Saturday, 16 August 2014

'ਬਾਣੀ ਵਿਚ ਵਰਣਿਤ ਅੰਧਕਾਰ'

ਹਰਦੇਵ ਸਿੰਘ,ਜੰਮੂ

ਅਰਬਦ ਨਰਬਦ ਧੁੰਧੂਕਾਰਾ ਧਰਣਿ ਗਗਨ ਹੁਕਮੁ ਅਪਾਰਾ ਨਾ ਦਿਨੁ ਰੈਨਿ ਚੰਦ ਸੂਰਜ ਸੁੰਨ ਸਮਾਧਿ ਲਗਾਇਦਾ (ਗੁਰੂ ਗ੍ਰੰਥ ਸਾਹਿਬ ਜੀ ਪੰਨਾ ੧੦੩੫)

ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਬਚਨਾਂ ਅੰਦਰ ਅੰਧਕਾਰ (ਧੁੰਧੂਕਾਰਾ) ਦੀ ਉਹ ਪ੍ਰਕਾਸ਼ਠਾ ਅੰਗਿਤ ਹੈ, ਜੋ ਉਸ 'ਅੰਧਕਾਰ' ਤੋਂ  ਉੱਪਰ ਹੈ, ਜਿਸ ਬਾਰੇ ਸੰਖੇਪ ਜਿਹੀ ਚਰਚਾ ਇਸ ਲੇਖ ਦਾ ਵਿਸ਼ਾ ਹੈ

ਗੁਰੂ ਗ੍ਰੰਥ ਸਾਹਿਬ ਜੀ ਇਚ ਤਾਂ ਸਰਵੱਤਰ ਚਾਨਣ ਹੈ, ਜਿਸ ਵਿਚ ਸਿੱਖੀ ਦਾ ਦਰਸ਼ਨ ਪ੍ਰਕਾਸ਼ਤ ਹੋਇਆ ਰਹਿੰਦਾ ਹੈਗੁਰੂ ਜੀ ਦੀ ਬਾਣੀ ਅੰਧਕਾਰ ਪੁਰ ਵੀ ਚਾਨਣ ਪਾਉਂਦੀ ਹੈ

ਬਾਣੀ ਅੰਦਰ ਅੰਧਕਾਰ ਅਗਿਆਨ ਦੇ ਪ੍ਰਤੀਕ ਵਜੋਂ ਵਰਤਿਆ ਗਿਆ ਹੈ, ਅਤੇ ਅੰਧਕਾਰ ਨਾਲੋਂ ਅਸਹਿਮਤੀ, ਦਰਅਸਲ ਅਗਿਆਨ ਨਾਲੋਂ ਅਸਹਿਮਤੀ ਹੈ ਪਰ ਨਾਲ ਹੀ ਬਾਣੀ ਅੰਦਰ ਅੰਧਕਾਰ ਦੀ ਉਸਤਤ (ਪ੍ਰਸ਼ੰਸਾ) ਦਾ ਭਾਵ ਵੀ ਹੈਅੱਗੇ ਵਿਚਾਰਨ ਤੋਂ ਪਹਿਲਾਂ ਸਮਝਣਾ ਜ਼ਰੂਰੀ ਹੈ ਕਿ ਕਈ ਸੱਜਣ ਉਸਤਤ ਨੂੰ ਪੂਜਾ ਸਮਝ ਲੇਂਦੇ ਹਨ ਜੋ ਕਿ ਗਲਤ ਹੈ ਉਸਤਤ ਅਤੇ ਪੂਜਾ ਵਿਚ ਭਾਰੀ ਅੰਤਰ ਹੁੰਦਾ ਹੈਖੈਰ, ਜੇ ਕਰ ਕੋਈ ਤੱਤ ਵਿਚਾਰਣ ਦੀ ਥਾਂ ਹੁਜਤਬਾਜ਼ੀ ਤੇ ਉਤਰ ਆਏ ਤਾਂ ਐਸੇ ਸਿਆਣਿਆਂ ਬਾਰੇ ਗੁਰੂ ਸਾਹਿਬ ਫੁਰਮਾਉਂਦੇ ਹਨ:-

ਗੁਰਮਤਿ ਸਾਚੀ ਹੁਜਤਿ ਦੂਰਿ ਬਹੁਤੁ ਸਿਆਣਪ ਲਾਗੈ ਧੂਰਿ (ਗੁਰੂ ਗ੍ਰੰਥ ਸਾਹਿਬ ਜੀ,ਪੰਨਾ ੩੫੨)

ਜਿਹੜਾ ਵਿਚਾਰਕ ਅੰਧਕਾਰ ਨੂੰ ਕੇਵਲ ਨੱਕਾਰਾਤਮਕ ਦ੍ਰਿਸ਼ਟੀ ਨਾਲ ਵੇਖਦਾ ਹੈ, ਉਸ ਦੇ ਵਿਚਾਰਬੋਧ ਅੰਦਰ ਅੰਧਕਾਰ ਦੀ ਉਸਤਤ ਨੂੰ ਕਬੂਲ ਕਰਨ ਦਾ ਸਮਰਥ ਇਸ ਲਈ ਨਹੀਂ, ਕਿਉਂਕਿ ਉਸ ਨੇ ਬਾਣੀ ਨੂੰ ਕੇਵਲ ਅੰਧਕਾਰ ਦੇ ਵਿਰੋਧ ਵਿਚ ਹੀ ਵਿਚਾਰਿਆ ਹੈਉਹ ਸਵਾਲ ਕਰਦਾ ਹੈ ਕਿ ਭਲਾ ਗੁਰੂ ਜੀ ਅੰਧਕਾਰ ਦੀ ਉਸਤਤ ਕਿਵੇਂ ਕਰ ਸਕਦੇ ਹਨ ?

ਇਸ ਸਵਾਲ ਦੇ ਮੂਲ ਵਿਚ ਵੀ ਇਕ ਪ੍ਰਕਾਰ ਦਾ ਅੰਧਕਾਰ (ਅਗਿਆਨ) ਹੈ, ਜਿਸ ਵਿਚ ਪ੍ਰਸ਼ਨ ਕਰਤਾ ਦੀ ਸਿਆਣਪ ਆਪ ਗੁਆਚਦੀ ਜਾਂਦੀ ਹੈਉਹ ਬਾਣੀ ਵਿਚ ਅੰਧਕਾਰ ਦੀ ਉਸਤਤ ਤੋਂ ਅਣਜਾਣ, ਅੰਧਕਾਰ ਨੂੰ ਕੇਵਲ ਅਗਿਆਨ ਕਰਕੇ ਸਮਝਦਾ ਹੈਉਹ ਬਾਣੀ ਵਿਚਾਰਣ ਵੇਲੇ ਕਿਸੇ ਤੱਤ ਨੂੰ ਉਸਦੇ ਸਮਸਤ ਪੱਖਾਂ ਦੇ ਪਰਿਪੇਖ ਵਿਚ ਨਹੀਂ ਵਿਚਾਰਦਾ ਉਹ ਤੱਤ ਦੀ ਪਰਿਕ੍ਰਮਾ ਨਹੀਂ ਕਰਦਾ, ਬਲਕਿ ਇਕ ਥਾਂ ਜੜਵੱਤ ਖੜਾ ਹੋ, ਤੱਤ ਨੂੰ ਆਪਣੀ ਨਜ਼ਰੇ ਨਿਹਾਰਦਾ ਹੈਫਲਸਵਰੂਪ ਉਸਦੀ ਸਿਆਣਪ ਦੇ ਪੱਲੇ ਗਲਤ ਜਾਂ ਅਧੂਰੇ ਸਿੱਟੇ ਪੇ ਜਾਂਦੇ ਹਨਇਥੇ ਹੀ ਬਸ ਨਹੀਂ ਤ੍ਰਾਦਸੀ ਉਸ ਵੇਲੇ ਵਾਪਰਦੀ ਹੈ ਜਿਸ ਵੇਲੇ ਉਹ ਅਧੂਰੇ ਸਿੱਟਿਆਂ ਨੂੰ ਦੂਜਿਆਂ ਦੇ ਸਿਰ ਥੋਪਣ ਦਾ ਜਤਨ ਕਰਦਾ ਹੈ

ਸਮਸਤ ਪੱਖਾਂ ਨੂੰ ਵਿਚਾਰਣ ਲਈ ਜੇ ਕਰ ਕੁਦਰਤ ਤੋ ਹੀ ਪ੍ਰਰੇਰਣਾ ਲਈ ਜਾਏ, ਤਾਂ ਇਸ ਤੱਥ ਦਾ ਸਾਰਥਕ ਬੋਧ ਹੁੰਦਾ ਹੈ ਕਿ ਕੁਦਰਤ ਆਪ ਇਕ ਸਤੱਤ ਪਰਿਕ੍ਰਮਾ ਵਿਚ ਹੈਇਸ ਲਈ ਕਿਸੇ ਤੱਤ ਬਾਰੇ ਵਿਚਾਰ ਲਈ ਉਸ ਤੱਤ ਦੀ ਪਰਿਕ੍ਰਮਾ ਜ਼ਰੂਰੀ ਹੈਬਾਣੀ ਦੀ ਰੋਸ਼ਨੀ ਵਿਚ ਦਰਸਾਏ ਅੰਧਕਾਰ ਨੂੰ ਵਿਚਾਰਨ ਲਈ ਆਉ ਅੰਧਕਾਰ ਦੀ ਪਰਿਕ੍ਰਮਾ ਕਰਨ ਦਾ ਜਤਨ ਕਰੀਏ


ਮਨੁੱਖਾ ਜੀਵਨ ਵਿਚ ਅੰਧਕਾਰ ਦਾ ਸਭ ਤੋਂ ਪ੍ਰਿਥਮ ਬੋਧ 'ਰਾਤ' ਹੈ ਅਤੇ ਚਾਨਣ ਦਾ ਪ੍ਰਿਖਮ ਬੋਧ ਹੈ 'ਦਿਨ'। ਰਾਤ 'ਅੰਧਕਾਰ' ਹੈ ਅਤੇ ਦਿਨ 'ਚਾਨਣ' !


ਅੰਧਕਾਰ ਦੇ ਦੋ ਮੁਖ ਰੂਪ ਹਨ:
()  ਅੰਧਕਾਰ; ਜਿਵੇਂ ਕਿ ਅਗਿਆਨ ਦਾ ਹਨੇਰਾ
(
) ਅੰਧਕਾਰ; ਜਿਵੇਂ ਕਿ ਰਾਤ ਦਾ ਹਨੇਰਾ
ਪਹਿਲਾ ਰੂਪ ਦ੍ਰਿਸ਼ਟਾਂਤ ਰੂਪ ਹੈ, ਜਦ ਕਿ ਦੂਜਾ ਰੂਪ ਸਥਾਪਤ ਵਾਸਤਵਿਕਤਾ !

ਹਨੇਰੇ ਵਿਚ ਚੁੱਕਿ ਮਨੁੱਖ ਦੇਖ ਨਹੀਂ ਸਕਦਾ, ਇਸ ਲਈ, ਤੁਲਨਾਤਮਕ ਰੂਪ ਵਿਚ, ਬਾਣੀ ਅੰਦਰ ਅਗਿਆਨ ਨੂੰ  ਅੰਧਕਾਰ ਕਰਕੇ ਉਚਾਰਿਆ ਗਿਆ ਹੈ ਜਿਵੇਂ ਕਿ:-

ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡ ਬਲਾਇਆ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੭੮)

ਉਪਰੋਕਤ
ਉਪਦੇਸ਼ ਵਿਚ, ਅੰਧੇਰੇ ਦੀ ਨਿੰਦਾ ਨਹੀਂ ਬਲਕਿ ਅੰਧੇਰੇ ਦੇ ਦ੍ਰਿਸ਼ਟਾਂਤ ਰਾਹੀਂ ਅਗਿਆਨ ਬਾਰੇ ਟਿੱਪਣੀ ਹੈਉਸ ਅਗਿਆਨ ਬਾਰੇ, ਜਿਸ ਵਿਚ ਮਨੁੱਖ ਨੂੰ ਗਿਆਨ ਦੀ ਵਾਸਤਵਿਕਤਾ ਦਾ ਬੋਧ ਨਹੀਂ ਹੁੰਦਾਦੂਜੇ ਪਾਸੇ, ਅੰਧਕਾਰ ਬਾਰੇ ਗੁਰਬਾਣੀ ਦਾ ਇਹ ਉਪਦੇਸ਼ ਵੀ ਆਤਮਸਾਤ ਕਰਨ ਵਾਲਾ ਹੈ:-

ਦਿਵਸ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗੁਤ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ )

ਉਪਰੋਕਤ ਉਪਦੇਸ਼ ਵਿਚ ਦਿਨ (ਚਾਨਣ) ਅਤੇ ਰਾਤ (ਅੰਧਕਾਰ) ਪ੍ਰਭੂ ਵਲੋਂ ਸਥਾਪਤ ਐਸੇ ਪਾਲਣ-ਪੋਸ਼ਕ ਹਨ, ਜੋ ਜੀਵ ਜੀਵਨ ਵਿਚ ਸਹਾਯਕ ਹਨ ਅਤੇ ਜਿਨ੍ਹਾਂ ਦੀ ਗੋਦ ਵਿਚ ਖੇਡਦੇ ਹੋਏ ਜੀਵਨ ਉਤਪਤ ਅਤੇ ਪ੍ਰਫੁੱਲਤ ਹੁੰਦਾ ਹੈਅੰਧਕਾਰ ਦੀ ਉਸਤਤ ਦਾ ਇਕ ਹੋਰ ਹਵਾਲਾ:-

ਜੇਵਡੁ ਆਪਿ ਤੇਵਡ ਤੇਰੀ ਦਾਤਿ
ਜਿਨਿ ਦਿਨੁ ਕਰਿ ਕੈ ਕੀਤੀ ਰਾਤਿਖਸਮੁ ਵਿਸਾਰਹਿ ਤੇ ਕਮਜਾਤਿ(ਗੁਰੂ ਗ੍ਰੰਥ ਸਾਹਿਬ,ਪੰਨਾ ੧੦)

ਭਾਵ ਹੇ ਪ੍ਰਭੂ ਜਿਤਨਾ ਵੱਡਾ ਤੂੰ ਆਪ ਵੇਂ ਤੇਰੀਆਂ ਦਾਤਾਂ ਵੀ ਉਤਨੀਆਂ ਹੀ ਮਹਾਨ ਹਨ ਜਿਸ ਪ੍ਰਭੂ ਖਸਮ ਨੇਦਿਨ’ (ਚਾਨਣ) ਅਤੇਰਾਤ’ (ਹਨੇਰਾ) ਬਣਾਈ ਹੈ, ਉਸ ਪ੍ਰਭੂ ਨੂੰ ਵਿਸਾਰਣ ਵਾਲੇ  ਮੰਦਜਾਤਿ ਹਨਇੱਥੇ ਦਿਨ-ਰਾਤ ਦੀ ਬਹੁਤ ਵੱਡੀ ਉਸਤਤ ਹੈ, ਜਿਸ ਦਾ ਮੰਤਵ ਦਿਨ-ਰਾਤ ਨੂੰ ਕਰਤੇ ਦੇ ਬਰਾਬਰ ਵੱਡਾ ਸਥਾਪਤ ਕਰਨਾ ਨਹੀਂ ਬਲਕਿ ਕਰਤੇ ਦੀ ਮਹਾਨਤਾ ਨੂੰ ਦਰਸਾਉਣ ਦਾ ਹੈਜ਼ਰਾ ਕੁ ਧਿਆਨ ਦੇਈਏ ਤਾਂ ਬੋਧ ਹੁੰਦਾ ਹੈ ਕਿ ਚੜੇ ਦਿਨ ਦੇ ਚਾਨਣ ਵਿਚ ਵੀ ਸੋਂਣ ਲਈ ਕਾਦਰ ਦੀ ਕੁਦਰਤ ਨੇ, ਹਨੇਰੇ ਦੇ ਪ੍ਰਬੰਧ ਵਜੋਂ, ਅੱਖਾਂ ਉਤੇ ਪਲਕਾਂ ਸਾਜਿਆਂ ਹਨ, ਜੋ ਬੰਦ ਹੋ ਜਾਣ ਤੇ ਇਕ ਐਸਾ ਸਾਰਥਕ ਅਤੇ ਲੋੜੀਂਦਾ ਅੰਧਕਾਰ ਉਤਪੰਨ ਕਰਦੀਆਂ ਹਨ ਜੋ ਅਗਿਆਨ ਨਹੀਂ ਦਾਤ ਹੈ

ਬਾਣੀ ਦੇ ਇਹ ਹਵਾਲੇ ਅੰਧਕਾਰ ਨੂੰ ਅਗਿਆਨ ਦੇ ਵਿਪਰੀਤ , ਪ੍ਰਭੂ ਦੀ ਵੱਡੀ ਦਾਤ ਦਰਸਾਉਂਦੇ ਹਨ ਅਤੇ  ਉਪਦੇਸ਼ਦੇ ਹਨ ਕਿ , ਇਨ੍ਹਾਂ ਵਡੀਆਂ ਦਾਤਵਾਂ ਬਖਸ਼ਣ ਵਾਲੇ ਪ੍ਰਭੂ ਨੂੰ ਭੁੱਲਣਵਾਲਾ (ਨਜ਼ਰਅੰਦਾਜ਼ ਕਰਨ ਵਾਲਾ) ਮਨੁੱਖ ਨੀਵੀਂ ਬੁੱਧ ਵਾਲਾ ਹੈ ਇਸ ਥਾਂ ਪ੍ਰਭੂ ਦੀ ਵਿਸ਼ਾਲਤਾ ਨੂੰ ਦਰਸਾਉਣ ਲਈ ਦਿਨ (ਚਾਨਣ) ਅਤੇ ਰਾਤ (ਅੰਧਕਾਰ) ਨੂੰ ਦ੍ਰਿਸ਼ਟਾਂਤ ਵਜੋਂ ਵਰਤਿਆ ਗਿਆ ਹੈਇਥੇ ਅੰਧਕਾਰ ਦੀ ਉਸਤਤ ਹੈ ਪੂਜਾ ਨਹੀਂ

ਜਿਵੇਂ ਕਿ ਵਿਚਾਰ ਆਏ ਹਾਂ, ਉਸਤਤ ਵਿਚ ਇਸ਼ਟ ਦਾ ਨਹੀਂ, ਬਲਕਿ ਸਤਿਕਾਰ ਵਜੋਂ ਨਮਸਕਾਰ ਦਾ ਭਾਵ ਹੁੰਦਾ ਹੈਨਮਸਕਾਰ ਵਿਚ ਉਹ ਜੈਕਾਰ ਵੀ ਹੁੰਦੀ ਹੈ, ਜਿਸ ਦੀ ਵਰਤੋਂ ਸਿਧ ਗੋਸ਼ਟਿ ਦੇ ਆਰੰਭ ਵਿਚ ਗੁਰੂ ਨਾਨਕ ਜੀ ਨੇ ਇੱਕਤਰ ਸਿਧ ਸਭਾ ਨੂੰ ਸਬੋਧਨ ਕਰਦੇ ਵੇਲੇ ਉਚਾਰੀ:-

ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੩੭)

ਹੁਣ ਕੋਈ ਕਠੋਰਚਿੱਤ ਅਗਿਆਨੀ ਇਸ ਜੈਕਾਰ (ਸਤਿਕਾਰ) ਤੇ ਪ੍ਰਸ਼ਨਚਿੰਨ੍ਹ ਲਗਾਏ ਤਾਂ ਉਸ ਵਿਚਲੇ ਅੰਧਕਾਰ (ਅਗਿਆਨ) ਨੂੰ ਕੋਈ ਕਿਵੇਂ ਦੂਰ ਕਰੇ? ਗੁਰੂ ਨਾਨਕ ਜੀ ਦਾ ਸੰਵਾਦ ਮੂਰਖਾਂ ਨਾਲ ਨਹੀਂ ਬਲਕਿ ਵੱਡਿਆਈ ਯੋਗ ਸਿਧਾਂ ਨਾਲ ਹੋਇਆ ਸੀਗੁਰੂ ਨਾਨਕ ਮੁਰਖਾਂ ਨਾਲ ਤਾਂ ਲੁੱਝਦੇ ਨਹੀਂ ਸਨ ਸਹਿਮਤੀ ਜਾਂ ਅਸਹਿਮਤੀ ਤਾਂ ਵੱਖਰਾ ਪਰਿਪੇਖ ਸੀ
ਜੀਵ ਸੰਸਾਰ, ਦਿਨ ਅਤੇ ਰਾਤ ਦੀ ਗੋਦ ਵਿਚ ਖੇਡਦਾ, ਪ੍ਰਫੁੱਲਤ ਅਤੇ ਸਮਾਪਤ ਹੁੰਦਾ ਚਲਾਏਮਾਨ ਰਹਿੰਦਾ ਹੈਜੇ ਕਰ ਪ੍ਰਭੂ ਪੂਜਨੀਯ ਹੈ, ਤਾਂ ਕੋਈ ਕਾਰਣ ਨਹੀ ਕਿ ਉਸ ਵਲੋਂ ਬਖਸ਼ੀਆਂ ਦਾਤਾਵਾਂ, ਮਨੁੱਖੀ ਸਾਰੋਕਾਰਾਂ ਦੇ ਸਕਾਰਾਤਮਕ ਰੂਪ ਵਿਚ, ਉਸਤਤ ਜਾਂ ਸਤਿਕਾਰ ਯੋਗ ਨਾ ਹੋਂਣ

ਅੰਧੇਰਾ ਚਾਨਣੁ ਆਪੇ ਕੀਆ ( ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੦੫੬)

ਪ੍ਰਭੂ ਨਾਲ ਪਿਆਰ ਕਰਨ ਵਾਲੇ ਜਿੱਥੇ ਉਸ ਵਲੋਂ ਬਖਸ਼ੀਆਂ ਦਾਤਾਵਾਂ ਲਈ ਉਸ ਦਾ ਸ਼ੁਕਰਾਨਾ ਕਰਦੇ ਹਨ ਉੱਥੇ ਦਾਤਾਵਾਂ ਪ੍ਰਤੀ ਸਤਿਕਾਰ ਅਤੇ ਪ੍ਰਸ਼ੰਸਾ ਦਾ ਭਾਵ ਵੀ ਰੱਖਦੇ ਹਨਇਸ ਨਮਨ ਨੂੰ ਕੋਈ ਪੂਜਾ ਕਹੇ ਤਾਂ ਇਸ ਪੱਖੋਂ ਉਹ ਆਪ ਅੰਧਕਾਰ (ਅਗਿਆਨ) ਨਾਲ ਗਲਤਾਨ ਹੈ

ਗੁਰੂ ਗ੍ਰੰਥ ਸਾਹਿਬ ਜੀ ਇਚ ਤਾਂ ਸਰਵੱਤਰ ਚਾਨਣ ਹੈ, ਜਿਸ ਵਿਚ ਸਿੱਖੀ ਦਾ ਦਰਸ਼ਨ ਪ੍ਰਕਾਸ਼ਤ ਹੋਇਆ ਰਹਿੰਦਾ ਹੈਗੁਰੂ ਜੀ ਦੀ ਬਾਣੀ ਅੰਧਕਾਰ ਤੇ ਚਾਨਣ ਪਾਉਂਦੀ ਹੈ ਕਈ ਥਾਂ ਅੰਧਕਾਰ (ਅਗਿਆਨ) ਨੂੰ ਦੂਰ ਕਰਨ ਲਈ, ਅਤੇ ਕਈ ਥਾਂ ਅੰਧਕਾਰ (ਦਾਤ ਰੂਪ ਹਨੇਰਾ) ਦੀ ਸਾਰਥਕਤਾ ਨੂੰ ਦਰਸਾਉਣ ਲਈਜਿੱਥੇ ਅੰਧਕਾਰਅਗਿਆਨ’ ਰੂਪ ਹੈ ਉੱਥੇ ਉਸ ਨੂੰ ਮਿਟਾਉਣ ਦੀ ਸਿੱਖਿਆ ਹੈ, ਪਰ ਜਿੱਥੇ ਅੰਧਕਾਰ 'ਅਗਿਆਨ’ ਦਾ ਦ੍ਰਿਸ਼ਟਾਂਤ ਨਹੀਂ ਉੱਥੇ ਉਸ ਦੀ ਭੂਮਿਕਾ ਦੀ ਸਾਰਥਕ ਉਸਤਤ ਹੈਅੰਧਕਾਰ ਦਾ ਮਹੱਤਵ ਜੀਵਨ ਦੀ ਹੋਂਦ ਅਤੇ ਉਸਦੇ ਪੋਸ਼ਣ ਨਾਲ ਜੁੜੀਆ ਹੈਉਹ ਦਾਇਆ ਹੈਪ੍ਰਭੂ ਦੇ ਸ਼ੁਕਰਾਨੇ ਲਈ ਐਸੇ ਅੰਧਕਾਰ ਨੂੰ ਨਮਸਕਾਰ ਹੈ

ਹਰਦੇਵ ਸਿੰਘ,ਜੰਮੂ-੧੫..੨੦੧੪




Saturday, 9 August 2014


' ਯਥਾ ਸਥਿਤੀ ਦੀ ਬਰਕਰਾਰੀ '
ਹਰਦੇਵ ਸਿੰਘ, ਜੰਮੂ



ਜੈਸੀ ਕਿ ਗੁੰਜਾਇਸ਼ ਸੀ, ਸਰਵੋੱਚ ਅਦਾਲਤ ਨੇ 'ਜਿਉਂ ਦੀ ਤਿਉਂ' ਸਥਿਤੀ ਨੂੰ ਬਰਕਰਾਰ ਕਰਕੇ, ਹਰਿਆਣਾ ਸਰਕਾਰ ਵਲੋਂ ਪਾਸ ਗੁਰਦੁਆਰਾ ਪ੍ਰਬੰਧ ਐਕਟ ਦੇ ਅਮਲ ਤੇ ਰੋਕ ਲਾਈ ਹੈ।ਅਦਾਲਤ ਵਲੋਂ ਆਏ ਦਖ਼ਲ ਦੇ ਦੋ ਮੁੱਖ ਕਾਰਣ ਹਨ:

(੧)  ਅਰਜ਼ੀਦਾਰ ਵਲੋਂ ਦਖ਼ਲ ਦੇਣ ਲਈ ਪਾਈ ਗਈ ਅਰਜ਼ੀ।
(੨)  ਵਿਸ਼ੇ ਨਾਲ ਜੁੜੇ ਕਾਨੂਨੀ ਪੱਖ ਬਾਰੇ ਚੁੱਕੇ ਨੁੱਕਤਿਆਂ ਵਿਚਲਾ ਜ਼ਾਹਰਾ ਵਜ਼ਨ।


ਇਸ ਘਟਨਾ ਕ੍ਰਮ ਵਿਚ ਇੱਕ ਹੋਰ ਅਯਾਮ ਜੁੜਨ ਕਾਰਣ ਹੁਣ ਮਸਲੇ ਦੇ ਤਿਕੋਣ ਨੂੰ ਇੰਝ ਵਿਚਾਰਿਆ ਜਾ ਸਕਦਾ ਹੈ:-


(੧) ਧਾਰਮਕ ਧਿਰ
(੨) ਰਾਜਨੀਤਿਕ ਧਿਰ

(੩) ਕਾਨੂਨ ਅਧਾਰਤ ਅਦਾਲਤੀ ਦਖ਼ਲ (Judicial Intervention)

ਇਸ ਤੋਂ ਕੁੱਝ ਦਿਨ ਪਹਿਲਾਂ ਸ਼੍ਰੀ ਅਕਾਲ ਤਖ਼ਤ ਵਲੋਂ ਜਿਯੋਂ ਦੀ ਤਿਯੋਂ ਸਥਿਤੀ ਬਰਕਰਾਰ ਰੱਖਣ ਦੀ ਚੇਸ਼ਟਾ ਦਾ ਅਸਰ ਕੁਰੂਖ਼ੇਤਰ ਵਿਚ ਪੁਲਿਸ ਨਾਲ ਹਿੰਸਕ ਝੜਪਾਂ ਵਿਚ ਬੇ ਅਸਰ ਸੀ, ਜਿਸ ਦਾ ਤਮਾਸ਼ਾ ਕਰੋੜਾਂ ਲੋਕਾਂ ਨੇ ਵੇਖਿਆ।ਇਕ ਨਿਯੂਜ਼ ਚੇਨਲ ਦੀ ਸੁਰਖੀ ਇੰਝ ਸੀ: "ਕੁਰੂਖੇਤਰ ਮੇਂ ਸਿੱਖੋਂ ਕਾ ਮਹਾਭਾਰਤ"!! ਮਹਾਭਾਰਤ ਵਿਚ ਕੋਰਵਾਂ ਅਤੇ ਪਾਂਡਵਾਂ ਦਰਮਿਆਨ ਉਸ ਜੰਗ ਦਾ ਜ਼ਿਕਰ ਹੈ ਜੋ ਕਿ ਕਥਾ ਅਨੁਸਾਰ ਕੁਰੂਖੇਤਰ ਵਿਚ ਲੜੀ ਗਈ ਸੀ।ਖ਼ੈਰ!


ਜਿੱਥੋਂ ਤਕ ਅਦਾਲਤੀ ਪ੍ਰਕ੍ਰਿਆ ਦਾ ਸਬੰਧ ਹੈ, ਤਾਂ ਉਸ ਰਾਹੀਂ ਆਉਂਣ ਵਾਲਾ ਦ੍ਰਿਸ਼ਟੀਕੋਣ ਕਾਨੂਨ ਅਧਾਰਤ ਹੋਵੇਗਾ, ਜਿਸ ਨੂੰ ਧਰਮ ਅਧਾਰਤ 'ਸੇਵਾ ਸੰਭਾਲ' ਦੀ ਦਾਵੇਦਾਰੀ ਕਰਨ ਵਾਲੇ ਵਿਯਕਤੀ ਸਵੀਕਾਰ ਕਰਨ ਗੇ।ਖ਼ਬਰ ਮੁਤਾਬਕ, ੮੦ ਮਿੰਟ ਚਲੀ ਸੁਣਵਾਈ ਦੋਰਾਨ ਇਕ ਵਾਰ ਤਾਂ ਬੈਂਚ (Bench)  ਹਰਿਆਣਾ ਦੇ ਸਾਰੇ ਗੁਰਦੁਆਰੇ ਐਸਪੀਜੀਸੀ ਦੇ ਅਧੀਨ ਕਰਨ ਦੇ ਨਿਰਦੇਸ਼ ਜਾਰੀ ਕਰਨ ਲੱਗਾ ਸੀ।ਖੈਰ, ਯਥਾ ਸਥਿਤੀ (Status Quo) ਦੀ ਬਰਕਰਾਰੀ ਦੇ ਰੂਪ ਵਿਚ ਆਏ ਪਹਿਲੇ ਅੰਤਰਿਮ ਅਦਾਲਤੀ ਦਖ਼ਲ ਦੇ ਅੰਤਿਮ ਫੈਸਲੇ ਦਾ ਅਸਰ, ਕਿਸੇ ਵੀ ਵਾਦੀ-ਪ੍ਰਤੀਵਾਦੀ ਧਿਰ ਦੇ ਅਨੁਕੂਲ, ਜਾਂ ਪ੍ਰਤੀਕੂਲ ਹੋ ਸਕਦਾ ਹੈ, ਜੋ ਕਿ ਨਿਰਸੰਦੇਹ ਭਵਿੱਖ ਵਿਚ ਪੰਖਕ ਸਾਰੋਕਾਰਾਂ ਨੂੰ ਪ੍ਰਭਾਵਤ ਕਰੇਗਾ, ਜਿਸ ਦੀ ਸਮਿਖਿਆ ਫੈਸਲੇ ਉਪਰੰਤ ਹੀ ਕੀਤੀ ਜਾ ਸਕਦੀ ਹੈ।


ਫਿਲਹਾਲ ਜੋ ਸਬਕ ਸਿੱਖਿਆ ਜਾ ਸਕਦਾ ਹੈ ਉਹ ਇਹ ਹੈ ਕਿ ਭਾਵੇਂ ਕਿਤਨੇ ਵੀ ਗਿਲੇ ਕਿਉ ਨਾ ਹੋਣ, ਬੰਦਿਆਂ ਨੂੰ ਕਿਸੇ ਨਾ ਕਿਸੇ ਥਾਂ ਜਾ ਕੇ ਆਪਣੇ ਲਈ ਇਕ ਨਿਜ਼ਾਮੀ ਕੁੰਡਾ ਕਾਯਮ/ਸਵੀਕਾਰ ਕਰਨਾ ਪੈਂਦਾ ਹੈ।ਹੁਣ ਸੁਪਰੀਮ ਕੋਰਟ ਬਾਰੇ ਕੋਈ ਇਹ ਤਾਂ ਨਹੀਂ ਕਹਿ ਸਕਦਾ ਕਿ ਉਹ ਕੋਣ ਹਨ ਸਾਨੂੰ ਬੁਲਾਉਣ ਵਾਲੇ ? ਜਾਂ ਅਸੀਂ ਉਨ੍ਹਾਂ ਨੂੰ ਕਹਾਂਗੇ ਕਿ ਅਦਾਲਤ ਤੋਂ ਬਾਹਰ ਆਕੇ ਸਾਡੇ ਨਾਲ ਸੰਗਤ ਸਾ੍ਹਮਣੇ ਵਿਚਾਰ ਕਰੋ !! ਜਾਂ ਪਹਿਲਾਂ ਸਾਡੇ ਸਵਾਲਾਂ ਦੇ ਜਵਾਬ ਦੇਵੋ !!! ਫਿਰ ਉਸ ਥਾਂ ਕੋਈ ਸ਼ੋਰ, ਨਾਰਾ,ਧੱਕਾ ਆਦਿ ਮਾਰ ਕੇ ਵੇਖੇ। ਨਿਜ਼ਾਮ ਮੁਤਾਬਕ ਬੰਦਾ ਅਦਾਲਤ ਵਿਚ ਸਪਸ਼ਟੀਕਰਨ ਦੇਂਣ ਜਾਂਦਾ ਹੈ ਸਪਸ਼ਟੀਕਰਨ ਲੇਣ ਨਹੀਂ।ਹਾਂ ਅਦਾਲਤ ਦੀ ਨਿਜ਼ਾਮੀ ਜਿੰਮੇਵਾਰੀ ਹੈ ਸਾਰੇ ਪੱਖਾਂ ਨੂੰ ਸੁਣ ਕੇ ਵਿਵੇਚਨਾ ਕਰਨੀ, ਅਤੇ ਫ਼ੈਸਲਾ ਸੁਨਾਉਣਾ।ਫਿਰ ਵੀ ਅਮੂਮਨ ਇਕ ਧਿਰ (ਜਿਸ ਦੇ ਵਿਰੌਧ ਵਿਚ ਫੈਸਲਾ ਜਾਏ) ਅਸੰਤੁਸ਼ਟ ਤਾਂ ਰਹਿੰਦੀ ਹੀ ਹੈ।ਇਸ ਅਸੰਤੁਸ਼ਟੀ ਦਾ ਤਾਂ ਕੋਈ ਕੀ ਇਲਾਜ ਕਰੇ ?


ਇਸ ਨੁੱਕਤੇ ਪੁਰ ਪਹੁੰਚ ਕੇ ਬੰਦੇ ਨੂੰ ਨਿਜ਼ਾਮੀ ਕੁੰਡੇ ਦੀ ਅਹਿਮੀਅਤ ਅਤੇ ਆਪਣੀ ਹੈਸੀਅਤ ਵਿਚਲਾ ਫਰਕ ਸਮਝ ਆ ਸਕਦਾ ਹੈ। ਹਾਂ ਜੇ ਕਰ ਨਿਜ਼ਾਮੀ ਕੁੰਡੇ ਨਾਲ ਜੁੜੇ ਹਾਲਾਤ ਠੀਕ ਨਾ ਹੋਣ, ਤਾਂ ਬੰਦੇ ਬਦਲੇ ਜਾਂਦੇ ਹਨ ਨਾ ਕਿ ਕੁੰਡੇ।ਇਕ ਗਲ ਜਿਸ ਦੀ ਕਮੀ ਬੜੀ ਤੀਬਰਤਾ ਨਾਲ ਮਹਸੂਸ ਹੋ ਰਹੀ ਹੈ ਉਹ ਇਹ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ/ਜੱਥੇਦਾਰਾਂ ਦੇ ਵਿਚਾਰ-ਵਿਮਰਸ਼ ਲਈ ਇਕ ਮਜ਼ਬੂਤ (ਵਿਦਵਤਾ ਪੱਖੋ) ਭਰੋਸੇ ਯੋਗ ਅਤੇ ਨਿਰਪੱਖ ਧਾਰਮਕ ਸਲਾਹਕਾਰ ਕਮੇਟੀ ਨਿਸ਼ਚਿਤ ਤੌਰ ਤੇ ਹੋਣੀ ਚਾਹੀਦੀ ਹੈ ਜਿਸ ਵਿਚਲੇ ਸੱਜਣ ਕਿਸੇ ਅਖਬਾਰੀ ਵਪਾਰ ਜਾਂ ਰਾਜਨੀਤੀ ਨਾਲ ਸਬੰਧਤ ਨਾ ਹੋਣ ਅਤੇ ਜੋ ਲੋੜ ਅਨੁਸਾਰ ਫੋਰੀ ਤੌਰ ਤੇ ਵਿਚਾਰ-ਵਿਮਰਸ਼ ਲਈ ਉਪਲੱਭਦ ਰਹਿਣ।


ਹਰਦੇਵ ਸਿੰਘ, ਜੰਮੂ-੦੭.੦੮.੨੦੧੪

Monday, 28 July 2014


'ਹਰਿਆਣਾ ਕਮੇਟੀ ਦੇ ਗਠਨ ਤੇ ਇਕ ਸੰਖੇਪ ਨਜ਼ਰ'
ਹਰਦੇਵ ਸਿੰਘ, ਜੰਮੂ



ਸ਼੍ਰੀ ਅਕਾਲ ਤਖਤ ਸ਼੍ਰੀ ਅੰਮ੍ਰਿਤਸਰ ਤੋਂ ਜਾਰੀ ਫੁਰਮਾਨ ਉਪਰੰਤ, ਹਰਿਆਣਾ ਸਟੇਟ ਵਿਚ ਸਿਰਜੀ ਗਈ ਵੱਖਰੀ ਕਮੇਟੀ ਵਿਵਾਦ ਨੂੰ ਲੈ ਕੇ ਬੁਲਾਈਆਂ ਗਈਆਂ ਇੱਕਤਰਤਾਵਾਂ ਰੱਧ ਕਰ ਦਿੱਤੀਆਂ ਗਈਆਂ ਹਨ, ਜੋ ਕਿ ਇਕ ਸਵਾਗਤ ਯੋਗ ਕਦਮ ਹੈ। ਅਕਾਲ ਤੱਖਤ ਤੋਂ ਆਏ ਫੈਸਲੇ, ਅਤੇ ਉਸ ਪੁਰ ਹੋਏ ਫੌਰੀ ਅਮਲ ਨੇ, ਸਬੰਧਤ ਧਿਰਾਂ ਅਤੇ ਆਮ ਸਿੱਖ ਨੂੰ, ਵਸਤੂ ਸਥਿਤੀ ਵਿਚਾਰਣ ਦਾ ਕੁੱਝ ਸਮਾਂ ਦਿੱਤਾ ਹੈ। ਇਸ ਸਮੇਂ ਵਿਚ ਝਗੜਨ ਤੋਂ ਪਹਿਲਾਂ ਇਹ ਵੀ ਵਿਚਾਰਨ ਦੀ ਲੋੜ ਹੈ, ਕਿ ਹਰਿਆਣਾ ਵਲੋਂ ਇਕ ਵੱਖਰੀ ਕਮੇਟੀ ਦੇ ਗਠਨ ਦਾ ਕਾਨੂਨੀ ਪੱਖ, ਕਿਤਨਾ ਕੁ ਮਜ਼ਬੂਤ ਹੈ ? ਜੇ ਕਰ ਨਵਾਂ ਐਕਟ ਪਾਸ ਹੋਇਆ ਹੈ, ਤਾਂ ਸਮਝਦਾਰੀ ਦਾ ਤਕਾਜ਼ਾ ਹੈ ਕਿ ਉਸ ਦੇ ਨਾਲ ਜੁੜੀ ਕਾਨੂਨੀ ਸਥਿਤੀ ਨੂੰ ਵੀ ਵਿਚਾਰਿਆ ਜਾਏ।

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਕ ਵਿਲੱਖਣ ਸੰਘਰਸ਼ ਬਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 'ਸਿੱਖ ਗੁਰਦੁਆਰਾ ਐਕਟ ੧੯੨੫' ਦੇ ਮਾਧਿਅਮ ਰਾਹੀਂ ਹੋਂਦ ਵਿਚ ਆਈ ਸੀ।ਇਸ ਵੱਡੀ ਪ੍ਰਾਪਤੀ ਨੂੰ ਕਮਜੋਰ ਕਰਨ ਵਿਚ, ਪ੍ਰਬੰਧਕੀ ਅਤੇ ਪ੍ਰਬੰਧ ਤੋਂ ਬਾਹਰੀ ਧਿਰਾਂ ਦਾ ਰੋਲ ਸਲਾਘਾ ਯੌਗ ਪ੍ਰਤੀਤ ਨਹੀਂ ਹੁੰਦਾ।ਇਹ ਮੰਦਭਾਗੀ ਗਲ ਹੈ।ਖੈਰ, ਸਿੱਖ ਗੁਰਦੁਆਰਾ ਐਕਟ ਦੇ ਮੁਤਾਬਕ, ਇਹ ਕਮੇਟੀ ਇਕ 'ਅੰਤਰ ਰਾਜੀ ਸੰਸਥਾ' (Inter State Body) ਹੈ ਜਿਸਦਾ ਜ਼ਿਕਰ ਪੰਜਾਬ ਰੀਆਰਗੇਨਾਈਜ਼ੇਸ਼ਨ ਐਕਟ ੧੯੬੬ (Reorganization Act 1966) ਦੇ ਵਿਚ ਵੀ ਹੈ।ਭਾਵ ਇਕ 'ਅੰਤਰ ਰਾਜੀ ਢਾਂਚਾ' ਹੋਣ ਕਾਰਨ, ਇਸ ਦਾ ਅਧਿਕਾਰ ਖੇਤਰ ਪੰਜਾਬ ਸੂਬੇ ਦੀ ਹਦੂਦ ਤੋਂ ਬਾਹਰ ਤਕ ਹੈ, ਅਤੇ ਇਸ ਲਈ ਇਸਦੇ ਮੈਂਬਰ ਪੰਜਾਬ ਸੂਬੇ ਦੀ ਹਦੂਦ ਦੇ ਬਾਹਰੋਂ ਵੀ ਚੁਣੇ ਜਾਂਦੇ ਹਨ।


ਆਉ ਜ਼ਰਾ ਇਸ ਪਰਿਪੇਖ ਵਿਚ ਅਲਗ ਕਮੇਟੀ ਦੇ ਗਠਨ ਦੀ ਕਾਨੂਨੀ ਵੈਧਤਾ ਨੂੰ ਵਿਚਾਰਨ ਦਾ ਜਤਨ ਕਰੀਏ।


ਜੇ ਕਰ ਪੰਜਾਬ ਰੀਆਰਗੇਨਾਈਜ਼ੇਸ਼ਨ ਐਕਟ ੧੯੬੬ ਵਿਚ ਉੱਲੇਖਤ ਸ਼੍ਰੌਮਣੀ ਕਮੇਟੀ ਦੀ ਅੰਤਰ ਰਾਜੀ ਹੋਂਦ ਨੂੰ ਸਵੀਕਾਰ ਕੀਤਾ ਜਾਏ, ਤਾਂ ਇਸ ਅੰਤਰ ਰਾਜੀ ਪ੍ਰਬੰਧ ਹੇਠ ਆਉਂਦੀ ਹਰ ਸਟੇਟ ਵਲੋਂ ਵੱਖਰੀ ਕਮੇਟੀ ਬਨਾਉਣ ਨਾਲ ਸ਼੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਅੰਤਰ ਰਾਜੀ ਸਟੇਟਸ ਸਮਾਪਤ ਹੋ ਜਾਏਗਾ, ਅਤੇ ਇਹ ਰੀਆਰਗੇਨਾਈਜ਼ੇਸ਼ਨ ਐਕਟ ੧੯੬੬ ਦੀ ਅਵੈਧ ਉਲੰਗਣਾ ਹੋਵੇਗੀ।ਇਸ ਵਸਤੂ ਸਥਿਤੀ ਵਿਚ ਇਹ ਸਵਾਲ ਵਿਸਤ੍ਰਿਤ ਵਿਚਾਰ ਦੀ ਮੰਗ  ਕਰਦਾ ਹੈ ਕਿ, ਕੀ ਹਰਿਆਣਾ ਰਾਜ ਨੂੰ ਰੀਆਰਗੇਨਾਈਜ਼ੇਸ਼ਨ ਐਕਟ ੧੯੬੬ ਵਿਚਲੇ ਪ੍ਰਬੰਧਾ ਨੂੰ, ਇੱਕਲੇ ਤੌਰ ਤੇ ਯੱਕ ਤਰਫਾ ਢੰਗ ਨਾਲ, ਭੰਗ ਕਰਨ ਦਾ ਅਧਿਕਾਰ ਹੈ ?


ਰੀਆਰਗੇਨਾਈਜ਼ੇਸ਼ਨ ਐਕਟ ੧੯੬੬ ਇਕ ਕੇਂਦਰੀ ਐਕਟ ਹੈ, ਅਤੇ ਹਰਿਆਣਾ ਵਲੋ ਚੁੱਕਿਆ ਤਾਜ਼ਾ ਕਦਮ ਸ਼੍ਰੋਮਣੀ ਕਮੇਟੀ ਦੀ ਅੰਤਰ ਰਾਜੀ ਕਾਨੂਨੀ
ਹੋਂਦ  (Inter State Existence) ਦੇ ਵਿਪਰੀਤ ਖੜਾ ਪ੍ਰਤੀਤ ਹੁੰਦਾ ਹੈ। ਇਸ ਵਿਚ ਸ਼ੱਕ ਨਹੀਂ ਕਿ ਕੋਈ ਵੀ ਸੂਬਾ ਸਰਕਾਰ ਸਟੇਟ ਲਿਸਟ (State List) ਦੇ ਦਾਈਰੇ ਵਿਚ ਆਉਂਦੇ ਵਿਸ਼ੇਆ ਬਾਰੇ ਐਕਟ ਬਣਾ ਸਕਦੀ ਹੈ।ਨਾਲ ਹੀ ਕੋਈ ਸੂਬਾ 'ਸਮਵਰਤੀ ਸੂਚੀ' (Concurrent List) ਦੇ ਅੰਤਰਗਤ ਆਉਂਦੇ ਵਿਸ਼ੇਆਂ ਬਾਰੇ ਵੀ ਐਕਟ ਪਾਰਿਤ ਕਰ ਸਕਦੀ ਹੈ, ਪਰ  ਬਾ-ਸ਼ਰਤੇ ਕਿ ਉਸ ਵਿਸ਼ੇ ਬਾਰੇ, ਪਹਿਲਾਂ ਤੋਂ ਹੀ ਕੋਈ ਕੇਂਦਰੀ ਐਕਟ ਹੋਂਦ ਵਿਚ ਨਾ ਹੋਵੇ।ਇਸ ਸੂਰਤ ਵਿਚ, ਇਸ ਤੋਂ ਪਹਿਲਾਂ ਕਿ ਕਿਸੇ ਸੂਬੇ ਵਲੋਂ ਐਸੇ ਐਕਟ ਦੀ ਸਿਰਜਣਾ ਕੀਤੀ ਜਾਏ, ਉਸਦੇ ਪ੍ਰਸਤਾਵ ਦਾ ਗਵਰਨਰ ਤੋਂ ਹੁੰਦੇ ਰਾਸ਼ਟ੍ਰਪਤੀ ਪਾਸ ਰੈਫਰੇਂਸ ਲਈ ਜਾਣਾ ਜ਼ਰੂਰੀ ਹੈ, ਜੋ ਕਿ ਪ੍ਰਸਤਾਵਤ ਐਕਟ ਦੀ ਸੰਵਿਧਾਨਕ ਵੈਧਤਾ ਬਾਰੇ ਵਿਧੀ ਵਿਚਾਰ ਕਰਕੇ ਫੈਸਲਾ ਲੈ ਸਕਦੇ ਹਨ।

ਸੂਚਨਾਵਾਂ ਅਗਰ ਸਹੀ ਹਨ ਤਾਂ ਹਰਿਆਣਾ ਸਰਕਾਰ ਵਲੋਂ ਐਕਟ ਬਨਾਉਣ ਤੋਂ ਕਬਲ, ਆਪਣੇ ਅਟਾਰਨੀ ਜਨਰਲ ਨਾਲ ਵੀ ਮੰਤ੍ਰਣਾ ਨਹੀਂ ਕੀਤੀ ਗਈ, ਅਤੇ ਮੌਜੂਦਾ ਸਥਿਤੀ ਵਿਚ ਦੋਵੇ ਸੂਬਾ ਸਰਕਾਰਾਂ ਆਪਣੇ-ਆਪਣੇ ਮਤ ਪ੍ਰਗਟ ਕਰ ਰਹਿਆਂ ਹਨ।ਇਹੋ ਰਧੋ-ਅਮਲ ਸਬੰਧਤ ਧਿਰਾਂ ਦਾ ਵੀ ਹੈ।ਇਸ ਵਰਤਾਰੇ ਵਿਚ ਇਹ ਸਵਾਲ ਆਪਣੀ ਜਗ੍ਹਾ ਖੜਾ ਪ੍ਰਤੀਤ ਹੁੰਦਾ ਹੈ ਕਿ, ਕੀ ਹਰਿਆਣਾ ਸਰਕਾਰ ਆਪਣੇ ਰਾਜ ਵਿਚ ਕਿਸੇ ਗੁਰਦੁਆਰਾ ਕਮੇਟੀ ਦਾ ਗਠਨ ਨਹੀਂ ਕਰ ਸਕਦੀ ? ਇਸ ਸਵਾਲ ਦਾ ਜਵਾਬ ਹਾਂ ਵਿਚ ਪ੍ਰਤੀਤ ਹੁੰਦਾ ਜਾਪਦਾ ਹੈ, ਪਰ ਨਾਲ ਹੀ ਇਹ ਸਥਿਤੀ ਵੀ ਸਪਸ਼ਟ ਨਜ਼ਰ ਆਉਂਦੀ ਹੈ ਕਿ ਹਰਿਆਣਾ ਵਲੋਂ ਬਣਾਈ ਕਮੇਟੀ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ 'ਅੰਤਰ ਰਾਜੀ ਪ੍ਰਬੰਧ' ਦੇ ਪ੍ਰਤੀਰੋਧ ਵਿਚ ਕੰੰਮ ਨਹੀਂ ਕਰ ਸਕਦੀ, ਕਿਉਂਕਿ ਰੀਆਰਗੇਨਾਈਜ਼ੇਸ਼ਨ ਐਕਟ ੧੯੬੬ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਅੰਤਰ ਰਾਜੀ ਸੰਸਥਾ ਹੈ ਜੋ ਕਿ ਕੇਂਦਰੀ ਐਕਟ ੧੯੨੫ ਦੇ ਮਾਰਫਤ ਹੋਂਦ ਵਿਚ ਆਈ ਹੋਈ ਹੈ।

ਵਿਚਾਰੇ ਪੱਖਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਉਤੇ ਕੰਟਰੋਲ ਲਈ, ਹਰਿਆਣਾ ਵਲੋਂ ਪਾਸ ਐਕਟ ਆਪਣੇ ਪ੍ਰਸਤਾਵਤ ਰੂਪ ਵਿਚ, ਰੀਆਰਗੇਨਾਈਜ਼ੇਸ਼ਨ ਐਕਟ ੧੯੬੬ ਦੇ ਵਿਰੌਧ ਵਿਚ ਨਹੀਂ ਸੀ ਹੋਣਾ ਚਾਹੀਦਾ ਅਤੇ ਇਸ ਪ੍ਰਸਤਾਵਤ ਐਕਟ ਨੂੰ ਗਵਰਨਰ ਬਾਦ ਰਾਸ਼ਟ੍ਰਪਤੀ ਦੀ ਮੰਜ਼ੂਰੀ ਜ਼ਰੂਰੀ ਸੀ।ਸੰਭਾਵਤ, ਇਹ ਨੁਕਤੇ 'ਨਿਆਂ ਪਾਲਿਕਾ ਪੜਤਾਲ' ਤਕ ਪਹੁੰਚਣ ਗੇ।


ਹੁਣ ਵੇਖਣ ਵਾਲੀ ਗਲ ਹੈ ਕਿ ਹਰਿਆਣਾ ਸਰਕਾਰ ਵਲੋਂ ਪਾਸ ਐਕਟ ਅਧੀਨ ਬਣੀ ਕਮੇਟੀ, ਆਪਣੀ ਹੋਂਦ ਦੇ ਬਾਵਜੂਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਬੰਧਤ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਪਾਸ ਲੇਣ ਦੀ ਅਧਿਕਾਰੀ ਹੈ ਜਾ ਨਹੀਂ? ਸ਼੍ਰੀ ਅਕਾਲ ਤਖਤ ਵਲੋਂ ਆਏ ਹੁਕਮ ਨੇ ਇਸ ਸਵਾਲ ਬਾਰੇ ਵੀ ਸੋਚਣ ਦਾ ਸਮਾਂ ਉਪਲੱਬਦ ਕੀਤਾ ਹੈ। ਆਸ ਹੈ ਕਿ ਇਸ ਸਮੇਂ ਦਾ ਸਦੁਉਪਯੋਗ ਦੋਵੇਂ ਧਿਰਾਂ ਕਰਨਗੀਆਂ ਤਾਂ ਕਿ ਗੁਰੂ ਸਾਹਿਬਾਨ ਵਲੋਂ ਸਿਰਜੀ ਇਕੋ ਪੰਥਕ ਬਨਾਵਟ ਦੀ ਮੂਲ ਸਿਧਾਂਤ ਨੂੰ ਕੋਈ ਢਾਹ ਨਾ ਲਗੇ।


ਦਾਸ ਕੋਈ ਕਾਨੂਨੀ ਮਾਹਰ ਨਹੀਂ, ਪਰ ਸਬੰਧਤ ਧਿਰਾਂ ਨੂੰ ਇਸ ਪੱਖੋਂ ਆਪਣੇ ਤੋਰ ਤੇ ਆਪਣੇ ਪੱਖਾਂ ਦਾ ਵਿਸ਼ਲੇਸ਼ਣ ਕਰਨਾ ਪਵੇਗਾ।ਇਸ ਵਿਸ਼ਲੇਸ਼ਣ ਵੇਲੇ ਗੁਰੂ ਸਾਹਿਬਾਨ ਵਲੋਂ ਬਖ਼ਸ਼ੇ ਪੰਥਕ ਏਕੇ ਦੇ ਨਿਰਦੇਸ਼ ਨੂੰ ਕੇਂਦਰ ਵਿਚ ਰੱਖ ਕੇ ਤੁਰਨਾ ਚਾਹੀਦਾ ਹੈ।
ਭੁੱਲ ਚੂਕ ਲਈ ਛਿਮਾ ਦਾ ਜਾਚਕ,
ਹਰਦੇਵ ਸਿੰਘ,ਜੰਮੂ-੨੬.੭.੨੦੧੪

Friday, 25 July 2014


ਤੱਤ ਪਰਿਵਾਰ ਵਲ ਇਕ ਮੰਗ/ਸੁਝਾਅ ਪੱਤਰ
ਹਰਦੇਵ ਸਿੰਘ, ਜੰਮੂ


ਤੱਤ ਪਰਿਵਾਰ ਨੇ ਕੁੱਝ ਸੱਜਣਾ ਦਰਮਿਆਨ ਆਵਾਗਮਨ ਬਾਰੇ ਚਰਚਾ ਲਈ, ਇਕ ਸੰਪਾਦਕੀ ਮਿਤੀ ੨੨.੭.੨੦੧੪ ਨੂੰ ਪ੍ਰਕਾਸ਼ਤ ਕੀਤੀ ਹੈ ਜੋ ਕਿ ਸਿੱਖ ਮਾਰਗ.ਕਾਮ ਤੇ ਵੀ ਛੱਪੀ ਹੈ।ਸੰਪਾਦਕੀ ਬਾਰੇ ਪ੍ਰਤੀਕਰਮ ਤੋਂ ਪਹਿਲਾਂ ਮੈਂ ਪਰਿਵਾਰ ਦੇ ਸਨਮੁਖ ਇਕ ਮੰਗ/ਸੁਝਾਅ ਰੱਖਣਾ ਚਾਹੁੰਦਾ ਹਾਂ।ਪਰਿਵਾਰ ਕੁੱਝ ਬੱਦਿਆਂ ਨੂੰ ਆਵਾਗਾਮਨ ਬਾਰੇ ਚਰਚਾ ਲਈ ਮੰਚ ਪੇਸ਼ ਕਰ ਰਿਹਾ ਹੈ, ਪਰ ਮੇਰਾ ਸੁਝਾਅ/ਮੰਗ ਹੈ ਕਿ ਪਹਿਲਾਂ ਇਕ ਚਰਚਾ ਗੁਰੂ ਸਾਹਿਬਾਨ ਦੀ ਪਦਵੀ ਬਾਰੇ ਕੀਤੀ ਜਾਏ ਕਿਉਂਕਿ ਇਹ ਵਿਸ਼ਾ ਖੁਦ ਪਰਿਵਾਰ ਨੇ ਵੱਡੇ ਪੱਧਰ ਤੇ ਚੁੱਕਣ ਦਾ ਜਤਨ ਕੀਤਾ ਹੈ ਅਤੇ ਇਸ ਬਾਰੇ ਆਪਣੇ ਵੱਲੋਂ ਇਕ ਪਾਸੜ ਫੈਸਲੇ ਨੂੰ ਲਾਗੂ ਕਰਨ ਲਈ, ਪਰਿਵਾਰ ਨੇ ਸਿੱਖ ਦੀ ਪਰਿਭਾਸ਼ਾ ਬਦਲ ਕੇ ਲਿਖੀ ਹੈ।ਪਰਿਵਾਰ ਅਨੁਸਾਰ ਗੁਰੂ ਨਾਨਕ ਜੀ ਨੂੰ ਗੁਰੂ ਮੰਨਣਾ ਗਲਤ ਹੈ, ਦਸ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਵਾਲਾ ਸਿੱਖ ਨਹੀਂ ਬਲਕਿ ਬ੍ਰਾਹਮਣ ਹੁੰਦਾ ਹੈ, ਅਤੇ ਸਿੱਖ ਦੱਸ ਗੁਰੂ ਸਾਹਿਬਾਨ ਦੀ ਘੁੰਮਣਘੇਰੀ ਵਿਚ ਫੱਸੇ ਹੋਏ ਹਨ। ਇਹ ਅੱਤ ਵਿਵਾਦਤ ਪਹੁੰਚ ਹੈ, ਜਦ ਕਿ ਆਵਾਗਮਨ ਕੋਈ ਲਾਗੂ ਕਰਨ ਵਾਲਾ ਫੈਸਲਾ ਨਹੀਂ।

ਪਰਿਵਾਰ ਨੂੰ ਇਸ ਵਿਸ਼ੇ ਪੁਰ ਵਿਚਾਰ ਲਈ ਸੰਵਾਦ ਦਾ ਸੱਦਾ ਦਿਉ ਤਾਂ ਪਰਿਵਾਰ ਦੇ ਮੁੱਖ ਸੱਜਣ ਕੇਵਲ ਲਿਖਤੀ ਸੰਵਾਦ ਦਾ ਤਰਕ ਦਿੰਦੇ ਹਨ ਅਤੇ ਸਿੱਦੇ ਰੂ ਬਾ ਰੂ ਮੰਚਕ ਸੰਵਾਦ ਤੋਂ ਟਾਲ ਮਟੋਲ ਕਰਦੇ ਆਏ ਹਨ। ਬਹੁਤ ਬੇਹਤਰ  ਮੌਕਾ ਹੋਵੇਗਾ ਕਿ ਪਰਿਵਾਰ ਆਵਾਗਮਨ ਦੇ ਬਜਾਏ ਪਹਿਲਾਂ ਕਿੱਧਰੇ ਦੱਸ ਗੁਰੂ ਸਾਹਿਬਾਨ ਦੀ ਪਦਵੀ ਅਤੇ ਸਥਿਤੀ ਬਾਰੇ ਚਰਚਾ ਕਰਵਾਉਂਣ ਦੀ ਪੇਸ਼ਕਸ਼ ਕਰੇ, ਅਤੇ ਆਪ ਵੀ ਇਸ ਵਿਚ ਹਿੱਸਾ ਲਏ। ਮੇਰੀ ਬੇਨਤੀ ਹੈ ਕਿ ਪਰਿਵਾਰ ੨੯.੭.੨੦੧੪ ਤੋਂ ਪਹਿਲਾਂ ਇਸ ਬਾਰੇ ਸੂਚਿਤ ਕਰੇ। ਮੈਂਨੂੰ ਆਸ ਹੈ ਕਿ ਇਸ ਬਾਰੇ ਉਹ ਸੱਜਣ ਵੀ ਸਹਿਮਤ ਹੋਣਗੇ ਜਿਨ੍ਹਾਂ ਦੇ ਨਾਮ ਪਰਿਵਾਰ ਨੇ ਆਪਣੇ ਸੰਪਾਦਕੀ ਸੱਦੇ ਵਿਚ ਆਵਾਗਮਨ ਬਾਰੇ ਚਰਚਾ ਲਈ ਲਿਖੇ ਹਨ।ਆਸ ਹੈ ਕਿ ਪਰਿਵਾਰ ਆਵਾਗਮਨ ਤੋਂ ਪਹਿਲਾਂ ਇਸ ਚਰਚਾ ਨੂੰ ਕਰਵਾਉਣ ਦੀ ਮੰਗ/
ਸੁਝਾਅ ਸਵੀਕਾਰ ਕਰੇਗਾ।

ਹਰਦੇਵ ਸਿੰਘ, ਜੰਮੂ-੨੫.੭.੨੦੧੪

Sunday, 29 June 2014

'ਸਾਬਕਾ ਜੱਥੇਦਾਰ ਜੀ ਵੱਲ ਸੱਦਾ ਪੱਤਰ'
ਹਰਦੇਵ ਸਿੰਘ, ਜੰਮੂ


ਸ਼੍ਰੀ ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਪ੍ਰੌ. ਦਰਸ਼ਨ ਸਿੰਘ ਜੀ,

ਮਿਤੀ ੨੯..੧੪ ਨੂੰ ਇਕ ਰੇਡੀਯੂ ਚੈਨਲ ਤੇ ਆਪ ਜੀ ਦੇ ਵਿਚਾਰ ਸੁਣੇ ਹਨਸ਼੍ਰੀ ਅਕਾਲ ਤਖ਼ਤ ਨਾਲ ਜੁੜੇ ਸ਼ਖ਼ਸੀ ਵਿਵਹਾਰਾਂ ਬਾਰੇ ਆਪ ਜੀ ਦੇ ਵਿਚਾਰਾਂ ਉਤੇ ਕੋਈ ਵੀ ਟਿੱਪਣੀ ਨਾ ਕਰਦੇ ਹੋਏ, ਮੈਂ ਕੇਵਲ ਇਨਤਾ ਕਹਿਣਾ ਚਾਹੁੰਦਾ ਹਾਂ ਕਿ ਸ੍ਰੀ ਅਕਾਲ ਤੱਖਤ ਅਤੇ ਸਿੱਖ ਰਹਿਤ ਮਰਿਆਦਾ ਬਾਰੇ ਆਪਣੇ ਨਾਲ ਵਿਚਾਰ ਵਟਾਂਦਰੇ ਦਾ ਜ਼ਰਾ ਇਕ ਮੌਕਾ ਮੈਂਨੂੰ ਵੀ ਦਿਉ

ਸ਼੍ਰੀ ਅਕਾਲ ਤਖ਼ਤ, ਸਿੱਖ ਰਹਿਤ ਮਰਿਆਦਾ ਅਤੇ ਨਿਤਨੇਮ ਬਾਰੇ ਆਪਣੇ ਕੁੱਝ 'ਅਸ਼ੋਭਨੀਯ ਵਿਚਾਰਾਂ' ਦੇ ਪ੍ਰਗਟਾਵੇ ਲਈ 'ਇਕ ਪਾਸ
ੜ' ਐਨਕਰ ਨੂੰ ਬਿਠਾ ਕੇ, ਆਪਣੇ ਵਿਚਾਰ ਹੀ ਪ੍ਰਗਟ ਕਰੀ ਜਾਣਾ ਕਿਸੇ ਦਾ ਹੱਕ ਜ਼ਰੂਰ ਹੋ ਸਕਦਾ ਹੈ, ਪਰ ਇਸ ਨੂੰ ਸੰਵਾਦ ਨਹੀਂ ਕਿਹਾ ਜਾ ਸਕਦਾਗੁਰੂ ਨਾਨਕ ਜੀ ਨੇ ਵਿਚਾਰਕ ਅਸਿਹਮਤੀ ਵਾਲੇ ਜੌਗੀਆਂ ਨਾਲ ਸੰਵਾਦ ਕੀਤਾ ਸੀ ਗੁਰੂ ਸਾਹਿਬ ਨੇ ਵਿਚਾਰਾਂ ਦੇ  ਵਟਾਂਦਰੇ ਲਈ, ਵਿਚਾਰਾਂ ਤੋਂ ਹੀਨ, ਅਸਮਰਥ, ਹਮਖ਼ਿਆਲੀ ਜਾਂ ਜੀ ਹਜੂਰੀ ਕਰਨ ਵਾਲੇ ਬੰਦਿਆਂ ਦੀ ਚੋਣ ਨਹੀਂ ਸੀ ਕੀਤੀ 

ਸ਼੍ਰੀ ਅਕਾਲ ਤਖ਼ਤ ਅਤੇ ਸਿੱਖ ਰਹਿਤ ਮਰਿਆਦਾ ਬਾਰੇ ਜਨਤਕ ਵਿਚਾਰਕ ਗੋਸ਼ਟਿ ਲਈ ਮੈਂ ਆਪ ਜੀ ਨੂੰ ਪਹਿਲਾਂ ਵੀ ਸੱਦਾ ਦੇ ਚੁੱਕਿਆ ਹਾਂ, ਜਿਸ ਨੂੰ ਆਪ ਜੀ ਨੇ ਸਵੀਕਾਰ ਨਹੀਂ ਸੀ ਕੀਤਾਆਸ ਹੈ ਕਿ ਆਪ ਜੀ ਇਸ ਵਾਰ ਇਸ ਸੱਦੇ ਨੂੰ ਸਵੀਕਾਰ ਕਰੋਗੇ ਤਾਂ ਕਿ, ਆਪ ਜੀ ਵੱਲੋਂ ਪ੍ਰਗਟਾਏ ਨਵੇਂ ਵਿਚਾਰਾਂ ਨੂੰ ਸਰਵਪੱਖੋਂ ਵਿਚਾਰਨ ਦਾ ਮੌਕਾ ਮਿਲ ਸਕੇ
ਆਪ ਜੀ ਵਲੋਂ ਸਹਿਮਤੀ ਦੀ ਉਡੀਕ ਵਿਚ,
ਹਰਦੇਵ ਸਿੰਘ, ਜੰਮੂ-੨੯..੨੦੧੪