Wednesday, 5 August 2015



ਬੁਰੇ ਅਤੇ ਝੂਠੇ

ਹਰਦੇਵ ਸਿੰਘ, ਜੰਮੂ

ਸਮਾਜ ਵਿਚ ਬੁਰਾਈਆਂ ਹਨ ਜਿਨ੍ਹਾਂ ਦੀਆਂ ਅਨੇਕ ਕਿਸਮਾਂ ਹਨਅੱਖਾਂ ਨਾਲ ਪਰਾਏ ਤੇ ਨਜ਼ਰ, ਕੰਨਾਂ ਰਾਹੀਂ ਝੂਠ ਤੇ ਯਕੀਨ, ਜੀ ਰਾਹੀਂ ਝੂਠ ਬੋਲਣਾ ਆਦਿਇਸ ਸੰਖੇਪ ਜਿਹੀ ਚਰਚਾ ਵਿਚ ਅਸੀਂ 'ਬੁਰੇ' ਅਤੇ 'ਝੂਠੇ' ਵਿਚਲਾ ਅੰਤਰ ਵਿਚਾਰਨ ਦਾ ਜਤਨ ਕਰਦੇ ਹਾਂਬੁਰੇ ਯਾਨੀ ਜ਼ੁਲਮ, ਵਿਭਚਾਰ, ਅਪਰਾਧ ਜਾਂ ਚੋਰੀ ਆਦਿ ਕਰਨ ਵਾਲੇ! ਝੂਠੇ ਯਾਨੀ ਕਿ ਝੂਠ ਬੋਲਣ ਵਾਲੇ !


ਕਹਿੰਦੇ ਹਨ ਕਿ ਬੰਦੇ ਨੂੰ ਬੁਰਾ ਨਹੀਂ ਹੋਣਾ ਚਾਹੀਦਾ, ਪਰ ਉਸ ਤੋਂ ਵੀ ਵੱਧ ਇਹ ਕਿ ਬੰਦੇ ਨੂੰ ਝੂਠਾ ਨਹੀਂ ਹੋਣਾ ਚਾਹੀਦਾਬੁਰਾ ਬੰਦਾ ਬੁਰਾਈ ਦਾ ਸ਼ਿਕਾਰ ਹੁੰਦਾ ਹੈ ਪਰ ਝੂਠਾ ? ਝੂਠਾ ਬੰਦਾ ਸਮਾਜ ਵਿਚ ਬੁਰਾਈ ਦਾ ਉਤਪਾਤ ਮਚਾਉਂਦੇ ਸ਼ਿਕਾਰ ਕਰਨ ਵਾਲਾ ਹੁੰਦਾ ਹੈ ਉਹ ਬੰਦਿਆਂ ਨੂੰ ਬੁਰਾਈ ਦੀ ਰਾਹ ਤੇ ਤੋਰਨ ਵਾਲਾ ਹੁੰਦਾ ਹੈਐਸੇ ਬੰਦਿਆਂ ਦੇ ਉਤਪਾਤ ਬਾਰੇ  ਗੁਰੂ ਨਾਨਕ ਜੀ ਉੱਚਾਰਦੇ ਹਨ:-


ਜੇ ਸਉ ਵੇਰ ਕਮਾਈਐ ਕੂੜੇ ਕੂੜਾ ਜੋਰ (ਪੰਨਾ ੧੭)


ਭਾਵ ਜੇ ਕਰ ਝੂਠ ਨੂੰ ਸੋ ਵਾਰ ਵੀ ਕਿਉਂ ਨਾ ਵਰਤਿਆ ਜਾਏ, ਝੂਠ ਆਪਣੇ ਅਸਰ ਅਤੇ ਅਂਜਾਮ ਤਕ ਝੂਠ ਹੀ ਰਹਿੰਦਾ ਹੈ
ਅਤੇ :-


ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ (ਪੰਨਾ ੧੪੧)


ਭਾਵ ਝੂਠੀਆਂ ਗਲਾਂ ਨਾਲ ਕੇਵਲ ਝੂਠ ਹੀ ਪੱਲੇ ਪੇਂਦਾ ਹੈ


ਹੁਣ ਝੂਠੇ ਵੀ ਕਈਂ ਪ੍ਰਕਾਰ ਦੇ ਹਨ ਮਸਲਨ ਬੱਚੇ ਮਾਂ-ਬਾਪ ਨਾਲ ਜਾਂ ਮਾਂ-ਬਾਪ ਬੱਚਿਆਂ ਨਾਲ ਝੂਠ ਬੋਲਦੇ ਹਨ ਦੋਸਤ ਇਕ ਦੂਜੇ ਨਾਲ ਜਾਂ ਦੁਕਾਨਦਾਰ ਖਰੀਦਦਾਰ ਨਾਲ ਝੂਠ ਬੋਲਦੇ ਹਨਚੰਗੀ ਗਲ ਨਹੀਂ ਪਰ ਇਤਨੀ ਬੁਰੀ ਨਹੀਂ ਕਿਉਂਕਿ ਕੁੱਝ ਪੱਖੋਂ  ‘ਝੂਠੇ’ ਬੁਰੇਆਂ ਨਾਲੋਂ ਜ਼ਿਆਦਾ ਹਾਨੀਕਾਰਕ ਹੁੰਦੇ ਹਨਗੁਰੂ ਜੀ ਦੇ ਉਪਰੋਕਤ ਬਚਨ ਐਸੇ
ਝੂਠੇਆਂ ਪ੍ਰਤੀ ਹੀ ਹਨ ਜੋ ਧਰਮ ਖ਼ੇਤਰ ਵਿਚ ਝੂਠ ਬੋਲਦੇ ਹਨ


ਮਿਸਾਲ ਵਜੋਂ ਇਕੋ ਸਮੇਂ ਪੈਦਾ ਹੋਣ ਵਾਲੇ ਦੋ ਬੱਚਿਆਂ ਨੂੰ ਵਿਚਾਰਦੇ ਹਾਂ ਦੋਨੋਂ ਬੱਚਿਆਂ ਵਿਚੋਂ, ਚਮੜੀ ਦੇ ਰੰਗ ਪੱਖੋ, ਇਕ ਗੋਰਾ ਅਤੇ ਇਕ ਕਾਲਾ ਹੋ ਸਕਦਾ ਹੈ, ਦੋਨੋਂ ਬੱਚਿਆਂ ਵਿਚੋਂ, ਕਦ ਪੱਖੋਂ,  ਇਕ ਲੰਭਾ ਇਕ ਛੋਟਾ ਹੋ ਸਕਦਾ ਹੈ ਅਤੇ ਦੋਨੋਂ ਬੱਚਿਆਂ ਵਿਚੋਂ, ਵਜ਼ਨ ਪੱਖੋਂ, ਇਕ ਪਤਲਾ ਇਕ ਮੋਟਾ ਹੋ ਸਕਦਾ ਹੈ ਪਰ ਜਿਸ ਵੇਲੇ ਕਿਸੇ ਨੇ ਇਹ ਝੂਠ ਬੋਲਿਆ ਕਿ ਦੋਵੇਂ ਬੱਚਿਆਂ ਵਿਚੋਂ, ਜਾਤ ਪੱਖੋਂ, ਇਕਨੀਵਾਂ’ ਅਤੇ ਇਕਉੱਚਾ’ ਹੈ ਤਾਂ ਇਸ ਝੂਠ ਨੇ ਕਥਿਤ ਨੀਵੇਆਂ ਨੂੰ ਹਜ਼ਾਰਾ ਸਾਲਾਂ ਦੇ ਸਮਾਜਕ ਅਤਿਆਚਾਰਕ ਸ਼ੋਸ਼ਣ ਵੱਲ ਧਕੇਲ ਦਿੱਤਾਇਸ ਪੱਖੋਂਝੂਠੇ’ ਬੁਰੇਆਂ ਨਾਲੋਂ ਵੱਧ ਬੁਰੇ ਸਾਬਤ ਹੋਏ

ਤਾਂ ਹੀ ਗੁਰੂ ਨਾਨਕ ਜੀ ਨੇ ਆਪਣੇ ਉਪਦੇਸ਼ ਦੇ ਆਰੰਭ ਵਿਚ ਹੀ ਮਨੁੱਖ ਨੂੰ ਸੱਚਿਆਰਾ ਹੇਣ ਦੀ ਨਸੀਅਤ ਦਿੱਤੀ ਅਤੇ ਹੋਰ ਉਪਦੇਸ਼ਾਂ ਵਿਚ ਝੂਠੇਆਂ ਨਾਲੋਂ ਵੱਧ ਤੋਂ ਵੱਧ ਅਸਹਿਮਤੀ ਜਤਾਈ ਉਨ੍ਹਾਂ ਲਈ ਬੁਰੇ ਖੋਟੇ ਸਨ ਯਾਨੀ ਪਾਸ ਬਿਠਾ ਕੇ ਖਰਾ ਕਰਨ ਯੋਗ! ਮਸਲਨ:-


ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ (ਪੰਨਾ ੧੪੩)


ਪਰ ਝੂਠੇ ? ਝੂਠੇ ਫਿਟਕਾਰਨ ਯੋਗ ਸਨ! ਗੁਰੂ ਵਲੋਂ ਨੱਖਿਦ ਬੰਦੇ! ਮਸਲਨ:-


ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ(ਪੰਨਾ ੩੦੭)


ਧਰਮ ਦੇ ਖੇਤਰ ਵਿਚ ਕੋਈ ਲਿਖ ਕੇ ਝੂਠ ਬੋਲਦਾ ਹੈ ਤੇ ਕੋਈ ਭੇਖ ਰਾਹੀਂ ਝੂਠ ਬੋਲਦਾ ਹੈਭੇਖ ਕਾਲਿਕ ਹੈ ਭੇਖੀ ਦੇ ਚਲੇ ਜਾਂਣ ਦੇ ਨਾਲ ਚਲਾ ਜਾਂਦਾ ਹੈ, ਪਰ ਭੇਖ ਨਾਲ ਰਲਾਅ ਕੇ  ਲਿਖ ਪ੍ਰਚਾਰਿਆ ਝੂਠ ਜ਼ਿਆਦਾ ਨੁਕਸਾਨ ਕਰਦਾ ਹੈ
ਇਹ ਵਚਿੱਤਰ ਗਲ ਹੀ  ਹੈ ਕਿ ਉਪਰੋਕਤ ਕਿਸਮ ਦੇ 'ਝੂਠੇ'  ਬੁਰੇਆਂ ਨੂੰ ਆਪਣੇ ਨਾਲੋਂ ਵੱਧ ਬੁਰਾ ਸਮਝਦੇ ਉਪਦੇਸ਼ਦੇ ਰਹਿੰਦੇ ਹਨ ਜਦ ਕਿ, ਇਸ ਪੱਖੋਂ,  ਉਹ ਆਪ ਜ਼ਿਆਦਾ ਵੱਡੀ ਮਨਮਤਿ ਦੀ ਰਾਹ ਤੇ ਹਨ


ਹਰਦੇਵ ਸਿੰਘ, ਜੰਮੂ- ੦੫.੦੮.੨੦੧੫


Saturday, 18 July 2015



ਗੁਰੂ ਅਤੇ ਵਿਚਾਰਕ ਪ੍ਰਗਤੀਸ਼ੀਲਤਾ
ਹਰਦੇਵ ਸਿੰਘ, ਜੰਮੂ

ਪ੍ਰਗਤੀ ਤੋਂ ਭਾਵ ਸਮੇਂ ਅੰਦਰ ਅੱਗੇ ਨੂੰ ਵੱਧਣਾ ਵੀ ਹੁੰਦਾ ਹੈਅੱਗੇ ਵੱਧਣ ਤੋਂ ਭਾਵ ਮਨੁੱਖ ਦਾ ਆਪਣੇ ਜੀਵਨ ਦੀ ਰਾਹ ਤੇ ਤੁਰਨਾਪ੍ਰਗਤੀ ਦੇ ਐਸੇ ਭਾਵ ਅੰਦਰ ਮਨੁੱਖੀ ਵਿਚਾਰਾਂ ਦੀ ਉੱਚਾਈ ਵੀ ਹੈ ਅਤੇ ਗਿਰਾਵਟ ਵੀਮਸਲਨ ਸੱਚ ਵੀ ਪ੍ਰਗਤੀ ਕਰਦਾ ਹੈ ਅਤੇ ਝੂਠ ਵੀ ! ਮੌਤ ਦੇ ਕੰਡੇ ਖੜੇ ਕਿਸੇ ਬਿਮਾਰ ਬਾਰੇ ਡਾ. ਕਹਿੰਦੇ ਹਨ ਕਿ ਉਸਦੀ ਬਿਮਾਰੀ ਵਿਚ ਵਾਧਾ (ਪ੍ਰਗਤੀ) ਹੋ ਗਿਆ ਹੈਇਸ ਕਿਸਮ ਦੇ ਵਾਧੇ ਵਿਚ ਬਿਮਾਰ ਦਾ ਅੰਤ ਦਿਖਾਈ ਦਿੰਦਾ ਹੈ

ਜਿਸ ਵੇਲੇ ਅਧਿਆਤਮ ਸਬੰਧਤ ਫ਼ਲਸਫ਼ੇ ਨੂੰ ਪੜਦੇ ਹਾਂ ਤਾਂ ਪਤਾ ਚਲਦਾ ਹੈ ਕਿ ਇਸ ਨੇ ਭਾਂਤ-ਭਾਤ ਦੇ ਪ੍ਰਗਤੀਸ਼ੀਲ ਰੂਪ ਲਏ ਹਨਇਸ ਦੇ ਅਤਿ ਸੁਖਾਵੇਂ ਰੂਪ ਦੀ ਮਿਸਾਲ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਭਗਤਾਂ ਦੀ ਬਾਣੀ ਹੈਉਨ੍ਹਾਂ ਭਗਤਾਂ ਦੀ ਜੋ ਕਿ ਗੁਰੂ ਨਾਨਕ ਜੀ ਤੋਂ ਪਹਿਲਾਂ ਹੋਏ ਸਨਤੱਥ ਅਤੇ ਤਰਕ ਦੇ ਹਿਸਾਬ ਨਾਲ ਤਾਂ ਇਹ ਗਲ ਸਹੀ ਹੈ, ਪਰੰਤੂ ਇਸ ਵਿਚ ਵੀ ਰੱਤਾ ਸ਼ਕ ਨਹੀਂ ਕਿ ਅਸੀਂ ਉਨ੍ਹਾਂ ਭਗਤਾਂ ਨੂੰ ਤਾਂ ਹੀ ਸਵੀਕਾਰ ਕੀਤਾ, ਜਿਸ ਵੇਲੇ ਸਾਡੇ ਗੁਰੂ ਸਾਹਿਬਾਨ ਨੇ, ਸਾਨੂੰ ਐਸਾ ਕਰਨ ਬਾਰੇ ਆਪਣੀ ਪਰਵਾਨਗੀ ਅਤੇ ਹੁਕਮ ਦਿੱਤਾ

ਖ਼ੈਰ ਇਸ ਤੋਂ ਸਿੱਧ ਹੁੰਦਾ ਹੈ ਕਿ ਵਿਚਾਰਕ ਪ੍ਰਗਤੀਸ਼ੀਲਤਾ ਗੁਰੂ ਸਾਹਿਬਾਨ ਤੋਂ ਪਹਿਲਾਂ ਵੀ ਸੀਹੁਣ ਸਵਾਲ ਇਹ ਹੈ ਕਿ:-

ਕੀ ਗੁਰੂ ਨਾਨਕ ਜੀ ਦੀ ਗੁਰਤਾ ਵੀ ਵਿਚਾਰਕ ਪ੍ਰਗਤੀਸ਼ੀਲਤਾ ਦੇ ਦਾਈਰੇ ਅੰਦਰ ਹੈ?

ਇਹ ਇਕ ਅਤਿ ਮਹੱਤਵ ਪੁਰਨ ਸਵਾਲ ਹੈਇਸ ਸਵਾਲ ਨੂੰ ਵਿਚਾਰਨ ਤੋਂ ਪਹਿਲਾਂ ਮੈਂ ਸਪਸ਼ਟ ਕਰ ਦੇਵਾਂ ਕਿ ਇਸ ਸਾਰੇ ਲੇਖ ਵਿਚ 'ਗੁਰੂ ਨਾਨਕ' ਤੋਂ ਮੇਰਾ ਭਾਵ 'ਦੱਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ ਜੀ' ਹਨ! ਹੁਣ ਉਪਰੋਕਤ ਸਵਾਲ ਬਾਰੇ ਵਿਚਾਰ ਵੱਲ ਮੁੜਦੇ ਹਾਂ

ਜਿਵੇਂ ਕਿ ਆਰੰਭ ਵਿਚ ਵਿਚਾਰ ਆਏ ਹਾਂ, ਵਿਚਾਰਕ ਪ੍ਰਗਤੀਸ਼ੀਲਤਾ ਗੁਰੂ ਨਾਨਕ ਤੋਂ ਪਹਿਲਾਂ ਵੀ ਸੀ ਅਤੇ ਇਸ ਨੇ ਹੁਣ ਵੀ ਕਈਂ ਰੂਪਾਂ ਵਿਚ ਰਹਿਣਾ ਹੈਜਿੱਥੋਂ ਤਕ ਗੁਰੂ ਨਾਨਕ ਜੀ ਦਾ ਸਬੰਧ ਹੈ, ਤਾਂ ਉਹ ਵਿਚਾਰਕ ਪ੍ਰਗਤੀਸ਼ੀਲਤਾ ਦੇ ਦਾਈਰੇ ਤੋਂ ਬਾਹਰ ਹਨ, ਕਿਉਂਕਿ ਉਹ ਸਾਡੇ ਲਈ,  ਸਾਡੀ ਵਿਚਾਰਕ ਪ੍ਰਗਤੀਸ਼ੀਲਤਾ ਦਾ, ਇਕੋ ਇੱਕ ਅਧਾਰ ਹਨਐਸਾ 'ਅਧਾਰ' ਕਿ ਜਿਸ ਦੀ ਸਤਹ ਤੇ ਖੜੇ ਹੋ ਕੇ ਸਿੱਖ ਸੋਚ ਨੇ, ਬਾਕੀ ਵਿਚਾਰਾਂ ਨੂੰ ਪਰਖਦੇ-ਵਿਚਾਰਦੇ, ਪ੍ਰਗਤੀਸ਼ੀਲ ਹੋਣਾ ਹੈ

ਇਸ ਸਥਿਰ ਅਧਾਰ ਨੂੰ ਜੇ ਕਰ ਵਿਚਾਰਕ ਪ੍ਰਗਤੀਸ਼ੀਲਤਾ ਦੇ ਦਾਈਰੇ ਵਿਚ ਰੱਖਿਆ ਜਾਏ, ਤਾਂ ਨਤੀਜਤਨ ਕੁੱਝ ਸੱਜਣ, ਵਿਚਾਰਕ ਪ੍ਰਗਤੀਸ਼ੀਲਤਾ ਦੇ ਨਾਲ-ਨਾਲ, ਅਧਾਰ ਦੇ ਵੀ ਪ੍ਰਗਤੀਸ਼ੀਲ ਹੋਣ ਦਾ ਤਰਕ ਪੇਸ਼ ਕਰਦੇ, ਗੁਰੂ ਨਾਨਕ ਜੀ ਵਰਗੇ ਹੋਰ ਅਧਾਰਾਂ ਦੇ ਪ੍ਰਗਟ ਹੋਣ ਦੇ ਭੰਬਲਬੁਸੇ ਵਿਚ ਪੈ ਸਕਦੇ ਹਨ ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬਾਨ ਵੇਲੇ ਐਸੇ ਜਤਨ ਹੋਏ ਸਨ

ਗੁਰਮਤਿ ਸਾਨੂੰ ਵਿਚਾਰਕ ਤੌਰ ਤੇ, ਸੁਖਾਵੇਂ ਰੂਪ ਵਿਚ, ਪ੍ਰਗਤੀਸ਼ੀਲ ਹੋਣਾ ਤਾਂ ਸਿਖਾਉਂਦੀ ਹੈ ਪਰ ਇਹ ਨਹੀਂ ਸਿਖਾਉਂਦੀ ਕਿ ਅਸੀਂ ਅਧਾਰ (ਗੁਰੂ ਨਾਨਕ ਜੀ) ਦੀ ਸਥਿਤੀ ਨੂੰ ਵੀ ਪ੍ਰਗਤੀਸ਼ੀਲ ਮੰਨ ਕੇ ਇਹ ਮੰਨ ਲਈਏ ਕਿ ਸਿੱਖਾਂ ਲਈ, ਗੁਰੂ ਨਾਨਕ ਜੀ ਤੋਂ ਬਾਦ, ਹੋਰ ਵੀ ਅਧਾਰ ਪ੍ਰਗਟ ਹੋ ਸਕਦਾ ਹੈ

ਹਾਂ ਜੇ ਕਰ ਕਿਸੇ ਨੂੰ ਲਗੱਦਾ ਹੈ ਕਿ ਅਧਾਰ ਵੀ ਪ੍ਰਗਤੀਸ਼ੀਲ ਹੋ ਸਕਦਾ ਹੈ ਤਾਂ ਉਸ ਲਈ ਗੁਰੂ ਨਾਨਕ ਜੀ ਇੱਕੋ-ਇੱਕ ਮਾਰਗ ਦਰਸ਼ਕ ਨਹੀਂ ਹੋ ਸਕਦੇਫਲਸਵਰੂਪ ਉਸ ਦੇ ਜੀਵਨ ਦਰਸ਼ਨ ਵਿਚ ਗੁਰੂ ਨਾਨਕ ਜੀ ਦੇ ਸਥਾਈ ਅਧਾਰ ਦੀ ਸਵਕ੍ਰਿਤੀ ਨਹੀਂ ਪਨਪ ਸਕਦੀਉਹ ਆਪਣੇ ਤਰਕ ਕਾਰਣ, ਗੁਰੂ ਨਾਨਕ ਜੀ ਦੀ ਸਥਾਈ ਸਥਿਤੀ ਬਾਰੇ ਅਸਥਿਰ ਜਿਹਾ ਰਹਿੰਦੇ ਹੋਏ, ਗੁਰੂ ਨਾਨਕ ਜੀ ਨੂੰ ਆਪਣਾ ਪਹਿਲਾ ਅਤੇ ਅੰਤਿਮ ਆਗੂ ਨਹੀਂ ਸਵੀਕਾਰ ਕਰੇਗਾ

ਹੋ ਸਕਦਾ ਹੈ ਕਿ ਐਸੀ ਸੋਚ ਵਿਚ, ਕੋਈ ਐਸਾ ਵੀ ਸੋਚ ਲਵੇ, ਕਿ ਜੇ ਕਰ ਭਗਤ ਰਵਿਦਾਸ ਗੁਰੂ ਨਾਨਕ ਜੀ ਤੋਂ ਪਹਿਲਾਂ ਅਧਾਰ ਪੇਸ਼ ਕਰ ਸਕਦਾ ਹੈ ਤਾਂ ਗੁਰੂ ਨਾਨਕ ਜੀ ਤੋਂ ਬਾਦ ਮੈਂ ਕਿਉਂ ਨਹੀਂ ?
ਜਿਨ੍ਹਾਂ ਨੇ ਐਸਾ ਸੋਚਿਆ ਹੈ ਉਨ੍ਹਾਂ, ਆਪਣੇ ਐਸੇ ਤਰਕ ਨਾਲ, ਗੁਰੂ ਨਾਨਕ ਜੀ ਦੇ ਨਾਮ ਤੇ ਹੀ ਆਪਣੇ ਵਪਾਰ ਤਾਂ ਖੋਲੇ ਹੀ ਹਨਕਿ ਨਹੀਂ?

ਖ਼ੈਰ ਸਿੱਖ ਲਈ ਵਿਚਾਰਕ ਪ੍ਰਗਤੀਸ਼ੀਲਤਾ ਮਾੜੀ ਨਹੀਂ ਬਾ-ਸ਼ਰਤੇ ਉਹ ਗੁਰੂ ਨਾਨਕ ਜੀ ਦੀ ਸਥਿਤੀ ਨੂੰ ਪ੍ਰਗਤੀਸ਼ੀਲਤਾ ਤੋਂ ਉੱਪਰ, ਸਥਿਰ, ਪਹਿਲਾ ਅਤੇ ਅੰਤਿਮ ਅਧਾਰ ਮੰਨ ਕੇ ਤੁਰੇਨਹੀਂ ਤਾਂ ਉਸਦੀ ਵਿਚਾਰਕ ਪ੍ਰਗਤੀਸ਼ੀਲਤਾ ਦਾ ਰੂਪ ਕਿਸੇ ਬਿਮਾਰੀ ਦੇ ਵਾਧੇ ਵਾਂਗ ਸਾਬਤ ਹੋ ਸਕਦਾ ਹੈ ਕਿਸੇ ਸਿੱਖ ਦੇ ਆਪਣੇ ਵਿਚਾਰ ਬਦਲ ਸਕਦੇ ਹਨ ਪਰ ਸਿੱਖਾਂ ਦੇ ਗੁਰੂ ਨਾਨਕ ਜੀ ਨਹੀਂ ਬਦਲ ਸਕਦੇ! ਉਹ ਅਤੇ ਉਨ੍ਹਾਂ ਦਾ 'ਦਰ' ਪਹਿਲਾਂ ਹੀ ਉੱਚਾ, ਸੰਪੁਰਣ ਸਥਿਰ, ਵਿਕਸਤ, ਪ੍ਰਿਥਮ ਅਤੇ ਅੰਤਿਮ ਹੈ!
ਹਰਦੇਵ ਸਿੰਘ,ਜੰਮੂ-੧੮.੦੭.੨੦੧੫