Wednesday, 12 September 2012


           '.ਪਰਿਵਾਰ ਲਈ ਬੇਨਤੀ ਰੂਪ ਸੱਦਾ ਪੱਤਰ'
                     ਹਰਦੇਵ ਸਿੰਘ, ਜੰਮੂ

ਸਤਿਕਾਰ
ਯੋਗ .ਪਰਿਵਾਰ ਦੇ ਸੱਜਣੋਂ,
ਸਤਿ
ਸ਼ੀ ਅਕਾਲ!
 
ਆਪ
ਜੀ ਕੁੱਝ ਸਮੇਂ ਤੋਂ ਸ਼੍ਰੀ ਅਕਾਲ ਤੱਖਤ ਤੋਂ ਪੰਥ ਪਰਵਾਣਿਤ ਸਿੱਖ ਰਹਿਤ ਮਰਿਆਦਾ ਦੀ ਨੁਕਤਾਚੀਨੀ ਕਰਦੇ ਰਹੇ ਹੋਇਸ ਬਾਰੇ ਆਪਸੀ ਵਿਚਾਰਾਂ ਵੀ ਹੋਇਆਂ ਹਨਆਪ ਜੀ ਦਾ ਦਾਵਾ ਹੈ ਕਿ ਸਿੱਖ ਰਹਿਤ ਮਰਿਆਦਾ ਵਿਚਲੀਆਂ ਬਹੁਤਿਆਂ ਮੂਲ ਗਲਾਂ ਗੁਰਮਤਿ ਵਿਰੌਧੀ ਅਤੇ ਸਮਝੌਤਾਵਾਦ/ਸਾਜਸ਼ ਦਾ ਸਿੱਟਾ ਹਨਗੁਰਮਤਿ ਵਿਚ ਕਿਸੇ ਵਿਚਾਰ ਨੂੰ ਵਿਚਾਰਨ ਦੀ ਸੇਧ ਹੈ ਪਰ ਕਈਂ ਵਾਰ ਵਿਚਾਰ ਕਰਨ ਵਾਲੇ ਦੋ ਪੱਖ ਆਪ ਕਿਸੇ ਕਿਸੇ ਸਹਿਮਤੀ ਤੇ ਨਹੀਂ ਪਹੁੰਚ ਪਾਉਂਦੇ ਕਿਉਂਕਿ ਹਰ ਪੱਖ ਆਪਣੇ ਆਪ ਨੂੰ ਸਹੀ ਅਤੇ ਦੂਜੇ ਨੂੰ ਗਲਤ ਸਮਝਦਾ ਹੈ
 
ਇਸ
ਲਈ ਆਪ ਜੀ ਨੂੰ ਦਾਸ ਵਲੋਂ 'ਬੇਨਤੀ ਰੂਪ ਸੱਦਾ' ਹੈ ਕਿ ਸਿੱਖ ਰਹਿਤ ਮਰਿਆਦਾ ਵਿਚਲਿਆਂ ਕੁੱਝ ਮੁੱਢਲੀਆਂ ਮਧਾਂ ਬਾਰੇ ਆਪ ਜੀ ਦਾਸ ਨਾਲ ਕਿਸੇ ਨਿਰਪੱਖ ਪੈਨਲ ਦੇ ਸਾ੍ਹਮਣੇ ਵਿਚਾਰ ਚਰਚਾ ਕਰਨ ਲਈ ਸਹਿਮਤੀ ਦੇਵੋਨਿਰਪੱਖ ਪੈਨਲ ਜਸਟਿਸ ਕੁਲਦੀਪ ਸਿੰਘ ਜੀ ਵਰਗੇ ਤਿੰਨ ਸਿੱਖ ਬੁੱਧੀਜੀਵੀ ਸੱਜਣਾਂ ਦਾ ਹੋਵੇਜਸਟਿਸ ਕੁਲਦੀਪ ਸਿੰਘ ਜੀ ਨੂੰ ਸਹਿਯੋਗ ਲਈ ਉਚੇਚੀ ਬੇਨਤੀ ਕੀਤੀ ਜਾ ਸਕਦੀ ਹੈਆਸ ਹੈ ਕਿ ਆਪ ਜੀ ਨੂੰ ਉਨਾਂ੍ਹ ਦੇ ਨਾਮ ਤੇ ਇਤਰਾਜ਼ ਨਹੀਂ ਹੋਵੇਗਾ ਕਿਉਂਕਿ ਜਸਟਿਸ ਕੁਲਦੀਪ ਸਿੰਘ ਜੀ ਬਾਰੇ ਪਰਿਵਾਰ ਦਾ ਆਪਣਾ ਕਹਿਣਾ ਹੈ ਕਿ :-

()  ਮੌਜੂਦਾ ਦੌਰ ਵਿਚ ਸਿੱਖਾਂ ਦੇ ਕੁੱਝ ਕੁ ਜ਼ਹਿਨ ਬੁੱਧੀਜੀਵੀਆਂ ਵਿਚੋਂ ਇੱਕ ਜਸਟਿਸ ਕੁਲਦੀਪ ਸਿੰਘ ਦੀ ਸਾਖ ਇੱਕ ਬਹੁਤ ਹੀ ਨੇਕ ਅਤੇ ਦਮਦਾਰ ਕਾਨੂੰਨਦਾਨ ਦੀ ਰਹੀ ਹੈ
()  ਜੇ ਪੰਥਕ ਨਜ਼ਰੀਏ ਦੀ ਗੱਲ ਕਰੀਏ ਤਾਂ ਸਿੱਖ ਕੌਮ ਕੌਲ ਜਸਟਿਸ ਕੁਲਦੀਪ ਸਿੰਘ ਜੀ ਵਰਗੇ ਨੇਕ, ਸੂਝਵਾਨ, ਦੂਰਅੰਦੇਸ਼ ਅਤੇ ਬੇਦਾਗ ਬੁੱਧੀਜੀਵੀ ਬਹੁਤ ਘੱਟ ਹਨ ਉਨਾਂ੍ਹ ਦੀ ਕਾਬਲਿਅਤ ਦਾ ਪ੍ਰਗਟਾਵਾ 'ਵਿਸ਼ਵ ਸਿੱਖ ਕੌਸਿਲ ਦਾ ਪ੍ਰਧਾਨ ਬਨਣ ਤੋਂ ਬਾਅਦ ਉਘੜਵੇਂ ਬਾਖੂਬੀ ਕੀਤਾ ਸੀ ਉਨਾਂ੍ਹ ਨੇ ਵਿਸ਼ਵ ਸਿੱਖ ਕੌਸਿਲ ਨੂੰ ਅਸਲ ਇੱਚ ਇੱਕ ਦਮਦਾਰ ਅਦਾਰਾ ਬਣਾਉਣ ਦੇ ਆਸਾਰ ਪੈਦਾ ਕਰ ਦਿੱਤੇ ਸਨ
()  ਐਸੇ ਵਿੱਚ ਲੋੜ ਹੈ ਕਿ ਕੌੰ ਜਸਟਿਸ ਕੁਲਦੀਪ ਸਿੰਘ ਜਿਹੇ ਨੇਕ,ਦੂਰ-ਅੰਦੇਸ਼ ਅਤੇ ਸੂਝਵਾਨ ਪੰਥਦਰਦੀ ਬੁੱਧੀਜੀਵੀਆਂ ਦੀਆਂ ਸੇਵਾਵਾਂ ਲੈ ਕੇ ਚੰਗੇ ਭਵਿੱਖ ਦਾ ਬਾਣਨੂੰ ਬੰਨੇ  (ਪਰਿਵਾਰਕ ਸੰਪਾਦਕੀ ..੧੨)
 
ਉੱਚ
ਅਦਾਲਤ ਤੋਂ ਰਿਟਾਅਰ ਹੋ ਚੁੱਕੇ ਐਸੇ ਸਿੱਖ ਬੁੱਧੀਜੀਵੀਆਂ ਬਾਰੇ ਆਪ ਜੀ ਇਹ ਨਹੀਂ ਕਹਿ ਸਕਦੇ ਕਿ ਉਹ ਹੋਂਣ ਵਾਲੇ ਇਸ ਪ੍ਰਸਤਾਵਤ ਵਿਚਾਰ ਵਟਾਂਦਰੇ ਬਾਰੇ 'ਦੂਰ-ਅੰਦੇਸ਼','ਸੂਝਵਾਨ' ਅਤੇ 'ਪੰਥਦਰਦੀ' ਟਿੱਪਣੀ ਨਹੀਂ ਕਰ ਸਕਦੇ!

ਹੁਣ
ਆਪ ਜੀ ਰਾਜ਼ੀ ਹੋਵੋ ਤਾਂ ਐਸੇ ਪੈਨਲ ਦੇ ਸਾ੍ਹਮਣੇ ਵਿਚਾਰ ਚਰਚਾ ਕੀਤੀ ਜਾਏ ਜਿਸ ਉਪਰੰਤ ਇਹ ਪੈਨਲ ਕੇਵਲ ਸੇਧ ਰੂਪ ਟਿੱਪਣੀ (Comments) ਕਰੇਪ੍ਰਾਪਤ ਕੀਤੀ ਟਿੱਪਣੀ ਕੋਈ ਬੰਦਸ਼ ਰੂਪ ਟਿੱਪਣੀ/ਨਿਰਨਾ ਨਹੀਂ ਹੋਵੇਗੀ ਬਲਕਿ ਇਸ ਨੂੰ ਅਗਲੀ ਵਿਚਾਰ ਚਲਾਉਂਣ ਲਈ ਵਿਚਾਰਿਆ ਜਾਏਗਾਪਾਰਦਰਸ਼ਤਾ ਲਈ ਚਰਚਾ ਦੀ ਵੀਡੀਯੂ ਰਿਕਾਰਡਿੰਗ ਦਾ ਵੀ ਪ੍ਰਬੰਧ ਹੋਵੇ ਜਿਸ ਨੂੰ ਹਰ ਉਤਸਕ ਸੱਜਣ ਵੇਖ ਸਕੇਆਪ ਜੀ ਦਾਸ ਨਾਲ ਵਿਚਾਰ ਚਰਚਾ ਲਈ ਆਪਣੇ ਵਲੋਂ ਪਰਿਵਾਰ ਦੇ ਹੀ ਦੋ ਸੱਜਣ ਨਾਮਜ਼ਦ ਕਰ ਸਕਦੇ ਹੋ
 
ਗੁਰੂ
ਨਾਨਕ ਜੀ ਨੇ ਕਬੀਰ ਜਾਂ ਨਾਮਦੇਵ ਨਾਲ ਚਰਚਾ ਨਹੀਂ ਕੀਤੀ ਬਲਕਿ ਆਪਣੇ ਨਾਲੋਂ ਅਹਿਮਤ ਸੱਜਣਾਂ ਨਾਲ ਸੰਵਾਦ ਰਚਾਇਆਆਸ ਹੈ ਕਿ ਗੁਰੂ ਨਾਨਕ ਜੀ ਦੇ ਦੱਸੇ ਮਾਰਗ ਅਨੁਸਾਰ ਆਪ ਪ੍ਰਸਤਾਵਤ ਨਿਰਪੱਖ ਪੈਨਲ ਦੇ ਸਾ੍ਹਮਣੇ ਚਰਚਾ ਦੇ ਇਸ ਬੇਨਤੀ ਰੂਪ ਸੱਦੇ ਨੂੰ ਸਵੀਕਾਰ ਕਰੋਗੇ ਤਾਂ ਕਿ  ਪਰਿਵਾਰ ਦੀ ਸਵਕ੍ਰਿਤੀ ਉਪਰੰਤ ਆਪਸੀ ਸਹਿਯੋਗ ਨਾਲ ਇਹ ਉਪਰਾਲਾ ਸਿਰੇ ਚੜ ਸਕੇ
ਆਪ ਵਲੋਂ ਹਾਂ-ਪੱਖੀ ਜਵਾਬ ਦੀ ਉਡੀਕ ਵਿਚ,

ਹਰਦੇਵ
ਸਿੰਘ,ਜੰਮੂ-੧੧..੧੨

Tuesday, 19 June 2012

ਫ਼ਾਸ਼ ਹੁੰਦੇ ਪਰਦੇ-੨
 ਹਰਦੇਵ ਸਿੰਘ, ਜੰਮੂ

ਪਾਠਕਾਂ ਦੀ ਜਾਣਕਾਰੀ ਲਈ ਇਹ ਸਪਸ਼ਟ ਕਰ ਦੇਵਾਂ ਕਿ ਇਸ ਲੇਖ ਤੋਂ ਪਹਿਲਾਂ ਇਕ ਹੋਰ ਲੇਖ 'ਫ਼ਾਸ਼ ਹੁੰਦੇ ਪਰਦੇ' ਮੇਰੇ ਬਲਾਗ, hardevsinghjammu.blogspot.com ਤੇ  ਛੱਪ ਚੁੱਕਿਆ ਹੈ।ਜਿਸ ਵਿਚ ਦਾਸ ਨੇ ੧੯੪੫ ਵਿਚ , ਸਿੱਖ ਰਹਿਤ ਮਰਿਆਦਾ ਦੇ ਖਰੜੇ ਵਿਚ ਕੀਤੇ ਗਏ ਗਏ ਵਾਧੇ-ਘਾਟਿਆਂ ਦੀ ਜਾਣਕਾਰੀ ਸਾਂਝੀ ਕੀਤੀ ਸੀ।ਉਸ ਲੇਖ ਦਾ ਸਿਰਲੇਖ 'ਫ਼ਾਸ਼ ਹੁੰਦੇ ਪਰਦੇ'ਰੱਖਣ ਦੇ ਪਿੱਛੇ ਦਾ ਪ੍ਰਸੰਗ ਇਹ ਸੀ ਕਿ ਕੁੱਝ ਸੱਜਣ ਲਿਖਤੀ ਅਤੇ ਨਿਜੀ ਬਾਤਚੀਤ ਵਿਚ ਇਹ ਪ੍ਰਚਾਰ ਕਰਨ ਦਾ ਜਤਨ ਕਰ ਰਹੇ ਸਨ ਕਿ ਸਿੰਘ ਸਭਾ ਲਹਿਰ ਦੇ ਆਗੂਆਂ ਨੇ ਸਮਝੋਤਾਵਾਦੀ ਨੀਤੀ/ਪਹੁੰਚ ਕਾਰਨ ਗੁਰਮਤਿ ਸਿਧਾਤਾਂ ਨੂੰ ਤਾਕ ਤੇ ਰੱਖਦੇ ਹੋਏ ੧੯੪੫ ਨੂੰ ਸਿੱਖ ਰਹਿਤ ਮਰਿਆਦਾ ਵਿਚ ਕਈਂ ਵਾਧੇ-ਘਾਟੇ ਕਰ ਲਏ।ਵਿਸ਼ੇਸ਼ ਰੂਪ ਵਿਚ ਨਿਤਨੇਮ ਦਿਆਂ ਰਚਨਾਵਾਂ ਬਾਰੇ!

ਇਸ ਵਿਚ ਸ਼ੱਕ ਨਹੀਂ ਕਿ ਸਿੱਖ ਰਹਿਤ ਮਰਿਆਦਾ ਵਿਚ 'ਧਾਰਮਕ ਸਲਾਹਕਾਰ ਕਮੇਟੀ' ਵਲੋਂ ੧੯੪੫ ਵਿਚ ਕੁੱਝ ਵਾਧੇ ਕਰਨ ਦੀ ਗਲ ਸਪਸ਼ਟ ਲਿਖੀ ਹੈ।ਪਰ ਸਿੱਖ ਰਹਿਤ ਮਰਿਆਦਾ ਵਿਚ ਲਿਖੀ ਹੋਈ ਇਸ ਗਲ ਨੂੰ ਲੇ ਕੇ ਸਿੱਖ ਰਹਿਤ ਮਰਿਆਦਾ ਬਨਾਉਂਣ ਵਾਲਿਆਂ ਤੇ ਕਿਰਦਾਰ ਅਤੇ ਕਾਰਜਸ਼ੈਲੀ ਤੇ ਸ਼ੱਕ ਦੇ ਪਰਦੇ ਉਸਾਰਨਾ ਇਕ ਨੀਵੇਂ ਕਿਸਮ ਦਾ ਚਿੰਤਨ/ਪ੍ਰਚਾਰ ਹੀ ਕਿਹਾ ਜਾ ਸਕਦਾ ਹੈ। ਵਿਸ਼ੇਸ਼ ਰੂਪ ਵਿਚ ਉਸ ਵੇਲੇ ਕਿ ਜਿਸ ਵੇਲੇ ੧੯੪੫ ਵਿਚ ਕੀਤੇ ਗਏ ਵਾਧੇ-ਘਾਟਿਆਂ ਦੀ ਤਫ਼ਸੀਲ ਸਾਡੇ ਸਾ੍ਹਮਣੇ ਹੋਏ।ਮੈਂ ਧਾਰਮਕ ਸਲਾਹਕਾਰ ਕਮੇਟੀ ਵਲੋਂ ਮਿਤੀ ੦੭-੦੧-੧੯੪੫ ਵਿਚ ਕੀਤੇ ਗਏ ਵਾਧੇ-ਘਾਟਿਆਂ ਦੀ ਤਫ਼ਸੀਲ ਪਾਠਕਾਂ ਦੇ ਨਾਲ ਸਾਂਝੀ ਕਰ ਚੁੱਕਿਆ ਹਾਂ ਜੋ ਕਿ ਮੇਰੇ ਬਲਾਗ ਤੇ 'ਫ਼ਾਸ਼ ਹੁੰਦੇ ਪਰਦੇ' ਨਾਮਕ ਲੇਖ ਵਿਚ ਪੜੀ ਜਾ ਸਕਦੀ ਹੈ।


ਇਸੇ ਕੜੀ ਵਿਚ ਮੈਂ ਪਾਠਕਾਂ ਨਾਲ ਇਹ ਜਾਣਕਾਰੀ ਵੀ ਸਾਂਝੀ ਕਰਨਾ ਚਾਹੁੰਦਾ ਹਾਂ ਕਿ ੧੯੪੫ ਤੋਂ ਪਹਿਲਾਂ ਮਿਤੀ ੨੮.੦੭.੧੯੪੪ ਨੂੰ ਆਪਣੀ ਬਾਰਵੀਂ ਇੱਕਤਰਤਾ ਵਿਚ ਵੀ ਕੁੱਝ ਤਬਦੀਲਿਆਂ ਸੁਝਾਈਆਂ ਗਈਆਂ ਸਨ ਜਿਨਾਂ੍ਹ ਤੋਂ ਲਗਭਗ ੬ ਮੀਹਨੇ ਬਾਦ ਮਿਤੀ ੦੭.੦੧.੧੯੪੫ ਵਾਲੀ ਤੇਰ੍ਹਵੀਂ ਇੱਕਤਰਤਾ ਵਿਚ ਉਹ ਤਬਦੀਲਿਆਂ ਹੋਇਆਂ ਜਿਨਾਂ੍ਹ ਦਾ ਜ਼ਿਕਰ ਸਿੱਖ ਰਹਿਤ ਮਰਿਆਦਾ ਵਿਚ 'ਵਾਧੇ-ਘਾਟੇ' ਕਰਕੇ ਦਰਜ਼ ਹੈ।


ਪਾਠਕਾਂ ਪਾਸ ਬੇਨਤੀ ਹੈ ਕਿ ਉਹ ਇਸ ਲੇਖ, ਨੂੰ ਪਹਿਲੇ ਛੱਪੇ ਲੇਖ 'ਫ਼ਾਸ਼ ਹੁੰਦੇ ਪਰਦੇ' ਦੀ ਰਵਾਨਗੀ ਨੂੰ ਸਮਝਣ ਲਈ ਪਹਿਲਾਂ ਪੜਨ ਦਾ ਜਤਨ ਕਰਨ।ਇਨਾਂ੍ਹ ਦੋਹਾਂ ਲੇਖਾਂ ਨੂੰ ੧੯੪੪ ਅਤੇ ੧੯੪੫ ਦੀ ਰਵਾਨਗੀ ਵਿਚ ਪੜਨ ਦੇ ਨਾਲ ੧੯੪੫ ਵਿਚ ਹੋਏ ਵਾਧੇ-ਘਾਟਿਆਂ ਬਾਰੇ ਕੀਤੇ ਜਾ ਰਹੇ ਇਸ ਕੁੜ ਪ੍ਰਚਾਰ ਦੇ ਪਰਦੇ ਫ਼ਾਸ਼ ਹੁੰਦੇ ਹਨ ਕਿ ੧੯੪੫ ਵਿਚ ਧਾਰਮਕ ਸਲਾਹਕਾਰ ਕਮੇਟੀ ਵਲੋਂ ਕੀਤੇ ਵਾਧੇ-ਘਾਟੇ ਬਹੁਤ ਵੱਡੇ ਸਿਧਾਂਤਕ ਸਮਝੋਤਾ ਰੂਪੀ ਵਾਧੇ-ਘਾਟੇ ਸਨ ਜਿਨਾਂ੍ਹ ਰਾਹੀਂ ਕੁੱਝ ਰਵਨਾਵਾਂ ਵੀ ਕੋਮ ਦੇ ਗਲ ਪਾ ਦਿੱਤੀਆਂ ਗਈਆਂ ਸਨ।


ਖ਼ੈਰ! ੧੯੪੫ ਤੋਂ ਪਹਿਲਾਂ ਸਨ ੧੯੪੪ ਵਿਚ ਸੁਝਾਏ ਗਈਆਂ ਤਬਦੀਲਿਆਂ ਇਸ ਪ੍ਰਕਾਰ ਸਨ:-


"ਧਾਰਮਕ ਸਲਾਹਕਾਰ ਕਮੇਟੀ ਮਿਤੀ ੨੮ ਜੁਲਾਈ ੧੯੪੪ ਦੀ ਬਾਰਵੀਂ ਇੱਕਤਰਾ ਦੀ ਕਾਰਵਾਈ

(੧) ਨਾਮ ਬਾਣੀ ਅਭਿਆਸ ਹੇਠ ਸੋਦਰ ਰਹਿਰਾਸ ਦੇ ਹੈਡਿੰਗ ਹੇਠ ਲਫ਼ਜ਼ "ਦੁਸਟ ਦੋਖ ਤੇ ਲੇਹੁ ਬਚਾਈ" ਤਕ ਲਫ਼ਜ਼ 'ਅਨੰਦ ਦੀਆਂ ਪਹਿਲਿਆਂ ਪੰਜ ਪਾਉੜੀਆਂ ਵਿਚਾਲੇ ਲਫ਼ਜ਼ "ਸਵੈਯਾ ਪਾਇ ਗਹੇ ਜਬ ਤੇ ਤੁਮਰੇ" ਅਤੇ "ਦੋਹਰਾ ਸਗਲ ਦੁਆਰ ਕੋ ਛਾਡ ਕੇ" ਵਧਾਏ ਜਾਣ ਅਤੇ ਲਫ਼ਜ਼'ਅਨੰਦ ਦੀਆਂ ਪਹਿਲਿਆਂ ਪੰਜ ਪਾਉੜੀਆਂ ਤੇ ਅੰਤਲੀ ਇਕ ਪਾਉੜੀ ਦੇ ਅਗੇ ਮੁੰਗਾਵਣੀ ਤੇ ਦੋਵੇਂ ਸਲੋਕ ਵਧਾਏ ਜਾਣ"


(੨) ਹੈਡਿੰਗ ਗੁਰਦੁਆਰੇ ਦੇ ਅੰਕ (e) ਵਿਚ ਲਫ਼ਜ਼ "ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਨੂੰ ਸੰਭਾਲ ਕੇ ਪ੍ਰਕਾਸ਼ਨ ਲਈ" ਵਿਚੋਂ ਲਫ਼ਜ਼ "ਦੀ ਦੇਹ" ਕਟ ਦਿੱਤੇ ਜਾਣ।

(੩) ਹੈਡਿੰਗ ਗੁਰਦੁਆਰੇ ਦੇ ਹੀ ਅੰਕ (ਖ) ਵਿਚ ਜਿਥੇ ੨ ਲਫ਼ਜ਼ ਅਸਵਾਰਾ ਸਾਹਿਬ ਆਉਂਦੇ ਹਨ, ਉਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਦਿੱਤਾ ਜਾਵੇ।

(੪) ਹੈਡਿੰਗ ਗੁਰਦੁਆਰੇ ਦੇ ਅਖੀਰ ਵਿਚ ਹੇਠ ਲਿਖਿਆ ਅੰਕ (ਣ) ਵਧਾ ਦਿੱਤਾ ਜਾਵੇ।
(ਣ) ਯਤਨ ਕੀਤਾ ਜਾਏ ਕਿ ਗੁਰਦੁਆਰੇ ਵਿਚ ਨਗਾਰਾ ਹੋਵੇ ਜੋ ਸਮੇਂ ਸਿਰ ਵਜਾਇਆ ਜਾਵੇ।

(੫) ਹੈਡਿੰਗ ਗੁਰਦੁਆਰੇ ਦੇ ਹੀ ਅੰਕ (ਚ) ਵਿਚ ਆਖਰੀ ਲਾਈਨ ਵਿਚ ਲਫ਼ਜ਼ "ਲੋਹਦਾ" ਅਤੇ ਲਫ਼ਜ਼ "ਖੰਡਾ" ਹੋਵੇ ਵਿਚਾਲੇ ਸ਼ਬਦ 'ਭਾਲਾ ਜਾ' ਵਧਾ ਦਿੱਤੇ ਜਾਣ।

(੬) ਹੈਡਿੰਗ ਅਖੰਡ ਪਾਠ ਦੇ ਅੰਕ (e) ਵਿਚ ਲਫ਼ਜ਼ "ਜੋਤ" ਤੇ ਲਫ਼ਜ਼ "ਆਦਿ" ਵਿਚ ਲਫ਼ਜ਼ "ਨਲੀਹੇਰ" ਵਧਾ ਦਿੱਤਾ ਜਾਵੇ। 

(੭) ਹੈਡਿੰਗ ਕੜਾਹ ਪ੍ਰਸ਼ਾਦਿ ਦੇ ਅੰਤ (e) ਵਿਚ ਲਫ਼ਜ਼ "ਪੰਜਾਂ ਪਿਆਰਿਆਂ ਦਾ ਗਫਾ" ਤੋਂ ਅਗੇ ਲਫ਼ਜ਼ "ਕਢਿਆ ਜਾਵੇ" ਤੋਂ ਲੈ ਕੇ "ਸਾਰੀ ਸੰਗਤ ਵਿਚ ਵਰਤਾ ਦੇਵੇ" ਤਕ ਕਟ ਦਿਤੇ ਜਾਣ ਤੇ ਉਨਾਂ੍ਹ ਦੀ ਥਾਂ ਲਿਖੇ ਲਫ਼ਜ਼ ਕਰ ਦਿਤੇ ਜਾਣ।"ਕਢ ਕੇ ਵਰਤਾਇਆ ਜਾਵੇ।" ਉਪਰੰਤ।

(੮) ਹੈਡਿੰਗ ਕੜਾਹ ਪ੍ਰਸ਼ਾਦਿ ਦਾ ਅੰਕ (ਸ) ਸਾਰਾ ਕਟ ਦਿੱਤਾ ਜਾਵੇ।

(੯) ਹੈਡਿੰਗ ਅਨੰਦ ਸੰਸਕਾਰ ਦਾ ਅੰਕ (੨) ਸਾਰਾ ਕਟ ਦਿਤਾ ਜਾਵੇ। 

(੧੦) ਹੈਡਿੰਗ ਅੰਮ੍ਰਿਤ ਸੰਸਕਾਰ ਦੇ ਅੰਕ (ਸ) ਦੀ ਤੀਜੀ ਲਾਈਨ ਵਿਚ ਲਫ਼ਜ਼ "ਜੋ ਸਿੱਖੀ ਧਰਮ ਗ੍ਰਹਿਣ ਕਰਨ ਤੇ ਉਸਦੇ ਅਸੂਲ ਉਪਰ ਚਲਣ ਦਾ ਚਾਹਵਾਨ ਹੋਵੇ" ਦੀ ਥਾਂ "ਜੋ ਸਿੱਖੀ ਧਰਮ ਗ੍ਰਹਿਣ ਕਰਨ ਤੇ ਉਸਦੇ ਅਸੂਲ ਉਪਰ ਚੱਲਣ ਦਾ ਪ੍ਰਣ ਕਰੋ" ਕਰ ਦਿੱਤਾ ਜਾਵੇ।ਇਸ ਅੰਕ ਵਿਚ ਲਫ਼ਜ਼ ਕਿਰਪਾਨ ਗਾਤਰੇ ਵਾਲੀ ਵਿਚੋਂ ਗਾਤਰੇ ਵਾਲੀ ਕਟ ਦਿਤਾ ਜਾਵੇ।

(੧੧) ਹੈਡਿੰਗ ਅੰਮ੍ਰਿਤ ਸੰਸਕਾਰ ਦੇ ਅੰਕ (ਜ) ਦੇ ਆਖਰੀ ਫਿਕਰੇ ਵਿਚੋਂ ਲਫ਼ਜ਼ "ਉਸੇ ਇਕ ਬਾਟੇ ਵਿਚੋਂ" ਕਟ ਦਿਤੇ ਜਾਣ।

(੧੨) ਹੈਡਿੰਗ ਅੰਮ੍ਰਿਤ ਸੰਸਕਾਰ ਦੇ ਅੰਕ (੨) ਵਿਚ ਲਫ਼ਜ਼ "ਵਾਹਿਗੁਰੂ ਦਾ ਸਰੂਪ ਦਸਣ ਲਈ" ਦੀ ਥਾਂ ਵਾਹਿਗੁਰੂ ਦਾ ਨਾਲ ਦਸਕੇ ਕਰ ਦਿਤੇ ਜਾਣ।

(੧੩) ਹੈਡਿੰਗ ਅੰਮ੍ਰਿਤ ਸੰਸਕਾਰ ਦੇ ਅੰਕ (ਡ) ਦੇ ਲਘੂ ਅੰਕ (੩) ਵਿਚੋਂ ਲਫ਼ਜ਼ 'ਚਿਟੇ ਚੁਗਣ ਵਾਲਾ'ਕਟ ਦਿਤੇ ਜਾਣ"

ਸਹੀ ਰਵੇਲ ਸਿੰਘ,
ਮੀਤ ਸਕੱਤਰ।"


ਉਪਰੋਕਤ ਤੱਥਾਂ ਤੋਂ ਸਪਸ਼ਟ ਹੁੰਦਾ ਹੈ ਕਿ ਕੁੱਝ ਸੱਜਣ ਆਪਣੇ ਕਿਆਸਾਂ ਨੂੰ ਉਚਿਤ ਠਹਰਾਉਂਣ ਲਈ ਸਿੰਘ ਸਭਾ ਲਹਿਰ ਦਿਆਂ ਪ੍ਰਾਪਤੀਆਂ, ਉਸਦੇ ਆਗੂਆਂ ਦੇ ਕਿਰਦਾਰ ਅਤੇ ਕਾਰਜਸ਼ੈਲੀ ਤੇ ਕੁੜ ਭਰੇ ਕਿੰਤੂ ਖੜੇ ਕਰਨ ਵਿਚ ਮਸਰੂਫ਼ ਹਨ।
ਇਕੱਤਰਤਾ ਦੀ ਕਾਰਵਾਈ ਦੇ ਨੁੱਕਤੇ ਟਾਈਪ ਕਰਨ ਵਿਚ ਹੋਈ ਕਿਸੇ ਗਲਾਤੀ ਲਈ ਛਿਮਾ ਦਾ ਜਾਚਕ ਸਮਝਣਾ!

ਹਰਦੇਵ ਸਿੰਘ, ਜੰਮੂ-

Friday, 4 May 2012

ਪੌੜੀ ਦੇ ਡੰਡੇ’
(ਹਰਦੇਵ ਸਿੰਘ ਜੰਮੂ)


ਪੌੜੀ ! ਬੜਾ ਆਮ ਜਿਹਾ ਸ਼ਬਦ ਹੈ ਜਿਸ ਨੂੰ ਹਿੰਦੀ ਭਾਸ਼ਾ ਵਿੱਚ ਸੀੜੀ ਕਿਹਾ ਜਾਂਦਾ ਹੈ।ਇਸ ਦੀ ਵਰਤੋਂ ਨੂੰ ਅਸੀਂ ਸਾਰੇ ਹੀ ਜਾਂਣਦੇ ਹਾਂ।ਕਿਸੇ ਉੱਚੀ ਜਗ੍ਹਾ ਚੜਨ ਵਿੱਚ ਸਾਹਾਈ ਹੁੰਦੀ ਹੈ। ਨੁੱਕਤਾ ਸਪਸ਼ਟ ਕਰਨ ਲਈ ਬਾਂਸ ਦੀ ਪੌੜੀ ਦੀ ਗੱਲ ਕਰਾਂਗੇ।ਇਸ ਦੀ ਬਣਤਰ ਬੜੀ ਸੋਖੀ ਜਿਹੀ ਹੁੰਦੀ ਹੈ ਯਾਨੀ ਦੋ ਵੱਡੇ ਬਾਂਸਾਂ ਦੇ ਅੰਦਰ ਬਾਂਸ ਦੇ ਹੀ ਕਈ ਛੋਟੇ ਡੰਡੇ।ਹਰ ਡੰਡਾ ਇੱਕ ਪੜਾਵ!ਪਰ ਆਖਰੀ ਪੜਾਵ ਨਹੀਂ ਬਲਕਿ ਆਖਰੀ ਪੜਾਵ ਤਕ ਪਹੰਚਣ ਲਈ ਸਹਾਇਕ। ਕਈ ਵਾਰ ਆਪਣੇ ਆਪ ਵਿੱਚ ਇੱਕਲੇ ਤੋਰ ਤੇ ਡੰਡੇ ਨੂੰ ਵੀ ਇੱਕ ਪੌੜੀ ਕਿਹਾ ਜਾਂਦਾ ਹੈ।

ਖ਼ੈਰ ਪੌੜੀ ਚੜਨ ਵਾਲਾ ਇਨ੍ਹਾਂ ਡੰਡਿਆਂ ਦਾ ਇਸਤੇਮਾਲ ਕਰਦਾ ਹੈ।ਪਰ ਜੇ ਕਰ ਉਹ ਪੌੜੀ ਕਈ ਬੰਦਿਆਂ ਦੇ ਇਸਤੇਮਾਲ ਲਈ ਬਣਾਈ ਗਈ ਹੋਵੇ ਤਾਂ ਬੜਾ ਸੁਚੇਤ ਹੋਣ ਦੀ ਲੋੜ ਹੈ ਇਸ ਦੀ ਅਹਮੀਅਤ ਨੂੰ ਸਮਝਣ ਲਈ ਕਿਉਂਕਿ ਉਸ ਪੌੜੀ ਦਾ ਇਸਤੇਮਾਲ ਕਈਂ ਬੰਦਿਆਂ ਨੇ ਕਰਨਾ ਹੈ।

ਗੁਰੂ ਨਾਨਕ ਜੀ ਨੇ ਬਾਣੀ ਵਿੱਚ ਪੌੜੀ ਦੇ ਬਿੰਬ ਦਾ ਇਸਤੇਮਾਲ ਨੁਕਤੇ ਸਪਸ਼ਟ ਕਰਨ ਲਈ ਇੰਝ ਕੀਤਾ ਹੈ;

ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ।(ਗੁਰੂ ਗ੍ਰੰਥ ਸਾਹਿਬ, ਪੰਨਾ 7)

ਅਰਥ:- ਇਸ ਰਸਤੇ ਵਿਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ।

ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥ ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥੨॥।
(ਗੁਰੂ ਗ੍ਰੰਥ ਸਾਹਿਬ, ਪੰਨਾ 17)

ਅਰਥ:ਹਰੀ-ਪਰਮਾਤਮਾ (ਮਾਨੋ) ਇਕ ਸੋਹਣਾ ਮੰਦਰ ਹੈ ਜਿਸ ਵਿਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ (ਜਿਸ ਦੇ ਦੁਆਲੇ) ਸੋਨੇ ਦੇ ਸੁੰਦਰ ਕਿਲ੍ਹੇ ਹਨ । ਪਰ ਉਸ (ਮੰਦਰ-) ਕਿਲ੍ਹੇ ਉਤੇ ਪਉੜੀ ਤੋਂ ਬਿਨਾ ਚੜ੍ਹਿਆ ਨਹੀਂ ਜਾ ਸਕਦਾ । (ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ ।2।

ਇਸ ਸੰਖ਼ੇਪ ਜਿਹੇ ਤਾਰੁਫ਼ ਤੋਂ ਬਾਦ ਹੁਣ ਸਮਝਣ ਦਾ ਯਤਨ ਕਰਾਂਗੇ ਕਿ ਸਿੱਖੀ ਦੇ ਦਰਸ਼ਨ ਬਾਰੇ ਚਿੰਤਨ ਕਰਦੇ ਅਸੀਂ ਸਿੱਖੀ ਨਾਲ ਜੁੜੀਆਂ ਪਰੰਪਰਾਵਾਂ ਦੀ ਆਪਣੀ-ਆਪਣੀ ਅਹਮੀਅਤ ਨੂੰ ਜ਼ਹਿਨ ਵਿੱਚ ਰੱਖਣਾ ਚਾਹੀਦਾ ਹੈ।ਠੀਕ ਉਸ ਪੌੜੀ ਦੇ ਵੱਖੋ-ਵੱਖ ਡੰਡਿਆਂ ਵਾਂਗ ਜੋ ਕਿ ਅਲਗ-ਅਲਗ ਪੜਾਵਾਂ ਵਾਂਗ ਹੁੰਦੇ ਹੋਏ ਵੀ ਆਪਣੇ ਪਰਿਪੇਖ ਵਿੱਚ ਇੱਕ ਹੀ ਸ਼੍ਰੰਖਲਾ ਨਾਲ ਜੁੜਦੇ ਆਪਣੀ-ਆਪਣੀ ਅਹਮੀਅਤ ਰੱਖਦੇ ਹਨ।

ਸੁਭਾਵਕ ਜਿਹੀ ਗੱਲ ਹੈ ਕਿ ਮਨੁੱਖ ਵੱਖੋ-ਵੱਖ ਵਿਚਾਰ ਸ਼ਕਤੀ ਰੱਖਦੇ ਹਨ ਜਿਸ ਕਾਰਨ ਉਹ ਆਪਣੀ-ਆਪਣੀ ਸਮਝ ਵਿੱਚ ਇਕ ਦੂਜੇ ਨਾਲ ਕਈ ਗੱਲਾਂ ਤੇ ਸਹਿਮਤਿ ਹੁੰਦੇ ਹੋਏ ਵੀ ਕਈ ਗੱਲਾਂ ਤੋਂ ਅਸਹਿਮਤਿ ਹੂੰਦੇ ਹਨ।ਨਾਲ ਹੀ ਆਮ ਤੋਰ ਤੇ ਤਾਂ ਤੱਤ ਵਿਚਾਰ ਰਾਹੀਂ ਜਾਗਣ ਵਾਲੇ ਵਿਰਲੇ ਹੀ ਹੁੰਦੇ ਹਨ। ਤੱਤ ਦੀ ਵਿਚਾਰ ਵੱਡਮੁੱਲੀ ਹੁੰਦੀ ਹੈ। ਪਰ ਇਹ ਇੱਕ ਵਿਚਾਰਕ ਤ੍ਰਾਸਦੀ ਦਾ ਰੂਪ ਵੀ ਧਾਰਨ ਕਰ ਸਕਦੀ ਹੈ।

ਸੁਣਨ ਨੂੰ ਇਹ ਗੱਲ ਸ਼ਾਇਦ ਅਜੀਬ ਜਿਹੀ ਲੱਗੇ ਪਰ ਇਹ ਸੱਚ ਹੈ।ਐਸਾ ਸੱਚ ਜਿਸ ਨੂੰ ਵਿਚਾਰਣ ਦੀ ਲੋੜ ਹੈ।ਹੋਰਾਂ ਨਾਲੋਂ ਤੱਤ ਦੀ ਵਿਚਾਰ ਵਿੱਚ ਜ਼ਿਆਦਾ ਸਮਰਥ ਕੋਈ ਵਿਯਕਤੀ, ਚਿੰਤਨ ਦੀ ਪੌੜੀ ਦੇ ਜ਼ਿਆਦਾ ਡੰਡੇ ਚੜਦਾ ਇੱਕ ਵਿਚਾਰ ਦੇ ਸ਼ਿਖ਼ਰ ਦੇ ਨੇੜੇ ਪਹੁੰਚ ਜਾਂਦਾ ਹੈ ਜਦ ਕਿ ਹੋਰ ਦੂਜੇ ਐਸਾ ਨਹੀਂ ਕਰ ਪਾਉਂਦੇ,ਕਿਉਂਕਿ ਮਾਨਸਕ ਪੱਧਰਾਂ ਇੱਕਸਾਰ ਨਹੀਂ ਹੁੰਦੀਆਂ।ਇਹ ਕਿਸੇ ਵਿਯਕਤੀ ਦੀ ਤਾਰੀਫ਼ ਹੀ ਹੋਵੇਗੀ ਕਿ ਉਹ ਕਿਸੇ ਵਿਚਾਰ ਤੇ ਤੱਤ ਨੂੰ ਸਮਝਦੇ ਉਸਦੇ ਜ਼ਿਆਦਾ ਕਰੀਬ ਪਹੁੰਚ ਗਿਆ ਹੋਵੇ।ਪਰ ਇੱਥੇ ਹੀ ਸਾਵਧਾਨ ਹੋਂਣ ਦੀ ਲੋੜ ਹੈ। ਨਹੀਂ ਤਾਂ, ਨਿਰਸੰਦੇਹ, ਇਹ ਉਪਲੱਬਦੀ ਤ੍ਰਾਦਸੀ ਵਿੱਚ ਵੀ ਬਦਲ ਸਕਦੀ ਹੈ।ਉਹ ਕਿਵੇਂ? ਆਉ ਇਸ ਸਵਾਲ ਤੇ ਵਿਚਾਰ ਕਰੀਏ।

ਜੇਕਰ ਕਿਸੇ ਵਿਚਾਰ ਦੇ ਚਿੰਤਨ ਦੀ ਪੌੜੀ ਰਾਹੀਂ ਤੱਤ ਦੇ ਕਰੀਬ (ਪੋਹੜੀ ਦਾ ਆਖ਼ਰੀ ਡੰਡਾ) ਪੁਹੰਚਿਆ ਬੰਦਾ, ਇਹ ਸਮਝ ਕੇ ਕਿ ਉਹ ਤੱਤ ਸਮਝਦਾ ਹੈ, ਬਾਕੀ ਦੇ ਸਾਰੇ ਹੋਠਲੇ ਡੰਡਿਆਂ ਨੂੰ ਬੇਕਾਰ ਸਮਝ ਕੇ ਤੋੜ ਦੇਵੇ ਤਾਂ ਅਨਰਥ ਵਾਪਰ ਸਕਦਾ ਹੈ ਕਿੳਂਕਿ ਐਸਾ ਕਰਨ ਨਾਲ ਬਾਕੀ ਡੰਡਿਆਂ ਤਕ ਪਹੁੰਚੇ ਬਾਕੀ ਬੰਦੇ ਡਿੱਗ ਸਕਦੇ ਹਨ ਅਤੇ ਹੋਰ ਆਉਂਣ ਵਾਲੀਆਂ ਲਈ ਪੌੜੀ ਦੀ ਵਰਤੋਂ ਦਾ ਮਾਰਗ ਬੰਦ ਹੋ ਸਕਦਾ ਹੈ।ਇਹ ਕੁਦਰਤੀ ਸੱਚਾਈਆਂ ਪ੍ਰਤੀ ਅੱਖਾਂ ਬੰਦ ਕਰਨ ਵਰਗੀ ਗੱਲ ਹੋਵੇਗੀ।ਆਖ਼ਰ ਤੱਤ ਵਿਚਾਰਨ ਵਾਲੇ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਮਾਰਗ ਵਿਸ਼ੇਸ ਤੇ ਤੁਰਨ ਵਾਲਾ ਆਖ਼ਰੀ ਬੰਦਾ ਨਹੀਂ।ਉਸ ਮਾਰਗ ਤੇ ਤਾਂ ਕਈ ਪੀੜੀਆਂ ਨੇ ਤੁਰਨਾ ਹੈ।ਜੀਵਨ ਦਾ ਅੰਤ ਜਾਉਂਣ ਵਾਲੇ ਬੰਦੇ ਨੂੰ ਸਭ ਰਸਮਾਂ ਨਾਲੋਂ ਤੋੜਦਾ ਹੈ ਪਰ ਨਾਲ ਦੇ ਨਾਲ ਨਵੇਂ ਜੀਵਨ ਦਾ ਆਰੰਭ ਆਉਂਣ ਵਾਲੀ ਪੀੜੀ ਨੂੰ ਰਸਮਾਂ ਨਾਲ ਜੋੜਦਾ ਵੀ ਜਾਂਦਾ ਹੈ।ਇਸੇ ਤਰਾਂ ਹੀ ਸਿੱਖੀ ਦੇ ਦਰਸ਼ਨ ਨੇ ਪੀੜੀ ਦਰ ਪੀੜੀ ਤੁਰਨਾ ਹੈ।ਇਹ ‘ਸਾਡੀ ਗੱਲ’ ਹੀ ਨਹੀਂ ਬਲਕਿ ‘ਸਾਡੇ ਬਾਦ ਦੀ ਗੱਲ’ ਵੀ ਹੈ।

ਕੀ ਇਹ ਅਕਲਮੰਦੀ ਕਹੀ ਜਾ ਸਕਦੀ ਹੈ ਕਿ ਕੋਈ ਚਿੰਤਕ ਇਹ ਸੋਚ ਕੇ ਨਾ ਚਲੇ, ਕਿ ਜਿਹੜੇ  ਡੰਡਿਆਂ ਰਾਹੀਂ ਉਹ ਆਪ ਉੱਪਰ ਦੇ ਡੰਡੇ ਤਕ ਪਹੁੰਚਿਆ ਹੈ, ਉਨ੍ਹਾਂ ਹੋਠਲੇ ਡੰਡਿਆਂ ਦਾ ਇਸਤੇਮਾਲ ਆਉਂਦਿਆਂ ਨਸਲਾਂ ਤਕ ਹੋਰ ਬੰਦਿਆਂ ਨੇ ਵੀ ਕਰਨਾ ਹੈ ? ਨਿਰਸੰਦੇਹ ਇਹ ਅਕਲਮੰਦੀ ਨਹੀਂ ਕਹੀ ਜਾ ਸਕਦੀ!ਪੜਾਵ ਤਾਂ ਰਹਿਣੇ ਹੀ ਚਾਹੀਦੇ ਹਨ ਬਾਕੀਆਂ ਵਾਸਤੇ ਵੀ ਨਹੀਂ ਤਾਂ ਹੋਰਾਂ ਲਈ ਚੜਨ ਦੀ ਸੰਭਾਵਨਾ ਖ਼ਤਮ ਹੋ ਸਕਦੀ ਹੈ।ਇਸੇ ਲਈ ਗੁਰੂਆਂ ਪਾਸਿਯੋਂ ਪੜਾਵ ਬਣਾਏ ਗਏ ਸੀ।ਸੁਭਾਵਕ ਜਿਹੀ ਗੱਲ ਹੈ ਕਿ ਤੁਰਨ ਵਾਲੀਆਂ ਦੀ ਕਤਾਰ ਲੰਭੀ ਹੋਣੀ ਹੀ ਸੀ।

‘ਸਿੱਖੀ ਦਾ ਦਰਸਨ’ ਨੂੰ ਸਮਝਣ ਲਈ ਕਈ ਪੜਾਵ ਲੰਗਣੇ ਪੇਂਦੇ ਹਨ।ਅਣਗਿਣਤ ਲੋਗ ਤਾਂ ਹੋਠਲੇ ਪੜਾਵਾਂ ਤਕ ਹੀ ਪਹੁੰਚ ਪਾਉਂਦੇ ਹਨ।ਫ਼ਲਸਫ਼ੇ ਦੇ ਸ਼ਿਖ਼ਰ ਨੂੰ ਬਿਆਨ ਕਰਨਾ ਚਿੰਤਕਾਂ ਦਾ ਫ਼ਰਜ਼ ਹੈ।ਇਹ ਕੋਈ ਛੁਪਾਣ ਵਾਲੀ ਗੱਲ ਨਹੀਂ ਪਰ ਇਸਦੇ ਨਾਲ-ਨਾਲ ਇਸ ਸ਼ਿਖਰ ਤਕ ਪਹੁੰਚਾਣ ਵਾਲੇ ਡੰਡਿਆਂ ਦੀ ਭਾਲ ਦੀ ਵੀ ਲੋੜ ਹੈ।ਉਨ੍ਹਾਂ ਨੂੰ ਜਾਣੇ-ਅਨਜਾਣੇ ਤੋੜ ਦੇਣਾ ਫ਼ਰਜ਼ ਵਿੱਚ ਕੋਤਾਹੀ ਜਾਂ ਫ਼ਿਰ ਅਗਿਆਨਤਾ ਹੈ।ਕੁਦਰਤ ਦੀ ਰਜ਼ਾ ਨੂੰ ਅਣਦੇਖਾ ਕਰਨ ਵਰਗੀ ਗੱਲ।ਇਸ ਅਵਸਥਾ ਵਿੱਚ ਸਿਧਾਂਤਕ ਸਮਝੋਤੇ ਦੀ ਨਹੀਂ ਬਲਕਿ ਇਕ ਪ੍ਰਕਾਰ ਦੇ ਸੰਤੁਲਨ ਦੀ ਲੋੜ ਹੈ।

ਕੁੱਝ ਰਹਿਤੀ ਪਰੰਪਰਾਵਾਂ ਹੋਠਲੇ ਡੰਡੇ ਹਨ ਫ਼ਲਸਫ਼ਾ (ਸ਼ਿਖ਼ਰ ) ਨਹੀਂ ! ਇੱਕ ਛੋਟੀ ਜਿਹੀ ਵਿਚਾਰ ਦੀ ਲੋੜ ਹੈ।

ਦਾਸ ਗੁਰੂ ਨਾਨਕ ਦੇ ਇਸ ਵਿਚਾਰ ਨੂੰ ਸਮਝਦਾ ਹੈ ਕਿ ਕੇਵਲ ਰਸਮੀ ਤੋਰ ਤੇ ਕੋਈ ਕੰਮ ਕਰਨਾ ਗੁਰੂ ਨਾਨਕ ਦੇ ਫ਼ਲਸਫ਼ੇ ਦਾ ਤੱਤ ਨਹੀਂ।ਪਰ ਇਹ ਗੱਲ ਵਿਚਾਰਣ ਵਾਲੀ ਹੈ ਕਿ ਜਿਸ ਵੇਲੇ ਆਪਣੀ ਮਾਂ ਦੀਆਂ ਬਾਹਾਂ ਵਿੱਚ ਬੈਠੇ ਪਹਿਲੀ ਵਾਰ ਗੁਰੂਦੂਆਰੇ ਆਇਆ ਸੀ ਤਾਂ ਮੈਂਨੂੰ ਇਹ ਵੀ ਨਹੀਂ ਸੀ ਪਤਾ ਕਿ ਕਿੱਥੇ ਆਇਆ ਹਾਂ ? ਫ਼ਿਰ ਸਮਾਂ ਬੀਤਣ ਤੇ ਨਕਲ ਕਰਦੇ ਮੱਥਾ ਟੇਕਣਾ ਸਿੱਖਿਆ।ਕਈ ਸਾਲਾਂ ਤਕ ਤਾਂ ਪਰੰਪਰਾ ਰਾਹੀਂ ਹੀ ਗੁਰੂਦੂਆਰੇ ਦੀ ਦਹਲੀਜ ਤਕ ਪਹੁੰਚਦਾ ਰਿਹਾ,ਕੇਵਲ ਰਸਮੀ ਤੋਰ ਤੇ, ਬਿਨ੍ਹਾਂ ਫ਼ਲਸਫ਼ੇ ਦਾ ਇੱਕ ਅੱਖਰ ਵੀ ਸਮਝੇ।

ਫ਼ਿਰ ਹੋਰ ਸਮਾਂ ਬੀਤਣ ਤੇ ਕੁੱਝ-ਕੁੱਝ ਸਮਝਣਾ ਸ਼ੁਰੂ ਕੀਤਾ ਪਰ ਤੱਤ ਵਿਚਾਰ ਬਹੁਤ ਘਟ ਸੀ। ਤੱਤ ਬਾਰੇ ਕੁੱਝ ਵਿਚਾਰ ਆਈ ਤਾਂ  ਇੰਝ ਲਗਣ ਲਗਾ ਕਿ ਪਹਿਲਾਂ ਤਾਂ ਗੁਰੂਦੁਆਰੇ ਆਉਂਣਾ ਅਗਿਆਨਤਾ ਹੀ ਸੀ।ਕੇਵਲ ਬੇਕਾਰ ਰਸਮੀ ਕ੍ਰਿਆ ਵਾਂਗ।ਕਈ ਸਾਲ ਇੰਝ ਹੀ ਸੋਚਦਾ ਰਿਹਾ।ਪਰ ਫ਼ਿਰ ਸਮਝ ਆਈਆ ਕਿ ਕਿੱਧਰੇ ਮੈਂ ਗਲਤ ਸੀ!

ਅੱਜ ਇਹ ਸੋਚਦਾ ਹਾਂ ਕਿ ਕੁੱਝ ਰਸਮਾਂ ਦੀ ਸੱਚਮੁਚ ਬਹੁਤ ਕੀਮਤ ਹੈ ਕਿੳਂਕਿ ਉਹ ਕੇਵਲ ਬੰਨ ਕੇ ਰੱਖਣ ਵਾਸਤੇ ਹੁੰਦੀਆਂ ਹਨ ਤਾਂ ਕਿ ਮਨੁੱਖ ਨੂੰ ਪੋਹੜੀ ਦੇ ਅਗਲੇ ਡੰਡੇ ਚੜਨ ਦਾ ਅਉਸਰ ਮਿਲ ਸਕੇ।ਕਿਨ੍ਹਾਂ ਕੁ ਸਮਝ ਪਾਈਆ ਹਾਂ ਇਹ ਗੱਲ ਵੱਖਰੀ ਹੈ, ਪਰ ਰਸਮੀ ਤੋਰ ਤੇ ਗੁਰੂਦੁਆਰੇ ਜਾਣ ਦੀ ਰਸਮ ਨੇ ਹੀ ਤੱਤ ਵਿਚਾਰ ਦਾ ਮਾਰਗ ਖੋਲਿਆ।ਇਸ ਵਿੱਚ ਮੇਰੀ ਮਾਂ ਦਾ ਵੱਡਾ ਯੋਗਦਾਨ ਸੀ ਜੋ ਕਿ ਆਪ ਅੱਜ ਵੀ ਤੱਤ ਵਿਚਾਰ ਦੀ ਸਮਰਥਾ ਨਹੀਂ ਰੱਖਦੀ।ਅਣਗਿਣਤ ਬੰਦਿਆਂ ਵਾਂਗ ਉਹ ਕੇਵਲ ਇੱਕ ਹੋਠਲੇ ਡੰਡੇ ਤੇ ਖੜੀ ਔਰਤ ਹੈ ਜਿਸ ਵਿੱਚ ਉਸ ਤੋਂ ਅੱਗੇ ਪੈਰ ਪੁੱਟਣ ਦਾ ਮਾਨਸਕ ਸਾਮਰਥ ਹੀ ਨਹੀਂ ਹੈ।ਜਿਸ ਵੇਲੇ ਉਸ ਵੱਲ ਵੇਖਦਾ ਹਾਂ ਤਾਂ ਸੋਚਦਾ ਹਾਂ ਕਿ ਨਿਰਸੰਦੇਹ ਉਹ ਵੀ ਮੇਰੇ ਵਾਂਗ ਹੀ ਝੋਲੀ ਵਿੱਚ ਚੁੱਕੀ ਹੋਈ ਇੱਕ ਰਸਮ ਨਾਲ ਜੋੜੀ ਗਈ ਸੀ।ਕੁੱਝ ਰਸਮਾਂ ਤੋਂ ਬਾਹਰ ਨਿਕਲਣ ਦਾ ਮਾਰਗ ਉਨ੍ਹਾਂ ਰਸਮਾਂ ਦੇ ਵਿੱਚੋਂ ਦੀ ਹੋ ਕੇ ਹੀ ਨਿਕਲਦਾ ਹੈ।

ਫ਼ਲਸਫ਼ਾ ਰਸਮ ਤੋਂ ਉੱਪਰ ਦੀ ਗੱਲ ਹੈ! ਜਿਸ ਵੱਕਤ ਦਾਸ ਨੂੰ ਇਹ ਗੱਲ ਸਮਝ ਆਈ ਉਸ ਵੇਲੇ ਮੇਰੀ ਆਪਣੀ ਚੋਲੀ ਦੇ ਵਿੱਚ ਮੇਰਾ ਬੇਟਾ ਸੀ।ਕੀ ਉਸ ਲਈ ਰਸਮ ਦੇ ਡੰਡੇ ਦੀ ਲੋੜ ਨਹੀਂ ਸੀ ? ਅੱਜ ਮੈਂ ਚਾਹੁੰਦਾ ਹਾਂ ਕਿ ਉਹ ਵੀ ਤੱਤ ਦੀ ਵਿਚਾਰ ਕਰਦਾ ਰਸਮਾਂ ਤੋਂ ਅੱਗਲੇ ਡੰਡੇ ਚੜਨ ਦਾ ਯਤਨ ਕਰੇ। ਪਰ ਮੈਂ ਇਸ ਆਸ ਤੋਂ ਬਿਨ੍ਹਾਂ ਨਹੀਂ ਕਿ ਉਸ ਨੇ ਵੀ ਇੱਕ ਦਿਨ ਆਪਣੀ ਝੋਲੀ ਵਿੱਚ ਕਿਸੇ ਬੱਚੇ ਨੂੰ ਚੁੱਕ ਕੇ ਗੁਰਦੁਆਰੇ ਆਉਂਣਾ ਹੈ।ਝੋਲੀਆਂ ਕਦੇ ਖਾਲੀ ਨਹੀਂ ਹੁੰਦੀਆਂ ਬਸ ਬਦਲਦੀਆਂ ਰਹਿੰਦੀਆਂ ਹਨ।ਸਾਡੇ ਸਮਝ ਜਾਂਣ ਦਾ ਅਰਥ ਇਹ ਨਹੀਂ ਹੁੰਦਾ ਕਿ ਸਾਰੇ ਹੀ ਸਮਝ ਗਏ ਹਨ।ਇਸੇ ਲਈ ਗੁਰੂ ਨਾਨਕ ਜੀ ਸਮਝਣ ਤੋਂ ਬਾਦ ਰੁੱਕੇ ਨਹੀਂ ਬਲਕਿ ਸਾਰਾ ਜੀਵਨ ਬਾਕੀਆਂ ਨੂੰ ਸਮਝਾਣ ਦੇ ਇੱਕ ਤਰਤੀਬੀ ਪ੍ਰਬੰਧ ਵਿੱਚ ਲੱਗੇ ਰਹੇ।ਕੁੱਝ ਰਸਮਾਂ ਕਾਇਮ ਹੋਈਆਂ।ਜਿਵੇਂ ਕਿ ਗੁਰੂਘਰ ਜਾਂਣ ਦੀ ਰਸਮ।ਕੋਈ ਕਿਨ੍ਹਾਂ ਸਮਝ ਪਾਉਂਦਾ ਹੈ ਇਸ ਵਿੱਚ ਤਾਂ ਰੱਬੀ ਨਦਰ ਵੀ ਆਪਣਾ ਕੰਮ ਕਰਦੀ ਹੈ।

ਇਹ ਪੌੜੀ ਦੇ ਹੇਠਲੇ ਡੰਡਿਆਂ ਦੀ ਕੀਮਤ ਹੈ ਜਿਨ੍ਹਾਂ ਨੂੰ ਤੋੜਨਾ ਨਹੀਂ ਚਾਹੀਦਾ।ਪੌੜੀ ਦੇ ਆਖ਼ਰੀ ਡੰਡਿਆਂ ਤਕ ਪਹੁੰਚਣ ਵਾਲੇ ਨੂੰ ਪਹਿਲੇ ਡੰਡਿਆਂ ਦੀ ਲੋੜ ਅਤੇ ਸੰਭਾਲ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।ਕਿਸੇ ਡੰਡੇ ਦੀ ਲੋੜੀਂਦੀ ਸਫ਼ਾਈ ਇੰਝ ਨਹੀਂ ਕਰਨੀ ਚਾਹੀਦੀ ਕਿ ਉਹ ਘੱਸ ਕੇ ਟੁੱਟ ਹੀ ਜਾਏ। ਸਿਆਣਪ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਸਭ ਕੁੱਝ ਨਹੀਂ।ਗੁਰੂ ਨਾਨਕ ਜੀ ਨੇ ਤਾਂ ਇਹ ਤੱਤ ‘ਜਪੁ’ ਦੀ ਪਹਿਲੀ ਪੋੜੀ ਵਿੱਚ ਹੀ ਸਪਸ਼ਟ ਕਰ ਦਿੱਤਾ ਹੈ।ਇਹ ਗੁਰੂ ਨਾਨਕ ਦੇ ਦਰਸ਼ਨ ਦੀ ਮਨੋਵਿਗਿਆਨਕ ਪਕੜ ਹੈ ਜਿਸ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ।

ਹਰਦੇਵ ਸਿੰਘ, ਜੰਮੂ

094-191-84990 

(This article was written about one and a half year ago when Biji was alive)

Monday, 23 April 2012

Reply to Tat Parivar Editorial,22.04.2012

ਸਤਿਕਾਰ ਯੋਗ ਪਾਠਕ ਸੱਜਣੋਂ,
ਸਤਿ ਸ਼੍ਰੀ ਅਕਾਲ !

(੩) ਸਿੱਖ ਮਾਰਗ.ਕਾਮ (ਮਿਤੀ,੨੨.੪.੧੨) ਤੇ ਛੱਪੇ ਕਲ ਵਾਲੇ ਅਪਣੇ ਪੱਤਰ ਵਿਚ ਮੈਂ ਇਹ ਦਰਸਾਇਆ ਸੀ ਕਿ ਤੱਤ ਪਰਿਵਾਰ ਵਾਲੇ ਕਿੰਝ ਲੇਖਕਾਂ/ਵਿਦਵਾਨਾਂ/ਗਲਾਂ ਨੂੰ ਗਲਤ ਕੋਟ ਕਰਕੇ ਗਲਤ ਪ੍ਰਭਾਵ ਪੈਦਾ ਕਰਨ ਦਾ ਢੰਗ ਵਰਤਦੇ ਹਨ ਜਿਸ ਨਾਲ ਵਕਤਨ ਲਾਭ ਤਾਂ ਹੋ ਸਕਦਾ ਹੈ ਪਰ ਟਿਕਾਉ ਨਹੀਂ।ਪਹਿਲਾਂ ਮੈਂ ਸਮਝਦਾ ਸੀ ਕਿ ਐਸਾ ਸ਼ਾਯਦ ਅਣਜਾਣੇ ਵਿਚ ਹੋ ਜਾਂਦਾ ਹੈ ਪਰ ਨਹੀਂ, ਲੱਗਣ ਲੱਗ ਪਿਆ ਹੈ ਕਿ ਉਹ ਜਾਣਬੁੱਝ ਕੇ ਇਹ ਢੰਗ ਵਰਤਦੇ ਹਨ।ਇਕ ਕੰਮ ਉਨਾਂ੍ਹ ਪ੍ਰੋ. ਦਰਸ਼ਨ ਸਿੰਘ ਜੀ ਨਾਲ ਵੀ ਕੀਤਾ।ਜਿਸ ਕਾਰਨ ਦਾਸ ਨੇ ਸਾਲ ਤੋਂ ਵੱਧ ਸਮਾਂ ਪਹਿਲਾਂ ਉਚੇਚੇ ਬੇਨਤੀ ਪੱਤਰ ਰਾਹੀਂ ਉਨਾਂ੍ਹ ਨੂੰ ਐਸਾ ਨਾ ਕਰਨ ਬਾਰੇ ਇੰਝ ਲਿਖਿਆ ਸੀ:-


"ਸਤਿਕਾਰ ਯੋਗ ਸੰਪਾਦਕ ਜੀਉ,
ਸਤਿ ਸ਼੍ਰੀ ਅਕਾਲ !
ਆਪ ਜੀ ਪਾਸ ਇੱਕ ਬੇਨਤੀ ਅਤੇ ਸੁਜਾਵ ਹੈ।
ਚਲ ਰਹੀ ਵਿਚਾਰ ਚਰਚਾ ਦੋਰਾਨ ਆਪ ਜੀ ਦੁਆਰਾ ਪ੍ਰੋ. ਦਰਸ਼ਨ ਸਿੰਘ ਜੀ ਨੂੰ ਬੇਨਤੀ ਵਜੋਂ, ੮ ਮਈ ੨੦੧੦ ਨੂੰ ਲਿਖੇ ਇੱਕ ਪੱਤਰ ਅਤੇ ਉਸ ਬਾਰੇ ਉਨਾਂ੍ਹ ਦੇ ਜੂਆਬ ਨੂੰ ਪੜਨ ਦਾ ਮੋਕਾ ਮਿਲਿਆ ਹੈ।ਉਸ ਜਵਾਬ ਪੱਤਰ ਵਿੱਚ ਬਾਕੀ ਗੱਲਾਂ ਨਾਲ ਉਹ ਲਿਖਦੇ ਹਨ:-
"ਦਾਸ ਵਲੋਂ ਨਿਭਾਈ ਜਾਂਦੀ ਸੇਵਾ ਦਾ ਤਰੀਕਾ, ਮੈਂ ਆਪ ਜੀ ਨੂੰ ਸਮਝਾ ਨਹੀ ਸਕਿਆ aਤੇ ਆਪ ਜੀ ਵਾਵਾ ਢੰਗ ਤਰੀਕਾ ਇੰਨ ਬਿੰਨ ਅਪਨਾ ਨਹੀਂ ਸੱਕਿਆ"(ਜਵਾਬ ਪੱਤਰ,ਪੋਂ ਦਰਸ਼ਨ ਸਿੰਘ, ੯-੫-੨੦੧੦)


ਹੁਣ ਆਪ ਜੀ ਦੀ ਨਵੀਂ ਸੰਪਾਦਕੀ ਵਿੱਚ ਆਪ ਜੀ ਨੇ ਲਿਖਿਆ ਹੈ:-


"ਇਸ ਪੜਾਅਵਾਰ ਨੀਤੀ ਦੀਆਂ ਕਮੀਆਂ ਬਾਰੇ ਇਕ ਖੁੱਲਾ ਨਿਜੀ ਬੇਨਤੀ ਪੱਤਰ 'ਪਰਿਵਾਰ' ਵਲੋਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਕਾਫੀ ਸਮਾਂ ਪਹਿਲਾਂ ਲਿਖਿਆ ਗਿਆ ਸੀ।ਪਰ ਉਨਾਂ੍ਹ ਨੇ ਕਿਸੇ ਨੂੰ ਛੁਹੇ ਤੋਂ ਬਿਨਾਂ ਸਿਰਫ ਇਤਨਾ ਹੀ ਕਿਹਾ ਕਿ "ਸ਼ਾਯਦ ਮੈਂ ਤੁਹਾਨੂੰ ਨਹੀਂ ਸਮਝਾ ਸਕਦਾ"। (ਸੰਪਾਦਕੀ ੦੫.੦੩.੨੦੧੧)


ਸੰਪਾਦਕ ਜੀਉ, ਆਪ ਜੀ ਨੇ ਅਗਰ ਇਸੇ ਹੀ ਪੱਤਰ ਦਾ ਹਵਾਲਾ ਦਿੰਦੇ ਹੋਏ ਇੰਨਵੇਂਟਿਡ ਕਾਮਿਆਂ ("ਸ਼ਾਯਦ ਮੈਂ ਤੁਹਾਨੂੰ ਨਹੀਂ ਸਮਝਾ ਸਕਦਾ" )  ਵਿੱਚ ਪੋਂ. ਸ਼ਾਹਿਬ ਨੂੰ ਗਲਤ ਕੋਟ ਕੀਤਾ ਹੈ ਜਿਸ ਕਾਰਣ ਉਨ੍ਹਾਂ ਦੇ ਵਰਤੇ ਮੂਲ ਸ਼ਬਦਾ ਅਤੇ ਅਸਲ ਭਾਵ ਬਾਰੇ  ਭੁੱਲੇਖਾ ਨਜ਼ਰ ਆਉਂਦਾ ਪ੍ਰਤੀਤ ਹੁੰਦਾ ਹੈ।
ਸੰਪਾਦਕ ਜੀ, ਦਾਸ ਨਾਲ ਆਪ ਜੀ ਨਾਲ ਹੋਏ ਇੱਕ ਸੰਵਾਦ ਵਿੱਚ ਵੀ ਆਪ ਜੀ ਨੇ ਇਹ ਗਲਤੀ (ਅਣਜਾਣੇ ਹੀ) ਕੁੱਝ ਥਾਂ ਕੀਤੀ ਸੀ ਜਿਸ ਬਾਰੇ ਦਾਸ ਨੇ ਆਪ ਨੂੰ ਸੁਚੇਤ ਕਰਦੇ ਐਸਾ ਨਾ ਕਰਨ ਦੀ ਬੇਨਤੀ ਕਰਦੇ ਹੋਏ ਸੁਚੇਤ ਵੀ ਕੀਤਾ ਸੀ ਕਿਉਂਕਿ ਇਹ 'ਲੇਖਨ ਅਦਬ' ਦੇ ਅਸੂਲ ਦੇ ਖ਼ਿਲਾਫ਼ ਗੱਲ ਹੂੰਦੀ ਹੈ।ਕਿਸੇ ਦੀ ਲਿਖੀ ਗੱਲ ਨੂੰ ਇੰਨਵੇਂਟਿਡ ਕਾਮਿਆਂ ਵਿੱਚ ਲਿਖਦੇ ਕਦੇ ਵੀ ਨਹੀਂ ਬਦਲਨਾ ਚਾਹੀਦਾ ਜਿਵੇਂ ਕਿ ਆਪ ਜੀ ਵਲੋਂ ਅਣਜਾਣੇ ਹੀ "ਸ਼ਾਇਦ ਮੈਂ ਤੁਹਾਨੂੰ ਨਹੀਂ ਸਮਝਾ ਸਕਦਾ" ਦੇ ਮਸਲੇ ਵਿੱਚ ਹੋਈਆ ਹੈ।ਇਸ ਨਾਲ  ਪ੍ਰੋ. ਸ਼ਾਹਿਬ ਜੀ ਦੇ ਜੁਆਬ ਦੀ ਮੁਲ ਭਾਵਨਾ ਬਾਰੇ ਪਾਠਕਾਂ ਨੂੰ ਗਲਤ ਜਾਣਕਾਰੀ ਮਿਲਣ ਦੀ ਭਰਪੂਰ ਸੰਭਾਵਨਾ ਬਣਦੀ ਨਜ਼ਰ ਆਉਂਦੀ ਹੈ।
ਕਿਰਪਾ ਕਰਕੇ ਇਸ ਬਾਰੇ ਵਿਚਾਰ ਕਰਦੇ ਇਸ ਨੂੰ ਪੂਰੀ 'ਅਸਲ ਪੰਗਤੀ' ਵਰਤਦੇ ਠੀਕ ਕਰਨ ਦੀ ਕਿਰਪਾਲਤਾ ਕਰੋ ਕਿਉਂਕਿ ਇਹੀ ਸ਼ਬਦ ਆਪ ਜੀ ਨੇ ਪਿੱਛਲੇ ਦਿਨਾਂ ਕਈ ਹੋਰ ਥਾਈਂ ਵੀ ਪ੍ਰੋ. ਸ਼ਾਹਿਬ ਨੂੰ ਕੋਟ ਕਰਦੇ ਵਰਤੇ ਹਨ।ਪਾਠਕਾਂ ਲਈ ਸਪਸ਼ਟਤਾ ਜਰੂਰੀ ਹੈ।
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਹਾਂ!
ਹਰਦੇਵ ਸਿੰਘ, ਜੰੰਮੂ (ਪੱਤਰ ਮਿਤੀ ੬.੩.੧੧)


ਪਰਿਵਾਰ ਨੇ ਪ੍ਰੋ. ਦਰਸ਼ਨ ਸਿੰਘ ਜੀ ਦੀ ਕਹੀ ਗਲ ਨੂੰ ਹੋਰ ਪੱਤਰਾਂ ਵਿਚ ਵੀ ਗਲਤ ਕੋਟ ਕੀਤਾ ਸੀ।ਪਰਿਵਾਰ ਨੇ ਮੇਰੇ ਪੱਤਰ ਦੇ ਬਾਦ ਅਪਣੀ ਸੰਪਾਦਕੀ ਵਿਚ ਲਫ਼ਜ਼ ਤਾਂ ਬਦਲਿਆ ਪਰ ਆਦਤ ਨਹੀਂ ਬਦਲੀ।


(੪) ਇਸਦੇ ਨਾਲ ਪਰਿਵਾਰ ਨੇ ਬੋਖਲਾਹਟ ਵਿਚ ਹਲਕੇ ਸਤੱਰ ਦੀ ਭਾਸ਼ਾ ਵਰਦਤੇ ਦਾਸ ਬਾਰੇ ਇਕ ਹੋਰ ਗਲਤ ਬਿਆਨੀ ਇੰਝ ਕੀਤੀ ਹੈ:-


"ਵੀਰ ਜੀ ਨੂੰ ਦਮਾਗੀ ਕਸਰਤਾਂ ਰਾਹੀਂ ਝੱਲ ਖਲਾਰਨ ਦਾ ਝੱਸ ਜਹਾ ਪੈ ਗਆਿ ਹੈ। ਸੋ ਜਦੋਂ ਉਨ੍ਹਾਂ ਨੂੰ ਕੁੱਝ ਦਨਿ ਇਸ ਝੱਸ ਨੂੰ ਪੂਰਾ ਕਰਨ ਲਈ ਕੋਈ ਮੁੱਦਾ ਨਾ ਮਲਿਆਿ ਤਾਂ ਉਨ੍ਹਾਂ ਨੇ ਪਰਵਾਰ ਦੇ ਨਾਮ ਵਚਿਲੇ ਸ਼ਬਦ-ਜੋਡ਼ 'ਤੱਤ ਗੁਰਮਤ'ਿ ਦੀ ਹੀ ਚੀਰ-ਫਾਡ਼ ਦਾ ਮਨ ਬਣਾ ਲਆਿ" (ਪਰਿਵਾਰ)


ਪਰ ਪਾਠਕ ਸੱਜਣੋਂ ਸੱਚਾਈ ਕੁੱਝ ਹੋਰ ਹੈ। ਸੱਚਾਈ ਇਹ ਹੈ ਕਿ ਪਰਿਵਾਰ ਵਲੋਂ ਗੁਰਮਤਿ ਨੂੰ ਹਲਕਾ ਅਤੇ ਤੱਤ ਗੁਰਮਤਿ ਨੂੰ "ਸਹੀ ਗੁਰਮਤਿ" ਦਰਸਾਉਂਣ ਦੇ ਲਿਖਤੀ ਜਤਨ ਬਾਰੇ ਦਾਸ ਨੇ ਸਾਲ ਪਹਿਲਾਂ ਹੀ ਪਰਿਵਾਰ ਨੂੰ ਇਕ ਪੱਤਰ ਰਾਹੀ ਇਸ ਬਾਰੇ ਬੇਨਤੀ ਕੀਤੀ ਸੀ ਜਿਸ ਦੇ ਸਬੰਧਤ ਅੰਸ਼ ਇਸ ਪ੍ਰਕਾਰ ਹਨ:-


"ਸਤਿਕਾਰ ਯੋਗ ਸੰਪਾਦਕ , ਤੱਤ ਗੁਰਮਤਿ ਪਰਿਵਾਰ ਜੀਉ
ਸਤਿ ਸ਼੍ਰੀ ਅਕਾਲ ……

ਆਪ ਜੀ ਦੇ ਇਹ ਆਰੰਭਕ ਸ਼ਬਦ ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾeਕ ਹਨ; "ਗੁਰਮਤਿ ਆਲੋਚਨਾ ਦਾ(ਨਿੰਦਾ ਦਾ ਵੀ) ਖਿੜੇ ਮੱਥੇ ਸੁਆਗਤ ਕਰਨਾ ਸਿਖਾਉਂਦੀ ਹੈ ਅਤੇ ਠਰੰਮੇ ਤੇ ਸਹਿਜ ਨਾਲ ਉਸ ਬਾਰੇ ਆਪਣਾ ਪੱਖ ਪੇਸ਼ ਕਰਨ ਦੀ ਸੇਧ ਦੇਂਦੀ ਹੈ।ਅਸੀਂ ਆਪਣੀ ਸਮਝ ਅਨੁਸਾਰ ਗੁਰਮਤਿ ਤੇ'ਪਹਿਰਾ ਦੇਣ ਦਾ ਜਤਨ ਕਰਦੇ ਹਾਂ……"
(ਨੋਟ:- ਦਾਸ ਨੂੰ 'ਬੇਈਮਾਨ' ਅਤੇ 'ਕਿਸੇ ਵੀ ਹੱਦ ਤਕ ਗਿਰਨ ਵਾਲਾ' ਲਿਖਣ ਵੇਲੇ ਠਰੰਮੇ ਅਤੇ ਸਹਿਜ ਬਾਰੇ ਪਰਿਵਾਰ ਦੇ ਮੁੱਖ ਲਿਖਾਰੀ ਜੀ ਲਈ ਗੁਰਮਤਿ ਦੀ ਸੇਧ ਕਿੱਥੇ ਸੀ?)
" ਆਪ ਜੀ ਦੇ ਉਪਰਲੇ ਸ਼ਬਦਾਂ("") ਦੇ ਹੀ ਪਰਿਪੇਖ ਵਿੱਚ ਜ਼ਰਾ ਹੋਰ ਅੱਗੇ ਤੁਰੀਏ।……
ਆਪ ਜੀ ਆਪਣੀ ਸਮਝ ਅਨੁਸਾਰ 'ਗੁਰਮਤਿ' ਤੇ ਪਹਿਰਾ ਦੇਣ ਦਾ ਯਤਨ ਕਰਦੇ ਹੋ ਜਾਂ ਫ਼ਿਰ 'ਤੱਤ ਗੁਰਮਤਿ' ਤੇ ? ਜ਼ਰਾ ਇਸ ਆਪਾ ਵਿਰੋਧ ਨੂੰ ਸਪਸ਼ਟ ਕਰਨਾ ਕਿ ਕੀ ਆਪ ਜੀ ਦੇ ਸੰਸਥਾਗਤ ਤੋਰ ਤੇ 'ਗੁਰਮਤਿ' ਸ਼ਬਦ ਬਾਰੇ ਬਿਆਨ,  ਫ਼ਿਰ ਆਪਣੇ ਹੀ ਲੇਖਾਂ ਵਿੱਚ 'ਗੁਰਮਤਿ' ਸ਼ਬਦ ਦੇ ਇਸਤੇਮਾਲ ਅਤੇ 'ਤੱਤ ਗੁਰਮਤਿ' ਵਿੱਚਕਾਰ ਕੀ ਅੰਤਰ ਹੈ? ਜੇਕਰ ਤੁਸੀ ਅੰਤਰ ਸਪਸ਼ਟ ਕਰ ਹੀ ਚੁੱਕੇ ਹੋ ਤਾਂ ਆਪ ਜੀ ਲਈ  'ਗੁਰਮਤਿ' ਤੇ ਪਹਿਰਾ ਦੇਂਣ ਦੀ ਗੱਲ ਨਹੀ ਬਲਕਿ 'ਤੱਤ ਗੁਰਮਤਿ' ਤੇ ਪਹਿਰਾ ਦੇਂਣ ਦੀ ਗੱਲ ਲਿੱਖਣੀ ਬਣਦੀ ਹੈ।ਆਪ ਜੀ ਦੇ ਮੁਤਾਬਕ ਹੁਣ ਇਸੇ ਦੀ ਲੋੜ ਪੈ ਚੁੱਕੀ ਹੈ ਕਿਉਂਕਿ 'ਗੁਰਮਤਿ' ਸ਼ਬਦ ਹੁਣ ਇੱਕ ਪਲਟੇ ਹੋਏ ਮੁੰਹ ਮੁਹਾਂਦਰੇ ਦਾ ਸੂਚਕ ਬਣ ਚੁੱਕਿਆ ਹੈ ਨਾ ਕਿ ਨਾਨਕ ਫ਼ਲਸਫ਼ੇ ਦਾ।……
ਪਰ ਸੰਪਾਦਕ ਜੀ ਜੇਕਰ ਕਦੇ 'ਤੱਤ ਗੁਰਮਤਿ' ਦੇ ਨਾਂ ਤੇ ਵੀ ਗੁਰੂ ਨਾਨਕ ਦੇ ਫ਼ਲਸਫ਼ੇ ਦਾ ਮੁੰਹ ਮੁਹਾਂਦਰਾ ਬਦਲ ਦਿੱਤਾ ਜਾਵੈ ਤਾਂ ਕੋਈ ਪੰਥ ਦਰਦੀ ਕੀ ਕਰੇਗਾ? ਕੁੱਝ ਪੰਥਦਰਦੀਆਂ ਦੇ ਫ਼ਾਰਮੁਲੇ ਮੁਤਾਬਕ ਤਾਂ ਉਹ ਆਪਣੇ ਵੱਲੋਂ ਇਹ ਸਪਸ਼ਟ ਕਰਦਾ ਫ਼ਿਰੇਗਾ ਕਿ ਉਸ ਨੂੰ  'ਤੱਤ ਗੁਰਮਤਿ' ਦੀ ਥਾਂ 'ਅਤਿ ਤੱਤ ਗੁਰਮਤਿ' ਜਾਂ 'ਅਸਲ ਤੱਤ ਗੁਰਮਤਿ' ਸ਼ਬਦ ਵਰਤਣ ਦੀ ਲੋੜ ਕਿਉਂ ਪਈ। ਮਨਮਤਿ ਦਾ ਹਲ  'ਗੁਰਮਤਿ' ਸ਼ਬਦ ਦੀ ਵਰਤੋਂ ਬਦਲਣੀ ਹੈ ਜਾਂ ਫ਼ਿਰ ਗੁਰਮਤਿ ਪ੍ਰਤੀ ਗਲਤ ਸਮਝ ਨੂੰ? ਵਿਚਾਰ ਦੀ ਲੋੜ ਹੈ।
ਮੀਣਿਆਂ ਨੇ ਗੁਰਬਾਣੀ ਦੀ ਥਾਂ ਬਾਣੀ ਲਿਖੀ ਤਾਂ ਗੁਰੂਆਂ ਨੇ ਉਸ ਨੂੰ ਕੱਚੀ ਬਾਣੀ ਕਰਾਰ ਦਿੱਤਾ ਨਾ ਕਿ 'ਤੱਤ ਗੁਰਬਾਣੀ' ਦਾ ਫ਼ਾਰਮੂਲਾ ਪੇਸ਼ ਕੀਤਾ ਸੀ।ਸੰਪਾਦਕ ਜੀ ਗੁਰਮਤਿ ਦੇ ਉਲਟ ਮਨਮਤਿ ਹੁੰਦੀ ਹੈ।ਗੁਰਮਤਿ ਆਪ ਇੱਕ ਤੱਤ ਦੀ ਗੱਲ ਹੈ।ਸੱਚ ਰੂਪੀ ਤੱਤ।ਗੁਰਮਤਿ ਸ਼ਬਦ ਦੇ ਪਹਿਲੇ  ਕੁੱਝ ਵੀ ਜੋੜਨ ਦੀ ਲੋੜ ਨਹੀਂ।ਇਹ ਪਹਿਲੇ ਹੀ ਸੰਪੁਰਣ ਸ਼ਬਦ ਹੈ।ਇਸ ਪ੍ਰਤੀ ਕੇਵਲ ਆਪਣੀ ਸਮਝ ਬਦਲਣ ਦੀ ਲੋੜ ਹੈ।ਸ਼ਬਦ ਵਰਤਣੇ ਅਤੇ ਕਿਸੇ ਸ਼ਬਦ ਗਠਜੋੜ ਨੂੰ  'ਗੁਰਮਤਿ' ਮੁਕਾਬਲ ਕੋਈ ਤਰਕ ਪੇਸ਼ ਕਰਦੇ ਲਿਖਤੀ ਤਰਜੀਹ ਦੇਣਾ ਅਲਗ-ਅਲਗ ਗੱਲਾਂ ਹਨ।
ਸੰਪਾਦਕ ਜੀਉ, 'ਗੁਰਮਤਿ', 'ਗੁਰਮਤਿ ਦਾ ਤੱਤ', 'ਤੱਤ ਗੁਰਮਤਿ' ਵਰਗੇ ਸ਼ਬਦ ਆਮ ਪ੍ਰਚਲਨ ਵਿੱਚ ਵਰਤੇ ਵੀ ਜਾਂਦੇ ਹਨ।ਇਹ ਕੋਈ ਮਾੜੀ ਗੱਲ ਨਹੀਂ।ਸ਼ਬਦ ਅਛੂਤ ਨਹੀਂ ਹੁੰਦੇ।ਪਰ ਇਨਾਂ੍ਹ ਦੀ ਵਰਤੋਂ ਉਸ ਢੰਗ ਅਤੇ ਆਸ਼ੇ ਨਾਲ ਨਹੀਂ ਹੁੰਦੀ ਜਿਸ ਰਾਹੀਂ ਆਪ ਜੀ ਨੇ ਇਸ ਨੂੰ 'ਤੱਤ ਗੁਰਮਤਿ ਪਰਿਵਾਰ' ਦੀ ਮੁੱਢਲੀ ਜਾਣਕਾਰੀ ਦੇ ਸੰਧਰਭ ਵਿੱਚ ਬਿਆਨ ਕੀਤਾ ਹੈ।ਮੁੱਢਲੀ ਜਾਣਕਾਰੀ ਇੱਕ ਸੰਸਥਾ ਦਾ ਘੋਸ਼ਨਾ ਪੱਤਰ ਹੁੰਦਾ ਹੈ।ਆਪ ਜੀ ਇਸ ਬਾਰੇ ਵਿਚਾਰ ਕਰੋ ਕਿ ਆਪ ਜੀ ਨੇ ਮੋਜੂਦਾ ਦੋਰ ਵਿੱਚ 'ਗੁਰਮਤਿ' ਦਾ ਭਾਵ ਕਿੰਝ ਪੈਸ਼ ਕੀਤਾ ਹੈ।
'ਗੁਰਮਤਿ' ਸਿਰਮੋਰ ਸ਼ਬਦ ਹੈ ਇਸ ਨੂੰ ਦੂਜੇ ਦਰਜੇ ਤੇ ਖੜਾ ਕਰਦਾ ਭਾਵ ਪ੍ਰਗਟ ਕਰਨਾ 'ਗੁਰਮਤਿ' ਪ੍ਰਤੀ ਵਿਰੋਧਾਭਾਸ ਨੂੰ ਜਨਮ ਦਿੰਦਾ ਹੈ ਜਿਵੇਂ ਕਿ 'ਗੁਰਮਤਿ' 'ਤੱਤ ਗੁਰਮਤਿ' ਦੇ ਮੁਕਾਬਲ ਕੋਈ ਹਲਕੀ ਗੱਲ ਹੋਵੇ…
ਹਰਦੇਵ ਸਿੰਘ ਜੰਮੂ" (ਪੱਤਰ ਮਿਤੀ ੧੨.੩.੧੧)


ਪਾਠਕ ਵੇਖ ਸਕਦੇ ਹਨ ਕਿ ਪਰਿਵਾਰ ਦਾ ਇਹ ਕਹਿਣਾ ਗਲਤ ਹੈ ਕਿ ਮੈਂ ਕੁੱਝ ਦਿਨ ਕੋਈ ਮੁੱਦਾ ਨਾ ਮਿਲਣ ਤੇ ਇਹ ਮੁੱਧਾ ਚੁੱਕ ਲਿਆ ਜਦ ਕਿ ਇਹ ਮੁੱਧਾ ਤਾਂ ਪਰਿਵਾਰ ਨਾਲ ਮੈਂ ਪਹਿਲਾਂ ਹੀ ਵਿਚਾਰ ਰਿਹਾ ਸੀ।ਇਸ ਬਾਰੇ ਪਰਿਵਾਰ ਵਲੋਂ ਦਿੱਤਾ ਬਾਣੀ ਦਾ ਹਵਾਲਾ ਵਰਤਨਤ ਢੁੱਕਵਾਂ ਹੀ ਨਹੀਂ।ਉਸ ਹਵਾਲੇ ਦਾ ਅਰਥ ਕੁੱਝ ਹੋਰ ਹੈ।ਬਾਣੀ ਵਿਚ ਕਿੱਧਰੇ ਨਹੀਂ ਲਿਖਿਆ ਕਿ 'ਗੁਰਮਤਿ' ਦੀ ਥਾਂ ਤੱਤ ਗੁਰਮਤਿ ਸ਼ਬਦ ਵਰਤਨ ਦੀ ਲੋੜ ਹੈ।ਤੱਤ ਗੁਰਮਤਿ ਸ਼ਬਦ ਵਰਤਨਾ ਹੋਰ ਗਲ ਹੈ ਪਰ ਗੁਰਮਤਿ ਨੂੰ ਗੁਰਮਤਿ ਦੇ ਬਦਲੇ ਹੋਏ ਮੁੰਹ ਮੁਹਾਂਦਰੇ ਦਾ ਪ੍ਰਤੀਕ ਦੱਸ ਕੇ 'ਤੱਤ ਗੁਰਮਤਿ' ਨੂੰ 'ਸਹੀ ਗੁਰਮਤਿ' ਕਿਸੇ ਵਿਦਵਾਨ ਨੇ ਨਹੀਂ ਲਿਖਿਆ।ਸ਼ਬਦ ਵਰਤੋਂ ਹੋਰ ਗਲ ਹੈ ਤੱਤ ਗੁਰਮਤਿ ਨੂੰ ਸਹੀ ਗੁਰਮਤਿ ਐਲਾਨਣਾ ਹੋਰ ਗਲ ਹੈ।


(੫)ਅਪਣੀ ਮਨਮਤਿ ਤੇ ਪਰਦਾ ਪਾਉਂਦੀ  ਪਰਿਵਾਰ ਦੀ ਇਕ ਹੋਰ ਗਲਤਬਿਆਨੀ ਦੀ ਮਿਸਾਲ ਵੇਖੀਏ! ਦਾਸ ਨੇ ਪਰਿਵਾਰ ਬਾਰੇ ਲਿਖਿਆ ਸੀ ਕਿ ਉਹ ਗੁਰੂ ਗ੍ਰੰਥ ਦੇ ਸਵਰੂਪ ਅੰਡਰਮਾਈਨ ਕਰਨ ਅਤੇ ਉਸ ਤੋਂ ਸਿੱਖ ਦੇ ਨਿਸ਼ਚੇ ਨੂੰ ਹਟਾਉਂਣ ਦੀ ਮਨਮੱਤ ਤੇ ਹਨ। ਪਰਿਵਾਰ ਨੇ ਇਸ ਬਾਰੇ ਆਪਣਾ ਪੱਖ ਪੇਸ਼ ਕਰਦੇ ਇੰਝ ਲਿਖਿਆ:-


"ਸਾਡਾ ਪੱਖ: ਜੇ ਵੀਰ ਜੀ ਸੱਚੇ ਅਤੇ ਸੁਹਰਿਦ ਹੁੰਦੇ ਤਾਂ ਸਾਡੀ ਕਸੇ ਲਖਿਤ ਦੇ ਉਹ ਅੰਸ਼ ਵੀ ਦੱਸਦੇ ਜਸਿ ਵੱਿਚ ਅਸੀਂ ਸ਼ਬਦ ਗੁਰੂ ਗ੍ਰੰਥ ਸਾਹਬਿ ਜੀ ਦੇ ਸਰੂਪ ਤੇ ਨਸ਼ਿਚਾ (ਵਸ਼ਿਵਾਸ) ਨਾ ਕਰਨ ਦੀ ਗੱਲ ਕਹੀ ਹੋਵੇ। ਅਸੀਂ ਕਧਿਰੇ ਵੀ ਐਸਾ ਨਹੀਂ ਕਹਾ ਇੱਕ ਇਹ ਸਰੂਪ ਬੇਮਾਅਣਾ ਹੈ ਅਤੇ ਇਸ ਤੇ ਨਸ਼ਿਚਾ ਨਹੀਂ ਰੱਖਣਾ ਚਾਹੀਦਾ। ਬਨਾਂ ਠੋਸ ਆਧਾਰ ਦੇ ਐਸਾ ਬੇਹੁੱਦਾ ਇਲਜ਼ਾਮ ਲਾਉਣਾ ਹੀ ਵੀਰ ਜੀ ਦੀ ਮਾਨਸਕਿਤਾ ਵਚਿਲੀ ਬੇਈਮਾਨੀ, ਖੱਿਝ ਆਦ ਿਅਲਾਮਤਾਂ ਦਾ ਠੋਸ ਸਬੂਤ ਹੈ" (ਪਰਿਵਾਰ)


ਹੁਣ ਆਉ ਪਰਿਵਾਰ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਨੂੰ ਅੰਡਰਮਾਈਨ ਕਰਨ ਅਤੇ ਉਸ ਵਿਚ ਸਿੱਖ ਦੇ ਨਿਸ਼ਚੇ ਨੂੰ ਹਟਾਉਂਣ ਲਈ ਕੀ ਲਿਖਿਆ ਹੈ:-


"ਪੰਥਕ ਅਰਦਾਸ ਤੋਂ ਬਾਦ ਪੜਿਆ ਜਾਣ ਵਾਲਾ ਦੋਹਰਾ:
ਆਗਿਆ ਭਈ ਅਕਾਲ ਕੀ ਤਬੈ ਚਲਾਇਉ ਪੰਥ।ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ।ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਦੀ ਦੇਹ।ਜੋ ਪ੍ਰਭ ਕੋ ਮਿਲਬੇ ਚਹੈ ਖੋਜ ਸਬਿਦ ਮਹਿ ਲੈ।
ਪ੍ਰਮਾਣਿਕ ਨਹੀਂ ਜਾਪਦਾ।ਨਾਨਕ ਫਲਸਫਾ ਅਤੇ ਉਸ ਨੂੰ ਮੰਨਣ ਵਾਲੇ ਕੁੱਝ ਜਾਗਰੂਕ ਅਤੇ ਸੁਚੇਤ ਸਿੱਖ ਇਹ ਮੰਨਦੇ ਹਨ ਕਿ ਸ਼ਰੀਰ (ਦੇਹ) 'ਗੁਰੂ'ਨਹੀਂ ਹੁੰਦਾ,ਵਿਚਾਰਧਾਰਾ 'ਗੁਰੂ' ਹੁੰਦੀ ਹੈ।ਪਰ ਇਸ ਦੋਹੇ ਵਿਚ 'ਗ੍ਰੰਥ' ਨੂੰ ਹੀ 'ਗੁਰੂ' ਦੀ ਦੇਹ ਮੰਨਣ ਦਾ ਉਪਦੇਸ਼ ਦਿੱਤਾ ਜਾ ਰਿਹਾ ਹੈ।(ਪਰਿਵਾਰ ਦਾ ਪੱਤਰ ਮਿਤੀ ੧੬.੧.੧੧)


ਕੀ ਇਹ ਸ਼ਬਦ ਪਰਿਵਾਰ ਨੇ ਆਪ ਨਹੀਂ ਲਿਖੇ? ਕੀ ਪਰਿਵਾਰ ਨੇ ਅਪਣੇ ਇਨਾਂ੍ਹ ਸ਼ਬਦਾਂ ਗ੍ਰੰਥ ਸਵਰੂਪ ਨੁੰ ਬੇਮਾਅਣਾ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ? ਪਹਿਲਾਂ ਨਾਨਕ ਗੁਰੂ ਨਹੀਂ ਸੱਚ ਦਾ ਗਿਆਨ ਗੁਰੂ ਹੈ! ਹੁਣ 'ਗੁਰੂ ਗ੍ਰੰਥ' ਨਹੀਂ ਵਿਚਾਰਧਾਰਾ ਗੁਰੂ ਹੁੰਦੀ ਹੈ? ਵਿਚਾਰਧਾਰਾ ਗੁਰੂ ਹੁੰਦੀ ਹੈ ਦਾ ਭੁਲੇਖਾ ਪਾ ਕੇ ਪਰਿਵਾਰ ਨੇ ਗ੍ਰੰਥ ਸਵਰੂਪ ਬਾਰੇ ਗੁਰੂਆਂ ਦੇ ਵਿਚਾਰ ਅਤੇ ਹੁਕਮ ਨੂੰ ਨਫ਼ੀ ਕਰਨ ਵਾਲਾ ਮਨਮਤੀ ਵਿਚਾਰ ਪੇਸ਼ ਨਹੀਂ ਕੀਤਾ?ਅਤਿ ਹੈ ਕਿ ਪਰਿਵਾਰ ਨੇ ਐਸਾ ਨੀਵਾਂ ਤਰਕ ਪੇਸ਼ ਕਰਨ ਵੇਲੇ ਦਸ਼ਮੇਸ਼ ਜੀ ਦੇ ਸਭ ਤੌਂ ਵੱਡੇ ਹੁਕਮ (ਸਭ ਸੱਿਖਣ ਕੋ ਹੁਕਮ ਹੈ ਗੁਰੂ ਮਾਨਉਿ ਗ੍ਰੰਥ) ਰੂਪ ਮੰਨੇ ਜਾਂਦੇ ਇਸ ਪੁਰੇ ਦੋਹਰੇ ਵਿਚ "ਜੋ ਪ੍ਰਭ ਕੇ ਮਿਲਬੋ ਚਹੈ ਖੋਜ ਸਬਦਿ ਮਹਿ ਲੈ" ਨੂੰ ਨਜ਼ਰ ਅੰਦਾਜ ਕਰਕੇ ਇਸ ਦੋਹਰੇ ਨੂੰ ਅਪ੍ਰਮਾਣਿਕ ਕਰਾਰ ਦਿਤਾ।ਕਿਉਂ?ਕੀ ਇਹ 'ਸ਼੍ਰੀ ਗੁਰੂ ਗ੍ਰੰਥ' ਵਿਚੋਂ ਗ੍ਰੰਥ ਨੂੰ ਹਟਾਉਂਣ ਦੀ ਹਿਮਾਕਤ ਨਾਲ ਲਭਰੇਜ਼ ਮਨਮਤੀ ਵਿਚਾਰ ਨਹੀਂ?


ਅਪਣੀ ਇਸੀ ਮਨਮਤੀ ਸੋਚ ਕਾਰਣ ਪਰਿਵਾਰ ਨੇ ਸਿੱਖ ਦੀ ਨਵੀਂ ਪਰਿਭਾਸ਼ਾ ਘੜ ਕੇ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਵਿਚ ਸਿੱਖ ਦੇ ਲਾਜ਼ਮੇ ਨਿਸ਼ਚੇ ਨੂੰ ਅਸਿੱਧੇ ਢੰਗ ਨਾਲ ਵਰਗਲਾਉਂਣ ਦੀ ਜਤਨ ਕੀਤਾ ਹੈ।ਅਤੇ ਇਹੀ ਮੰਸ਼ਾ ਕੁੱਝ ਸੱਜਣਾਂ ਨੇ ਲੈਪ ਟਾਪ ਅਤੇ ਸੀ,ਡੀ ਅਦਿ ਦੀ ਗਲ ਕਰਕੇ ਜਾਹਰ ਕੀਤੀ ਜਿਨਾਂ੍ਹ ਸੱਜਣਾਂ ਦਾ ਜ਼ਿਕਰ ਪ੍ਰੋ. ਕੰਵਲ ਦੀਪ ਸਿੰਘ ਜੀ ਨੇ ਅਪਣੇ ਬਲਾਗ ਤੇ ਕੀਤਾ ਹੈ।ਪ੍ਰੋ. ਕੰਵਲ ਦੀਪ ਸਿੰਘ ਜੀ ਅਨੁਸਾਰ ਉਨਾਂ੍ਹ ਵਲੋਂ ਮੀਟਿੰਗ ਵਿਚ ਖਰੜਾ ਫ਼ਾੜਨ ਦਾ ਇਹ ਇਕ ਮੁੱਖ ਕਾਰਨ ਸੀ।


ਅਸੀਂ ਜਾਣਦੇ ਹਾਂ ਕਿ ਕੇਵਲ ਗ੍ਰੰਥ ਨਾਲ ਜੁੜ ਜਾਣ ਨਾਲ ਕੰੰਮ ਪੁਰਾ ਨਹੀਂ ਹੁੰਦਾ, ਅਸੀਂ ਇਹ ਵੀ ਜਾਣਦੇ ਹਾਂ ਕਿ ਕੇਵਲ ਬਾਣੀ ਪੜਨ ਨਾਲ ਵੀ ਕੰਮ ਪੁਰਾ ਨਹੀਂ ਹੁੰਦਾ ਪਰ ਇਸਦਾ ਅਰਥ ਇਹ ਨਹੀਂ ਕਿ ਗ੍ਰੰਥ ਸਵਰੂਪ ਬੇਮਾਇਨਾ ਹੈ। ਇਸਦਾ ਅਰਥ ਇਹ ਨਹੀਂ ਕਿ ਬਾਣੀ ਪੜਨਾ ਬੇਮਾਇਨਾ ਹੈ। ਗੁਰੂ ਗ੍ਰੰਥ ਵਿਚ ਪਾੜ ਪਾਉਂਣਾ ਗੁਰੂ ਗ੍ਰੰਥ ਦੀ ਹੈਸੀਅਤ ਨਾਲ ਸਭ ਤੋਂ ਵੱਡੀ ਆਤਮਘਾਤੀ ਮਨਮਤਿ ਹੈ।


ਪਰਿਵਾਰ ਦੇ ਸੱਜਣੋਂ ਮੈਂ ਆਪ ਦੀ ਕਿਸੇ ਭਾਵਨਾ ਨੂੰ ਬੇਈਮਾਨੀ ਕਹਿਣ ਦਾ ਝੂਠ ਨਹੀਂ ਲਿਖਾਂਗਾ, ਬਲਕਿ ਇਸ ਨੂੰ ਆਪ ਜੀ ਦੀ ਮੰਬੁੱਧੀ ਦੀ ਬਜਰ ਮਨਮਤਿ ਕਹਾਂ ਗਾ।ਤੁਸੀ ਨਾਸਮਝੀ ਵਿਚ ਗੁਰਆੂਂ ਦੀ 'ਜੁਗਤ ਗੁਰ'ੂ ਗ੍ਰੰਥ ਵਿਚ ਸਿੱਖ ਦੇ ਨਿਸ਼ਚੇ ਨੂੰ ਹਟਾਉਂਣ ਦੀ ਮਨਮਤੀ ਵਿਚਾਰ ਰੱਖਦੇ ਹੋ।ਇਸੇ ਮਨਮਤ ਕਾਰਨ ਤੁਸੀ ਆਪਣੇ ਵਲੋਂ ਲਿਖੀ ਸਿੱਖ ਦੀ ਪਰਿਭਾਸ਼ਾ ਵੀ ਬਦਲੀ ਹੈ।


(ਚਲਦਾ)
ਹਰਦੇਵ ਸਿੰਘ, ਜੰਮੂ-੨੩.੪.੧੨




Friday, 20 April 2012

‘ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬ ਦੀ ਬਾਣੀ`
ਹਰਦੇਵ ਸਿੰਘ, ਜੰਮੂ

ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂਆਂ ਦੀ ਬਾਣੀ ਦਰਜ ਹੈ ਅਤੇ ਨਾਲ ਹੀ ਹੋਰ ਭਗਤ- ਭੱਟਾਂ ਦੀ ਵੀ। ਕਵਿਯ ਸ਼ੈਲੀ, ਰਾਗਾਂ ਦੀ ਬੰਦਸ਼ ਤੋਂ ਇਲਾਵਾ ਲੇਖਨ ਦੇ ਅਦਬ ਦੀ ਸ਼ਰਤ ਅਨੁਸਾਰ ਬਾਣੀ ਵਿੱਚ ਲਿਖਾਰੀ ਦਾ ਨਾਮ ਕਈ ਥਾਂ ਸਪਸ਼ਟ ਕੀਤਾ ਗਿਆ ਹੈ। ਗੁਰੂਘਰ ਦੀ ਵਿਚਾਰਧਾਰਾ ਕੇਵਲ ਗੁਰੂ ਨਾਨਕ ਦਾ ਅਨੁਸਰਣ ਕਰਦੀ ਹੈ ਅਤੇ ਇਸ ਵਿਚਾਰਧਾਰਾ ਦਿਆਂ ਹਮ-ਖ਼ਯਾਲੀ ਚੁਨਿੰਦਾ ਰਚਨਾਵਾਂ ਨੂੰ ਗੁਰੂਘਰ ਪਾਸਿਯੋਂ ਪਰਵਾਨ ਕਰਦੇ ਬਾਣੀ ਦਾ ਦਰਜ਼ਾ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਅਸੀਂ ਗੁਰੂਆਂ ਦੀ ਮਾਰਫ਼ਤ, ਗੁਰੂਆਂ ਦਾ ਹੀ ਹੁਕਮ ਮੰਨ ਕੇ, ਗੁਰੂਬਾਣੀ ਮੰਨਦੇ ਹਾਂ।

ਅਸੀਂ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਗੁਰੂਆਂ ਨੇ ਬਾਣੀ ਨਹੀਂ ਲਿਖੀ। ਉਹ ਗੁਰੂ ਸਨ ਜਿਨ੍ਹਾਂ ਬਾਣੀ ਲਿਖੀ ਅਤੇ ਗੁਰੂ ਉਹ ਵੀ ਸਨ ਜਿਨ੍ਹਾਂ ਬਾਣੀ ਨਹੀਂ ਲਿਖੀ। ਇਸ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਗੁਰੂ ਨਾਨਕ ਜੀ ਤੋਂ ਬਾਦ ਬਾਣੀ ਲਿਖਣਾ ਜਾਂ ਨਾ ਲਿਖਣਾ ਗੁਰਤਾ ਦੀ ਸ਼ਰਤ ਨਹੀਂ ਸੀ। ਬਲਕਿ ਬਾਣੀ ਦੀ ਵਿਚਾਰਧਾਰਾ ਦੀ ਸੰਪੁਰਣ ਸਮਝ ਅਤੇ ਉਸਦਾ ਵਿਵਹਾਰਕ ਅਨੁਸਰਣ ਹੀ ਗੁਰਤਾ ਦੀ ਕਸਵਟੀ ਸੀ ਜਿਸ ਦਾ ਧਾਰਕ ਗੁਰੂ ਸਥਾਪਤ ਕੀਤਾ ਜਾਂਦਾ ਸੀ। ਇਹ ਗੁਰੂਘਰ ਦੇ ਨਿਰਨੇ ਸਨ।

ਕੋਈ ਪੁੱਛ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਬਾਣੀ ਨਹੀਂ ਸੀ ਇਸ ਲਈ ‘ਦਸ ਗੁਰੂ ਸਾਹਿਬਾਨ ਦੀ ਬਾਣੀ` ਤੋਂ ਕੀ ਭਾਵ ਹੋਇਆ? ਉਸ ਸੁਰਤ ਵਿੱਚ, ਜਿਸ ਵੇਲੇ ਇਹ ਸਪਸ਼ਟ ਹੋਵੇ ਕਿ ਸਾਰੇ ਗੁਰੂਆਂ ਨੇ ਬਾਣੀ ਨਹੀਂ ਸੀ ਲਿਖੀ ਤਾਂ ਇਹ ਸਵਾਲ ਉੱਠਣਾ ਸੁਭਾਵਿਕ ਹੈ। ਲੇਕਿਨ ਇੱਥੇ ਹੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਅਸੀਂ ਦਸ ਗੁਰੂ ਸਾਹਿਬਾਨ ਦੀ ਬਾਣੀ` ਦੇ ਭਾਵ ਨੂੰ ਸਮਝ ਸਕੀਏ।

ਇਹ ਇੱਕ ਬੜੀ ਵਿੱਲਖਣ ਗੱਲ ਹੈ ਕਿ ਗੁਰੂ ਸਾਹਿਬਾਨ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਆਪਣੇ ਸਿੱਖਾਂ ਦੇ ਹਵਾਲੇ ਇੱਕ ਐਸੀ ਆਲੋਕਿਕ ਰਚਨਾ ਕੀਤੀ ਜਿਸ ਵਰਗੀ ਹੋਰ ਕੋਈ ਮਿਸਾਲ ਇਸ ਸੰਸਾਰ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਖ਼ੈਰ ਅਸੀਂ ਪਰਤਦੇ ਹਾਂ ਇੱਸ ਸਵਾਲ ਵੱਲ ਕਿ ਦਸ ਗੁਰੂ ਸਾਹਿਬਾਨ ਦੀ ਬਾਣੀ` ਤੋਂ ਕੀ ਭਾਵ ਹੋਇਆ?

ਦਰਅਸਲ ਦਸ ਗੁਰੂਆਂ ਦੀ ਪਰੰਮਪਰਾ ਨੂੰ ਸਮਝਣ ਨਾਲ ਪਤਾ ਚਲਦਾ ਹੈ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਅਤੇ ਉਸ ਵਿਚਾਰਧਾਰਾ ਦੀ ਪਰਵਾਨਗੀ (ਭਗਤਾਂ ਭੱਟਾਂ ਦੀ ਬਾਣੀ) ਹੀ ਬਾਕੀ ਨੋਂ ਗੁਰੂਆਂ ਦੀ ਬਾਣੀ ਸੀ ਭਾਵੇਂ ਇਸਦਾ ਸੰਕਲਨ ਅਤੇ ਸੰਪਾਦਨ ਸਮੇਂ ਅਨੁਸਾਰ ਤਰਤੀਬਵਾਰ ਹੋਈਆ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਤੋਂ ਭਾਵ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਹੀ ਹੈ। ਇਸ ਦਾ ਭਾਵ ਕਦਾਚਿੱਤ ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਵੱਖਰੀ ਬਾਣੀ ਲਿਖੀ ਸੀ।

ਗੁਰੂ ਗੋਬਿੰਦ ਸਿੰਘ ਜੀ ਨੇ ਜੇਕਰ ਕੁੱਝ ਲਿਖਿਆ ਵੀ ਹੋਵੇ ਤਾਂ ਵੀ ਉਸ ਲਿਖਤ ਨੂੰ ਬਾਣੀ ਦਾ ਦਰਜਾ ਕਦਾਚਿੱਤ ਨਹੀਂ ਦਿੱਤਾ। ਗੁਰੂਬਾਣੀ ਦਾ ਨਿਰੋਲ ਭਾਵ ਕੇਵਲ ਅਤੇ ਕੇਵਲ ਉਹ ਬਾਣੀ ਹੀ ਹੈ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ (ਬਿਨਾ ਰਾਗਮਾਲਾ) ਦਰਜ ਹੈ। ਇੱਸ ਤੋਂ ਬਾਹਿਰ ਕੋਈ ਰਚਨਾ ਕਿਸੇ ਵੀ ਸੂਰਤ ਵਿੱਚ ਬਾਣੀ ਕਦਾਚਿੱਤ ਨਹੀਂ ਹੋ ਸਕਦੀ। ਕਿਸੇ ਸਿਧਾਂਤਕ ਲਿਖਤ, ਵਿਚਾਰ ਜਾਂ ਹਿਦਾਅਤ ਅਤੇ ਗੁਰੂਬਾਣੀ ਵਿਚਕਾਰ ਬਹੁਤ ਵੱਡਾ ਫ਼ਾਸਲਾ ਹੈ। ਸਿੱਖਾਂ ਲਈ ਬਾਣੀ ਸਿਰਫ਼ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਅਤੇ ਇਸ ਤੋਂ ਬਾਹਰ ਕਿਸੇ ਰਚਨਾ ਨੂੰ ਬਾਣੀ ਵਰਗਾ ਵਿਸ਼ੇਸ਼ਨ ਨਹੀਂ ਦੇਣਾ ਚਾਹੀਦਾ ਤਾ ਕਿ ਬਾਣੀ ਅਤੇ ਰਚਨਾਵਾਂ ਵਿੱਚਲਾ ਅੰਤਰ ਸਪਸ਼ਟ ਰਹੇ। ਵੈਸੇ ਵੀ ਮੂਲ ਮੰਤਰ ਤੋਂ ਮੰਦਾਵਨੀ ਦੇ ਸਲੋਕਾਂ ਵਿੱਚਕਾਰ ਕਿਸੇ ਵੀ ਬਾਹਰੀ ਰਚਨਾ ਦਾ ਕੋਈ ਸਥਾਨ ਸਵੀਕਾਰ ਨਹੀਂ ਹੁੰਦਾ। ਗੁਰੂ ਗੋਬਿਂਦ ਸਿੰਘ ਜੀ ਦਾ ਇਹੀ ਨਿਰਨਾ ਸੀ।

ਇਸ ਤੋਂ ਇਲਾਵਾ ਸਾਨੂੰ ਇਹ ਸੱਚਾਈ ਮੰਨਣ ਤੋਂ ਵੀ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਬਾਣੀ (ਰਾਗਮਾਲਾ ਬਗ਼ੈਰ) ਦਸ ਗੁਰੂ ਸਾਹਿਬਾਨ ਦੀ ਹੀ ਬਾਣੀ ਹੈ।

ਹੁਣ ਜ਼ਰਾ ਸਿੱਖ ਰਹਿਤ ਮਰਿਯਾਦਾ ਵਿੱਚ ਇਸ ਬਾਬਤ ਲਿਖੀ ਸ਼ਬਦਾਵਲੀ ਦੀ ਪੜਚੋਲ ਕਰੀਏ। ਉੱਥੇ ਸ਼ਬਦ ਵਰਤੇ ਗਏ ਹਨ:

ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ”

ਫ਼ਿਲਹਾਲ ਅਸੀਂ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬ ਦੀ ਬਾਣੀ”…… ਸ਼ਬਦਾਵਲੀ ਦੀ ਵਿਚਾਰ ਕਰਾਂਗੇ।

ਧਿਆਨ ਦੇਣ ਨਾਲ ਪਤਾ ਚਲਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਈ ਹੋਰ ਸ਼ਰਧਾਲੂ (ਦੂਜੇ ਮਤਾਂ ਦੇ ਲੋਗ) ਮੱਥਾ ਟੇਕਦੇ ਹਨ। ਉਹ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਮਾਤਰ ਤੇ ਨਿਸ਼ਚਾ ਕਰਦੇ ਉਸ ਅੱਗੇ ਮੱਥਾ ਟੇਕਦੇ ਮੁਰਾਦਾਂ ਮੰਗਦੇ ਹਨ ਪਰ ਹੋਰ ਮਤਿ ਨਾਲ ਸਬੰਧਤ ਹੋਣ ਕਾਰਣ ਉਹ ਬਾਣੀ ਵਿੱਚ ਇਸ ਤੋਂ ਜ਼ਿਆਦਾ ਰਹਿਤੀ ਅਕੀਦਾ ਨਹੀਂ ਰੱਖਦੇ। ਇਸ ਲਈ ਸਿੱਖ ਦੀ ਪਰਿਭਾਸ਼ਾ ਤਹਿ ਕਰਨ ਲਈ ਦੋਹਾਂ ਗੱਲਾਂ ਨੂੰ ਸਪਸ਼ਟ ਕਰਨਾ ਜ਼ਰੂਰੀ ਬਣਦਾ ਹੈ ਕਿ ਸਿੱਖ ਉਹ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਅਤੇ ਇਸ ਵਿੱਚ ਦਰਜ ਦੱਸਾਂ ਗੁਰੂਆਂ ਦੀ ਬਾਣੀ, ਦੋਹਾਂ ਤੇ ਨਿਸ਼ਚਾ ਰੱਖਦਾ ਹੋਵੇ। ਇਸ ਨਿਗਾਹ ਨਾਲ ਉਪਰੋਕਤ ਸ਼ਬਦਾਵਲੀ ਇੱਸ ਸਮੱਸਿਆ ਦਾ ਸਮਾਧਾਨ ਕਰਣ ਵਿੱਚ ਸਫ਼ਲ ਦਿਖਾਈ ਦਿੰਦੀ ਹੈ।
ਇੱਥੇ ਇੱਕ ਹੋਰ ਸਵਾਲ ਬੜੀ ਤੀਬਰਤਾ ਨਾਲ ਉੱਠਦਾ ਪ੍ਰਤੀਤ ਹੁੰਦਾ ਹੈ। ਉਹ ਇਹ ਕਿ, ਕੀ “ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬ ਦੀ ਬਾਣੀ ਤੇ ਸਿੱਖਿਆ” ਦੇ ਬਜਾਏ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ` ਵਰਗੀ ਸ਼ਬਦਾਵਲੀ ਜਿਆਦਾ ਢੁੱਕਵੀਂ ਨਹੀਂ ਸੀ? ਓਪਰੀ ਤੋਰ ਤੇ ਇਹ ਦਿਲਚਸਪ ਸਵਾਲ ਵਾਜ਼ਬ ਪ੍ਰਤੀਤ ਹੁੰਦਾ ਹੈ ਅਤੇ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਦਸ ਗੁਰੂ ਸਾਹਿਬ ਦੀ ਬਾਣੀ” ਵਰਗੀ ਸ਼ਬਦਾਵਲੀ ਵਿੱਚ ‘ਦਸ ਗੁਰੂ ਸਾਹਿਬਾਨ ਦੀ ਬਾਣੀ` ਵਰਗੇ ਸ਼ਬਦ ਗ਼ੈਰ ਜ਼ਰੂਰੀ ਗੱਲ ਪ੍ਰਤੀਤ ਹੁੰਦੇ ਹਨ। ਲੇਕਿਨ ਇਹ ਐਸਾ ਹੈ ਨਹੀਂ। ਆਉ ਇਸ ਨੂੰ ਵਿਚਾਰੀਏ ਕਿਉਂਕਿ ਕਿਸੇ ਸੁਧਾਰ ਦੀ ਗੁੰਝਾਇਸ਼ ਦੇ ਨਾਲ ਚੰਗੇ ਨਿਰਨਿਆਂ ਨੂੰ ਵੀ ਵਿਚਾਰਨਾ ਅਤੇ ਸਵੀਕਾਰਨਾ ਚਾਹੀਦਾ ਹੈ।
ਇਸ ਤੇ ਵਿਚਾਰ ਲਈ ਦੋ ਸਵਾਲ ਖੜੇ ਕਰਨ ਦੀ ਲੋੜ ਹੈ:

(1) ਕੀ ਸੰਪੁਰਣ ਬਾਣੀ ਦਿਆਂ ਵੱਖੋ-ਵੱਖ ਦੱਸ ਪੋਥੀਆਂ ਬਣਾ ਕੇ ਉਨ੍ਹਾਂ ਦੇ ਸਵਰੂਪ ਦੇ ਇੱਕਠੇ ਜਾਂ ਅਲਗ-ਅਲਗ ਪ੍ਰਕਾਸ਼ ਤੇ ਨਿਸ਼ਚਾ ਕੀਤਾ ਜਾ ਸਕਦਾ ਹੈ?

(2) ਕੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ (ਰਾਗਮਾਲਾ ਬਗ਼ੈਰ) ਦੇ ਹੀ, ਕਿਸੇ ਹੋਰ ਢੰਗ ਨਾਲ, ਤਰਤੀਬ ਬਦਲ ਕੇ (ਬਾਣੀ ਅੱਗੇ ਪਿੱਛੇ ਕਰਕੇ) ਲਿਖੇ ਗਏ ਗ੍ਰੰਥ ਸਵਰੂਪ ਦੇ ਪ੍ਰਕਾਸ਼ ਤੇ ਨਿਸ਼ਚਾ ਕੀਤਾ ਜਾ ਸਕਦਾ ਹੈ ?

ਬੇਸ਼ੱਕ ਦੋਹਾਂ ਸੂਰਤਾਂ ਵਿੱਚ ਬਾਣੀ ਅਤੇ ਉਸ ਦੇ ਵਿੱਚ ਲਿਖੇ ਸਿਧਾਂਤ ਉਹੀ ਰਹਿਣ ਗੇ ਪਰ ਇਨ੍ਹਾਂ ਦੋਹਾਂ ਸਵਾਲਾਂ ਦਾ ਸਪਸ਼ਟ ਜੁਆਬ ਹੈ; ਨਿਰਸੰਦੇਹ ਕਦੇ ਨਹੀਂ! ਕਿੳਂਕਿ ਇਹ ਕਿਸੇ ਬਾਣੀ ਸਿਧਾਂਤ ਦੀ ਨਹੀਂ ਬਲਕਿ ਬਾਣੀ ਲੇਖਨ ਨਾਲ ਜੁੜੀ ਰਹਿਤ ਦੀ ਉਲੱਘਣਾ ਹੋਵੇਗੀ, ਜਿਸ ਨਾਲ ਗੁਰੂਘਰ ਦਾ ਇਸ ਬਾਬਤ ਕੀਤਾ ਨਿਰਨਾ ਭੰਗ ਹੋਵੇਗਾ। ਕੋਈ ਸੰਦੇਹ ਨਹੀਂ ਕਿ ਪੰਚਮ ਪਾਤਿਸ਼ਾਹ ਜੀ ਅਤੇ ਗੁਰੂ ਗੋਬਿਂਦ ਸਿੰਘ ਜੀ ਨੇ ਇਹੀ ਨਿਸ਼ਚਾ ਹਰ ਸਿੱਖ ਨੂੰ ਦ੍ਰਿੜ ਕਰਵਾਇਆ ਸੀ ਜਿਸ ਨੂੰ ਸਿੱਖਾਂ ਨੇ ਹਰ ਸੂਰਤ ਕਾਇਮ ਰੱਖਣਾ ਹੈ। ਇਸ ਤੋਂ ਇਲਾਵਾ ਸਮੁੱਚੀ ਬਾਣੀ ਨੂੰ ਕਿਸੇ ਐਸੇ ਗ੍ਰੰਥ ਵਿੱਚ ਵੀ ਦਰਜ ਨਹੀਂ ਕੀਤਾ ਜਾ ਸਕਦਾ ਜਿਸ ਵਿੱਚ ਹੋਰ ਮਤਾਂ ਜਾਂ ਹੋਰ ਕਿਸੇ ਕਿਸਮ ਦਿਆਂ ਰਚਨਾਵਾਂ ਵੀ ਹੋਣ।

ਸਿੱਖ ਲਈ ਬਾਣੀ ਦੇ ਨਾਲ-ਨਾਲ ਗੁਰਘਰ ਪਾਸਿਯੋਂ ਸੰਕਲਨ-ਸੰਪਾਦਨ ਕੀਤੀ ਤਰਤੀਬ ਤੇ ਨਿਸ਼ਚਾ ਰੱਖਦੇ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਤੇ ਨਿਸ਼ਚਾ ਹੋਣਾ ਵੀ ਅਤਿ ਜ਼ਰੁਰੀ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਦੀ ਸਦੀਵੀਂ ਇੱਕਸਾਰ ਹੋਂਦ ਲਈ ਇਹ ਨਿਸ਼ਚਾ ਹੋਣਾ ਲਾਜ਼ਮੀ ਹੈ ਤਾਂ ਕਿ ਕਦੇ ਕੋਈ ਵੀ ਬਾਣੀ ਤਾਂ ਉਹੀ ਹੈ` ਵਰਗੇ ਤਰਕ ਦੇ ਅਧਾਰ ਤੇ ਕਿਸੇ ਹੋਰ ਤਰਤੀਬ (ਬਾਣੀ ਅੱਗੇ-ਪਿੱਛੇ ਕਰਕ, ਹੋਰ ਰਚਨਾਵਾਂ ਜੋੜ ਕੇ) ਦੇ ਸਵਰੂਪ ਦਾ ਗ੍ਰੰਥ ਨਾ ਤਿਆਰ ਕਰੇ ਜਾਂ ਫ਼ਿਰ ਗ੍ਰੰਥ ਸਵਰੂਪ ਨੂੰ ਪੋਥੀਆਂ ਵਿੱਚ ਬਦਲ ਉਨ੍ਹਾਂ ਦਾ ਪ੍ਰਕਾਸ਼ ਨਾ ਕਰੇ। ਨਾਲ ਹੀ ਇਹ ਨਿਸ਼ਚਾ ਸਿੱਖ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਬਰਾਬਰ ਕਿਸੇ ਵੀ ‘ਹੋਰ  ਗ੍ਰੰਥ` ਦੀ ਨੁਮਾਇਸ਼ ਦੀ ਖ਼ਿਲਾਫ਼ਤ ਕਰਨ ਵਾਲੇ ਬੰਦੇ ਦੇ ਰੂਪ ਵਿੱਚ ਪਰਿਭਾਸ਼ਤ ਕਰਦਾ ਹੈ।

ਇਸ ਲਈ ਰਹਿਤ ਮਰਿਯਾਦਾ ਵਿੱਚ ਵਰਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬ ਦੀ ਬਾਣੀ” ਸ਼ਬਦਾਵਲੀ ਢੱਕਵੀ ਅਤੇ ਦੁਰਅੰਦੇਸ਼ੀ ਹੈ ਕਿੳਂਕਿ ਜਿੱਥੇ ਇਹ ਸਿੱਖ ਨੂੰ ਪਰਿਭਾਸ਼ਤ ਕਰਦੀ, ਸਿੱਖਾਂ ਨੂੰ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਅਤੇ ਉਸ ਵਿੱਚ ਲਿਖੀ ਦਸ ਗੁਰੂਆਂ ਦੀ ਬਾਣੀ ਤੇ ਨਿਸ਼ਚੇ ਪ੍ਰਤੀ ਪਾਬੰਦ ਕਰਦੀ ਹੈ, ਉੱਥੇ ਨਾਲ ਹੀ, ਸਿੱਖੀ ਦੇ ਦਰਸ਼ਨ ਵਿੱਚ ਰਲੇ ਦਸ ਗੁਰੂਆਂ ਦੇ ਕਿਰਦਾਰ ਪ੍ਰਤੀ ਸਿੱਖਾਂ ਦੇ ‘ਕੋਮੀ ਨਿਸ਼ਚੇ` ਦਾ ਪ੍ਰਗਟਾਵਾ ਕਰਦੀ ਹੈ।

ਹਰਦੇਵ ਸਿੰਘ, ਜੰਮੂ