Wednesday, 17 June 2015



ਪ੍ਰੋ. ਦਰਸ਼ਨ ਸਿੰਘ ਜੀ ਵੱਲ ਵਿਚਾਰ-ਵਟਾਂਦਰੇ ਦਾ ਸੱਦਾ ਪੱਤਰ
ਹਰਦੇਵ ਸਿੰਘ, ਜੰਮੂ

ਸਾਬਕਾ ਜੱਥੇਦਾਰ, ਪ੍ਰੋ. ਦਰਸ਼ਨ ਸਿੰਘ ਜੀ
ਆਪ ਜੀ ਨੇ "ਸਿੱਖ ਰਹਿਤ ਮਰਿਆਦਾ ਵਿਚ ਸੇਧ ਦੀ ਲੋੜ" (Khalsanews, 16.6.2015) ਨਾਮਕ ਲੇਖ ਲਿਖਦੇ ਹੋਏ  ਸਿੱਖ ਦੀ ਤਾਰੀਫ ਅਤੇ ਦੱਸ ਗੁਰੂ ਸਾਹਿਬਾਨ ਬਾਰੇ ਸ਼ੰਕਾਗ੍ਰਸਤ ਸਵਾਲ ਪੁਛੇ ਹਨਖ਼ੈਰ, ਮੈਂ ਨਿਮਾਣਾ ਅਲਤ ਮਤਿ ਆਪ ਜੀ ਦੇ ਹਰ ਇਕ ਸਵਾਲ ਦਾ ਜਵਾਬ ਦੇਣ ਨੂੰ ਤਿਆਰ ਹਾਂਕੀ ਆਪ ਜੀ ਮੇਰੇ ਨਾਲ ਇਸ ਵਿਸ਼ੇ ਬਾਰੇ ਖੁੱਲਾ ਵਿਚਾਰ ਵਟਾਂਦਰਾ ਕਰਨ ਲਈ ਤਿਆਰ ਹੋ ? ਜਵਾਬ ਦੇਂਣ ਦੀ ਕਿਰਪਾਲਤਾ ਕਰਨੀਆਸ ਹੈ ਕਿ ਆਪ ਜੀ ਇਸ ਵਾਰ ਮੁਨਕਰ ਨਹੀਂ ਹੋਵੇਗੇ !

ਹਰਦੇਵ ਸਿੰਘ, ਜੰਮੂ-੧੭.੦੬.੨੦੧੫

Sunday, 14 June 2015



'ਹਉਮੈ ਰੋਗੀ ਦੇ ਲੱਛਣ'
ਹਰਦੇਵ ਸਿੰਘ ਜੰਮੂ

ਜੇ ਕਰ ਧਰਮ ਖੇਤਰ ਨਾਲ ਜੁੜੀਆ ਵਿਦਵਾਨ ਹਉਮੈ ਰੋਗ ਨਾਲ ਗ੍ਰਸਤ ਹੋ ਜਾਏ ਤਾਂ ਅਕਸਰ ਕੀ ਹੁੰਦਾ ਹੈ ? ਉਹ ਇਸ ਬਿਮਾਰੀ ਤੋਂ ਬਾਹਰ ਨਹੀਂ ਆਉਂਦਾ ਬਲਕਿ ਉਹ ਚਾਹੁੰਦਾ ਹੈ ਕਿ ਉਸਦਾ ਧਰਮ, ਉਸਦੀ ਹਉਮੈਂ ਦੀ ਤਸਦੀਕ ਕਰਦਾ ਤੁਰੇ, ਅਤੇ ਉਹ ਸਭ ਤੋਂ ਸਿਆਣਾ ਕਰਕੇ ਸਵੀਕਾਰ ਕੀਤਾ ਜਾਏਉਹ ਚਾਹੁੰਦਾ ਹੈ ਕਿ ਉਸਦਾ ਪੰਥ ਉਸਦੇ ਆਲੇ ਦੁਆਲੇ ਘੁੰਮਦਾ ਰਹੇਵਾਸਤਵ ਵਿਚ ਉਹ ਗੁਰੂ ਦੀ ਸੇਵਾ ਨਹੀਂ ਬਲਕਿ ਆਪਣੀ ਹਉਮੈ ਦਾ ਪੋਸ਼ਣ ਕਰਦਾ ਹੈਹਉਮੈ ਤੋਂ ਗ੍ਰਸਤ ਐਸਾ ਬੰਦਾ ਗੁਰੂ ਵਲੋਂ ਦਰਸਾਏ ਧਰਮ ਤੋਂ ਵੰਚਿਤ ਹੋ ਅਕਸਰ ਝੂਠ ਬੋਲਦਾ ਹੈਐਸੇ ਰੋਗੀ ਲਈ ਗੁਰੂ ਸਾਹਿਬ ਫ਼ਰਮਾਉਂਦੇ ਹਨ:-

ਸੰਤ ਕਾ ਦੋਖੀ ਮਹਾ ਅਹੰਕਾਰੀ (ਪੰਨਾ ੨੮੦)
ਸੰਤ ਕਾ ਦੋਖੀ ਧਰਮ ਤੇ ਰਹਤਸੰਤ ਕਾ ਦੋਖੀ ਸਦ ਮਿਥਿਆ ਕਹਤ (ਪੰਨਾ ੨੮੦)

ਹੁਣ ਜੇ ਕਰ  ਬੰਦਾ ਝੂਠ ਖਿਲਾਰਨ ਲੱਗ ਜਾਏ ਤਾਂ ਧਰਮ ਦੀ ਰਹਿਤ ਮੁਤਾਬਕ ਉਹ ਪਵਿੱਤਰ (ਖ਼ਾਲਸਾ) ਨਹੀਂ  ਰਹਿੰਦਾ ਬਲਕਿ ਉਹ ਅਪਵਿੱਤਰ (ਨਾਖ਼ਾਲਸ) ਹੋ ਜਾਂਦਾ ਹੈ

ਸੰਤ ਕਾ ਦੋਖੀ ਸਦਾ ਅਪਵਿਤੁ (ਪੰਨਾ ੨੮੦)

ਹਰਦੇਵ ਸਿੰਘ, ਜੰਮੂ-੧੩.੦੬.੨੦੧੫

Wednesday, 3 June 2015



‘ ਮਾਇਆ ’
ਹਰਦੇਵ ਸਿੰਘ, ਜੰਮੂ

ਸੰਸਾਰਕ ਵਾਸਤਵਿਕਤਾ ਬੜੀ ਮਾਇਆਵੀ ਹੁੰਦੀ ਹੈਇਸ ਵਿਚ ਭਰਮ ਹੈ, ਭ੍ਰਾਂਤਿ ਹੈ, ਮੋਹ ਹੈ ! ਇਹ ਭਰਮ ਬਹੁਤ ਦ੍ਰਿੜ ਹੁੰਦਾ ਹੈ ਗੁਰੂ ਨਾਨਕ ਵਲੋਂ ਦਰਸਾਇਆ ਧਰਮ ਇਸ ਦ੍ਰਿੜਤਾ ਦਾ ਜਵਾਬ ਹੈਇਸ ਨੂੰ ਕਮਜੋਰ ਕਰਨ ਦੀ ਜੁਗਤ ! ਵਾਸਤਵਿਕਤਾ ਦੇ ਦੂਆਲਿਯੋਂ ਜਿਸ ਵੇਲੇ ਭਰਮ, ਭ੍ਰਾਂਤਿ, ਮੋਹ ਦੀ ਮੈਲ ਛੱਟਦੀ ਹੈ ਤਾਂ, ਜੋ ਬੱਚਦਾ ਹੈ, ਉਹ ਸੱਚ ਹੁੰਦਾ ਹੈ

ਮਾਇਆ ਜਿਸ ਰੂਪ ਵਿਚ ਮਨੁੱਖ ਦੇ ਅੰਦਰ ਦਾਖ਼ਲ ਹੁੰਦੀ ਹੈ, ਉਸ ਮਨੁੱਖ ਲਈ ਸੰਸਾਰ ਉਸੇ ਕਿਸਮ ਦਾ ਬਣਦਾ ਜਾਂਦਾ ਹੈਛੋਟੀ ਜਿਹੀ ਬੱਚੀ ਬਾਪ ਦੇ ਹੱਥਾਂ ਵਿਚ ਖੇਡਦੀ ਹੈਕਦੇ ਕਪੜਿਆਂ ਵਿਚ, ਕਦੇ ਨਗਨਪਰੰਤੂ ਸਮਾਂ ਬੀਤਨ ਤੇ ਮਾਇਆ ਦਾ ਰੂਪ ਬਦਲਦਾ ਹੈ ਅਤੇ ਪਿਤਾ-ਬੱਚੀ  ਦਾ ਨਜ਼ਰੀਆ ਵੀ ਉਸੇ ਢੰਗ ਨਾਲ ਬਦਲਦਾ ਜਾਂਦਾ ਹੈਨਗਨਤਾ ਕਪੜਿਆਂ ਤੋਂ ਪਹਿਲੀ ਸੱਚਾਈ ਹੈਗਲ ਤਾਂ ਚੋਣ ਦੀ ਹੈਗਲ ਤਾਂ ਉਸਸੁਪਣੇ’ ਦੀ ਹੈ, ਜਿਸ ਵਿਚ ਮਨੁੱਖ ਜਾਗਦੇ ਹੋਏ, ਸੰਸਾਰ ਨੂੰ ਵੇਖਦਾ ਰਹਿੰਦਾ ਹੈ

ਕੀ ਮੈਂ ਮਾਇਆ ਦੀ ਇਸ ਖੇਡ ਨੂੰ ਸਮਝ ਕੇ ਇਸ ਦੇ ਅਸਰ ਤੋਂ ਮੁੱਕਤ ਹਾਂ ? ਇਹ ਉਹ ਪ੍ਰਸ਼ਨ ਹੈ ਜਿਹੜਾ ਕਿ ਆਪਣੇ ਆਤਮੇ ਤੋਂ ਨਿਰੰਤਰਤਾ ਨਾਲ ਪੁੱਛਿਆ ਜਾਣਾ ਚਾਹੀਦਾ ਹੈਕਿਉਂਕਿ ਮਨੁੱਖ ਕਿਸੇ ਤੋਂ ਭੱਜ ਸਕਦਾ ਹੈ ਪਰ ਉਹ ਆਪਣੇ ਆਤਮੇ ਤੋਂ ਨਹੀਂ ਭੱਜ ਸਕਦਾਮਾਇਆ ਦੀ ਖੇਡ ਬਾਰੇ ਕੇਵਲ ਲਿਖ-ਪੜ ਕੇ, ਉਸ ਨੂੰ ਸਮਝ-ਬੂਝ ਕੇ, ਬੰਦਾ ਉਸ ਦੇ ਕੁਪ੍ਰਭਾਵ ਤੋਂ ਮੁਕਤੀ ਨੂੰ ਸੁਨਿਸ਼ਚਤ ਨਹੀਂ ਕਰ ਸਕਦਾਹਾਂ ਉਹ ਕੇਵਲ  ਮਾਇਆ ਬਾਰੇ ਸਿਆਣਪ ਭਰੀਆਂ ਗਲਾਂ ਕਰ ਸਕਦਾ ਹੈਪਰ ਗਲਾਂ ਨਾਲ ਗਲ ਨਹੀਂ ਬਣਦੀ

ਗੁਰਬਾਣੀ ਵਿਚ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਚੇਤਾਉਣ ਲਈ  ਬ੍ਰਹਮ’ ਸਬੰਧਤ ਇਕ ਵਿਚਾਰ ਉੱਚਰਿਆ ਹੈ:-

ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂ ਦਾਤਾਹਮ ਮੁਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ
 
ਇਸ ਵਿਚਾਰ ਤੇ ਦ੍ਰਿੜ ਬੰਦਾ ਕਦੇ ਵੀ ਸੰਪੁਰਣ ਸੱਚ ਨੂੰ ਸਮਝ ਲੇਣ ਦਾ ਦਾਵਾ ਨਹੀਂ ਕਰ ਸਕਦਾਇਸ ਲਈ ਕਈਂ ਥਾਂ ਉਹ ਆਪਣੀ ਸੀਮਾ ਨੂੰ ਸਮਝ ਕੇ ਗੁਰੂ ਮਨਮੁਖ ਸਮਰਪਣ ਕਰ ਕੇ ਰਹਿੰਦਾ ਹੈਸੱਚ ਤਾਂ ਉਹ ਹੈ  ਜੋ ਹੈ, ਨਾ ਕਿ 'ਉਹ' ਜਿਵੇਂ ਕਿ ਕੋਈ  ਉਸ ਨੂੰ ਦਰਸਾਉਣਾ ਚਾਹੁੰਦਾ ਹੈ
ਹਰਦੇਵ ਸਿੰਘ, ਜੰਮੂ-੦੨.੦੬.੨੦੧੫