Wednesday, 27 January 2016



(ਲੰਭੀ ਕਹਾਣੀ)
ਭਾਈ ਜੀ ਦਾ ਕੇਸ

ਟੇਂਟ ਲਗਾ ਕੇ ਕੀਰਤਨ ਕਰਦੇ ਭਾਈ ਜੀ ਨੇ ਸੁਰ ਨਿਵੀਂ ਕਰ ਭਾਵੂਕ ਹੋ ਗਏ ਇਕ ਸੱਜਣ ਨੂੰ  ਸਵਾਲ ਕੀਤਾ।
 
"
ਉਏ ਤੂੰ ਰੋਂਦਾ ਕਿਉਂ ?"

"
ਜੀ ਫੌਜਾਂ ਨੇ ਅਕਾਲ ਤਖ਼ਤ ਨੂੰ ਢਾਹ ਢੇਰੀ ਕਰ ਦਿੱਤਾ ਹਜ਼ਾਰਾਂ ਸਿੰਘ ਸ਼ਹੀਦ ਹੋ ਗਏ" ਰੋਣ ਵਾਲੇ ਨੇ ਹੰਜੂ ਪੂੰਝਦੇ ਦੱਸਿਆ।
 
"
ਹੱਦ ਹੋ ਗਈ! ਜੋ  ਢਾਹ-ਢੋਰੀ ਕੀਤਾ ਗਿਆ ਉਹ ਤਾਂ ਅਕਾਲ ਤਖ਼ਤ ਹੈ ਹੀ ਨਹੀਂ ਸੀ।ਇੰਟਾਂ-ਗਾਰੇ ਲਈ ਨਹੀਂ ਰੋਈ ਦਾ" ਭਾਈ ਜੀ ਨੇ ਹੀਲਿੰਗ ਟੱਚ ਪੇਸ਼ ਕੀਤਾ।
 
"
ਪਰ ਭਾਈ ਜੀ ਸ਼ਹੀਦ ਸਿੰਘ ਤਾਂ ਸਿਖ ਸਨ। ਸਿੱਖ ਪੰਥ ਦਾ ਨੁਕਸਾਨ ਹੋਇਆ ਹੈ"


"
ਲੇ ਫਿਰ ਉਹੀ ਰੋਣਾ? ਤੂੰ ਨਵੀਂ ਖੋਜ ਨਹੀਂ ਪੜੀ ? ਤੂੰ ਨਵੇਂ ਸਿਧਾਂਤ ਨਹੀਂ ਪੜੇ ? 

"
ਕਿਹੜੀ, ਖੋਜ ਕਿਹੜੇ ਸਿਧਾਂਤ ਜੀ ?"

"
ਗੁਰੂ ਭਲੀ ਕਰੇ, ਮਰਨ ਵਾਲੇ ਤਾਂ ਕਾਲਕਾਂ ਪੰਥੀਏ ਸਨ ਅਤੇ ਸਿੱਖ ਪੰਥ ? ਸਿੱਖ ਪੰਥ ਤਾਂ ਹੁੰਦਾ ਹੀ ਨਹੀਂ, ਰਸਤਾ ਹੁੰਦਾ" ਭਾਈ ਜੀ ਨੇ ਹੱਥ ਹਿਲਾਉਂਦੇ ਆਲੇ-ਦੁਆਲੇ ਬੈਠੇ ਕੁੱਝ ਚਾਪਲੂਸਾਂ ਵੱੱਲ ਮੁਸਕੁਰਾਉਂਦੇ ਵੇਖ ਹੀਲਿੰਗ ਟੱਚ ਕੁੱਝ ਇੰਝ ਦੀ ਤੋਰੀਆ।
 
"
ਭਾਈ ਜੀ ਮੈਂ ਤਾਂ ਸਿੱਖਾਂ ਅੰਦਰ ਕਿਸੇ ਕਾਲਕਾ ਪੰਥ ਦਾ ਨਾਮ ਤਕ ਨਹੀਂ ਸੁਣਿਆ। ਇਹ ਕੋਣ ਹਨ" ਬੰਦੇ ਨੇ ਹੈਰਾਨਗੀ ਨਾਲ ਪੁੱਛਿਆ।
 
"
ਇਸਦੀ ਖੋਜ ਮੈਂ ਕੀਤੀ ਹੈ।ਇਹ ਉਹ ਹਨ ਜੋ ਸਿੱਖ ਰਹਿਤ ਮਰਿਆਦਾ ਵਿਚਲੀ ਅਰਦਾਸ ਅਤੇ ‘ਅੰਮ੍ਰਿਤ ਸੰਚਾਰ’ ਦੀਆਂ ਬਾਣੀਆਂ ਪੜਦੇ ਹਨ।ਇਹ ਲੋਗ ਸਿੱਖ ਨਹੀਂ ਦੁਰਗਾ ਦੇ ਪੁਜਾਰੀ ਹਨ।ਗੁਰੂ ਭਲੀ ਕਰੇ" ਭਾਈ ਜੀ ਨੇ ਆਪਣਾ ਖੋਜ ਭਰਪੂਰ ਜਵਾਬ ਦਿੱਤਾ।
 
ਭਾਈ ਜੀ ਇਹ ਕਾਲਕਾ ਪੰਥ ਕਿਦੋਂ ਹੋਂਦ ਵਿਚ ਆਇਆ ਅਤੇ ਸਿੱਖ ਹਿੰਦੂ ਕਿਵੇਂ ਹੋ ਗਏ"? ਰੋ ਕੇ ਚੁੱਪ ਹੋ ਗਏ ਦੀ ਜਿਗਿਆਸਾ ਵੱਧਣ ਲੱਗੀ।
 
"
ਸਾਜਸ਼ਾਂ ਤਾਂ ਪੁਰਾਣਿਆਂ ਹਨ ਪਰ ਇਹ ਉਦੋਂ ਹੋਂਦ ਵਿਚ ਆਇਆ ਜਿਦੋਂ ਮੈਂ ਇਸ ਵਿਚੋਂ ਬਾਹਰ ਆਇਆ।ਬਸ ਉਸੀ ਦਿਨ ਤੋਂ ਸਿੱਖ ਹਿੰਦੂ ਹੋ ਗਏ ਵਰਨਾ ਸਭ ਕੁੱਝ ਠੀਕ ਸੀ ਅਤੇ ਮੈਂਨੂੰ ਵੀ ਕੁੱਝ ਨਹੀਂ ਸੀ ਪਤਾ" ਭਾਈ ਜੀ ਨੇ ਆਪਣਾ ਕੇਸ ਪੇਸ਼ ਕੀਤਾ।
 
"
ਭਾਈ ਜੀ ਇਸ ਦਾ ਮਤਲਭ ਇਹ ਹੋਇਆ ਕਿ ਸਿੱਖ ਝੂਠੇ ਸੀ , ਹਿੰਦੂ ਸੀ, ਗੁਰੂ ਦੋਖੀ ਸੀ ਅਤੇ ਸਰਕਾਰ ਸੱਚੀ ਸੀ? ਤੇ ਫਿਰ ਜੇ ਕਰ ਦਿੱਲੀ ਮਰਣ ਵਾਲੇ ਹਜ਼ਾਰਾਂ ਸਿੱਖ ਕਾਲਕਾ ਪੰਥੀਏ ਹਿੰਦੂ ਸਨ ਤਾਂ ਅਸੀਂ ਵਿਚ ਕਿਉਂ ਆ ਟਪਕੇ ?

"
ਉਹ ਭਲਿਉ ਮੇਰਾ ਸਮਾਂ ਹੋ ਗਿਆ ਹੈ।ਮੈਂ ਆਪਣੇ ਸਰੀਰ ਦੇ ਭਾਂਡੇ ਨੂੰ ਉਤਨਾ ਹੀ ਇਸਤੇਮਾਲ ਕਰਦਾ ਹਾਂ ਜਿਸ ਨਾਲ ਅਗਲੇ ਦਿਨ ਮੈਂ ਇਸ ਨੂੰ ਫਿਰ ਵਰਤਣ ਯੋਗ ਰਹਾਂ। ਗੁਰੂ ਭਲੀ ਕਰੇ!" ਭਾਈ ਜੀ ਨੇ ਇਹ ਕਹਿੰਦੇ ਆਪਣਾ ਵਾਜਾ ਬੰਦ ਕਰ ਤਬਲੇ ਵਾਲੇ ਨੂੰ ਉੱਠਣ ਦਾ ਇਸ਼ਾਰਾ ਕੀਤਾ।
 
ਹਰਦੇਵ ਸਿੰਘ,ਜੰਮੂ-੨੪.੦੧.੨੦੧੬


No comments:

Post a Comment