Wednesday, 24 October 2012

ਗੁਰੂ ਗ੍ਰੰਥ ਅਤੇ ਗੁਰੂ ਸਾਹਿਬਾਨਾਂ ਦੀ ਪਦਵੀ ਬਾਰੇ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਦੇ ਵਿਚਾਰ
- ਹਰਦੇਵ ਸਿੰਘ, ਜੰਮੂ

ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਨਾਲ ਕੁੱਝ ਸਮਾਂ ਪਹਿਲਾਂ ਹੋਈ ਵਿਚਾਰ ਚਰਚਾ ਦੌਰਾਨ, ਮੈਂ ਵਿਸ਼ੇਸ਼ ਨੁੱਕਤਿਆਂ ਬਾਰੇ ਉਨ੍ਹਾਂ ਦੇ ਵਿਚਾਰ ਜਾਣਨ ਲਈ ‘ਦੋ’ ਉਚੇਚੇ ਸਵਾਲ ਪੁੱਛੇ ਸਨ, ਜਿਨ੍ਹਾਂ ਦੇ ਉਨ੍ਹਾਂ ਬੇਬਾਕੀ ਨਾਲ ਜਵਾਬ ਦਿੱਤੇ। ਇਹ ਸਵਾਲ ਮੈਂ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਧਿਰ ਜਾ ਸੱਜਣ ਦਾ ਨਾਮ ਲਏ ਪੁੱਛੇ ਸਨ, ਇਸ ਲਈ ਉਨ੍ਹਾਂ ਦੇ ਜਵਾਬ ਕਿਸੇ ਵਿਯੱਕਤੀ/ਵਿਯੱਕਤੀਆਂ ਵਿਸ਼ੇਸ਼ ਨੂੰ ਮੁਖਾਤਬ ਨਹੀਂ ਸਨ।

ਇਨ੍ਹਾਂ ਦੋ ਸਵਾਲਾਂ ਵਿਚੋਂ ਪਹਿਲਾ ਸਵਾਲ "ਅੱਜਕਲ ਕੁੱਝ ਸੱਜਣਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਗਲਤਿਆਂ ਹੋਂਣ ਦੀ ਗਲ ਜਨਤਕ ਕਰਨ ਬਾਰੇ " ਉਨ੍ਹਾਂ ਦੇ ਵਿਚਾਰ ਜਾਣਨ ਲਈ ਸੀ। ਤਾਂ ਕਾਲਾ ਅਫ਼ਗ਼ਾਨਾ ਜੀ ਨੇ ਤਿੱਖੀ ਪ੍ਰਤਿਕ੍ਰਿਆ ਕਰਦੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਐਸਾ ਕਰਨ ਵਾਲੇ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਜਾਂ ਫ਼ਿਰ ਉਹ ਸਿੱਖੀ ਦੇ ‘ਦੁਸ਼ਮਣ’ ਹਨ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਕੋਈ ਪੁਸਤਕ ਨਹੀਂ ਬਲਕਿ ‘ਲੀਵਿੰਗ ਗੁਰੂ’ ਹਨ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿਣਾ ਅਤੇ ਨਾਲ ਹੀ ਗੁਰੂ ਵਿਚ ਗਲਤਿਆਂ ਦੀ ਗਲ ਪ੍ਰਚਾਰਨਾ ਬਹੁਤ ਗਲਤ ਹੈ।

ਮੇਰਾ ਦੂਜਾ ਸਵਾਲ "ਗੁਰੂ ਸਾਹਿਬਾਨਾਂ ਦੀ ਗੁਰਤਾ ਤੇ ਸਿੱਖ ਦੇ ਨਿਸ਼ਚੇ ਨੂੰ ਹਟਾਉਂਣ ਅਤੇ ਗੁਰੂਆਂ ਨੂੰ ਗੁਰੂ ਨਾ ਕਹਿਣ ਬਾਰੇ ਪ੍ਰਚਾਰ " ਨੂੰ ਲੇ ਕੇ ਉਨ੍ਹਾਂ ਦੇ ਵਿਚਾਰ ਜਾਣਨ ਲਈ ਸੀ। ਤਾਂ ਉਨ੍ਹਾਂ ਇਸ ਪ੍ਰਵ੍ਰਿਤੀ ਦੀ ਵੀ ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਵਿਚਾਰ ਪ੍ਰਗਟ ਕੀਤਾ ਕਿ ਐਸਾ ਕਰਨ ਵਾਲੇ ਮਾਨੋ ‘ਬਦਬੂ’ ਭਰੀਆਂ ‘ਉਲਟਿਆਂ’ ਕਰਨ ਵਾਲਿਆਂ ਵਾਂਗ ਹਨ ਜਿਨ੍ਹਾਂ ਦੀ ਅਣਦੇਖੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਹ ਜਾਂਦੇ ਜੇ ਕਰ ਕੋਈ ਉਲਟੀ ਮਾਰਦਾ ਹੋਵੇ ਤਾਂ ਸਾਫ਼ ਨਹੀਂ ਕਰੀਦਾ ਬਲਕਿ ਇਕ ਪਾਸਿਯੋਂ ਨਿਕਲ ਜਾਈਦਾ ਹੈ।

ਉਨ੍ਹਾਂ ਕਿਹਾ ਕਿ ਐਸੇ ਵਿਦਵਾਨ ਬਣੇ ਲਿਖਾਰੀਆਂ ਨੂੰ ਪੜਨਾ ਹੀ ਨਹੀਂ ਚਾਹੀਦਾ ਬਲਕਿ ਜਾਣਕਾਰ ਵਿਦਵਾਨ ਹੋਏ ਲੋਕਾਂ ਨੂੰ ਪੜਨਾ ਚਾਹੀਦਾ ਹੈ। ਇਸ ਪ੍ਰਸੰਗ ਵਿਚ ਉਨ੍ਹਾਂ ਉਚੇਚੇ ਤੌਰ ਤੇ ਭਾਈ ਵੀਰ ਸਿੰਘ ਜੀ ਦੀ ਲਿਖੀ ਪੁਸਤਕ ‘ਕਲਗੀਧਰ ਚਮਤਕਾਰ’ ਦਾ ਜ਼ਿਕਰ ਕੀਤਾ।

ਇਨ੍ਹਾਂ ਸਵਾਲਾਂ ਬਾਰੇ ਕਾਲਾ ਅਫ਼ਗ਼ਾਨਾ ਜੀ ਨੇ ਜੋ ਵਿਚਾਰ ਪ੍ਰਗਟ ਕੀਤੇ ਉਸ ਤੋਂ ਸਪਸ਼ਟ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਤੇ ਗੁਰੂ ਸਾਹਿਬਾਨ ਜੀ ਦੀ ਸਥਿਤੀ ਬਾਰੇ ਕਿੰਤੂ ਦਾ ਪ੍ਰਭਾਵ ਉੱਤਪੰਨ ਕਰਦੇ ਵਿਚਾਰਾਂ ਤੋਂ ਬਿਲਕੁਲ ਅਸਹਿਮਤ ਹਨ ਅਤੇ ਉਨ੍ਹਾਂ ਕਰੜੇ ਸ਼ਬਦਾਂ ਵਿਚ ਆਪਣੀ ਇਸ ਅਸਹਿਮਤੀ ਦਾ ਪ੍ਰਗਟਾਵਾ ਕੀਤਾ।

ਮੈਂ ਪਾਠਕਾਂ ਦੇ ਧਿਆਨ ਲਈ ਇਹ ਸਪਸ਼ਟ ਕਰ ਦੇਵਾਂ ਕਿ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਨਾਲ ਹੋਈ ਗਲਬਾਤ ਮੇਰੇ ਪਾਸ ਸੁਰਖਿਅਤ ਹੈ ਜਿਸ ਨੂੰ ਮੈਂ ਉਨ੍ਹਾਂ ਦੇ ਕਹਿਣ ਤੇ ਸੁਰਖਿਅਤ ਕਰ ਲਿਆ ਸੀ।
24.10.12
 With Thanks From Khalsanews.org

Tuesday, 23 October 2012

‘ਗੁਰਮਤਾ ਅਤੇ ਖ਼ਾਲਸੇ ਦਾ ਅਧਿਕਾਰ ਖੇਤਰ’
Oct 23,2012
(ਹਰਦੇਵ ਸਿੰਘ ਜੰਮੂ)


 ਗੁਰਮਤਾ!ਇਸਦਾ ਦਾ ਸਾਧਾਰਨ ਜਿਹਾ ਅਰਥ ਹੈ ਗੁਰੂ ਦੀ ਮਤ (ਗੁਰਮਤਿ) ਦੇ ਅਨੁਸਾਰ ਕੀਤਾ ਗਿਆ ਫ਼ੈਸਲਾ। ਸਿੱਖ ਇਤਹਾਸ ਵਿਚ ਗੁਰਮਤੇ ਦਾ ਉੱਲੇਖ ਅਕਸਰ ਹੋਇਆ ਨਜ਼ਰ ਆਉਂਦਾ ਹੈ ਜਿਸ ਨੂੰ ਸਰਬਤ ਖ਼ਾਲਸਾ ਵਲੋਂ ਵਰਤਿਆ ਜਾਂਦਾ ਰਿਹਾ।ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਾਦ ਪੰਥਕ ਕਾਰ ਚਲਾਉਂਣ ਲਈ ‘ਖ਼ਾਲਸਾ ਆਰਡਰ’ ਦੀ ਸਥਾਪਨਾ ਕੀਤੀ ਜਿਸਨੇ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੋ ਕੇ ਗੁਰਮਤਿ ਅਨੁਸਾਰੀ ਪੰਥਕ ਨਿਰਨੇ ਕਰਨੇ ਸੀ।ਭਾਈ ਨੰਦ ਨਾਲ ਜੀ ਦਾ ਰਹਿਤਨਾਮਾ ਅਤੇ ਦਾਦੂ ਦੀ ਕਬਰ ਵਾਲੀ ਸਾਖੀ ਇਸ ਗਲ ਦਾ ਇਸ਼ਾਰਾ ਕਰਦੀ ਪ੍ਰਤੀਤ ਹੁੰਦੀ ਹੈ ਕਿ ਦਸ਼ਮੇਸ਼ ਜੀ ਖ਼ਾਲਸੇ ਨੂੰ ਭਾਵੀ ਸਮੇਂ ਲਈ ਆਪਣੀ ਜਿੰਮੇਵਾਰੀ/ਅਧਿਕਾਰ ਅਤੇ ਉਸਦੀ ਵਰਤੋਂ ਬਾਰੇ ਪ੍ਰਸ਼ਿਕਸ਼ਤ (Trained) ਕਰ ਰਹੇ ਹੀ।ਦਸ਼ਮੇਸ਼ ਜੀ ਨੇ ਖ਼ਾਲਸੇ ਦੀ ਸਿਰਜਣਾ ਰਾਹੀਂ ਗੁਰੂ ਅਤੇ ਚੇਲੇ ਵਿਚਲੀ ਭਾਵੀ ਸਾਂਝੇਦਾਰੀ ਦੇ ਭਾਵ ਨੂੰ ਵਿਕਸਤ ਕੀਤਾ ਸੀ।ਇਹ ਗੁਰੂ ਗ੍ਰੰਥ ਦੀ ਤਾਬਿਆ ਖੜੇ ਕੀਤੇ ਖ਼ਾਲਸੇ ਲਈ, ਪੰਥਕ ਏਕੇ ਦੇ ਪ੍ਰਬੰਧ ਬਾਰੇ, ਦਸ਼ਮੇਸ਼ ਜੀ ਦੇ ਮਜ਼ਬੂਤ ਪ੍ਰਬੰਧਕੀ ਕੋਸ਼ਲ ਦਾ ਸਬੂਤ ਸੀ ਜਿਸ ਵਿਚ ਪੰਥਕ ਨਿਰਨੇ ਦਾ ਅਧਾਰ ਇਲਾਹੀ ਗਿਆਨ ਸੀ ਅਤੇ ਜੁਗਤ ਸੀ ਖ਼ਾਲਸਾ!ਕਈ ਇਤਹਾਸਕ ਦਸਤਾਵੇਜ਼ਾਂ/ਸੋਮਿਆਂ ਵਿਚ ਗੁਰਮਤੇ ਕਰਨ ਬਾਰੇ ਜ਼ਿਕਰ ਮਿਲਦਾ ਹੈ।

ਖ਼ਾਲਸੇ ਵਲੋਂ ਕੀਤੇ ਗੁਰਮਤਿ ਅਨੁਸਾਰੀ ਨਿਰਨੇ ਨੂੰ ਗੁਰੂ ਦਾ ਨਿਰਨਾ ਸਵੀਕਾਰ ਕੀਤੇ ਜਾਣ ਦੀ ਧਾਰਨਾ ਦਸ਼ਮੇਸ਼ ਜੀ ਨੇ ਹੀ ਦਿੱਤੀ ਸੀ ਕਿਉਂਕਿ ਦਸ਼ਮੇਸ਼ ਜੀ ਤੋਂ ਬਾਦ ਖ਼ਾਲਸੇ ਨੇ ਹੀ ਗੁਰੂ ਦੇ ਨਿਰਨੇ ਦੀ ਪਛਾਂਣ ਕਰਕੇ ਉਸ ਨੂੰ ਪ੍ਰੇਸ਼ਤ (communicate) ਕਰਨਾ ਸੀ। ਇਹੀ ਗੁਰੂ ਦੀ ਅਗੁਆਈ ਹੇਠ ਪੰਥਕ ਕਾਰ ਨੂੰ ਅੱਗੇ ਤੋਰਨ ਦੀ ਜੁਗਤ ਸੀ। ਇਹ ਗੁਰੂ ਦਾ ਆਪਣੇ ਚੇਲਿਆਂ ਤੇ ਕੀਤਾ ਇੱਕ ਐਸਾ ਵਿਸ਼ਵਾਸ ਸੀ ਜਿਸਦੀ ਮਿਸਾਲ ਸੰਸਾਰ ਦੇ ਅਧਿਆਤਮਕ ਤਲ ਤੇ ਪਹਿਲੀ ਵਾਰ ਕਾਯਮ ਹੋਈ। ਹੁਣ ਕੋਈ ਅਕ੍ਰਿਤਘਣ ਜਾਂ ਨਾਸਮਝ ਹੋਵੇ ਤਾਂ ਗਲ ਵੱਖਰੀ ਹੈ। ਇਤਹਾਸ ਵਿੱਚ ‘ਉਸ ਵਿਸ਼ਵਾਸ’ ਦੇ ਪਾਤਰ ਵੀ ਹੋਏ ਹਨ ਅਤੇ ਉਸਦੇ ਘਾਤੀ ਵੀ। ਖ਼ੈਰ!

ਗੁਰੂ ਗੋਬਿੰਦ ਸਿੰਘ ਜੀ ਉਪਰੰਤ ਗੁਰਮਤਾ ਵਿਵਸਥਾ ਰਾਹੀਂ ਕੋਮੀ ਮਸਲਿਆਂ ਬਾਰੇ ਨਿਰਨੇ ਲਏ ਜਾਂਦੇ ਸੀ।ਇਕ ਇਤਹਾਸਕਾਰ ਨੇ ਗੁਰਮਤੇ ਦੀ ਸਿਧਾਂਤਕ ਅਤੇ ਪੰਥਕ ਸਥਿਤੀ ਬਾਰੇ ਇੰਝ ਲਿਖਿਆ ਹੈ:-

“ ਜਦੇਂ ਵੀ ਪੰਥ ਨੇ ਗੁਰਮਤਾ ਕਰਕੇ ਕੋਈ ਮੁਹੀਮ ਛੇੜੀ, ਗੁਰੂ ਨੇ ਪੰਥ ਨੂੰ ਪੁਰੀ ਕਾਮਯਾਬੀ ਬਖ਼ਸ਼ੀ। ਗੁਰਮਤਾ ਪੰਥ ਦਾ ਸਮੁੱਚਾ ਫ਼ੈਸਲਾ, ਪੰਥ ਦੀ ਆਵਾਜ਼ ਹੁੰਦਾ ਹੈ।ਗੁਰਮਤਾ ਗੁਰੂ ਦੀ ਆਸੀਸ ਹੁੰਦਾ ਹੈ।ਗੁਰਮਤਾ ਕੋੰ ਦੀ ਅਰਦਾਸ ਹੁੰਦਾ ਹੈ। ਗੁਰਮਤਾ ਪੰਥਕ ਇੱਤਹਾਦ (ਏਕਤਾ),ਸਾਂਝ, ਪਿਆਰ, ਮਿਲਵਰਤਨ ਦਾ ਐਲਾਨਨਾਮਾ ਹੁੰਦਾ ਹੈ।ਗੁਰਤਾ ਗੁਰੂ ਨਾਲ ਕੀਤਾ ਹੋਇਆ ਪ੍ਰਣ ਹੈ,ਜਿਸ ਵਿਚ ਸੇਵਾ ਅਕੀਦੇ ਦਾ ਵਾਅਦਾ ਹੈ।ਗੁਰਮਤਾ ਸਿੱਖ ਕੋਮ ਦੀ ਲਾਸਾਨੀ ਜਮਾਤ  ਦੀ ਨਿਸ਼ਾਨੀ ਤੇ ਹਸਤੀ ਹੈ।

ਗੁਰਮਤੇ ਤੇ ਅਮਲ ਕਰਨਾ ਹਰ ਸਿੱਖ ਦਾ ਫ਼ਰਜ਼ ਹੈ।ਅਜਿਹੇ ਸਿੱਖ ਨੂੰ ਗੁਰੂ ਦੀ ਬਖ਼ਸ਼ੀਸ਼ ਹਾਸਿਲ ਹੁੰਦੀ ਹੈ।ਅਕਾਲ ਤਖ਼ਤ ਤੋਂ ਜਾਰੀ ਹੋਂਣ ਮਗਰੋਂ ਇਹ ਗੁਰਮਤਾ ਹੁਕਮਨਾਮਾ ਬਣ ਜਾਂਦਾ ਹੈ ਤੇ ਇਸ ਨੂੰ ਗੁਰੂ ਦੀ ਮੋਹਰ ਵਾਲੀ ਥਾਂ ਹਾਸਿਲ ਹੁੰਦੀ ਹੈ।ਇੰਝ ਇਹ ਗੁਰੂ ਦਾ ਨਿਸਾਣੁ ਹੋ ਜਾਂਦਾ ਹੈ”

ਖ਼ੈਰ, ਇਸ ਸੰਖੇਪ ਚਰਚਾ ਵਿਚ ਅਸੀਂ ਕੇਵਲ ਗੁਰਮਤੇ ਬਾਰੇ ਖ਼ਾਲਸੇ ਦੇ ਅਧਿਕਾਰ ਖੇਤਰ ਦੀ ਵਿਚਾਰ ਕਰਨ ਦਾ ਜਤਨ ਕਰੀਏ!

ਇਸ ਵਿਚ ਕੋਈ ਸ਼ੱਕ ਨਹੀਂ ਕਿ ਦਸ਼ਮੇਸ਼ ਜੀ ਨੇ ਪੰਥ ਨੂੰ ਵਿਸ਼ੇਸ਼ ਅਧਿਕਾਰ ਨਾਲ ਨਿਵਾਜਿਆ ਸੀ ਅਤੇ ਇਸੇ ਲਈ ਪੰਥ ਵਲੋਂ ਕੀਤੇ ਗੁਰਮਤਿ ਅਨੁਸਾਰੀ ਨਿਰਨੇ ਗੁਰੂ ਦਾ ਨਿਰਨਾ ਕਰਕੇ ਸਵੀਕਾਰ ਕੀਤੇ ਜਾਂਦੇ ਰਹੇ।ਪਰ ਗੁਰਮਤਾ ਕਰਨ ਵੇਲੇ ਪੰਥ ਦੇ ਅਧਿਕਾਰ ਖ਼ੇਤਰ ਦੀ ਵੀ ਇਕ ਸੀਮਾ ਸੀ ਜਿਸ ਨੂੰ ਸਿੱਖ ਰਹਿਤ ਮਰਿਆਦਾ ਰਾਹੀਂ ਵਧੇਰੇ ਸਪਸ਼ਟ ਕੀਤਾ ਗਿਆ।

ਸਿੱਖ ਰਹਿਤ ਮਰਿਆਦਾ ਵਿਚ ਗੁਰਮਤਾ ਕਰਨ ਦਾ ਜ਼ਿਕਰ ਹੈ।ਇਸਦੇ ਕੁੱਝ ਅੰਸ਼ ਇਸ ਪ੍ਰਕਾਰ ਹਨ:-

“ ਗੁਰਮਤਾ ਕੇਵਲ ਉਨ੍ਹਾਂ ਸਵਾਲਾਂ ‘ਤੇ ਹੀ ਹੋ ਸਕਦਾ ਹੈ, ਜੋ ਕਿ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਪੁਸ਼ਟੀ ਲਈ ਹੋਂਣ, ਅਰਥਾਤ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਦੀ ਪਦਵੀ, ਬੀੜ ਦੀ ਨਿਰੋਲਤਾ, ਅੰਮ੍ਰਿਤ, ਰਹਿਤ-ਬਹਿਤ, ਪੰਥ ਦੀ ਬਨਾਵਟ ਆਦਿ ਨੂੰ ਕਾਯਮ ਰੱਖਣ ਬਾਬਤ..”

ਸਿੱਖ ਰਹਿਤ ਮਰਿਆਦਾ ਦੀ ਇਹ ਮੱਧ ਬੜੀ ਦੁਰਅੰਦੇਸ਼ ਅਤੇ ਗੁਰਮਤਿ ਸਿਧਾਤਾਂ ਦੇ ਅਨੁਕੂਲ ਹੈ।ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਸਿੰਘ ਸਭਾ ਲਹਿਰ ਦੇ ਵਿਦਵਾਨ ਆਗੂ ਸਿੱਖ ਦੇ ਮੁੱਢਲੇ ਅਸੂਲਾਂ ਅਤੇ ਉਨ੍ਹਾਂ ਪ੍ਰਤੀ ਪੰਥ ਦੇ ਅਧਿਕਾਰ ਖੇਤਰ ਤੋਂ ਚੰਗੀ ਤਰਾਂ ਜਾਣੁ ਸਨ।ਖ਼ਾਲਸਾ ਦਾ ਵਲੋਂ ਕੀਤਾ ਨਿਰਨਾ ਕੇਵਲ ਉਸ ਸੁਰਤ ਵਿਚ ਹੀ ਗੁਰੂ ਦਾ ਨਿਰਨਾ ਹੋ ਸਕਦਾ ਸੀ ਜਿਸ ਵੇਲੇ ਉਹ ਨਿਰਨਾ ਹੇਠ ਲਿਖਿਆ ਮੁੱਢਲੀਆਂ ਗਲਾਂ ਦੀ ਪੁਸ਼ਟੀ (ਪ੍ਰੋਢਤਾ/ਸੱਤਯਾਪਨ/ਅਨੁਮੋਦਨ) ਕਰਦਾ ਹੋਵੇ:-

  •     ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਦੀ ਪੁਸ਼ਟੀ ਲਈ!
  •     ਬੀੜ ਦੀ ਨਿਰੋਲਤਾ ਦੀ ਪੁਸ਼ਟੀ ਲਈ!
  •     ਖੰਡੇ ਦੇ ਅੰਮ੍ਰਿਤ ਦੀ ਪੁਸ਼ਟੀ ਲਈ!
  •     ਰਹਿਤ-ਬਹਿਤ ਦੀ ਪੁਸ਼ਟੀ ਲਈ!
  •     ਪੰਥਕ ਬਨਾਵਟ ਦੀ ਪੁਸ਼ਟੀ ਲਈ!

ਆਉ ਜ਼ਰਾ ਇਨ੍ਹਾਂ ਨੁਕਤਿਆ ਨੂੰ ਸੰਖ਼ੇਪ ਵਿਚਾਰਨ ਦਾ ਜਤਨ ਕਰੀਏ:-

    ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਦੀ ਪੁਸ਼ਟੀ ਲਈ:-

ਖ਼ਾਲਸਾ ਪੰਥ ਨੂੰ ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪਦਵੀ ਦੇ ਵਿਰੋਧ ਵਿਚ ਭੁਗਤਦਾ ਮਤਾ ਕਰਨ ਦਾ ਕੋਈ ਅਧਿਕਾਰ ਨਹੀਂ।ਖ਼ਾਲਸਾ ਪੰਥ ਕੇਵਲ ਦਾਸ ਗੁਰੂ ਸਾਹਿਬਾਨ ਦੀ ਗੁਰਤਾ ਪਦਵੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪਦਵੀ ਦਾ ਅਨੁਮੋਦਨ ਕਰ ਲਈ ਪਾਬੰਦ ਹੈ। ਨਾ ਤਾਂ ਦਸ ਗੁਰੂ ਸਾਹਿਬਾਨ ਜੀ ਦੀ ਗੁਰਤਾ ਪਦਵੀ ਬਾਰੇ ਤਰਮੀਮ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਬਾਰੇ। ਗੁਰੂਆਂ ਦੀ ਗਿਣਤੀ ਵਿਚ ਕਿਸੇ ਵਾਧੇ-ਘਾਟੇ ਦਾ ਮਤਾ ਕਰਨਾ ਖ਼ਾਲਸੇ ਦੇ ਅਧਿਕਾਰ ਖੇਤਰ ਵਿਚ ਨਹੀਂ।

ਧਿਆਨ ਨਾਲ ਵਾਚਣ ਤੇ ਪਤਾ ਚਲਦਾ ਹੈ ਕਿ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪਦਵੀ ਹਟਾਉਂਣ ਜਤਨ ਹੋ ਰਹੇ ਹਨ ਅਤੇ ਇਹ ਜਤਨ ਜਾਗਰੂਕ ਅਖਵਾਉਂਦੇ ਕੁੱਝ ਸੱਜਣਾਂ ਵਲੋਂ ਹੋ ਰਹੇ ਹਨ।

    ਬੀੜ ਦੀ ਨਿਰੋਲਤਾ ਦੀ ਪੁਸ਼ਟੀ ਲਈ:-

ਬੀੜ ਦੀ ਨਿਰੋਲਤਾ ਤੋਂ ਭਾਵ ਹੈ ਕਿ ਬੀੜ ਵਿਚੋਂ ਕਿਸੇ ਬਾਣੀ ਆਦਿ ਦਾ ਵਾਧਾ-ਘਾਟਾ ਜਾਂ ਬਾਣੀ ਦੀ ਤਰਮੀਮ ਵਿਚ ਤਬਦੀਲੀ ਦਾ ਅਧਿਕਾਰ ਖ਼ਾਲਸੇ ਪਾਸ ਨਹੀਂ।

ਧਿਆਨ ਦੇਂਣ ਤੇ ਪਤਾ ਚਲਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲਤਾ ਭੰਗ ਕਰਨ ਲਈ ਕੁੱਝ ਬਾਣੀਆ ਤੇ ਕਿੰਤੂ ਕਰਨ ਦੇ ਜਤਨ ਹੋ ਰਹੇ ਹਨ।ਇਹ ਜਤਨ ਵੀ ਜਾਗਰੂਕ ਕਰਕੇ ਪ੍ਰਚਾਰੇ ਜਾਂਦੇ ਕੁੱਝ ਧਿਰਾਂ ਵਲੋਂ ਹੋ ਰਹੇ ਹਨ।

    ਖੰਡੇ ਦੇ ਅੰਮ੍ਰਿਤ ਦੀ ਪੁਸ਼ਟੀ ਲਈ:-

ਇਸ ਤੋਂ ਭਾਵ ਇਹ ਹੈ ਕਿ ਖ਼ਾਲਸਾ ਕਦੇ ਇਹ ਨਿਰਨਾ ਨਹੀਂ ਕਰ ਸਕਦਾ ਕਿ ਖੰਡੇ ਦਾ ਅੰਮ੍ਰਿਤ ਗੁਰਮਤਿ ਸਿਧਾਂਤ ਦਾ ਅੰਗ ਨਹੀਂ ਅਤੇ ਇਸ ਦੀ ਲੋੜ ਨਹੀਂ।ਕਿਸ ਵਲੋਂ ਨਿਜੀ ਰੂਪ ਵਿਚ ਖੰਡੇ ਦਾ ਅੰਮ੍ਰਿਤ ਗ੍ਰਹਣ ਕਰਨਾ ਜਾਂ ਨਾ ਕਰਨਾ ਨਿਜੀ ਗਲ ਹੈ ਪਰੰਤੂ ਖੰਡੇ ਦੇ ਅੰਮ੍ਰਿਤ ਦੇ ਵਿਰੋਧ ਵਿਚ ਭੁਗਦਤਾ ਮਤਾ ਗੁਰਮਤਾ ਨਹੀਂ ਹੋ ਸਕਦਾ ਅਤੇ ਖ਼ਾਲਸਾ ਪੰਥ ਨੂੰ ਐਸਾ ਮਤਾ ਕਰਨ ਦਾ ਕੋਈ ਅਧਿਕਾਰ ਨਹੀਂ।

ਧਿਆਨ ਦੇਂਣ ਤੇ ਪਤਾ ਚਲਦਾ ਹੈ ਕਿ ਕੁੱਝ ਸੱਜਣ ਆਪਣੀ ਨਿਜੀ ਵਿਚਾਰਾਂ ਨੂੰ ਦਸ਼ਮੇਸ਼ ਜੀ ਵਲੋਂ ਦਿੱਤੀ ਜੁਗਤ ਨੂੰ ਬਦਲਣ ਲਈ ਵਰਤ ਰਹੇ ਹਨ

    ਰਹਿਤ-ਬਹਿਤ ਦੀ ਪੁਸ਼ਟੀ ਲਈ:-

ਇਸ ਤੋਂ ਭਾਵ ਇਹ ਹੈ ਕਿ ਖੰਡੇ ਬਾਟੇ ਦੇ ਅੰਮ੍ਰਿਤ ਨਾਲ ਜੁੜੀ ਰਹਿਤ-ਬਹਿਤ ਨੂੰ ਬਦਲਣ ਦਾ ਅਧਿਕਾਰ ਖ਼ਾਲਸਾ ਪੰਥ ਨੂੰ ਨਹੀਂ ਹੈ। ਯਾਨੀ ਕਿ ਗੁਰੂ ਵਲੋਂ ਦਿੱਤੇ ਪੰਜ ਕਕਾਰਾਂ ਵਿਚ ਤਬਦੀਲੀ ਜਾਂ ਵਾਧਾ-ਘਾਟਾ ਨਹੀਂ ਕੀਤਾ ਜਾ ਸਕਦਾ।ਮਿਸਾਲ ਦੇ ਤੌਰ ਤੇ ਖ਼ਾਲਸਾ ਪੰਥ ਇਹ ਮਤਾ ਨਹੀਂ ਕਰ ਸਕਦਾ ਕਿ ਕੇਸ ਰੱਖਣਾ ਗੁਰਮਤਿ ਨਹੀਂ! ਖ਼ਾਲਸਾ ਪੰਥ ਇਹ ਮਤਾ ਵੀ ਨਹੀਂ ਕਰ ਸਕਦਾ ਕਿ ਖੰਡੇ ਬਾਟੇ ਦਾ ਅੰਮ੍ਰਿਤ ਦੀ ਥਾਂ ਹੋਰ ਪੱਧਤੀ ਵਰਤੀ ਜਾਏ ਜਾਂ ਉਸ ਨੂੰ ਬੰਦ ਕੀਤਾ ਜਾਏ।

ਧਿਆਨ ਦੇਂਣ ਤੇ ਪਤਾ ਚਲਦਾ ਹੈ ਕਿ ਖੰਡੇ ਦੇ ਅੰਮ੍ਰਿਤ ਨਾਲ ਜੁੜੀ ਰਹਿਤ-ਬਹਿਤ ਬਾਰੇ ਕਈ ਕਿਸਮ ਦੇ ਭੁਲੇੱਖੇ ਖੜੇ ਕਰਨ ਦੇ ਜਤਨ ਹੋ ਰਹੇ ਹਨ!

    ਪੰਥਕ ਬਨਾਵਟ ਦੀ ਪੁਸ਼ਟੀ ਲਈ:-

ਇਸ ਤੋਂ ਭਾਵ ਇਹ ਹੈ ਕਿ ਖ਼ਾਲਸੇ ਦਾ ਕੋਈ ਇੱਕਠ ਇਹ ਫ਼ੈਸਲਾ ਨਹੀਂ ਕਰ ਸਕਦਾ ਕਿ ਗੁਰੂਆਂ ਵਲੋਂ ਦਿੱਤੇ ‘ਇਕ ਪੰਥ’ ਦੀ ਹੋਂਦ ਅਤੇ ਗੁਰੂਆਂ ਵਲੋਂ ਉਸਦੀ ਘੱੜੀ ਹੋਈ ਬਨਾਵਟ ਨੂੰ ਬਦਲਿਆ ਜਾਏ।ਗੁਰੂਆਂ ਨੇ ਸਿੱਖਾਂ ਨੂੰ ‘ਇਕ ਪੰਥ’ ਦੀ ਧਾਰਨਾ ਦਿੱਤੀ ਸੀ।ਕਿਸੇ ਇੱਕਠ ਨੂੰ ਇਹ ਅਧਿਕਾਰ ਨਹੀਂ ਕਿ ਉਹ ‘ਇੱਕ ਪੰਥ’ ਦੇ  ਗੁਰਮਤੀ ਸਿਧਾਂਤ ਨੂੰ ਭੰਗ ਕਰਦੇ ਹੋਏ ਪੰਥ ਦੇ ਅੰਦਰ ਜਾ ਬਾਹਰ ਕਿਸੇ ਹੋਰ ਪੰਥਕ ਸ਼ਾਖਾ ਨੂੰ ਘੜਨ ਦਾ ਮਤਾ ਕਰੇ।ਗੁਰੂਆਂ ਵਲੋਂ ਘੜੀ ਪੰਥਕ ਬਨਾਵਟ ਵਿਚ ਸਿੱਖਾਂ ਦਾ ਇਕ ਕੋਮੀ ਕੇਂਦਰ ਦਰਬਾਰ ਸਾਹਿਬ ਹੈ ਅਤੇ ਸ਼੍ਰੀ ਅਕਾਲ ਤਖ਼ਤ ਹੈ ਜਿਸਦੀ ਹੋਂਦ ਤੋਂ ਮੁਨਕਰ ਹੋਣ ਦਾ ਮਤਾ ਕਿਸੇ ਵੀ ਇਕੱਠ ਵਿਚ ਨਹੀਂ ਹੋ ਸਕਦਾ।

ਧਿਆਨ ਦੇਂਣ ਤੇ ਪਤਾ ਚਲਦਾ ਹੈ ਕਿ ਗੁਰੂਆਂ ਵਲੋਂ ਦਿੱਤੇ ‘ਇਕ ਪੰਥ’ ਦੇ ਸਿਧਾਂਤ ਦੇ ਅੰਤਰਗਤ ਕੀਤੇ ਪ੍ਰਬੰਧਾਂ ਦੀ ਹੋਂਦ ਨੂੰ ਢਾਹ ਲਾਉਣ ਦੇ ਜਤਨ ਹੋ ਰਹੇ ਹਨ।

ਕੁਲ ਮਿਲਾ ਕੇ ਪਤਾ ਚਲਦਾ ਹੈ ਕਿ ਕੁੱਝ ਉਤਾਵਲੇ ਸੱਜਣ ਆਪਣੀ ਨਾਸਮਝੀ ਵਿਚ ਉਨ੍ਹਾਂ ਮੁੱਢਲੇ ਅਸੂਲਾਂ ਬਾਰੇ ਵੀ ਬਚਕਾਨੀਆਂ ਗਲਾਂ ਕਰਦੇ ਹਨ ਜਿਨ੍ਹਾਂ ਦੇ ਵਿਰੋਧ ਵਿਚ ਕੋਈ ਵੀ ਮਤਾ, ਗੁਰਮਤਾ ਕਹਿਆ ਹੀ ਨਹੀਂ ਜਾ ਸਕਦਾ।ਉਹ ਇੰਝ ਦਾ ਵਰਤਾਵ ਕਰ ਰਹੇ ਹਨ ਜਿਵੇਂ ਕਿ ਉਹ ਸਿੱਖੀ ਦੇ ਆਖਰੀ ਸਿਰੇ ਤੇ ਖੜੇ ਹਨ ਜਿਸ ਤੋਂ ਅੱਗੇ ਨਾ ਤਾਂ ਕੋਈ ਸਿੱਖੀ ਹੋਂਣੀ ਹੈ ਅਤੇ ਨਾ ਹੀ ਸਿੱਖੀ ਨਾਲ ਜੁੜੀ ਕਿਸੇ ਪੰਥਕ ਵਿਵਸਥਾ ਦੀ ਲੋੜ। ਉਹ ਇਹ ਵੀ ਦਰਸਾਉਂਦੇ ਹਨ ਕਿ ਉਨ੍ਹਾਂ ਦੇ ਵਿਚਾਰਾਂ ਤੋਂ ਪਹਿਲਾਂ ਕਿਸੇ ਨੂੰ ਵੀ ਸਿੱਖੀ ਦਾ ਗਿਆਨ ਨਹੀਂ ਸੀ ਇਸ ਕਰਕੇ ਸਭ ਕੁੱਝ ਗਲਤ ਹੀ ਹੁੰਦਾ ਆਇਆ ਹੈ।ਉਹ ਇਹ ਸਮਝਣ ਵਿਚ ਅਸਮਰਥ ਹਨ ਕਿ ਸਿੱਖੀ ਅਤੇ ਪੰਥਕ ਜੁਗਤ ਸਦੀਵੀਂ ਚਲਣ ਵਾਲੀਆਂ ਗਲਾਂ ਹਨ।ਉਹ ਸਿੱਖੀ ਨੂੰ ਕੇਵਲ ਆਪਣੇ ਜੀਵਨ ਨਾਲ ਸਬੰਧਤ ਸਮਝ ਕੇ ਤੁਰ ਰਹੇ ਹਨ।

ਉਨ੍ਹਾਂ ਸੱਜਣਾ ਦਾ ਹੋਮ ਵਰਕ ਇਤਨਾ ਵੀ ਨਹੀਂ ਕਿ ਉਹ ਨਾਸਮਝੀਆਂ ਕਰਨ ਤੋਂ ਪਹਿਲਾਂ ਗੁਰਮਤੇ ਦੀ ਧਾਰਨਾ, ਖ਼ਾਲਸੇ ਦੇ ਅਧਿਕਾਰ ਖੇਤਰ ਅਤੇ ਦੋਹਾਂ ਗਲਾਂ ਦਰਮਿਆਨ ਗੁਰੂਆਂ ਵਲੋਂ ਸਥਾਪਤ ਕੀਤੇ ਸੰਤੁਲਨ ਬਾਰੇ ਵਿਚਾਰ ਕਰ ਸਕਣ।


-ਹਰਦੇਵ ਸਿੰਘ, ਜੰਮੂ

Tuesday, 9 October 2012

'ਸੱਚ ਤੋਂ ਦੂਰ ਸੱਚ ਦੀ ਪੜਚੋਲ' ਭਾਗ-੨
 
ਹਰਦੇਵ ਸਿੰਘ, ਜੰਮੂ


'ਸੱਚ ਤੋਂ ਦੂਰ ਸੱਚ ਦੀ ਪੜਚੋਲ' ਲੇਖ ਦੇ ਪਹਿਲੇ ਭਾਗ ਵਿਚ ਅਸੀਂ ਵਿਚਾਰਿਆ ਸੀ ਕਿ ਕਿਵੇਂ ਕੁੱਝ ਵਿਦਵਾਨ ਲਿਖਾਰੀ 'ਗਿਆਨੀ ਭਾਗ ਸਿੰਘ ਅੰਬਾਲਾ' ਜੀ ਨੂੰ ਲੈਕੇ ਇਹ ਗਲਤ ਬਿਆਨੀ ਕਰਦੇ ਜਾਂ ਗਲਤ ਬਿਆਨੀਆਂ ਤੇ ਯਕੀਨ ਕਰਦੇ ਹਨ ਕਿ ਗਿਆਨੀ ਭਾਗ ਸਿੰਘ ਜੀ ਕਿਸੇ ਵੀ ਰਚਨਾ ਨੂੰ ਦਸਮੇਸ਼ ਜੀ ਦਾ ਲਿਖਿਆ ਨਹੀਂ ਮੰਨਦੇ ਸਨ।ਐਸੇ ਸੱਜਣ ਸੱਚ ਤੋਂ ਦੂਰ ਖੜੇ ਹੋ ਕੇ ਸੱਚ ਦੀ ਪੜਚੋਲ ਕਰਦੇ ਰਹਿੰਦੇ ਹਨ ਜਦ ਕਿ ਸੱਚ ਦੀ ਪੜਚੋਲ ਲਈ ਸੱਚ ਦੇ ਨੇੜੇ ਜਾਣ ਦਾ ਜਤਨ ਕਰਨਾ ਚਹੀਦਾ ਹੈ।

ਲੇਖ ਦੇ ਕਲ ਵਾਲੇ ਭਾਗ ਹੇਠ ਕੁੱਝ ਟਿੱਪਣੀਆਂ ਪੜਨ ਨੂੰ ਮਿਲਿਆਂ ਜਿਨਾਂ੍ਹ ਰਾਹੀਂ ਹੋਰ ਸਵਾਲਾਂ ਨਾਲ ਇਹ ਸਵਾਲ ਕੀਤਾ ਗਿਆ ਕਿ ਮੈਂ ਇਹ ਸਬੂਤ ਨਹੀਂ ਦਿੱਤਾ ਕਿ ਗਿਆਨੀ ਭਾਗ ਸਿੰਘ ਜੀ ਦਸਮ ਗ੍ਰੰਥ ਵਿਚੋਂ ਕਿਹੜੀਆਂ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਦੇ ਸਨ?


ਪਹਿਲੇ ਲੇਖ ਦੇ ਇਸ ਦੂਜੇ ਭਾਗ ਵਿਚ ਮੈਂ ਗਿਆਨੀ ਭਾਗ ਸਿੰਘ ਜੀ ਵਲੋਂ ਲਿਖੇ ੧੦ ਹਵਾਲਿਆਂ ਨੂੰ ਹੇਠ ਕੋਟ ਕਰਦੇ ਹੇਠਾਂ ਆਪਣੇ ਵਲੋਂ ਲੋੜੀਂਦੀਆਂ ਟਿੱਪਣਿਆਂ ਵੀ ਦੇ ਰਿਹਾ ਹਾਂ:-


(੧) "ਸਾਰ ਅੰਸ਼ ਇਹ ਕਿ ਨਿਰਪੱਖ ਸ਼ਰਧਾਲੂ ਆਪਣੇ ਆਪ ਹੀ ਅਨੁਭਵ ਕਰ ਲੇਂਣਗੇ ਕਿ ਜਿਵੇਂ ਘੁਲਿਆ ਹੋਇਆ ਮਿੱਟੀ-ਚੂਨਾ, ਕਿਸੇ ਡੱਬੇ ਅਥਵਾ ਬੇਤਲ ਵਿਚ ਪਾ ਕੇ ਉਸ ਉੱਤੇ ਰੂਹੇ-ਆਫ਼ਜਾਂ ਜਾ ਸ਼ਰਬਤ ਫ਼ੌਲਾਦ ਆਦਿਕ ਲੇਬਲ ਲਾ ਦਿੱਤਾ ਜਾਵੇ ਤਿਵੇਂ ਹੀ ਦਸਮ ਗ੍ਰੰਥ ਵਿਚੋਂ ਦਸਮੇਸ਼ ਬਾਣੀ ਛੱਡ ਕੇ ਬਾਕੀ ਕਈ ਇਕ ਕਵੀਆਂ ਦੀਆਂ ਕਪੇਲਕਲਪਨਾਵਾਂ ਰੂਪੀ ਮਿੱਟੀ-ਚੂਨੇ ਉੱਤੇ ਜਾਣੇ ਜਾਂ ਬਿਨਾਂ ਜਾਣੇ ਲਿਖਾਰੀਆਂ ਵਲੋਂ ਸ਼੍ਰੀ ਗੁਰੂ ਦਸਮ ਗਰੰਥ' ਅਤੇ ਦਸਮ ਗੁਰੂ ਗ੍ਰੰਥ ਸਾਹਿਬ' ਆਦਿਕ ਲੇਬਲ ਲਾਏ ਹੋਇ ਹਨ ਜੋ ਸਾਰੇ ਭੁਲੇਖਿਆਂ ਦੀ ਜੜ ਹਨ" (ਪੰਨਾ ੩੧,੩੨, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)


(੨) "ਉਪਰੋਕਤ ਹਵਾਲੇ ਤੋਂ ਸਪੱਸ਼ਟ ਹੋਇਆ ਕਿ ਦਸਮੇਸ਼ ਜੀ ਨੇ ਇਸ ਦਸਮ ਗਰੰਥ ਦੀ ਸੰਪਾਦਨਾ ਨਹੀਂ ਕੀਤੀ ਤੇ ਨਾ ਹੀ ਇਸ ਵਿਚਲੀ ਸਾਰੀ ਰਚਨਾ ਦਸਮੇਸ਼ ਆਗਿਆ ਅਨੁਕੂਲ ਹੈ, ਬਲਕਿ ਕੁੱਝ ਉਂਗਲੀਆਂ ਉਤੇ ਗਿਣਵੀਆਂ ਦਸਮੇਸ਼ ਬਾਣੀਆਂ ਤੋਂ ਬਿਨਾ ਬਾਕੀ ਅਨੇਕਾਂ ਕ੍ਰਿਤੀਆਂ ਸਾਕੱਤ ਮੱਤ ਆਦਿਕ ਕਵੀਆਂ ਦੀਆਂ ਗੁਰ ਆਸ਼ਿਆਂ ਪ੍ਰਤਿਕੂਲ ਕੇਵਲ ਭੰਗ, ਸ਼ਰਾਬ ਆਦਿਕ ਨਸ਼ਿਆਂ ਦੀਆਂ ਪ੍ਰੇਰਕ ਅਤੇ ਵਿਭਚਾਰਕ ਸਿਖਿਆਵਾਂ ਹਨ" (ਪੰਨਾ ੩੫,੩੬, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)


(੩) "ਉਪਰੋਕਤ ਹੁਕਮ ਅਨੁਸਾਰ ਹੀ ਗੁਰਮਤਿ ਅਵਲੰਬੀ ਸੂਝ-ਬੂਝ ਵਾਲਾ ਹਰ ਗੁਰਸਿੱਖ ਦਸਮ-ਗਰੰਥ ਦਮਦਮੇ ਸਾਹਿਬ ਵਾਲੀ ਬੀੜ ਭਾਵ ਗੁਰੂ ਗ੍ਰੰਥ ਜੀ ਅਤੇ ਦਸਮ-ਗਰੰਥ ਵਿਚਲੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਮਾਣੀਕ ਬਾਣੀ ਤੋਂ ਬਿਨਾਂ ਹੋਰ ਕਿਸੇ ਵੀ ਵੱਡੀ ਛੋਟੀ ਧਰਮ-ਪੁਸਤਕ ਜਾਂ ਸਰਵਲੋਹ ਆਦਿਕ ਨੂੰ ਪ੍ਰਮਾਣੀਕ ਮੰਨਣਾ ਅਥਵਾ ਗੁਰਬਾਣੀ ਦੀ ਤੁਲਨਾ (ਬਰਾਬਰੀ) ਦੇਣੀ ਮਨਮਤਿ ਬਲਕਿ ਦਸਮ ਪਿਤਾ ਜੀ ਦੇ ਹੁਕਮ ਨੂੰ ਪਿੱਠ ਦੇਣ ਦੇ ਬਰਾਬਰ ਸਮਝਦਾ ਹੈ" ( ਪੰਨਾ ੪੩, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)


ਦਾਸ ਦੀ ਟਿੱਪਣੀ:- ਇਨਾਂ੍ਹ ਤਿੰਨ ਹਵਾਲਿਆਂ ਵਿਚ ਗਿਆਨੀ ਭਾਗ ਸਿੰਘ ਜੀ ਦਸਮ ਗ੍ਰੰਥ ਵਿਚ ਦਸਮੇਸ਼ ਜੀ ਦਿਆਂ ਰਚਨਾਵਾਂ ਮਿਲਿਆਂ ਹੋਣ ਦੀ ਗਲ ਸਪਸ਼ਟ ਸਵੀਕਾਰ ਰਹੇ ਹਨ!


(੪) "ਸਾਰੇ ਦੇ ਸਾਰੇ ਦਸਮ ਗ੍ਰੰਥ ਵਿਚ ਦਸਮੇਸ਼ ਜੀ ਦੀਆਂ ਬਾਣੀਆਂ, ਜਾਪ ਸਾਹਿਬ, ਅਕਾਲ ਉਸਤਤਿ ਆਦਿਕ ਕੁੱਝ ਉਂਗਲਿਆਂ ਉੱਤੇ ਗੇਣਵੀਆਂ ਕੇਵਲ ਨਾਮ ਮਾਤ੍ਰ ਹੀ ਹਨ ਬਾਕੀ ਸਾਰੀ ਦੀ ਸਾਰੀ ਰਚਨਾ ਅਨਮਤੀ ਵਿਦਵਾਨ ਕਵੀਆਂ
ਤੇ ਸਾਕਤ ਮੱਤ (ਵਾਮ ਮਾਰਗੀਆਂ ਤਥਾ ਅਘੋੜ ਪੰਥੀ ਜੋਗੀਆਂ ਬਾਲ ਮਿਲਦੇ ਜੁਲਦੇ) ਉਹਨਾਂ ਕਵੀਆਂ ਦੀ ਹੈ ਜਿਨਾਂ੍ਹ ਵਿਚੋਂ ਕਈਆਂ ਦੇ ਨਾਮ ਸਿਆਮ ਅਤੇ ਰਾਮ ਆਦਿਕ ਪ੍ਰਤੱਖ ਤੌਰ ਤੇ ਇਸੇ ਦਸਮ ਗਰੰਥ ਵਿਚੋਂ ਹੀ ਵੇਕੇ ਜਾ ਸਕਦੇ ਹਨ" (ਪੰਨਾ ੬੧, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ

ਦਾਸ ਦੀ ਟਿੱਪਣੀ:-ਇਸ ਹਵਾਲੇ ਵਿਚ ਗਿਆਨੀ ਭਾਗ ਸਿੰਘ ਅੰਬਾਲਾ ਜੀ 'ਜਾਪ' 'ਅਕਾਲ ਉਸਤਤ' 'ਆਦਿ' (ਆਦਿ ਤੋਂ ਭਾਵ ਕੁੱਝ ਹੋਰ ਰਚਨਾਵਾਂ) ਦਸਮੇਸ਼ ਜੀ ਦੀ ਬਾਣੀਆਂ ਲਿਖ/ ਸਵੀਕਾਰ ਰਹੇ ਹਨ! ਧਿਆਨ ਦੇਂਣ ਯੋਗ ਗਲ ਹੈ ਕਿ ਮਿੱਤਰ ਪਿਆਰੇ ਸ਼ਬਦ ਦੀ ਪੜਚੋਲ ਵਿਚ ਗਿਆਨੀ ਭਾਗ ਸਿੰਘ ਜੀ ਨੇ ਹੋਰ ਸ਼ਬਦਾਂ ਦੇ ਦਸਮੇਸ਼ ਕ੍ਰਿਤ ਹੋਂਣ ਵੱਲ ਇਸ਼ਾਰਾ ਕੀਤਾ ਹੈ ਜਿਨਾਂ੍ਹ ਵਿਚ , ਬਾਕੌਲ ਗਿਆਨੀ ਜੀ, ਮਿਤਰ ਪਿਆਰੇ ਸ਼ਬਦ ਵਾੜ ਦਿੱਤਾ ਗਿਆ।


(੫) "ਗੁਰੂ ਕਲਗੀਧਰ ਜੀ ਦੀ ਕਵਿ ਸੰਕੇਤੀ ਮੋਹਰ-ਛਾਪ ਸ੍ਰੀ ਮੁਖਵਾਕ ਪਾਤਸ਼ਾਹੀ ੧੦ ਹੈ" (ਪੰਨਾ ੬੩, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)


ਦਾਸ ਦੀ ਟਿੱਪਣੀ:-ਇਸ ਹਵਾਲੇ ਵਿਚ ਗਿਆਨੀ ਭਾਗ ਸਿੰਘ ਜੀ ਮੁਖਵਾਕ ਪਾਤਿਸ਼ਾਹੀ ੧੦ ਨੂੰ ਦਸਮੇਸ਼ ਜੀ ਵਲੋਂ ਵਰਤੇ ਜਾਂਦੀ ਮੋਹਰ ਛਾਪ ਸਵੀਕਾਰ ਕਰਦੇ ਹਨ!

(੬) "ਸਭ ਤੋਂ ਵਧੇਰੇ ਅਨਰਥ ਇਹ ਕਿ ਜਿਹੜਾ ਗੁਰੂ ਕਲਗੀਧਰ ਸ੍ਰੀ ਮੁਖਵਾਕ ਚੌਪਈ ਵਿਚ ਇਹ ਸੰਕੇਤ ਦਿੰਦਾ ਹੈ ਕਿ:-

ਅਨਹਦ ਰੂਪ ਅਨਾਹਦ ਬਾਨੀ॥
ਛਰਨ ਸਰਨ ਜਿਹ ਬਸਤ ਭਵਾਨੀ॥
ਉੁਸੇ ਪਾਤਸਾਹ ਵਲੋਂ 'ਦੇਹ ਸਿਵਾ' ਰਚਨਾ ਦਸਕੇ ਗੁਰੂ ਪਾਤਸ਼ਾਹ ਦੀ ਨਿਰਾਦਰੀ ਕੀਤੀ ਜਾਂਦੀ ਹੈ.." (ਪੰਨਾ ੭੩, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)


ਦਾਸ ਦੀ ਟਿੱਪਣੀ:-ਇਸ ਹਵਾਲੇ ਵਿਚ ਗਿਆਨੀ ਭਾਗ ਸਿੰਘ ਜੀ ਦਸਮ ਗ੍ਰੰਥ ਦੇ ਵਿਚਲੇ ਹਵਾਲੇ ਨੂੰ ਦਸਮੇਸ਼ ਜੀ ਦਾ ਮੰਨਦੇ ਹੋਏ ਉਸ ਨੂੰ ਤਰਕ ਵਜੋਂ ਵਰਤਿਆ ਹੈ!

(੭) "ਜਦ ਦਸਮੇਸ਼ ਜੀ ਦੀ ਬਾਣੀ ਦੀ ਕਵਿ ਸੰਕੇਤੀ ਮੋਹਰ ਛਾਪ ਪ੍ਰਤੱਖ ਹੀ ਸ੍ਰੀ ਮੁਖਵਾਕ ਪਾਤਸ਼ਾਹੀ ੧੦ ਹੈ ਤਾਂ ਹੋਰ ਕਿਸੀ ਕਲਪਣਾ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ"
(ਪੰਨਾ ੮੩, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)

ਦਾਸ ਦੀ ਟਿੱਪਣੀ:- ਇਸ ਹਵਾਲੇ ਵਿਚ ਗਿਆਨੀ ਭਾਗ ਸਿੰਘ ਜੀ ਮੁਖਵਾਕ ਪਾਤਿਸ਼ਾਹੀ ੧੦ ਨੂੰ ਦਸਮੇਸ਼ ਜੀ ਵਲੋਂ ਵਰਤੇ ਜਾਂਦੀ ਮੋਹਰ ਛਾਪ ਸਵੀਕਾਰ ਕਰਦੇ ਹਨ!

(੮)
".. ਜਾਪ ਅਕਾਲ ਉਸਤਤ ਆਦਿਕ ਦਸਮ ਗਿਰਾ (ਬਾਣੀ) ਤੋਂ ਬਿਨਾ ਬਾਕੀ ਸਾਰੇ ਦੇ ਸਾਰੇ ਸਾਕਤ ਮੱਤ ਅਨਮਤੀ ਕਵੀਆਂ ਦੇ ਮਿਥਿਹਾਸਕ ਗੱਪ-ਗਪੌੜੇ ਅਤੇ ਵਿਭਚਾਰਕ ਟੋਕਕੇ ਹਨ" (ਪੰਨਾ ੯੨, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)

ਦਾਸ ਦੀ ਟਿੱਪਣੀ:-ਇਸ ਹਵਾਲੇ ਵਿਚ ਵੀ ਗਿਆਨੀ ਭਾਗ ਸਿੰਘ ਅੰਬਾਲਾ ਜੀ ਜਾਪ ਅਕਾਲ ਉਸਤਤ ਆਦਿ (ਆਦਿਕ ਤੋਂ ਭਾਵ ਕੁੱਝ ਹੋਰ ਰਚਨਾਵਾਂ) ਦਸਮੇਸ਼ ਜੀ ਦੀ ਬਾਣੀਆਂ ਲਿਖ/ ਸਵੀਕਾਰ ਕਰਦੇ ਹਨ।


(੯) "..ਪ੍ਰਵਣੋਂ ਆਦਿ ਏਕੰਕਾਰਾ' ਤੋਂ ਲੈਕੇ ਖਾਲ ਫਾਸ ਕੇ ਬੀਚ ਨ ਆਇਉ' ਵਾਲੀ ਚੌਪਈ ਆਦਿ ਸ੍ਰੀ ਗੁਰੂ ਗਰੰਥ ਸਾਹਬ ਵਿਚਲੀ ਬਾਣੀ ਦੀ ਕੱਸਵਟੀ ਉੱਤੇ ਪੂਰੀ ਉਤਰਦੀ ਹੈ ਇਸ ਲਈ ਇਹ ਚੌਪਈ ਸ੍ਰੀ ਮੁਖਵਾਕਿ ਗੁਰਬਾਣੀ ਹੈ..." (ਪੰਨਾ ੧੧੯, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)


ਦਾਸ ਦੀ ਟਿੱਪਣੀ:-
ਇਸ ਹਵਾਲੇ ਵਿਚ ਵੀ ਗਿਆਨੀ ਭਾਗ ਸਿੰਘ ਅੰਬਾਲਾ ਜੀ 'ਪ੍ਰਵਣੋਂ ਆਦਿ ਏਕੰਕਾਰਾ' ਵਾਲੀ ਚੋਪਈ ਨੂੰ ਦਸਮੇਸ਼ ਜੀ ਦੀ ਬਾਣੀ ਲਿਖ/ ਸਵੀਕਾਰ ਰਹੇ ਹਨ ਅਤੇ ਉਸ ਨੂੰ ਗੁਰਮਤਿ ਦੀ ਕਸਵਟੀ ਤੇ ਖਰਾ ਉਤਰਦਾ ਲਿਖਦੇ ਹਨ।ਭਾਗ ਸਿੰਘ ਜੀ ਨੇ ਆਪਣੀ ਪੁਸਤਕ ਵਿਚ ਇਸ ਚੌਪਈ ਦੇ ਅਰਥ ਵੀ ਕੀਤੇ ਹਨ!

(੧੦) "ਜ਼ਫ਼ਰਨਾਮਹ (ਬਿਜੈ ਪਤ੍ਰ) ਫਾਰਸੀ ਜ਼ਬਾਨ ਵਿਚ ਨਜ਼ਮ (ਸ਼ਾਇਰੀ ਦੇ ਰੂਪ ਅੰਦਰ ਲਿਖੀ ੧੧ ਬੰਦਾ ਵਾਲੀ ਇਕ ਵਿੱਠੀ ਹੈ ਜੋ ਗੁਰੂ ਕਲਗੀਧਰ ਜੀ ਨੇ ਸੰਮਤ ੧੭੬੨ ਚੜਦੇ ਬਿਕ੍ਰਮੀ ਸੰਮਤ ਵਿਚ ਲਿਖ ਕੇ ਦੀਨੇ ਕਾਗੜ (ਦਿਆਲ ਪੁਰਾ) ਤੋਂ ਭਾਈ ਦਇਆ ਸਿੰਘ ਅਤੇ ਧਰਮ ਸਿੰਘ ਜੀ ਹੱਥੀ ਔਰੰਗਾਬਾਦ ਵਿਚ ਔਰਗਜ਼ੇਬ ਨੂੰ ਭੇਜੀ ਸੀ" (ਪੰਨਾ ੧੩੬, ਦਸਮ ਗ੍ਰੰਥ ਨਿਰਣੈ, ਗਿਆਨੀ ਭਾਗ ਸਿੰਘ ਅੰਬਾਲਾ)


ਦਾਸ ਦੀ ਟਿੱਪਣੀ:- ਇਸ ਹਵਾਲੇ ਵਿਚ ਗਿਆਨੀ ਬਾਗ ਸਿੰਘ ਜੀ ਦਸਮ ਗ੍ਰੰਥ ਵਿਚ ਲਿਖ ਦਿੱਤੇ ਗਏ ਜ਼ਫਰਨਾਮੇ ਨੂੰ (ਬਿਨਾ ਹਿਕਾਅਤਾਂ ਦੇ) ਦਸਮੇਸ਼ ਜੀ ਦਾ ਹੀ ਲਿਖਿਆ ਸਵੀਕਾਰ ਰਹੇ ਹਨ।


ਹੁਣ ਪਾਠਕ ਵੇਖ ਸਕਦੇ ਹਨ ਕਿ ਗਿਆਨੀ ਭਾਗ ਸਿੰਘ ਜੀ ਨੇ ਕਦੇ ਦਸਮ ਗ੍ਰੰਥ ਵਿਚ ਲਿਖ ਦਿੱਤੀਆਂ ਗਈਆਂ ਸਾਰੀਆਂ ਰਚਨਾਵਾਂ ਨੂੰ ਰੱਧ ਨਹੀਂ ਸੀ ਕੀਤਾ ਬਲਕਿ ਕੁੱਝ ਰਚਨਾਵਾਂ ਨੂੰ ਆਪਣੇ ਵਲੋਂ ਪੱਕੇ ਤੌਰ ਤੇ ਦਸਮੇਸ਼ ਜੀ ਕ੍ਰਿਤ ਸਵੀਕਾਰ ਕੀਤਾ ਸੀ।


੬ ਅਤੇ ੭ ਅਕਤੂਬਰ ਸੰਨ ੧੯੭੩ ਅਤੇ ੯ ਮਾਰਚ ੧੯੭੪ ਵਿਚ ਭਾਈ ਅਮਰਦਨ ਸਿੰਘ ਬਾਗੜੀਆਂ ਜੀ ਦੀ ਪ੍ਰਧਾਨਤਾ ਹੇਠ ਹੋਈ ਮੀਟਿੰਗਾਂ ਵਿਚ ਮੌਜੂਦ ਉੱਘੇ ਵਿਦਵਾਨ ਸੱਜਣਾਂ ਵਿਚਕਾਰ ਦਸਮ ਗ੍ਰੰਥ ਵਿਚ ਦਰਜ ਕਰ ਦਿੱਤੀਆਂ ਗਈਆਂ ਦਸਮੇਸ਼ ਜੀ ਦੀਆਂ ਰਚਨਾਵਾਂ ਬਾਰੇ ਮਤਭੇਦ ਸੀ।ਪਰ ਗਿਆਨੀ ਭਾਗ ਸਿੰਘ ਜੀ ਅੰਬਾਲਾ ਸਮੇਤ ਕਿਸੇ ਵਿਦਵਾਨ ਨੇ ਇਹ ਨਹੀਂ ਸੀ ਕਿਹਾ ਕਿ ਦਸਮੇਸ਼ ਜੀ ਦਾ ਲਿਖਤ ਕੁੱਝ ਵੀ ਨਹੀਂ ਹੈ।ਸਾਰੇ ਇਸ ਗਲ ਤੇ ਸਹਿਮਤ ਹੋਏ ਸਨ ਕਿ ਦਸਮੇਸ਼ ਜੀ ਦੀਆਂ ਲਿਖਤਾਂ ਨੂੰ ਗ੍ਰੰਥ ਨਾਲੋਂ ਨਿਖੇੜ ਦੇਂਣਾ ਚਾਹੀਦਾ ਹੈ ਅਤੇ ਦਸਮ ਗ੍ਰੰਥ ਦਾ ਸਥਾਪਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲ ਨਹੀਂ ਹੋ ਸਕਦਾ।


ਲੇਖ ਦੇ ਪਹਿਲੇ ਭਾਗ ਵਿਚ ਪ੍ਰੋ. ਦਰਸ਼ਨ ਸਿੰਘ ਜੀ ਨੂੰ ਕੋਟ ਕਰਨ ਦਾ ਮਕਸਦ ਬੇਲੋੜੀ ਆਲੋਚਨਾ ਤੋਂ ਅਹਿਮਤ ਹੋਂਣ ਅਤੇ ਲੇਖ ਦੀ ਜ਼ਰੂਰਤ ਤੋਂ ਵੱਧ ਕੁੱਝ ਵੀ ਨਹੀਂ ਸੀ ਕਿਉਂਕਿ ਉਨਾਂ੍ਹ ਨੇ ਵੀ ਉਹੀ ਗਲ ਦੁਹਰਾਈ ਸੀ ਜੋ ੪੦ ਸਾਲ ਪਹਿਲਾਂ ਗਿਆਨੀ ਭਾਗ ਸਿੰਘ ਜੀ ਸਮੇਤ ੪੦ ਹੋਰ ਉੱਘੇ ਵਿਦਵਾਨਾਂ ਨੇ ਕਹੀ ਸੀ। ਉਸ ਵੇਲੇ ਮੈਂਨੂੰ ਪ੍ਰੋ. ਸਾਹਿਬ ਜੀ ਦਾ ਵਿਚਾਰ ਵਿਚਾਰਨ ਯੋਗ ਨਜ਼ਰ ਆਇਆ ਸੀ।ਜਿਸ ਲਈ ਉਨਾਂ੍ਹ ਦੀ ਬੇਲੋੜੀ ਆਲੋਚਨਾ ਠੀਕ ਨਹੀਂ ਲੱਗੀ।


ਮੈਂ ਗੁਰਮਤਿ ਦੀ ਕਸਵਟੀ, ਇਤਹਾਸ, ਪਰੰਪਰਾ, ਸਾਮੂਹਕ ਯਾਦਾਸ਼ਤ ਦੀ ਗਵਾਹੀ ਅਤੇ ਪੰਥਕ ਫ਼ੈਸਲੇ ਰਾਹੀਂ ਨਿਸ਼ਚਤ ਕੀਤੀ ਗਇਆਂ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਦਾ ਹਾਂ।ਦਸਮ ਗ੍ਰੰਥ ਵਿਚ ਸੰਕਲਤ ਪੋਰਾਣਕ ਕਥਾਵਾਂ ਨੂੰ ਮੈਂ ਦਸਮੇਸ਼ ਜੀ ਦੀ ਬਾਣੀ ਨਹੀਂ ਮੰਨਦਾ ਪੂਰਾ ਦਸਮ ਗ੍ਰੰਥ ਗੁਰੂ ਕ੍ਰਿਤ/ਸੰਕਲਤ ਨਹੀਂ ਹੈ ਅਤੇ ਨਾ ਹੀ ਉਸਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲ ਸਥਾਪਨ ਹੋਂਣਾ ਚਾਹੀਦਾ ਹੈ। ਸਿੱਖਾਂ ਦਾ ਗੁਰੂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ।ਬਾਕੀ ਸਾਹਿਤ ਨਾਲ ਤਾਂ ਸੰਸਾਰ ਭਰੀਆ ਪਿਆ ਹੈ।ਖ਼ੈਰ!


ਇਸ ਲੇਖ ਦਾ ਮੰਤਵ ਇਹ ਵਿਚਾਰ ਪ੍ਰਗਟ ਕਰਨਾ ਸੀ ਕਿ ਗਿਆਨੀ ਭਾਗ ਸਿੰਘ ਜੀ ਦੇ ਲਿਖੇ ਵਿਚਾਰਾਂ ਬਾਰੇ ਕਿਸੇ ਨਵੀਂ ਗਲ ਨੂੰ ਪ੍ਰਚਾਰਨ ਤੋਂ ਪਹਿਲਾਂ ਉਸਦੇ ਨਾਲ ਜੁੜੇ ਸੱਚ ਨੂੰ ਵਿਚਾਰ ਲੇਂਣਾ ਚਾਹੀਦਾ ਹੈ ਤਾਂ ਕਿ ਪ੍ਰਚਾਰ ਝੂਠ ਦਾ ਰੂਪ ਧਾਰਨ ਨਾ ਕਰ ਲਵੇ।ਇਹ ਪ੍ਰਚਾਰ ਗਲਤ ਹੈ ਕਿ ਗਿਆਨੀ ਭਾਗ ਸਿੰਘ ਜੀ ਅੰਬਾਲਾ ਕਿਸੇ ਰਚਨਾ ਨੂੰ ਵੀ ਦਸਮੇਸ਼ ਜੀ ਦੀ ਰਚਨਾ ਨਹੀਂ ਸੀ ਮੰਨਦੇ!ਇਸ ਪ੍ਰਚਾਰ ਤੇ ਵਿਸ਼ਵਾਸ ਕਰਨ ਵਾਲੇ ਸੱਜਣ ਸੱਚ ਤੋਂ ਦੂਰ ਖੜੇ ਸੱਚ ਨੂੰ ਪੜਚੋਲਦੇ ਹਨ। ਗਿਆਨੀ ਭਾਗ ਸਿੰਘ ਜੀ ਕੁੱਝ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਦੇ ਸੀ।


ਹਰਦੇਵ ਸਿੰਘ,ਜੰਮੂ-੮.੧੦.੧੨

Monday, 8 October 2012

'ਸੱਚ ਤੋਂ ਦੂਰ ਸੱਚ ਦੀ ਪੜਚੋਲ' (Part-1)


- ਹਰਦੇਵ ਸਿੰਘ ਜੰਮੂ

ਕੁੱਝ ਸਮਾਂ ਹੋਇਆ ਕਿ ਪ੍ਰੋ. ਦਰਸ਼ਨ ਸਿੰਘ ਜੀ ਨੇ ਇਕ ਪੰਜਾਬੀ ਪ੍ਰਤਿਕਾ ‘ਸਿੱਖ ਗਾਰਡੀਅਨ’ ਨੂੰ ਇੰਟਰਵਿਯੂ ਦਿੰਦੇ ਹੋਏ ਵਿਚਾਰ ਪ੍ਰਗਟ ਕੀਤਾ ਸੀ ਕਿ ਪੰਥ ਨੂੰ ਦਸ਼ਮੇਸ਼ ਕ੍ਰਿਤ ਰਚਨਾਵਾਂ ਵੱਖਰਾ ਕਰਕੇ ਇਕ ਪੋਥੀ ਬਣਾ ਲੇਂਣੀ ਚਾਹੀਦੀ ਹੈ।ਇਸ ਬਿਆਨ ਤੇ ਪ੍ਰਤੀਕ੍ਰਿਆ ਵਜੋਂ ਉਨ੍ਹਾਂ ਦੀ ਆਲੋਚਨਾ ਵੀ ਕੀਤੀ ਜਾਂਦੀ ਰਹੀ ਜਦ ਕਿ ਇਸ ਸਟੈਂਡ ਲਈ ਪ੍ਰੋ. ਸਾਹਿਬ ਜੀ ਦੀ ਆਲੋਚਨਾ ਕਰਨੀ ਬਣਦੀ ਨਹੀਂ ਸੀ।ਉਨ੍ਹਾਂ ਦਾ ਸੁਝਾਅ ਵਿਚਾਰਨ ਯੋਗ ਸੀ।

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗਿਆਨੀ ਭਾਗ ਸਿੰਘ ਅੰਬਾਲਾ ਜੀ ਦੇ ਹਵਾਲੇ ਨਾਲ ਬਹੁਤ ਸਾਰੀਆਂ ਗਲਾਂ ਕਹਿਆਂ ਜਾਂਦੀਆ ਹਨ ਜਿਵੇਂ ਕਿ ਗਿਆਨੀ ਭਾਗ ਸਿੰਘ ਜੀ ਸਮੁੱਚੇ ਦਸ਼ਮ ਗ੍ਰੰਥ ਨੂੰ ਰੱਧ ਕਰਨ ਵਾਲੇ ਪਹਿਲੇ ਵਿਦਵਾਨ ਸਨ। ਮੈਂ ਇਸ ਬਿਆਨ ਦੀ ਪੜਤਾਲ ਲਈ ਕਰੀਬ 5 ਵਿਦਵਾਨ ਲਿਖਾਰੀਆਂ ਨੂੰ ਸੰਪਰਕ ਕੀਤਾ ਤਾਂ ਚਾਰ ਸੱਜਣਾਂ ਵਲੋਂ ਲੱਗਭੱਗ ਇਹੀ ਜਵਾਬ ਮਿਲਿਆ ਕਿ ਗਿਆਨੀ ਭਾਗ ਸਿੰਘ ਜੀ ਨੇ ਪੁਰੇ ਦਸ਼ਮ ਗ੍ਰੰਥ ਨੂੰ ਰੱਦ ਕਰ ਦਿੱਤਾ ਸੀ।

ਦੋ ਵਿਦਵਾਨ ਸੱਜਣਾਂ ਨੇ ਇੱਥੋਂ ਤਕ ਦੱਸਿਆ ਕਿ ਪੁਰੇ ਦਸ਼ਮ ਗ੍ਰੰਥ ਨੂੰ ਰੱਦ ਕਰਨ ਵਾਲੇ ਉਹ ਪਹਿਲੇ ਵਿਦਵਾਨ ਸਨ। ਪੰਜਾਂ ਵਿਚੋਂ ਕੇਵਲ ਇਕ ਸੱਜਣ ਨੇ ਇਹ ਦੱਸਿਆ ਕਿ ਗਿਆਨੀ ਭਾਗ ਸਿੰਘ ਜੀ ਨੇ ਪੁਰੇ ਦਸ਼ਮ ਗ੍ਰੰਥ ਨੂੰ ਰੱਦ ਨਹੀਂ ਸੀ ਕੀਤਾ। ਇਸ ਲਈ ਮੈਂ ਕੁੱਝ ਸਮਾਂ ਲਗਾਉਂਦੇ ਦੇਰ ਰਾਤ ਤਕ ਬੈਠ ਕੇ ਕੁੱਝ ਜਾਣਕਾਰੀ ਪ੍ਰਾਪਤ ਕੀਤੀ ਤਾਂ ਮੈਂਨੂੰ ਪਤਾ ਚਲਿਆ ਕਿ ਗਿਆਨੀ ਭਾਗ ਸਿੰਘ ਜੀ ਵੀ ਕੁੱਝ ਲਿਖਤਾਂ ਨੂੰ ਦਸ਼ਮੇਸ਼ ਜੀ ਦਿਆਂ ਮੰਨਦੇ ਸਨ ਅਤੇ ਉਨ੍ਹਾਂ ਲਿਖਤਾਂ ਨੂੰ ਵੱਖਰਾ ਕਰਕੇ ਪੋਥੀ ਰੂਪ ਵਿਚ ਰੱਖਣ ਦੇ ਹਾਮੀ ਸਨ। ਇਸ ਬਾਬਤ ਮਿਲੀ ਜਾਣਕਾਰੀ ਨੂੰ ਮੈਂ ਗਿਆਨੀ ਭਾਗ ਸਿੰਘ ਜੀ ਦੇ ਹੇਠਲੇ ਸ਼ਬਦਾਂ ਵਿਚ ਹੀ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ:

“ਕੁਝ ਚਿਰ ਹੋਇਆ ਸ. ਮਾਨ ਸਿੰਘ ਜੀ , ਮਾਲਿਕ ‘ਮਾਨਸਰੋਵਰ ਹਫ਼ਤਾਵਾਰੀ ਅਖ਼ਬਾਰ, ਭਗਤ ਸਿੰਘ ਮਾਰਕੀਟ ਨਵੀਂ ਦਿਲੀ ਵਾਲਿਆਂ ਇਸ ਅਤੀ ਲੋੜੀਂਦੀ ਸੇਵਾ ਲਈ ਛੋ-ਸਤ ਅਕਤੂਬਰ ਸੰਨ 1973 ਨੂੰ ਦਸਮ ਗਰੰਥ ਸਬੰਧੀ ਅਡੋ-ਅੱਡ ਮਤਭੇਦ ਰੱਖਣ ਵਾਲੇ ਅਨੇਕਾਂ ਉਘੇ ਵਿਦਵਾਨਾਂ ਦੀ ਗੋਸ਼ਟੀ ਦਾ ਉਦਮ ਕੀਤਾ ਸੀ, ਜਿਸ ਦੇ ਪ੍ਰਧਾਨ ਪਰਮ ਸਤਿਕਾਰ ਯੋਗ ਭਾਈ ਸਾਹਿਬ ਭਾਈ ਅਰਦਮਨ ਸਿੰਘ ਜੀ ਬਾਗੜੀਆਂ ਥਾਪੇ ਗਏ ਸਨ।

ਅੱਡੋ-ਅੱਢ ਵਿਚਾਰਾਂ ਪ੍ਰਗਟ ਹੋਣ ਉਪਰੰਤ ਸਰਬ ਸੰਮਤੀ ਨਾਲ ਫ਼ੈਸਲਾ ਹੋਇਆ ਸੀ ਕਿ ਕਿਸੇ ਵੀ ਗੁਰਦੁਆਰੇ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਨਾਲ ‘ਦਸਮ ਗਰੰਥ ਦਾ ਪ੍ਰਕਾਸ਼ ਨਾ ਕੀਤਾ ਜਾਵੇ।

ਦੂਜਾ ਦਸ਼ਮੇਸ਼ ਗੁਰੂ ਜੀ ਦੀ ਬਾਣੀ ਅਤੇ ਕਵੀਆਂ ਦੀਆਂ ਬਾਣੀਆਂ ਦਸਮ ਗਰੰਥ ਵਿਚੋਂ ਨਿਖੇੜ ਦਿਤੀਆਂ ਜਾਣ।

ਦੂਜੀ ਵਾਰੀ ਫਿਰ ਸ੍ਰ. ਮਾਨ ਸਿੰਘ ਜੀ ਦੇ ਸਦੇ ਤੇ ਹੀ 9 ਮਾਰਚ ਸੰਨ 1974 ਨੂੰ ਗੋਸ਼ਟੀ ਹੋਈ ਅਤੇ ਸ਼੍ਰੀ ਮਾਨ ਭਾਈ ਸਾਹਿਬ ਭਾਈ ਅਰਦਮਨ ਸਿੰਘ ਜੀ ਹੀ ਪ੍ਰਧਾਨ ਬਣਾਏ ਗਏ ਤਾਂ ਵੀ ਗੁਣੀ ਗਿਆਨੀਆਂ ਨੇ ਪਹਿਲਾ ਫ਼ੈਸਲਾ ਹੀ ‘ਭਾਵ’ 6, 7 ਅਕਤੂਬਰ 1973 ਵਾਲਾ ਦੁਹਰਾਈਆ।

ਉਪਰੋਕਤ ਦੋਹਾਂ ਗੋਸ਼ਟੀਆਂ ਵਿਚ ਜਿਨ੍ਹਾਂ-ਜਿਨ੍ਹਾਂ ਮਤਭੇਦ ਰੱਖਣ ਵਾਲੇ ਵਿਦਵਾਨਾਂ ਨੇ ਹਿੱਸਾ ਲਿਆ ਉਨ੍ਹਾਂ ਵਿਅਕਤੀਆਂ ਦੇ ਨਾਮ ਹੇਠ ਦਿੱਤੇ ਜਾਂਦੇ ਹਨ।
1. ਭਾਈ ਸਾਹਿਬ ਭਾਈ ਅਰਦਮਨ ਸਿੰਘ ਜੀ ਬਾਗੜੀਆਂ
2. ਸ.ਬਹਾਦਰ ਉੱਜਲ ਸਿੰਘ, ਜੀ ਪ੍ਰਧਾਨ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ
3. ਡਾ. ਸੁਆਮੀ ਰਾਮਪਾਲ ਸਿੰਘ ਜੀ, ‘ਨਿਰਮਲਾ ਸਾਧੂ’, ਐਮ.ਏ, ਪੀ. ਐਚ. ਡੀ.
4. ਡਾ. ਧ੍ਰਮ ਪਾਲ ਜੀ ‘ਆਸ਼ਟਾ’, ਐਮ.ਏ. ਪੀ.ਐਚ. ਡੀ.
5. ਡਾ. ਮਹੀਪ ਸਿੰਘ ਜੀ ਐਮ.ਏ. ਪੀ.ਐਚ. ਡੀ.
6. ਡਾ. ਰਤਨ ਸਿੰਘ ਜੀ ‘ਜੱਗੀ’, ਐਮ.ਏ. ਪੀ.ਐਚ. ਡੀ. ਪਟਿਆਲਾ
7. ਡਾ. ਕਾਲਾ ਸਿੰਘ ਜੀ ਬੇਦੀ, ਐਮ.ਏ. ਪੀ.ਐਚ. ਡੀ., ਦਿੱਲੀ ਯੂਨੀਵਰਸਿਟੀ
8. ਡਾ. ਗੋਬਿੰਦ ਸਿੰਘ ਜੀ ‘ਮਨਸੁਖਿਆਨੀ’ ਐਮ.ਏ. ਪੀ.ਐਚ. ਡੀ. ਯੂਨੀ. ਗ੍ਰਾ. ਕਮਿਸ਼ਨ
9. ਸ. ਹਰੀ ਸਿੰਘ ਜੀ, ਚੀਫ ਇੰਜਨੀਅਰ, ਪਟਨਾ ਸਾਹਿਬ
10. ਸ. ਗਿਆਨ ਸਿਮਘ ਜੀ ‘ਐਬਟਾਬਾਦੀ, ਸਾ. ਪ੍ਰ ਦਿੱਲੀ ਗੁ. ਪ੍ਰ. ਕਮੇਟੀ
11. ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ (ਐਮ. ਪੀ.)
12. ਸ. ਬਹਾਦਰ ਗੁਰਬਖਸ਼ ਸਿੰਘ ਜੀ, ਸਥਾਨਕ ਪ੍ਰ ਚੀਫ਼ ਖਾਲਸਾ ਦਿਵਾਨ ਦਿੱਲੀ
13. ਪ੍ਰੋ. ਪ੍ਰਮਾਨ ਸਿੰਘ ਜੀ ਐਮ.ਏ.
14. ਡਾ. ਹਰਭਜਨ ਸਿੰਘ ਜੀ
15. ਡਾ. ਮਨਮੋਹਨ ਸਿੰਘ ਜੀ
16. ਉਤਮ ਸਿੰਘ ਜੀ ‘ਘੋਬਾ’
17. ਏਅਰ ਕਮਾਂਡਰ ਮਹਿੰਦਰ ਸਿੰਘ ਜੀ, ਪ੍ਰਿ. ਡਗਸੋਈ ਪਬਲਿਕ ਸਕੂਲ
18. ਜਨਰਲ ਤਾਰਾ ਸਿੰਘ ਜੀ, ‘ਬਲ’
19. ਭਰਗੇਡੀਅਰ ਯੂ.ਐਸ.’ਸਿੱਧੂ’
20. ਕਰਨਲ ਨਰਿੰਦਰ ਪਾਲ ਸਿੰਘ ਜੀ
21. ਸ੍ਰਦਾਰਨੀ ਹਰਦਿੱਤ ਸਿੰਘ ਜੀ ਮਲਕ
22. ਬੀਬੀ ਪ੍ਰੜਜੋਤ ਕੋਰ ਜੀ
23. ਸ. ਪ੍ਰਤਾਪ ਸਿੰਘ ਜੀ ਐਮ. ਏ. ਸ਼ਕੱਤਰ ਸਿੰਘ ਸਭਾ ਸ਼ਤਾਬਦ ਕਮੇਟੀ
24. ਮਕਲ ਹਰਦਿਤ ਸਿੰਘ ਜੀ, ਸਾਬਕ ਸਫੀਰ ਫਰਾਂਸ
25. ਗਿਆਨੀ ਭਾਗ ਸਿੰਘ ਜੀ ‘ਅੰਬਾਲਾ’
26. ਮੇਜਰ ਜਗਤ ਸਿੰਘ ਜੀ ‘ਗੁੜਗਾਵਾਂ’
27. ਸ. ਹਰਬੰਸ ਸਿੰਘ ਜੀ, ਸਕੱਤ੍ਰ ਗੁਰੂ ਨਾਨਕ ਦੇਵ ਫਾਉਂਡੇਸ਼ਨ ਦਿੱਲੀ
28. ਸ. ਸੰਤੋਖ ਸਿੰਘ ਜੀ ‘ਚੰਡੀਗੜ’
29. ਪ੍ਰੋ. ਪ੍ਰੀਤਮ ਸਿੰਘ ਜੀ ਗੁਰੂ ਨਾਨਕ ਯੁਨੀਵਰਸਿਟੀ ਅੰਮ੍ਰਿਤਸਰ
30. ਸ. ਰਣਬੀਰ ਸਿੰਘ ਜੀ
31. ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ, ਜਥੇਦਾਰ ਸ਼ਰੋਮਣੀ ਸਿੱਖ ਸਮਾਜ
32. ਸ. ਗੁਰਬਚਨ ਸਿੰਘ ਜੀ ਸਕੱਤਰ ਸ਼ਰੋਮਣੀ ਸਿੱਖ ਸਮਾਜ
33. ਸ. ਮਨੋਹਰ ਸਿੰਘ ਜੀ ‘ਮਾਰਕੇ’
34. ਸ. ਮਦਨ ਸਿੰਘ ਜੀ ‘ਨਈਅਰ’ ਪ੍ਰ. ਸਿੰਘ ਸਭਾ ਪਹਾੜ ਗੰਜ ,ਦਿੱਲੀ
35. ਸ. ਪਿਆਰਾ ਸਿੰਘ ਜੀ ਐਮ. ਏ.
36. ਕੰਵਰ ਮਨਮੋਹਨ ਸਿੰਘ ਜੀ ਐਮ .ਏ.
37. ਸ. ਮਹਿੰਦਰ ਸਿੰਘ ਜੀ ਗੋਤਮ ਨਗਰ ਵਾਲੇ
38. ਪ੍ਰੋ. ਜੋਗਿੰਦਰ ਸਿੰਘ ਜੀ, ਐਮ. ਏ.
39. ਪੰਡਤ ਮੁਨਸ਼ੀ ਰਾਮ ਜੀ ‘ਹਸਰਤ’
40. ਸ. ਮਾਨ ਸਿੰਘ ਕਮਵੀਨਰ
41 ਸ. ਕੁਲਦੀਪ ਸਿੰਘ ਜੀ, ਬੀ.ਏ. ਐਲ.ਐਲ ਬੀ, ਜੇ.ਡੀ."
(ਗਿਆਨੀ ਭਾਗ ਸਿੰਘ ਜੀ, ਦਸ਼ਮ ਗ੍ਰੰਥ ਨਿਰਣੈ, ਪੰਨਾ 29, 30, 31)

ਅਸੀਂ ਵੇਖ ਸਕਦੇ ਹਾਂ ਕਿ ਉਪਰੋਕਤ ਸੂਚਨਾ ਅਤੇ ਸੂਚੀ ਅਨੁਸਾਰ ਗਿਆਨੀ ਭਾਗ ਸਿੰਘ ਜੀ (ਉਪਰਲੀ ਸੂਚੀ ਵਿਚ 25ਵੇਂ ਸਥਾਨ ਤੇ) ਵੀ ਕੁੱਝ ਰਚਨਾਵਾਂ ਨੂੰ ਦਸ਼ਮੇਸ਼ ਕ੍ਰਿਤ ਮੰਨਦੇ ਹੋਏ ਉਨ੍ਹਾਂ ਰਚਨਾਵਾਂ ਦੀ ਅਲਗ ਪੋਥੀ ਬਨਾਉਂਣਾ ਲੋਚਦੇ ਸੀ। ਗਿਆਨੀ ਭਾਗ ਸਿੰਘ ਜੀ ਨੇ ਤਾਂ ਇਸ ਗਲ ਨੂੰ ਦਸ਼ਮੇਸ਼ ਜੀ ਦੀ ਇੱਛਾ ਕਰਕੇ ਵੀ ਲਿਖਿਆ ਹੈ। ਉਹ ਲਿਖਦੇ ਹਨ:-

“ਉਹ ਆਪਣੀ ਬਾਣੀ ਕੇਵਲ ਸੈਂਚੀਆਂ (ਪੋਥੀ) ਰੂਪ ਵਿਚ ਹੀ ਲੋੜਦੇ ਸਨ" (ਦਸ਼ਮ ਗ੍ਰੰਥ ਨਿਰਣੈ, ਪੰਨਾ 35, ਇੱਥੇ “ਉਹ” ਸ਼ਬਦ ਗਿਆਨੀ ਜੀ ਨੇ ਦਸ਼ਮੇਸ਼ ਜੀ ਵਾਸਤੇ ਵਰਤਿਆ ਹੈ)

ਗਿਆਨੀ ਭਾਗ ਸਿੰਘ ਜੀ ਦੇ ਆਪਣੇ ਸ਼ਬਦਾਂ ਵਿਚ ਦਿੱਤੀ ਉਪਰੋਕਤ ਮੀਟਿੰਗਾਂ ਦਾ ਵੇਰਵਾ ਇਹ ਸਿੱਧ ਕਰਦਾ ਹੈ ਕਿ ਇਨ੍ਹਾਂ ਮੀਟਿੰਗਾ ਵਿਚ ਸ਼ਾਮਲ ਗਿਆਨੀ ਭਾਗ ਸਿੰਘ ਜੀ ਸਮੇਤ ਉੱਘੇ ਵਿਦਵਾਨ ਕੁੱਝ ਮਤਭੇਦਾਂ ਦੇ ਬਾਵਜੂਦ, ਸਰਬ ਸੰਮਤੀ ਨਾਲ, ਇਸ ਗਲ ਤੇ ਸਹਿਮਤ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਚਨਾਵਾਂ ਲਿਖਿਆਂ ਗਈਆਂ ਸਨ ਅਤੇ ਉਨ੍ਹਾਂ ਰਚਨਾਵਾਂ ਦੀ ਵੱਖਰੀ ਪੋਥੀ ਬਣਾ ਲੇਂਣੀ ਚਾਹੀਦੀ ਹੈ।

ਉਹ ਇਸ ਤੇ ਵੀ ਇਕਮਤ ਸਹਿਮਤ ਸਨ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗੁਰੂ ਜੀ ਦੇ ਮੁਕਾਬਲ ਦਸਮ ਗ੍ਰੰਥ ਦਾ ਸਥਾਪਨ ਨਹੀਂ ਹੋ ਸਕਦਾ।

ਆਸ ਹੈ ਕਿ ਉਪਰੋਕਤ ਜਾਣਕਾਰੀ ਪਾਠਕਾਂ ਲਈ ਲਾਹੇਵੰਧ ਹੋਵੇਗੀ। ਵਿਸ਼ੇਸ਼ ਰੂਪ ਵਿਚ ਉਨ੍ਹਾਂ ਵਿਦਵਾਨ ਲਿਖਾਰੀਆਂ ਲਈ ਜੋ ਇਸ ਬਾਰੇ ਗਲਤ ਜਾਣਕਾਰੀ ਰੱਖਦੇ ਹਨ। ਸੱਚ ਦੀ ਪੜਚੋਲ ਸੱਚ ਤੋਂ ਦੂਰ ਰਹਿ ਕੇ ਨਹੀਂ ਕੀਤੀ ਜਾਣੀ ਚਾਹੀਦੀ।

- ਹਰਦੇਵ ਸਿੰਘ ਜੰਮੂ


Wednesday, 12 September 2012


           '.ਪਰਿਵਾਰ ਲਈ ਬੇਨਤੀ ਰੂਪ ਸੱਦਾ ਪੱਤਰ'
                     ਹਰਦੇਵ ਸਿੰਘ, ਜੰਮੂ

ਸਤਿਕਾਰ
ਯੋਗ .ਪਰਿਵਾਰ ਦੇ ਸੱਜਣੋਂ,
ਸਤਿ
ਸ਼ੀ ਅਕਾਲ!
 
ਆਪ
ਜੀ ਕੁੱਝ ਸਮੇਂ ਤੋਂ ਸ਼੍ਰੀ ਅਕਾਲ ਤੱਖਤ ਤੋਂ ਪੰਥ ਪਰਵਾਣਿਤ ਸਿੱਖ ਰਹਿਤ ਮਰਿਆਦਾ ਦੀ ਨੁਕਤਾਚੀਨੀ ਕਰਦੇ ਰਹੇ ਹੋਇਸ ਬਾਰੇ ਆਪਸੀ ਵਿਚਾਰਾਂ ਵੀ ਹੋਇਆਂ ਹਨਆਪ ਜੀ ਦਾ ਦਾਵਾ ਹੈ ਕਿ ਸਿੱਖ ਰਹਿਤ ਮਰਿਆਦਾ ਵਿਚਲੀਆਂ ਬਹੁਤਿਆਂ ਮੂਲ ਗਲਾਂ ਗੁਰਮਤਿ ਵਿਰੌਧੀ ਅਤੇ ਸਮਝੌਤਾਵਾਦ/ਸਾਜਸ਼ ਦਾ ਸਿੱਟਾ ਹਨਗੁਰਮਤਿ ਵਿਚ ਕਿਸੇ ਵਿਚਾਰ ਨੂੰ ਵਿਚਾਰਨ ਦੀ ਸੇਧ ਹੈ ਪਰ ਕਈਂ ਵਾਰ ਵਿਚਾਰ ਕਰਨ ਵਾਲੇ ਦੋ ਪੱਖ ਆਪ ਕਿਸੇ ਕਿਸੇ ਸਹਿਮਤੀ ਤੇ ਨਹੀਂ ਪਹੁੰਚ ਪਾਉਂਦੇ ਕਿਉਂਕਿ ਹਰ ਪੱਖ ਆਪਣੇ ਆਪ ਨੂੰ ਸਹੀ ਅਤੇ ਦੂਜੇ ਨੂੰ ਗਲਤ ਸਮਝਦਾ ਹੈ
 
ਇਸ
ਲਈ ਆਪ ਜੀ ਨੂੰ ਦਾਸ ਵਲੋਂ 'ਬੇਨਤੀ ਰੂਪ ਸੱਦਾ' ਹੈ ਕਿ ਸਿੱਖ ਰਹਿਤ ਮਰਿਆਦਾ ਵਿਚਲਿਆਂ ਕੁੱਝ ਮੁੱਢਲੀਆਂ ਮਧਾਂ ਬਾਰੇ ਆਪ ਜੀ ਦਾਸ ਨਾਲ ਕਿਸੇ ਨਿਰਪੱਖ ਪੈਨਲ ਦੇ ਸਾ੍ਹਮਣੇ ਵਿਚਾਰ ਚਰਚਾ ਕਰਨ ਲਈ ਸਹਿਮਤੀ ਦੇਵੋਨਿਰਪੱਖ ਪੈਨਲ ਜਸਟਿਸ ਕੁਲਦੀਪ ਸਿੰਘ ਜੀ ਵਰਗੇ ਤਿੰਨ ਸਿੱਖ ਬੁੱਧੀਜੀਵੀ ਸੱਜਣਾਂ ਦਾ ਹੋਵੇਜਸਟਿਸ ਕੁਲਦੀਪ ਸਿੰਘ ਜੀ ਨੂੰ ਸਹਿਯੋਗ ਲਈ ਉਚੇਚੀ ਬੇਨਤੀ ਕੀਤੀ ਜਾ ਸਕਦੀ ਹੈਆਸ ਹੈ ਕਿ ਆਪ ਜੀ ਨੂੰ ਉਨਾਂ੍ਹ ਦੇ ਨਾਮ ਤੇ ਇਤਰਾਜ਼ ਨਹੀਂ ਹੋਵੇਗਾ ਕਿਉਂਕਿ ਜਸਟਿਸ ਕੁਲਦੀਪ ਸਿੰਘ ਜੀ ਬਾਰੇ ਪਰਿਵਾਰ ਦਾ ਆਪਣਾ ਕਹਿਣਾ ਹੈ ਕਿ :-

()  ਮੌਜੂਦਾ ਦੌਰ ਵਿਚ ਸਿੱਖਾਂ ਦੇ ਕੁੱਝ ਕੁ ਜ਼ਹਿਨ ਬੁੱਧੀਜੀਵੀਆਂ ਵਿਚੋਂ ਇੱਕ ਜਸਟਿਸ ਕੁਲਦੀਪ ਸਿੰਘ ਦੀ ਸਾਖ ਇੱਕ ਬਹੁਤ ਹੀ ਨੇਕ ਅਤੇ ਦਮਦਾਰ ਕਾਨੂੰਨਦਾਨ ਦੀ ਰਹੀ ਹੈ
()  ਜੇ ਪੰਥਕ ਨਜ਼ਰੀਏ ਦੀ ਗੱਲ ਕਰੀਏ ਤਾਂ ਸਿੱਖ ਕੌਮ ਕੌਲ ਜਸਟਿਸ ਕੁਲਦੀਪ ਸਿੰਘ ਜੀ ਵਰਗੇ ਨੇਕ, ਸੂਝਵਾਨ, ਦੂਰਅੰਦੇਸ਼ ਅਤੇ ਬੇਦਾਗ ਬੁੱਧੀਜੀਵੀ ਬਹੁਤ ਘੱਟ ਹਨ ਉਨਾਂ੍ਹ ਦੀ ਕਾਬਲਿਅਤ ਦਾ ਪ੍ਰਗਟਾਵਾ 'ਵਿਸ਼ਵ ਸਿੱਖ ਕੌਸਿਲ ਦਾ ਪ੍ਰਧਾਨ ਬਨਣ ਤੋਂ ਬਾਅਦ ਉਘੜਵੇਂ ਬਾਖੂਬੀ ਕੀਤਾ ਸੀ ਉਨਾਂ੍ਹ ਨੇ ਵਿਸ਼ਵ ਸਿੱਖ ਕੌਸਿਲ ਨੂੰ ਅਸਲ ਇੱਚ ਇੱਕ ਦਮਦਾਰ ਅਦਾਰਾ ਬਣਾਉਣ ਦੇ ਆਸਾਰ ਪੈਦਾ ਕਰ ਦਿੱਤੇ ਸਨ
()  ਐਸੇ ਵਿੱਚ ਲੋੜ ਹੈ ਕਿ ਕੌੰ ਜਸਟਿਸ ਕੁਲਦੀਪ ਸਿੰਘ ਜਿਹੇ ਨੇਕ,ਦੂਰ-ਅੰਦੇਸ਼ ਅਤੇ ਸੂਝਵਾਨ ਪੰਥਦਰਦੀ ਬੁੱਧੀਜੀਵੀਆਂ ਦੀਆਂ ਸੇਵਾਵਾਂ ਲੈ ਕੇ ਚੰਗੇ ਭਵਿੱਖ ਦਾ ਬਾਣਨੂੰ ਬੰਨੇ  (ਪਰਿਵਾਰਕ ਸੰਪਾਦਕੀ ..੧੨)
 
ਉੱਚ
ਅਦਾਲਤ ਤੋਂ ਰਿਟਾਅਰ ਹੋ ਚੁੱਕੇ ਐਸੇ ਸਿੱਖ ਬੁੱਧੀਜੀਵੀਆਂ ਬਾਰੇ ਆਪ ਜੀ ਇਹ ਨਹੀਂ ਕਹਿ ਸਕਦੇ ਕਿ ਉਹ ਹੋਂਣ ਵਾਲੇ ਇਸ ਪ੍ਰਸਤਾਵਤ ਵਿਚਾਰ ਵਟਾਂਦਰੇ ਬਾਰੇ 'ਦੂਰ-ਅੰਦੇਸ਼','ਸੂਝਵਾਨ' ਅਤੇ 'ਪੰਥਦਰਦੀ' ਟਿੱਪਣੀ ਨਹੀਂ ਕਰ ਸਕਦੇ!

ਹੁਣ
ਆਪ ਜੀ ਰਾਜ਼ੀ ਹੋਵੋ ਤਾਂ ਐਸੇ ਪੈਨਲ ਦੇ ਸਾ੍ਹਮਣੇ ਵਿਚਾਰ ਚਰਚਾ ਕੀਤੀ ਜਾਏ ਜਿਸ ਉਪਰੰਤ ਇਹ ਪੈਨਲ ਕੇਵਲ ਸੇਧ ਰੂਪ ਟਿੱਪਣੀ (Comments) ਕਰੇਪ੍ਰਾਪਤ ਕੀਤੀ ਟਿੱਪਣੀ ਕੋਈ ਬੰਦਸ਼ ਰੂਪ ਟਿੱਪਣੀ/ਨਿਰਨਾ ਨਹੀਂ ਹੋਵੇਗੀ ਬਲਕਿ ਇਸ ਨੂੰ ਅਗਲੀ ਵਿਚਾਰ ਚਲਾਉਂਣ ਲਈ ਵਿਚਾਰਿਆ ਜਾਏਗਾਪਾਰਦਰਸ਼ਤਾ ਲਈ ਚਰਚਾ ਦੀ ਵੀਡੀਯੂ ਰਿਕਾਰਡਿੰਗ ਦਾ ਵੀ ਪ੍ਰਬੰਧ ਹੋਵੇ ਜਿਸ ਨੂੰ ਹਰ ਉਤਸਕ ਸੱਜਣ ਵੇਖ ਸਕੇਆਪ ਜੀ ਦਾਸ ਨਾਲ ਵਿਚਾਰ ਚਰਚਾ ਲਈ ਆਪਣੇ ਵਲੋਂ ਪਰਿਵਾਰ ਦੇ ਹੀ ਦੋ ਸੱਜਣ ਨਾਮਜ਼ਦ ਕਰ ਸਕਦੇ ਹੋ
 
ਗੁਰੂ
ਨਾਨਕ ਜੀ ਨੇ ਕਬੀਰ ਜਾਂ ਨਾਮਦੇਵ ਨਾਲ ਚਰਚਾ ਨਹੀਂ ਕੀਤੀ ਬਲਕਿ ਆਪਣੇ ਨਾਲੋਂ ਅਹਿਮਤ ਸੱਜਣਾਂ ਨਾਲ ਸੰਵਾਦ ਰਚਾਇਆਆਸ ਹੈ ਕਿ ਗੁਰੂ ਨਾਨਕ ਜੀ ਦੇ ਦੱਸੇ ਮਾਰਗ ਅਨੁਸਾਰ ਆਪ ਪ੍ਰਸਤਾਵਤ ਨਿਰਪੱਖ ਪੈਨਲ ਦੇ ਸਾ੍ਹਮਣੇ ਚਰਚਾ ਦੇ ਇਸ ਬੇਨਤੀ ਰੂਪ ਸੱਦੇ ਨੂੰ ਸਵੀਕਾਰ ਕਰੋਗੇ ਤਾਂ ਕਿ  ਪਰਿਵਾਰ ਦੀ ਸਵਕ੍ਰਿਤੀ ਉਪਰੰਤ ਆਪਸੀ ਸਹਿਯੋਗ ਨਾਲ ਇਹ ਉਪਰਾਲਾ ਸਿਰੇ ਚੜ ਸਕੇ
ਆਪ ਵਲੋਂ ਹਾਂ-ਪੱਖੀ ਜਵਾਬ ਦੀ ਉਡੀਕ ਵਿਚ,

ਹਰਦੇਵ
ਸਿੰਘ,ਜੰਮੂ-੧੧..੧੨