Monday, 7 October 2013

‘ਦਰਬਾਰ ਸਾਹਿਬ ਜਾਂ ਹਰਮੰਦਰ’? (ਭਾਗ-) 

ਹਰਦੇਵ ਸਿੰਘ,ਜੰਮੂ

ਵਿੱਦਵਤਾ ਸਿਆਣਪ ਰੂਪ ਹੁੰਦੀ ਹੈ ਅਤੇ ਵੱਡਮੁੱਲੀ ਵੀ।ਪਰ ਗੁਰ ਨਾਨਕ ਸਾਹਿਬ ਜੀ ਨੇ ਜਪੁ ਵਿਚ ਸਿਆਣਪ ਨੂੰ ਵੀ ਸ਼ੀਸ਼ਾ ਵਿਖਾਇਆ। ਕਿਉਂ ? ਕਿਉਂਕਿ ਸਮਾਜ ਨੂੰ ਕੁਰਾਹੇ ਪਾਉਂਣ ਵਾਲੇ ਵੀ ਸਿਆਣੇ ਹੀ ਸਨ।ਭਲਾ ਕਿਸੇ ਆਮ ਬੰਦੇ ਨੇ ਵੀ ਸਮਾਜ ਨੂੰ ਕੁਰਾਹੇ ਪਾਇਆ ਹੈ ? ਨਹੀਂ! ਕਿਸੇ ਸਮਾਜ ਨੂੰ ਕੁਰਾਹੇ ਪਾਉਂਣ ਵਾਲੇ ਵੀ ਸਿਆਣੇ ਹੀ ਹੁੰਦੇ ਹਨ।

ਮਸਲਨ ਵਿਚਾਰ ਲਈ ਇਹ ਸਵਾਲ ਕਿ; ਦਰਬਾਰ ਸਾਹਿਬ ਜਾਂ ਹਰਮੰਦਰ ?

ਸਵਾਲ ਨੂੰ ਸੰਖੇਪ ਵਿਚਾਰਨ ਤੋਂ ਪਹਿਲਾਂ  ਜ਼ਰਾ ਗੁਰੂ ਸਾਹਿਬਾਨ ਵਲੋਂ ਵਿਸ਼ੇਸ਼ ਨਾਮਕਰਨ ਦੇ ਮਹੱਤਵ ਨੂੰ ਵਿਚਾਰ ਲਈਏ।ਇੱਥੇ ਮਿਸਾਲ ਗੁਰੂ ਸਾਹਿਬਾਨ ਦੇ ਕੀਤੇ ਕਾਰਜਾਂ ਦੀ ਹੀ ਲਾਹੇਵੰਧ ਹੋ ਸਕਦੀ ਹੈ।ਮਿਸਾਲਾਂ ਪੰਜ ਹਨ!

ਪਹਿਲੀ:- ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਦਾ ਨਾਮ ਬਦਲ ਕੇ ਅੰਗਦ ਕੀਤਾ।ਨਾਮ ਅਗਰ ਲਹਿਣਾ ਹੀ ਰਹਿੰਦਾ ਤਾਂ ਕੀ ਸੀ ?

ਦੂਜੀ:- ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦਾ ਨਾਮ ਬਦਲ ਕੇ ਰਾਮਦਾਸ ਕੀਤਾ।ਨਾਮ ਅਗਰ ਜੇਠਾ ਹੀ ਰਹਿੰਦਾ ਤਾਂ ਕੀ ਸੀ ?

ਤੀਜੀ:- ਕਰਤਾਰ ਪੁਰ ਦੀ ਜੰਗ ਵਿਚ ਤਲਵਾਰ ਦਾ ਜੋਹਰ ਵਖਾਉਂਣ ਤੇ ੬ਵੇਂ ਗੁਰੂ ਸਾਹਿਬ ਜੀ ਨੇ ਤਿਆਗ ਮਲ ਜੀ ਨੂੰ ਤੇਗ ਬਹਾਦੁਰ ਜੀ ਦਾ ਨਾਮ ਦਿੱਤਾ। ਨਾਮ ਅਗਰ ਤਿਆਗ ਮਲ ਹੀ ਰਹਿੰਦਾ ਤਾਂ ਕੀ ਸੀ? ਆਖ਼ਰ ਜੋਹਰ ਤਾਂ ਤਿਆਗ ਮਲ ਦਾ ਨਾਮ ਹੁੰਦੇ ਹੀ ਵਿਆਇਆ ਸੀ। ਨਹੀਂ ?

ਚੌਥੀ:- ਗੁਰੂ ਗੋਬਿੰਦ ਰਾਏ ਜੀ ਦਾ ਨਾਮ ੧੬੯੯ ਦੀ ਵਿਸਾਖ ਬਦਲ ਕੇ ਗੁਰੂ ਗੋਬਿੰਦ ਸਿੰਘ ਜੀ ਹੋ ਗਿਆ।ਨਾਮ ਗੋਬਿੰਦ ਰਾਏ ਹੀ ਰਹਿੰਦਾ ਤਾਂ ਕੀ ਸੀ? ਕੀ ਉਸ ਤੋਂ ਪਹਿਲਾਂ ਗੁਰੂ ਸਾਹਿਬ ਵਿਚ ਵੀਰਤਾ ਦੇ ਉਹ ਗੁਣ ਨਜ਼ਰ ਨਹੀਂ ਸਨ ਆਉਂਦੇ
ਕਿ ਸਿੰਘ ਲਾਗਾਉਂਣ ਦੀ ਲੋੜ ਪਈ?

ਪੰਜਵੀ :- ਪੰਜ ਪਿਆਰੇਆਂ ਨੇ ਤਾਂ ਸਿਰ ਦੇਂਣ ਲਈ ਉੱਠ ਕੇ ਵੀਰਤਾ ਤਾਂ ਸਾਬਤ ਕਰ ਹੀ ਦਿੱਤੀ ਸੀ ਫਿਰ ਉਨਾਂ ਦੇ ਨਾਮ ਨਾ
 ਸਿੰਘ ਲਗਾਉਂਣ ਦੀ ਕੀ ਲੋੜ ਸੀ?

ਜਾਹਰ ਹੈ ਕਿ ਗੁਰੂ ਸਾਹਿਬਾਨ ਵਲੋਂ ਕਿਸੇ ਵਿਸ਼ੇਸ਼ ਨਾਮ ਦੀ ਵਰਤੋਂ ਦਾ ਅਰਥ 
ਡੂੰਗਾ ਹੁੰਦਾ ਸੀ। ਉਸਦਾ ਵਿਸ਼ੇਸ਼ ਮਕਸਦ ਵਿਸ਼ੇਸ਼ ਸੰਦੇਸ਼ ਹੁੰਦਾ ਸੀ।ਉਦੋਂ ਜੇ ਕਰ ਅੱਜ ਵਾਲਾ ਸਿਰ ਭੂਤ ਚੜਿਆ ਕੋਈ ਵਿਦਵਾਨ ਹੁੰਦਾ ਤਾਂ ਗੁਰੂ  ਲਈ ਲਿਖਦਾ- ਭਾਈ ਪੁੱਤਰ ਦਾ ਨਾਮ ਹਰਿ+ ਕ੍ਰਿਸ਼ਨ? ਇਸ ਵਿਚ ਤਾਂ ਬ੍ਰਾਹਮਣ ਦੀ ਚਾਲ ਹੈ! ਉਹ ਲਿਖਦਾ ਕਿ ਭਾਈ ਇਕ ਪਿੰਡ ਦਾ ਨਾਮ ਉਚੇਚਾ ਕਰਤਾਰਪੁਰ ? ਇਕ ਪਿੰਡ ਦਾ ਨਾਮ ਉਚੇਚਾ ਆਨੰਦਪੁਰ ? ਇਸ ਵਿਚ ਤਾਂ ਬ੍ਰਾਹਮਣ ਦੀ ਚਾਲ ਹੈ ਕਿਉਂਕਿ ਗੁਰੂ ਪਿੰਡ ਦਾ ਨਾਮ ਉਚੇਚੇ ਪਰਮਾਤਮਾ ਦੇ ਨਾਮ ਤੇ ਕਿਵੇਂ ਰੱਖ ਸਕਦਾ ਹੈ? ਆਨੰਦ ਤਾਂ ਬਾਣੀ ਵਿਚ ਹੈ ਫਿਰ ਗੁਰੂ ਨੇ ਪਿੰਡ ਦਾ ਨਾਮ ਆਨੰਦ ਕਿਵੇਂ ਰੱਖ ਦਿੱਤਾ ਭਾਈ ? ਉਹ ਲਿਖਦਾ।ਨਹੀਂ ?

ਉਦੋਂ ਵਿਦਵਾਨ ਤਾਂ ਸਨ ਨਹੀਂ ਅਤੇ ਨਾ ਹੀ ਅੱਜ ਵਾਲੇ "ਪੱਕੇ ਸਿੱਖ"ਇਸ ਲਈ ਵਿਚਾਰੇ ਨਾ ਹੀ ਗੁਰਮਤਿ ਦੀ ਕਸਵਟੀ ਵਰਤ ਸਕੇ ਅਤੇ ਨਾ ਹੀ ਸਵਾਲ ਕਰ ਸਕੇ।
ਨਹੀਂ ? ਖੈਰ

ਤਿੰਨ ਕੁ ਸਾਲ ਪਹਿਲਾਂ ਚੰਡੀਗੜ ਦੇ ਇਕ ਵਿਦਵਾਨ ਸੱਜਣ ਜੀ ਨੇ ਮੈਂਨੂੰ ਦੱਸਿਆ ਸੀ ਕਿ ਦਰਬਾਰ ਸਾਹਿਬ ਦਾ ਨਾਮ ਉਨਾਂ ਦੇ ਬਚਪਨ ਤੋਂ  ਦੇਖਦੇ-ਦੇਖਦੇ ਹੀ ਬਦਲ ਗਿਆ ਅਤੇ ਹਰਮੰਦਰ ਹੋ ਗਿਆ।ਮੈਂ ਵੀ ਸੋਚੇ ਪੈ ਗਿਆ।ਪਰ ਸਵੀਕਾਰ ਕਰਨ ਤੋਂ ਪਹਿਲਾਂ ਪੜਚੋਲ
ਣਾ ਆਪਣਾ ਫ਼ਰਜ਼ ਸਮਝਿਆ।ਪੜਚੋਲ ਕੀਤੀ ਤਾਂ ਚਿੰਤਾ ਹੋਈ ਕਿ ਜੇ ਕਰ ਵਿਦਨਾਨ ਸੱਜਣਾਂ ਦਾ ਇਹ ਹਾਲ ਹੈ ਤਾਂ ਆਉਂਣ ਵਾਲਾ ਸਮਾਂ ਠੀਕ ਨਹੀਂ।

ਫਿਰ ਇਕ ਸੱਜਣ ਜੀ ਨੂੰ ਪੜਿਆ ਤਾਂ ਪਤਾ ਚਲਿਆ ਕਿ ਦਰਬਾਰ ਸਾਹਿਬ ਦਾ ਨਾਮ ਹਰਮੰਦਰ ੧੯੪੭ ਤੋਂ ਬਾਦ ਹੋਇਆ।ਪੜ ਕੇ ਅਚਰਜ ਹੋਇਆ ਜਿਹੜੇ ਸੱਜਣ ਜੀ ਦੀ ਇਹ ਖੋਜ ਹੈ ਉਹੀ ਅਜਕਲ ਸਿੱਖਾਂ ਨੂੰ ਸਿੱਖੀ ਸਿਖਾ ਰਹੇ ਹਨ।ਖੈਰ, ਤਿੰਨ ਕੁ ਸਾਲ ਪਹਿਲਾਂ ਚੰਡੀਗੜ ਵਾਲੇ ਵਿਦਵਾਨ ਜੀ ਦੇ ਕਥਨ ਉਪਰੰਤ ਕੀਤੇ ਸੰਖੇਪ ਜਿਹੇ ਵਿਸ਼ਲੇਸ਼ਨ ਤੇ ਜੋ ਤੱਥ ਸਾਹਮਣੇ ਆਏ ਸੀ, ਉਹ ਅੱਜ ਪਾਠਕਾਂ ਨਾਲ ਸਾਂਝੇ ਕਰਦਾ ਹਾਂ ਤਾਂ ਕਿ "ਦਰਬਾਰ ਸਾਹਿਬ ਦਾ ਨਾਮ ੧੯੪੭ ਤੋਂ ਬਾਦ ਹਰਮੰਦਰ ਹੋ ਗਿਆ"  ਵਾਲੀ ਥਿਯੂਰੀ ਪਿੱਛਲੀ ਸੱਚਾਈ ਨੂੰ ਪਰਖਿਆ ਜਾ ਸਕੇ।ਇਹ ਸੁਚਨਾਵਾਂ ਇਸ ਪ੍ਰਕਾਰ ਹਨ:-

(
) ਸੰਨ ੧੯੦੮ ਵਿਚ ਭਾਈ ਬੂਟਾ ਸਿੰਘ ਗੁਰਮੁਖੀ ਬੂਕ' ਪ੍ਰਕਾਸ਼ਨ ਵਲੋਂ ਛੱਪੀ ਪੁਸਤਕ ' ਹੀਸਟਰੀ ਆਫ ਗੋਲਡਨ ਟੇਂਪਲ ਅੰਮ੍ਰਿਤਸਰ ਐਡ ਸ਼ਰਾਈਨਸ ਐਰਾਉਂਡ' ਵਿਚ ਦਰਬਾਰ ਸਾਹਿਬ ਲਈ ਹਰਮੰਦਰ ਵਿਸ਼ੇਸ਼ਣ ਦੀ ਸਪਸ਼ਟ ਵਰਤੋਂ ਹੋਈ ਸੀ।ਇਸ ਪੁਸਤਕ ਦੇ ਲੇਖਕ . ਸੁੰਦਰ ਸਿੰਘ ਅਕਾਲ ਬੁੰਗਾ ਜੀ ਸਨ। 

(
) ਸੰਨ ੧੯੦੩ ਵਿਚ  ਮੁਫੀਦ ਆਮ ਪ੍ਰੇਸ ਲਾਹੋਰ ਤੋਂ ਛੱਪੀ ਪੁਸਤਕ ਗਾਈਡ ਟੂ ਦਰਬਾਰ ਸਾਹਿਬ ਆਰ ਗੋਲਡਨ ਟੇਂਪਲ ਆਫ ਅੰਮ੍ਰਿਤਸਰ’ ਦੇ ਪੰਨਾ , ੨੩ ਆਦਿ ਤੇ ਦਰਬਾਰ ਸਾਹਿਬ ਅਤੇ ਹਰਮੰਦਰ ਸਾਹਿਬ ਦੋਹਾਂ ਵਿਸ਼ੇਸ਼ਣਾ ਦੀ ਵਰਤੋਂ ਸੀ।ਇਸ ਪੁਸਤਕ ਦੇ ਲੇਖਕ . ਸੁੰਦਰ ਸਿੰਘ ਰਾਮਗੜੀਆ ਸਨ।

() ਸੰਨ ੧੮੧੫ ਅਤੇ ੧੮੩੧ ਤਕ ਅੰਬਾਲਾ ਵਿਚ ਤੈਨਾਤ 'ਕੈਪਟਨ ਵਿਲਿਅਮ ਮੁਰੇ' ਨੇ ਆਪਣੀ ਆਪਣੀ ਲਿਖਤ 'ਹੀਸਟਰੀ ਐਂਡ ਪੋਲਿਟੀਕਲ ਮੀਮੋਰ ਆਫ਼ ਪੰਜਾਬ' ਵਿਚ  ਅਹਿਮਦ ਸ਼ਾਹ ਵਲੋਂ ਦਰਬਾਰ ਸਾਹਿਬ ਨੂੰ ਤੋਪਾਂ ਨਾਲ ਉਡਾਉਣ ਵਾਲੇ ਸਾਕੇ ਦਾ ਵਰਨਨ ਕਰਦੇ  'ਹਰਮੰਦਰ' ਸ਼ਬਦ ਦੀ ਵਰਤੋਂ  ਇੰਝ ਕੀਤੀ ਸੀ:-"…Shah on reaching Umrutsar acquired the merit and received the applause of all true Moossulmans by blowing up the ‘Hur Mundar’ and destroying the sacred reservoir…” 

() ਸੰਨ ੧੮੧੧ ਤੋਂ ਮਹਾਰਾਜਾ ਰੰਜੀਤ ਸਿੰਘ ਦੇ ਦਰਬਾਰ ਦੀਆਂ ਰੋਜਾਨਾ ਘਟਨਾਵਾਂ ਨੂੰ ਰੋਜਨਾਮਚੇ ਵਿਚ ਦਰਜ ਕਰਦੇ ਵਿਸਤਾਰਾਂ ਵਿਚ ਦਰਬਾਰ ਸਾਹਿਬ ਲਈ 'ਹਰਮੰਦਰ ਸਾਹਿਬ'ਟਰਮ ਦੀ ਵਰਤੋਂ 
ਵੀ ਕੀਤੀ ਜਾਂਦੀ ਸੀ।

ਮੈਂ ਤਿੰਨ ਸਾਲ ਪਹਿਲਾ ਕੇਵਲ ਇਹੀ ਸਰੋਤ ਪੜਚੋਲੇ ਸੀ ਹਾਲਾਂਕਿ ਹੋਰ ਵੀ ਅਨੇਕਾਂ ਹੋਂਣ ਗੇ।ਉਪਰੋਕਤ ਤੱਥਾਂ ਤੋਂ ਪਤਾ ਚਲਦਾ ਹੈ ਕਿ ਦਰਬਾਰ ਸਾਹਿਬ ਜਾਂ ਹਰਮੰਦਰ  ਦੇ ਨਾਮ ਬਾਰੇ "ਮੇਰੇ ਦੇਖਦੇ-ਦੇਖਦੇ ਹੋਇਆ" ਅਤੇ "੧੯੪੭ ਤੋਂ ਬਾਦ" ਵਾਲਿਆਂ ਥਿਯੂਰੀਆਂ ਅਗਿਆਨੀ ਮਨਘਣੰਤਾਂ ਹਨ।ਦਰਬਾਰ ਸਾਹਿਬ ਲਈ 'ਹਰਮੰਦਰ' ਜਾਂ 'ਅੰਮ੍ਰਿਤਸਰ' ਸ਼ਬਦਾਂ ਦੀ ਵਰਤੋਂ ਵੀ ਪੁਰਾਤਨ ਹੀ ਹੈ।
ਚਲਦਾ


ਹਰਦੇਵ ਸਿੰਘ, ਜੰਮੂ-.੧੦.
੨੦੧੩

Thursday, 3 October 2013

ਕਿਸ ਦੇ ਬੰਦੇ, ਕਿਸ ਦੀ ਬੰਦਗੀ?

ਹਰਦੇਵ ਸਿੰਘ, ਜੰਮੂ

ਮੈਂ ਇਕ ਸੱਜਣ ਜੀ ਨੂੰ ਜਾਣਦਾ ਹਾਂ ਜੋ ਕਿ ਜਜ਼ਬਾਤੀ ਕਿਸਮ ਦੇ ਪ੍ਰਤੀਤ ਹੁੰਦੇ ਹਨ।ਇਸ 'ਕਿਸਮ' ਦੇ ਜਜ਼ਬਾਤੀ, ਕਿ ਉਹ ਗੁਰੂ ਪ੍ਰੇਮ ਦੇ ਨਾਲ ਨਾਲ ਜਜ਼ਬਾਤੀ ਹੋ ਕੇ ਬਦਤਮੀਜ਼ੀ, ਭੱਦੀ ਭਾਸ਼ਾ ਅਤੇ ਝੂਠ ਤੇ ਵੀ ਉਤਰ ਆਉਂਦੇ ਹਨ।ਉਨਾਂ ਦੀ ਇਸ ਵ੍ਰਿਤੀ ਨੂੰ ਮੈਂ ਹਮੇਸ਼ਾ ਜਜ਼ਬਾਤ ਵਜੋਂ ਸਮਝਿਆ ਹੈ ਅਤੇ ਕਦੇ ਵੀ ਉਨਾਂ ਬਾਰੇ 'ਕਿਸੇ ਦਾ ਬੰਦਾ' ਹੋਂਣ ਦੀ ਗਲ ਨਹੀਂ ਲਿਖੀ, ਕਿਉਂਕਿ ਇਹ ਕੰਮ ਕਮਜੋਰ ਅਤੇ ਕਮਜ਼ਰਫ ਬੰਦਿਆਂ ਦਾ ਹੁੰਦਾ ਹੈ ਕਿ ਉਹ ਕਿਸੇ ਬਾਰੇ ਅਫਵਾਹ ਫੈਲਾਉਂਣ ਲਈ ਝੂਠੀ ਗਲ ਲਿੱਖਣ।

ਖ਼ੈਰ ! ਜਿਵੇਂ ਕਿ ਵਿਚਾਰ ਆਏ ਹਾਂ, ਉਹ ਜਜ਼ਬਾਤੀ ਹਨ ਅਤੇ ਕਈਂ ਵਾਰ ਖ਼ੁਦ ਨੂੰ, ਉਨਾਂ ਸਾਰਿਆਂ ਸਿੱਖਾਂ ਨਾਲੋਂ ਵੱਡਾ ਸਿੱਖ ਸਮਝ ਲੇਂਦੇ ਹਨ, ਜੋ ਉਨਾਂ ਦੀਆਂ ਯੱਬਲਿਆਂ ਨਾਲੋਂ ਸਹਿਮਤ ਨਾ ਹੋਂਣ। ਇਹ ਸੱਜਣ ਜੀ ਜਿਸ ਵੇਲੇ ਤੱਥ ਪੁਰਨ ਦਲੀਲ ਤੋਂ ਹੀਨ ਹੁਂਦੇ ਹਨ, ਤਾਂ ਮੇਰੇ ਤੇ ਕਿਸੇ ਦਾ ਬੰਦਾ ਹੋਂਣ ਦਾ 'ਬ੍ਰਹਮਅਸਤ੍ਰ' ਛੱਡਦੇ ਹਨ।ਉਹ ਇਤਨਾ ਵੀ ਨਹੀਂ ਸੋਚਦੇ ਕਿ ਜਿਸ ਵੇਲੇ ਉਹ ਇਹ ਝੂਠ ਬੋਲਦੇ ਹਨ ਤਾਂ ਮੇਰੇ ਲਈ ਉਨਾਂ ਦੀ ਕੀ ਛਵੀ ਬਣਦੀ ਹੋਵੇਗੀ ? ਬਸ ਉਹ ਸੱਚ ਤੋਂ ਬਚਣ ਲਈ ਝੂਠ ਬੋਲ ਜਾਂਦੇ ਹਨ।


ਉਹ ਸਭ ਤੋਂ ਵੱਧ ਆਪਣੇ ਆਗੂ ਨੂੰ ਸਮਰਪਤ ਹਨ।ਕੋਈ ਜੇਕਰ ਦਸ਼ਮ ਗ੍ਰੰਥ ਨੂੰ ਗੁਰੂ ਗ੍ਰੰਥ ਦਾ ਅੰਗ ਕਹੇ (ਜੋ ਮੇਰੇ ਅਨੁਸਾਰ ਵੀ ਗਲਤ ਹੈ) ਤਾਂ ਉਹ ਸੱਜਣ ਜੀ ਇਸ ਤੇ ਭੜਕਦੇ ਹਨ।ਪਰ ਉਨਾਂ ਦਾ ਆਪਣਾ ਆਗੂ, ਗੁਰੂ ਗ੍ਰੰਥ ਨੂੰ ਨਕਲੀ ਕਹਿਣ ਵਾਲੀ ਸੋਚ ਨੂੰ ਸਹੀ ਸੋਚ ਐਲਾਨਦਾ ਹੈ, ਤਾਂ ਇਸ ਵਿਚ
ਵੀ ਸੱਜਣ ਜੀ ਨੂੰ ਪੰਥ ਦੀ ਮਹਾਨ ਸੇਵਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਜ਼ਰ ਆਉਂਦਾ ਹੈ।

ਆਗੂ ਜੀ ਕਹਿੰਦੇ ਹਨ ਛੋਟੇ ਮੋਟੇ ਮਤਭੇਦ ਭੁਲਾ ਕੇ ਸਹੀ ਸੋਚ ਵਾਲਿਆਂ ਵਿਚ ਏਕਤਾ ਹੋਣੀ ਚਾਹੀਦੀ ਹੈ !!! ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ, ਅਤੇ ਇਕ ਸ਼ਖਸ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੀਤੀਗਤ ਨਕਲੀ ਪ੍ਰਚਾਰਨਾ, ਕੀ ਛੋਟਾ-ਮੋਟਾ ਮਤਭੇਦ ਹੈ ???  ਧ੍ਰਿਕਾਰ
ਨਹੀਂ ਐਸੇ ਵਿਚਾਰ ਤੇ, ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ ਕਹਿਣ ਵਾਲੀ ਧਿਰ/ਸੋਚ ਨੂੰ ਸਹੀ ਕਰਾਰ ਕੇ, ਆਪਣੀ ਹਉਮੈ/ਹਿਤ ਦੀ ਤੁਸ਼ਟੀ ਲਈ, ਉਸ ਨਾਲ ਏਕਤਾ ਕਰਨ ਦਾ ਹਲੂਣਾ ਪੇਸ਼ ਕਰੇ ?

 ਮੈਂ ਕਿਸੇ ਦੀ ਨਿਜੀ ਲੜਾਈ ਨੂੰ ਗੁਰਮਤਿ ਦੀ ਲੜਾਈ ਨਹੀਂ ਮੰਨਦਾ, ਕਿਉਂਕਿ ਜੋ ਗੁਰਮਤਿ ਦੀ ਲੜਾਈ ਲੜ ਰਿਹਾ ਹੋਵੇ, ਉਹ ਸਿੱਖ ਪਾਸਾ ਵੱਟਦੇ ਹੋਏ, ਗੁਰੂ ਗ੍ਰੰਥ ਸਾਹਿਬ ਨੂੰ ਨਕਲੀ ਕਹਿਣ ਵਾਲੀ ਸੋਚ ਨੂੰ, 'ਸਹੀ ਸੋਚ' ਨਹੀਂ ਕਹਿ ਸਕਦਾ।ਇਹ ਸੱਜਣ  ਮੇਰਾ ਸਮਰਥਨ ਭਾਲਦੇ ਹਨ ? ਮੇਰਾ ਸਮਰਥਨ ਇਤਨਾ ਸਸਤਾ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੀਤੀਗਤ ਖ਼ਤਮ ਕਰਨ ਦੀ ਸੋਚ ਨਾਲ ਗਲਵੱਕੜੀ ਪਾ ਲਵੇ।

ਮੈਂ ਇਕ ਮਾਮੂਲੀ ਲੇਖਕ ਹਾਂ ਅਤੇ ਸਵਤੰਤਰ ਤੋਰ ਤੇ ਲਿਖਦਾ ਹਾਂ।ਪੰਥਕ ਹਿਤਾਂ ਦੀ ਭਾਵਨਾ ਵਿਚ, ਮੇਰੇ ਵਲੋਂ ਚੁੱਕੇ ਤੱਥ ਅਧਾਰਤ ਨੁਕਤੇ ਹੀ, ਮੇਰੇ ਸੱਜਣ ਜੀ ਦੀ ਵੱਡੀ ਪਰੇਸ਼ਾਨੀ ਹੈ, ਜਿਸ ਦੇ ਹਲ ਲਈ ਉਹ ਇਸ ਝੂਠ ਦਾ ਸਹਾਰਾ ਲੇਂਦੇ ਹਨ ਕਿ ਮੈਂ 'ਕਿਸੇ' ਦਾ ਬੰਦਾ ਹਾਂ।ਆਖ਼ਰ ਉਹ ਐਸੇ ਝੂਠ, ਆਪਣੀ ਸੁਭਾਵਕ ਬਦਤਮੀਜ਼ੀ ਅਤੇ ਭੱਦੀ ਭਾਸ਼ਾ ਨਾਲ ਕਿਸ-ਕਿਸ ਦਾ ਮੂੰਹ ਬੰਦ ਕਰਨ ਗੇ ? ਉਹ ਇਤਨਾ ਸਮਝ ਲੇਂਣ ਕਿ ਪੰਥਕ ਗਲਾਂ ਨੂੰ ਰੱਧ ਕਰਨ ਦੀ ਕੋਸ਼ਿਸ਼ ਬਾਰੇ ਸਵਾਲ ਜ਼ਰੂਰ ਉੱਠਣ ਗੇ।  


ਸੱਚ ਜਾਣਨ ਲਈ ਪਾਠਕ ਇਸੇ ਬਲਾਗ ਤੇ ਮੇਰਾ ਲਿਖਿਆ ਲੇਖ "ਹੋਲੀ ਦੇ ਰੰਗ" ਪੜ ਸਕਦੇ ਹਨ।ਇਸ ਲੇਖ ਵਿਚ ਤਿੰਨ ਧਿਰਾਂ ਦੇ  ਤਿੰਨ ਵਿਚਾਰਕ ਰੰਗ ਵਰਣਿਤ ਹਨ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ ਕਹਿਣ ਵਾਲੀ ਸੋਚ ਬਾਰੇ ਕਦੇ ਪ੍ਰਗਟ ਕੀਤੇ ਗਏ ਸੀ।ਪਰ ਨਿਜੀ ਲੜਾਈ ਅਤੇ ਮੌਕਾ ਪਰਸਤੀ ਦੇ ਪ੍ਰਭਾਵ ਹੇਠ
ਪਾਸਾ ਵੱਟਦੇ ਹੋਏ , 'ਉਸੇ ਸੋਚ' ਨੂੰ ਸਹੀ ਸੋਚ ਕਿਹਾ ਗਿਆ ਅਤੇ ਸੋਚਾਂ ਦੀ ਇਸ ਮਿਲਣੀ ਤੇ ਸਵਾਗਤੀ ਤਾੜੀਆਂ ਵੀ ਵਜਾਈਆਂ ਗਈਆਂ।ਗੁਰੂ ਗ੍ਰੰਥ ਅਤੇ ਦਸ਼ਮ ਗ੍ਰੰਥ ਦੇ ਵਿਸ਼ੇ ਨੂੰ ਇਕ ਕਹਿਣ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਨਕਲੀ ਕਹਿਣ ਦੀ ਸੋਚ ਨੂੰ ਸਹੀ ਸੋਚ ਕਹਿਣ ਵਿਚੋਂ ਜ਼ਿਆਦਾ ਘਿਨੋਨਾ ਕੰਮ ਕਿਹੜਾ ਹੈ ? ਮੇਰੇ ਬਾਰੇ ਝੂਠ ਬੋਲਣ ਵਾਲੇ ਸਵੈਪੜਚੋਲ ਕਰਨ ਕਿ ਇਹ ' ਕਿਸ ' ਦੇ ਬੰਦਿਆਂ ਦੀ 'ਕਹਿੜੀ ਬੰਦਗੀ' ਹੈ ?
 
ਹਰਦੇਵ ਸਿੰਘ,ਜੰਮੂ-੩.੧੦.੧੩

Saturday, 28 September 2013

'REMINDER'
'ਪ੍ਰੋ.ਦਰਸ਼ਨ ਸਿੰਘ ਜੀ ਵੱਲ ਇਕ ਪ੍ਰਸਤਾ'

ਹਰਦੇਵ ਸਿੰਘ, ਜੰਮੂ

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਪ੍ਰੋ. ਦਰਸ਼ਨ ਸਿੰਘ ਜੀ !
ਸਤਿ ਸ਼੍ਰੀ ਅਕਾਲ !

ਪਿੱਛਲੇ ਕੁੱਝ ਸਮੇਂ ਤੋਂ ਆਪ ਜੀ, ਬਾਤੌਰ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਅਤੇ ਆਪਣੇ ਪ੍ਰਚਾਰਕ ਅਤੀਤ ਦੇ ਉਲਟ, ਸਿੱਖ ਰਹਿਤ ਮਰਿਆਦਾ ਅਤੇ ਪੰਥਕ ਸਿਧਾਂਤਾਂ ਬਾਰੇ ਵਿਪਰੀਤ ਵਿਚਾਰ ਪੇਸ਼ ਕਰ ਰਹੇ ਹੋਇਹ ਵਿਚਾਰ ਕੁੱਝ ਸਾਲ ਤੋਂ ਕੁੱਝ ਸੱਜਣਾਂ ਨੇ ਅਰੰਭੇ ਸੀ ਜਿਨਾਂਹ ਦੇ ਅਧਾਰ ਤੇ ਆਪ ਜੀ ਨੇ ਸਿੱਖ ਪੰਥ ਨੂੰ ਸਵਾਲ ਪੁੱਛੇ ਹਨ
ਮੇਰਾ ਜਨਮ ਵੀ ਅਕਾਲ ਪੁਰਖ  ਦੀ ਕਿਰਪਾ ਨਾਲ ਸਿੱਖ ਪੰਥ ਵਿਚ ਹੀ ਹੋਇਆ ਹੈਚੁੰਕਿ ਆਪ ਜੀ ਸੰਵਾਦ ਕਰਨ ਵਿਚ ਯਕੀਨ ਰੱਖਦੇ ਰਹੇ ਹੋ, ਇਸ ਲਈ ਮੇਰਾ ਪ੍ਰਸਤਾਵ ਹੈ ਕਿ ਕਿਸੇ ਜਨਤਕ ਮੰਚ ਤੇ  ਰੂ-ਬਾ-ਰੂ ਬੈਠ ਕੇ, ਸਹਿਜਤਾ ਅਤੇ ਸੁਹਿਰਦਤਾ ਨਾਲ ਵਿਸ਼ੇ ਵਿਚਾਰ ਕਰੀਏ ਆਸ ਹੈ ਕਿ ਆਪ ਜੀ ਦਾਸ ਨਾਲ ਸੰਵਾਦ ਦੇ ਇਸ ਪ੍ਰਸਤਾਵ ਨੂੰ ਸਵੀਕਾਰ ਕਰੋਗੇ, ਤਾਂ ਕਿ ਆਪਸੀ ਸਹਿਮਤੀ ਨਾਲ ਇਸ ਲਈ ਸਮਾਂ, ਸਥਾਨ, ਢੰਗ ਆਦਿ ਤੈਅ ਕਰਨ ਬਾਰੇ ਵਿਚਾਰ ਕੀਤੀ ਜਾਏ

ਆਪ ਜੀ ਵਲੋਂ ਉੱਤਰ ਦੀ ਉਡੀਕ ਵਿਚ,


ਹਰਦੇਵ ਸਿੰਘ,ਜੰਮੂ-੧੭..੧੩


Note: This is the 4th reminder including two emails sent to Ex. Jathedar Shri Akal Takht Sahib Prof. Darshan Singh Ji. No reply has been received so far.

Tuesday, 24 September 2013



ਉਚਿੱਤ ਫੈਸਲੇ ਦਾ ਅਨੁਚਿਤ ਵਿਰੋਧ ?

 ਹਰਦੇਵ ਸਿੰਘ,ਜੰਮੂ


ਮਿਤੀ ੧੭ ਸਤੰਬਰ ੨੦੧੩ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪਾਸ ਹੋਏ ਮਤਾ ਨੰਬਰ ਵਿਚ ਇਕ ਫ਼ੈਸਲਾ ਲਿਆ ਗਿਆ ਜਿਸ ਦਾ ਮੂਲ ਪਾਠ ਇਹ ਪ੍ਰਕਾਰ ਹੈ:-

  " ਅੱਸੁ ਸੰਮਤ ਨਾਨਕਸ਼ਾਹੀ ੫੪੫ ਮੁਤਾਬਿਕ ੧੭ ਸਤੰਬਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਪ੍ਰਵਾਨ ਹੋਇਆ
                                                               ਮਤਾ ਨੰਬਰ

ਪੰਜ ਸਿੰਘ ਸਾਹਿਬਾਨ ਦੀ ਇੱਕਤਰਤਾ ਵਿਚ ਦੀਘਰ ਵਿਚਾਰਾਂ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਕਿ ਜਿਨਾਂ ਘਰਾਂ ਵਿਚ ਸ਼ਰਾਬ ਦੀ ਬਾਰ ਆਦਿ ਅਤੇ ਗੁਰਮਤਿ ਵਿਰੋਧੀ ਵਸਤਾਂ ਦਾ ਸੇਵਨ ਹੁੰਦਾ ਹੈ ਉਨਾਂ ਘਰਾਂ ਵਿਚ ਪੱਕੇ ਤੋਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪ੍ਰਕਾਸ਼ ਨਹੀਂ ਹੋ ਸਕਦਾ "
ਦਸਤਖ਼ਤ ਪੰਜ ਸਿੰਘ ਸਾਹਿਬਾਨ


ਇਸ
ਫੈਸਲੇ ਤੋਂ ਭਾਵ ਸਪਸ਼ਟ ਹੈ ਕਿ ਇਹ ਫ਼ੈਸਲਾ ਕੇਵਲ ਘਰਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ ਸਬੰਧਤ ਹੈ ਅਤੇ ਬਾ-ਰੂਹੇ ਇਸ ਫ਼ੈਸਲੇ ਦੇ, ਐਸੇ ਘਰਾਂ ਵਿਚ ਕਿਸੇ ਜੀਅ ਦੇ ਅਕਾਲ ਚਲਾਣੇ ਆਦਿ ਦੇ ਸਮੇਂ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਠ ਲਈ ਪ੍ਰਕਾਸ਼ ਤਾਂ ਕੀਤਾ ਜਾ ਸਕਦਾ ਹੈ, ਪਰ ਸਥਾਈ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ, ਐਸੇ ਘਰ ਵਿਚ ਨਹੀਂ ਹੋ ਸਕਦਾ, ਜਿਸ ਅੰਦਰ ਸ਼ਰਾਬ ਦੀ ਬਾਰ ਜਾਂ ਗੁਰਮਤਿ ਵਿਰੋਧੀ ਵਸਤਾਂ (ਤਮਾਕੂ ਆਦਿ) ਦਾ ਸੇਵਨ ਹੁੰਦਾ ਹੋਵੇਅਸੀਂ ਵੇਖਦੇ ਹਾਂ ਕਿ ਭਾਰਤ ਅਤੇ ਭਾਰਤ ਤੋਂ ਬਾਹਰ ਵੱਸਦੇ ਕੁੱਝ ਰਈਸ ਸੱਜਣਾਂ ਨੇ, ਆਪਣੇ ਕਮਰਿਆਂ ਆਦਿ ਵਿਚ, ਸ਼ਰਾਬ ਦਿਆਂ ਨਿਜੀ ਬਾਰਾਂ ਬਨਾਇਆਂ ਹੋਇਆਂ ਹਨ ਅਤੇ ਅਪਵਾਦ ਰੂਪ ਸਿਗਟਰ-ਤਮਾਕੂ ਆਦਿ ਦੀ ਨੋਸ਼ੀ ਵੀ ਹੁੰਦੀ
ਹੋ  ਸਕਦੀ ਹੈਐਸੀ ਹਾਲਤ ਵਿਚ ਉਪਰੋਕਤ ਫੈਸਲੇ ਦਾ ਭਾਵ ਉਚਿੱਤ ਨਜ਼ਰ ਆਉਂਦਾ ਹੈ, ਜਿਸ ਦੀ ਬੇਲੋੜੀ ਨਿੰਦਾ ਅਨੁਚਿਤ ਪ੍ਰਤੀਤ ਹੁੰਦੀ ਹੈ
  ਕਿਸੇ ਧਿਰ ਨਾਲ ਅਸਿਹਮਤੀ ਹੋਣ ਕਾਰਨ ਉਸਦਾ ਵਿਰੋਧ ਹੁੰਦਾ ਰਹਿੰਦਾ ਹੈਵਿਰੋਧ ਜੇ ਕਰ ਵਾਜਬ ਢੰਗ ਨਾਲ, ਵਾਜਬ ਨੁੱਕਤਿਆਂ ਤੇ ਹੁੰਦਾ ਹੋਵੇ ਤਾਂ ਉਸਦਾ ਮੁੱਲ ਵੀ ਹੁੰਦਾ ਹੈਪਰ ਜੇ ਕਰ ਵਿਰੋਧ ਕੇਵਲ ਅਤੇ ਕੇਵਲ ਦਵੇਸ਼ ਭਾਵਨਾ ਜਾਂ ਅਗਿਆਨਤਾ ਅਧਾਰਤ  ਹੋਵੇ, ਫਿਰ ਨਾ ਤਾਂ ਐਸੇ ਵਿਰੋਧ ਦਾ ਕੋਈ ਅਧਾਰ ਹੁੰਦਾ ਹੈ, ਅਤੇ ਨਾ ਹੀ ਕੋਈ ਮੁੱਲ ! ਇਹ ਸਿਰਫ 'ਅਫਵਾਹਾਂ ਆਦਿ ਫੈਲਾਉਂਣ ਦਾ ਟੋਟਕਾ' ਹੋ ਨਿੱਬੜਦਾ ਹੈ
  ਹਾਂ ਜੇਕਰ ਮਾਤਰ ਵਿਚਾਰ ਸ਼ਕਤੀ ਦੀ ਘਾਟ ਕਾਰਨ, ਕਿਸੇ ਉਚਿੱਤ ਫੈਸਲੇ ਦਾ ਅਨੁਚਿੱਤ ਵਿਰੋਧ ਹੋ ਗਿਆ ਹੋਵੇ, ਤਾਂ ਵਿਰੋਧ ਕਰਨ ਵਾਲੇ ਨੂੰ, ਉਸ ਤੋਂ ਸਬਕ ਲੇਂਦੇ ਹੋਏ, ਵਿਰੋਧ ਕਰਨ ਤੋਂ ਪਹਿਲਾਂ, ਫੈਸਲੇ ਦੇ ਮੂਲ ਭਾਵ ਨੂੰ ਸਰਵਪੱਖੀ ਢੰਗ ਨਾਲ ਵਿਚਾਰਨਾ ਚਾਹੀਦਾ ਹੈ  

ਹਰਦੇਵ ਸਿੰਘ,ਜੰਮੂ-੨੪..੨੦੧੩