Monday, 2 January 2017

ਮੁੱਕਤਸਰ ਦੇ ਮੁੱਕਤੇ

ਹਰਦੇਵ ਸਿੰਘ ਜੰਮੂ

ਕੁੱਝ ਚਿਰ ਵਾਸਤੇ ਮਹਾ ਸਿੰਘ ਅਤੇ ਉਸਦੇ ਸਾਥੀ ਭੁੱਲ ਗਏ ਕਿ ਖ਼ਾਲਸੇ ਵਾਸਤੇ ਸਿੱਖੀ ਦਾ ਤਾਣਾ-ਬਾਣਾ ਗੁਰੂ ਦੇਅਧਿਨਾਯਕ ਪੱਖ’ (Dictatorial Aspect) ਦੀ ਗੁਲਾਮੀ ਵਿਚ ਸਿਰਜਿਆ ਗਿਆ ਸੀਬੇਦਾਵੇ ਰਾਹੀਂ ਆਪਣੀ ਗਲ ਕਹਿ ਉਹ ੪੦’ ਆਜ਼ਾਦ ਹੋਣ ਲਈ ਨਿਕਲ ਤਾਂ ਪਏ ਪਰ ਉਹ ਇਹ ਨਾ ਸਮਝ ਸਕੇ ਕਿ ਜੇ ਕਰ ਸਿੱਖ, ਗੁਰੂ ਅਤੇ ਗੁਰਸਿੱਖੀ ਬਾਰੇ, ਆਪਣੀ ਗਲ ਕਹਿਣ ਦੀ ਅਤਿ ਸਵਤੰਤ੍ਰਤਾ ਭਾਲਦਾ ਹੈ, ਤਾਂ ਅਜਿਹੀ ਅਜ਼ਾਦੀ ਦੀ ਤਲਬ ਵਿਚ, ਤੀਖਣ ਕਿਸਮ ਦੀ ਬੇਲਗਾਮਸਵੈ-ਗੁਲਾਮੀ’ ਹੀ ਉਪਜਦੀ ਹੈ, ਅਜ਼ਾਦੀ ਨਹੀਂ ! ਦਸ਼ਮੇਸ਼ ਜੀ ਵਲੋਂ ਖ਼ਾਲਸਾ ਵਿਵਸਥਾ ਦੀ ਸਿਰਜਣਾ ਦਾ ਇਹ ਨੁੱਕਤਾ ਸੁਖਮ ਅਤੇ ਅਹਿਮ ਸੀ

ਇਤਹਾਸ ਗਵਾਹ ਹੈ ਕਿ ਆਪਣੀ ਗਲ  ਕਹਿਣ ਦੀ ਅਤਿ ਸਵਤੰਤ੍ਰਤਾ ਭਾਲਦੇ ਕੁੱਝ ਸਿੱਖਾਂ ਨੇ ਗੁਰੂਘਰ ਵਿਚਲਿਆਂ ਮਰਿਆਦਤ ਸੀਮਾਵਾਂ ਦਾ ਉਲੰਘਣ ਕੀਤਾ ਸੀਬੇਦਾਵਾ ਵੀ ਆਪਣੀ ਗਲ ਕਹਿਣ ਦੀ ਅਜਿਹੀ ਸਵਤੰਤ੍ਰਤਾ ਸੀ ਜਿਸ ਵਿਚ ਗੁਰੂ ਦੇ ਅਧਿਨਾਯਕ ਪੱਖ ਦੀ ਅਸਵਿਕ੍ਰਿਤੀ ਸੀਬੇਦਾਵਾ ਲਿਖਣ ਵਾਲੇ ਸਿੱਖ ਆਜ਼ਾਦ ਸੋਚ ਵਾਲੇ ਸੀ ਪਰ ਗੁਰੂ ਸਨਮੁੱਖ ਅਜਿਹੀਅਜ਼ਾਦ ਸੋਚ’ ਵਿਚ ਸਥਿਤ ਆਪਣੀ ਸਵੈ-ਗ਼ੁਲਾਮੀ, ਉਨ੍ਹਾਂ ਨੂੰ ਸਮਝ ਨਾ ਆਈਜਿਸ ਵੇਲੇ ਸਮਝ ਆਈ ਤਾਂ ਉਹ ਗੁਰੂ ਲਈ, ਗੁਰੂ ਦੇ ਅਧਿਨਾਯਕ ਪੱਖ ਦੀ ਗ਼ੁਲਾਮੀ ਵੱਲ ਪਰਤ ਕੇ ਮੁੱਕਤ ਹੋ ਗਏ!



ਹਰਦੇਵ ਸਿੰਘ, ਜੰਮੂ-੦੨.੦੧.੨੦੧੭ 

Sunday, 30 October 2016



                                                    ਸੰਵਾਦ ਦੇ ਵਚਿੱਤਰ ਮੰਚ
                                                                      ਹਰਦੇਵ ਸਿੰਘ, ਜੰਮੂ

ਸਿੱਖੀ ਦੇ ਦਰਸ਼ਨ ਵਿਚ ਸੰਵਾਦ ਨੂੰ ਧਰਮ ਦਾ ਇਕ ਮੁੱਖ ਅੰਗ ਕਰਕੇ ਦਰਸਾਇਆ ਗਿਆ ਹੈ

ਸੰਵਾਦ ! ਯਾਨੀ ਕਿ ਵਿਚਾਰ ਵਟਾਂਦਰਾ; ਭਾਵ ਕੁੱਝ ਕਹਿਣ ਕੁੱਝ ਸੁਣਨ ਦੀ ਪ੍ਰਕਿਆ! ਗੁਰੂ ਸਾਹਿਬ ਜੀ ਫੁਰਮਾਉਂਦੇ ਹਨ:-

ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ (ਪੰਨਾ ੬੩੪)

ਇਹ ਕ੍ਰਿਆ 'ਆਤਮਭਾਸ਼ਣ' ਤੋਂ ਅਲਗ ਹੁੰਦੀ ਹੈ ਆਤਮਭਾਸ਼ਣ ! ਭਾਵ ਆਪ ਹੀ ਬੋਲੀ ਜਾਣਾ, ਆਪਣੇ ਹੀ ਵਿਚਾਰ ਦਈ ਜਾਣਾ, ਪਰ ਆਪਣੇ ਮਤ ਤੋਂ ਭਿੰਨ ਪੰਥਕ ਮਤ ਵਾਲੇ ਨੂੰ ਸੁਣਨਾ ਤਾਂ ਦੂਰ, ਬੋਲਣ ਹੀ ਨਹੀਂ ਦੇਣਾ ਵੇਖਦੇ ਹੀ ਸੰਪਾਦਕੀ ਗੋਲੀ ਮਰਨ ਦਾ ਆਦੇਸ਼ !

ਸੰਵਾਦ ਤੋਂ ਹੀਨ ਹੋ ਚੁੱਕਿਆਂ ਵੈਬਸਾਈਟਾਂ ਪੁਰ ਨਿਤ ਛੱਪਦੀਆਂ ਕੁੱਝ ਲਿਖਤਾਂ, ਸੰਵਾਦ ਦਾ ਭਰਮ ਪੈਦਾ ਕਰਦੀਆਂ ਹਨਉੱਥੇ ਪ੍ਰਸ਼ਨ ਕੀਤੇ ਜਾਂਦੇ ਹਨ ਪਰ ਉੱਤਰ ਨਹੀਂ ਦਿੱਤੇ ਜਾਂਦੇਹੁਣ ਹਾਲਤ ਇਤਨੀ ਪਤਲੀ ਹੈ ਕਿ ਪ੍ਰਸ਼ਨ ਪੁੱਛਣ ਹੀ ਨਹੀਂ ਦਿੱਤੇ ਜਾਂਦੇ, ਉੱਤਰ ਦੇਣਾ ਤਾਂ ਬਾਦ ਦੀ ਗਲ ਹੈਦੂਜੇ ਬੰਦੇ ਦੇ ਮੁੰਹ ਤੇ ਪੱਟੀ ਬੰਨ ਕੇ, ਆਪ ਤੋਤਿਆਂ ਵਾਂਗ ਬੋਲੇਦੇ ਰਹਿੰਦੇ ਅਜਿਹੇ ਮੰਚ, ਗੁਰਮਤਿ ਨੂੰ ਸਮਰਪਤ ਹੋਣ ਦਾ ਦਾਵਾ ਠੋਕਦੇ ਹਨ ?

ਇਕ ਦਿਨ ਸਵੇਰੇ ਇਕ ਸੱਜਣ ਦਾ ਫੋਨ ਆਇਆ ਕਿ ਫਲਾਂ ਵੈਬਸਾਟੀਟ ਨੇ ਮੇਰੇ ਤੇ ਲਾਇਆ ਪ੍ਰਤਿਬੰਧ ਹਟਾ ਦਿੱਤਾ ਹੈ ਕੁੱਝ ਦਿਨ ਬੀਤਣ ਬਾਦ ਸੱਜਣ ਜੀ ਨੇ ਪੁੱਛਿਆ; 'ਪ੍ਰਤਿਬੰਧ ਹੱਟ ਗਿਆ ਹੈ ਤਾਂ ਤੁਸੀ ਉੱਥੇ ਲਿਖਦੇ ਕਿਉਂ ਨਹੀਂ?'

' ਉਨ੍ਹਾਂ ਮੇਰੇ ਤੇ ਲਗਾਇਆ ਪ੍ਰਤੀਬੰਧ ਹਟਾਇਆ ਹੋਵੇਗਾ ਪਰ ਅੱਜੇ ਮੇਰੇ ਵੱਲੇ ਆਪਣੇ ਤੇ ਲੱਗਾਇਆ ਪ੍ਰਤਿਬੰਧ ਜਾਰੀ ਹੈ' ਮੈਂ ਹੱਸ ਕੇ ਜਵਾਬ ਦਿੱਤਾ!

ਹਾਲ ਵਿਚ ਹੀ ਇਕ ਸੰਪਾਦਕ ਜੀ ਨੇ ਸਿੱਖ ਰਹਿਤ ਮਰਿਆਦਾ ਦੇ ਹੱਕ ਵਿਚ ਮੇਰੇ ਲਿਖੇ ਇਕ ਲੇਖ ਨੂੰ ਨਾ ਛਾਪਿਆਂ ਤਾਂ ਮੇਰਾ ਸਵਾਲ ਸੀ ਕਿ; ' ਇਹ ਕਿਹੜੀ ਗੁਰਮਤਿ ਜਾਂ ਪੰਥਕਤਾ ਹੈ ਕਿ ਆਪ ਜੀ ਸੰਵਾਦ/ਬਦਲਾਵ ਦੀ ਮੰਗ ਕਰਦੇ ਹੋ ਪਰ ਸਾ੍ਹਮਣੇ ਬੈਠੇ ਬੰਦੇ ਨੂੰ ਆਪਣੀ ਗਲ; ਕਹਿਣ ਹੀ ਨਹੀਂ ਦਿੰਦੇ? ਉਸਦੇ ਵਿਚਾਰ ਨੂੰ  ਪ੍ਰਤੀਬੰਧਤ  ਕਿਉਂ ਕਰ ਦਿੰਦੇ ਹੋ?'

ਖ਼ੈਰ, ਆਪਣੀ ਮਤ ਨੂੰ ਗੁਰੂ ਨਾਨਕ ਦੇਵ ਜੀ ਤੋਂ ਵੱਧ ਦਰਸਾਉਣ ਵਾਲੇ ਸੱਜਣ ਭੁੱਲ ਜਾਂਦੇ ਹਨ ਕਿ ਗੁਰੂ ਸਾਹਿਬ ਜੀ ਨੇ ਤਾਂ ਸਿੱਧਾਂ ਵਲੋਂ ਪੁੱਛੇ ਪ੍ਰਸ਼ਨਾਂ ਨੂੰ ਬਿਨ੍ਹਾਂ ਵਿਤਕਰਾ ਕੀਤੇ ਬਾਣੀ ਰੂਪ ਉੱਚਾਰਿਆ ਪਰ ਇਹ ਸੱਜਣ ਹਨ ਕਿ ਆਪਣੇ ਦ੍ਰਿਸ਼ਟੀਕੋਣ ਬਾਰੇ ਉੱਠਦੇ ਸ਼ਾਲੀਨ ਵਿਚਾਰਾਂ ਨੂੰ ਵੀ ਛਾਪਣ ਤੋਂ ਮੁਨਕਰ ਹੁੰਦੇ ਰਹਿੰਦੇ ਹਨ ਇਹ ਸੰਵਾਦ ਦੇ 'ਵਚਿੱਤਰ ਮੰਚ' ਹਨ ਜਿਨ੍ਹਾਂ ਦੀ ਅਜਿਹੀ ਵਚਿੱਤਰਤਾ, ਇਸ ਪੱਖੋਂ, ਗੁਰਮਤਿ ਤੋਂ ਹੀਨ ਹੈ

ਹਰਦੇਵ ਸਿੰਘ, ਜੰਮੂ-੩੦.੧੦.੨੦੧੬

Tuesday, 25 October 2016



ਪਾਣੀ ਦੀ ਹਕੀਕਤ
ਹਰਦੇਵ ਸਿੰਘ,ਜੰਮੂ


ਪਾਣੀ ਦੀ ਹਕੀਕਤ ਬਾਣੀ ਵਿਚ ਇਸ ਪ੍ਰਕਾਰ ਦਰਸਾਈ ਗਈ ਹੈ:-

1.   ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ

2.   ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ

3.   ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ

4.   ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ

5.   ਵਿਸਮਾਦੁ ਪਉਣੁ ਵਿਸਮਾਦੁ ਪਾਣੀ

6.  ਪਉਣ ਪਾਣੀ ਧਰਤੀ ਆਕਾਸੁ ਘਰ ਮੰਦਰ ਹਰਿ ਬਨੀ ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ ੨॥੧॥


ਗੁਰੂ ਸਾਹਿਬ ਜੀ ਦੀ ਬਾਣੀ ਵਿਚ ਪਾਣੀ ਬਾਰੇ ਉਪਰੋਕਤ ਬਚਨ ਪਾਣੀ ਦੀ ਸਥਿਤੀ, ਉਸਦੀ ਨਿਯਮਬੱਧਤਾ ਅਤੇ ਹਕੀਕਤ ਨੂੰ ਦਰਸਾਉਂਦੇ ਹਨਬਾਣੀ ਵਿਚ ਪਾਣੀ ਬਾਰੇ ਉਪਰੋਕਤ ਬਚਨ ਪੜ੍ਹਨ ਉਪਰੰਤ, ਇਕ ਗਲ ਸਮਝ ਆਉਂਦੀ ਪ੍ਰਤੀਤ ਹੁੰਦੀ ਹੈ ਕਿ, ਕਿਸੇ ਨੂੰ ਬਾਣੀ ਵਿਚ ਦਰਸਾਏ ਪਾਣੀ ਦੀ ਸਮਝ ਨਹੀਂ ਅਤੇ ਕਿਸੇ ਨੂੰ ਪਾਣੀ ਵਿਚਲੇ ਬਾਣੀ ਸੰਦੇਸ਼ ਦਾ ਅਹਿਸਾਸ ਨਹੀਂ! ਦੋਵੇਂ ਪਾਣੀ ਨੂੰ ਲੈ ਕੇ ਬਾਣੀ ਤੋਂ ਪਰੇ ਹੋਣ ਕਾਰਣ ਇਕ ਦੂਜੇ ਤੋਂ ਪਰੇ ਹਨਦੋਵੇਂ ਪੱਖ, ਇਸ ਪੱਖੋਂ, ਭਾਵੇਂ ਬਾਣੀ ਦੀ ਸਿੱਖਿਆ ਬਿਨ੍ਹਾਂ ਜੀ ਲੇਂਣ, ਪਰ ਉਹ ਪਾਣੀ ਬਿਨ੍ਹਾਂ ਨਹੀਂ ਜੀ ਸਕਦੇ ਸੱਜਣ ਪੁਰਸ਼ੋ! ਬਾਣੀ ਪੜ੍ਹਦੇ ਹੋ ਤਾਂ ਆਪਣੇ ਵਿਚਕਾਰ 'ਇਸ ਪਾਣੀ' ਦੀ ਸਾਂਝ ਨੂੰ ਸਮਝੋ
 
ਗੁਰੂ ਸਾਹਿਬਾਨ ਵਲੋਂ ਉਚਰੇ ਬ੍ਰਹਮ ਗੀਤਾਂ ਵਿਚ ਤਾਂ ਪਾਣੀ ਦੀ ਉਸਤਤ ਹੈ ਪਰ ਅੰਮਿਤਸਰ ਬਾਰੇ ਗਲ ਕਰਨ ਵੇਲੇ ਸਾਡੇ ਸ਼ਬਦਾਂ ਵਿਚ ਉਹ ਕੇਵਲ ਵਹਿਮ, ਮਜ਼ਾਕ, ਗੰਦਲਾ, ਜਾਂ ਵਿਵਾਦ ਦਾ ਵਿਸ਼ਾ ਹੀ ਕਿਉਂ ਬਣ ਜਾਂਦਾ ਹੈ ?

ਅਜਿਹਾ ਸਵਾਲ ਖੜਾ ਕਰਨ ਤੋਂ ਭਾਵ ਇਹ ਨਹੀਂ ਕਿ ਪਾਣੀ ਨੂੰ ਲੈ ਕੇ ਭਰਮ ਪਾਲੇ ਜਾਣ, ਬਲਕਿ ਇਸ ਤੋਂ ਭਾਵ ਇਹ ਹੈ ਕਿ ਭਰਮ ਨਾਲ ਅਸਹਿਮਤੀ ਜਤਾਉਣ ਵੇਲੇ, ਬਾਣੀ ਨੂੰ ਸਮਝਦੇ ਹੋਏ, ਪਾਣੀ ਦਾ ਵਿਰੋਧੀ ਨਾ ਬਣਿਆ ਜਾਏ! ਪਾਣੀ ਤਾਂ ਜੀਵਨ ਲਈ ਅੰਮ੍ਰਿਤ ਸਮਾਨ ਹੈਅੰਮ੍ਰਿਤਸਰ ਗੁਰੂ ਸਾਹਿਬਾਨ ਦਾ ਵਿਚਾਰ ਹੈ ਤਾਂ ਉਹ ਵਿਚਾਰ ਸਾਡੇ ਲਈ ਸਤਿਕਾਰ ਯੇਗ ਹੈਉਹ ਬਾਣੀ ਦਾ ਸੰਦੇਸ਼ ਵਾਹਕ ਹੈ! ਸ਼ੰਦੇਸ਼ ਪਸੰਦ ਹੋਵੇ ਜਾਂ ਨਾ ਹੋਵੇ, ਉਹ ਸਮਝ ਆਏ ਨਾ ਆਏ ਪਰ 'ਸੰਦੇਸ਼ ਵਾਹਕ' ਨੂੰ ਨਿਸ਼ਾਨਾ ਬਨਾਉਣਾ ਤਾਂ ਜੰਗੀ ਨਿਯਮਾਂ ਦੀ ਵੀ ਉਲੰਗਣਾ ਮੰਨਿਆ ਜਾਂਦਾ ਹੈਇਹ ਸੰਦੇਸ਼ (ਅੰਮ੍ਰਿਤਸਰ) ਕੇਵਲ ਜਾਤ ਪਾਤ ਦੀ ਉਂਚ-ਨੀਚ ਬਾਰੇ ਹੀ ਨਹੀਂ ਬਲਕਿ 'ਮੈਂ ਵਿਦਵਾਨ ਉਹ ਮੁਰਖ' ਵਰਗੇ ਉਂਚ-ਨੀਚ ਦੇ ਭਾਵ ਨੂੰ ਮਿਟਾਉਣ ਲਈ ਵੀ ਹੈਅੱਜ ਇਸੇ ਭਾਵਨਾ ਕਾਰਣ ਪੰਥਕ ਏਕੇ ਨੂੰ ਘਾਤਕ ਸੱਟ ਵੱਜ ਰਹੀ ਹੈਕਦੇ ਉਸ ਥਾਂ ਇੱਕਠੇ ਹੋ ਕੇ ਇਸ਼ਨਾਨ ਤਾਂ ਕਰੋ! ਸ਼ਾਯਦ ਸਮਝ ਸਕੋ ਕਿ ਏਕਾ ਕੀ ਹੁੰਦਾ ਹੈ!

ਪਾਣੀ ਨਾਲ ਕਿਸੇ ਨੂੰ ਭਰਮ ਹੈ ਤਾਂ ਭਰਮ ਬਾਰੇ ਵਿਚਾਰ ਕਰੋ ਪਰ ਇਸ ਵਿਚ ਪਾਣੀ ਦਾ ਕੀ ਕਸੂਰ? ਪਾਣੀ ਤਾਂ ਮਹਾਨ ਹੈ ਜੀਵਨ ਦਾ ਸਾਧਨ ਹੈ! ਉਸਨੇ ਪਰਮਾਤਮਾ ਦੇ ਹੁਕਮ ਅੰਦਰ ਜੀਵਨ ਨੂੰ  ਅਮ੍ਰਿਤ (ਜੀਵਤ) ਰੱਖਿਆ ਹੋਇਆ ਹੈ ਕਿ ਨਹੀਂ ?

ਹਰਦੇਵ ਸਿੰਘ ਜੰਮੂ-੧੯.੧੦.੨੦੧੬