Wednesday, 12 August 2015



ਸਿੱਖਾਂ ਵਲੋਂ ਦੇਹਧਾਰੀ ਗੁਰੂ ਦੀ ਸਥਾਪਨਾ ?

ਹਰਦੇਵ ਸਿੰਘ,ਜੰਮੂ

ਇਕ ਸੱਜਣ ਜੇ ਨੇ ਸੂਚਨਾ ਦਿੱਤੀ ਹੈ ਕਿ ਸਿੱਖਾਂ ਵਲੋਂ  "……ਸ਼ਬਦ ਗੁਰੂ ਦੀ ਥਾਵੇਂ ਦੇਹ ਧਾਰੀ ਗੁਰੂ ਦੀ ਸਥਾਪਨਾ ਕਰ ਲਈ ਗਈ ਹੈ……ਇਨ੍ਹਾਂ ਦੇਹ ਧਾਰੀ ਗੁਰੂਆਂ ਨੇ ਸਿੱਖ ਨੂੰ ਬਾਣੀ ਨਾਲੋਂ ਤੋੜ ਕੇ ਸਿਵਿਆਂ ਦੇ ਰਾਹ ਪਾ ਲਿਆ ਹੈ" (੧੨.੦੮.੨੦੧੫)

ਪੜਨ ਤੇ ਪਤਾ ਚਲਿਆ ਕਿ ਸੱਜਣ ਜੀ ਦਾ ਇਸ਼ਾਰਾ "ਪੰਜ ਸਿੰਘ ਸਾਹਿਬਾਨ, ਗੁਰੂ ਪੰਥ, ਗੁਰੂ ਸੰਗਤ ਆਦਿ" ਵੱਲ ਹੈ( "ਆਦਿ" ਦਾ ਭਾਵ ਦੱਸ ਗੁਰੂ ਸਾਹਿਬਾਨ ਤਾਂ ਨਹੀਂ ਜਿਸਦੇ ਸੰਕੇਤ ਸੱਜਣ ਜੀ ਪਹਿਲਾਂ ਹੀ ਆਪਣੇ ਇਕ ਲੇਖ ਵਿਚ ਦੇ ਚੁੱਕੇ ਹਨ ?)

 ਖ਼ੈਰ, ਸੱਜਣ ਜੀ ਨੇ ਇਹ ਨਹੀਂ ਦੱਸਿਆ ਕਿ ਅੱਜ ਤੋਂ ੩੦ ਕੁ ਸਾਲ ਪਹਿਲਾਂ ਉਹ ਆਪ 'ਪੰਜ ਸਿੰਘ ਸਾਹਿਬਾਨ' ਅਤੇ 'ਗੁਰੂ ਪੰਥ' ਵਰਗੇ ਸ਼ਬਦਾਂ ਦਾ ਇਤੇਮਾਲ ਹੁਕਮਨਾਮਿਆਂ ਵਿਚ ਕਰਦੇ ਹੋਏ ਸਿੱਖਾਂ ਨੂੰ, ਬਾਣੀ ਨਾਲੋਂ ਤੋੜ,  ਸਿਵਿਆਂ ਦੇ ਰਾਹ ਕਿਉਂ ਪਾਉਂਦੇ ਸੀ ? ਉਸ ਵੇਲੇ ਉਹ ਆਪ ਸਿੱਖਾਂ ਦੇ ਦੇਹਧਾਰੀ ਗੁਰੂ ਕਿਉਂ ਬਣੇ ਹੋਏ ਸੀ ?ਹੁਣ ਵਾਲੇ ਸ਼ੱਜਣ ਤਾਂ ਬਾਦ ਵਿਚ ਆਏ ਹਨ! ਆਪਣੇ ਦੇਹ ਧਾਰੀ ਗੁਰੂਕਾਲ ਨੂੰ ਪੂਰਾ ਕਰਨ ਬਾਦ ਹੀ ਇਨ੍ਹਾਂ ਨੂੰ ਸ਼ਬਦ ਗੁਰੂ ਦੀ ਫ਼ਿਕਰ ਹੋਣ ਲੱਗੀ ਹੈ?

ਰਹੀ ਗਲ ਸੰਗਤ ਦੀ ਤਾਂ ਹੈਰਾਨਗੀ ਦੀ ਗਲ ਹੈ ਕਿ ਕੁੱਝ ਸਮਾਂ ਪਹਿਲਾਂ ਇਹ ਸੱਜਣ ਜੀ 'ਸੰਗਤ ਦੀ ਕਚਹਰੀ' ਵਿਚ ਸੰਵਾਦ ਕਰਨ ਦਾ ਰਾਗ ਅਲਾਪਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾ੍ਹਮਣੇ ਬੈਠੇਧਰਨਾ’ ਦੇ ਰਹੇ ਸੀਉਸ ਵਲੇ ਇਨ੍ਹਾਂ ਨੂੰ ਸੰਗਤ ਦੇਹ ਧਾਰੀ ਨਜ਼ਰ ਨਹੀਂ ਆਈ ?
 
ਖ਼ੈਰ, ਵਿਦਵਾਨ ਬੰਦੇ ਅੰਦਰ ਵਿਚਾਰਕ ਸ਼ਕਤੀ ਹੁੰਦੀ ਹੈ ਜੋ ਕਿ ਵਿਦਵਾਨ ਦੇ ਵਿਚਾਰਕ ਆਚਰਨ ਨੂੰ ਪ੍ਰਭਾਵਤ ਕਰਦੀ ਹੈਜਿਸ ਵੇਲੇ ਬੰਦਾ ਆਪਣੇ ਵਿਚਾਰਕ ਸਾਮਰਥ ਤੋਂ ਵੱਧ ਕੇ ਵਿਚਾਰ ਪੇਸ਼ ਕਰਨ ਲੱਗ ਜਾਏ ਤਾਂ ਇਹ ਪੈਸੇ ਘੱਟ ਅਤੇ ਖਰਚਾ ਜ਼ਿਆਦਾ ਵਾਲਾ ਹਿਸਾਬ ਬਣ ਜਾਂਦਾ ਹੈ ਅਤੇ ਉਹ ਵਿਦਵਾਨ ਵਿਚਾਰਕ ਪੱਖੋਂ ਦਿਵਾਲਿਆ ਹੋ ਨਿੱਬੜਦਾ ਹੈ

ਕਹਾਵਤ ਹੈ ਕਿ ਜਿਤਨੀ ਚਾਦਰ ਹੋਵੇ ਪੈਰ ਵੀ ਉਤਨੇ ਹੀ ਪਸਾਰਨੇ ਚਾਹੀਦੇ ਹਨ, ਨਹੀਂ ਤਾਂ ਪੈਰ ਚਾਦਰ ਤੋਂ ਬਾਹਰ ਜਾ ਨੰਗੇ ਹੋ ਜਾਂਦੇ ਹਨਇੰਝ ਹੀ ਜਿਤਨੀ ਕੂ ਵਿਚਾਰਕ ਸਾਮਰਥ ਦੀ ਚਾਦਰ ਹੋਵੇ, ਵਿਚਾਰ ਵੀ ਉਤਨਾ ਕੁ ਹੀ ਕਰਨਾ ਚਾਹੀਦਾ ਹੈ ਵਰਨਾ ਸਾਮਰਥ ਦੀ ਚਾਦਰ ਤੋਂ ਬਾਹਰ ਬੰਦਾ ਸੂਝਵਾਨ ਵਿਚਾਰਕ ਨਜ਼ਰ ਨਹੀਂ ਆਉਂਦਾ ਹੈ

ਹਉਮੇ ਅਤੇ ਕੁੱਝ ਚਾਪਲੂਸ਼ ਰੱਲ ਕੇ ਵੱਡੇ-ਵੱਡਿਆਂ ਦਾ ਸੰਤੂਲਨ ਵਿਗਾੜ ਛੱਡਦੇ ਹਨ!

ਹਰਦੇਵ ਸਿੰਘ, ਜੰਮੂ-੧੨.੦੮.੨੦੧੫

Wednesday, 5 August 2015



ਬੁਰੇ ਅਤੇ ਝੂਠੇ

ਹਰਦੇਵ ਸਿੰਘ, ਜੰਮੂ

ਸਮਾਜ ਵਿਚ ਬੁਰਾਈਆਂ ਹਨ ਜਿਨ੍ਹਾਂ ਦੀਆਂ ਅਨੇਕ ਕਿਸਮਾਂ ਹਨਅੱਖਾਂ ਨਾਲ ਪਰਾਏ ਤੇ ਨਜ਼ਰ, ਕੰਨਾਂ ਰਾਹੀਂ ਝੂਠ ਤੇ ਯਕੀਨ, ਜੀ ਰਾਹੀਂ ਝੂਠ ਬੋਲਣਾ ਆਦਿਇਸ ਸੰਖੇਪ ਜਿਹੀ ਚਰਚਾ ਵਿਚ ਅਸੀਂ 'ਬੁਰੇ' ਅਤੇ 'ਝੂਠੇ' ਵਿਚਲਾ ਅੰਤਰ ਵਿਚਾਰਨ ਦਾ ਜਤਨ ਕਰਦੇ ਹਾਂਬੁਰੇ ਯਾਨੀ ਜ਼ੁਲਮ, ਵਿਭਚਾਰ, ਅਪਰਾਧ ਜਾਂ ਚੋਰੀ ਆਦਿ ਕਰਨ ਵਾਲੇ! ਝੂਠੇ ਯਾਨੀ ਕਿ ਝੂਠ ਬੋਲਣ ਵਾਲੇ !


ਕਹਿੰਦੇ ਹਨ ਕਿ ਬੰਦੇ ਨੂੰ ਬੁਰਾ ਨਹੀਂ ਹੋਣਾ ਚਾਹੀਦਾ, ਪਰ ਉਸ ਤੋਂ ਵੀ ਵੱਧ ਇਹ ਕਿ ਬੰਦੇ ਨੂੰ ਝੂਠਾ ਨਹੀਂ ਹੋਣਾ ਚਾਹੀਦਾਬੁਰਾ ਬੰਦਾ ਬੁਰਾਈ ਦਾ ਸ਼ਿਕਾਰ ਹੁੰਦਾ ਹੈ ਪਰ ਝੂਠਾ ? ਝੂਠਾ ਬੰਦਾ ਸਮਾਜ ਵਿਚ ਬੁਰਾਈ ਦਾ ਉਤਪਾਤ ਮਚਾਉਂਦੇ ਸ਼ਿਕਾਰ ਕਰਨ ਵਾਲਾ ਹੁੰਦਾ ਹੈ ਉਹ ਬੰਦਿਆਂ ਨੂੰ ਬੁਰਾਈ ਦੀ ਰਾਹ ਤੇ ਤੋਰਨ ਵਾਲਾ ਹੁੰਦਾ ਹੈਐਸੇ ਬੰਦਿਆਂ ਦੇ ਉਤਪਾਤ ਬਾਰੇ  ਗੁਰੂ ਨਾਨਕ ਜੀ ਉੱਚਾਰਦੇ ਹਨ:-


ਜੇ ਸਉ ਵੇਰ ਕਮਾਈਐ ਕੂੜੇ ਕੂੜਾ ਜੋਰ (ਪੰਨਾ ੧੭)


ਭਾਵ ਜੇ ਕਰ ਝੂਠ ਨੂੰ ਸੋ ਵਾਰ ਵੀ ਕਿਉਂ ਨਾ ਵਰਤਿਆ ਜਾਏ, ਝੂਠ ਆਪਣੇ ਅਸਰ ਅਤੇ ਅਂਜਾਮ ਤਕ ਝੂਠ ਹੀ ਰਹਿੰਦਾ ਹੈ
ਅਤੇ :-


ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ (ਪੰਨਾ ੧੪੧)


ਭਾਵ ਝੂਠੀਆਂ ਗਲਾਂ ਨਾਲ ਕੇਵਲ ਝੂਠ ਹੀ ਪੱਲੇ ਪੇਂਦਾ ਹੈ


ਹੁਣ ਝੂਠੇ ਵੀ ਕਈਂ ਪ੍ਰਕਾਰ ਦੇ ਹਨ ਮਸਲਨ ਬੱਚੇ ਮਾਂ-ਬਾਪ ਨਾਲ ਜਾਂ ਮਾਂ-ਬਾਪ ਬੱਚਿਆਂ ਨਾਲ ਝੂਠ ਬੋਲਦੇ ਹਨ ਦੋਸਤ ਇਕ ਦੂਜੇ ਨਾਲ ਜਾਂ ਦੁਕਾਨਦਾਰ ਖਰੀਦਦਾਰ ਨਾਲ ਝੂਠ ਬੋਲਦੇ ਹਨਚੰਗੀ ਗਲ ਨਹੀਂ ਪਰ ਇਤਨੀ ਬੁਰੀ ਨਹੀਂ ਕਿਉਂਕਿ ਕੁੱਝ ਪੱਖੋਂ  ‘ਝੂਠੇ’ ਬੁਰੇਆਂ ਨਾਲੋਂ ਜ਼ਿਆਦਾ ਹਾਨੀਕਾਰਕ ਹੁੰਦੇ ਹਨਗੁਰੂ ਜੀ ਦੇ ਉਪਰੋਕਤ ਬਚਨ ਐਸੇ
ਝੂਠੇਆਂ ਪ੍ਰਤੀ ਹੀ ਹਨ ਜੋ ਧਰਮ ਖ਼ੇਤਰ ਵਿਚ ਝੂਠ ਬੋਲਦੇ ਹਨ


ਮਿਸਾਲ ਵਜੋਂ ਇਕੋ ਸਮੇਂ ਪੈਦਾ ਹੋਣ ਵਾਲੇ ਦੋ ਬੱਚਿਆਂ ਨੂੰ ਵਿਚਾਰਦੇ ਹਾਂ ਦੋਨੋਂ ਬੱਚਿਆਂ ਵਿਚੋਂ, ਚਮੜੀ ਦੇ ਰੰਗ ਪੱਖੋ, ਇਕ ਗੋਰਾ ਅਤੇ ਇਕ ਕਾਲਾ ਹੋ ਸਕਦਾ ਹੈ, ਦੋਨੋਂ ਬੱਚਿਆਂ ਵਿਚੋਂ, ਕਦ ਪੱਖੋਂ,  ਇਕ ਲੰਭਾ ਇਕ ਛੋਟਾ ਹੋ ਸਕਦਾ ਹੈ ਅਤੇ ਦੋਨੋਂ ਬੱਚਿਆਂ ਵਿਚੋਂ, ਵਜ਼ਨ ਪੱਖੋਂ, ਇਕ ਪਤਲਾ ਇਕ ਮੋਟਾ ਹੋ ਸਕਦਾ ਹੈ ਪਰ ਜਿਸ ਵੇਲੇ ਕਿਸੇ ਨੇ ਇਹ ਝੂਠ ਬੋਲਿਆ ਕਿ ਦੋਵੇਂ ਬੱਚਿਆਂ ਵਿਚੋਂ, ਜਾਤ ਪੱਖੋਂ, ਇਕਨੀਵਾਂ’ ਅਤੇ ਇਕਉੱਚਾ’ ਹੈ ਤਾਂ ਇਸ ਝੂਠ ਨੇ ਕਥਿਤ ਨੀਵੇਆਂ ਨੂੰ ਹਜ਼ਾਰਾ ਸਾਲਾਂ ਦੇ ਸਮਾਜਕ ਅਤਿਆਚਾਰਕ ਸ਼ੋਸ਼ਣ ਵੱਲ ਧਕੇਲ ਦਿੱਤਾਇਸ ਪੱਖੋਂਝੂਠੇ’ ਬੁਰੇਆਂ ਨਾਲੋਂ ਵੱਧ ਬੁਰੇ ਸਾਬਤ ਹੋਏ

ਤਾਂ ਹੀ ਗੁਰੂ ਨਾਨਕ ਜੀ ਨੇ ਆਪਣੇ ਉਪਦੇਸ਼ ਦੇ ਆਰੰਭ ਵਿਚ ਹੀ ਮਨੁੱਖ ਨੂੰ ਸੱਚਿਆਰਾ ਹੇਣ ਦੀ ਨਸੀਅਤ ਦਿੱਤੀ ਅਤੇ ਹੋਰ ਉਪਦੇਸ਼ਾਂ ਵਿਚ ਝੂਠੇਆਂ ਨਾਲੋਂ ਵੱਧ ਤੋਂ ਵੱਧ ਅਸਹਿਮਤੀ ਜਤਾਈ ਉਨ੍ਹਾਂ ਲਈ ਬੁਰੇ ਖੋਟੇ ਸਨ ਯਾਨੀ ਪਾਸ ਬਿਠਾ ਕੇ ਖਰਾ ਕਰਨ ਯੋਗ! ਮਸਲਨ:-


ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ (ਪੰਨਾ ੧੪੩)


ਪਰ ਝੂਠੇ ? ਝੂਠੇ ਫਿਟਕਾਰਨ ਯੋਗ ਸਨ! ਗੁਰੂ ਵਲੋਂ ਨੱਖਿਦ ਬੰਦੇ! ਮਸਲਨ:-


ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ(ਪੰਨਾ ੩੦੭)


ਧਰਮ ਦੇ ਖੇਤਰ ਵਿਚ ਕੋਈ ਲਿਖ ਕੇ ਝੂਠ ਬੋਲਦਾ ਹੈ ਤੇ ਕੋਈ ਭੇਖ ਰਾਹੀਂ ਝੂਠ ਬੋਲਦਾ ਹੈਭੇਖ ਕਾਲਿਕ ਹੈ ਭੇਖੀ ਦੇ ਚਲੇ ਜਾਂਣ ਦੇ ਨਾਲ ਚਲਾ ਜਾਂਦਾ ਹੈ, ਪਰ ਭੇਖ ਨਾਲ ਰਲਾਅ ਕੇ  ਲਿਖ ਪ੍ਰਚਾਰਿਆ ਝੂਠ ਜ਼ਿਆਦਾ ਨੁਕਸਾਨ ਕਰਦਾ ਹੈ
ਇਹ ਵਚਿੱਤਰ ਗਲ ਹੀ  ਹੈ ਕਿ ਉਪਰੋਕਤ ਕਿਸਮ ਦੇ 'ਝੂਠੇ'  ਬੁਰੇਆਂ ਨੂੰ ਆਪਣੇ ਨਾਲੋਂ ਵੱਧ ਬੁਰਾ ਸਮਝਦੇ ਉਪਦੇਸ਼ਦੇ ਰਹਿੰਦੇ ਹਨ ਜਦ ਕਿ, ਇਸ ਪੱਖੋਂ,  ਉਹ ਆਪ ਜ਼ਿਆਦਾ ਵੱਡੀ ਮਨਮਤਿ ਦੀ ਰਾਹ ਤੇ ਹਨ


ਹਰਦੇਵ ਸਿੰਘ, ਜੰਮੂ- ੦੫.੦੮.੨੦੧੫