Monday, 25 November 2013



'ਅਸਹਿਮਤ ਸੱਜਣਾਂ ਅਤੇ ਸਿੱਖ ਪੰਥ ਖਿਲਾਫ ਪੁਜਾਰੀ/ਬ੍ਰਾਹਮਣ ਹੋਂਣ ਦੇ ਫਤਵੇ ਜਾਰੀ ਕਰਨ ਦੀ ਪ੍ਰਵਿਰਤੀ'
ਹਰਦੇਵ ਸਿੰਘ, ਜੰਮੂ

ਕੁੱਝ ਸੱਜਣਾਂ ਨੇ ਆਪਣੀ "ਉੱਚੀ ਵਿਦਵਤਾ" ਦਾ ਮੁਜ਼ਾਹਰਾ ਕਰਨ ਲਈ, ਹਰ ਸਿੱਖੀ ਸਿਧਾਂਤ ਵਿਰੁੱਧ ਫਤਵੇ ਜਾਰੀ ਕਰਨ ਦਾ ਢੰਗ ਆਪਨਾ ਲਿਆ ਹੈ। ਜਿਵੇਂ ਕਿ:-

ਜਿਹੜਾ ਦਸ ਗੁਰੂ ਸਾਹਿਬਾਨ ਤੇ ਨਿਸ਼ਚਾ ਰੱਖੇ ਉਹ ਸਿੱਖ ਹੀ ਨਹੀਂ !
ਜਿਹੜਾ ਗੁਰੂ ਸਾਹਿਬਾਨ ਨੂੰ ਗੁਰੂ ਆਖੇ ਉਹ ਬ੍ਰਾਹਮਣ !

ਜਿਹੜਾ ਗੁਰੂ ਸਾਹਿਬਾਨ ਨੂੰ ਭੁਲਣਹਾਰ ਨਾ ਮੰਨੇ ਉਹ ਬ੍ਰਾਹਮਣ !
ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹੇ ਉਹ ਬ੍ਰਾਹਮਣ !
ਜਿਹੜਾ
ਸਭ 'ਸਿੱਖਣ ਕੋ ਹੁਕਮ ਹੈ ਗੁਰੂ ਮਾਨਿਯੋਂ ਗ੍ਰੰਥ' ਆਖੇ ਉਹ ਬ੍ਰਾਹਮਣ !
ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਤਿਕਾਰ ਹੇਤ ਮੱਥਾ ਟੇਕੇ ਉਹ ਬ੍ਰਾਹਮਣ !
ਜਿਹੜਾ 'ਖੰਡੇ ਦਾ ਅੰਮ੍ਰਿਤ' ਕਹੇ ਉਹ ਬ੍ਰਾਹਮਣ !

ਜਿਹੜਾ ਦਰਬਾਰ ਸਾਹਿਬ ਸਥਿਤ ਅਕਾਲ ਤਖਤ ਨੂੰ ਅਕਾਲ ਤਖਤ ਕਹੇ ਉਹ ਬ੍ਰਾਹਮਣ ! ਆਦਿ ਆਦਿ……!


ਕਿਸੇ ਨਾਲ ਫਤਵੇ ਦੇਂਣ ਦਾ ਗਿਲਾ ਕਰਨ ਤੋਂ ਪਹਿਲਾਂ ਕੁੱਝ ਸੱਜਣ, ਆਪਣੀ ਕਾਰਗੁਜ਼ਾਰੀ ਵੱਲ ਨਿਸ਼ਕਾਮ ਨਿਮਰਤਾ ਦੇ ਨਾਲ-ਨਾਲ, ਇਸ ਵਿਸ਼ੇ ਤੇ, ਥੋੜੇ ਅਕਲਮੰਦ ਹੋ ਕੇ ਨਜ਼ਰ ਮਾਰਨ ਗੇ ?
 ਹਰਦੇਵ ਸਿੰਘ, ਜੰਮੂ-੨੫.੧੧.੨੦੧੩
Note:- To read more Articles click 'Older Post' below.

Saturday, 23 November 2013



"ਏਕਤਾ? ਕਾਹਦੀ ਤੇ ਕਿਸ ਨਾਲ ਏਕਤਾ ?"


. ਗੁਰਦੇਵ ਸਿੰਘ ਸੱਧੇਵਾਲਿਆ ਜੀ
ਗੁਰੂ ਜੀ ਦੀ ਬਖਸ਼ੀ ਫ਼ਤਿਹ ਪਰਵਾਨ ਕਰਨੀ !


ਆਪ ਜੀ ਦੇ ਲਿਖੇ ਲੇਖ "ਏਕਤਾ? ਕਾਹਦੀ ਤੇ ਕਿਸ ਨਾਲ ਏਕਤਾ ?"(09.11.2013,Khalsa News)
ਨੂੰ  ਪੜਨ ਦਾ ਮੌਕਾ ਮਿਲਿਆਲੇਖ ਦਾ ਨਿਚੋੜ ਉਹ ਵਿਚਾਰ ਹਨ, ਜਿਹੜੇ ਕਿ ਆਪ ਜੀ ਨੇ ਲੇਖ ਦੇ ਅੰਤਲੇ ਪਹਿਰੇ ਵਿਚ ਵਿਯਕਤ ਕੀਤੇ ਹਨਉਸ ਵਿਚ ਦਸ਼ਮ ਗ੍ਰੰਥ ਦੇ ਵਿਰੌਧ ਦਾ ਨਾਟਕ ਨਹੀਂ, ਬਲਕਿ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਕਿੰਤੂ ਖੜੇ ਕਰਨ ਵਾਲੀ ਸੋਚ ਦੇ ਵਿਰੌਧ ਵਿਚ, ਇਕ ਯਲਗ਼ਾਰ ਪ੍ਰਤੀਤ ਹੋਈ ਹੈਇਸ ਲਈ ਆਪ ਜੀ ਦਾ ਧਨਵਾਦ ਕਰਨਾ ਬਣਦਾ ਹੈ


ਕਿਸੇ ਵੀ ਸੂਝਵਾਨ ਸਿੱਖ ਲਈ ਇਸ ਤੋਂ ਵੱਧ ਚਿੰਤਾ ਦਾ ਵਿਸ਼ਾ ਹੋਰ ਨਹੀਂ ਹੋ ਸਕਦਾ ਕਿ ਕੋਈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੰਤੂ ਦੇ ਘੇਰੇ ਵਿਚ ਲਿਆਏਨਿਜੀ ਰੂਪ ਵਿਚ ਮੈਂ ਰਾਗਮਾਲਾ ਨੂੰ ਲੇ ਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੰਤੂ ਕਰਨ ਨੂੰ ਗਲਤ ਮੰਨਦਾ ਹਾਂ ਅਤੇ ਇਕ ਵਾਰ ਪ੍ਰੋ. ਦਰਸ਼ਨ ਸਿੰਘ ਜੀ ਨੂੰ ਆਪਣੀ ਜੱਥੇਬੰਦੀ ਦੇ ਪਹਿਲੇ ਲਿਖੇ ਗਏ ਅਜੰਡੇ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਤੇ ਰਾਗਮਾਲਾ ਸਬੰਧੀ ਕਿੰਤੂ ਦੀ ਗਲਤੀ ਨੂੰ ਤਿਆਗ ਦੇਂਣ ਦੀ ਸਲਾਹ ਵੀ ਦਿੱਤੀ ਸੀ, ਜੋ ਕਿ ਬਾਦ ਵਿਚ ਲਿਖੇ ਅਜੰਡੇ ਰਾਹੀਂ ਕਿਸੇ ਹੱਦ ਤਕ ਸਵੀਕਾਰੀ ਵੀ ਗਈ


ਗੁਰੂ ਗ੍ਰੰਥ ਸਾਹਿਬ ਜੀ ਤੇ ਕੀਤੇ ਜਾ ਰਹੇ ਸਿੱਧੇ-ਅਸਿੱਧੇ ਕਿੰਤੂਆਂ ਦੇ ਵਿਰੌਧੀ ਹੋਂਣ ਕਾਰਣ, ਮੈਂ ਕੁੱਝ ਵੈਬਸਾਈਟਾਂ
ਵਲੋਂ ਛੇਕ ਦਿੱਤਾ ਗਿਆ, ਕਿਉਂਕਿ ਜਿਨਾਂ ਕਥਿਤ ਵਿਦਵਾਨਾਂ/ਆਗੂਆਂ ਦਾ ਮੈਂ ਵਿਰੌਧ ਕੀਤਾ, ਉਹ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰਨ ਵਿਚ ਭਾਗੀਦਾਰ ਸਨ, ਜਾਂ ਫ਼ਿਰ ਕਿੰਤੂ ਕਰਨ ਵਾਲਿਆਂ ਦੇ ਸਮਰਥਕ


ਆਪ ਜੀ ਸੂਝਵਾਨ ਹੋ ਅਤੇ ਆਪ ਜੀ ਦੀ ਕਲਮ ਵਿਚ ਗੁਰੂ ਅਤੇ ਉਸਦੇ ਪੰਥ ਪ੍ਰਤੀ ਦਰਦ ਝਲਕਦਾ ਹੈ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਗਲ ਕੀਤੀ ਹੈ, ਇਸ ਲਈ ਧਿਆਨ ਦੇਂਣਾ ਕਿ ਗੁਰੂ ਵਲੋਂ ਬਖ਼ਸ਼ੇ 'ਇਕ ਪੰਥ' ਦਾ ਸਿਧਾਂਤ ਜਿਸ ਦਿਨ ਭੰਗ ਹੋਇਆ ਉਸ
ਬਾਦ ਸਿੱਖਾਂ ਦਾ ਗੁਰੂ ਗ੍ਰੰਥ ਵੀ ਇਕ ਨਹੀਂ ਰਹੇਗਾਫ਼ਿਰ ਵੇਖਣ ਨੂੰ ਮਿਲਗਾ:-


ਗੁਰੂ ਗ੍ਰੰਥ ਸਾਹਿਬ 
ਰਾਗਮਾਲਾ ਸਮੇਤ! ਗੁਰੂ ਗ੍ਰੰਥ ਰਾਗਮਾਲਾ ਬਗ਼ੈਰ!! ਗੁਰੂ ਗ੍ਰੰਥ ਭੱਟ ਬਾਣੀ ਬਗ਼ੈਰ!!! ਗੁਰੂ ਗ੍ਰੰਥ ਭਗਤ ਬਾਣੀ ਬਗ਼ੈਰ ਅਤੇ ਗੁਰੂ ਗ੍ਰੰਥ ਸਾਹਿਬ ਕੇਵਲ ਗੁਰੂ ਨਾਨਕ ਬਾਣੀ ਵਾਲਾ !!! 

  ਸਿੱਖੀ ਦੇ ਵਿਰੌਧੀ ਨਹੀਂ ਚਾਹੁੰਦੇ ਕਿ ਸਿੱਖਾਂ ਦਾ ਗੁਰੂ, ਗੁਰੂ ਗ੍ਰੰਥ ਸਾਹਿਬ 'ਇਕ ਰੂਪ' ਵਿਚ ਰਹੇ ਭਲਾ ਦੋ-ਚਾਰ ਪੰਥਾਂ ਦਾ ਗੁਰੂ (ਮੌਜੂਦਾ ਸਵਰੂਪ) 'ਇਕ' ਰਹਿ ਸਕੇਗਾ ? ਕਦਾਚਿੱਤ ਨਹੀਂ

ਮੈਂ ਸਾਧਾਂ-ਡੇਰਿਆਂ ਦੀ ਮਨਮਤਿ ਦਾ ਹਾਮੀ ਨਹੀਂ,ਪਰ ਮੈਂ ਵੇਖੇਆ ਹੈ ਕਿ ਡੇਰਿਆਂ ਦੇ ਵਿਰੌਧ ਵਿਚ ਮਸਰੂਫ ਆਪ ਜੀ ਦਾ ਧਿਆਨ, ਕਥਿਤ "ਜਾਗਰੂਕ ਪੰਥ" ਦੇ ਏਕੇ ਦੇ ਤਲ ਤੋਂ ਉੱਪਰ ਉੱਠ ਕੇ, ਸਮੂੱਚੇਪੰਥਕ ਏਕੇ’ ਵੱਲ ਨਹੀਂ ਗਿਆਸਤਿਕਾਰਤ ਸੱਧੇਵਾਲਿਆਂ ਜੀ ! ਜ਼ਰਾ ਹੁਣੇ ਹੀ ਆਪਣੇ ਹੱਥ ਨੂੰ ਹੀ ਖੋਲ ਕੇ ਵੇਖੇ ਕਿ ਉਸ ਹੱਥ ਦੀ ਏਕਤਾ ਵਿਚ ਅਨੇਕਤਾ ਹੈਕੋਈ ਵੀ ਉਂਗਲ ਦੂਜੀ ਦੇ ਬਰਾਬਰ ਨਹੀਂ, ਅਤੇ ਅੰਗੂਠਾ ਜ਼ਿਆਦਾ ਵਿੱਲਖਣ ਹੋ ਕੇ ਹੱਥ ਦੇ ਏਕੇ ਨੂੰ ਹੇਰ ਮਜ਼ਬੂਤੀ ਪ੍ਰਧਾਨ ਕਰਦਾ ਹੈਕੀ ਅੁੰਗਲਿਆਂ ਅਨੇਕ ਹੋਂਣ ਦਾ ਬਾਵਜੂਦ ਇਕੋ ਤਲੀ ਨਾਲ ਨਹੀਂ ਜੁੜੀਆਂ ? ਪਰ ਨਿਜੀ ਨੀਤੀ ਨੇ ਅੱਜ ਪੰਥਕ ਬਨਾਵਟ ਅੰਦਰ "ਕਾਲਕਾ ਪੰਥ" ਵਰਗੀ ਨੁਕਸਾਨ ਦੇਹ ਟਰਮ ਨੂੰ ਘੜ ਲਿਆ ਹੈਮੈਂ ਬਹੂਤ ਬੇਨਤੀ ਕਰਕੇ ਪ੍ਰੋ. ਜੀ ਨੂੰ 'ਗੁਰੂ ਗ੍ਰੰਥ ਦਾ ਖਾਲਸਾ ਪੰਥ' ਟਰਮ ਦੇ ਨਾਲ 'ਮੂਵਮੇਂਟ' ਸ਼ਬਦ ਨੂੰ ਜੋੜਨ ਲਈ ਰਾਜ਼ੀ ਕੀਤਾ ਸੀ


ਚੰਡੀਗੜ ਦੇ ਅਖ਼ਬਾਰ ਦੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੀ ਸੋਚ ਹੈ, ਆਪ ਇਸ ਨੂੰ ਚੰਗੀ ਤਰਾਂ ਜਾਣਦੇ ਹੋਪਰ ਪ੍ਰੋ. ਦਰਸ਼ਨ ਸਿੰਘ ਜੀ ਨੇ ਉਸ ਨਾਲ ਮਿਲਣੀ ਕਰਕੇ ਕਿਹਾ ਕਿ "ਸਹੀ ਸੋਚ" ਵਾਲਿਆਂ ਦਰਮਿਆਨ ਏਕਤਾ ਹੋਂਣੀ ਚਾਹੀਦੀ ਹੈ ! ਮੈਂ ਉਸੇ ਪਲ ਤੋਂ ਪ੍ਰੋਂ. ਸਾਹਿਬ ਜੀ ਦੀ ਐਸੀ ਸੋਚ ਤੋਂ ਅਸਹਿਮਤ ਸੀ, ਜਿਸ ਲਈ ਮੈਂ ਸਪਸ਼ਟਵਾਦਿਤਾ ਨਾਲ ਕੂਝ ਮੂਲਭੂਤ ਸਵਾਲ ਖੜੇ ਕੀਤੇ ਇਸ ਲਈ ਮੈਨੂੰ ਕੁੱਝ ਵੈਬਸਾਈਟਾ ਵਲੋਂ ਪ੍ਰਤੀਬੰਧ ਵੀ ਝੱਲਣਾ ਪਿਆ ਪਰ ਆਪ ਜੀ ਹੀ ਦੱਸੋ ,ਭਲਾ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੰਤੂ ਕਰਦੀ ਸੋਚ ਨਾਲ ਮੇਰੀ ਸਾਂਝ ਹੋ ਸਕਦੀ ਸੀ ? ਕੀ ਮੈਂਅਖਬਾਰੀ ਸੋਚ’ ਨੂੰ ਸਹੀ ਸੋਚ ਦਾ ਸਰਟੀਫਿਕੇਟ ਦੇਂਣ ਵਾਲੀ ਸੋਚ ਨਾਲ ਏਕਾ ਕਰ ਸਕਦਾ ਸੀ ? ਆਪ ਜੀ ਨੂੰ ਮੇਰੇ ਇਸ ਸਵਾਲ ਦਾ ਜਵਾਬ ਦੇਂਣ ਦੀ ਲੋੜ ਨਹੀਂ, ਕਿਉਂਕਿ ਆਪ ਜੀ ਦਾ ਜਵਾਬ ਆਪ ਜੀ ਵਲੋਂ ਲਿਖੇ ਲੇਖ ਦੇ ਅੰਤਲੇ ਪੈਰੇ ਵਿਚ ਮੌਜੂਦ ਹੈ


ਲੇਕਿਨ ਆਪ ਜੀ ਦਾ ਜਵਾਬ, ਖ਼ੂਦ ਆਪ ਜੀ ਲਈ ਸਵਾਲ ਖੜਾ ਕਰਦਾ ਪ੍ਰਤੀਤ ਹੁੰਦਾ ਹੈਜੇ ਕਰ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੰਤੂ ਕਰਨ ਵਾਲਿਆਂ ਨਾਲ ਆਪ ਜੀ ਦੀ ਏਕਤਾ ਨਹੀਂ ਹੋ ਸਕਦੀ, ਤਾਂ ਪ੍ਰੋ. ਦਰਸਨ ਸਿੰਘ ਜੀ ਸਮੇਤ ਉਨਾਂ ਵੈਬਸਾਈਟਾਂ ਬਾਰੇ ਆਪ ਜੀ ਦੀ ਸਥਿਤੀ ਕੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੰਤੂ ਕਰਨ ਵਾਲਿਆਂ ਨੂੰ ਵਿਦਵਾਨ ਲਿਖਦੇ ਹਨ ? ਆਪ ਜੀ ਜਾਣਦੇ ਹੋ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਤੇ ਕਿੰਤੂ ਕਰਦੇ ਸੱਜਣ, ਅੱਜ ਵੈਬਸਾਈਟਾਂ ਤੇ ਪੰਥਕ ਵਿਦਵਾਨ ਕਰਕੇ ਪ੍ਰਚਾਰੇ ਜਾ ਰਹੇ ਹਨ! ਸਮਾਂ ਚੁੱਕਾ ਹੈ ਕਿ ਆਪ ਜੀ ਨੂੰ ਆਪਣੇ ਅਤੇ ਐਸੇ ਤਮਾਮ ਸੱਜਣਾ ਦਰਮਿਆਨ ਲਕੀਰ ਖਿੱਚਣੀ ਚਾਹੀਦੀ ਹੈ ਜੇ ਕਰ ਆਪ ਜੀ ਦੇ ਲੇਖ ਦੇ ਅੰਤਿਮ ਪੈਰੇ ਦਾ ਮੰਤਵ ਕੇਵਲ ਇਕ ਜੀਉਣਵਾਲੇ ਤਕ ਹੀ ਮਹਦੂਦ ਹੈ, ਤਾਂ ਆਪ ਜੀ ਦੀ ਕਲਮ ਤੋਂ
ਨਿਕਲਿਆ ਉਹ ਪੈਰਾ ਬੇਮਾਨੀ ਹੈ


ਪਰ ਮੈਂਨੁੰ ਲਗੱਦਾ ਹੈ ਕਿ ਹੁਣ ਆਪ ਜੀ ਦੀ ਕਲਮ ਐਸੇ ਸਾਰੇ ਸੱਜਣਾ ਬਾਰੇ ਉੱਠੇਗੀ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਕਿੰਤੂ ਕਰਦੇ ਹਨ ਜਾਂ ਕਿੰਤੂ ਕਰਨ ਵਾਲਿਆਂ ਨੂੰ ਵਿਦਵਾਨ ਪ੍ਰਚਾਰਦੇ, ਉਨਾਂ ਨਾਲ ਸਟੇਜਾਂ ਸਾਂਝੀਆਂ ਕਰਦੇ ਹਨ!

ਕਿਸੇ ਭੂੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾਆਪ ਜੀ ਵਲੋਂ ਉਤਰ ਦੀ ਉਡੀਕ ਵਿਚ,


ਹਰਦੇਵ ਸਿੰਘ ਜੰਮੂ-੨੨.੧੧.੨੦੧੩

Note:- To read more articles, click at Older Posts below.