Tuesday, 28 October 2014



' ਬਾਰੇ ਇੱਕ ਸੰਖੇਪ ਵਿਚਾਰ'
ਹਰਦੇਵ ਸਿੰਘ, ਜੰਮੂ


ਗੁਰੁ ਨਾਨਕ ਜੀ ਵਲੋਂ ਉਚਾਰੀ ਸਮਸਤ ਬਾਣੀ ਦਾ ਪਹਿਲਾ ਲਿਖਤੀ 'ਸਿਧਾਂਤਕ ਸ਼ਬਦਚਿੰਨ' ਹੈ, ਜਿਸ ਨੂੰ ਕੇਵਲ 'ਸ਼ਬਦ' ਕੇਵਲ 'ਅੱਖਰ' ਜਾਂ ਕੇਵਲ 'ਚਿੰਨ' ਦੀ ਬੰਦਿਸ਼ ਵਿਚ ਨਹੀਂ ਵਿਚਾਰਨਾ ਚਾਹੀਦਾ
 
ਜੇ ਕਰ ਵਿਆਕਰਣ ਵਿਚ . (ਬਿੰਦੀ) ਦਾ  ਉੱਚਾਰਨ ‘ਬਿੰਦੀਹੈ ਤਾਂ ਕੋਈ ਸ਼ੰਕਾ ਨਹੀਂ ਕਿ  >   ਦਾ ਉੱਚਾਰਨ ਵੀ ਹੋਵੇਗਾਭਾਈ ਗੁਰਦਾਸ ਨੇ ਇਸ ਵਿੱਲਖਣ ' ' ਦੇ ਧੁਨੀ ਸੰਕੇਤ ਉੱਚਾਰਨ ਨੂੰ 'ਓਅੰਕਾਰ'  ਰਾਹੀਂ ਸਪਸ਼ਟ ਕੀਤਾ ਹੈਖ਼ੈਰ ਇਸ ਲੇਖ ਵਿਚ ਅਸੀਂ ਕੇਵਲ ਦੇ ਭਾਵ ਸਬੰਧਤ ਸੰਖੇਪ ਜਿਹੀ ਵਿਚਾਰ ਕਰਨ ਦਾ ਜਤਨ ਕਰਾਂਗੇ
 
 ਉੱਚਾਰਨ  ਤੋਂ ਛੁੱਟ,  ਪਿੱਛਲੇ  ਅਰਥ ਭਾਵ   ਦੀ ਵਿਚਾਰ ਵਿਸਤ੍ਰਤ ਹੈਇਸ ਨੂੰ ਕੇਵਲ ਇਕ ਅਰਥ ਵਿਚ ਪ੍ਰਗਟਾਉਣਾ ਔਖਾ ਹੈ ਇਸ ਲਈ ਇਸ ਨੂੰ ਸਿਧਾਂਤਕ ਸ਼ਬਦ ਚਿੰਨ, ਪ੍ਰਤੀਕ, ਚਿਤ੍ਰਅੱਖਰ,
ਭਾਵਚ੍ਰਿਤ, ਸਮ੍ਰਤੀਚਿੰਨ, ਗਿਆਨਕ੍ਰਿਤੀ ਅਤੇ 'ਭਾਵਸੂਚਕ ਸ਼ਬਦ' ਕਰ ਕੇ ਵਿਚਾਰਿਆ ਜਾ ਸਕਦਾ ਹੈਜਿਸ ਥਾਂ ਵੀ ਇਹ ਇੱਕਲੇ ਤੌਰ ਤੇ ਜਾਂ ਫਿਰ ' ਸਤਿ ਗੁਰ ਪ੍ਰਸਾਦਿ' ਨਾਲ ਦ੍ਰਿਸ਼ਟੀਗੋਚਰ ਹੁੰਦਾ ਹੈ, ਉਸ ਥਾਂ ਇਹ ਸਮੂੱਚੇ ਮੂਲਮੰਤਰ ਦਾ ਪ੍ਰਤੀਕ ਬਣ ਜਾਂਦਾ ਹੈ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ  ਸਮੁੱਚੇ ਮੂਲਮੰਤਰ ਦਾ ਉਹ ਪ੍ਰਤੀਕ ਹੈ, ਜੋ ਕਿ ਸਮਸਤ ਦ੍ਰਿਸ਼ਟ-ਅਨਦ੍ਰਿਸ਼ਟ ਅਤੇ ਬੌਧ-ਅਬੌਧ ਸੰਸਾਰ ਦੇ ਪਰਮਾਤਮਾ, ਅਤੇ ਉਸ ਦੀ ਕਾਰ ਦੇ ਦ੍ਰਿਸ਼ਪ੍ਰਪੰਚ ਨੂੰ ਪ੍ਰਤਿਬਿੰਬਤ ਕਰਦਾ ਹੈ
 
ਨਿਰਸੰਦੇਹ , ਗੁਰੂ ਨਾਨਕ ਜੀ ਦੇ  ਪਰਮਾਤਮਾ ਸਬੰਧੀ ਅਨੁਭਵ ਦੀ ਪਹਿਲੀ

ਗਿਆਨਕ੍ਰਿਤ ਅਭਿਵਿਯਕਤੀ (Expression) ਹੈਇਸ ਥਾਂ ਇਕ ਸਵਾਲ ਨੂੰ ਵਿਚਾਰਨਾ ਜ਼ਰੂਰੀ ਹੈ ਕਿ ਗੁਰੂ ਨਾਨਕ ਜੀ ਇਸ ਤਕ ਕਿਵੇਂ ਪਹੁੰਚੇ ਹਨ ? ਯਾਨੀ ਕਿ ਗੁਰੂ ਸਾਹਿਬ ਅਨੂਭਵ ਤੋਂ ਤਕ ਪਹੁੰਚੇ ਹਨ ਜਾਂ ਫਿਰ ਰਾਹੀਂ ਅਨੁਭਵ ਤਕ ਪਹੁੰਚੇ ਹਨ ? ਪ੍ਰਤੀਤ ਹੁੰਦਾ ਹੈ ਕਿ ਗੁਰੂ ਨਾਨਕ ਜੀ ਪ੍ਰਭੂਪ੍ਰਕਾਸ਼ਤ ਅਨੁਭਵ ਰਾਹੀਂ ਤਕ ਪਹੁੰਚੇ ਹਨ, ਪਰ ਸਿੱਖ ਲਈ ਗੁਰਮਤਿ ਦਾ ਮਾਰਗ ਤੋਂ ਪ੍ਰਭੂਪ੍ਰਕਾਸ਼ ਦੇ ਅਨੁਭਵ ਵੱਲ ਤੁਰਨ ਦੀ ਜੁਗਤ ਹੈਇਸ ਲਈ ਕੋਈ ਸਿਆਣਾ ਅਖਵਾਉਂਦਾ ਸਿੱਖ ਆਪਣੇ ਅਨੁਭਵ ਨੂੰ ਲੈ ਕੇ ਤਕ ਨਹੀਂ ਪੁੱਜ ਸਕਦਾਇਹੀ ਗੁਰੁ ਅਤੇ ਸਿੱਖ ਵਿਚਲਾ ਅੰਤਰ ਹੈ, ਜੋ  ਹੋਛੇ ਅਨੁਭਵ ਹੇਠ ਦੱਬੇ ਸੱਜਣਾਂ ਨੂੰ ਸਮਝ ਨਹੀਂ ਆਉਂਦਾਉਹ ਕੇਵਲ  'ਏਕੋ’  ਉੱਚਾਰਨ ਵਿਚ ਆਪਣੀ ਮੁੱਕਤੀ (ਵਿਦਵਤਾ) ਦਾ ਮਾਰਗ ਲੱਬ ਰਹੇ ਹਨ
ਹਰਦੇਵ ਸਿੰਘ,ਜੰਮੂ-੨੭.੧੦.੨੦੧੪

Monday, 6 October 2014


"ਜੇ ਕਰ ਗੁਰੂ ਨਾਨਕ ਜੀ ਅੱਜ ਦੇ ਸਮੇਂ ਹੁੰਦੇ ਤਾਂ ?"

ਹਰਦੇਵ ਸਿੰਘ, ਜੰਮੂ




ਤਰਕਸ਼ੀਲ ਹੋਂਣਾ ਇਕ ਗੁਣ ਹੈ, ਬਾ-ਸ਼ਰਤੇ ਕਿ ਐਸੀ ਸ਼ੀਲਤਾ ਦਾ ਵਾਜਬ ਉਪਯੋਗ ਕੀਤਾ ਜਾਏ।ਕਈਂ ਵਾਰ ਪਰੋਖ ਰੂਪ ਵਿਚ ਪ੍ਰਭਾਵਤ ਕਰਨ ਵਾਲੇ ਕੁੱਝ ਤਰਕਸ਼ੀਲ ਵਿਚਾਰ, ਇਕ ਪਾਸੜ ਹੁੰਦੇ ਹਨ।ਉਨ੍ਹਾਂ ਦੀ ਪ੍ਰਭਾਵੀ ਪ੍ਰਫੁੱਲਤਾ ਦਾ ਕਾਰਣ ਤਰਕਾਂ ਦੀ ਮਜ਼ਬੂਤੀ ਨਹੀਂ, ਬਲਕਿ  ਉਨ੍ਹਾਂ ਨਾਲ ਸਬੰਧਤ ਸਰਬਪੱਖੀ ਵਿਚਾਰ ਦੀ ਘਾਟ ਹੁੰਦੀ ਹੈ।
ਮੇਰੇ ਇਕ ਪਿਆਰੇ ਮਿਤਰ ਵੀ ਤਰਕਸ਼ੀਲ ਹਨ ਅਤੇ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹਨ। ਉਨ੍ਹਾਂ ਨਾਲ ਮੇਰੀ ਮੁਲਾਕਾਤ ਚਿਰ ਬਾਦ ਹੁੰਦੀ ਹੈ।ਪਿੱਛਲੇ ਦਿਨੀਂ ਸ਼ਾਮ ਦੇ ਸਮੇਂ ਉਹ ਮੇਰੇ ਘਰ ਆਏ ਤਾਂ ਕਈਂ ਵਿਚਾਰਾਂ ਹੋਇਆਂ, ਜਿਨ੍ਹਾਂ ਵਿਚ ਆਪਣੇ ਮਿਤਰ ਵਲੋਂ ਪੁੱਛਿਆ ਗਿਆ ਇਕ ਸਵਾਲ ਦਿਲਚਸਪ ਸੀ- 
'ਅਗਰ ਗੁਰੂ ਨਾਨਕ ਜੀ ਅੱਜ ਦੇ ਸਮੇਂ ਵਿਚ ਹੁੰਦੇ, ਤਾਂ ਕੀ ਉਹ ਉਹੀ ਕੁੱਝ, ਉਸੇ ਰੂਪ ਵਿਚ ਲਿਖਦੇ, ਜੋ ਉਨ੍ਹਾਂ ਪਹਿਲਾਂ ਆਪਣੇ ਸਮੇਂ ਲਿਖਿਆ ਸੀ?'

ਅੱਗੇ ਤੁਰਨ ਤੋਂ ਪਹਿਲਾਂ ਮੈਂ ਉਪਰੋਕਤ ਸਵਾਲ ਦੀ ਸੰਖੇਪ ਪ੍ਰਸ਼ਿਟਭੂਮੀ ਦਸ ਦਿਆਂ ਕਿ ਸਵਾਲ ਪਿੱਛੇ ਮੇਰੇ  ਮਿਤਰ ਦਾ ਮਕਸਦ ਆਪਣੇ ਇਸ ਤਰਕ ਨੂੰ ਸਿੱਧ ਕਰਨਾ ਸੀ, ਕਿ ਸਮੇਂ ਅਨੁਸਾਰ, ਸਮਾਜ ਅਤੇ ਉਸਦੇ ਹਾਲਾਤ ਬਦਲਦੇ ਹਨ, ਇਸ ਲਈ ਜੋ ਕੁੱਝ ਗੁਰੂ ਸਾਹਿਬਾਨ ਵਲੋਂ ਪਹਿਲਾਂ ਲਿਖਿਆ ਗਿਆ, ਕਦੇ ਉਹ ਅੱਜ ਦੇ ਸਮੇਂ ਵਿਚ ਹੁੰਦੇ, ਤਾਂ ਉਹ ਉਹੀ ਕੁੱਝ ਅੱਜ ਨਾ ਲਿਖਦੇ।ਯਾਨੀ ਕਿ ਬਾਣੀ ਠੀਕ ਵੈਸੀ ਨਹੀਂ ਸੀ ਹੋਂਣੀ, ਜੈਸੀ ਕਿ ਉਸ ਵੇਲੇ ਲਿਖੀ ਗਈ, ਬਲਕਿ ਇਸ ਦੇ ਵਿਪਰੀਤ ਬਾਣੀ, ਅੱਜ ਦੇ ਸਮੇਂ ਅਨੁਸਾਰ, ਵੱਖਰੀ ਜਿਹੀ ਲਿਖੀ ਜਾਣੀ ਸੀ।

ਮੇਰੇ ਮਿਤਰ ਚਾਹੁੰਦੇ ਸੀ ਕਿ ਉਹ ਆਪਣੇ ਸਵਾਲ ਰਾਹੀਂ ਇਹ ਸਿੱਧ ਕਰ ਦੇਂਣ ਕਿ ਬਾਣੀ ਰੂਪ ਅਤੇ ਉਸ ਵਿਚ ਨਹਿਤ ਕਈਂ ਵਿਚਾਰ ਕਾਲਿਕ ਸਨ, ਨਾ ਕਿ ਸਰਵਕਾਲਿਕ।ਸ਼ਾਯਦ ਉਪਰੋਕਤ ਸਵਾਲ ਰਾਹੀਂ ਮੇਰੇ ਮਿਤਰ ਨੇ, ਕਈਂਆਂ ਨੂੰ ਆਪਣੇ ਤਰਕ ਨਾਲ  ਕਾਯਲ ਜਾਂ ਪ੍ਰਭਾਵਤ ਕੀਤਾ ਹੋਂਣਾ ਹੈ।ਪਰ ਜਿਵੇਂ ਕਿ ਪਹਿਲਾਂ ਵਿਚਾਰ ਆਏ ਹਾਂ, ਕਈਂ ਵਾਰ ਕਿਸੇ ਤਰਕ ਦੀ ਪ੍ਰਭਾਵੀ ਪ੍ਰਫੁੱਲਤਾ ਦਾ ਕਾਰਣ, ਉਸ ਤਰਕ ਦੀ ਮਜ਼ਬੂਤੀ ਨਹੀਂ, ਬਲਕਿ ਉਸ ਨਾਲ ਸਬੰਧਤ ਸਰਬਪੱਖੀ ਵਿਚਾਰ ਦੀ ਘਾਟ ਹੁੰਦੀ ਹੈ।


ਖ਼ੈਰ, ਮੇਰੇ ਮਿਤਰ ਜੀ ਦਾ ਸਵਾਲ ਸੀ- 'ਅਗਰ ਗੁਰੂ ਨਾਨਕ ਜੀ ਅੱਜ ਦੇ ਸਮੇਂ ਵਿਚ ਹੁੰਦੇ, ਤਾਂ ਕੀ ਉਹ ਉਹੀ ਕੁੱਝ, ਉਸੇ ਰੂਪ ਵਿਚ ਲਿਖਦੇ, ਜੋ ਉਨ੍ਹਾਂ ਪਹਿਲਾਂ ਆਪਣੇ ਸਮੇਂ ਲਿਖਿਆ ਸੀ ?' ਹਾਲਾਂਕਿ ਮੈਂਨੂੰ ਇਹ ਸਵਾਲ ਵਾਜਬ ਪ੍ਰਤੀਤ ਨਹੀਂ ਹੋਇਆ, ਪਰ ਮੈਂ ਜਵਾਬ ਦੇਂਣਾ ਉਚਿਤ ਸਮਝਿਆ, ਨਹੀਂ ਤਾਂ ਸ਼ਾਯਦ ਉਹ ਸੋਚਦੇ ਕਿ ਮੈਂ ਲਾਜਵਾਬ ਹੋ ਕੰਨੀ ਕਤਰਾ ਰਿਹਾ ਹਾਂ।


'ਕੀ ਆਪਾਂ ਠੀਕ ਉਸੇ ਗੁਰੂ ਨਾਨਕ ਦੀ ਗਲ ਕਰ ਰਹੇ ਹਾਂ ਜੋ ਕਿ ੧੪੬੯ ਵਿਚ ਪੈਦਾ ਹੋਏ ਸੀ, ਅਤੇ ਸਿੱਖ ਧਰਮ ਦੇ ਬਾਨੀ ਕਿਹੇ ਜਾਂਦੇ ਹਨ ?', ਜਵਾਬ ਦੇਂਣ ਤੋਂ ਪਹਿਲਾਂ ਮੈਂ ਪੁੱਛਿਆ। ਮਿਤਰ ਝੱਟ ਬੋਲੇ, 'ਹਾਂ ਹਾਂ, ਬੇਸ਼ੱਕ ਮੈਂ ਉਸੇ ਗੁਰੂ ਨਾਨਕ ਬਾਰੇ ਹੀ ਗਲ ਕਰ ਰਿਹਾ ਹਾਂ'


'ਵੇਖੋ ਰਾਕੇਸ਼ ਜੀ, ਜੇ ਕਰ ਠੀਕ ਉਹੀ ਗੁਰੂ ਨਾਨਕ ਅੱਜ ਪੈਦਾ ਹੁੰਦੇ, ਤਾਂ ਬਾਣੀ  ਵੀ ਹੁ ਬਾ ਹੂ ਉਹੀ ਉਚਾਰੀ ਜਾਣੀ ਸੀ ਜੋ ਉਦੋਂ ਉਚਾਰੀ ਅਤੇ ਲਿਖੀ ਗਈ' ਮੈਂ ਜਵਾਬ ਦਿੱਤਾ।ਰਾਕੇਸ਼ ਜੀ ਕੁਝ ਮੁਸਕੁਰਾਏ ਤਾਂ ਕਹਿਣ ਲਗੇ-ਭਲਾ ਇਹ ਕਿਵੇਂ ਹੋ ਸਕਦਾ ਹੈ ਕਿ ਸੰਨ ੧੪੬੯ ਵਾਲੇ ਗੁਰੂ ਨਾਨਕ ਅੱਜ ਦੇ ਸਮੇਂ ਵਿਚ ਪੈਦਾ ਹੋਂਣ, ਤਾਂ ਠੀਕ ਉਹੀ ਕੁੱਝ ਲਿਖਣ ਜੋ ਉਨ੍ਹਾਂ ਪਹਿਲੇ ਸਮੇਂ ਵਿਚ ਲਿਖਿਆ ਸੀ ?'


'ਰਾਕੇਸ਼ ਜੀ, ਸੰਨ ੧੪੬੯ ਵਾਲੇ ਗੁਰੂ ਨਾਨਕ ਜੀ ਦੇ ਹੀ ਅੱਜ ਪੈਦਾ ਹੋਂਣ ਲਈ ਤਾਂ ਉਨ੍ਹਾਂ ਦੇ ਮਾਤਾ-ਪਿਤਾ ਸਮੇਤ ਠੀਕ ਉਸੇ ਸਮੇਂ-ਸਮਾਜ ਦਾ ਹੋਂਣਾ ਵੀ ਲਾਜ਼ਮੀ ਹੈ।ਨਹੀਂ ਤਾਂ ਅੱਜ ਪੈਦਾ ਹੋਂਣ ਵਾਲਾ ਬੰਦਾ ਕਦੇ ਵੀ ਉਹ ਗੁਰੂ ਨਾਨਕ ਨਹੀਂ ਹੋ ਸਕਦਾ ਜਿਸ ਦੀ ਗਲ ਅਸੀਂ ਕਰ ਰਹੇ ਹਾਂ।ਜੇ ਕਰ ਐਸਾ ਹੁੰਦਾ ਹੈ, ਤਾਂ ਮੰਨਣਾ ਪਵੇਗਾ ਕਿ ਇਹ ਠੀਕ ਸੰਨ ੧੪੬੯ ਵਾਲਾ ਸਮਾਂ ਹੀ ਹੋਵੇਗਾ, ਜਿਸ ਵਿਚ ਠੀਕ ਉਹੀ ਕੁੱਝ ਉਚਾਰਿਆ ਜਾਏਗਾ, ਜੋ ਉਚਾਰਿਆ ਗਿਆ ਹੈ।ਨਾ ਸਿੱਖਿਆ ਬਦਲੇਗੀ ਅਤੇ ਨਾ ਹੀ ਬਾਣੀ ਸਵਰੂਪ !


ਰਾਕੇਸ਼ ਜੀ ਨੇ ਵਿਚਾਰ ਨੂੰ ਅੱਗੇ ਨਹੀਂ ਤੋਰਿਆ। ਉਹ ਘਰ ਲਈ ਲੇਟ ਹੋ ਗਏ ਸੀ।ਕੁੱਝ ਹੋਰ ਔਪਚਾਰਕ ਗਲਾਂ, ਅਤੇ ਫਿਰ ਕਦੇ ਮਿਲ ਬੈਠਣ ਦੇ ਵਿਚਾਰ ਨਾਲ ਸਬੰਧਤ ਚਰਚਾ ਇੱਥੇ ਹੀ ਸਮਾਪਤ ਹੋ ਗਈ।


ਹਰਦੇਵ ਸਿੰਘ, ਜੰਮੂ-੦੫.੧੦.੨੦੧੪

Wednesday, 1 October 2014


' ਡਾਕਟਰ ਜੀ ਦੀ ਸਮੱਸਿਆ '

ਹਰਦੇਵ ਸਿੰਘ,ਜੰਮੂ


ਡਾਕਟਰ ਜੀ ਦੇ ਅੰਦਰ ਇਕ ਸਮੱਸਿਆ ਘਰ ਕਰ ਗਈ। ਇਹ ਗੱਲ, ਕਿ ਸਭ ਕੁੱਝ ਤੱਤਾਂ ਦਾ ਬਣਿਆ ਹੋਇਆ ਹੈ, ਇਕ ਸਨਕ ਦਾ ਰੂਪ ਧਾਰਨ ਕਰ ਗਈ।


ਇਕ ਦਿਨ ਡਾਕਟਰ ਜੀ ਹਾਈਵੇ ਕੰਡੇ ਇਕ ਢਾਬੇ ਜਾ ਵਿਰਾਜੇ, ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਗਰੋਂ ਵੇਟਰ ਮੁੰਡੇ ਨੇ ਪੁੱਛ ਕੀਤੀ, 'ਕੀ ਖਾਉਗੇ ?' ਕਹਿਣ ਲਗੇ, 'ਤੱਤ ਖਾਵਾਂਗਾ!'
ਮੁੰਡਾ ਪਰੇਸ਼ਾਨ ਹੋ ਪੁੱਛਣ ਲੱਗਾ, 'ਆਲੂ, ਸਾਗ ਲਿਆਵਾਂ ਜਾਂ ਫਿਰ ਮਟਰ ?' ਡਾਕਟਰ ਜੀ ਕਹਿਣ ਲੱਗੇ, 'ਉਏ ਸਬਜ਼ੀ ਵਿਚ ਵੰਡੀਆਂ ਪਾਉਂਦਾ ?' ਮੁੰਡਾ ਨਾ ਸਮਝਿਆ ਤਾਂ ਕਹਿਣ ਲੱਗਾ, 'ਮਾਅ, ਮੁੰਗੀ ਅਤੇ ਰਾਜਮਾ ਵੀ ਬਣੇ ਹਨ ਜੀ, ਕੀ ਲਿਆਵਾਂ ?' ਤਾਂ ਡਾਕਟਰ ਜੀ ਬੋਲੇ, 'ਉਏ ਮੁਰਖਾ ਦਾਲਾਂ ਵਿਚ ਵੀ ਵੰਡੀਆਂ ਪਾਈ ਬੈਠਾ ਵੇਂ?' ਡਾਕਟਰ ਜੀ ਵੇਟਰ ਵੱਲ ਇੰਝ ਵੇਖ ਰਹੇ ਸਨ ਜਿਵੇਂ ਕਿ ਕੋਈ ਜੰਤੂ ਵਿਗਿਆਨੀ, ਅੱਖਾਂ ਅੱਡ ਕੇ, ਆਪਣੀ ਲੈਬਾਟਰੀ ਵਿਚ ਇੱਕਤਰ ਕੀਤੇ
ਕਿਸੇ ਕੀੜੇ-ਮਕੌੜੇ ਦਾ ਨਰੀਖਣ ਕਰ ਰਿਹਾ ਹੋਵੇ।

ਫਿਰ ਕਿਸੇ ਹੋਰ ਦਿਨ ਰੈਡੀਮੇਡ ਦੀ ਇਕ ਦੁਕਾਨ ਵਿਚ ਸੈਲਜ਼ ਮੈਨ ਨੂੰ ਕਹਿਣ ਲਗੇ, 'ਕੋਈ ਤੱਤ ਵਖਾਉ ਜੀ!' ਸੁਭਾਵਕ ਤੌਰ ਤੇ ਸੈਲਜ਼ ਮੈਨ ਨੇ ਪੁੱਛ ਲਿਆ, 'ਕੋਟ ਪੇਂਟ, ਕਮੀਜ਼ ਵਖਾਵਾਂ ਜਾਂ ਫਿਰ ਜੈਕਟ?' ਤਾਂ ਡਾਕਟਰ ਜੀ ਉਪਦੇਸ਼ ਜਿਹਾ ਦਿੰਦੇ ਕਹਿਣ ਲਗੇ, 'ਭਾਈ ਕਪੜੇ ਵਿਚ ਵੰਡੀਆਂ ਪਾਉਣ ਦਾ ਕੰਮ ਚੰਗਾ ਨਹੀਂ?'


 ਖ਼ੈਰ, ਸਨਕ ਵਿਚ ਬੇਲੋੜੇ ਤਰਕਸ਼ੀਲ ਹੋਂਣ ਦਾ ਜਤਨ ਕਰਨ ਲੱਗੇ ਡਾਕਟਰ ਜੀ ਨੂੰ ਇਕ ਦਿਨ ਕਿਸੇ ਨੇ ਪੁੱਛ ਲਿਆ; 


"  ਚੁੰਕਿ ਸਰੀਰ ਤਾਂ ਤੱਤਾਂ ਦਾ ਬਣਿਆ ਹੋਇਆ ਹੈ, ਇਸ ਲਈ ਤੁਹਾਨੂੰ ਤੁਹਾਡੇ ਨਾਮ ਨਾਲ ਪੁਕਾਰਿਆ ਕਰੀਏ ਜਾਂ ਫਿਰ ' ਡਾ. ਤੱਤ' ਕਰਕੇ?  ਬਾਣੀ ਵਿੱਚ ਤਾਂ ਬੰਦੇ ਨੂੰ ਮਾਟੀ ਦਾ ਪੁਤਲਾ ਵੀ ਕਹਿਆ ਗਿਆ ਹੈ।ਇਸ ਲਈ ਅਸੀਂ ਸਾਰੇ ਇਕ ਦੁਜੇ ਨੂੰ ਨਾਮ ਦੇ ਰਾਹੀਂ ਸੰਬੋਧਨ ਕਰਨ ਦੀ ਥਾਂ, ਮਿੱਟੀ ਦਾ ਪੁਤਲਾ ਹੀ ਨਾ ਕਹਿਆ ਕਰੀਏ? ਹੁਣੇ ਹੀ ਭਾਰਤ ਦੇ ਪ੍ਰਧਾਨਮੰਤ੍ਰੀ ਮੋਦੀ ਨੇ ਅਮਰੀਕਾ ਦੇ ਰਾਸ਼ਟ੍ਰਪਤੀ ਉਬਾਮਾ ਨਾਲ ਮੁਲਾਕਾਤ ਕੀਤੀ  ਤਾਂ ਨਾਮ ਲੇਣ ਦੇ ਬਜਾਏ ਇਹ ਲਿਖੀਏ ਕਿ ' ਤੱਤਾਂ ਦੇ 'ਇਕ
ਪੁਤਲੇ'  ਨੇ ਤੱਤਾਂ ਦੇ 'ਦੂਜੇ ਪੁਤਲੇ' ਨਾਲ ਮੁਲਾਕਾਤ ਕੀਤੀ? ਯਾਨੀ ਕਿ ਵਾਸਤਵਿਕਤਾ ਦੀ ਸਨਕ ਵਿਚ ਹਰ ਪਦਾਰਥ, ਹਰ ਸ਼ੈਅ ਦੇ ਰੂਪਾਂਤਰ ਨੂੰ ਹੁਣ ਨਾਮ-ਪਛਾਣ ਦੇਂਣ ਦੇ ਬਜਾਏ, ਕੇਵਲ ਤੱਤ ਕਹਿਣਾ ਆਰੰਭ ਕਰ ਦੇਈਏ? ਇਹ ਵੀ ਕਹਿਏ ਕਿ ਪਰਮਾਤਮਾ ਨੇ ਜੀਵ ਪੈਦਾ ਕੀਤੇ, ਪਰ ਮੁਰਖਾਂ ਨੇ ਪੁਰਸ਼,ਇਸਤਰੀ, ਸ਼ੇਰ, ਕੁੱਤਾ, ਖੋਤਾ ਆਦਿ ਕਹਿ ਕੇ ਜੀਵਾਂ ਅੰਦਰ ਵੰਡੀਆਂ ਪਾ ਦਿੱਤੀਆਂ?"

ਉਪਰੋਕਤ ਸਵਾਲ ਡਾਕਟਰ ਜੀ ਨੇ ਨਾ ਵਿਚਾਰੇ ਸਨ।ਖ਼ੈਰ!


ਕੋਈ ਸਿਆਣਾ ਸਰਵ ਵਿਆਪਕ ਰੱਬ ਦੀ ਗਲ ਕਰਦਾ ਹੈ, ਤਾਂ ਕੋਈ ਕੇਵਲ ਪੱਥਰ ਨੂੰ ਹੀ ਰਬ ਮੰਨਦਾ ਹੈ।ਪਰ ਕੇਵਲ ਪੱਥਰ ਨੂੰ ਰੱਬ ਮੰਨਣ ਵਾਲੀ ਸਮਝ ਦੇ ਕਾਰਣ ਸਿਆਣੇਆਂ ਨੇ ਰੱਬ ਲਈ 'ਰੱਬ' ਸ਼ਬਦ ਵਰ
ਣਾ ਨਹੀਂ ਛੱਡਿਆ।ਧਰਮ ਪ੍ਰਤੀ ਕਿਸੇ ਦੀ ਮੁਰਖਤਾ ਪੁਰਣ ਸਮਝ ਕਾਰਣ, ਅਸੀਂ ਗੁਰੂ ਸਾਹਿਬਾਨ ਵਲੋਂ ਦਰਸਾਏ ਉਸ 'ਸਿੱਖ ਧਰਮ' ਦੀ ਹੋਂਦ ਤੋਂ ਮੁਨਕਰ ਨਹੀਂ ਹੋ ਸਕਦੇ ਜਿਸ ਅੰਦਰ ਸਿੱਖੀ ਦਾ ਪੰਥ ਹੈ, ਅਤੇ ਜੋ ਖ਼ਾਲਿਸ ਹੈ।
ਹਰਦੇਵ ਸਿੰਘ,ਜੰਮੂ-੦੧.੧੦.੨੦੧੪

Saturday, 16 August 2014

'ਬਾਣੀ ਵਿਚ ਵਰਣਿਤ ਅੰਧਕਾਰ'

ਹਰਦੇਵ ਸਿੰਘ,ਜੰਮੂ

ਅਰਬਦ ਨਰਬਦ ਧੁੰਧੂਕਾਰਾ ਧਰਣਿ ਗਗਨ ਹੁਕਮੁ ਅਪਾਰਾ ਨਾ ਦਿਨੁ ਰੈਨਿ ਚੰਦ ਸੂਰਜ ਸੁੰਨ ਸਮਾਧਿ ਲਗਾਇਦਾ (ਗੁਰੂ ਗ੍ਰੰਥ ਸਾਹਿਬ ਜੀ ਪੰਨਾ ੧੦੩੫)

ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਬਚਨਾਂ ਅੰਦਰ ਅੰਧਕਾਰ (ਧੁੰਧੂਕਾਰਾ) ਦੀ ਉਹ ਪ੍ਰਕਾਸ਼ਠਾ ਅੰਗਿਤ ਹੈ, ਜੋ ਉਸ 'ਅੰਧਕਾਰ' ਤੋਂ  ਉੱਪਰ ਹੈ, ਜਿਸ ਬਾਰੇ ਸੰਖੇਪ ਜਿਹੀ ਚਰਚਾ ਇਸ ਲੇਖ ਦਾ ਵਿਸ਼ਾ ਹੈ

ਗੁਰੂ ਗ੍ਰੰਥ ਸਾਹਿਬ ਜੀ ਇਚ ਤਾਂ ਸਰਵੱਤਰ ਚਾਨਣ ਹੈ, ਜਿਸ ਵਿਚ ਸਿੱਖੀ ਦਾ ਦਰਸ਼ਨ ਪ੍ਰਕਾਸ਼ਤ ਹੋਇਆ ਰਹਿੰਦਾ ਹੈਗੁਰੂ ਜੀ ਦੀ ਬਾਣੀ ਅੰਧਕਾਰ ਪੁਰ ਵੀ ਚਾਨਣ ਪਾਉਂਦੀ ਹੈ

ਬਾਣੀ ਅੰਦਰ ਅੰਧਕਾਰ ਅਗਿਆਨ ਦੇ ਪ੍ਰਤੀਕ ਵਜੋਂ ਵਰਤਿਆ ਗਿਆ ਹੈ, ਅਤੇ ਅੰਧਕਾਰ ਨਾਲੋਂ ਅਸਹਿਮਤੀ, ਦਰਅਸਲ ਅਗਿਆਨ ਨਾਲੋਂ ਅਸਹਿਮਤੀ ਹੈ ਪਰ ਨਾਲ ਹੀ ਬਾਣੀ ਅੰਦਰ ਅੰਧਕਾਰ ਦੀ ਉਸਤਤ (ਪ੍ਰਸ਼ੰਸਾ) ਦਾ ਭਾਵ ਵੀ ਹੈਅੱਗੇ ਵਿਚਾਰਨ ਤੋਂ ਪਹਿਲਾਂ ਸਮਝਣਾ ਜ਼ਰੂਰੀ ਹੈ ਕਿ ਕਈ ਸੱਜਣ ਉਸਤਤ ਨੂੰ ਪੂਜਾ ਸਮਝ ਲੇਂਦੇ ਹਨ ਜੋ ਕਿ ਗਲਤ ਹੈ ਉਸਤਤ ਅਤੇ ਪੂਜਾ ਵਿਚ ਭਾਰੀ ਅੰਤਰ ਹੁੰਦਾ ਹੈਖੈਰ, ਜੇ ਕਰ ਕੋਈ ਤੱਤ ਵਿਚਾਰਣ ਦੀ ਥਾਂ ਹੁਜਤਬਾਜ਼ੀ ਤੇ ਉਤਰ ਆਏ ਤਾਂ ਐਸੇ ਸਿਆਣਿਆਂ ਬਾਰੇ ਗੁਰੂ ਸਾਹਿਬ ਫੁਰਮਾਉਂਦੇ ਹਨ:-

ਗੁਰਮਤਿ ਸਾਚੀ ਹੁਜਤਿ ਦੂਰਿ ਬਹੁਤੁ ਸਿਆਣਪ ਲਾਗੈ ਧੂਰਿ (ਗੁਰੂ ਗ੍ਰੰਥ ਸਾਹਿਬ ਜੀ,ਪੰਨਾ ੩੫੨)

ਜਿਹੜਾ ਵਿਚਾਰਕ ਅੰਧਕਾਰ ਨੂੰ ਕੇਵਲ ਨੱਕਾਰਾਤਮਕ ਦ੍ਰਿਸ਼ਟੀ ਨਾਲ ਵੇਖਦਾ ਹੈ, ਉਸ ਦੇ ਵਿਚਾਰਬੋਧ ਅੰਦਰ ਅੰਧਕਾਰ ਦੀ ਉਸਤਤ ਨੂੰ ਕਬੂਲ ਕਰਨ ਦਾ ਸਮਰਥ ਇਸ ਲਈ ਨਹੀਂ, ਕਿਉਂਕਿ ਉਸ ਨੇ ਬਾਣੀ ਨੂੰ ਕੇਵਲ ਅੰਧਕਾਰ ਦੇ ਵਿਰੋਧ ਵਿਚ ਹੀ ਵਿਚਾਰਿਆ ਹੈਉਹ ਸਵਾਲ ਕਰਦਾ ਹੈ ਕਿ ਭਲਾ ਗੁਰੂ ਜੀ ਅੰਧਕਾਰ ਦੀ ਉਸਤਤ ਕਿਵੇਂ ਕਰ ਸਕਦੇ ਹਨ ?

ਇਸ ਸਵਾਲ ਦੇ ਮੂਲ ਵਿਚ ਵੀ ਇਕ ਪ੍ਰਕਾਰ ਦਾ ਅੰਧਕਾਰ (ਅਗਿਆਨ) ਹੈ, ਜਿਸ ਵਿਚ ਪ੍ਰਸ਼ਨ ਕਰਤਾ ਦੀ ਸਿਆਣਪ ਆਪ ਗੁਆਚਦੀ ਜਾਂਦੀ ਹੈਉਹ ਬਾਣੀ ਵਿਚ ਅੰਧਕਾਰ ਦੀ ਉਸਤਤ ਤੋਂ ਅਣਜਾਣ, ਅੰਧਕਾਰ ਨੂੰ ਕੇਵਲ ਅਗਿਆਨ ਕਰਕੇ ਸਮਝਦਾ ਹੈਉਹ ਬਾਣੀ ਵਿਚਾਰਣ ਵੇਲੇ ਕਿਸੇ ਤੱਤ ਨੂੰ ਉਸਦੇ ਸਮਸਤ ਪੱਖਾਂ ਦੇ ਪਰਿਪੇਖ ਵਿਚ ਨਹੀਂ ਵਿਚਾਰਦਾ ਉਹ ਤੱਤ ਦੀ ਪਰਿਕ੍ਰਮਾ ਨਹੀਂ ਕਰਦਾ, ਬਲਕਿ ਇਕ ਥਾਂ ਜੜਵੱਤ ਖੜਾ ਹੋ, ਤੱਤ ਨੂੰ ਆਪਣੀ ਨਜ਼ਰੇ ਨਿਹਾਰਦਾ ਹੈਫਲਸਵਰੂਪ ਉਸਦੀ ਸਿਆਣਪ ਦੇ ਪੱਲੇ ਗਲਤ ਜਾਂ ਅਧੂਰੇ ਸਿੱਟੇ ਪੇ ਜਾਂਦੇ ਹਨਇਥੇ ਹੀ ਬਸ ਨਹੀਂ ਤ੍ਰਾਦਸੀ ਉਸ ਵੇਲੇ ਵਾਪਰਦੀ ਹੈ ਜਿਸ ਵੇਲੇ ਉਹ ਅਧੂਰੇ ਸਿੱਟਿਆਂ ਨੂੰ ਦੂਜਿਆਂ ਦੇ ਸਿਰ ਥੋਪਣ ਦਾ ਜਤਨ ਕਰਦਾ ਹੈ

ਸਮਸਤ ਪੱਖਾਂ ਨੂੰ ਵਿਚਾਰਣ ਲਈ ਜੇ ਕਰ ਕੁਦਰਤ ਤੋ ਹੀ ਪ੍ਰਰੇਰਣਾ ਲਈ ਜਾਏ, ਤਾਂ ਇਸ ਤੱਥ ਦਾ ਸਾਰਥਕ ਬੋਧ ਹੁੰਦਾ ਹੈ ਕਿ ਕੁਦਰਤ ਆਪ ਇਕ ਸਤੱਤ ਪਰਿਕ੍ਰਮਾ ਵਿਚ ਹੈਇਸ ਲਈ ਕਿਸੇ ਤੱਤ ਬਾਰੇ ਵਿਚਾਰ ਲਈ ਉਸ ਤੱਤ ਦੀ ਪਰਿਕ੍ਰਮਾ ਜ਼ਰੂਰੀ ਹੈਬਾਣੀ ਦੀ ਰੋਸ਼ਨੀ ਵਿਚ ਦਰਸਾਏ ਅੰਧਕਾਰ ਨੂੰ ਵਿਚਾਰਨ ਲਈ ਆਉ ਅੰਧਕਾਰ ਦੀ ਪਰਿਕ੍ਰਮਾ ਕਰਨ ਦਾ ਜਤਨ ਕਰੀਏ


ਮਨੁੱਖਾ ਜੀਵਨ ਵਿਚ ਅੰਧਕਾਰ ਦਾ ਸਭ ਤੋਂ ਪ੍ਰਿਥਮ ਬੋਧ 'ਰਾਤ' ਹੈ ਅਤੇ ਚਾਨਣ ਦਾ ਪ੍ਰਿਖਮ ਬੋਧ ਹੈ 'ਦਿਨ'। ਰਾਤ 'ਅੰਧਕਾਰ' ਹੈ ਅਤੇ ਦਿਨ 'ਚਾਨਣ' !


ਅੰਧਕਾਰ ਦੇ ਦੋ ਮੁਖ ਰੂਪ ਹਨ:
()  ਅੰਧਕਾਰ; ਜਿਵੇਂ ਕਿ ਅਗਿਆਨ ਦਾ ਹਨੇਰਾ
(
) ਅੰਧਕਾਰ; ਜਿਵੇਂ ਕਿ ਰਾਤ ਦਾ ਹਨੇਰਾ
ਪਹਿਲਾ ਰੂਪ ਦ੍ਰਿਸ਼ਟਾਂਤ ਰੂਪ ਹੈ, ਜਦ ਕਿ ਦੂਜਾ ਰੂਪ ਸਥਾਪਤ ਵਾਸਤਵਿਕਤਾ !

ਹਨੇਰੇ ਵਿਚ ਚੁੱਕਿ ਮਨੁੱਖ ਦੇਖ ਨਹੀਂ ਸਕਦਾ, ਇਸ ਲਈ, ਤੁਲਨਾਤਮਕ ਰੂਪ ਵਿਚ, ਬਾਣੀ ਅੰਦਰ ਅਗਿਆਨ ਨੂੰ  ਅੰਧਕਾਰ ਕਰਕੇ ਉਚਾਰਿਆ ਗਿਆ ਹੈ ਜਿਵੇਂ ਕਿ:-

ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡ ਬਲਾਇਆ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੭੮)

ਉਪਰੋਕਤ
ਉਪਦੇਸ਼ ਵਿਚ, ਅੰਧੇਰੇ ਦੀ ਨਿੰਦਾ ਨਹੀਂ ਬਲਕਿ ਅੰਧੇਰੇ ਦੇ ਦ੍ਰਿਸ਼ਟਾਂਤ ਰਾਹੀਂ ਅਗਿਆਨ ਬਾਰੇ ਟਿੱਪਣੀ ਹੈਉਸ ਅਗਿਆਨ ਬਾਰੇ, ਜਿਸ ਵਿਚ ਮਨੁੱਖ ਨੂੰ ਗਿਆਨ ਦੀ ਵਾਸਤਵਿਕਤਾ ਦਾ ਬੋਧ ਨਹੀਂ ਹੁੰਦਾਦੂਜੇ ਪਾਸੇ, ਅੰਧਕਾਰ ਬਾਰੇ ਗੁਰਬਾਣੀ ਦਾ ਇਹ ਉਪਦੇਸ਼ ਵੀ ਆਤਮਸਾਤ ਕਰਨ ਵਾਲਾ ਹੈ:-

ਦਿਵਸ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗੁਤ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ )

ਉਪਰੋਕਤ ਉਪਦੇਸ਼ ਵਿਚ ਦਿਨ (ਚਾਨਣ) ਅਤੇ ਰਾਤ (ਅੰਧਕਾਰ) ਪ੍ਰਭੂ ਵਲੋਂ ਸਥਾਪਤ ਐਸੇ ਪਾਲਣ-ਪੋਸ਼ਕ ਹਨ, ਜੋ ਜੀਵ ਜੀਵਨ ਵਿਚ ਸਹਾਯਕ ਹਨ ਅਤੇ ਜਿਨ੍ਹਾਂ ਦੀ ਗੋਦ ਵਿਚ ਖੇਡਦੇ ਹੋਏ ਜੀਵਨ ਉਤਪਤ ਅਤੇ ਪ੍ਰਫੁੱਲਤ ਹੁੰਦਾ ਹੈਅੰਧਕਾਰ ਦੀ ਉਸਤਤ ਦਾ ਇਕ ਹੋਰ ਹਵਾਲਾ:-

ਜੇਵਡੁ ਆਪਿ ਤੇਵਡ ਤੇਰੀ ਦਾਤਿ
ਜਿਨਿ ਦਿਨੁ ਕਰਿ ਕੈ ਕੀਤੀ ਰਾਤਿਖਸਮੁ ਵਿਸਾਰਹਿ ਤੇ ਕਮਜਾਤਿ(ਗੁਰੂ ਗ੍ਰੰਥ ਸਾਹਿਬ,ਪੰਨਾ ੧੦)

ਭਾਵ ਹੇ ਪ੍ਰਭੂ ਜਿਤਨਾ ਵੱਡਾ ਤੂੰ ਆਪ ਵੇਂ ਤੇਰੀਆਂ ਦਾਤਾਂ ਵੀ ਉਤਨੀਆਂ ਹੀ ਮਹਾਨ ਹਨ ਜਿਸ ਪ੍ਰਭੂ ਖਸਮ ਨੇਦਿਨ’ (ਚਾਨਣ) ਅਤੇਰਾਤ’ (ਹਨੇਰਾ) ਬਣਾਈ ਹੈ, ਉਸ ਪ੍ਰਭੂ ਨੂੰ ਵਿਸਾਰਣ ਵਾਲੇ  ਮੰਦਜਾਤਿ ਹਨਇੱਥੇ ਦਿਨ-ਰਾਤ ਦੀ ਬਹੁਤ ਵੱਡੀ ਉਸਤਤ ਹੈ, ਜਿਸ ਦਾ ਮੰਤਵ ਦਿਨ-ਰਾਤ ਨੂੰ ਕਰਤੇ ਦੇ ਬਰਾਬਰ ਵੱਡਾ ਸਥਾਪਤ ਕਰਨਾ ਨਹੀਂ ਬਲਕਿ ਕਰਤੇ ਦੀ ਮਹਾਨਤਾ ਨੂੰ ਦਰਸਾਉਣ ਦਾ ਹੈਜ਼ਰਾ ਕੁ ਧਿਆਨ ਦੇਈਏ ਤਾਂ ਬੋਧ ਹੁੰਦਾ ਹੈ ਕਿ ਚੜੇ ਦਿਨ ਦੇ ਚਾਨਣ ਵਿਚ ਵੀ ਸੋਂਣ ਲਈ ਕਾਦਰ ਦੀ ਕੁਦਰਤ ਨੇ, ਹਨੇਰੇ ਦੇ ਪ੍ਰਬੰਧ ਵਜੋਂ, ਅੱਖਾਂ ਉਤੇ ਪਲਕਾਂ ਸਾਜਿਆਂ ਹਨ, ਜੋ ਬੰਦ ਹੋ ਜਾਣ ਤੇ ਇਕ ਐਸਾ ਸਾਰਥਕ ਅਤੇ ਲੋੜੀਂਦਾ ਅੰਧਕਾਰ ਉਤਪੰਨ ਕਰਦੀਆਂ ਹਨ ਜੋ ਅਗਿਆਨ ਨਹੀਂ ਦਾਤ ਹੈ

ਬਾਣੀ ਦੇ ਇਹ ਹਵਾਲੇ ਅੰਧਕਾਰ ਨੂੰ ਅਗਿਆਨ ਦੇ ਵਿਪਰੀਤ , ਪ੍ਰਭੂ ਦੀ ਵੱਡੀ ਦਾਤ ਦਰਸਾਉਂਦੇ ਹਨ ਅਤੇ  ਉਪਦੇਸ਼ਦੇ ਹਨ ਕਿ , ਇਨ੍ਹਾਂ ਵਡੀਆਂ ਦਾਤਵਾਂ ਬਖਸ਼ਣ ਵਾਲੇ ਪ੍ਰਭੂ ਨੂੰ ਭੁੱਲਣਵਾਲਾ (ਨਜ਼ਰਅੰਦਾਜ਼ ਕਰਨ ਵਾਲਾ) ਮਨੁੱਖ ਨੀਵੀਂ ਬੁੱਧ ਵਾਲਾ ਹੈ ਇਸ ਥਾਂ ਪ੍ਰਭੂ ਦੀ ਵਿਸ਼ਾਲਤਾ ਨੂੰ ਦਰਸਾਉਣ ਲਈ ਦਿਨ (ਚਾਨਣ) ਅਤੇ ਰਾਤ (ਅੰਧਕਾਰ) ਨੂੰ ਦ੍ਰਿਸ਼ਟਾਂਤ ਵਜੋਂ ਵਰਤਿਆ ਗਿਆ ਹੈਇਥੇ ਅੰਧਕਾਰ ਦੀ ਉਸਤਤ ਹੈ ਪੂਜਾ ਨਹੀਂ

ਜਿਵੇਂ ਕਿ ਵਿਚਾਰ ਆਏ ਹਾਂ, ਉਸਤਤ ਵਿਚ ਇਸ਼ਟ ਦਾ ਨਹੀਂ, ਬਲਕਿ ਸਤਿਕਾਰ ਵਜੋਂ ਨਮਸਕਾਰ ਦਾ ਭਾਵ ਹੁੰਦਾ ਹੈਨਮਸਕਾਰ ਵਿਚ ਉਹ ਜੈਕਾਰ ਵੀ ਹੁੰਦੀ ਹੈ, ਜਿਸ ਦੀ ਵਰਤੋਂ ਸਿਧ ਗੋਸ਼ਟਿ ਦੇ ਆਰੰਭ ਵਿਚ ਗੁਰੂ ਨਾਨਕ ਜੀ ਨੇ ਇੱਕਤਰ ਸਿਧ ਸਭਾ ਨੂੰ ਸਬੋਧਨ ਕਰਦੇ ਵੇਲੇ ਉਚਾਰੀ:-

ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੩੭)

ਹੁਣ ਕੋਈ ਕਠੋਰਚਿੱਤ ਅਗਿਆਨੀ ਇਸ ਜੈਕਾਰ (ਸਤਿਕਾਰ) ਤੇ ਪ੍ਰਸ਼ਨਚਿੰਨ੍ਹ ਲਗਾਏ ਤਾਂ ਉਸ ਵਿਚਲੇ ਅੰਧਕਾਰ (ਅਗਿਆਨ) ਨੂੰ ਕੋਈ ਕਿਵੇਂ ਦੂਰ ਕਰੇ? ਗੁਰੂ ਨਾਨਕ ਜੀ ਦਾ ਸੰਵਾਦ ਮੂਰਖਾਂ ਨਾਲ ਨਹੀਂ ਬਲਕਿ ਵੱਡਿਆਈ ਯੋਗ ਸਿਧਾਂ ਨਾਲ ਹੋਇਆ ਸੀਗੁਰੂ ਨਾਨਕ ਮੁਰਖਾਂ ਨਾਲ ਤਾਂ ਲੁੱਝਦੇ ਨਹੀਂ ਸਨ ਸਹਿਮਤੀ ਜਾਂ ਅਸਹਿਮਤੀ ਤਾਂ ਵੱਖਰਾ ਪਰਿਪੇਖ ਸੀ
ਜੀਵ ਸੰਸਾਰ, ਦਿਨ ਅਤੇ ਰਾਤ ਦੀ ਗੋਦ ਵਿਚ ਖੇਡਦਾ, ਪ੍ਰਫੁੱਲਤ ਅਤੇ ਸਮਾਪਤ ਹੁੰਦਾ ਚਲਾਏਮਾਨ ਰਹਿੰਦਾ ਹੈਜੇ ਕਰ ਪ੍ਰਭੂ ਪੂਜਨੀਯ ਹੈ, ਤਾਂ ਕੋਈ ਕਾਰਣ ਨਹੀ ਕਿ ਉਸ ਵਲੋਂ ਬਖਸ਼ੀਆਂ ਦਾਤਾਵਾਂ, ਮਨੁੱਖੀ ਸਾਰੋਕਾਰਾਂ ਦੇ ਸਕਾਰਾਤਮਕ ਰੂਪ ਵਿਚ, ਉਸਤਤ ਜਾਂ ਸਤਿਕਾਰ ਯੋਗ ਨਾ ਹੋਂਣ

ਅੰਧੇਰਾ ਚਾਨਣੁ ਆਪੇ ਕੀਆ ( ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੦੫੬)

ਪ੍ਰਭੂ ਨਾਲ ਪਿਆਰ ਕਰਨ ਵਾਲੇ ਜਿੱਥੇ ਉਸ ਵਲੋਂ ਬਖਸ਼ੀਆਂ ਦਾਤਾਵਾਂ ਲਈ ਉਸ ਦਾ ਸ਼ੁਕਰਾਨਾ ਕਰਦੇ ਹਨ ਉੱਥੇ ਦਾਤਾਵਾਂ ਪ੍ਰਤੀ ਸਤਿਕਾਰ ਅਤੇ ਪ੍ਰਸ਼ੰਸਾ ਦਾ ਭਾਵ ਵੀ ਰੱਖਦੇ ਹਨਇਸ ਨਮਨ ਨੂੰ ਕੋਈ ਪੂਜਾ ਕਹੇ ਤਾਂ ਇਸ ਪੱਖੋਂ ਉਹ ਆਪ ਅੰਧਕਾਰ (ਅਗਿਆਨ) ਨਾਲ ਗਲਤਾਨ ਹੈ

ਗੁਰੂ ਗ੍ਰੰਥ ਸਾਹਿਬ ਜੀ ਇਚ ਤਾਂ ਸਰਵੱਤਰ ਚਾਨਣ ਹੈ, ਜਿਸ ਵਿਚ ਸਿੱਖੀ ਦਾ ਦਰਸ਼ਨ ਪ੍ਰਕਾਸ਼ਤ ਹੋਇਆ ਰਹਿੰਦਾ ਹੈਗੁਰੂ ਜੀ ਦੀ ਬਾਣੀ ਅੰਧਕਾਰ ਤੇ ਚਾਨਣ ਪਾਉਂਦੀ ਹੈ ਕਈ ਥਾਂ ਅੰਧਕਾਰ (ਅਗਿਆਨ) ਨੂੰ ਦੂਰ ਕਰਨ ਲਈ, ਅਤੇ ਕਈ ਥਾਂ ਅੰਧਕਾਰ (ਦਾਤ ਰੂਪ ਹਨੇਰਾ) ਦੀ ਸਾਰਥਕਤਾ ਨੂੰ ਦਰਸਾਉਣ ਲਈਜਿੱਥੇ ਅੰਧਕਾਰਅਗਿਆਨ’ ਰੂਪ ਹੈ ਉੱਥੇ ਉਸ ਨੂੰ ਮਿਟਾਉਣ ਦੀ ਸਿੱਖਿਆ ਹੈ, ਪਰ ਜਿੱਥੇ ਅੰਧਕਾਰ 'ਅਗਿਆਨ’ ਦਾ ਦ੍ਰਿਸ਼ਟਾਂਤ ਨਹੀਂ ਉੱਥੇ ਉਸ ਦੀ ਭੂਮਿਕਾ ਦੀ ਸਾਰਥਕ ਉਸਤਤ ਹੈਅੰਧਕਾਰ ਦਾ ਮਹੱਤਵ ਜੀਵਨ ਦੀ ਹੋਂਦ ਅਤੇ ਉਸਦੇ ਪੋਸ਼ਣ ਨਾਲ ਜੁੜੀਆ ਹੈਉਹ ਦਾਇਆ ਹੈਪ੍ਰਭੂ ਦੇ ਸ਼ੁਕਰਾਨੇ ਲਈ ਐਸੇ ਅੰਧਕਾਰ ਨੂੰ ਨਮਸਕਾਰ ਹੈ

ਹਰਦੇਵ ਸਿੰਘ,ਜੰਮੂ-੧੫..੨੦੧੪