Thursday, 14 April 2016


            ਸਿੱਖੀ ਦਾ ਪ੍ਰਕਾਸ਼

              ਹਰਦੇਵ ਸਿੰਘ,ਜੰਮੂ


ਕਹਿੰਦੇ ਹਨ ਮਨੁੱਖ ਵਲੋਂ ਕੀਤੇ ਜਾਣ ਵਾਲੇ ਸਭ ਤੋਂ ਖ਼ੂਬਸੂਰਤ ਅਨੂਭਵ ਰਹਿਸਮਈ ਹੁੰਦੇਂ ਹਨਮਨੁੱਖੀ ਚੇਤਨ ਦਾ ਮੂਲ, ਸੱਚੀ ਕਲਾ ਅਤੇ ਵਿਗਿਆਨ ਦੇ ਪੋਸ਼ਣ ਦਾ ਸਥਲ ਹੈਇਹ ਇਕ ਸੱਚ ਹੈ! ਜਿਸ ਮਨੁੱਖ ਲਈ ਇਸ ਤੱਥ ਵਿਚ ਕੋਈ ਵਿਸਮਾਦ ਜਾਂ ਕੋਈ ਚਮਤਕਾਰ ਨਹੀਂ, ਉਹ ਆਤਮਕ ਤੌਰ ਤੇ ਮ੍ਰਿਤ ਹੋਣ ਬਰਾਬਰ ਹੈਮ੍ਰਿਤ ਤੋਂ ਭਾਵ ਉਸਦਾ ਚੇਤਨ ਇਸ ਪੱਖੋਂ ਬੁੱਝਿਆ ਹੋਇਆ ਹੈਉਹ ਕੇਵਲ ਸਮਝ ਵਿਚ ਆਏ ਗਿਆਨ ਪੁਰ ਆਸ਼ਰਤ ਹੋ, ਜੜਵਤ ਠਹਿਰ ਗਿਆ ਹੈਪਰਮਾਤਮਾ ਵਲੋਂ ਮਨੁੱਖ ਨੂੰ ਇਤਨੀ ਕੁ ਬੁੱਧੀ ਨਾਲ ਨਿਵਾਜਿਆ ਗਿਆ ਹੈ, ਕਿ ਉਹ ਸਾਫ ਤੌਰ ਤੇ ਇਹ ਸਮਝ ਸਕੇ, ਕਿ ਹੋਂਦ ਨਾਲ ਆਪਣੇ ਸੰਘਰਸ਼ (ਜੀਵਨ) ਸਮੇਂ, ਉਸ ਦੀ ਬੁੱਧੀ ਕਿਤਨੀ ਕੁ ਸਮਰਥ ਅਤੇ ਕਿਤਨੀ ਕੁ ਅਸਮਰਥ ਹੈ ਜੋ ਇਸ ਨਿਵਾਜਸ਼ ਦੀ ਵਰਤੋਂ ਨਹੀਂ ਕਰਦਾ ਉਸ ਅੰਦਰ ਪਰਮਾਤਮਾ, ਜੀਵਨ ਅਤੇ ਉਸਦੇ ਅੰਤ ਬਾਰੇ ਸੋਝੀ ਦੀ ਸੰਭਾਵਨਾ ਨਹੀਂ ਹੋ ਸਕਦੀ

ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੪੪੧) 
ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੪੪੧)

ਇਸ ਲਈ ਗੁਰੂ ਪਾਤਿਸ਼ਾਹ ਅਨੁਸਾਰ ਮਨ ਨੂੰ ਆਪਣੇ ਮੂਲ ਬਾਰੇ ਸੀਮਤ ਗਿਆਨ ਨਹੀਂ, ਬਲਕਿ ਸਿੱਖੀ ਦੇ ਪ੍ਰਕਾਸ਼’ ਅੰਦਰ ਕਲਪਣ ਦੀ ਲੋੜ ਹੈਸੀਮਤ ਗਿਆਨ, ਵਿਗਿਆਨ ਦੀ ਵਰਤੋਂ ਨਾਲ, ਸਿੱਖੀ ਦੇ ਪ੍ਰਕਾਸ਼ ਨੂੰ ਨਹੀਂ ਮਾਪ ਸਕਦਾ ਜਿਵੇਂ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ

ਵਿਗਿਆਨ ਦਾ ਕੋਈ ਵਸੀਲਾ ਸਵੀਟਜ਼ਰਲੈਂਡ ਨੂੰ ਉਦੋਂ ਤਕ ਸੁੰਦਰ ਨਹੀਂ ਬਣਾ ਸਕਦਾ ਜਿਦੋਂ ਤਕ ਸਾਡੀ ਮਨ ਕਲਪਨਾ ਉਸ ਥਾਂ ਨੂੰ ਸੁੰਦਰ ਸਵੀਕਾਰ ਨਾ ਕਰੇਵਿਗਿਆਨ ਦਾ ਕੋਈ ਵਸੀਲਾ ਗੁਲਾਬ ਨੂੰ ਸੁੰਦਰ ਅਤੇ ਖ਼ਸ਼ਬੂਦਾਰ ਨਹੀਂ ਬਣਾ ਸਕਦਾ, ਜਦ ਤਕ ਕਿ ਮਨੁੱਖੀ ਕਲਪਨਾ ਗੁਲਾਬ ਨੂੰ ਸੁੰਦਰ ਅਤੇ ਖ਼ਸ਼ਬੂਦਾਰ ਕਰਕੇ ਅਨੁਭਵ ਨਾ ਕਰੇ ਵਰਨਾ ਕਿਸੇ ਜਾਨਵਰ ਦੀ ਨਿਗਾਹ ਅਤੇ ਅਨੁਭਵ ਵਿਚ ਗੁਲਾਬ ਦੀ ਸੁੰਦਰਤਾ ਅਤੇ ਉਸਦੀ ਖ਼ਸ਼ਬੂ ਕੈਸੀ ?

ਵਿਗਿਆਨਕ ਦ੍ਰਿਸ਼ਟੀਕੋਣ ਇਹ ਦਰਸਾਉਂਦਾ ਹੈ ਕਿ ੧੦੦ ਵਿਚੋਂ ੧੦੦ ਬੰਦੇ ਗੁਲਾਬ ਨੂੰ ਖ਼ੂਬਸੂਰਤ ਅਤੇ ਸੁਗੰਧਤ ਸਵੀਕਾਰਦੇ ਹਨ, ਇਸ ਲਈ ਗੁਲਾਬ ਦੀ ਸੁੰਦਰਤਾ ਅਤੇ ਉਸਦੀ ਸੁਗੰਧ ਇਕ ਸੱਚ ਹੈਪਰੰਤੂ ਗੁਲਾਬ ਦੀ ਹੋਂਦ ਪ੍ਰਤੀ ਕਿਸੇ ਕੁੱਤੇ, ਘੌੜੇ ਜਾਂ ਬਿੱਲੀ ਦਾ ਅਹਿਸਾਸ ਜਾਂ ਨਜ਼ਰੀਆ ਵੀ ਤਾਂ ਇਕ ਅਜਿਹਾ ਸੱਚ ਹੈ ਜਿਸਨੂੰ ਵਿਗਿਆਨਕ ਦ੍ਰਿਸ਼ਟੀਕੋਣ ਰਾਹੀਂ ਸਮਝਣਾ ਸੰਭਵ ਨਹੀਂ ਗੁਰਬਾਣੀ ਸ਼ਬਦ, ਰਾਗਾਂ ਦੀ ਤਾਨ, ਧੁਨਿਆਂ ਅਤੇ ਕੁਦਰਤੀ ਨਜ਼ਾਰੇਆਂ ਪ੍ਰਤੀ ਮਨੁੱਖੀ ਆਕਰਸ਼ਣ ਦੀ ਉੱਤਪਤੀ ਦੇ ਮੂਲ ਵਿਚ, ਵਿਗਿਆਨ ਦਾ ਕੋਈ ਯੋਗਦਾਨ ਨਹੀਂ ਵਿਗਿਆਨ ਆਪ ਰਹਿਸ, ਕਲਪਨਾ ਅਤੇ ਅਨੁਭਵ ਦੀ ਦੇਣ ਹੈ, ਲੇਕਿਨ  ਸੰਕੀਰਣ ਅਤੇ  ਝੱਗੜਾਲੂ ਵ੍ਰਿਤੀ ਵਿਸਮਾਦਾਂ ਬਾਰੇ ਕਲਪਨਾ ਅਤੇ ਅਨੁਭਵ ਕਰਨ ਨੂੰ ਤਿਆਰ ਨਹੀਂ
ਕਹਿੰਦੇ ਹਨ ਕਿ ਸਿੱਖ ਮਤ ਇਕ ਨਿਆਰਾ ਮਤ ਹੈਇਸ ਵਿਚ ਰੱਤਾ ਵੀ ਸ਼ੱਕ ਨਹੀਂ ਵਿਚਾਰ ਤਾਂ ਇਸ ਗਲ ਦੀ ਹੈ ਕਿ, ਕੀ ਨਿਆਰੇ ਦਾ ਹੋਣ ਦਾ ਅਰਥ ਹਰ ਸੂਰਤ ਵੱਖਰਾ ਹੋਣਾ ਹੈ ? ਜੇ ਕਰ ਹੈ ਤਾਂ ਕਿਸ ਤੋਂ ਵੱਖਰਾ ਹੋਣਾ ? ਇਸ ਪ੍ਰਸ਼ਨ ਨੂੰ ਵਿਗਿਆਨ ਨੇ ਨਹੀਂ ਸੁਲਝਾਉਣਾਇੱਥੇ ਉਸ ਕਲਪਨਾ ਦੀ ਲੋੜ ਹੈ ਜਿਸ ਨੂੰ ਪਰਮਾਤਮਾ ਨੇ ਹਰ ਮਨੁੱਖ ਦੇ ਚੇਤਨ ਅੰਦਰ ਟਿਕਾਇਆ ਹੋਇਆ ਹੈ

ਸੰਸਾਰ ਵਿਚ ਕਈਂ ਪ੍ਰਕਾਰ ਦੇ ਬੂਟੇ ਹਨ, ਜਿਵੇਂ ਕਿ ਅਨਾਰ ਦਾ ਬੂਟਾਅਨਾਰ, ਅੰਬ ਜਾ ਸੇਬ ਆਦਿ ਦੇ ਬੂਟੇਆਂ ਨਾਲੋਂ ਨਿਆਰਾ ਤਾਂ ਹੈ, ਪਰ ਵੱਖਰਾ ਨਹੀਂ! ਨਿਆਰਾ ਇਸ ਲਈ ਕਿਉਂਕਿ ਉਹ ਅਨਾਰ ਹੈ, ਅੰਬ ਨਹੀਂ ਵੱਖਰਾ ਇਸ ਲਈ ਨਹੀਂ ਕਿਉਂਕਿ ਉਹ ਉਸੇ ਧਰਤੀ ਅਤੇ ਵਾਤਾਵਰਣ ਵਿਚ ਉੱਤਪਤ ਹੈ, ਜਿਸ ਵਿਚ ਬਾਕੀ ਦੇ ਬੂਟੇਅਨਾਰ ਇਹ ਨਹੀ ਕਹਿ ਸਕਦਾ ਕਿ ਉਸਦਾ ਸਭ ਕੁੱਝ ਵੱਖਰਾ ਹੈ ਉਹ ਇਹ ਵੀ ਨਹੀਂ ਕਹਿ ਸਕਦਾ ਕਿ ਕੇਵਲ ਉਹ ਹੀ ਸੁਆਦਲਾ ਹੈ ਅਤੇ ਬਾਕਿਆਂ ਵਿਚ ਕੋਈ ਸੁਆਦਲੀ ਸ਼ੈਅ ਹੈ ਹੀ ਨਹੀਂਉਹ ਇਹ ਨਹੀਂ ਕਹਿ ਸਕਦਾ ਕਿ ਜਿਸ ਆਬੋ-ਹਵਾ ਅਤੇ ਰੋਸਨੀ ਤੋਂ ਅੰਬ ਉਪਜਿਆ ਹੈ, ਉਸ ਨਾਲ ਉਸਦਾ ਕਦੇ ਕੋਈ ਵਾਸਤਾ ਨਾ ਸੀ, ਨਾ ਹੈਹਾਂ ਉਹ ਕੁੱਝ ਹੱਦ ਤਕ ਐਸਾ ਕਹਿ ਸਕਦਾ ਸੀ, ਜੇ ਕਰ ਉਹ ਧਰਤੀ ਦੇ ਬਜਾਏ ਮੰਗਲ ਗ੍ਰਹਿ ਤੇ ਉੱਤਪਤ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਫ਼ੁਰਮਾਉਂਦੇ ਹਨ:- 

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ(ਪੰਨਾ ੧੦)

ਜੇ
ਕਰ ਧਰਤੀ ਮਾਂ ਹੈ ਤਾਂ ਉਸਦੀ ਗੋਦ ਵਿਚ ਉੱਤਪਤ ਹਰ ਸ਼ੈਅ ਵਿਚਕਾਰ ਰਿਸ਼ਤੇਦਾਰੀ ਹੈਗਲ ਤਾਂ ਉਸਦੇ ਦੇ ਸਦੁਪਿਯੋਗ ਜਾਂ ਦੁਰਪਿਯੋਗ ਦੀ ਹੈ
ਸਿੱਖੀ ਦੇ ਪ੍ਰਕਾਸ਼ ਦੀ ਉੱਤਪਤੀ ਵਿਚ ਉਸੀ ਸਮਾਜਕ ਆਬੋ-ਹਵਾ ਦੀ ਵਰਤੋਂ ਹੈ ਜਿਸ ਤੋਂ ਹੋਰ ਕਈਂ ਮਤ ਪ੍ਰਗਟ ਹੋਏ ਸਨਕੋਈ ਸੂਝਵਾਨ ਵਿਯੱਕਤੀ ਇਹ ਨਹੀਂ ਕਹਿ ਸਕਦਾ, ਕਿ ਸਿੱਖੀ ਆਪਣੇ ਪ੍ਰਕਾਸ਼ ਦੇ ਸਮੇਂ, ਆਪਣੇ ਵਾਤਾਵਰਣ ਨਾਲ ਸਬੰਧਤ ਨਹੀਂ ਸੀਕੋਈ ਇਹ ਨਹੀਂ ਕਹਿ ਸਕਦਾ ਕਿ ਸਿੱਖੀ ਚੁੰਕਿ ਇਸ ਧਰਤੀ ਤੇ ਨਹੀਂ ਬਲਕਿ ਮੰਗਲ ਗ੍ਰਹਿ ਦੇ ਪ੍ਰਕਾਸ਼ਤ ਹੋਈ, ਇਸ ਲਈ ਉਹ ਹਰ ਪੱਖੋਂ, ਹਰ ਸ਼ੈਅ, ਹਰ ਸਮਾਜ, ਹਰ ਵਿਚਾਰ, ਨਾਲੋਂ ਵੱਖਰੀ ਹੈਧਿਆਨ ਰਹੇ ਕਿ ਨਿਆਰੇਪਨ ਦਾ ਦ੍ਰਿਸ਼ਟੀਕੋਣ ਸੁੰਦਰ ਹੈ  ਜਦਕਿ ਖੁਸ਼ਕ ਵੱਖਰੇਵੇਂ ਵਿਚ ਕਰੂਪਤਾ ਦ੍ਰਿਸ਼ਟਮਾਣ ਹੁੰਦੀ ਹੈਜੇ ਕਰ ਕਾਲ (ਸਮੇਂ) ਵਿਚ ਨਿਰੰਤਰਤਾ ਹੈ ਤਾਂ ਇਸ ਨਿਰੰਤਰਤਾ ਵਿਚਲੇ ਘਟਨਾ ਕ੍ਰਮ ਇਕ ਦੂਜੇ ਨਾਲ ਡੁੰਗੇ ਤੌਰ ਤੇ ਸਬੰਧਤ ਹਨਜੋ ਮਾਨਸਿਕਤਾ ਐਸਾ ਨਹੀਂ ਸੀ ਸਮਝ ਸਕਦੀ, ਉਹ ਗੁਰੂ ਨਾਨਕ ਜੀ ਅਨੁਸਾਰ, ਅੰਨੀ ਜਾਂ ਕਾਂਣੀ ਸੀ

ਇਕ ਛੋਟੀ ਜਿਹੀ ਮਿਸਾਲ ਵਿਚਾਰਦੇ ਹਾਂ ਸਿੱਖੀ ਦੇ ਪ੍ਰਕਾਸ਼ ਦੁਆਰਾ ਅਨੁਭਵ ਹੁੰਦਾ ਪਰਮਾਤਮਾ 'ਇਕ' ਹੈ ਅਤੇ ਇਸਲਾਮ ਦੇ ਪ੍ਰਗਟ ਹੋਣ ਤੋਂ ਸਦਿਆਂ ਪਹਿਲਾਂ ਯਹੂਦੀ ਵਿਚਾਰਧਾਰਾ ਵਿਚ ਵੀ ਪਰਮਾਤਮਾ 'ਇਕ' ਹੈਯਹੂਦੀ ਦਰਸ਼ਨ ਵਿਚ ਪਰਮਾਤਮਾ ਨੂੰ 'ਦਵੈਤ' ਜਾਂ 'ਤ੍ਰਿਮੂਰਤ' ਦੇ ਰੂਪ ਵਿਚ ਦਰਸਾਉਣਾ ਅਧਰਮ ਮੰਨਿਆ ਗਿਆਇਸ ਉਪਰੰਤ ਇਸਲਾਮ ਅੰਦਰ ਵੀ ਪਰਮਾਤਮਾ ਨੂੰ 'ਇਕ' ਕਿਹਾ ਗਿਆ ਇਨ੍ਹਾਂ ਦੋਹਾਂ ਵਿਚਾਰਧਾਰਾਵਾਂ ਦੇ ਸਦੀਆਂ ਬਾਦ ਗੁਰੂ ਨਾਨਕ ਜੀ ਨੇ ਵੀ ਸਿੱਖੀ ਦੇ ਪ੍ਰਕਾਸ਼ ਦੁਆਰਾ ਪਰਮਾਤਮਾ ਨੂੰ 'ਇਕ' ਕਰਕੇ ਦਰਸਾਇਆਕੀ ਇਹ ਸਾਂਝ ਨਕਲ ਹੈ ? ਕਦਾਚਿੱਤ ਨਹੀਂ! ਇਹ ਤਾਂ ਉਸ ਸੱਚ ਦੀ ਗਲ ਹੈ ਜੋ ਕਿ ਤਿੰਨਾਂ ਦ੍ਰਿਸ਼ਟੀਕੋਣਾਂ ਵਿਚ ਇਕੋ ਜਿਹਾ ਹੈ, ਅਤੇ ਜਿਸਦੀ ਵਿਚਾਰ, ਆਪਣੇ ਵਿਸਤਾਰ (ਸਿੱਖੀ ਦੇ ਪ੍ਰਕਾਸ਼) ਵਿਚ, ਨਿਆਰਾ ਸ਼ਿਖਰ ਪ੍ਰਾਪਤ ਕਰਦੀ ਹੈ

ਯਹੂਦੀਆਂ ਵਿਚ ਪਰਮਾਤਮਾ ਲਈ 'ਜਿਹੋਵਾ' ਜਾਂ 'ਯਾਵਹ' ਦੇ ਨਾਮ ਵਰਤੇ ਜਾਂਦੇ ਹਨਪਰ ਪਰੰਪਰਾਗਤ ਤੌਰ ਤੇ ਉਹ ਪਰਮਾਤਮਾ ਨੂੰ 'ਹਾਸ਼ਮ' ਕਰਕੇ ਉੱਚਾਰਦੇ ਹਨ ਜਿਸ ਦਾ ਅਰਥ ਹੈ 'ਨਾਮ' ਗੁਰਬਾਣੀ ਵਿਚ ਵੀ ਗੁਰੂ ਨਾਨਕ ਜੀ ਨੇ ਕਈਂ ਥਾਂ ਪਰਮਾਤਮਾ ਨੂੰ  'ਨਾਮ' ਕਰਕੇ ਸੰਬੋਧਤ ਕੀਤਾ ਹੈਕੀ ਇਹ ਸਾਂਝ ਯਹੂਦੀਆਂ ਦੀ ਨਕਲ ਹੈ ? ਕਦਾਚਿੱਤ ਨਹੀਂ! ਇਹ ਤਾਂ ਇਕ ਸੱਚ ਬਾਰੇ ਸੱਚੇ ਅਨੁਭਵ ਦੀ ਉਹ ਸਮਝ ਹੈ, ਜੋ ਸਿੱਖੀ ਦੇ ਪ੍ਰਕਾਸ਼ ਵਿਚ, ਆਪਣੇ ਨਿਆਰੇ ਵਿਸਤਾਰ ਤਕ ਜਾ ਪੁੱਜਦੀ ਹੈ ਭਾਵ ਨਿਆਰਾ ਹੋਣ ਵਿਚ ਮਨੁੱਖੀ ਸਾਂਝ ਟੁੱਟਦੀ ਨਹੀਂ ਬਲਕਿ ਸੱਚੇ ਅਨੁਭਵਾਂ ਨੂੰ ਆਪਣੇ ਅੰਦਰ ਸਵੀਕਾਰਦੇ-ਸਮੇਟਦੇ ਇਕ ਨਿਆਰੇ ਸ਼ਿਖਰ ਨੂੰ ਪ੍ਰਾਪਤ ਕਰਦੀ ਹੈਸਿੱਖੀ ਦੇ ਪ੍ਰਕਾਸ਼ ਵਿਚ ਇਹ ਗਲ ਸਾਫ਼ ਨਜ਼ਰ ਆਉਂਦੀ ਹੈ, ਕਿ ਖੂਸ਼ਕ ਵੱਖਰੇਵੇਂਆਂ ਵਿਚ ਨਫ਼ਰਤ ਪ੍ਰਾਪਤ ਹੁੰਦੀ ਹੈ ਧਰਮ ਨਹੀਂ! ਇਸ ਲਈ ਸਿੱਖੀ ਦੇ ਨਿਆਰੇ ਪ੍ਰਕਾਸ਼ ਬਾਰੇ ਆਪਣੇ ਸੀਮਤ ਅਤੇ ਅਧੂਰੇ ਗਿਆਨ ਨੂੰ ਪੁਰਾ ਸਮਝਣ ਵਿਚ ਸਮਝਦਾਰੀ ਨਹੀਂ

ਹਰਦੇਵ ਸਿੰਘ,ਜੰਮੂ-੧੩.੦੪.੨੦੧੬



Sunday, 10 April 2016

                 ਧੂੰਦਾ ਪ੍ਰਕਰਣ ਬਾਰੇ ਟਿੱਪਣੀ

                ਹਰਦੇਵ ਸਿੰਘ, ਜੰਮੂ

ਸਹਿਜਤਾ ਨਾਲ ਭਰਭੂਰ ਗੁਰੂ ਦੇ ਦੁਆਰ ਤੇ ਅਰਾਜਕਤਾ (Disorder)ਦਾ ਪ੍ਰਗਟਾਵਾ ਉੱਚਿਤ ਨਹੀਂ ਕਹਿਆ ਜਾ ਸਕਦਾ, ਭਾਵੇਂ ਉਹ ਸ਼ੋਰਗੁਲ ਦੇ ਰੂਪ ਵਿਚ ਹੋਵੇ ਜਾਂ ਕਿਸੇ ਸ਼ਬਦ ਦੇ ਉੱਚਾਰਣ ਦੇ ਰੂਪ ਵਿਚ! ਅਜਿਹੀ ਅਰਾਜਕਤਾ ਦੇ ਵੀ ਕਈਂ ਰੂਪ ਹਨ। ਮਸਲਨ ਇਕ ਉਹ ਜਿਹੜਾ ਕਿ ਅਮਰੀਕਾ ਦੇ ਇਕ ਗੁਰਦੁਆਰੇ ਵਿਚ ਧੂੰਦਾ ਜੀ ਦੇ ਪ੍ਰਕਰਣ ਵਿਚ ਵੇਖਣ ਨੂੰ ਮਿਲਿਆ। ਇੰਝ ਦੀ ਹੀ ਅਰਾਜਕਤਾ ਦਾ ਪ੍ਰਗਟਾਵਾ ਇਕ ਵਾਰ ਉਸ ਵੇਲੇ ਵੀ ਵੇਖਣ ਨੂੰ ਮਿਲਿਆ ਸੀ ਜਿਸ ਵੇਲੇ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਵਿਦੇਸ਼ ਦੇ ਹੀ ਇਕ ਗੁਰਦੁਆਰੇ ਦੀ ਸਟੇਜ ਤੋਂ ਬੋਲਣ ਲਈ ਖੜੇ ਹੋਏ। ਅਸੀਂ ਅਜਿਹੀ ਅਰਾਜਕਤਾ ਨਾਲ ਕਿਉਂ ਭਰ ਗਏ ਹਾਂ ? ਸ਼ਾਯਦ ਇਸ ਲਈ ਕਿ ਅਜੇ ਅਸੀਂ ਇਸ ਦੇ ਸਿੱਟੇਆਂ ਤੋਂ ਅਣਜਾਣ ਹਾਂ !


ਜਗਤ ਦੀ ਉੱਤਪਤੀ ਵਿਚ ਦਵੰਧ ਸੀ ਅਤੇ ਸੱਭਿਯਤਾ ਦੇ ਆਰੰਭ ਵਿਚ ਰਹਿਤ! ਮਨੁੱਖੀ ਸੋਚ ਦੀ ਅਜ਼ਾਦੀ ਨੇ ਸੱਭਿਯਤਾ ਨੂੰ ਵਿਕਾਸ ਪ੍ਰਧਾਨ ਕੀਤਾ। ਪਰੰਤੂ ਇਸ ਵਿਕਾਸ ਵਿਚੋਂ ਰਹਿਤ ਦੇ ਨਿਕਲ ਜਾਣ ਤੇ ਅਜਿਹੀ ਅਰਾਜਕਤਾ ਬਚੇਗੀ ਜਿਸ ਵਿਚ ਸਾਡੀ ਸੋਚ ਦੇ ਨਿਯਮ ਗੁਰੂ ਦੀ ਸੋਚ ਦੇ ਅਧੀਨ ਨਹੀਂ ਹੋਣਗੇ। ਹੁਣ ਨਾ ਪ੍ਰਚਾਰ ਨਿਯਮਬੱਧ ਹੈ ਅਤੇ ਨਾ ਹੀ ਉਸ ਨੂੰ ਰੋਕਣ ਵਾਲੇ। ਦੋਹਾਂ ਨੂੰ ਆਪਣੇ ਤੌਰ-ਤਰੀਕੇਆਂ ਬਾਰੇ ਪੁਨਰਵਿਚਾਰ ਕਰਨਾ ਚਾਹੀਦਾ ਹੈ, ਨਹੀਂ ਤਾਂ ਇਹ ਮਿਲ ਕੇ ਆਪਣੇ ਇਤਹਾਸਕ ਅਤੀਤ ਲਈ ਅਜਿਹੀ ਕਬਰ ਖੌਦਣਗੇ ਜਿਸ ਵਿਚ ਕੋਮ ਦੇ 'ਏਕੇ' ਅਤੇ ਉਸਦੇ ਭਵਿੱਖ ਦੇ ਦਫ਼ਨ ਹੋਣ ਦੀ ਪ੍ਰਬਲ ਸੰਭਾਵਨਾ ਹੋਵੇਗੀ।


ਹਰਦੇਵ ਸਿੰਘ, ਜੰਮੂ-੧੦.੦੪.੨੦੧੬

Monday, 7 March 2016



ਸਮਰਥ ਗੁਰੂ ਕੋਣ ਹੈ?
ਹਰਦੇਵ ਸਿੰਘ, ਜੰਮੂ



ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜਾ੍ਹਰਾਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੁਝਨਹਾਰਾ (੧੩੫੦)


ਪ੍ਰੋ. ਸਾਹਿਬ ਸਿੰਘ ਜੀ ਨੇ ਇਸ ਪੰਗਤੀ ਦੇ ਅਰਥ ਇਸ ਪ੍ਰਕਾਰ ਕੀਤੇ ਹਨ:-

ਕੋਈ ਵਿਰਲਾ ਗਿਆਨਵਾਨ (ਪ੍ਰਭੂ ਦੀ ਆਰਤੀ ਦਾ ਭੇਤ) ਸਮਝਦਾ ਹੈ (ਜਿਸ ਨੇ ਸਮਝਿਆ ਹੈ ਉਸ ਨੇ) ਗਿਆਨ ਨੂੰ ਤੇਲ ਬਣਾਇਆ ਹੈ, ਨਾਮ ਨੂੰ ਵੱਟੀ ਤੇ ਸਰੀਰ ਵਿਚ (ਨਾਮ ਦੇ) ਚਾਨਣ ਨੂੰ ਹੀ ਦੀਵਾ ਬਣਾਇਆ ਹੈ ਇਹ ਦੀਵਾ ਉਸ ਨੇ ਜਗਤ ਦੇ ਮਾਲਕ ਪ੍ਰਭੂ ਦੀ ਜੋਤ (ਵਿਚ ਜੁੜ ਕੇ) ਜਗਾਇਆ ਹੈ


ਸਿਰਲੇਖ ਵਿਚਲੇ ਪ੍ਰਸ਼ਨ ਨੂੰ ਵਿਚਾਰਣ ਲਈ ਉਪਰੋਕਤ ਪੰਗਤਿਆਂ ਵਿਚਲੇ ਸੂਤਰ ਮਹੱਤਵ ਪੁਰਣ ਹਨ
ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਫ਼ੁਰਮਾਨ ਨੂੰ ਵਿਚਾਰਦੇ ਹਾਂ ਤਾਂ ਉਸ ਵਿਚਲੇ ਤਿੰਨ ਨੁੱਕਤੇ ਦ੍ਰਿਸ਼ਟਮਾਨ ਹੁੰਦੇ ਹਨ:-


(
) ਤੱਤ ਭਾਵ; ਗਿਆਨ ਤੇਲ ਹੈ
(
) ਨਾਮ ਬੱਤੀ ਹੈ
(
) ਸਰੀਰ ਦੀਵਾ ਹੈ


ਦੀਵਾ ਤਿੰਨ ਵਸਤਾਂ ਦਾ ਬਣਦਾ ਹੈ ਭਾਵ; ‘ਤੇਲ’, ‘ਬੱਤੀ’ ਅਤੇਦੀਵਾ’ ਦੀਵੇ ਦੀਆਂ ਦੋ ਅਵਸਥਾਵਾਂ ਹੁੰਦੀਆਂ ਹਨ ਭਾਵ; ਜਲਦਾ ਦੀਵਾ ਅਤੇ ਨਾ ਜਲਦਾ ਹੋਇਆ ਦੀਵਾ

ਨਾ ਜਲਦਾ ਖਾਲੀ ਦੀਵਾ ਭਾਵ; ਬਿਨ੍ਹਾਂ ਤੇਲ ਅਤੇ ਬੱਤੀ ਦੇ, ਜਿਵੇਂ ਕਿ ਦੀਵੇ ਦੀ ਬਾਡੀ! ਜਾਂ ਨਾ ਜਲਦਾ ਦੀਵਾ ਉਹ ਵੀ ਹੁੰਦਾ ਹੈ ਜਿਸ ਦੀ ਬਾਡੀ ਵਿਚ ਤੇਲ ਵੀ ਹੋਵੇ ਅਤੇ ਬੱਤੀ ਵੀ ਪਰ ਉਹ ਜਲ ਨਾ ਰਿਹਾ ਹੋਵੇ


ਉਪਰੋਕਤ ਹਵਾਲੇ ਵਿਚ ਉਸ ਦੀਵੇ ਦਾ ਜ਼ਿਕਰ ਹੈ ਜਿਸ ਵਿਚ ਗਿਆਨ ਰੂਪੀ ਤੇਲ ਵੀ ਹੈ, ਉਸ ਵਿਚ ਗੁਰੂ ਵਲੋਂ ਦਿੱਤੇ ਨਾਮ ਦੀ ਬੱਤੀ ਵੀ ਹੈ ਅਤੇ ਜੋ ਪਰਮਾਤਮਾ ਦੀ ਰੋਸ਼ਨੀ ਨਾਲ ਜਾਗ੍ਰਤ ਹੋ ਸਕਦਾ ਹੈਤੇਲ ਨਾਲ ਭਰੇ ਦੀਵੇ ਵਿਚ ਪਾਈ ਗਈ ਬੱਤੀ ਨੂੰ ਜਾਗਾਉਣ ਲਈ ਅੱਗ ਦੇ ਲਸ਼ਕਾਰੇ ਦੀ ਲੋੜ ਹੁੰਦੀ ਹੈਇਸ ਅਨੁਸਾਰ ਉਪਰੋਕਤ ਪੰਗਤੀ ਦਾ ਅਰਥ ਭਾਵ ਇਹ ਬਣਦਾ ਹੈ ਕਿ ਬੂਝਣ ਵਾਲੇ ਮਨੁੱਖ ਨੇ ਪਰਮਾਤਮਾ ਦੀ ਆਰਤੀ (ਸਿਮਰਣ) ਲਈ 'ਗਿਆਨ' ਨੂੰ ਤੇਲ ਅਤੇ 'ਨਾਮ' ਨੂੰ ਬੱਤੀ ਬਣਾ ਆਪਣੇ ਸਰੀਰ (ਖਾਲੀ ਦੀਵੇ) ਵਿਚ ਪਾਇਆ ਹੈ ਅਤੇ ਫਿਰ ਅਜਿਹਾ ਦੀਵਾ ਜਗਦੀਸ਼ (ਪਰਮਾਤਮਾ) ਦੀ ਰੋਸ਼ਨੀ ਦੇ ਲਸ਼ਕਾਰੇ ਨਾਲ ਜਾਗ੍ਰਤ ਹੁੰਦਾ ਹੈ
 
ਖਾਲੀ ਦੀਵੇ ( ਮਨੁੱਖੀ ਕਾਇਆ) ਨੂੰ 'ਗਿਆਨ' ਅਤੇ 'ਨਾਮ' ਗੁਰੂ ਵਲੋਂ ਪ੍ਰਾਪਤ ਹੁੰਦਾ ਹੈ ਅਤੇ ਅਜਿਹਾ ਦੀਵਾ ਪਰਮਾਤਮਾ ਦੀ ਜੋਤ (ਲਸ਼ਕਾਰੇ ਰੂਪ ਬਖ਼ਸ਼ੀਸ਼) ਨਾਲ ਜਲਦਾ ਹੈ

ਇਸ ਥਾਂ ਪ੍ਰਸ਼ਨ ਉੱਠਦਾ ਹੈ ਕਿ 'ਗਿਆਨ' ਕੀ ਹੈ ਅਤੇ 'ਨਾਮ' ਕੀ ਹੈ ਅਤੇ ਕੀ ਇਨ੍ਹਾਂ ਵਿਚੋਂ ਕੋਈ ਸਮਰਥ ਗੁਰੂ ਹੈ ? ਜੇ ਕਰ ਗਿਆਨ ਗੁਰੂ ਹੈ ਤਾਂ ਨਾਮ ਕੀ ਹੈ ? ਜੇ ਕਰ ਨਾਮ ਗੁਰੂ ਹੈ ਤਾਂ ਗਿਆਨ ਕੀ ਹੈ ? ਤੇਲ ਅਤੇ ਬੱਤੀ ਦੇ ਦ੍ਰਿਸ਼ਟਾਂਤ ਵਿਚ ਗਿਆਨ ਤੇਲ ਹੈ ਅਤੇ ਨਾਮ ਬੱਤੀ ਹੈਇਸ ਦਾ ਅਰਥ ਇਹ ਹੋਇਆ ਕਿ ਇਹ ਦੋਵੇਂ ਵਸਤਾਂ ਸਬੰਧਤ ਤਾਂ ਹਨ ਪਰ ਵੱਖਰੀਆਂ ਹਨ ਇਹ ਇਕ ਨਹੀਂ ਦੋ ਹਨ ਇਕਤੇਲ’ ਹੈ ਇਕਬੱਤੀ’

ਜੇ ਕਰ 'ਗਿਆਨ' ਗੁਰੂ ਹੈ ਤਾਂ ਉਹ ਬੱਤੀ (ਨਾਮ) ਬਿਨ੍ਹਾਂ ਸਮਰਥ ਕਿਉਂ ਨਹੀ ? ਅਤੇ ਜੇ ਕਰ 'ਨਾਮ' ਗੁਰੂ ਹੈ ਤਾਂ ਉਹ ਤੇਲ (ਗਿਆਨ) ਬਿਨ੍ਹਾਂ ਸਮਰਥ ਕਿਉਂ ਨਹੀਂ ? ਵਾਸਤਵ ਵਿਚ ਇਹ ਦੋਵੇਂ (ਗਿਆਨ ਅਤੇ ਨਾਮ) ਗੁਰੂ ਨਹੀਂ ਹਨ ਕਿਉਂਕਿ ਇਹ ਦੋਵੇਂ, ਇੱਕਲੇ ਤੋਰ, ਤੇ ਸਮਰਥ ਨਹੀਂ ਹਨ ਬਲਕਿ ਇਹ ਦੋਵੇਂ ਸਮਰਥ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹਨਇਸ ਲਈ ਸਿੱਖਾਂ ਦੇ ਸਮਰਥ ਗੁਰੂ ਦਸ ਗੁਰੂ ਸਾਹਿਬਾਨ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਨ੍ਹਾਂ ਦੀ ਕ੍ਰਿਪਾ ਨਾਲ ਪਰਮਾਤਮਾ ਦਾ ਉਹ ਲਸ਼ਕਾਰਾ (ਪ੍ਰਸਾਦਿ) ਪ੍ਰਾਪਤ ਹੁੰਦਾ ਹੈ ਜਿਸ ਨਾਲ ਜੀਵਨ ਘਟ ਅੰਦਰ ਜੋਤ ਜਾਗ੍ਰਤ ਹੁੰਦੀ ਹੈ


ਹਰਦੇਵ ਸਿੰਘ, ਜੰਮੂ-੦੭.੦੩.੨੦੧੬