Tuesday, 13 January 2015



‘ਭੇਖੀ ਸੰਤ ਅਤੇ ਡੇਰੇਦਾਰ’
ਹਰਦੇਵ ਸਿੰਘ,ਜੰਮੂ

ਸਿੰਘ ਸਭਾ ਲਹਿਰ ਦੀਆਂ ਕਈਂ ਪ੍ਰਾਪਤੀਆਂ ਸਨ, ਜਿਨ੍ਹਾਂ ਵਿਚੋਂ ਇਕ ਮੁੱਖ ਪ੍ਰਾਪਤੀ ਇਸ ਗਲ ਨੂੰ ਦ੍ਰਿੜ ਕਰਵਾਉਂਣਾ ਸੀ ਕਿ ਗੁਰੂਦੁਆਰੇ ਸਿੱਖਾਂ ਨਾਲ ਸਬੰਧਤ ਹਨ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼, ਭਾਵ ਡੇਰੇਦਾਰ ਨਾਲ ਭੇਖੀ ਸੰਤਾਂ ਅਤੇ ਡੇਰੇਦਾਰਾਂ ਦੇ ਚੁੰਗਲ ਤੋਂ ਗੁਰੂਦੁਆਰੇਆਂ ਦੇ ਪ੍ਰਬੰਧ ਨੂੰ ਮੁਕਤ ਕਰਵਾਉਂਣ ਵਿਚ ਕੌਮ ਜੱਥੇਬੰਦ ਹੋਈ ਸੀਪਰੰਤੂ,ਅਪਵਾਦ ਛੱਡ ਕੇ, ਕਾਲਾਂਤਰ ਭੇਖੀ ਸੰਤਾਂ ਅਤੇ ਡੇਰੇਦਾਰਾਂ ਦੀ ਜਮਾਤ ਅੱਜ ਫਿਰ ਇਕ ਚੁਨੌਤੀ ਬਣ ਕੇ ਸਾ੍ਹਮਣੇ ਖੜੀ ਹੈਹੁਣ ਤਾਂ ਰਾਜਨੀਤਕ ਪੀਂਗਾਂ ਵੀ ਵੱਡੀਆਂ ਨੇ!

ਭੇਖੀ ਦੀ ਵਿਆਖਿਆ ਵਿਸਤ੍ਰਤ ਹੈ ਜਿਸ ਵਿਚ ਭੇਖੀ ਗੁਰਮਤਿ ਅਨੁਸਾਰ ਪਰਵਾਣ ਨਹੀਂਪਰ ਇਸ ਗਲ ਦੀ ਉਮੀਦ ਕੀਤੀ ਜਾਂਦੀ ਹੈ ਕਿ ਘੱਟੋ-ਘੱਟ ਧਰਮੀ ਅਖਵਾਉਂਣ ਵਾਲੇ ਡੇਰੇਦਾਰ ਜਾਂ ਸੰਤ ਭੇਖੀ ਨਾ ਹੋਂਣਗੁਰਮਤਿ ਦੀ ਸਮਝ ਵਿਚ ਫਰਕ ਹੋ ਸਕਦਾ ਹੈ ਪਰ ਉਸ ਵਿਚ ਬੇਈਮਾਨੀ ਦਾ ਅੰਸ਼ ਅਗਿਆਨਤਾ ਨਾਲੋਂ ਬੁਰਾ ਸਾਬਤ ਹੁੰਦਾ ਹੈਭੇਖੀ ਸੰਤਾਂ ਦੀ ਚੜਤ ਦਾ ਇਕ ਮੁੱਖ ਕਾਰਣ ਇਹ ਵੀ ਹੈ ਕਿ ਇਹ ਭੇਖੀ, ਡੇਰਿਆਂ ਤੇ ਆਉਂਣ ਵਾਲਿਆਂ ਦੇ ਨਿਕਟਵਰਤੀ ਹੁੰਦੇ ਹਨਯਾਨੀ ਕਿ ਉਹ ਚਿੱਕਨੀਆਂ ਚੁੱਪੜੀਆਂ ਗਲਾਂ ਵੀ ਕਰਦੇ ਹਨ ਅਤੇ ਆਉਂਣ ਵਾਲੇਆਂ ਦੀ ਸੁਣਦੇ ਵੀ ਹਨਇੱਧਰ ਗੁਰੂਘਰ ਦੇ ਪ੍ਰਬੰਧਕਾਂ ਵਿਚ ਹਲੀਮੀ ਦੀ ਘਾਟ, ਉੱਧਰ ਭੇਖੀਆਂ ਦੀ ਚੜਤ ਹੋ ਕੇ ਨਿੱਬੜ ਰਹੀ ਹੈਪ੍ਰਬੰਧਕਾਂ ਦੇ ਮੁੰਹ ਇੰਝ ਸਖਤ ਜਿਹੇ ਰਹਿੰਦੇ ਹਨ ਜਿਵੇਂ ਕਿ ਬਾਟੇ ਦੇ ਅਖਰੋਟਉੱਧਰ ਬਹੁਤੇ ਪ੍ਰਚਾਰਕ ਵੀ ਖੁਸ਼ਕੀ ਦਾ ਨਾਲ ਭਰੇਨਕਲੀ ਮੁਸਕੁਰਾਹਟ ਤੇ ਸਖਤ ਲਹਿਜੇ! ਬੰਦਾ ਗੱਲ ਕਿਸ ਨਾਲ ਕਰੇ ? ਸ਼ਕਲਾਂ ਇੰਝ ਜਿਵੇਂ ਕਿ ਹੱਸਣਾ ਮਨ੍ਹਾਂ ਹੈ
 
ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਸਤਿਗੁਰ ਪਾਸਿ (੩੧੪)
ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ
ਜੀਉ (੭੩੮)
 
ਬੰਦਾ ਗੁਰੂ ਸਨਮੁੱਖ ਮੱਥਾ ਟੇਕੇ ਤਾਂ ਮਾੜਾ, ਬਾਬੇ ਅੱਗੇ ਟੇਕੇ ਤਾਂ ਮਾੜਾਕੋਈ ਗੋਲਕ ਵਿਚ ਪੈਸੇ ਪਾਏ ਤਾਂ ਮਾੜਾ, ਕੋਈ ਬਾਬੇ ਨੂੰ ਚਾੜੇ ਤਾਂ ਮਾੜਾ! ਜੇ ਕਰ ਅੰਮ੍ਰਿਤ ਛੱਕ ਲੇ ਤਾਂ ਮਾੜਾ ਜੇ ਨਾ ਛੱਕੇ ਤਾਂ ਮਾੜਾ ਪਾਠ ਨਾ ਕਰੇ ਤਾਂ ਮਾੜਾ ਜੇ ਕਰ ਕਰੇ ਤਾਂ ਮਾੜਾਅਰਦਾਸ ਕਰੇ ਤਾਂ ਮਾੜਾਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰੇ ਤਾਂ ਮਾੜਾਹੁਣ ਮਾੜੇਆਂ ਨੂੰ ਬਾਬੇ ਚੰਗੇ ਲੱਗਣ ਲੱਗ ਪਏ ਹਨ!

ਜੇ ਕਰ ਭੱਟਕਦੇਆਂ ਨੂੰ ਗੁਰਮਤਿ ਵਾਲੇ ਪਾਸੇ ਮੋੜਨਾ ਹੈ ਤਾਂ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਆਮ ਸਿੱਖ ਦੇ ਜੀਵਨ ਵਿਚ ਆਪਣਾ ਯੋਗਦਾਨ ਪਾਉਂਣਾ ਪਵੇਗਾਆਪਣੇ ਮਾੜੇ ਹਾਵ ਭਾਵ-ਤੌਰ ਤਰੀਕੇ ਬਦਲਣੇ ਪੇਂਣਗੇਨਹੀਂ ਤਾਂ ਭੇਖੀਆਂ ਦੀ ਚੜਦੀਆਂ ਪੀਂਗਾ ਨੂੰ ਰੋਕਣਾ ਸੰਭਵ ਨਹੀਂ
ਹਰਦੇਵ ਸਿੰਘ, ਜੰਮੂ-੧੨.੦੧.੨੦੧੫

Friday, 9 January 2015


' ਚਤੁਰਾਈ '
ਹਰਦੇਵ ਸਿੰਘ,ਜੰਮੂ


ਚਤੁਰ ਸ਼ਬਦ ਦੇ ਕਈਂ ਅਰਥ ਬਣਦੇ ਹਨ। ਜਿਵੇਂ ਕਿ ਚਾਰ;"ਚਤੁਰ ਦਿਸਾ ਕੀਨੋ ਬਲੁ ਅਪਨਾ", ਚਲਾਕ, ਸਿਆਣਾ, ਨਿਪੁਣ ਆਦਿ। ਕੋਈ ਵਿਦਵਾਨ ਹਉਮੈ ਦੇ ਪ੍ਰਭਾਵ ਹੇਠ ਖ਼ੁਦ ਨੂੰ ਨਿਪੁਣ ਸਮਝ ਲਵੇ, ਤਾਂ ਉਸ ਨੂੰ ਗੁਰੂ ਸਾਹਿਬ ਜੀ ਦੇ ਇਸ ਫੁਰਮਾਣ ਤੋਂ ਸਿੱਖਿਆ ਲੇਂਣੀ ਚਾਹੀਦੀ ਹੈ:-


ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ॥(੬੧੩)



ਗਲ ਪ੍ਰਭੂ ਦੀ ਹੋਵੇ ਜਾਂ ਪ੍ਰਭੂ ਰੂਪ ਗੁਰੂ ਦੀ, ਸਿੱਖ ਵਿਚਾਰਕ ਨੂੰ ਦੋਹਾਂ ਸਨਮੁੱਖ ਆਪਣੀ ਮੂਰਖਤਾ ਦਾ ਅਹਿਸਾਸ ਹੁੰਦੇ ਰਹਿਣਾ ਚਾਹੀਦਾ ਹੈ। ਜੇ ਕਰ ਅਸੀਂ ਚਤੁਰ, ਚਤੁਰਾਈ ਨਾਲ ਭਰੇ ਹੋਏ ਹਾਂ, ਤਾਂ ਸਮਝ ਲਈਏ ਕਿ ਚਤੁਰਾਈ ਨਾਲ ਵਿਚਾਰ ਖੇਤਰ ਵਿਚ ਕੁੱਝ ਰੋਬ-ਦਬਾਅ ਤਾਂ ਪ੍ਰਾਪਤ ਹੋ ਸਕਦਾ ਹੈ, ਪਰ ਪ੍ਰਭੂ ਨਾਲ ਪਿਆਰ ਦਾ ਅਨੁਭਵ ਨਹੀਂ।

ਚਤੁਰਾਈ ਨਹ ਚੀਨਿਆ ਜਇ॥(੨੨੧)


 
ਹਉਮੈ ਵਿਚ ਆਕੇ ਸਿਆਣਾ ਬੰਦਾ ਮੂਰਖ ਬਣ ਜਾਂਦਾ ਹੈ।ਭਾਵ ਹਉਮੈ ਨਾਲ ਭਰਿਆ ਮੂਰਖ, ਅਤੇ ਹਉਮੈ ਨਾਲ ਭਰਿਆ ਸਿਆਣਾ ਬਰਾਬਰ ਹੁੰਦੇ ਹਨ।ਯਾਨੀ ਕਿ ਦੋਵੇਂ ਮੂਰਖ, ਦੋਵੇਂ ਹਉਮੈ ਦੇ ਰੋਗੀ!

ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ (੪੬੬)

ਕਈਂ ਵਾਰ ਹਉਮੈ ਨਾਲ ਭਰੇ ਚਤੁਰ ਸਿਆਣੇ, ਹਉਮੈ ਨਾਲ ਭਰੇ ਮੁਰਖਾਂ ਨੂੰ ਲੈਕਚਰ ਦਿੰਦੇ ਹਨ ਤਾਂ ਵਚਿੱਤਰ ਸਥਿਤੀ ਉੱਤਪੰਨ ਹੁੰਦੀ ਹੈ, ਕਿਉਂਕਿ ਜਿਸ ਨੂੰ ਆਪਣੇ ਰੋਗ ਦਾ ਇਲਮ ਨਹੀਂ ਉਹ ਦੂਜਿਆਂ ਦੇ ਰੋਗ ਪ੍ਰਤੀ ਚਿੰਤਾ ਜਾਹਰ ਕਰਦਾ ਹੈ।ਪੁਰਾਣੇ 'ਭੋਲੇ' ਇਕ ਜੁਮਲਾ ਦੁਹਰਾਉਂਦੇ ਰਹਿੰਦੇ ਸੀ, 'ਗੁਰੂ ਕਿਆਂ ਗੁਰੂ ਜਾਣੈ'! ਇਸਦਾ ਭਾਵਅਰਥ ਬੜਾ ਡੁੰਗਾ ਸੀ। ਇਸ ਤੋਂ ਭਾਵ ਇਹ ਨਹੀਂ ਸੀ ਕਿ ਗੁਰੂ ਦੇ ਕਹੇ ਤੇ ਵਿਚਾਰ ਨਹੀਂ ਸੀ ਕੀਤੀ ਜਾਂਦੀ, ਬਲਕਿ ਇਸ ਦਾ ਭਾਵ ਇਹ ਸੀ ਕਿ ਉਹ 'ਭੋਲੇ ਸਿਆਣੇ' ਗੁਰੂ ਦੀ ਗਹਿਰ ਗੰਭੀਰਤਾ ਸਨਮੁੱਖ ਆਪਣੀ ਸਿਆਣਪ ਦੀ ਹੱਦ ਨੂੰ ਜਾਣਦੇ ਸੀ।ਇੱਥੋਂ ਤਕ ਕਿ ਉਸ ਸਮੇਂ ਦੇ ਕੁੱਝ ਵਾਕਿਆਨਵੀਸ (ਭੱਟ ਵਹਿਆਂ ਲਿਖਣ ਵਾਲੇ) ਗੁਰੂ ਸਾਹਿਬਾਨ ਨਾਲ ਜੁੜੇ ਕਿਸੇ ਵਾਕਿਆ ਨੂੰ ਦਰਜ ਕਰਦੇ  ਅੰਤ ਵਿਚ 'ਗੁਰੂ ਕਿਆਂ ਗੁਰੂ ਜਾਣੇ' ਲਿਖਦੇ ਸੀ।ਇਹ ਭੋਲੇ ਸਿਆਣਿਆਂ ਅਤੇ ਚਤੁਰ ਸਿਆਣਿਆਂ ਵਿਚਲਾ ਫਰਕ ਸੀ।ਅੱਜ ਦੇ ਕਈਂ ਚਤੁਰ ਸਿਆਣੇ ਤਾਂ ਹੁਜਤਿਬਾਜ਼ ਹੋ ਗਏ ਹਨ।ਪਰੰਤੂ ਗੁਰੂ ਸਾਹਿਬ ਫੁਰਮਾਉਂਦੇ ਹਨ:-


ਗੁਰਮਤਿ ਸਾਚੀ ਹੁਜਤਿ ਦੂਰਿ॥ਬਹੁਤੁ ਸਿਆਣਪ ਲਾਗੈ ਧੁਰਿ॥(੩੫੨) 


ਕੋਈ ਮਾੜੀ ਗਲ ਨਹੀਂ ਕਿ ਬੰਦਾ ਵਿਵੇਕਸ਼ੀਲਤਾ ਨਾਲ ਵਿਚਾਰ ਕਰੇ, ਪਰੰਤੂ ਗੁਰੂ ਦੇ ਕਹੇ ਅਤੇ ਕੀਤੇ ਬਾਰੇ ਤਰਕ ਦੀ ਵੀ ਕੋਈ ਹੱਦ ਤਾਂ ਹੈ ਹੀ,' ਨਹੀਂ ਤਾਂ ਗੁਰੂ ਅਤੇ ਚੇਲੇ ਦਾ ਕੀ ਫਰਕ? ਸਿਆਣੇ ਦੀ ਸਿਆਣਪ ਗੁਰੂ ਦੇ ਕਹੇ ਅਤੇ ਕੀਤੇ ਦੀ ਵਿਚਾਰ ਵੇਲੇ 'ਹੁਜਤਿ' ਤੋਂ ਬੱਚਣ ਵਿਚ ਹੈ, ਨਹੀਂ ਤਾਂ ਉਸਦਾ ਮੁੱਖ (ਮਨ) ਧੂੜ (ਮੈਲ) ਨਾਲ ਭਰੀਆ ਰਹੇਗਾ।
ਗੁਰੂ ਸਾਹਿਬ ਜੀ ਨੇ ਐਸੇ ਚਤੁਰ ਸਿਆਣਿਆਂ ਲਈ ਵੀ ਬਹੁਤ ਕੁੱਝ ਉੱਚਾਰਿਆ ਹੈ, ਕਿਉਂਕਿ ਉਹ ਵੀ ਹਉਮੈ ਦੇ ਵੱਡੇ ਰੋਗੀ ਹੁੰਦੇ ਹਨ।ਤ੍ਰਿਸ਼ਣਾ ਨਾਲ ਭਰੇ ਅਤ੍ਰਿਪਤ ਰੋਗੀ! ਗੁਰੂ ਸਾਹਿਬ ਇਕ ਵੱਡਮੁੱਲਾ ਪ੍ਰਸ਼ਨ ਉੱਚਾਰਦੇ ਹਨ:-


ਸੋ ਸੁਖੁ ਮੋ ਕਉ ਸੰਤ ਬਤਾਵਹੁ॥ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ॥(੧੭੯)


ਦੂਜਿਆਂ ਨੂੰ ਸੁੱਖ ਪ੍ਰਾਪਤੀ ਦੇ ਲੈਕਚਰ ਦੇਂਣ ਵਾਲੇ ਚਤੁਰ ਸਿਆਣਿਆਂ ਨੇ ਇਹ ਪ੍ਰਸ਼ਨ ਕਦੇ ਆਪਣੇ ਆਪ ਤੇ ਢੁੱਕਾਇਆ ਹੈ ?


ਬਹੁ ਰੰਗ ਮਾਇਆ ਬਹੁ ਬਿਧਿ ਪੇਖੀ॥ਕਲਮ ਕਾਗਦ ਸਿਆਣਪ ਲੇਖੀ॥ (੧੭੯)


ਰਸਾਲਿਆਂ, ਅਖਬਾਰਾਂ, ਪੁਸਤਕਾਂ, ਨੈਟ ਆਦਿ ਪੁਰ ਚਲਦੀਆਂ ਚਤੁਰ ਸਿਆਣੀਆਂ ਕਲਮਾਂ ਨੇ, ਕਦੇ ਗੁਰੂ ਬਾਰੇ 'ਗੁਰੂ ਕਿਆਂ ਗੁਰੂ ਜਾਣੇ' ਦੇ ਭੋਲੇ ਭਾਵ ਦਾ ਅਹਿਸਾਸ ਕੀਤਾ ਹੈ? ਬਹੁਤ ਘੱਟ! ਸੁਣ ਲਈਏ ਬਹੁਤੇ ਲੈਕਚਰ, ਪੜ ਲਈਏ ਬਹੁਤੇ ਲੇਖ, ਬਸ ਮੂਰਖਾਂ  (ਸੰਗਤ ਵਿਚ ਜੁੜੇ ਲੋਗ) ਨੂੰ ਤਾੜਨਾ ਹੀ ਤਾੜਨਾ! ਕੋਈ ਮਾੜੀ ਗਲ ਨਹੀਂ, ਪਰ ਇਕ ਪਾਸੜ ਹੀ ਕਿਉਂ ? ਕੇਵਲ ਇਕ ਪਾਸੜ ਪਿਆਰ ਰਹਿਤ ਕਠੋਰਤਾ ਹੀ ਕਿਉਂ ? ਪੰਥ ਨਾਲ ਪਿਆਰ ਹੈ ਤਾਂ ਮਨੁੱਖ ਨਾਲ ਪਿਆਰ ਕਿਉਂ ਨਹੀਂ ? ਜੇ ਕਰ ਹੈ ਤਾਂ ਦਿੱਸਦਾ ਕਿਉਂ ਨਹੀਂ ? ਗੁਰੂ ਸਾਹਿਬ ਜੀ ਦਾ ਫੁਰਮਾਨ ਹੈ:- 


ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨਿ ਭਾਣੇ॥(੪੩੬)


ਭਾਵ; ਬੜੀ ਬੁੱਧੀਮਤਾ ਭਰੇ ਪਾਠ ਜਾਂ ਚਤੁਰਾਈ ਨਾਲ ਪ੍ਰਭੂ ਨਾਲ ਨਿਕਟਤਾ ਅਨੁਭਵ ਨਹੀਂ ਹੁੰਦੀ, ਬਲਕਿ ਪਿਆਰ ਦੇ ਭਾਵ ਨਾਲ ਹੀ ਪ੍ਰਭੂ ਨਾਲ ਪਿਆਰ ਦੇ ਅਨੁਭਵ ਦਾ ਜਤਨ ਹੋ ਸਕਦਾ ਹੈ।
ਹਰਦੇਵ ਸਿੰਘ,ਜੰਮੂ-੦੯.੦੧.੨੦੧੫

Tuesday, 6 January 2015

'ਵਿਗਿਆਨ ਸਾਡਾ ਅਧਿਆਤਮਕ ਗੁਰੂ ਨਹੀਂ'
ਹਰਦੇਵ ਸਿੰਘ,ਜੰਮੂ

ਕਿਸੇ ਬਹੁਤ ਉੱਚੀ ਇਮਾਰਤ ਦੀ ਛੱਤ ਦੇ ਬਿਲਕੁਲ ਕੰਡੇ ਆ ਖੜੇ ਛੋਟੇ ਜਿਹੇ ਬਾਲਕ ਨੂੰ ਬਚਾਉਣ ਲਈ, ਭਾਵਨਾ ਦੇ ਨਾਲ-ਨਾਲ ਯੁੱਕਤੀ ਵੀ ਦਰਕਾਰ ਹੁੰਦੀ ਹੈ, ਕਿਉਂਕਿ ਜੇ ਕਰ ਬਚਾਉਂਣ ਲੱਗੇ ਸੱਜਣ ਦੇ ਆਪਣੇ ਹੱਥ ਦੇ ਧੱਕੇ ਨਾਲ ਹੀ, ਬਾਲਕ ਛੱਤ ਤੋਂ ਹੇਠ ਆ ਡਿੱਗੇ ਤਾਂ ਬਾਲਕ ਦੀ ਜਾਨ ਜਾਏਗੀ, ਅਤੇ ਬਚਾਉਂਣ ਦੀ ਸਾਰੀ ਭਾਵਨਾ ਵੀ ਚਕਨਾਚੂਰ ਹੋਵੇਗੀ।ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਹੈ, ਪਰ ਜੇ ਕਰ ਬਚਾਉਂਣ ਵਾਲਾ, ਸਾਵਧਾਨੀ ਭਰੀ ਯੁਕਤੀ ਵਰਤਣ ਦੀ ਸਲਾਹ ਦੇ ਬਾਵਜੂਦ ਅਸਾਵਧਾਨੀ ਵਰਤੇ, ਤਾਂ ਇਹ ਗਲਤੀ ਨਹੀਂ, ਬਲਕਿ 'ਮਾਰੂ ਮੂਰਖਤਾ' ਹੀ ਕਹੀ ਜਾਏਗੀ।


ਪ੍ਰਚਾਰ ਖੇਤਰ ਵਿਚ ਮਹੱਤਵਪੁਰਣ ਸਾਂਝੀਆਂ ਮਾਨਤਾਵਾਂ ਬਾਰੇ ਨਵੇਂ ਨਿਰਨਾਯਕ ਸਿੱਟੇ ਠੋਸਣ ਤੋਂ ਪਹਿਲਾਂ ਬੁੱਧੀਸੰਪਨ ਵਿਚਾਰ ਚਰਚਾ ਦਾ ਹੋਂਣਾ ਲਾਜ਼ਮੀ ਹੈ, ਨਹੀਂ ਤਾਂ ਕਾਫੀ ਕੁੱਝ ਐਸਾ ਚਕਨਾਚੂਰ ਹੋ ਸਕਦਾ ਹੈ ਜਿਸਨੂੰ ਦਰਅਸਲ ਅਸੀਂ ਬਚਾਉਂਣਾ ਚਾਹੁੰਦੇ ਹਾਂ।
ਵਿਚਾਰਕ ਅਭਿਵਿਯੱਕਤੀ ਵਿਚਾਰਾਂ ਦੇ ਵਟਾਂਦਰੇ ਦਾ ਸਾਧਨ ਹੈ, ਪਰ ਵਿਚਾਰਾਂ ਦੇ ਪ੍ਰਗਟਾਵੇ ਦਾ ਅਰਥ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਪ੍ਰਗਟਾਵੇ ਅੰਦਰ ਹੀ ਨਿਰੋਲ ਸੱਤਿਯ ਨੂੰ ਪ੍ਰਾਪਤ ਕਰ ਲਿਆ ਗਿਆ ਹੈ। ਬਲਕਿ ਇਸਦਾ ਭਾਵ ਸੱਤਿਯ ਦੇ ਨਰੀਖਣ ਅਤੇ ਉਸ ਨੂੰ ਸਮਝਣ ਦੀ ਸੰਭਾਵਨਾ ਦੇ ਰੂਪ ਵਿਚ ਲਿਆ ਜਾਣਾ ਚਾਹੀਦਾ ਹੈ। ਇਹ ਜਿੰਮੇਵਾਰੀ ਦਾ ਭਾਵ ਹੈ।ਜੇ ਕਰ ਕੋਈ ਧਿਰ ਐਸਾ ਭਾਵ ਰੱਖਦਾ ਹੈ, ਤਾਂ ਉਹ ਆਪਣੇ ਵੱਲੋਂ ਕੱਡੇ ਕਿਸੇ ਨਵੇਂ ਸਿੱਟੇ ਨੂੰ ਅੰਤਿਮ ਮੰਨ ਕੇ ਦੂਜੇ ਤੇ ਠੋਸਣ ਤੋਂ ਪਰਹੇਜ਼ ਕਰੇਗਾ।


ਨਰੀਖਣ ਅਤੇ ਵਿਚਾਰ ਦੀ ਆਪਣੀ ਅਜ਼ਾਦੀ ਵਰਤਣ ਸਮੇਂ, ਗੁਰੂ ਸਾਹਿਬਾਨ ਦੀ ਸਿੱਖਆਤਮਕ ਅਜ਼ਾਦੀ ਨੂੰ ਨਜ਼ਰਅੰਦਾਜ਼ ਕਰਨਾ ਉੱਚਿਤ ਨਹੀਂ।ਐਸੀ ਨਜ਼ਰਅੰਦਾਜ਼ੀ ਉੱਤਪਾਤ ਦੀ ਨਿਸ਼ਾਨੀ ਹੈ।ਭਲਾ ਇਹ ਪਹੂੰਚ ਕਿਵੇਂ ਤਰਕਸੰਗਤ ਹੋ ਸਕਦੀ ਹੈ ਕਿ ਕੋਈ ਆਪਣੀ ਅਭਿਵਿਯੱਕਤੀ ਦੀ ਸਵਤੰਤਰਤਾ ਦੀ ਵਕਾਲਤ ਕਰਦੇ ਹੋਏ, ਗੁਰੂ ਦੀ ਸਿੱਖਿਆਤਮਕ ਸਵਤੰਤਰਤਾ ਨੂੰ ਸਵੀਕਾਰ ਹੀ ਨਾ ਕਰੇ? ਜੋ ਇਸ ਸਵਾਲ ਨੂੰ ਨਹੀਂ ਵਿਚਾਰਦੇ ਉਹ ਸੱਜਣ 'ਗੁਰੂ ਇੰਝ ਕਿਵੇਂ ਕਰ ਸਕਦਾ, 'ਗੁਰੂ ਉਂਝ ਕਿਵੇਂ ਕਰ ਸਕਦਾ ਹੈ', 'ਅਸੀਂ ਇੰਝ ਕਰੀ ਜਾ ਰਹੇ ਹਾਂ' ਅਦਿ ਜੁਮਲੇ ਹੀ ਵਰਤਦੇ ਰਹਿੰਦੇ ਹਨ।ਉਹ ਕੇਵਲ ਖੁਸ਼ਕ ਵਿਗਿਆਨਕ ਦ੍ਰਿਸ਼ਟੀਕੋਂਣ ਦੇ ਸ਼ਿਕਾਰ ਹਨ।ਐਸੇ ਸੱਜਣਾਂ ਬਾਰੇ ਕਈਂ ਵਾਰ ਇੰਝ ਜਾਪਦਾ ਹੈ ਕਿ ਉ੍ਹਨਾਂ ਦੇ ਦ੍ਰਿਸ਼ਟੀਕੋਂਣ ਵਿਚ ਵੜੀਆ ਵਿਗਿਆਨ ਉਨ੍ਹਾਂ ਦਾ ਗੁਰੂ ਬਣ ਚੁੱਕਾ ਹੈ।


ਵਿਗਿਆਨ ਲਾਹੇਵੰਧ ਹੈ ਮਾੜੀ ਗਲ ਨਹੀਂ, ਪਰੰਤੂ ਗੁਰਬਾਣੀ ਵਿਗਿਆਨਕ ਆਦੇਸ਼ਤ ਨਾ ਹੋ ਕੇ ਗੁਰੂ ਉਪਦੇਸ਼ਤ ਹੈ।ਵਿਗਿਆਨਕ ਆਦੇਸ਼ਤ ਸਮਾਜ ਅਤੇ ਸੋਚ ਅੰਦਰ ਸੰਵੇਦਨਾਵਾਂ ਅਤੇ ਲਚੀਲੇਪਨ ਦੀ ਘਾਟ ਹੁੰਦੀ ਹੈ।ਇਹ ਘਾਟ ਇਕ ਪ੍ਰਕਾਰ ਦੀ ਅਸੁਖਾਂਵੀ ਕਠੋਰਤਾ ਦੀ ਉੱਤਪਤੀ ਦਾ ਕਾਰਣ ਬਣਦੀ ਹੈ।ਵਿਚਾਰ ਦੀ ਲੋੜ ਹੈ ਕਿ ਕਿਸੇ ਮਨੁੱਖ ਦੇ ਸਮਸਤ ਵਿਵਹਾਰ ਪ੍ਰਤੀ ਕਠੋਰਚਿੱਤ ਹੋਂਣ ਵਾਲਾ ਬੰਦਾ, ਕੀ ਉਸ ਮਨੁੱਖ ਨਾਲ ਪਿਆਰ ਦੀ ਸਾਂਝ ਪਾ ਸਕਦਾ ਹੈ ? ਕਿਸੇ ਬਹੁਭਾਂਤ ਸਮਾਜ ਦੇ ਸਮਸਤ ਵਿਵਹਾਰ ਪ੍ਰਤੀ ਕਠੋਰਚਿੱਤ ਹੋਂਣ ਵਾਲਾ ਬੰਦਾ, ਕੀ ਉਸ ਸਮਾਜ ਪ੍ਰਤੀ ਪਿਆਰ ਦਾ ਅਮਲੀ ਹੋ ਸਕਦਾ ਹੈ ? ਕੇ ਜੇ ਕਰ ਨਹੀਂ ਤਾਂ ਸਰਬਤ ਦੇ ਭਲਾ ਮੰਗਣ ਵਾਲਿਆਂ ਨੂੰ ਐਸੀ ਕਠੋਰਤਾ ਤੋਂ ਬੱਚਣਾ ਚਾਹੀਦਾ ਹੈ ਜੋ, ਆਪਣੇ ਭ੍ਰਿਸ਼ਟ ਰੂਪ ਵਿਚ, ਬੰਦੇ ਨੂੰ ਗੁਰੂ ਉਪਦੇਸ਼ਤ ਸਾਂਝੀਵਾਲਤਾ ਤੋਂ ਵਂਚਿਤ ਕਰ ਸਕਦੀ ਹੈ।


ਅਸੀਂ ਇੱਕਲੇ ਨਹੀਂ ਸੀ ਹੋ ਸਕਦੇ ਇਸ ਲਈ ਅਸੀ ਮਨੁੱਖੀ ਅਨੰਤਤਾ ਨਾਲ ਜੁੜੇ ਹਾਂ।ਜੋ ਇਸ ਸ਼੍ਰੰਖਲਾ ਨੂੰ ਸਮਝਦਾ ਹੈ ਉਹ ਆਰੰਭਕ ਅਤੇ ਵਰਤਮਾਨ ਸਰਬਤ ਨਾਲ ਜੁੜੇ ਆਪਣੇ ਸਾਰੋਕਾਰ ਤੋਂ ਮੁਨਕਰ ਨਹੀਂ ਹੋ ਸਕਦਾ।ਵਿਗਿਆਨ ਇਸ ਸ਼੍ਰੰਖਲਾ ਨੂੰ ਸਮਝਣ ਦਾ ਸਰੋਤ ਹੋ ਸਕਦਾ ਹੈ, ਪਰ ਇਸ ਨਾਲ ਪਿਆਰ ਪਾਉਂਣ ਦਾ ਉਪਦੇਸ਼ਕ ਨਹੀਂ! ਵਿਗਿਆਨ ਨੇ ਮਨੁੱਖ ਨੂੰ ਸ਼ਕਤੀਮਾਨ ਬਣਾਇਆ ਹੈ ਪਰ 'ਸ਼ਕਤੀਮਾਨ' ਮਨੁੱਖ ਦੀ ਮੁੱਕਤੀ ਆਖਰਕਾਰ ਉਸਦੇ 'ਭਗਤੀਮਾਨ' ਹੋਂਣ ਵਿਚ ਹੈ।ਗੁਰਮਤਿ ਸ਼ਕਤੀਮਾਨ ਹੋ ਕੇ ਭਗਤੀਮਾਨ ਹੋਂਣ ਦੀ ਜੁਗਤ ਨਹੀਂ ਬਲਕਿ ਭਗਤੀਮਾਨ ਹੋ ਕੇ ਸ਼ਕਤੀਮਾਨ ਹੋਂਣ ਦੀ ਜੁਗਤ ਸਿਖਾਉਂਦੀ ਹੈ। ਗੁਰੂ ਦੀ ਇਹ ਅਨਮੋਲਤਾ ਵਿਗਿਆਨ ਵਿਚ ਨਹੀਂ ਬਲਕਿ ਗੁਰੂ ਦੇ ਉਪਦੇਸ਼ਾਂ ਅੰਦਰ ਹੈ। 


ਹਰਦੇਵ ਸਿੰਘ,ਜੰਮੂ-੦੪.੦੧.੨੦੧੫

Monday, 10 November 2014



'ਧਰਮ ਦੀ ਆਤਮਾ'
ਹਰਦੇਵ ਸਿੰਘ,ਜੰਮੂ

ਧਰਮ ਸਬੰਧੀ ਮਨੁੱਖੀ ਮਤਿ ਦੇ ਆਰੰਭਕ ਵਿਕਾਸ ਕ੍ਰਮ ਵਿਚ ਦੁਸ਼ਣ, ਅਗਿਆਨਤਾ ਅਤੇ ਭਰਮ-ਵਹਿਮ ਦੀ ਬਹੁਤਾਤ ਸੀ ਐਸਾ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਮਨੁੱਖ ਦੇ ਆਪਣੇ ਪੁਰਵਜ ਸਨਇਹ ਉਹ ਅਵਸਥਾ ਸੀ ਜਿਸਦੇ ਚਲਦੇ, ਮਨੁੱਖੀ ਪ੍ਰਵ੍ਰਿਤੀ ਅਤੇ ਅੰਤਰਚੇਤਨਾ ਦੀ ਗਿਆਨਸੰਪਨਤਾ ਲਈ 'ਤਰਕ' ਦਾਖ਼ਲ ਹੋਇਆਇਸ ਪੱਖੋਂ ਵਿਕਸਤ ਮਤਿ ਅੱਜ ਉਸ ਦੁਸ਼ਣ, ਅਗਿਆਨਤਾ ਅਤੇ ਵਹਿਮ ਭਰਮ ਨੂੰ ਤ੍ਰਿਸਕਾਰ ਦੀ ਦ੍ਰਿਸ਼ਟੀ ਨਾਲ ਵੇਖਦੀ ਹੈ, ਪਰ ਇਸ ਤ੍ਰਿਸਕਾਰ ਨੇ ਕਈਂ ਥਾਂ ਘ੍ਰਿਣਾ ਦਾ ਰੂਪ ਵੀ ਲਿਆ ਹੈ
 
ਜੇ ਕਰ ਪਰਮੇਸ਼ਵਰ ਅਪਾਰ ਬੇਅੰਤ ਹੈ, ਤਾਂ ਲਾਜ਼ਮੀ ਤੌਰ ਤੇ ਉਸ ਨਾਲ ਸਬੰਧਤ 'ਪੈਗੰਬਰੀ ਅਨੁਭਵ' ਦੀ ਪਰਕਾਸ਼ਠਾ ਦੇ ਕਈਂ ਪੱਖ ਵੀ, ਮਨੁੱਖਾ ਚੇਤਨ ਦੀ ਤਰਕ ਸ਼ਕਤੀ ਤੋਂ ਪਰੇ ਹੋਣ ਗੇਮਨੁੱਖ ਦੀ ਇਹ ਅਸਮਰਥਾ, ਧਰਮ ਦੇ 'ਪਰਾ-ਤਰਕ' ਪੱਖ ਹਨਪਰਾ ਤਰਕ ਪੱਖ ਤੋਂ ਭਾਵ, ਉਹ ਪੱਖ, ਜਿਹੜੇ ਮਨੁੱਖੀ ਤਰਕ ਬੌਧ ਤੋਂ ਪਰੇ ਹਨ
ਇਹ ਸਹੀ ਹੈ ਕਿ ਅਗਿਆਨਤਾ ਅਤੇ ਭਰਮ-ਵਹਿਮ ਦੇ ਪ੍ਰਦੁਸ਼ਣ ਦਾ ਸ਼ੁਧੀਕਰਣ ਜ਼ਰੂਰੀ ਹੈ, ਪਰ ਕਈਂ ਵਾਰ ਇਹ ਜਤਨ, ਕੁੱਝ ਪੈਰੋਕਾਰਾਂ ਦੀ ਬੁੱਧੀ ਨੂੰ ਧਰਮ ਦੇ 'ਪਰਾ-ਤਰਕ' ਪੱਖਾਂ ਨੂੰ
ਰੱਦ ਕਰਨ ਵੱਲ ਲੈ ਜਾਂਦੇ ਰਹੇ ਹਨ ਅਕਸਰ ਐਸੇ ਕਥਿਤ ਸੁਧਾਰਕ ਆਤਮਕ ਅਧਿਆਤਮ, ਪਿਆਰ ਦੇ ਮਨੋਭਵਾਂ ਦੀ ਭਰਪੂਰਤਾ ਤੋਂ ਹੀਨ, ਠੰਡੇ ਅਤੇ ਖਾਲੀ ਰੇਗਿਸਤਾਨ ਵਾਂਗ ਵਿਚਰਦੇ ਹਨ, ਅਤੇ ਕਿਸੇ ਪੀ. ਐਚ. ਡੀ. ਨੂੰ ਤਾਂ ਆਪਣੀ ਡਿਗਰੀ ਦੇ ਡੱਬੇ ਵਿਚ ਹੀ ਸਾਰਾ 'ਸਮੰਦਰ' ਦਿੱਸਦਾ ਹੈ
 
ਧਰਮ ਦੀ ਆਤਮਾ ਕੇਵਲ 'ਪਰਾ-ਤਰਕ' ਜਾਂ ਕੇਵਲ 'ਨਿਰਾ-ਤਰਕ' (ਕੇਵਲ ਤਰਕ) ਵਿਚ ਨਹੀਂ ਉਤਰ ਸਕਦੀ ਧਰਮ ਦੀ ਆਤਮਾਪਰਾ-ਤਰਕ’ ਅਤੇਨਿਰਾ-ਤਰਕ’ ਵਿਚਕਾਰਲੇ ਸੰਤੁਲਨ ਤੇ ਟਿੱਕਦੀ ਹੈਧਰਮ (ਮਨੁੱਖ ਦਾ ਪਰਮਾਤਮਾ ਨਾਲ ਸਬੰਧ) ਕੇਵਲ ਤਰਕ ਦੇ ਅਧਾਰ ਤੇ ਨਹੀਂ ਸਮਝਿਆ ਜਾ ਸਕਦਾਧਰਮ ਦੀ ਆਤਮਾ ਧਰਮ ਦਾ ਚੇਤਨ ਹੈ
 
ਇਕ
ਸਮੂਹ ਵਿਚ, ਧਰਮ ਕੇਵਲ ਕਿਸੇ ਦਾ ਨਿਜੀ ਵਿਸ਼ਾ ਨਹੀਂ ਹੁੰਦਾ, ਬਲਕਿ ਇਹ ਸਮੂਹ ਨਾਲ ਸਬੰਧਤ ਹੁੰਦਾ ਹੈਇਸ ਲਈ ਇਸ ਦੇ ਪ੍ਰਤੀ  ਆਕਰਸ਼ਣ ਲਈ ਇਸ ਦੀ ਵਿਚਾਰ ਵਿਚ ਕੇਵਲ  'ਨਿਰਾ ਤਰਕ' ਦੇ ਅੰਸ ਨਹੀਂ, ਬਲਕਿ 'ਪਰਾ ਤਰਕ' ਦੇ ਸੱਚ ਦੀ ਸਵਕ੍ਰਿਤੀ ਵੀ ਹੋਂਣੀ ਚਾਹੀਦੀ ਹੈਜੇ ਕਰ ਕੁਦਰਤ ਵਿਚ ਵਿਸਮਾਦ ਹੈ, ਤਾਂ ਕੋਈ ਸ਼ੱਕ ਨਹੀਂ ਕਿ ਵਿਸਮਾਦ, 'ਭਰਮ-ਵਹਿਮ ਰੂਪ ਤਰਕਾਂ' ਤੋਂ ਪਰੇ ਹੋ ਕੇ ਵਿਚਾਰਿਆ ਜਾਣਾ ਚਾਹੀਦਾ ਹੈ 

ਗੁਰਬਾਣੀ ਵਿਚ ਤਾਰਕਿਕ ਜੁਗਤ 'ਪਰਾ-ਤਰਕ' ਨੂੰ ਮੁੱਖ ਰੱਖਦੇ ਉਚਾਰੀ ਗਈ ਹੈ ਤਰਕ ਜਿਸ ਵੇਲੇ ਆਪਣੀ ਹੱਦ ਟੱਪਦਾ ਹੈ, ਤਾਂ ਹਉਮੈ ਭਰਿਆ ਭਰਮ-ਵਹਿਮ ਬਣ ਜਾਂਦਾ ਹੈਐਸੇ ਸੰਵੇਦਨਹੀਨ 'ਨਿਰਾ ਤਰਕ' ਨਾਲ ਧਰਮ ਦੀ ਆਤਮਾ ਨੂੰ ਨਹੀਂ ਸਮਝਿਆ ਜਾ ਸਕਦਾ
ਹਰਦੇਵ ਸਿੰਘ, ਜੰਮੂ-੧੦.੧੧.੨੦੧੪