Wednesday, 4 May 2016



ਸਮਰਥ ਗੁਰੂ ਕੋਣ ਹੈ?
ਹਰਦੇਵ ਸਿੰਘ, ਜੰਮੂ


ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜਾ੍ਹਰਾਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੁਝਨਹਾਰਾ (੧੩੫੦)

ਪ੍ਰੋ. ਸਾਹਿਬ ਸਿੰਘ ਜੀ ਨੇ ਇਸ ਪੰਗਤੀ ਦੇ ਅਰਥ ਇਸ ਪ੍ਰਕਾਰ ਕੀਤੇ ਹਨ:-
ਕੋਈ ਵਿਰਲਾ ਗਿਆਨਵਾਨ (ਪ੍ਰਭੂ ਦੀ ਆਰਤੀ ਦਾ ਭੇਤ) ਸਮਝਦਾ ਹੈ (ਜਿਸ ਨੇ ਸਮਝਿਆ ਹੈ ਉਸ ਨੇ) ਗਿਆਨ ਨੂੰ ਤੇਲ ਬਣਾਇਆ ਹੈ, ਨਾਮ ਨੂੰ ਵੱਟੀ ਤੇ ਸਰੀਰ ਵਿਚ (ਨਾਮ ਦੇ) ਚਾਨਣ ਨੂੰ ਹੀ ਦੀਵਾ ਬਣਾਇਆ ਹੈ ਇਹ ਦੀਵਾ ਉਸ ਨੇ ਜਗਤ ਦੇ ਮਾਲਕ ਪ੍ਰਭੂ ਦੀ ਜੋਤ (ਵਿਚ ਜੁੜ ਕੇ) ਜਗਾਇਆ ਹੈ

ਸਿਰਲੇਖ ਵਿਚਲੇ ਪ੍ਰਸ਼ਨ ਨੂੰ ਵਿਚਾਰਣ ਲਈ ਉਪਰੋਕਤ ਪੰਗਤਿਆਂ ਵਿਚਲੇ ਸੂਤਰ ਮਹੱਤਵ ਪੁਰਣ ਹਨ
ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਫ਼ੁਰਮਾਨ ਨੂੰ ਵਿਚਾਰਦੇ ਹਾਂ ਤਾਂ ਉਸ ਵਿਚਲੇ ਤਿੰਨ ਨੁੱਕਤੇ ਦ੍ਰਿਸ਼ਟਮਾਨ ਹੁੰਦੇ ਹਨ:-

(
) ਤੱਤ ਭਾਵ; ਗਿਆਨ ਤੇਲ ਹੈ
(
) ਨਾਮ ਬੱਤੀ ਹੈ
(
) ਸਰੀਰ ਦੀਵਾ ਹੈ

ਦੀਵਾ ਤਿੰਨ ਵਸਤਾਂ ਦਾ ਬਣਦਾ ਹੈ ਭਾਵ; ‘ਤੇਲ’, ‘ਬੱਤੀ’ ਅਤੇਦੀਵਾ’ ਦੀਵੇ ਦੀਆਂ ਦੋ ਅਵਸਥਾਵਾਂ ਹੁੰਦੀਆਂ ਹਨ ਭਾਵ; ਜਲਦਾ ਦੀਵਾ ਅਤੇ ਨਾ ਜਲਦਾ ਹੋਇਆ ਦੀਵਾ
ਨਾ ਜਲਦਾ ਖਾਲੀ ਦੀਵਾ ਭਾਵ; ਬਿਨ੍ਹਾਂ ਤੇਲ ਅਤੇ ਬੱਤੀ ਦੇ, ਜਿਵੇਂ ਕਿ ਦੀਵੇ ਦੀ ਬਾਡੀ! ਜਾਂ ਨਾ ਜਲਦਾ ਦੀਵਾ ਉਹ ਵੀ ਹੁੰਦਾ ਹੈ ਜਿਸ ਦੀ ਬਾਡੀ ਵਿਚ ਤੇਲ ਵੀ ਹੋਵੇ ਅਤੇ ਬੱਤੀ ਵੀ ਪਰ ਉਹ ਜਲ ਨਾ ਰਿਹਾ ਹੋਵੇ

ਉਪਰੋਕਤ ਹਵਾਲੇ ਵਿਚ ਉਸ ਦੀਵੇ ਦਾ ਜ਼ਿਕਰ ਹੈ ਜਿਸ ਵਿਚ ਗਿਆਨ ਰੂਪੀ ਤੇਲ ਵੀ ਹੈ, ਉਸ ਵਿਚ ਗੁਰੂ ਵਲੋਂ ਦਿੱਤੇ ਨਾਮ ਦੀ ਬੱਤੀ ਵੀ ਹੈ ਅਤੇ ਜੋ ਪਰਮਾਤਮਾ ਦੀ ਰੋਸ਼ਨੀ ਨਾਲ ਜਾਗ੍ਰਤ ਹੋ ਸਕਦਾ ਹੈਤੇਲ ਨਾਲ ਭਰੇ ਦੀਵੇ ਵਿਚ ਪਾਈ ਗਈ ਬੱਤੀ ਨੂੰ ਜਾਗਾਉਣ ਲਈ ਅੱਗ ਦੇ ਲਸ਼ਕਾਰੇ ਦੀ ਲੋੜ ਹੁੰਦੀ ਹੈਇਸ ਅਨੁਸਾਰ ਉਪਰੋਕਤ ਪੰਗਤੀ ਦਾ ਅਰਥ ਭਾਵ ਇਹ ਬਣਦਾ ਹੈ ਕਿ ਬੂਝਣ ਵਾਲੇ ਮਨੁੱਖ ਨੇ ਪਰਮਾਤਮਾ ਦੀ ਆਰਤੀ (ਸਿਮਰਣ) ਲਈ 'ਗਿਆਨ' ਨੂੰ ਤੇਲ ਅਤੇ 'ਨਾਮ' ਨੂੰ ਬੱਤੀ ਬਣਾ ਆਪਣੇ ਸਰੀਰ (ਖਾਲੀ ਦੀਵੇ) ਵਿਚ ਪਾਇਆ ਹੈ ਅਤੇ ਫਿਰ ਅਜਿਹਾ ਦੀਵਾ ਜਗਦੀਸ਼ (ਪਰਮਾਤਮਾ) ਦੀ ਰੋਸ਼ਨੀ ਦੇ ਲਸ਼ਕਾਰੇ ਨਾਲ ਜਾਗ੍ਰਤ ਹੁੰਦਾ ਹੈ
 
ਖਾਲੀ ਦੀਵੇ ( ਮਨੁੱਖੀ ਕਾਇਆ) ਨੂੰ 'ਗਿਆਨ' ਅਤੇ 'ਨਾਮ' ਗੁਰੂ ਵਲੋਂ ਪ੍ਰਾਪਤ ਹੁੰਦਾ ਹੈ ਅਤੇ ਅਜਿਹਾ ਦੀਵਾ ਪਰਮਾਤਮਾ ਦੀ ਜੋਤ (ਲਸ਼ਕਾਰੇ ਰੂਪ ਬਖ਼ਸ਼ੀਸ਼) ਨਾਲ ਜਲਦਾ ਹੈ

ਇਸ ਥਾਂ ਪ੍ਰਸ਼ਨ ਉੱਠਦਾ ਹੈ ਕਿ 'ਗਿਆਨ' ਕੀ ਹੈ ਅਤੇ 'ਨਾਮ' ਕੀ ਹੈ ਅਤੇ ਕੀ ਇਨ੍ਹਾਂ ਵਿਚੋਂ ਕੋਈ ਸਮਰਥ ਗੁਰੂ ਹੈ ? ਜੇ ਕਰ ਗਿਆਨ ਗੁਰੂ ਹੈ ਤਾਂ ਨਾਮ ਕੀ ਹੈ ? ਜੇ ਕਰ ਨਾਮ ਗੁਰੂ ਹੈ ਤਾਂ ਗਿਆਨ ਕੀ ਹੈ ? ਤੇਲ ਅਤੇ ਬੱਤੀ ਦੇ ਦ੍ਰਿਸ਼ਟਾਂਤ ਵਿਚ ਗਿਆਨ ਤੇਲ ਹੈ ਅਤੇ ਨਾਮ ਬੱਤੀ ਹੈਇਸ ਦਾ ਅਰਥ ਇਹ ਹੋਇਆ ਕਿ ਇਹ ਦੋਵੇਂ ਵਸਤਾਂ ਸਬੰਧਤ ਤਾਂ ਹਨ ਪਰ ਵੱਖਰੀਆਂ ਹਨ ਇਹ ਇਕ ਨਹੀਂ ਦੋ ਹਨ ਇਕਤੇਲ’ ਹੈ ਇਕਬੱਤੀ’!

ਜੇ ਕਰ 'ਗਿਆਨ' ਗੁਰੂ ਹੈ ਤਾਂ ਉਹ ਬੱਤੀ (ਨਾਮ) ਬਿਨ੍ਹਾਂ ਸਮਰਥ ਕਿਉਂ ਨਹੀ ? ਅਤੇ ਜੇ ਕਰ 'ਨਾਮ' ਗੁਰੂ ਹੈ ਤਾਂ ਉਹ ਤੇਲ (ਗਿਆਨ) ਬਿਨ੍ਹਾਂ ਸਮਰਥ ਕਿਉਂ ਨਹੀਂ ? ਵਾਸਤਵ ਵਿਚ ਇਹ ਦੋਵੇਂ (ਗਿਆਨ ਅਤੇ ਨਾਮ) ਗੁਰੂ ਨਹੀਂ ਹਨ ਕਿਉਂਕਿ ਇਹ ਦੋਵੇਂ, ਇੱਕਲੇ ਤੋਰ, ਤੇ ਸਮਰਥ ਨਹੀਂ ਹਨ ਬਲਕਿ ਇਹ ਦੋਵੇਂ ਸਮਰਥ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹਨਇਸ ਲਈ ਸਿੱਖਾਂ ਦੇ ਸਮਰਥ ਗੁਰੂ ਦਸ ਗੁਰੂ ਸਾਹਿਬਾਨ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਨ੍ਹਾਂ ਦੀ ਕ੍ਰਿਪਾ ਨਾਲ ਪਰਮਾਤਮਾ ਦਾ ਉਹ ਲਸ਼ਕਾਰਾ (ਪ੍ਰਸਾਦਿ) ਪ੍ਰਾਪਤ ਹੁੰਦਾ ਹੈ ਜਿਸ ਨਾਲ ਜੀਵਨ ਘਟ ਅੰਦਰ ਜੋਤ ਜਾਗ੍ਰਤ ਹੁੰਦੀ ਹੈ

ਹਰਦੇਵ ਸਿੰਘ, ਜੰਮੂ-੦੭.੦੩.੨੦੧੬

Sunday, 1 May 2016



ਪ੍ਰੋ.ਦਰਸ਼ਨ ਸਿੰਘ ਜੀ ਵੱਲ ਚਿੱਠੀ

ਸ਼੍ਰੀ ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਪ੍ਰੋ. ਦਰਸ਼ਨ ਸਿੰਘ ਜੀ
 
੨੮ ਅਪ੍ਰੇਲ ੨੦੧੬ ਨੂੰ 'ਖ਼ਾਲਸਾ ਨਿਯੂਜ਼' ਪੁਰ ਛੱਪੇ ਆਪਣੇ ਲੇਖ ਵਿਚ ਇਕ ਥਾਂ ਆਪ ਜੀ ਨੇ ਲਿਖਿਆ ਹੈ:-

"ਆਖਰ ੧੯੨੫ ਵਿਚ ਬਕਾਇਦਾ ਜੱਖੇਬੰਦ ਹੋਈ ਆਰ.ਐਸ ਐਸ ਅਤੇ ੧੯੨੫ ਵਿੱਚ ਹੀ ਗੁਰਦੁਆਰਾ ਐਕਟ ਦੇ ਸੰਗਲਾਂ ਨਾਲ ਜਕੜ ਕੇ ਸ਼੍ਰੋਮਣੀ ਕਮੇਟੀ ਦੇ ਮੋਢੇ 'ਤੇ ਧਰਕੇ ੧੯੩੨ ਤੋਂ ੧੯੪੫ ਦੇ ਲੰਬੇ ਸੰਘਰਸ਼ ਵਿਚੋਂ ਸਮਝੋਤੇ ਦੀ ਆੜ ਵਿੱਚ ਬਣੀ ਰਹਿਤ ਮਰੀਆਦਾ ਵਿੱਚ ਛੁਪਾ ਕੇ ਸਿੱਖੀ ਦਾ ਘਾਣ ਕਰਨ ਲਈ, ਸਿੱਖੀ ਦੀ ਜਿੰਦ ਜਾਣ ਅੰਮ੍ਰਿਤ, ਅਰਦਾਸ ਅਤੇ ਨਿਤਨੇਮ ਵਿੱਚ ਇਸ ਗ੍ਰੰਥ ਨੂੰ ਵਾੜ ਦਿੱਤਾ ਗਿਆ"

ਸਾਬਕਾ ਜੱਥੇਦਾਰ ਜੀ, 1925 ਤੋਂ ਪਹਿਲਾਂ 1898 ਵਿਚ ਛੱਪੀ 'ਗੁਰਮਤ ਸੁਧਾਕਰ' ਵਿਚ ਭਾਈ ਕਾ੍ਹਨ ਸਿੰਘ ਨਾਭਾ ਜੀ ਨੇ ਖੰਡੇ ਦੇ ਅੰਮ੍ਰਿਤ ਦੀ ਰੀਤ ਦੱਸਦੇ ਉਹੀ ਬਾਣੀਆਂ ਦਰਜ ਕੀਤੀਆਂ ਸਨ ਜੋ ਕਿ 1945 ਵਿਚ ਛੱਪੀ ਸਿੱਖ ਰਹਿਤ ਮਰਿਆਦਾ ਵਿਚ ਆਈਆਂ ਅਤੇ
'ਗੁਰਮਤ ਸੁਧਾਕਰ' ਵਿਚ  ਅਰਦਾਸ ਦਾ ਅਰੰਭਕ ਸਰੂਪ ਵੀ 'ਪ੍ਰਿਥਮ ਭਗੌਤੀ' ਵਾਲਾ ਹੀ ਸੀਭਾਈ ਕਾ੍ਹਨ ਸਿੰਘ ਜੀ ਨਾਭਾ ਦੀ ਇਹ ਲਿਖਤ ਤਾਂ ਆਰ. ਐਸ . ਐਸ ਅਤੇ ਗੁਰਦੁਆਰਾ ਐਕਟ ਦੇ ਜਨਮ ਤੋਂ ਦਹਾਕਿਆਂ ਪਹਿਲਾਂ ਦੀ ਹੈਕੀ ਭਾਈ ਕਾ੍ਹਨ ਸਿੰਘ ਜੀ ਨਾਭਾ ਵੀ ਆਰ. ਐਸ .ਐਸ ਦਾ ਅਜੇਂਟ ਸਨ ?

ਪ੍ਰੋ. ਜੀ, ਅੱਜ ਦੇ ਵਿਦਵਾਨ ਅਖਾਉਂਦੇ ਸੱਜਣਾਂ ਦੀ ਤੁਲਨਾ ਜੇ ਕਰ ਭਾਈ ਕਾ੍ਹਨ ਸਿੰਘ ਜੀ ਨਾਭਾ ਨਾਲ ਕੀਤੀ ਜਾਏ, ਤਾਂ ਉਹ ਦੂਰ-ਦੂਰ ਤਕ ਖੜੇ ਨਜ਼ਰ ਨਹੀਂ ਆਉਂਦੇਕੀ ਗਿਆਨੀ ਦਿੱਤ ਸਿੰਘ,ਪ੍ਰਫ਼ੇਸਰ ਗੁਰਮੁਖ ਸਿੰਘ, ਪ੍ਰੋ. ਸਾਹਿਬ ਸਿੰਘ,ਪ੍ਰਿ.ਤੇਜਾ ਸਿੰਘ, ਪ੍ਰਿ. ਸਤਬੀਰ ਸਿੰਘ ਜੀ ਆਦਿ ਵੀ ਆਰ.ਐਸ.ਐਸ ਦੇ ਅਜੇਂਟ ਸਨ ?
 
ਮੇਰੇ ਵਿਚਾਰ ਅਨੁਸਾਰ ਅਜਿਹੀਆਂ ਕੱਚਿਆਂ ਗਲਾਂ ਆਪ ਜੀ ਦੇ ਕਦਾਵਰ ਪਿੱਛੋਕੜ ਮੁਕਾਬਲ ਅਤਿ ਨੀਵੇਂ ਪੱਧਰ ਦੀਆਂ ਹਨਨੀਵੇਂ ਪੱਧਰ ਦੀਆਂ ਅਜਿਹੀਆਂ ਫ਼ੇਸਬੁੱਕੀ ਗਲਾਂ ਪੁਰ ਯਕੀਨ ਕਰਨ ਤੋਂ ਪਹਿਲਾਂ, ਆਪ ਜੀ ਨੂੰ ਉਨ੍ਹਾਂ ਦੀ ਸੱਚਾਈ ਜਾਂਚ ਲੇਣੀ ਚਾਹੀਦੀ ਹੈ, ਤਾਂ ਕਿ ਆਪ ਜੀ ਦੇ ਅਕਸ ਤੇ ਹੋਰ ਬੁਰਾ ਅਸਰ ਨਾ ਪੈ ਸਕੇਆਪ ਜੀ ਮੇਰੇ ਇਸ ਸੁਝਾਅ ਨਾਲ ਸਹਿਮਤ ਨਾ ਹੋਵੇਗੇ ਪਰ ਗੁਰੂ ਸਾਹਿਬ ਜੀ ਦੇ ਇਸ ਫ਼ੁਰਮਾਨ ਨੂੰ ਜ਼ਰੂਰ ਵਿਚਾਰੋ
 
ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ(ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੪੭੨)

ਇਹ ਤ੍ਰਾਸਦੀ ਹੀ ਹੈ ਕਿ ਜਿਹੜੇ ਸੱਜਣ ਕਦੇ ਸੰਗਤ ਵਿਚ ਬੈਠ ਆਪ ਜੀ ਨੂੰ ਸੁਣਦੇ ਸੀ ਅੱਜ ਉਹ "ਵਿਦਵਾਨ" ਬਣ ਆਪ ਜੀ ਨੂੰ ਝੂਠ ਤੇ ਏਤਬਾਰ ਕਰਨਾ ਸਿਖਾ ਰਹੇ ਹਨ! ਹਰਦੇਵ ਸਿੰਘ,ਜੰਮੂ-੦੧.੦੫.੨੦੧੬