਰੂਪ ਤੇ ਵੀ ਅੱਖ ਨਾ ਰੱਖਿਆ ਕਰ।ਖ਼ੈਰ!


ਨਤੀਜਾ; ਗੁਰੂ ਕੇ ਸਿੱਖਾਂ ਦੇ ਨੇਜਿਆਂ ਤੇ ਸਿਰ ਟੰਗਿਆ ਗਿਆ!


ਕਿਸੇ ਜਿਗਿਆਸੂ ਨੂੰ ਪਤਾ ਚਲਿਆ ਕਿ ਕਹਿੰਦੇ ਹਨ ਨਵੇਂ ਮੱਸੇ ਰੰਗੜ ਪੈਦਾ ਹੋ ਗਏ ਹਨ।ਕੋਂਣ? 

 
ਵੀਰ ਜੀ ਦਰਬਾਰ ਸਾਹਿਬ ਦਾ ਪ੍ਰਬੰਧ ਚਲਾਉਂਣ ਵਾਲੇ!
ਨਵੀਂਆਂ ਵੇਸਵਾਵਾਂ ਵੀ ਪੈਦਾ ਹੋ ਗਈਆਂ ਹਨ! 


ਕੋਂਣ? ਚਲੋ ਛੱਡੋ! ਇਸ ਗਲ ਨੂੰ ਰਹਿਣ ਦੇਉ ਕਿਉਂਕਿ ਮੱਸਾ ਰੰਗੜ ਵਲੋਂ ਆਈ ਚੁਨੌਤੀ ਗੁਰਸਿੱਖਾਂ ਨੇ ਵੇਸਵਾਵਾਂ ਦੇ ਸਿਰਾਂ ਤੇ ਤਾਂ ਨਹੀਂ ਸੀ ਨਜਿੱਠੀ। ਇਸ ਲਈ ਕਿਸੇ ਦੀ ਧੀ-ਭੇਂਣ ਨੂੰ ਵੇਸਵਾ ਪ੍ਰਸੰਗ ਵਿਚ ਘਸੀਟਣਾ ਚੰਗਾ ਨਹੀਂ।ਇਸਤਰੀ ਬਾਰੇ ਗੁਰੂ ਨਾਨਕ ਦੇ ਵਿਚਾਰਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਅਤੇ ਨਾਲ ਹੀ ਵਿਚਾਰ ਵਟਾਂਦਰੇ ਦੇ ਮਿਆਰ ਨੂੰ ਵੀ।


ਇਸ ਲਈ ਗਲ ਰਚਨਾਵਾਂ ਦੀ  ਹੀ ਕਰਦੇ ਹਾਂ!


ਵੀਰ ਜੀ ਰਚਨਾਵਾਂ ਵਿਵਾਦਤ ਗ੍ਰੰਥ ਵਿਚ ਲਿਖਿਆਂ ਹੋਈਆਂ ਹਨ।ਇਸ ਲਈ ਸਭ ਗੰਦ ਹੈ। ਪੜਾਉਂਣ ਵਾਲੇ ਮੱਸੇ ਰੰਗੜ ਹਨ।ਪੜਨ-ਸੁਣਨ ਵਾਲਿਆਂ ਬਾਰੇ ਅੱਜੇ ਚਰਚਾ ਨਹੀਂ ਹੋਈ ਕਿ ਉਹ ਕੋਂਣ ਹਨ।ਇਸ ਹਿਸਾਬ ਨਾਲ ਹਰ ਗੁਰਦੁਆਰੇ ਹਰ ਦਰਬਾਰ ਵਿਚ ਗੰਦ ਪਵਾਉਂਣ ਵਾਲੇ ਮੱਸੇ ਰੰਗੜ ਹਨ।ਅਸੀਂ ਤਾਂ ਉਸੇ ਦਰਬਾਰ ਦੀ ਗਲ ਕਰਦੇ ਹਾਂ!
ਚਲੋ ਤਰਕ ਹੈ ਵਿਚਾਰ ਲੇਂਣਾ ਚਾਹੀਦਾ ਹੈ!


ਐਸਾ ਪ੍ਰਬੰਧਕ ਕੋਂਣ ਹੈ ਜਿਸ ਨੇ ਇਨਾਂ੍ਹ ਰਚਨਾਵਾਂ ਨੂੰ ਪੜਾਉਂਣ ਦਾ ਕੰਮ ਆਰੰਭ ਕੀਤਾ ਹੈ?ਜ਼ਰਾ ਉਸ ਕਸੂਰਵਾਰ ਦਾ ਹੀ ਸਿਰ ਦਰਦ ਠੀਕ ਕਰੀਏ! 


ਨਹੀਂ ਜੀ! ਇਸਦਾ ਵਿਧੀਵਤ ਆਰੰਭ ਤਾਂ ੧੯੪੫ ਵਿੱਚ ਹੋਇਆ! ਸਾਜਸ਼ਾਂ ਵੀ ਹੋਇਆਂ ਅਤੇ ਸਮਝੌਤੇ ਵੀ!


ਵੀਰੋ ਇਹ ਵਿਧੀ ਕਿਸਨੇ ਬਣਾਈ ? 


ਜੀ ਸਿੰਘ ਸਭਾ ਲਹਿਰ ਦੇ ਵਿਦਨਾਵਾਂ ਨੇ ਜਿਨਾਂ੍ਹ ਵਿਚ ਭਾਈ ਕਾਨ੍ਹ ਸਿੰਘ ਨਾਭਾ, ਪੋ. ਸਾਹਿਬ ਸਿੰਘ, ਪ੍ਰੋ. ਗੁਰਮੁੱਖ ਸਿੰਘ, ਪ੍ਰਿ. ਤੇਜਾ ਸਿੰਘ ਜੀ ਵਰਗੇ ਵਿਦਵਾਨ ਸ਼ਾਮਲ ਸਨ।ਉਨਾਂ੍ਹ ਇਸ ਬਾਰੇ ਸਮਝੌਤੇ ਕਰ ਲਏ ਸੀ ਜੀ! 'ਉਹ' ਵਿਚਾਰੇ ਸੁਹਿਰਦ, ਸਿਆਣੇ ਅਤੇ ਸਾਫ਼ ਤਾਂ ਬੜੇ ਸਨ ਪਰ ਹਰ ਪਾਸੇ ਗੰਦ ਪਾ ਗਏ!ਉਹ ਤਾਂ ਸਾਰੇ ਅਕਾਲ ਚਲਾਣਾ ਕਰ ਗਏ ਹਨ!


ਅੱਛਾ!! ਹੋਰ ਕੀ ਕੀ ਗਲਤ ਕੀਤਾ ਉਨਾਂ੍ਹ ਵਿਦਵਾਨਾ ਨੇ? 


ਜੀ ਇਤਹਾਸ ਗਲਤ ਕਰ ਗਏ, ਅਕਾਲ ਤਖ਼ਤ ਗਲਤ ਕਰ ਗਏ, ਅਰਦਾਸ ਗਲਤ ਕਰ ਗਏ,ਨਿਤਨੇਮ ਗਲਤ ਕਰ ਗਏ, ਹਰਿਤ ਮਰਿਆਦਾ ਗਲਤ ਕਰ ਗਏ ਅਤੇ ਗੁਰੂ ਤਕ ਵੀ "ਗਲਤ" ਕਰ ਗਏ!!! 

 
ਇਨਾਂ ਕੁੱਝ ਗਲਤ ਤਾਂ ਕੋਈ ਅਤਿ ਦਾ ਦੁਸ਼ਟ ਹੀ ਕਰ ਸਦਕਾ ਹੈ ਗੁਰਸਿੱਖ ਵਿਦਵਾਨ ਨਹੀਂ।ਫ਼ਿਰ ਉਹ ਵਿਦਵਾਨ ਕਿਵੇਂ ਹੋਏ?ਉਨਾਂ੍ਹ ਐਸੀ ਘੋਰ ਤੌਹੀਨ ਕਿਵੇਂ ਕੀਤੀ ? ਉਹ ਤਾਂ ਮੱਸੇ ਰੰਗੜ ਤੋਂ ਵੀ ਵੱਧ ਨਹੀਂ ਸਨ ? ਫ਼ਿਰ ਤੁਸਾਂ ਥਾਂ ਪਰ ਥਾਂ ਉਨਾਂ ਦਿਆਂ ਫ਼ੋਟੁਆਂ ਕਿਵੇਂ ਲਾਈਆਂ-ਛਾਪਿਆਂ ਹਨ? ਸਾਜਸ਼-ਸਮਝੌਤੇ ਫ਼ਿਰ ਵੀ ਸਤਿਕਾਰ, ਪ੍ਰਸ਼ੰਸਾ ਅਤੇ ਫ਼ੌਟੁਆਂ ਤੇ ਇਸ ਵਿਸ਼ੇ ਤੇ ਘੜਾ ਅੱਜ ਦੇ ਪ੍ਰਬੰਧਕਾਂ ਸਿਰ ?

 
(ਪਾਸਾ ਵੱਟਦੇ ਹੋਏ) ਉਹ ਨਹੀਂ ਨਹੀਂ ਜੀ! ਸਾਜਸ਼ ਦਾ ਸਬੂਤ ਨਹੀਂ ਜੀ! ਸਮਝੋਤਿਆਂ ਦੀ ਗਲ ਸਪਸ਼ਟ ਨਹੀਂ ਹੈ ! ਆਇਡੀਆ ਹੈ! ਦਰਅਸਲ ਉਹ ਜਾਣਦੇ ਹੀ ਨਹੀਂ ਸਨ।ਬੜੇ ਸਮਰਪਿਤ ਅਤੇ ਮਹਾਨ ਵਿਦਵਾਨ ਸਨ ਪਰ ਇਸ ਬਾਰੇ ਪਤਾ ਕੁੱਝ ਨਹੀਂ ਸੀ ਵਚਾਰਿਆਂ ਨੂੰ !ਅਭੁੱਲ ਤਾਂ ਕੇਵਲ ਕਰਤਾਰ ਹੈ! 


ਉਹ ਅੱਛਾ!ਪਰ ਅੱਜ ਦੇ ਪ੍ਰਬੰਧਕ ਸਭ ਜਾਣਦੇ ਹਨ? 


ਜੀ ਹਾਂ ਅਸੀਂ ਲੇਖ ਲਿਖ-ਲਿਖ ਕੇ ਜਾਣਕਾਰੀ ਦਿੱਤੀ ਹੈ!ਫ਼ਿਰ ਵੀ ਉਹ ਇਸ ਵਿਸ਼ੇ ਤੇ ਅਭੁੱਲ ਨਹੀਂ ਹੁੰਦੇ ਪਏ!


ਤੁਹਾਨੂ ਇਹ ਜਾਣਕਾਰੀ ਕਿੱਥੋਂ ਮਿਲੀ ਹੈ ਵੀਰੋ?

 
ਜੀ ਬੜੀ ਖੌਜ ਹੋਈ ਹੈ।ਸਾਨੂੰ ਵੀ ਕਿਸੇ ਨੇ ਦੱਸਿਆ ਹੈ।ਅਸੀਂ ਵੀ ਕਿਸੇ ਦਾ ਪੜਿਆ ਹੈ।ਉਨਾਂ੍ਹ ਦਾ ਹੀ ਲਿਖੀਆ ਅੱਗੇ ਤੋਰੀ ਜਾਂਦੇ ਹਾਂ! 


ਨਵੇਂ ਖੋਜੀ ਅਭੁੱਲ ਹਨ?

 
ਨਹੀਂ ਜੀ! ਇਹ ਤਾਂ ਨਹੀਂ ਕਹਿ ਸਕਦੇ! ਅਭੁੱਲ ਤਾਂ ਕੇਵਲ ਕਰਤਾਰ ਹੈ!


ਉਹ ਪਹਿਲੇ ਵਿਦਵਾਨਾਂ ਨਾਲੋਂ ਸਿਆਣੇ ਖੌਜੀ ਹਨ?


ਵੀਰ ਜੀ ਨਹੀਂ ਇਹ ਤਾਂ ਨਹੀਂ ਕਹਿ ਸਕਦੇ ਪਰ ਖੌਜ ਹੋਈ ਹੈ ਜੀ। ਗਿਣਤੀਆਂ-ਮਿਣਤਿਆਂ ਵੀ ਹੋਈਆਂ ਨੇ।ਸ਼ਰਤਾਂ ਲੱਗੀਆਂ ਨੇ!ਅਸੀਂ ਪੜਿਆ ਹੈ ਜੀ।


ਤੁਸੀ ਸਾਰੇ ਅਭੁੱਲ ਹੋ? 

 
ਵੀਰ ਜੀ ਨਹੀਂ ਅਸੀਂ ਤਾਂ ਕਦੇ ਇਸਦਾ ਕੋਈ ਦਾਵਾ ਨਹੀਂ ਕੀਤਾ! ਪਰ ਸਾਨੂੰ ਪਤਾ ਹੈ! ਸਾਡੇ ਆਇਡੀਏ ਕਦੇ ਗਲਤ ਨਹੀਂ ਹੋ ਸਕਦੇ!ਇਤਨਾ ਵਿਸ਼ਵਾਸ ਤਾਂ ਹੈ ਜੀ!


ਵੀਰੋ ਤੁਸੀ ਆਪ ਅਣਜਾਂਣ ਤਾਂ ਨਹੀ ? ਹੋ ਸਕਦਾ ਹੈ ਕਿ ਇਸ ਵਾਰੀ ਮੱਸਾ ਰੰਗੜ ਕੋਈ ਵਿਚਾਰ ਬਣ ਆਇਆ ਹੋਵੇ।ਸਾਰੇ ਸੁਚੇਤ ਵੀਰੋ ਘਰ ਬੈਠ ਕੇ ਇਸ ਸੰਭਾਵਨਾ ਤੇ ਵੀ ਵਿਚਾਰ ਕਰੋ! ਕਿਉਂਕਿ ਵਿਚਾਰਾਂ
ਦੇ ਸਿਰ ਵਿਚਾਰਾਂ ਨਾਲ ਹੀ ਨਜਿੱਠੇ ਜਾਂਦੇ ਹਨ।
ਹਰਦੇਵ ਸਿੰਘ, ਜੰਮੂ
੧੮.੦੨.੨੦੧੨

Saturday, 11 February 2012

ਬਰੂਟਸ ਤੂੰ ਵੀ?
ਹਰਦੇਵ ਸਿੰਘ,ਜੰਮੂ

ਕਹਾਣੀ ਪੁਰਾਣੀ ਹੈ! ਕਹਿੰਦੇ ਹਨ ਰੋਮ ਦੇ ਤਕਤਵਰ ਰਾਜਾ 'ਜੁਲੀਅਸ ਸੀਜ਼ਰ' ਦੇ ਕਤਲ ਦੀ ਸਾਜਸ਼ ਉਸਦੇ ਸਾਥੀਆਂ ਨੇ ਰਚੀ।'ਉਹ ਦਿਨ' ਆ ਹੀ ਗਿਆ ਜਦੋਂ ਜੁਲੀਅਸ ਸੀਜ਼ਰ ਨੇ 'ਸੈਨਟ ਹਾਲ' ਦੇ ਅੰਦਰ ਕਦਮ ਰੱਖਿਆ।ਸਾਜਸ਼ ਕਰਤਾ ਸੈਨੇਟਰ ਅਪਣੇ ਮਨਸੂਬੇ ਮੁਤਾਬਕ ਹੀ ਤਿਆਰ ਸਨ।ਪਹਿਲਾ ਵਾਰ ਗਰਦਨ ਤੇ ਹੋਇਆ! ਸੀਜ਼ਰ ਨੇ ਵਾਰ ਕਰਨ ਵਾਲੇ ਦੀ ਬਾਂਹ ਪਕੜ ਲਈ ਅਤੇ ਹੈਰਾਨਗੀ ਨਾਲ ਪੁੱਛਿਆ; 'ਕਾਸਕਾ ਤੁ ਇਹ ਕੀ ਕਰ ਰਿਹਾ ਵੇਂ ? ਹਮਲਾਵਰ ਡਰ ਜਿਹਾ ਗਿਆ ਅਤੇ ਮੋਕਾ-ਏ- ਵਾਰਦਾਤ ਤੇ ਮੌਜੂਦ ਹੋਰ ਸਾਥੀਆਂ ਵਲੋਂ ਮਦਦ ਮੰਗਣ ਲਗ ਪਿਆ।ਇਕਦਮ ਸੀਜ਼ਰ ਸੱਠਾਂ ਬੰਦਿਆਂ ਵਲੋਂ ਘੇਰ ਲਿਆ ਗਿਆ। ਚਾਰੋਂ ਪਾਸਿਯੋਂ ਖ਼ੰਜਰ ਸੀਜ਼ਰ ਦੇ ਜਿਸਮ ਨੂੰ ਭੇਦਣ ਲੱਗ ਪਏ।ਸੀਜ਼ਰ ਅਪਣੇ ਸਾਥੀਆਂ ਦੇ ਇਸ ਹਮਲੇ ਤੋਂ ਹੈਰਾਨ ਸੀ।ਪਰ ਅਤਿ ਦੀ ਹੈਰਾਨਗੀ ਉਸ ਵੇਲੇ ਹੋਈ ਜਿਸ ਵੇਲੇ ਉਸਦੀ ਨਜ਼ਰ ਵਾਰ ਕਰਨ ਵਾਲੇ ਅਪਣੇ ਖ਼ਾਸ ਜਿਗਰੀ 'ਬਰੂਟਸ' ਤੇ ਪਈ! ਤਾਂ ਖ਼ੂਨ ਵਿਚ ਲੱਥਪੱਥ ਸੀਜ਼ਰ ਨੇ ਅਤਿ ਦੀ ਹੈਰਾਨਗੀ ਨਾਲ ਪੁੱਛਿਆ "ਬਰੂਟਸ ਤੂੰ ਵੀ?" (You Too Brutus?)

ਇਸ ਇਤਹਾਸਕ ਕਹਾਣੀ ਦੇ ਮੁਤਾਬਕ ਸੀਜ਼ਰ ਚਾਰੋ ਪਾਸਿਯੋਂ ਵਰੇ ਖ਼ੰਜਰਾਂ ਤੋਂ ਇਤਨਾ ਮਾਯੂਸ ਅਤੇ ਹੈਰਾਨ ਨਹੀਂ ਹੋਇਆ ਜਿਤਨਾ ਕਿ ਅਪਣੇ ਹੀ ਖ਼ਾਸਮ-ਖ਼ਾਸ ਵੱਲੋਂ ਕੀਤੇ ਗਏ ਵਾਰ ਤੇ! ਆਖ਼ਰ ਸੀਜ਼ਰ ਇਕ ਮਹਾਨ ਯੌਧਾ ਸੀ।ਜੰਗ ਦੇ ਮੈਦਾਨਾਂ ਵਿਚੋਂ ਉੱਠਦਿਆਂ ਖ਼ੂਨੀ ਹਨੇਰਿਆਂ ਵਿਚ ਜੂਝਣ ਵਾਲਾ ਸੀ।ਉਸ ਨੂੰ ਕਦੇ ਕਿਸੇ ਵਿਰੋਧੀ ਦੇ ਵਾਰ ਨੇ ਉਤਨਾ ਹੈਰਾਨ ਨਹੀਂ ਸੀ ਕੀਤਾ ਜਿਤਨਾ ਕਿ ਉਸ ਦੇ ਅਪਣੇ ਹੀ ਖ਼ਾਸ ਸਾਥੀ ਦੇ ਵਾਰ ਨੇ।ਹੈਰਾਨਗੀ ਦੀ ਹੱਦ ਇਤਨੀ ਸੀ ਕਿ ਸੀਜ਼ਰ ਨੇ ਆਪਾ ਹਮਲਾਵਰਾਂ ਦੇ ਹਵਾਲੇ ਕਰ ਦਿੱਤਾ!


ਅੱਜ ਦੇ ਮਾਹੋਲ ਦੇ ਵਿਚ ਜਿਸ ਵੇਲੇ 'ਕੇਵਲ ਗੁਰੂ ਦੀ ਗਲ ਕਰਨ ਵਾਲੇ' ਅਖਵਾਉਂਦੇ ਪਾਸਿਯੋਂ ਵੀ ਸਿੱਖੀ ਦੇ ਮੁੱਡਲੇ ਅਧਾਰਾਂ ਤੇ ਜਾਣੇ-ਅਣਜਾਣੇ ਕਿੰਤੂ/ਬੇਅਦਬੀ ਹੁੰਦੀ ਹੈ ਤਾਂ ਜ਼ਹਿਨ ਵਿਚ ਕਹਾਵਤ ਰੂਪ ਇਹ ਸਵਾਲ ਉੱਠਦਾ ਹੈ ਬਰੂਟਸ ਤੂੰ ਵੀ???
ਹਰਦੇਵ ਸਿੰਘ, ਜੰਮੂ
੧੦.੦੨.੨੦੧੨

Wednesday, 8 February 2012

'ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਪਾਸ ਬੇਨਤੀ'
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀਉ,
ਸਤਿ ਸ਼੍ਰੀ ਅਕਾਲ !


ਆਪ ਜੀ ਨਾਲ ਮੁਖ਼ਾਤਬ ਹੁੰਦੇ ਸਭ ਤੋਂ ਪਹਿਲਾਂ ਆਪ ਜੀ ਵਲੋਂ ਲਿਖਿਆਂ ਲਿਖਤਾਂ ਵਿਚ ਦਰਸਾਏ ਗੁਰਮਤਿ ਪੱਖੀ ਵਿਚਾਰਾਂ ਲਈ ਆਪ ਜੀ ਦਾ ਬਹੁਤ ਧਨਵਾਦ!


ਪਿੱਛਲੇ ਸਾਲ ਦਾਸ ਨੇ ਇਨਟਰਨੇਟ ਰਾਹੀਂ ਪਾਠਕ ਸੱਜਣਾਂ ਤੋਂ ਇਕ ਜਾਣਕਾਰੀ ਮੰਗੀ ਸੀ ਜਿਸਦਾ ਸਾਰ ਇਹ ਜਾਣਨਾ ਸੀ ਕਿ ਕੀ ਆਪ ਜੀ ਨੇ ਅਪਣੀਆਂ ਲਿਖਤਾਂ ਵਿਚ ਕੁੱਝ ਥਾਂ ਵਰਤੇ ਉਨਾਂ੍ਹ ਹਵਾਲਿਆਂ ਨੂੰ ਵਾਪਸ ਲਿਆ ਹੈ ਜਿਨਾਂ੍ਹ ਬਾਰੇ ਇਹ ਮੰਨਿਆਂ ਜਾਦਾਂ ਹੈ ਕਿ ਉਹ ਦਸ਼ਮੇਸ਼ ਜੀ ਵਲੋਂ ਕਹੇ ਗਏ ਸੀ ?

 
ਮਿਸਾਲ ਦੇ ਤੌਰ ਤੇ "ਬਚਿੱਤਰ ਨਾਟਕ ਗੁਰਬਾਣੀ ਦੀ ਕਸਵਟੀ ਤੇ" ਪੁਸਤਕ ਵਿਚ ਆਪ ਜੀ ਨੇ ਦਸ਼ਮੇਸ਼ ਜੀ ਦੇ ਨਾਲ ਜੁੜੇ ਹੇਠ ਲਿਖੇ ਹਵਾਲੇ ਨੂੰ ਹੀ ਅਪਣੀ ਪੁਸਤਕ ਦਾ ਅਧਾਰ ਬਣਾਇਆ ਹੈ ਜਿਸ ਦਾ ਇਸਤੇਮਾਲ ਆਪ ਜੀ ਨੇ ਪੁਸਤਕ ਦੀ ਅਰੰਭਕ ਬੇਨਤੀ ਵਿਚ ਇੰਝ ਲਿਖਦੇ ਹੋਏ ਕੀਤਾ:-


"ਦਿਨੋ ਦਿਨ ਪੰਥ ਵਿਚ ਆ ਰਹੇ ਵਿਗਾੜ ਦਾ ਠੀਕ ਠੀਕ ਕਾਰਨ, ਇਸ ਨਿਮਾਣੇ ਦਾਸਰੇ ਨੇ ਲਭਣਾ ਚਾਹਿਆ। ਸਤਿਗੁਰਾਂ ਦੇ ਪਾਵਨ ਮਾਨਣੇ ਨਾਲ ਜੁੜੇ ਇਨਾਂ ਬਚਨਾਂ ਵਲ ਧਿਆਨ ਗਿਆ

 
ਜਬ ਲਗ ਖ਼ਾਲਸਾ ਰਹੇ ਨਿਆਰਾ।ਤਬ ਲਗ ਤੇਜ ਦੀਆ ਮੈਂ ਸਾਰਾ।
ਜਬ ਇਹ ਗਏ ਬਿਪ੍ਰਨ ਕੀ ਰੀਤ।ਮੈਂ ਨਾ ਕਰੁੰ ਇਨਕੀ ਪਰਤੀਤ।

ਬੜੀ ਪੁੱਛ ਪੜਤਾਲ ਕੀਤੀ ਕਿ ਕੀ ਵਾਕਿਆ ਹੀ ਦਸਮ ਸਤਿਗੁਰਾਂ ਦਾ ਇਨਾਂ੍ਹ ਬਚਨਾਂ ਨਾਲ ਨਿੱਜੀ ਸਬੰਧ ਹੈ। ਸ਼੍ਰੀ ਅਕਾਲ ਤਖ਼ਤ ਤਕ ਵੀ ਕਿਸੇ ਨੇ ਵੀ ਇਹ ਨਹੀਂ ਆਖਿਆ ਕਿ ਇਨਾਂ੍ਹ ਬਚਨਾਂ ਨਾਲ ਦਸ਼ਮੇਸ਼ ਜੀ ਦਾ ਕਈ ਸਬੰਧ ਨਹੀਂ।ਤਾਂ ਫਿਰ ਸਤਿਗੁਰਾਂ ਦਾ ਅੱਟਲ ਬਚਨ ਹੈ ਕਿ ਜਦੇਂ ਤਕ ਵੀ ਖ਼ਾਲਸਾ ਨਿਆਰਾ ਰਹੇਗਾ, ਤੇਜ ਪ੍ਰਤਾਪ ਕਾਇਮ ਰਹੇਗਾ।੧੬੯੯ ਵਿਚ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਅਤੇ ੧੭੯੯ ਵਿਚ ਸਤਿਗੁਰਾਂ ਨੇ ਲਾਹੋਰ ਫ਼ਤਿਹ ਕਰਵਾ ਦਿੱਤਾ"

 
ਉਪਰੋਕਤ ਹਵਾਲੇ ਬਾਰੇ ਆਪ ਜੀ ਦਾ ਇਹ ਵੀ ਕਹਿਣਾ ਹੈ:- 


" ਸੋ ਬਿਨਾ ਕਿਸੇ ਕਿੰਤੂ ਪ੍ਰੰਤੂ ਦੇ, ਸਾਰੇ ਪੰਥ ਵਿਚ ਮੰਨੇ ਜਾ ਚੁੱਕੇ ਦਸ਼ਮੇਸ਼ ਜੀ ਦੇ ਇਨਾਂ੍ਹ ਬਚਨਾ ਤੋਂ, ਇਹ ਗਲ ਸਪਸ਼ਟ ਹੈ ਕਿ ਖ਼ਾਲਸਾ ਜੀ ਦਾ ਤੇਜ ਪ੍ਰਤਾਪ ਕੇਵਲ ਉਸ ਦੇ ਨਿਆਰੇ ਰਹਿਣ ਨਾਲ ਹੀ ਜੁੜਿਆ ਹੋਇਆ ਸੀ"

 
ਦਿਲਚਸਪ ਗਲ ਇਹ ਹੈ ਕਿ ਆਪ ਜੀ ਦੀਆਂ ੧੦ ਪੁਸਤਕਾਂ ਦਾ ਸਿਰਲੇਖ ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ' ਦਸ਼ਮੇਸ਼ ਜੀ ਦੇ ਇਨਾਂ੍ਹ ਬਚਨਾ ਤੋਂ ਹੀ 'ਅਧਾਰਤ/ਪ੍ਰੇਰਤ' ਹੈ।ਇਸ ਤੋਂ ਸਾਰੇ ਪਾਠਕ ਵਾਕਿਫ ਹੀ ਹਨ।


ਦਾਸ ਨੇ ਕਲ ਹੀ ਇਨਟਰਨੇਟ ਤੇ ਇਕ ਵੀਰ ਦੀ ਚਿੱਠੀ (ਜੋ ਕਿ ਉਸ ਵੀਰ ਨੇ ਦਾਸ ਵਲੋਂ ਪਾਠਕਾਂ ਨੂੰ ਇਸ ਬਾਰੇ ਕੀਤੀ ਬੇਨਤੀ ਬਾਦ ਦਾਸ ਵਲ ਲਿਖੀ ਸੀ ਪਰ ਦਾਸ ਪਿੱਛਲੇ ਸਾਲ ਜੰਮੂ ਤੋਂ ਬਾਹਰ ਹੋਣ ਕਾਰਨ ਪੜ ਨਹੀਂ ਸਕਿਆ ਸੀ) ਪੜਨ ਨੂੰ ਮਿਲੀ  ਜਿਸ ਵਿਚ ਉਸ ਵੀਰ ਨੇ ਦਾਸ ਨੂੰ ਆਪ ਜੀ ਤੋਂ ਹੀ ਸਿੱਦਾ ਪੁੱਛਣ ਦਾ ਸੁਝਾਅ ਦਿੱਤਾ ਸੀ। ਉਸ ਚਿੱਠੀ ਵਿਚ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਆਪ ਜੀ ਵਿਚਾਰ ਦੇਂਣ ਲਈ ਸ਼ਰੀਰਕ ਰੂਪ ਵਿਚ ਤੰਦਰੁਸਤ ਹੋ।ਇਸ ਲਈ ਆਪ ਜੀ ਅਗੇ ਬੇਨਤੀ ਹੈ ਕਿ ਆਪ ਜੀ ਦਾਸ ਅਤੇ ਪਾਠਕਾਂ ਦੀ ਜਾਣਕਾਰੀ ਲਈ ਹੇਠ ਲਿਖੇ ਸਵਾਲਾਂ ਬਾਰੇ ਅਪਣੇ ਵਿਚਾਰ ਦੇਂਣ ਦੀ ਕਿਰਪਾਲਤਾ ਕਰੋ:-


(੧) ਕੀ ਆਪ ਜੀ  ਆਪਣੀ ਲਿਖਤਾਂ ਦੇ ਸਿਰਲੇਖ ਦੇ 'ਪ੍ਰੇਰਨਾ ਸਰੋਤ' ਦਸ਼ਮੇਸ਼ ਜੀ ਦੇ ਨਾਮ ਨਾਲ ਜੁੜੇ ਅਤੇ ਅਪਣੇ ਵਲੋਂ ਵਰਤੇ ਉਪਰੋਕਤ ਹਵਾਲੇ ਤੋਂ ਹੁਣ ਇਨਕਾਰੀ ਹੋ ?


(੨)  ਆਪ ਜੀ ਨੇ ਅਪਣੀ ਪੁਸਤਕ "ਬਚਿੱਤਰ ਨਾਟਕ ਗੁਰਬਾਣੀ ਦੀ ਕਸਵਟੀ ਤੇ" ਦੀ ਜੋਦੜੀ ਵਿਚ ਆਪ ਜੀ ਨੇ ਕਥਿਤ ਦਸ਼ਮ ਗ੍ਰੰਥ ਦੇ ਕੇਵਲ ਕੁੱਝ ਹਿਸਿੱਆ ਨੂੰ ਗੁਰਬਾਣੀ ਦੀ ਕਸਵਟੀ ਤੇ ਪਰਖਿਆ ਲਿਖਿਆ ਹੈ।ਇਸ ਲਈ ਇਹ ਦੱਸਣ ਦੀ ਕਿਰਪਾਲਤਾ ਕਰਨੀ ਕਿ ਕੀ ਆਪ ਜੀ ਦੇ ਵਿਚਾਰ ਅਨੁਸਾਰ ਦਸ਼ਮੇਸ਼ ਜੀ ਦੇ ਨਾਮ ਨਾਲ ਜੁੜੀ ਹਰ ਲਿਖਤ ਦਸ਼ਮੇਸ਼ ਜੀ ਵਲੋਂ ਲਿਖੀ-ਲਿਖਵਾਈ ਜਾਂ ਪਰਵਾਣੀ ਸਵੀਕਾਰ ਨਹੀਂ ਕੀਤੀ ਜਾਣੀ ਚਾਹੀਦੀ ?

 
(੩) ਕੀ ਦਸ਼ਮ ਗ੍ਰੰਥ ਵਿਚ ਸੰਕਲਤ ਕਰ ਦਿੱਤੀਆਂ ਲਿਖਤਾਂ ਵਿਚ ਕੋਈ ਵੀ ਗਲ ਗੁਰਬਾਣੀ ਅਨੁਸਾਰੀ ਨਹੀਂ ਹੈ ?

 
(੪) ਆਪ ਜੀ ਨੇ ਆਰੰਭਕ ਬੇਨਤੀ ਵਿਚ ਪਾਠਕਾਂ ਲਈ ਇਹ ਸੁਚਨਾ ਵੀ ਦਰਜ ਕੀਤੀ ਹੈ ਕਿ
" ਦਸ਼ਮ ਗ੍ਰੰਥ ਬਾਰੇ  ਪੰਥ ਵਿਚ ਵਿਵਾਦ ਦੇਰ ਦਾ ਹੈ ਅਤੇ ਇਸ ਅਦਭੁਤ ਗ੍ਰੰਥ ਦੀ ਅਸਲੀਅਤ ਸਮਝ ਕੇ ਉਸ ਤੋਂ ਪੰਥ ਨੂੰ ਸੁਚੇਤ ਕਰਨ ਦੀ ਦਲੇਰੀ ਜਿਸ ਨੇ ਵੀ ਕੀਤੀ, ਉਸ ਨੂੰ ਪੰਥ ਵਿਚੋਂ ਖ਼ਾਰਜ ਕਰਕੇ, ਪੰਥ ਦੇ ਸੱਚੇ ਹਿਤੈਸ਼ੀਆਂ ਨੂੰ ਨਮੋਸ਼ੀ ਦੇ ਖੂਹ ਵਿਚ ਧੱਕ ਦਿੱਤਾ ਜਾਦਾਂ ਰਿਹਾ ਸੀ"

 
ਨਾਲ ਹੀ ਆਪ ਜੀ ਨੇ ਲਿਖਿਆ ਹੈ 


"ਰਤਨ ਸਿੰਘ ਜੱਗੀ ਨੇ, ਹਰਿੰਦਰ ਸਿੰਘ ਮਹਿਬੂਬ ਨੇ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਵਰਗਵਾਸੀ ਗੁਰਮੁਖ ਪਿਆਰੇ ਹਰਭਜਨ ਸਿੰਘ ਜੀ ਨੇ ਵੀ ਇਸ ਗ੍ਰੰਥ ਬਾਰੇ ਵਿਰੋਧੀ ਵਿਚਾਰ ਲਿਖੇ ਹਨ"

 
ਹੁਣ ਕਿਰਪਾਲਤਾ ਕਰਕੇ ਇਹ ਦੱਸੋ ਕਿ ਕੀ ਆਪ ਜੀ ਵਲੋਂ ਲਿਖੇ ਉਪਰੋਕਤ ਤਿੰਨਾਂ੍ਹ ਵਿਦਵਾਨਾਂ ਨੂੰ ਵੀ ਪੰਥ ਵਿਚੋਂ ਖ਼ਾਰਜ ਕੀਤਾ ਗਿਆ ਸੀ ?

 
ਦਾਸ ਦੀ ਜਾਣਕਾਰੀ ਅਨੁਸਾਰ ਆਪ ਜੀ ਦੀ ਪੁਸਤਕ ਤੋਂ ਕਈ ਦਹਾਕਿਆਂ ਪਹਿਲਾਂ ਸਨ ੧੯੩੬ ਵਿਚ ਬਣੇ ਰਹਿਤ ਮਰਿਆਦਾ ਦੇ ਪਹਿਲੇ ਖਰੜੇ ਵਿਚ ਹੀ ਦਸ਼ਮ ਗ੍ਰੰਥ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਅਤੇ ਸਪਸ਼ਟ ਕਰ ਦਿੱਤਾ ਗਿਆ ਕਿ ਸ਼ਬਦ ਗੁਰੂ ਗ੍ਰੰਥ ਦੇ ਬਰਾਬਰ ਕਿਸੇ ਪੁਸਤਕ ਦੀ ਨਸ਼ੀਨੀ ਨਹੀਂ ਹੋ ਸਕਦੀ ਜਦ ਕਿ ਉਸ ਤੋਂ ਪਹਿਲਾਂ ਇਸ ਗ੍ਰੰਥ ਨੂੰ ਬਹੁਤੀ ਜਗਾ੍ਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਿਸ਼ੀਨ ਕੀਤਾ ਜਾਂਦਾ ਸੀ। ੧੯੪੧-੪੨ ਵਿਚ ਪ੍ਰਸਿੱਧ ਵਿਦਵਾਨ ਸ. ਸ਼ਮਸ਼ੇਰ ਸਿੰਘ 'ਅਸ਼ੋਕ'੧੯੫੬ ਨੇ ਰੱਜ ਕੇ ਦਸ਼ਮ ਗ੍ਰੰਥ ਦੀ ਅਸਲੀਅਤ ਬਾਰੇ ਲਿਖਦੇ ਹੋਏ ਇਸਦੀਆਂ ਕਈ ਲਿਖਤਾਂ ਨੂੰ ਨੱਕਾਰਿਆ ਸੀ।ਸਨ 1956 ਵਿਚ ਗੁਰਮੁਖ ਸਿੰਘ ਜੀ,   ਸਨ ੧੯੬੦ਗਿਆਨੀ ਹਰਨਾਮ ਸਿੰਘ 'ਬੱਲਭ'  ਨੇ 'ਕ੍ਰਿਸ਼ਨਾਵਤਾਰ' ਅਤੇ 'ਚਰਿਤ੍ਰੋਪਾਖਿਆਨ' ਦੀ ਅਸਲੀਅਤ ਪ੍ਰਕਟ ਕਰਦੇ ਇਨਾਂ੍ਹ ਨੂੰ ਰੱਧ ਕੀਤਾ। ੧੯੬੩ਡਾ. ਰਤਨ ਸਿੰਘ ਜੱਗੀ ਵਿਚ ਜੀ ਦੇ ਦਸ਼ਮ ਗ੍ਰੰਥ ਵਿਰੋਧੀ ਕੰਮ ਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ੧੯੬੬ ਵਿੱਚ ਸਰਵਉੱਤਮ ਅਲੋਚਨਾਤਮਕ ਪੁਸਤਕ ਦਾ ਐਵਾਰਡ ਅਤੇ ੧੦੦੦ ਰੁਪੇ ਦਾ ਇਨਾਮ ਦਿੱਤਾ। ਇਸ ਤੋਂ ਇਲਾਵਾ ਭਾਈ ਅਰਦਮਨ ਸਿੰਘ ਜੀ ਬਾਗੜਿਆਂ, ਸ. ਮਨੋਹਰ ਸਿੰਘ ਅਦਿ ਕਈ ਵਿਦਵਾਨਾਂ ਨੇ ਪੁਰੇ ਦਸ਼ਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਿਆਂ ਅਤੇ ਲਿਖਤਾਂ ਲਿਖਿਆਂ।


(੫) ਆਪ ਜੀ ਇਹ ਵੀ ਦੱਸਣ ਦੀ ਕਿਰਪਾਲਤਾ ਕਰੋ ਕਿ ਉਪਰੋਕਤ ਨਾਮਾਂ ਵਿਚੋਂ ਕਿਸ ਨੂੰ ਦਸ਼ਮ ਗ੍ਰੰਥ ਦੇ ਵਿਰੋਧ ਵਿਚ ਲਿਖਣ ਲਈ ਪੰਥ ਵਿਚੋਂ ਖ਼ਾਰਜ ਕੀਤਾ ਗਿਆ ਸੀ ?

 
ਦਾਸ ਦੀ ਜਾਣਕਾਰੀ ਅਨੁਸਾਰ ਆਪ ਜੀ ਦਾ ਉਪਰੋਕਤ ਕਥਨ ਸਹੀ ਨਹੀਂ ਹੈ ਕਿ ਜਿਸ ਨੇ ਵੀ ਦਸ਼ਮ ਗ੍ਰੰਥ ਦੇ ਵਿਰੋਧ ਵਿਚ ਲਿਖਿਆ ਉਸ ਨੂੰ ਪੰਥ ਵਿਚੋਂ ਖ਼ਾਰਜ ਕਰ ਦਿੱਤਾ ਗਿਆ।ਲਗੱਦਾ ਹੈ ਕਿ ਅਸਲੀਅਤ ਸਮੁੱਚੇ ਦਸ਼ਮ ਗ੍ਰੰਥ ਦੇ ਗੁਰੂ ਕ੍ਰਿਤ ਨਾ ਹੋਂਣ ਨਾਲ ਨਹੀਂ ਬਲਕਿ ਕਿਸੇ ਹੋਰ ਪ੍ਰਕਾਰ ਦੇ ਮਸਲਿਆਂ ਨਾਲ ਜੁੜੀ ਸੀ।


ਦਾਸ ਆਪ ਜੀ ਵਲੋਂ ਗੁਰਮਤਿ ਪੱਖੀ ਕੀਤੇ ਕੰਮ ਦਾ ਤਹੇ-ਦਿਲੋਂ ਸਤਿਕਾਰ ਕਰਦਾ ਹੈ ਭਾਵੇਂ ਦਾਸ ਨੂੰ ਅੱਜੇ ਆਪ ਜੀ ਦੀਆਂ ਲਿਖਤਾਂ ਦੇ ਕੇਵਲ ਕੁੱਝ ਅੰਸ਼ਾ ਨੂੰ ਹੀ ਪੜਨ ਦਾ ਮੌਕਾ ਮਿਲਿਆ ਹੈ।
ਆਸ ਹੈ ਕਿ ਆਪ ਜੀ ਉਪਰੋਕਤ ਸਵਾਲਾਂ ਬਾਰੇ ਵਿਚਾਰ ਦਿੰਦੇ ਹੋਏ ਇਨਾਂ੍ਹ ਪੱਖਾਂ ਤੇ ਰੋਸ਼ਨੀ ਪਾਵੇਗੇ।
ਆਪ ਜੀ ਵਲੋਂ ਵਿਚਾਰਾਂ ਦੀ ਉਡੀਕ ਵਿਚ,
ਹਰਦੇਵ ਸਿੰਘ, ਜੰਮੂ
੦੮.੦੨.੨੦੧੨