Wednesday, 27 January 2016



(ਲੰਭੀ ਕਹਾਣੀ)
ਭਾਈ ਜੀ ਦਾ ਕੇਸ

ਟੇਂਟ ਲਗਾ ਕੇ ਕੀਰਤਨ ਕਰਦੇ ਭਾਈ ਜੀ ਨੇ ਸੁਰ ਨਿਵੀਂ ਕਰ ਭਾਵੂਕ ਹੋ ਗਏ ਇਕ ਸੱਜਣ ਨੂੰ  ਸਵਾਲ ਕੀਤਾ
 
"
ਉਏ ਤੂੰ ਰੋਂਦਾ ਕਿਉਂ ?"

"
ਜੀ ਫੌਜਾਂ ਨੇ ਅਕਾਲ ਤਖ਼ਤ ਨੂੰ ਢਾਹ ਢੇਰੀ ਕਰ ਦਿੱਤਾ ਹਜ਼ਾਰਾਂ ਸਿੰਘ ਸ਼ਹੀਦ ਹੋ ਗਏ" ਰੋਣ ਵਾਲੇ ਨੇ ਹੰਜੂ ਪੂੰਝਦੇ ਦੱਸਿਆ
 
"
ਹੱਦ ਹੋ ਗਈ! ਜੋ  ਢਾਹ-ਢੋਰੀ ਕੀਤਾ ਗਿਆ ਉਹ ਤਾਂ ਅਕਾਲ ਤਖ਼ਤ ਹੈ ਹੀ ਨਹੀਂ ਸੀਇੰਟਾਂ-ਗਾਰੇ ਲਈ ਨਹੀਂ ਰੋਈ ਦਾ" ਭਾਈ ਜੀ ਨੇ ਹੀਲਿੰਗ ਟੱਚ ਪੇਸ਼ ਕੀਤਾ
 
"
ਪਰ ਭਾਈ ਜੀ ਸ਼ਹੀਦ ਸਿੰਘ ਤਾਂ ਸਿਖ ਸਨ ਸਿੱਖ ਪੰਥ ਦਾ ਨੁਕਸਾਨ ਹੋਇਆ ਹੈ"


"
ਲੇ ਫਿਰ ਉਹੀ ਰੋਣਾ? ਤੂੰ ਨਵੀਂ ਖੋਜ ਨਹੀਂ ਪੜੀ ? ਤੂੰ ਨਵੇਂ ਸਿਧਾਂਤ ਨਹੀਂ ਪੜੇ ? 

"
ਕਿਹੜੀ, ਖੋਜ ਕਿਹੜੇ ਸਿਧਾਂਤ ਜੀ ?"

"
ਗੁਰੂ ਭਲੀ ਕਰੇ, ਮਰਨ ਵਾਲੇ ਤਾਂ ਕਾਲਕਾਂ ਪੰਥੀਏ ਸਨ ਅਤੇ ਸਿੱਖ ਪੰਥ ? ਸਿੱਖ ਪੰਥ ਤਾਂ ਹੁੰਦਾ ਹੀ ਨਹੀਂ, ਰਸਤਾ ਹੁੰਦਾ" ਭਾਈ ਜੀ ਨੇ ਹੱਥ ਹਿਲਾਉਂਦੇ ਆਲੇ-ਦੁਆਲੇ ਬੈਠੇ ਕੁੱਝ ਚਾਪਲੂਸਾਂ ਵੱੱਲ ਮੁਸਕੁਰਾਉਂਦੇ ਵੇਖ ਹੀਲਿੰਗ ਟੱਚ ਕੁੱਝ ਇੰਝ ਦੀ ਤੋਰੀਆ
 
"
ਭਾਈ ਜੀ ਮੈਂ ਤਾਂ ਸਿੱਖਾਂ ਅੰਦਰ ਕਿਸੇ ਕਾਲਕਾ ਪੰਥ ਦਾ ਨਾਮ ਤਕ ਨਹੀਂ ਸੁਣਿਆ ਇਹ ਕੋਣ ਹਨ" ਬੰਦੇ ਨੇ ਹੈਰਾਨਗੀ ਨਾਲ ਪੁੱਛਿਆ
 
"
ਇਸਦੀ ਖੋਜ ਮੈਂ ਕੀਤੀ ਹੈਇਹ ਉਹ ਹਨ ਜੋ ਸਿੱਖ ਰਹਿਤ ਮਰਿਆਦਾ ਵਿਚਲੀ ਅਰਦਾਸ ਅਤੇਅੰਮ੍ਰਿਤ ਸੰਚਾਰ’ ਦੀਆਂ ਬਾਣੀਆਂ ਪੜਦੇ ਹਨਇਹ ਲੋਗ ਸਿੱਖ ਨਹੀਂ ਦੁਰਗਾ ਦੇ ਪੁਜਾਰੀ ਹਨਗੁਰੂ ਭਲੀ ਕਰੇ" ਭਾਈ ਜੀ ਨੇ ਆਪਣਾ ਖੋਜ ਭਰਪੂਰ ਜਵਾਬ ਦਿੱਤਾ
 
ਭਾਈ ਜੀ ਇਹ ਕਾਲਕਾ ਪੰਥ ਕਿਦੋਂ ਹੋਂਦ ਵਿਚ ਆਇਆ ਅਤੇ ਸਿੱਖ ਹਿੰਦੂ ਕਿਵੇਂ ਹੋ ਗਏ"? ਰੋ ਕੇ ਚੁੱਪ ਹੋ ਗਏ ਦੀ ਜਿਗਿਆਸਾ ਵੱਧਣ ਲੱਗੀ
 
"
ਸਾਜਸ਼ਾਂ ਤਾਂ ਪੁਰਾਣਿਆਂ ਹਨ ਪਰ ਇਹ ਉਦੋਂ ਹੋਂਦ ਵਿਚ ਆਇਆ ਜਿਦੋਂ ਮੈਂ ਇਸ ਵਿਚੋਂ ਬਾਹਰ ਆਇਆਬਸ ਉਸੀ ਦਿਨ ਤੋਂ ਸਿੱਖ ਹਿੰਦੂ ਹੋ ਗਏ ਵਰਨਾ ਸਭ ਕੁੱਝ ਠੀਕ ਸੀ ਅਤੇ ਮੈਂਨੂੰ ਵੀ ਕੁੱਝ ਨਹੀਂ ਸੀ ਪਤਾ" ਭਾਈ ਜੀ ਨੇ ਆਪਣਾ ਕੇਸ ਪੇਸ਼ ਕੀਤਾ
 
"
ਭਾਈ ਜੀ ਇਸ ਦਾ ਮਤਲਭ ਇਹ ਹੋਇਆ ਕਿ ਸਿੱਖ ਝੂਠੇ ਸੀ , ਹਿੰਦੂ ਸੀ, ਗੁਰੂ ਦੋਖੀ ਸੀ ਅਤੇ ਸਰਕਾਰ ਸੱਚੀ ਸੀ? ਤੇ ਫਿਰ ਜੇ ਕਰ ਦਿੱਲੀ ਮਰਣ ਵਾਲੇ ਹਜ਼ਾਰਾਂ ਸਿੱਖ ਕਾਲਕਾ ਪੰਥੀਏ ਹਿੰਦੂ ਸਨ ਤਾਂ ਅਸੀਂ ਵਿਚ ਕਿਉਂ ਟਪਕੇ ?

"
ਉਹ ਭਲਿਉ ਮੇਰਾ ਸਮਾਂ ਹੋ ਗਿਆ ਹੈਮੈਂ ਆਪਣੇ ਸਰੀਰ ਦੇ ਭਾਂਡੇ ਨੂੰ ਉਤਨਾ ਹੀ ਇਸਤੇਮਾਲ ਕਰਦਾ ਹਾਂ ਜਿਸ ਨਾਲ ਅਗਲੇ ਦਿਨ ਮੈਂ ਇਸ ਨੂੰ ਫਿਰ ਵਰਤਣ ਯੋਗ ਰਹਾਂਗੁਰੂ ਭਲੀ ਕਰੇ!" ਭਾਈ ਜੀ ਨੇ ਇਹ ਕਹਿੰਦੇ ਆਪਣਾ ਵਾਜਾ ਬੰਦ ਕਰ ਤਬਲੇ ਵਾਲੇ ਨੂੰ ਉੱਠਣ ਦਾ ਇਸ਼ਾਰਾ ਕੀਤਾ
 
ਹਰਦੇਵ ਸਿੰਘ,ਜੰਮੂ-੨੪.੦੧.੨੦੧੬


Sunday, 17 January 2016


ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਦੇ ਨਾਮ ਖੁੱਲਾ ਪੱਤਰ
ਹਰਦੇਵ ਸਿੰਘ,ਜੰਮੂ


ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਜੀ


ਅਜ ਤੋਂ ਲੱਗਭਗ ੫ ਕੁ ਸਾਲ ਪਹਿਲਾਂ 'ਖੰਡੇ ਦੇ ਅੰਮ੍ਰਿਤ' ਬਾਰੇ ਆਪ ਜੀ ਦੇ ਇਤਰਾਜ ਨੂੰ ਪੜਨ ਉਪਰੰਤ ਜਨਤਕ ਤੌਰ ਤੇ ਆਪ ਜੀ ਨੂੰ ਇਕ ਪੱਤਰ ਲਿਖਿਆ ਸੀ ਜੋ ਕਿ (ਜਿਵੇਂ ਕਿ ਆਪ ਜੀ ਨੇ ਫੋਨ ਤੇ ਗਲਬਾਤ ਦੋਰਾਨ ਦੱਸਿਆ) ਸ. ਬਲਦੇਵ ਸਿੰਘ ਟਰੋਂਟੋ ਜੀ ਨੇ ਆਪ ਤਕ ਦਸਤੀ ਪਹੁੰਚਾਇਆ ਸੀ। ਹੋਰ ਵਿਸ਼ੇਆਂ ਸਮੇਤ ਪੱਤਰ ਵਿਚ ਲਿਖੇ ਕੁੱਝ ਸਵਾਲਾਂ ਬਾਰੇ ਆਪ ਜੀ ਨਾਲ ਕੁੱਝ ਵਿਸਤਾਰ ਵਿਚਾਰ ਹੋਈ ਸੀ।


ਮੈਂਨੂੰ ਸੂਚਿਤ ਕੀਤਾ ਗਿਆ ਸੀ ਕਿ ਆਪ ਜੀ ਗਲਬਾਤ ਕਰਨ ਦੀ ਸਥਿਤੀ ਵਿਚ ਨਹੀਂ ਪਰ ਮੈਂ ਮਹਸੂਸ ਕੀਤਾ ਕਿ ਆਪ ਜੀ ਨੇ  ਨਾ ਕੇਵਲ ਚੰਗੀ ਤਰਾਂ ਗਲਬਾਤ ਕੀਤੀ ਬਲਕਿ ਮੈਂਨੂੰ, ਆਪਣੇ ਵਲੋਂ, ਪਾਠਕਾਂ ਨੂੰ ਇਹ ਸੂਚਿਤ ਕਰਨ ਲਈ ਵੀ ਕਹਿਆ ਕਿ ਆਪ ਜੀ ਨੇ ਕਿਸੇ ਨੂੰ ਵੀ ਆਪਣੀਆਂ ਪੁਸਤਕਾਂ ਵਿਚੋਂ, ਆਪ ਜੀ ਵਲੋਂ ਵਰਤੇ ਦਸ਼ਮੇਸ਼ ਜੀ ਦੇ, ਹਵਾਲੇ ਹਟਾਉਂਣ ਲਈ ਅਧਿਕਾਰ ਨਹੀਂ ਦਿੱਤਾ ਅਤੇ ਅਜਿਹਾ ਕਹਿਣ ਵਾਲੇ ਝੂਠ ਬੋਲ ਰਹੇ ਹਨ।ਉਹ ਅਜਿਹਾ ਕਰਕੇ ਆਪ ਜੀ ਦੇ ਉਪਰੰਤ ਆਪ ਜੀ ਦੇ ਨਾਮ ਤੇ ਅਜਿਹਾ ਕਰਨ ਦਾ ਬਹਾਨਾ ਲੱਭ ਰਹੇ ਹਨ।ਮੈਂ ਇਹ ਸੂਚਨਾ ਪਾਠਕਾਂ ਤਕ ਪਹੁੰਚਾ ਦਿੱਤੀ ਸੀ।


ਇਸ ਤੋਂ ਛੁੱਟ ਮੈਂ ਕੁੱਝ ਅਜਿਹੇ ਲੇਖਕਾਂ ਨੂੰ ਪੜੀਆ ਜੋ ਕਿ ਆਪ ਜੀ ਦੀਆਂ ਲਿਖਤਾਂ ਦੀ ਨਕਲ ਕਰਦੇ ਇਹ ਲਿਖਦੇ ਰਹੇ ਕਿ 'ਖੰਡੇ ਦੇ ਅੰਮ੍ਰਿਤ' ਨੂੰ 'ਖੰਡੇ ਦੀ ਪਾਹੂਲ' ਕਹਿਣਾ ਚਾਹੀਦਾ ਹੈ ਕਿਉਂਕਿ ਬਾਣੀ ਵਿਚ ਕੇਵਲ ਇਕੋ ਅੰਮ੍ਰਿਤ ਦੀ ਗਲ ਹੈ।ਆਪ ਜੀ ਦੀ ਥਿਯੂਰੀ ਸੀ ਕਿ ਅਗਰ ਬਾਣੀ ਵਿਚ ਕਿਸੇ ਥਾਂ ਏਕੋ ਅੰਮ੍ਰਿਤ ਲਿਖਿਆ ਗਿਆ ਹੈ ਤਾਂ ਅੰਮ੍ਰਿਤ ਦੋ ਨਹੀਂ ਹੋ ਸਕਦੇ ਅਤੇ ਕਿਸੇ ਹੋਰ ਸ਼ੈਅ ਲਈ 'ਅੰਮ੍ਰਿਤ' ਸ਼ਬਦ ਵਰਤਿਆ ਹੀ ਨਹੀਂ ਜਾ ਸਕਦਾ। ਇਸ ਨੂੰ ਕਿਸੇ ਪ੍ਰਕਾਰ ਦਾ ਗਿਲਾ ਨਾ ਸਮਝਣਾ ਕਿ ਇਸ ਸਬੰਧ ਵਿਚ ਮੇਰੇ ਲਿਖੇ ਕਿਸੇ ਲੇਖ ਦਾ ਜਵਾਬ ਆਪ ਜੀ ਵਲੋਂ ਨਹੀਂ ਆਇਆ।


ਪਰੰਤੂ ਬੇਆਸ ਨਾ ਹੁੰਦੇ ਹੋਏ ਮੈਂ ਇਸ ਵਿਸ਼ੇ ਨੂੰ ਦੂਬਾਰਾ ਵਿਚਾਰਨ ਲਈ ਪੇਸ਼ ਕਰ ਰਿਹਾ ਹਾਂ ਤਾਂ ਕਿ ਪਾਠਕਾਂ ਨੂੰ ਵੀ ਇਹ ਵਿਸ਼ਾ ਵਿਚਾਰਣ ਦਾ ਇਕ ਹੋਰ ਮੌਕਾ ਮਿਲੇ।


'ਖੰਡੇ ਦੇ ਅੰਮ੍ਰਿਤ' ਦੇ ਵਿਰੋਧ ਵਿਚ ਆਪ ਜੀ ਵਲੋਂ ਵਰਤੇ ਗੁਰਬਾਣੀ ਦੇ ਹਵਾਲੇ " ਨਾਨਕ ਅੰਮ੍ਰਿਤ ਏਕੁ ਹੈ ਦੂਜਾ ਅੰਮ੍ਰਿਤ ਨਾਹੀ" ਨੇ ਕੁੱਝ ਸੱਜਣਾਂ ਨੂੰ ਅਜਿਹੇ ਰਾਹ ਪਾ ਦਿੱਤਾ ਕਿ ਉਹ ਇਕੋ-ਇਕੋ ਦੇ ਚੱਕਰ ਵਿਚ ਗੁਰੂ ਸਾਹਿਬਾਨ ਦੇ ਨਾਮ ਨਾਲੋਂ ਗੁਰੂ ਪਦ ਹਟਾਉਣ ਦਾ ਪ੍ਰਚਾਰ ਕਰਨ ਲੱਗ ਪਏ। ਉਨ੍ਹਾਂ ਲਈ ਗੁਰੂ ਨਾਨਕ ਜੀ ਅਤੇ ਬਾਕੀ ਗੁਰੂ ਸਾਹਿਬਾਨ ਹੁਣ ਗੁਰੂ ਨਹੀਂ ਬਲਕਿ ਬਾਬਾ, ਪਾਤਿਸ਼ਾਹ ਜਾਂ ਸਾਹਿਬ ਹੋ ਗਏ।ਜਿਸ ਵੇਲੇ ਮੈਂ ਆਪ ਜੀ ਨਾਲ ਇਸ ਬਾਬਤ ਗਲ ਕੀਤੀ, ਤਾਂ ਆਪ ਜੀ ਨੇ ਅਜਿਹੇ ਵਿਚਾਰ ਦਾ ਕਰੜਾ ਵਿਰੋਧ ਕੀਤਾ ਸੀ।ਆਪ ਜੀ ਨੇ ਮੈਂਨੂੰ ਭਾਈ ਵੀਰ ਸਿੰਘ ਜੀ ਵਲੋਂ ਲਿਖੀ ਪੁਸਤਕ 'ਕਲਗੀਧਰ ਚਮਤਕਾਰ' ਪੜਨ ਲਈ ਪ੍ਰੇਰਦੇ ਇਹ ਕਿਹਾ ਕਿ ਆਪ ਜੀ ਇਹ ਪੁਸਤਕ ਦੇ ਮੁਰੀਦ ਹੋ।


ਖ਼ੈਰ, ਚੂੰਕਿ ਆਪ ਜੀ ਦੇ ਚਿੰਤਨ ਦੇ ਢੰਗ ਦੀ ਰੀਸ ਨੇ ਗਲਤ ਕਿਸਮ ਦੇ ਵਿਚਾਰ-ਢੰਗ ਨੂੰ  ਜਨਮ ਦਿੱਤਾ ਇਸ ਲਈ ਮੈਂ ਜ਼ਰੂਰੀ ਸਮਝਦਾ ਹਾਂ ਕਿ ਆਪ ਜੀ ਵਲੋਂ ਪੇਸ਼ ਆਪਣੀ ਉਸ 'ਇਕੋ ਥਿਯੂਰੀ' ਦੀ ਪੁਨਰ ਪੜਚੋਲ ਕੀਤੀ ਜਾਏ ਜਿਸ ਦੇ ਚਲਦੇ ਆਪ ਜੀ ਨੇ ਇਹ ਵਿਚਾਰ ਦਿੱਤਾ ਸੀ ਕਿ 'ਖੰਡੇ ਦੇ ਅੰਮ੍ਰਿਤ' ਨੂੰ 'ਖੰਡੇ ਦਾ ਅੰਮ੍ਰਿਤ' ਨਹੀਂ ਕਹਿਣਾ ਚਾਹੀਦਾ ਬਲਕਿ ਕੇਵਲ 'ਖੰਡੇ ਦੀ ਪਾਹੂਲ' ਕਹਿਣਾ ਚਾਹੀਦਾ ਹੈ। ਹਾਲਾਂਕਿ ਆਪ ਜੀ ਨਹੀਂ ਵਿਚਾਰ ਸਕੇ ਕਿ 'ਪਾਹੂਲ' ਦਾ ਅਰਥ 'ਚਰਣਾਮ੍ਰਿਤ' ਭਾਵ ਪੈਰਾਂ ਦੀ ਛੋਹ ਨਾਲ ਤਿਆਰ ਕੀਤਾ ਅੰਮ੍ਰਿਤ ਹੁੰਦਾ ਹੈ।ਆਪ ਜੀ ਨੇ 'ਮਾਹਨ ਕੋਸ਼' ਵਿਚੋਂ ਚਰਣਾਮ੍ਰਿਤ ਦੇ ਅਰਥ ਵੇਖਣ ਵੇਲੇ, ਸਬੰਧਤ ਪੰਨੇ ਹੇਠ, ਸਬੰਧਤ ਅਰਥਾਂ ਬਾਰੇ ਪੈਰ ਟਿੱਪਣੀ ਨਹੀਂ ਸੀ ਪੜੀ, ਜਿਸ ਕਾਰਣ, ਇਸ ਬਾਬਤ, ਆਪ ਜੀ ਵੱਡੇ ਭੁੱਲੇਖੇ ਵਿਚ ਪੈ ਗਏ ਸੀ।


ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ੁਰਮਾਨ ਹਨ:-


ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ (ਮਹਲਾ ੧)
ਮਨ ਏਕੋ ਸਾਹਿਬੁ ਭਾਈ ਰੇ॥(ਪੰਨਾ ੧੫੬)
ਤੂ ਏਕੋ ਸਾਹਿਬੁ ਅਵਰੁ ਨ ਹੋਰਿ॥(ਪੰਨਾ ੫੬੩)


ਉਪਰੋਕਤ ਹਵਾਲਿਆਂ ਵਿਚ 'ਏਕੋ ਸਾਹਿਬ' ਦੇ ਹੋਣ ਦੀ ਗਲ ਉੱਚਾਰੀ ਗਈ ਹੈ ਇਸ ਲਈ ਕੀ ਆਪ ਜੀ ਵਲੋਂ ਪੇਸ਼ ਥਿਯੂਰੀ ਅਨੁਸਾਰ ਗੁਰੂ ਸਾਹਿਬਾਨ ਲਈ 'ਸਾਹਿਬ' ਸ਼ਬਦ ਵਰਤਣਾ ਠੀ
ਕ ਹੈ ਕੀ ਇਸ ਨਾਲ ਇਕ ਤੋਂ ਵੱਧ ਸਾਹਿਬ ਨਹੀਂ ਹੋ ਜਾਂਦੇ ?
ਹੁਣ ਇਸ ਹਵਾਲੇ ਨੂੰ ਵੇਖੋ:-

ਏਕੋ ਤਖਤੁ ਏਕੋ ਪਾਤਿਸਾਹੁ 
(ਪੰਨਾ ੧੧੮੮)

ਉਪਰੋਕਤ ਹਵਾਲੇ ਵਿਚ ਇਕੋ ਪਾਤਿਸ਼ਾਹ ਅਤੇ ਇਕੋ ਤਖਤ ਦੀ ਗਲ ਉੱਚਾਰੀ ਗਈ ਹੈ। ਕੀ ਆਪ ਜੀ ਵਲੋਂ ਵਰਤੇ ਢੰਗ ਅਨੁਸਾਰ ਗੁਰੂ ਸਾਹਿਬਾਨ ਲਈ ਪਾਤਿਸ਼ਾਹ ਸ਼ਬਦ ਵੀ ਵਰਤਨਾ ਗਲਤ ਸਿੱਧ ਨਹੀਂ ਹੁੰਦਾ? ਇਸ ਨਾਲ ਇਕ ਤੋਂ ਵੱਧ ਪਾਤਿਸ਼ਾਹ ਨਹੀਂ ਹੋ ਜਾਂਦੇ ?
ਜਿੱਥੋਂ ਤਕ ਏਕੋ ਤਖ਼ਤ ਦੀ ਗਲ ਹੈ ਤਾਂ ਬਾਣੀ ਦੇ ਵਿਚ ਇਹ ਹਵਾਲੇ ਵੀ ਹਨ:-


ਤਖਤਿ ਬਹੈ ਤਖਤੈ ਕੀ ਲਾਇਕ॥ ( ਪੰਨਾ ੧੦੩੯)
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਇ॥(ਪੰਨਾ ੧੦੮੮)
ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ॥ (ਪੰਨਾ ੯੬੭)


ਪੰਨਾ ੯੬੭ ਵਾਲੇ ਹਵਾਲੇ ਵਿਚ ਤਾਂ ਗੁਰੁ ਸਾਹਿਬਾਨ ਦੇ ਵੀ ਤਖ਼ਤ ਪੁਰ ਬੈਠਣ ਦੀ ਗਲ ਉੱਚਾਰੀ ਗਈ ਹੈ।


ਜੇ ਕਰ ਆਪ ਜੀ  ਵਲੋਂ " ਨਾਨਕ ਅੰਮ੍ਰਿਤ ਏਕੁ ਹੈ ਦੂਜਾ ਅੰਮ੍ਰਿਤ ਨਾਹੀ" ਪੰਗਤੀ ਦੇ ਅਧਾਰ ਤੇ ਖੰਡੇ ਦੇ ਅੰਮ੍ਰਿਤ ਟਰਮ ਨੂੰ ਰੱਧ ਕਰਨਾ ਉੱਚਿਤ ਸੀ ਤਾਂ ਉਪਰੋਕਤ ਹਵਾਲਿਆ ਵਿਚ ਏਕੋ ਤਖ਼ਤ ਦੇ ਨਾਲ ਹੋਰ ਤਖ਼ਤਾਂ ਦੀ ਹੋਂਦ ਦੀ ਗਲ ਕਿਉਂ ਉੱਚਾਰੀ ਗਈ ਹੈ ? ਇਸ ਨਾਲ ਇਕ ਤੋਂ ਵੱਧ ਤਖ਼ਤ ਨਹੀਂ ਹੋ ਜਾਂਦੇ ?


ਗੁਰੁ ਗ੍ਰੰਥ ਸਾਹਿਬ ਜੀ ਫ਼ੁਰਮਾਉਂਦੇ ਹਨ:-


ਗੁਰ ਪੂਰਾ ਨਮਸਕਾਰੇ॥ (ਪੰਨਾ ੬੨੫)
ਨਾਲ ਹੀ ਇਹ ਵੀ ਉੱਚਾਰਦੇ ਹਨ:-
ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰ
ਸਿਖੁ ਚਲਿਆ॥ (ਪੰਨਾ ੫੯੩)

ਕੀ ਪੰਨਾ ੫੯੩ ਵਾਲੇ ਹਵਾਲੇ ਅਨੁਸਾਰ ਨਮਸਕਾਰਾਂ ਇਕ ਤੋਂ ਵੱਧ ਅੱਗੇ ਨਹੀਂ ਹੋ ਜਾਂਦੀਆਂ ਹਨ ?

ਆਸ ਹੈ ਕਿ ਆਪ ਜੀ ਇਨ੍ਹਾਂ ਨੁੱਕਤਿਆਂ ਬਾਰੇ ਵਿਚਾਰ ਕਰਦੇ ਖੰਡੇ ਦੇ ਅੰਮ੍ਰਿਤ ਅਤੇ ਚਰਣਾਮ੍ਰਿਤ ਬਾਰੇ ਦਿੱਤੇ ਆਪਣੇ ਵਿਚਾਰਾਂ ਦੀ ਪੁਨਰ ਪੜਚੋਲ ਕਰੋਗੇ ਤਾਂ ਕਿ ਖੰਡੇ ਦੇ ਅੰਮ੍ਰਿਤ ਬਾਰੇ ਆਪ ਜੀ ਦੇ ਸੋਚਣ ਢੰਗ ਦੀ ਰੀਸ ਕਰਨ ਵਾਲੇ ਸੱਜਣ ਗੁਰੂ ਸਾਹਿਬਾਨ ਲਈ 'ਪਾਤਿਸ਼ਾਹ' ਜਾਂ 'ਸਾਹਿਬ' ਪਦ ਵਰਤਨ ਦੇ ਔਚਿੱਤ ਨੂੰ ਵੀ ਪਰਖਣ। 
ਜੇ ਕਰ ਨਾ ਪਰਖ ਸਕੇ ਤਾਂ ਆਪਣੀ 'ਝੂਠੀ ਹੱਠਧਰਮੀ' ਵਿਚ ਉਹ ਹੁਣ ਗੁਰੂ ਸਾਹਿਬਾਨ ਲਈ 'ਸਾਹਿਬ' ਜਾਂ 'ਪਾਤਿਸ਼ਾਹ' ਲਕਬ ਵਰਤੋਂ ਛੱਡਣ ਦਾ ਨਵਾਂ ਪੈਂਤਰਾ ਵਰਤਣ ਗੇ ? 

ਹਰਦੇਵ ਸਿੰਘ,ਜੰਮੂ-੧੭.੦੧.੨੦੧੬

Saturday, 16 January 2016

                                                       ਭੋਗ ਬਿਲਾਸ
                                                       ਹਰਦੇਵ ਸਿੰਘ ਜੰਮੂ

ਭੋਗ ਬਿਲਾਸ ਜੀਵ ਸੰਸਾਰ ਨੂੰ ਚਲਾਏ ਮਾਨ ਰੱਖਣ ਦਾ ਨਿਯਮ ਹੈ।ਇਸਦੇ ਨਾਲ ਹੀ ਇਹ, ਕਈਂ ਵਾਰ, ਮਨੁੱਖ ਦੇ ਆਤਮਕ ਜੀਵਨ ਦੇ ਪਤਨ ਦਾ ਕਾਰਣ ਵੀ ਬਣਦਾ ਹੈ।ਇਤਨਾ ਵੀ ਤੈਅ ਹੈ ਕਿ ਇਸ ਲੇਖ ਨੂੰ ਪੜਨ ਵਾਲੇ ਬਹੁਤੇ ਸੱਜਣ ਵਿਵਹਾਰਕ ਰੂਪ ਵਿਚ ਇਸ ਤੋਂ ਚੰਗੀ ਤਰਾਂ ਵਾਕਿਫ਼ ਹਨ।

ਖ਼ੈਰ, ਮਨੁੱਖਾ ਸੱਭਿਯਤਾ ਵਿਚ ਇਹ ਨੈਤਿਕ ਵੀ ਹੋ ਸਕਦਾ ਹੈ ਅਤੇ ਅਨੈਤਿਕ ਵੀ। ਮਸਲਨ ਪਰ ਇਸਤਰੀ-ਪਰ ਪੁਰਸ਼ ਦੇ ਸਬੰਧ ਵਿਚ ਇਹ ਅਨੈਤਿਕ ਹੈ ਪਰੰਤੂ ਬਾ-ਕਾਯਦਾ ਆਨੰਦ ਕਾਰਜ, ਨਿਕਾਹ ਜਾਂ ਸ਼ਾਦੀ ਵਰਗੀ ਸਮਾਜਿਕ ਸਵਕ੍ਰਿਤੀ ਵਿਚ ਇਹ ਨੈਤਿਕ ਹੈ। ਚੁੰਕਿ ਗੁਰਬਾਣੀ ਵਿਚ ਪਰਮਾਤਮਾ ਅਤੇ ਮਨੁੱਖ ਦੇ ਸਬੰਧ ਦੀ ਡੁੰਗੀ ਰਮਜ਼ ਹੈ ਇਸ ਲਈ, ਬਾਣੀ ਅੰਦਰ ਮਨੁੱਖ ਨੂੰ 'ਇਸਤਰੀ' ਅਤੇ ਪਰਮਾਤਮਾ ਨੂੰ 'ਖਸਮ' ਦਰਸਾਉਂਦੇ ਦੋਹਾਂ ਵਿਚਲੇ ਆਤਮਕ ਸਬੰਧ ਨੂੰ ਸਮਝਾਇਆ ਗਿਆ ਹੈ।ਇਸੇ ਪ੍ਰਸੰਗ ਵਿਚ ਗੁਰਬਾਣੀ ਅੰਦਰ 'ਭੋਗ ਬਿਲਾਸ' ਦੇ ਦ੍ਰਿਸ਼ਟਾਂਤ ਨੂੰ 'ਕਾਮ ਕ੍ਰੀੜਾ' ਅਤੇ ਪ੍ਰਭੂ ਨਾਲ 'ਆਨੰਦਮਈ ਮਿਲਾਪ' ਨੂੰ ਦਰਸਾਉਣ ਲਈ ਇੰਝ ਵਰਤਿਆ ਗਿਆ ਹੈ:-
(੧) ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ॥ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ॥ ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ॥ (ਪੰਨਾ ੧੪੨)
ਅਰਥ- ਕੀ ਹੋਇਆ ਕਿ ਸੁਹਣੇ ਕਪੜੇ ਲਾ ਲਏ ਅਤੇ ਕੀ ਹੋਇਆ ਅਰਾਮ ਦਾਇਕ ਸੇਜ ਤੇ ਕਾਮ ਕੀ੍ਰੜਾ ਦਾ ਆਨੰਦ ਮਾਣ ਲਿਆ? ਕੀ ਹੋ ਗਿਆ ਜੇ ਕਰ ਫ਼ੋਜ, ਚੋਬਦਾਰ, ਚੋਰੀ-ਬਰਦਾਰ ਅਤੇ ਮਹਿਲਾਂ ਵਿਚ ਵਾਸ ਕਰ ਲਿਆ?  ਹੇ ਨਾਨਕ, ਪਰਮਾਤਮਾ ਦੇ ਨਾਮ ਤੋਂ ਬਿਨ੍ਹਾਂ ਅਜਿਹੇ ਆਨੰਦ ਅਤੇ ਪਦਾਰਥ ਨਾਸਵੰਤ ਹਨ।


(੨) ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ॥ (ਪੰਨਾ ੭੦੩)
ਅਰਥ ਭਾਵ-ਪ੍ਰਭੂ ਨਾਲ ਪਿਆਰ ਕਰਨ ਵਾਲਿਆਂ ਜੀਵ ਇਸਤਰੀਆਂ ਪ੍ਰਭੂ ਨਾਲ ਨਿਤ ਭੋਗ ਬਿਲਾਸ ਕਰਦੀਆਂ (ਮਿਲਾਪ ਦਾ ਆਨੰਦ ਮਾਣਦੀਆਂ) ਹਨ।
ਪਹਿਲੇ ਹਵਾਲੇ ਵਿਚ ਭੋਗ ਬਿਲਾਸ ਦਾ ਅਰਥ ਹੈ 'ਕਾਮ ਕ੍ਰੀੜਾ' ਅਤੇ ਦੂਜੇ ਹਵਾਲੇ ਵਿਚ ਇਸ ਦਾ ਭਾਵ 'ਮਿਲਾਪ ਦਾ ਆੰਨਦ' ਲਿਆ ਗਿਆ ਹੈ।ਗੁਰੂ ਸਾਹਿਬ ਕਾਮ ਕ੍ਰੀੜਾ (ਭੋਗ ਬਿਲਾਸ) ਦੇ ਉਦਾਰਣ ਨੂੰ ਨਿਰਸੰਕੋਚ ਉੱਚਾਰਦੇ ਹਨ। ਕਿਉਂ? ਸਤਿਗੁਰੂ ਸਹਿਜਤਾ ਨਾਲ ਭਰੇ ਹਨ ਜਿਸਦੇ ਮੁਕਾਬਲੇ ਸਾਡੇ ਜਿਹੇ ਜੀਵਾਂ ਦਾ ਉੱਤਪਾਤੀ ਮਨ ਗੰਦਗੀ (ਮੈਲ) ਝੂਠ-ਕਪਟ ਜਾਂ ਅਗਿਆਨਤਾ ਨਾਲ ਭਰੀਆ ਹੈ ਜਿਹੜਾ ਆਪਣੀ ਗੰਦਗੀ ਜਾਂ ਅਗਿਆਨਤਾ ਨਾਲ ਚੀਜ਼ਾਂ ਨੂੰ ਸਮਝਦਾ-ਪਰਖਦਾ ਹੈ।ਉਸ ਨੂੰ ਹੀਰ-ਰਾਂਝਾ ਸੁਰਾਹੀ ਆਦਿ ਸ਼ਬਦਾਂ ਵਿਚ ਗੰਦਗੀ ਨਜ਼ਰ ਆਉਂਦੀ ਹੈ।


ਹਰਦੇਵ ਸਿੰਘ,ਜੰਮੂ-੧੪.੦੧.੨੦੧੬


( Note:-ਇਹ ਲੇਖ 'ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ' ਰਚਨਾ ਬਾਰੇ ਉੱਠਾਏ ਜਾਂਦੇ ਲਚਰ ਜਿਹੇ ਇਤਰਾਜ਼ਾਂ ਦੇ ਪ੍ਰਸੰਗ ਵਿਚ ਹੈ)

Wednesday, 13 January 2016

ਪੁਰਾਤਨ ਲਿਖਤਾਂ ਅਤੇ ਸਿੱਖ ਇਤਹਾਸ
(ਹਰਦੇਵ ਸਿੰਘ ਜੰਮੂ)


 
ਜੇ ਕੋ ਬੁਝੈ ਹੋਵੈ ਸਚਿਆਰੁ ॥ ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ (ਜਪੁ)

ਗੁਰੂ ਨਾਨਕ ਜੀ ਨੇ ਪਰਮਾਤਮਾ ਨੂੰ ਕੁਦਰਤ ਦੇ ਨਿਯਮ(ਧਰਮ) ਦਾ ਪਿੱਛਕੜ ਦਰਸਾਉਂਦੇ ਇਹ ਦਲੀਲ ਦਿੱਤੀ ਕਿ ਜਿਹੜਾ ਮਨੁੱਖ ਇਸ ਦਲੀਲ ਨੂੰ ਵਿਚਾਰਦੇ ਹੋਏ ਬੂਝ ਲੇਵੇ ਤਾਂ ਉਹ ਸਮਝ ਸਕਦਾ ਹੈ ਕਿ ਧਰਤੀ ਕਿਸੇ ਬੈਲ ਦੇ ਸਿੰਗਾਂ ਤੇ ਨਹੀਂ ਬਲਕਿ ਪਰਮਾਤਮਾ ਦੇ ਬਣਾਏ ਕੁਦਰਤੀ ਨਿਯਮ ਕਾਰਣ ਸਥਾਪਤ ਹੈ।ਇਸ ਪੰਕਤੀ ਵਿਚ ਦਲੀਲ ਦੀ ਸਾਰਥਕਤਾ ਵੀ ਸਮਝ ਆਉਂਦੀ ਹੈ ਜਿਸ ਤੋਂ ਕਈ ਵਾਰ ਅਸੀਂ ਕਤਰਾਉਂਦੇ ਹਾਂ ਅਤੇ ਨਿਰੁਤਰ ਹੋ ਗੁਰਮਤਿ ਦੀ ਕਸਵਟੀ ਦੀ ਗਲ ਕਰਦੇ ਹਾਂ ਭਾਵੇਂ ਸਾਨੂੰ ਕਈ ਥਾਂ ਆਪ ਉਹ ਕਸਵਟੀ ਵਰਤਣੀ ਆਉਂਦੀ ਹੀ ਨਾ ਹੋਵੇ।ਆਪਣੀ ਸੋਚ ਨੂੰ ਹੀ ਗੁਰਮਤਿ ਦੀ ਕਸਵਟੀ ਦੀ ਢਾਲ ਬਣਾ ਲੇਣਾ ਉੱਚਿਤ ਨਹੀਂ ਕਿਹਾ ਜਾ ਸਕਦਾ।ਬਾਣੀ ਵਿਚ ਫ਼ੁਰਮਾਨ ਹੈ:-

ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥
(ਪੰਨਾ 658)

ਵਿਚਾਰਣ ਵਾਲੀ ਗਲ ਹੈ ਕਿ ਬਾਣੀ ਦੇ ਹੁੰਦਿਆਂ ਵੀ ਮਨੁੱਖਾ ਆਤਮਕ ਜੀਵਨ (ਬਿਰਥਾ) ਕਿਉਂ ਚਲਾ ਜਾਂਦਾ ਹੈ ? ਇਸ ਦਾ ਕਾਰਣ ਹੈ ਅਬਿਬੇਕ! ਅਬਿਬੇਕ ਦਾ ਅਰਥ ਹੈ: ਵਿਚਾਰ-ਹੀਣਤਾ ਦੇ ਕਾਰਣ/ਅੰਵਾਣ-ਪੁਣੇ ਵਿਚ ਜਾਂ ਸੋਚ ਵਿਚਾਰ ਬਗੈਰ !

ਜੇਕਰ ਗੁਰਬਾਣੀ ਸੰਦੇਸ਼ ਮਨੁੱਖਤਾ ਲਈ ਹੈ ਤਾਂ ਨਿਸ਼ਚਤ ਤੋਰ ਤੇ ਬਿਬੇਕ  ਹਰ ਮਨੁੱਖ ਲਈ ਜੀਵਨ ਦੇ ਹਰ ਖੇਤਰ ਲਈ ਜ਼ਰੂਰੀ ਹੈ ਜਿਸ ਰਾਹੀਂ ਉਹ ਸਹੀ ਅਤੇ ਗਲਤ ਵਿਚੋਂ ਸਹੀ ਦੇ ਅਨੁਸਾਰ ਨਿਰਨਾ ਲੈ ਸਕਦਾ ਹੈ।ਦਲੀਲ (ਬਿਬੇਕ) ਨੂੰ ਗੁਰਮਤਿ ਮੁਰਖਤਾ ਨਹੀਂ ਕਹਿੰਦੀ ਬਲਕਿ ਉਸਦੀ ਵਰਤੋਂ ਕਰਨ ਦੀ ਮਤਿ ਦੇਂਦੀ ਹੈ।ਜਿਹੜਾ ਮਨੁੱਖ ਸਿੱਖ ਨਹੀਂ ਪਰ ਬਿਬੇਕੀ ਹੈ ਕੀ ਉਹ ਬਿਬੇਕ ਨਾਲ ਕੰਮ ਲੇਂਦੇ ਗੁਰਮਤਿ ਅਨੁਸਾਰੀ ਨਹੀਂ ਹੁੰਦਾ? ਸਿੱਖ ਦਾ ਤਾਂ ਧਾਰਮਕ ਫ਼ਰਜ਼ ਹੈ ਕਿ ਉਹ ਗੁਰਮਤਿ ਅਨੁਸਾਰ ਹੀ ਬਿਬੇਕ ਦੀ ਵਰਤੋਂ ਕਰਨ ਦੀ ਯਥਾ ਸ਼ਕਤੀ ਕੋਸ਼ਿਸ ਕਰੇ।

ਜ਼ਰਾ ਇਸ ਸਵਾਲ ਤੇ ਗ਼ੌਰ ਕਰੀਏ ਕਿ ਸੰਸਾਰ ਦੇ ਲਗਭਗ 7 ਅਰਬ ਲੋਗ ਇਸ ਵੇਲੇ ਆਪਣੇ ਮੁੱਡਲੇ ਪੁਰਵਜਾਂ ਦੇ ਨਾ ਤਾਂ ਨਾਮ ਜਾਣਦੇ ਹਨ, ਨਾ ਹੀ ਉਨ੍ਹਾਂ ਦੇ ਜਨਮ ਸਥਾਨ ਜਾਣਦੇ ਹਨ, ਨਾ ਹੀ ਉਨ੍ਹਾਂ ਦੇ ਵਿਚਾਰ ਜਾਣਦੇ ਹਨ, ਅਤੇ ਨਾ ਹੀ ਉਨ੍ਹਾਂ ਦਾ ਲਿਖਤੀ ਇਤਹਾਸ। ਲਿਖਤੀ ਇਤਹਾਸ ਜਾਂ ਹੜੱਪਾ-ਮੋਹਨਜਾਦੜੋ ਅਤੇ ਮਸੋਪੋਟਾਮਿਯਨ ਆਦਿ ਸੱਭਿਯਕ ਬਸਤੀਆਂ ਦੇ ਸਬੂਤ ਵੀ ਲਗਭਗ 2500 ਸਾਲ ਦੇ ਆਸਪਾਸ ਪੁਰਾਣੇ ਹੀ ਹਨ।ਹੁਣ ਕੀ ਗੁਰਮਤਿ ਇਹ ਸਿਖਾਉਂਦੀ ਹੈ ਕਿ ਕੇਵਲ ਅੱਖੀ ਦੇਖੇ ਜਾਂ ਅੱਖੀ ਪੜ ਕੇ ਹੀ ਆਪਣੇ ਪੁਰਵਜਾਂ ਦੀ ਹੋਂਦ ਸਵੀਕਾਰ ਕਰੋ ? ਨਹੀਂ ! ਗਰਮਤਿ ਇਹ ਨਹੀਂ ਸਿਖਾਉਂਦੀ ! ਉਹ ਬਿਬੇਕ ਦੀ ਵਰਤੋਂ ਸਿਖਾਉਂਦੀ ਹੈ ਜਿਸ ਰਾਹੀਂ ਅਸੀਂ ਬਿਨ੍ਹਾਂ ਅੱਖੀ ਦੇਖੇ, ਬਿਨ੍ਹਾਂ ਕਿਸੇ ਅੱਖੀ ਡਿੱਠੇ/ਪੜੇ ਸਾਮਕਾਲੀ ਇਤਹਾਸ ਦੇ ਇਹ ਸਵੀਕਾਰ ਕਰ ਲਈਏ ਕਿ ਸਾਡੇ ਪੁਰਵਜ ਸਨ ਅਤੇ ਇਸ ਸਵਿਕ੍ਰਿਤੀ ਵਿੱਚ ਸਾਡੀ ਹੋਂਦ ਹੀ ਉਨ੍ਹਾਂ ਦੇ ਹੋਂਣ ਦੀ ਸਭ ਤੋਂ ਵੱਡੀ ਦਲੀਲ ਹੈ।ਇਸ ਲਈ ਇਨਸਾਨੀ ਨਿਰਨੇ ਵੱਖਰੋ-ਵੱਖਰੀ ਪਰਸਥਿਤੀਆਂ ਵਿਚ ਵੱਖਰੋ-ਵੱਖਰੇ ਅਧਾਰਾਂ ਤੇ ਟਿਕਾਏ ਜਾਂਦੇ ਹਨ।ਐਸੀ ਪਰਸਥਿਤੀਆਂ ਵਿਚ ਗੁਰਮਤਿ ਅਨੁਸਾਰ ਬਿਬੇਕ ਦੀ ਵਰਤੋਂ ਗੁਰਮਤਿ ਦੀ ਕਸਵਟੀ ਹੈ।

ਕਿਸੇ ਨੇ ਦਾਸ ਨੂੰ ਪੁੱਛਿਆ: “ਇਨਾਂ ਸਾਖਿਆਂ ਵਿਚ ਕੀ ਕੋਈ ਸੱਚਾਈ ਹੈ ਕਿ ਗੁਰੂ ਨਾਨਕ ਜੀ ਨੇ ਮੱਕੇ ਦੀ ਇਮਾਰਤ ਹੀ ਫ਼ੇਰ ਛੱਡੀ ਸੀ?”

ਦਾਸ ਨੇ ਜਵਾਬ ਦਿੱਤਾ; “ਜੀ ਹਾਂ ਇਨ੍ਹਾਂ ਵਿਚ ਸੱਚਾਈ ਹੈ!”

“ਕਮਾਲ ਹੈ ਜੀ ਇਸ ਵਿਚ ਭਲਾ ਕੀ ਸੱਚਾਈ ਹੈ?” ਉਹ ਸੱਜਣ ਬੜੀ ਤਿਬਰਤਾ ਨਾਲ ਪਲਟ ਕੇ ਬੋਲੇ।

“ਦਾਸ ਨੂੰ ਇਸ ਵਿਚ ਇਹ ਸੱਚਾਈ ਤਾਂ ਨਜ਼ਰ ਆਉਂਦੀ ਹੀ ਹੈ ਕਿ ਗੁਰੂ ਨਾਨਕ ਪ੍ਰਚਾਰ ਦੋਰਿਆਂ ਦੋਰਾਨ ਮੱਕੇ ਤਕ ਵੀ ਗਏ ਸੀ” ਦਾਸ ਨੇ ਜਵਾਬ ਦਿੱਤਾ।

“ਇਸਦਾ ਮਤਲਭ ਇਹ ਹੋਇਆ ਕਿ ਤੁਸੀ ਐਸੀਆਂ ਸਾਖਿਆਂ ਨੂੰ ਰੱਧ ਨਹੀਂ ਕਰਦੇ”? ਉਨ੍ਹਾਂ ਨੇ ਥੋੜਾ ਉੱਤੇਜਤ ਹੋ ਪੁੱਛਿਆ!

ਦਾਸ ਨੇ ਜਵਾਬ ਵਿਚ ਕਹਿਆ ਕਿ; ਇਸਦਾ ਮਤਲਭ ਇਹ ਹੋਇਆ ਕਿ ਹਰ ਇਤਹਾਸਕ ਸੋਮੇਂ ਦੀ ਬਣਤਰ ਵਿਚ ਗਿਆਨ/ਅਗਿਆਨ, ਸੱਚ-ਝੂਠ ਅਤੇ ਅਤਿਕਥਨੀ ਦੇ ਅੰਸ਼ ਹੁੰਦੇ ਹਨ। ਸਾਡੇ ਪਾਸ ਇਸ ਗਲ ਤੋਂ ਸਿਵਾ ਕੋਈ ਚਾਰਾ ਹੀ ਨਹੀਂ ਕਿ ਅਸੀਂ ਸਾਖਿਆਂ ਜਾਂ ਸਬੰਧਤ ਸੋਮਿਆਂ ਤੋਂ ਹੀ ਸਿੱਖ ਇਤਹਾਸ ਨੂੰ ਉਸਾਰਨਾ-ਸਮਝਣਾ ਹੈ।ਜੇ ਕਰ ਅਸੀਂ ਐਸਾ ਨਹੀਂ ਕਰਦੇ ਤਾਂ ਗੁਰੂਆਂ/ਸਿੱਖੀ ਦਾ ਇਤਹਾਸ ਕਿੱਥੋਂ ਉਸਾਰਾਂ ਗੇ? ਕੀ ਐਸਾ ਹੋ ਸਕਦਾ ਹੈ ਕਿ ਸਾਡੇ ਪਾਸ ਫ਼ਲਸਫ਼ਾ ਤਾਂ ਹੋਵੇ ਪਰ ਇਤਹਾਸ ਬਿਲਕੂਲ ਨਹੀਂ? ਫ਼ਲਸਫ਼ੇ ਨੇ ਅੱਜ ਤਕ ਜੋ ਅਗੁਆਈ ਦਿੱਤੀ ਹੈ ਉਹ ਕੇਵਲ ਇਤਹਾਸ ਨਹੀਂ ਬਲਕਿ ਗੁਰਮਤਿ ਦੀ ਗਲ ਵੀ ਹੈ! ਉਸ ਗਲ ਨੂੰ ਕਰਨਾ ਬੰਦ ਕਰ ਦੇਈਏ? ਜੇ ਗਲ ਬੰਦ ਨਹੀਂ ਕਰਨੀ ਤਾਂ ਕਿਸ ਅਧਾਰ ਤੇ ਕਰੀਏ?

ਅਸੀਂ ਆਪ ਤਾਂ ਬੀਤੇ ਸਮੇਂ ਵਿਚ ਵਾਪਸ ਜਾ ਕੇ ਇਤਹਾਸ ਲਿਖ ਨਹੀਂ ਸਕਦੇ।ਫ਼ਿਰ ਕਿਸਦਾ ਬੁਹਾ ਖੜਕਾਈਏ ? ਪੁਰਾਤਨ ਲਿਖਤਾਂ ਨੂੰ ਸੰਪੁਰਣ ਤੋਰ ਤੇ ਰੱਧ ਕਰਨ ਦੀ ਗਲ ਵਿਦਵਾਨ ਨਹੀਂ ਅਣਜਾਣ ਬੰਦਾ ਹੀ ਕਰ ਸਕਦਾ ਹੈ।ਵਾਸਤਵਿਕਤਾ ਇਹ ਹੈ ਕਿ ਸਾਨੂੰ ਬਿਬੇਕ ਨਾਲ ਪੁਰਾਤਨ ਲਿਖਤਾਂ ਤੋਂ ਹੀ ਸਹੀ ਨੂੰ ਗਲਤ ਨਾਲੋਂ ਵੱਖਰਾ ਕਰਦੇ ਇਤਹਾਸ ਨੂੰ ਸਮਝਣ ਦਾ ਜਤਨ ਕਰਨਾ ਹੈ।ਜੋ ਵਿਦਵਾਨ ਪੁਰਾਤਨ ਲਿਖਤਾਂ ਨੂੰ ਸਿਰੇ ਤੋਂ ਹੀ ਰੱਧ ਕਰਦਾ ਹੈ ਉਸ ਨੂੰ ਨਾ ਤਾਂ ਇਤਹਾਸ ਸਮਝਣ ਦੀ ਸਮਝ ਹੈ ਅਤੇ ਨਾ ਹੀ ਗੁਰਮਤਿ ਦੇ ਉਸ ਪੱਖ ਦੀ, ਜੋ ਕਿ ਜੀਵਨ ਵਿਚ ਬਿਬੇਕ ਦੀ ਵਰਤੋਂ ਵੀ ਦ੍ਰਿੜ ਕਰਵਾਉਂਦਾ ਹੈ।

ਜਿਸ ਸਾਖੀ ਸਾਹਿਤ ਵਿਚ ਗੁਰੂ ਨਾਨਕ ਦੇ ਸਿਰ ਤੇ ਸੱਪ ਛਾਂ ਕਰਦੇ ਹਨ ਉਸੇ ਸਾਖੀ ਸਾਹਿਤ ਤੋਂ ਹੀ ਇਤਹਾਸਕਾਰਾਂ ਨੂੰ ਇਹ ਸੂਚਨਾ ਮਿਲਦੀ ਹੈ ਕਿ ਗੁਰੂ ਨਾਨਕ ਤਲਵੰਡੀ ਨਾਮਕ ਸਥਾਨ ਤੇ ਮੇਹਤਾ ਕਾਲੁ ਦੇ ਘਰ ਪੈਦਾ ਹੋਏ ਸੀ ਅਤੇ ਇਕ ਦਿਨ ਉਨ੍ਹਾਂ ਭਰੀ ਬਰਾਦਰੀ ਵਿਚ ਜਨੇਉ ਪਾਉਂਣ ਤੋਂ ਇਨਕਾਰ ਕਰ ਦਿੱਤਾ ਸੀ। ਇੱਥੇਂ ਤਕ ਕਿ ਗੁਰੂ ਨਾਨਕ ਸਿੱਖਾਂ ਦੇ ਪਹਿਲੇ ਗੁਰੂ ਸਨ ਇਹ ਸੂਚਨਾ ਵੀ ਇਤਹਾਸ ਅਤੇ ਪਰੰਪਰਾ ਦੀ ਸਵਕ੍ਰਿਤੀ ਮਾਰਫ਼ਤ ਗੁਰੂ ਨਾਨਕ ਤੋਂ ਹੁੰਦੀ ਸਿੱਧੀ ਸਾਡੇ ਤਕ ਪਹੁੰਚੀ ਹੈ ਅਤੇ ਅੱਗੇ ਵੀ ਤੁਰਨੀ ਹੈ।ਜਿਹੜਾ ਨਾਹ ਪੱਖੀ ਸੋਮਾਂ ਸਿੱਖਾਂ ਨੂੰ ਕੁੱਤੇ ਕਹਿ ਕੇ ਲਿਖਦਾ ਹੈ ੳਸੇ ਅੰਦਰ ਸਿੱਖਾਂ ਦਾ ਹਾਂ ਪੱਖੀ ਕਿਰਦਾਰ ਵੀ ਝੱਲਕ ਪੈਦਾ ਹੈ।ਜਹਾਂਗੀਰ ਗੁਰੂਘਰ ਨੂੰ ਕੂੜ ਦੀ ਦੁਕਾਨ ਲਿਖਦਾ ਹੈ ਪਰ ਉਸੇ ਲਿਖਤ ਤੋਂ ਪਤਾ ਚਲਦਾ ਹੈ ਕਿ ਸੱਚੇ ਪਾਤਿਸ਼ਾਹਾਂ ਦੇ ਦਰ ਦੀ ਮੁਰੀਦੀ ਹੁੰਦੂ-ਮੁਸਲਿਮ ਵੀ ਅਪਨਾ ਰਹੇ ਸੀ।

ਗੁਰੂ ਨਾਨਕ ਸਾਡੇ ਪਹਿਲੇ ਗੁਰੂ ਸਨ ਇਹ ਮੰਨਣ ਲਈ ਸਿਖਾਂ ਨੂੰ ਕਿਸੇ ਲਿਖਤ ਦੀ ਲੋੜ ਨਹੀਂ ਹਾਂ ਸੰਸਾਰਕ ਭਾਈ ਚਾਰਾ ਇਸ ਦੀ ਜਾਣਕਾਰੀ ਇਤਹਾਸ ਤੋਂ ਪੜ ਸਕਦਾ ਹੈ। ਪਰ ਸਿੱਖਾਂ ਲਈ, ਪਰੰਪਰਾ ਤੋਂ ਹੀ ਤੁਰੀ ਆਉਂਦੀ ਇਹ ਸਵਕ੍ਰਿਤੀ, ਸਾਰੀਆਂ ਲਿਖਤਾਂ ਤੋਂ ਉੱਪਰ ਦੀ ਗਵਾਹੀ ਹੈ। ਸਭ ਤੋਂ ਪਹਿਲਾਂ ਜੋ ਵੀ ਬਣਿਆ ਹੋਵੇ, ਉਹ ਸਿੱਖ ਕਿਸੇ ਲਿਖਤੀ ਸਬੂਤ ਨੂੰ ਮੁੱਖ ਰੱਖ ਕੇ ਗੁਰੂ ਨਾਨਕ ਦਾ ਸਿੱਖ ਨਹੀਂ ਸੀ ਬਣਿਆ।ਗੁਰਤਾ ਸਵੀਕਾਰ ਕਰਨ ਦਾ ਭਾਵ ਹੁੰਦਾ ਹੈ। ਭਲਾ ਬਿਨ੍ਹਾਂ ਸਵੀਕਾਰੇ ਵੀ ਕੋਈ ਕਿਸੇ ਦਾ ਗੁਰੂ ਬਣਿਆ ਹੈ ਕੇਵਲ ਕਿਸੇ ਲਿਖਤੀ ਫ਼ੁਰਮਾਨ/ਸਬੂਤ ਰਾਹੀਂ? ਜੇ ਕੋਈ ਵਿਦਵਾਨ ਸਾਨੂੰ ਇਹ ਸਵਾਲ ਪੁੱਛ ਲਏ ਕਿ ਸਾਬਤ ਕਰੋ ਕਿ ਗੁਰੂ ਨਾਨਕ ਮੇਰਾ ਗੁਰੂ ਹੈ ਤਾਂ ਇਹ ਇੱਕ ਸਿਰਫ਼ਿਰਾ ਸਵਾਲ ਹੀ ਕਹਿਆ ਜਾਏਗਾ!

ਉਹ ਸੱਜਣ ਸੋਚੀਂ ਪੈ ਗਏ।ਕਹਿਣ ਲਗੇ ਕਿ ਆਪ ਜੀ ਦੀ ਗਲ ਵੀ ਠੀਕ ਲੱਗਦੀ ਹੈ ਪਰ ਕੁੱਝ ਸੱਜਣ ਤਾਂ ਕਹਿੰਦੇ ਹਨ ਕਿ ਅਸੀਂ ਕਿਸੇ ਪੁਰਾਤਨ ਲਿਖਤ ਨੂੰ ਮੰਨਣਾ ਹੀ ਨਹੀ।ਤਾਂ ਦਾਸ ਨੇ ਕਿਹਾ ਕਿ ਉਹ ਐਸਾ ਕਹਿੰਦੇ ਜ਼ਰੂਰ ਹਨ ਪਰ ਆਪ ਐਸਾ ਕਰਦੇ ਨਹੀਂ।ਬਲਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਐਸਾ ਕਰ ਹੀ ਨਹੀਂ ਸਕਦੇ।ਕਈ ਐਸੇ ਵੀ ਹਨ ਜੋ ਐਸਾ ਕਹਿੰਦੇ ਹਨ ਪਰ ਕਿਸੇ ਸਵਾਲ ਦੇ ਉੱਠ ਜਾਂਣ ਦੀ ਸੂਰਤ ਵਿਚ ਆਪਣੇ ਚਿੰਤਨ ਦੀ ਕੁੜਿਕੀਆਂ ਚੁੱਕ ਨੱਸ ਖਲੋਂਦੇ ਹਨ।

ਜੇਕਰ ਐਸਾ ਹੈ ਤਾਂ ਗੁਰੂ ਨਾਨਕ ਦਾ ਜਨਮ, ਗੁਰੂ ਅਰਜਨ ਜੀ ਦੀ ਸ਼ਹੀਦੀ, ਗੁਰੂ ਹਰਗੋਬਿੰਦ ਜੀ ਦਾ ਜੀਵਨ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਾਕਾ ਸਿਰਹੰਦ,ਸਾਕਾ ਚਮਕੋਰ ਅਤੇ ਸਾਕਾ 1699 ਆਦਿ ਅਣਗਿਣਤ ਤੱਥਾ ਨੂੰ ਕਿਵੇਂ ਸਥਾਪਤ ਕਰਾਂਗੇ ? ਇਹ ਸਾਰੇ ਤੱਥ ਉਨ੍ਹਾਂ ਸੋਮਿਆਂ ਤੋਂ ਹੀ ਆਏ ਹਨ ਜੋ ਕਿ ਕੁੱਝ ਪੱਖੋਂ ਸ਼ੰਕਾਗ੍ਰਸਤ ਵੀ ਹਨ। ਬਿਨ੍ਹਾਂ ਇਤਹਾਸ ਦੇ ਤਾਂ ਸ਼ਬਦ ਗੁਰੂ ਨਾਲ ਸਿੱਖਾਂ ਦੇ ਸਬੰਧ ਦੇ ਮੂਲ ਨੂੰ ਵੀ ਸਥਾਪਤ ਨਹੀਂ ਕੀਤਾ ਜਾ ਸਕਦਾ।ਕੋਈ ਵੀ ਨਿਰਵਿਵਾਦਤ ਇਤਹਾਸਕ ਸੋਮਾਂ ਨਾ ਹੋਂਣ ਦਾ ਅਰਥ ਇਹ ਨਹੀਂ ਬਣਦਾ ਕਿ ਸਿੱਖਾਂ ਦਾ ਕੋਈ ਇਤਹਾਸ ਹੀ ਨਹੀਂ ! ਇਤਹਾਸ ਦਾ ਸਬੰਧ ਵਰਤਮਾਨ ਨਾਲੋਂ ਸੰਪੁਰਣ ਤੌਰ ਤੇ ਕਦੇ ਨਹੀਂ ਟੁੱਟਦਾ।ਜਿਤਨੀ ਤੇਜ਼ੀ ਨਾਲ ਸਮੇਂ ਦੀ ਚਾਲ ਚਲਦੀ ਹੈ , ਉਤਨੀ ਹੀ ਤੇਜ਼ੀ ਨਾਲ ਇਤਹਾਸ ਵਰਮਾਨ ਦੇ ਪਿੱਛੇ ਦੋੜਦਾ ਚਲਾ ਆਉਂਦਾ ਹੈ !

ਇੱਥੋਂ ਤਕ ਕਿ ਅੱਜ ਦੇ ਆਧੁਨਿਕ ਸੰਸਾਰ ਵਿਚ ਇਕ ਮਨੁੱਖ ਦੀ ਪਛਾਂਣ, ੳਸਦੇ ਜੀਵਨ ਦੇ ਇਤਹਾਸ ਤੇ ਹੀ ਆ ਟਿੱਕਦੀ ਹੈ ਜਿਸ ਰਾਹੀਂ ਇਕ ਹਰਦੇਵ ਸਿੰਘ ਵਲਦ ਸ. ਮਨੋਹਰ ਸਿੰਘ ਕਿਸੇ ਦੂਜੇ ਹਰਦੇਵ ਸਿੰਘ ਵਲਦ ਸ. ਕਿਸ਼ਨ ਸਿੰਘ ਨਾਲੋਂ ਵੱਖਰਾ ਬੰਦਾ ਸਥਾਪਤ ਹੁੰਦਾ ਹੈ। ਤੇ ਫ਼ਿਰ ਜੇਕਰ ਵਲਦੀਅਤ ਵੀ ਇੱਕੋ ਜਿਹੀ ਹੋਵੇ ਤਾਂ ਫ਼ਿਰ ਮਾਂ ਦੇ ਨਾਮ, ਜਨਮ ਸਥਾਨ, ਜਨਮ ਦਾ ਰਿਕਾਰਡ, ਖੂਨੀ ਰਿਸ਼ਤਿਆਂ ਆਦਿ ਦਾ ਇਤਹਾਸ ਵੇਖਣ ਦੀ ਲੋੜ ਪੈ ਸਕਦੀ ਹੈ।ਕਿਸੇ ਜਾਯਦਾਦੀ ਤਨਾਜ਼ੁਨ ਵਿਚ ਵੀ ਦਾਵੇ  ਵੀ ਬੰਦਿਆਂ ਦੇ ਜਨਮ ਇਤਹਾਸ ਰਾਹੀਂ ਹੀ ਸੁਲੱਝਦੇ ਹਨ।

ਲੇਕਿਨ ਇਤਹਾਸ ਦਾ ਵਿਸ਼ਲੇਸ਼ਣ ਸੁਚੇਤ ਹੋਂਣ ਦੀ ਮੰਗ ਕਰਦਾ ਹੈ। ਕਿਉਂਕਿ ਕਿਸੇ ਘੱਟਨਾਕ੍ਰਮ ਦੀ ਕਲਮਬੰਧੀ ਸਬੰਧਤ ਪੱਖਾਂ ਦੀ ਆਪਣੀ-ਆਪਣੀ ਸਹੁਲਿਅਤ/ਸਮਝ/ਦਿਲਚਸਪੀ/ਟੀਚਿਆਂ ਤੋਂ ਪ੍ਰਭਾਵਤ ਹੁੰਦੀ ਹੈ।ਤੇ ਜਿਸ ਵੇਲੇ ਇਤਹਾਸ ਧਾਰਮਕ ਖ਼ੇਤਰ ਨਾਲ ਸਬੰਧਤ ਹੋਵੇ ਤਾਂ ਵਧੇਰੇ ਸੁਚੇਤ ਹੋ ਕੇ ਚਲਣ ਦੀ ਲੋੜ ਹੁੰਦੀ ਹੈ।

ਇੱਥੇ ਇਕ ਅਤਿ ਮਹੱਤਵਪੁਰਣ ਗਲ ਤੇ ਵਿਚਾਰ ਦੀ ਲੋੜ ਹੈ।ਜਿਸ ਵੇਲੇ ਇਹ ਸਪਸ਼ਟ ਹੋਵੇ ਕਿ ਇਤਹਾਸ ਜੋਖ਼ਿਮ ਬਰੇ ਵਿਰਸੇ ਨਾਲ ਸਬੰਧਤ ਹੋਂਣ ਕਾਰਨ ਵਿਗਾੜੇਆ ਵੀ ਗਿਆ ਹੈ ਤਾਂ ਅਣਜਾਣੇ ਉਨ੍ਹਾਂ ਅਨਸਰਾਂ ਦੇ ਹੱਥੀ ਖੋਲ ਨਹੀਂ ਜਾਣਾ ਚਾਹੀਦਾ ਜਿਨ੍ਹਾਂ ਇਸ ਨੂੰ ਇਸੇ ਲਈ ਵਿਗਾੜੀਆ ਸੀ।ਕੁੱਝ ਪੱਖ ਤਾਂ ਚਾਹੁੰਦੇ ਹੀ ਸਨ ਕਿ  ਰਲਾਅ ਪਾਇਆ ਜਾਏ ਤਾਂ ਕਿ ਸਾਰਾ ਕੁੱਝ ਸ਼ੱਕ ਦੇ ਦਾਈਰੇ ਵਿਚ ਖੜਾ ਹੋ ਸਕੇ। ਇਹ ਸਵਾਲ ਵੀ ਮਹੱਤਵਪੁਰਣ ਹੈ ਕਿ ਕੀ ਕੁੱਝ ਥਾਈਂ ਅਸੀਂ ਭੁਤਕਾਲਕ ਨਾ ਪੱਖੀ ਮਨਸੁਬਿਆਂ ਦੇ ਹੱਥੀ ਅਣਜਾਣੇ ਹੀ ਖੇਡ ਤਾਂ ਨਹੀਂ ਰਹੇ? ਫ਼ਿਰ ਜੇਕਰ ਇਤਹਾਸ ਭੂਲਕਾਲ ਅਤੇ ਵਰਤਮਾਨ ਦੇ ਵਿਚਕਾਰ ਦੀ ਨਿਰੰਤਰਤਾ ਹੈ ਤਾਂ ਬੇਸ਼ੱਕ ਨਾਹ ਦਾ ਪੱਖ ਅੱਜ ਵੀ ਮੌਜੂਦ ਹੈ ਜਿਸ ਨੂੰ ਸਮਝਣਾ ਜ਼ਰੂਰੀ ਹੈ।

ਵਿਚਾਰਣ ਤੇ ਲੱਗਦਾ ਹੈ ਕਿ ਅੱਜ, ਕੁੱਝ ਧਿਰਾਂ ਲਈ, ਸਿੱਖੀ ਦੇ ਬੁਨਿਯਾਦੀ ਅਸੂਲਾਂ ਬਾਰੇ ਸ਼ੰਕਾਵਾਂ ਖੜਾ ਕਰਨ ਦਾ ਸੋਖਾ ਜਿਹਾ ਤਰੀਕਾ ਇਹੀ ਹੈ ਕਿ ਇਤਹਾਸ ਅਤੇ ਸਾਹਿਤ ਵਿਚ ਲਿਖੀਆਂ ਅਤਕਥਨਿਆਂ ਨੂੰ ਅਧਾਰ ਬਣਾ ਕੇ ਸਾਰੇ ਦੇ ਸਾਰੇ ਸੋਮਿਆਂ ਨੂੰ ਰੱਧੀ/ਨਕਲੀ ਕਰਾਰ ਦੇ ਦਿੱਤਾ ਜਾਵੈ।ਇਸ ਤਕਨੀਕ ਨਾਲ ਕਈ ਦਰਦੀਆਂ ਨੂੰ ਆਸਾਨੀ ਨਾਲ ਵਰਗਲਾਇਆ ਜਾ ਸਕਦਾ ਹੈ।

ਪਰ ਸਾਰੇ ਧਿਰ ਇੰਝ ਦੇ ਨਹੀਂ ਹਨ!ਉਹ ਗੁਰਮਤਿ ਪ੍ਰਤੀ ਦਰਦੀ ਹੋਂਣ ਕਾਰਣ ਐਸਾ ਕਰਨ ਵਿਚ ਲੱਗੇ ਹਨ।ਉਹ ਹਾਂ ਪੱਖੀ ਹਨ ਪਰ ਉਨ੍ਹਾਂ ਵਿਚੋਂ ਕੁੱਝ ਅਣਜਾਣੇ ਹੀ ਅਤਕਥਨਿਆਂ ਤੋਂ ਸੁਚੇਤ ਕਰਦੇ ਕੁੱਝ ਬੂਨਿਆਦੀ ਗਲਾਂ ਨੂੰ ਵੀ ਖੋਦਣ ਲੱਗ ਪਏ ਹਨ। ਇੰਝ ਤਾਂ ਨੁਕਸਾਨ ਹਾਂ ਪੱਖੋਂ ਵੀ  ਹੋ ਸਕਦਾ ਹੈ।

ਅਸੀਂ ਪੁਰਾਤਨ ਲਿਖਤਾਂ ਨੂੰ ਧਰਤੀ ਤੋਂ ਗਾਯਬ ਤਾਂ ਨਹੀਂ ਕਰ ਸਕਦੇ ਕਿਉਂਕਿ ਇਹ ਜ਼ਮਾਨਾ ਇਨਟਰਨੈਟ ਦਾ ਹੈ।ਹਰ ਲਿਖਤ ਸੰਸਾਰ ਭਰ ਵਿਚ ਇਲੈਕਟਰਾਨਿਕ ਤਰੰਗਾ ਰਾਹੀਂ ਫ਼ੈਲੀ ਉਪਲੱਬਦ ਹੈ।ਅਸੀਂ ਸਟੀਕ ਵਿਸ਼ਲੇਸ਼ਣ ਰਾਹੀਂ ਗੁਰਮਤਿ ਅਨੁਸਾਰ ਹੀ ਸਹੀ-ਗਲਤ ਵਿਚੋਂ ਸਹੀ ਦੀ ਪਛਾਂਣ ਕਰਦੇ ਤੁਰਨਾ ਹੈ।ਇਤਹਾਸ ਵਿਚ ਗਲਤ ਬਹੁਤ ਕੁੱਝ ਹੈ ਪਰ ਸਭ ਝੂਠ ਨਹੀਂ।ਗਲਤੀ ਵੀ ਇਤਹਾਸਕ ਤੱਥ ਬਣੀ ਮੌਜੂਦ ਰਹਿੰਦੀ ਹੈ। ਮਿਸਾਲ ਦੇ ਤੌਰ ਤੇ ਦਰਬਾਰ ਸਾਹਿਬ ਵਿਚ ਮੁਰਤੀਆਂ ਦੀ ਸਥਾਪਨਾ ਗਲਤ ਤਾਂ ਸੀ ਪਰ ਕਿਸੇ ਸਮੇਂ ਉਨ੍ਹਾਂ ਦੀ ਉਸ ਸਥਾਨ ਤੇ ਮੌਜੁਦਗੀ ਇਕ ਇਤਹਾਸਕ ਤੱਥ ਹੈ।ਵੈਸਾ ਹੀ ਜੈਸਾ ਕਿ ਉਨ੍ਹਾਂ ਮੁਰਤੀਆਂ ਨੂੰ ਉੱਥੇ ਚੁੱਕਵਾਉਂਣਾ।ਸਵਾਲ ਇਤਨਾ ਹੀ ਹੈ ਕਿ ਕਿਸੇ ਗਲਤੀ ਤੋਂ ਅਸੀਂ ਕਿਵੇਂ ਅਲਗ ਹੋ ਸਕਦੇ ਹਾਂ? ਤੱਥਾਂ ਸਮੇਤ ਸਭ ਕੁੱਝ ਨੱਕਾਰ ਕੇ ਜਾਂ ਫ਼ਿਰ ਗਲਤ ਨੂੰ ਨੱਕਾਰ ਕੇ?

ਗੁਰੂ ਦੀ ਅਗੁਆਈ ਵਿਚ ਬਣਿਆ ਵਿਵਹਾਰਕ ਵਿਰਸਾ ਵੀ ਗੁਰਮਤਿ ਸਿਖਾਉਂਦਾ ਹੈ।ਉਸ ਨੂੰ ਵਰਤਮਾਨ ਜਾਂ ਭਵਿੱਖ ਲਈ ਰੱਧ ਨਹੀਂ ਕੀਤਾ ਜਾ ਸਕਦਾ।ਜੋ ਰੱਧ ਕਰਨ ਦੀ ਸੋਚਦੇ ਹਨ  ਉਹ ਆਪ ਕਿਉਂ ਇਤਹਾਸ ਬਨਾਉਣਾ ਚਾਹੁੰਦੇ ਹਨ?



-ਹਰਦੇਵ ਸਿੰਘ, ਜੰਮੂ


Tuesday, 5 January 2016

    ਝੂਠ ਫ਼ਿਰ ਝੂਠ ਹੈ!

      ਹਰਦੇਵ ਸਿੰਘ, ਜੰਮੂ


ਕਿਸੇ ਬੰਦੇ ਦੀ ਵਿਦਵਤਾ ਕਿਸੇ ਭ੍ਰਾਂਤੀ ਵਿਚ ਹੋ ਸਕਦੀ ਹੈ ਲੇਕਿਨ ਜ਼ਿਆਦਾਤਰ ਬੰਦਿਆਂ ਦੀ ਸੰਵੇਦਨਾ ਉਨ੍ਹਾਂ ਨਾਲ ਝੂਠ ਨਹੀਂ ਬੋਲਦੀ। ਪਰ ਜਿਸ ਵੇਲੇ 'ਮੈਂ' ਭਾਰੂ ਹੋ ਜਾਏ, ਤਾਂ ਝੂਠ ਨਾ ਬੋਲਣ ਵਾਲੀ ਇਹ ਮਨੋਭਾਵਨਾ 'ਹਉਮੇ' ਦਾ ਰੂਪ ਧਾਰਨ ਕਰ ਜਾਂਦੀ ਹੈ। ਜਦ ਐਸਾ ਵਾਪਰਦਾ ਹੈ ਤਾਂ ਮਾਸੂਮ ਸੰਵੇਦਨਾ ਦੀ ਥਾਂ ਚਤੁਰਾਈ ਲੇ ਲੇਂਦੀ ਹੈ। ਮਿਸਾਲ ਦੇ ਤੌਰ ਤੇ ਅਸੀਂ ਵੇਖਿਆ ਹੈ ਕਿ ਅੱਜ ਦਸਤਾਰ ਜਾਂ ਕੇਸਾਂ ਪ੍ਰਤੀ ਸੰਵੇਦਨਾ ਦੀ ਥਾਂ ਚਤੁਰਾਈ ਲੈ ਰਹੀ ਹੈ।

ਚੁਤਰਾਈ ਵਲੋਂ ਤਰਕ ਆਉਂਦਾ ਹੈ; 'ਪਾ ਜੀ! ਵਾਲਾਂ ਨਾਲ ਕਿਹੜੇ ਅੰਬ ਲੱਗਣੇ ਹਨ ?'

ਹੁਣ ਕੋਣ ਸਾਬਤ ਕਰੇ ਕਿ ਕੇਸਾਂ ਨਾਲ ਅੰਬ ਲੱਗਦੇ ਹਨ ?

ਇਸ ਵਿਚ ਸ਼ੱਕ ਨਹੀਂ ਕਿ ਗੁਰੂ ਸਾਹਿਬਾਨ ਨੇ ਚਤੁਰ ਸਿਆਣਿਆਂ ਨਾਲ ਸੰਵਾਦ ਰਚਾਇਆ ਪਰ ਆਪਣੇ ਸਿੱਖਾਂ ਨਾਲ ਉਨ੍ਹਾਂ ਦਾ ਸੰਬੋਧਨ ਅਤੇ ਸੰਬਧ ਮਨੁੱਖੀ ਸੰਵੇਦਨਾਵਾਂ ਰਾਹੀਂ ਹੈ। ਜਿੱਥੇ ਸੰਵੇਦਨਾ ਨਹੀਂ ਉਸ ਥਾਂ ਧੜੇਬਾਜ਼ੀ, ਚੌਧਰਾਹਟ ਜਾਂ ਆਰਥਕ ਹਿਤਾਂ ਦੀ ਭਰਮਾਰ ਹੈ ਜਿਸ ਵਿਚ, ਸੰਵੇਦਨਾਵਾਂ ਦੇ ਬਲਬੂਤੇ, ਸੰਵੇਦਨਾਵਾਂ ਨੂੰ ਤੋੜ, ਤਰਕਾਂ ਰਾਹੀਂ ਪੈਸੇ ਬਟੋਰੇ ਜਾਂਦੇ ਹਨ। ਕੁੱਝ ਪ੍ਰਚਾਰਕ, ਕਾਲੇਜ, ਧਿਰ, ਪਤ੍ਰਕਾਵਾਂ, ਅਖ਼ਬਾਰ ਆਦਿ ਇਸੇ ਧੰਧੇ ਲੱਗੇ ਹਨ। ਕਈਂ ਇਸ ਨੂੰ ਆਪਣੀ ਰਾਜਨੀਤੀ ਲਈ ਵਰਤਦੇ ਹਨ।

ਸਿੱਖ  ਗੁਰੂ ਸਾਹਿਬਾਨ, ਗੁਰੁ ਗ੍ਰੰਥ ਸਾਹਿਬ,ਆਪਣੇ ਪੰਥਕ ਸੰਸਥਾਨ ਅਤੇ ਆਪਣੇ ਸ਼ਹੀਦਾਂ ਪ੍ਰਤੀ ਪ੍ਰਬਲ ਸੰਵੇਦਨਾ ਰੱਖਦੇ ਆਏ ਹਨ। ਇਤਹਾਸ ਵਿਚ ਇਹੀ ਸੰਵੇਦਨਾ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰੇਰਨਾ ਸ਼ਕਤੀ ਰਹੀ ਹੈ। ਅੱਜ ਕੁੱਝ ਧੜੇਬਾਜ਼ਾਂ ਵਲੋਂ  ਇਸੇ ਸੰਵੇਦਨਾ ਨੂੰ  ਕਮਜ਼ੋਰੀ ਬਣਾ ਇਸਤੇਮਾਲ ਕੀਤਾ ਜਾ ਰਿਹਾ ਹੈ। ਬਾਹਰ ਵਾਲੇ ਤਾਂ ਕਦੇ ਇਹ ਕਰ ਨਾ ਪਾਏ, ਇਸ ਲਈ ਅੰਦਰ ਵਾਲੇ ਬਿਨ੍ਹਾਂ ਬੂਝੇ ਡਿਯੂਟੀ ਨਿਭਾ ਰਹੇ ਹਨ। ਟੀਚਾ ਗੁਰੂ ਸਾਹਿਬਾਨ ਦੇ ਹਰ ਨਿਰਣੈ ਅਤੇ ਗੁਰੂ ਘਰ ਨਾਲ ਜੁੜੀ ਹਰ ਗਲ ਨੂੰ ਕਿੰਤੂ ਦੇ ਦਾਈਰੇ ਵਿਚ ਖੜਾ ਕਰਕੇ ਸੰਵੇਦਨਹੀਨਤਾ ਉੱਤਪੰਨ ਕਰਨ ਦਾ ਹੈ।

ਕੁੱਝ ਇਤਹਾਸ ਵਿਗੜਿਆ ਹੀ ਸੀ ਪਰ ਜੋ ਕੁੱਝ ਬੱਚਿਆ, ਉਸ ਨੂੰ ਸ਼ੰਕਾ ਗ੍ਰਸਤ ਕੀਤਾ ਜਾ ਰਿਹਾ ਹੈ ਉਹ ਵੀ ਸਿੱਖਾਂ ਦੀ ਸਿੱਖੀ ਪ੍ਰਤੀ ਸੰਵੇਦਨਾ ਦਾ ਲਾਭ ਉਠਾਉਂਦੇ ਝੂਠ ਬੋਲ-ਬੋਲ ਕੇ ! ਅਖੇ ਸਿੱਖ ਹਿੰਦੂ ਹਨ, ਸਿੱਖ ਦੁਰਗਾ ਦੇ ਪੂਜਾਰੀ ਹਨ, ਸਿੱਖ ਕੇਸ਼ਾਧਾਰੀ ਬ੍ਰਾਹਮਣ ਹਨ, ਉਹ ਕਾਲਕਾ ਪੰਥ ਹਨ, ਪੁਜਾਰੀ ਹਨ, ਗੁਰੂ ਨੂੰ ਬੁਤ ਮੰਨਦੇ ਹਨ ਅਦਿ ਆਦਿ! ਦੂਜਾ ਕੋਈ ਇਨ੍ਹਾਂ ਨੂੰ ਲਵ-ਕੁਸ਼ ਦੀ ਔਲਾਦ ਕਹੇ ਤਾਂ ਇਹ ਗੁੱਸੇ ਨਾਲ ਲਾਲ-ਪੀਲੇ ਹੁੰਦੇ ਹਨ, ਪਰ ਇਹ ਖ਼ੁਦ ਸਿੱਖਾਂ ਨੂੰ ਹਿੰਦੂ ਜਾਂ ਦੁਰਗਾ ਦੇ ਪੁਜਾਰੀ ਐਲਾਨਣ ਤਾਂ ਇਹ ਪੰਥ ਦੀ ਸੇਵਾਦਾਰੀ ਕਿਵੇਂ ਹੋਈ ? ਇਹ ਤਾਂ ਕੁਹਾੜੀਆਂ ਦੀ ਦਸਤੇਦਾਰੀ ਹੈ! ਖ਼ੈਰ ਇਨ੍ਹਾਂ ਦੇ ਅਜਿਹੇ ਬਹੂਰੂਪੀ ਝੂਠ ਬਾਰੇ ਇਹੀ ਕਿਹਾ ਜਾ ਸਕਦਾ ਹੈ:-

ਝੂਠ ਤਾਂ ਝੂਠ ਹੈ ਸੌ ਸ਼ਕਲ ਬਦਲ ਸਕਦੈ
ਕਦੇ ਨਾਰਾ ਬਣ ਕੇ ਕਦੇ ਤੋਹਮਤ ਬਣ ਕੇ!
ਝੂਠ ਦੀ ਬਿਸਾਤ ਹੀ ਕੀ ?
ਝੂਠ ਦੀ ਔਕਾਤ ਹੀ ਕੀ ?
ਝੂਠ ਫਿਰ ਝੂਠ ਹੈ ਆਪਣੇ ਅਗ਼ਾਜ਼ ਤੋ ਅੰਜਾਮ ਤਕ!


ਹਰਦੇਵ ਸਿੰਘ,ਜੰਮੂ-੦੩.੧੨.੨੦੧੫

Friday, 1 January 2016


ਇੱਕ ਸਵਾਲ, ਇੱਕ ਜਵਾਬ

    ਹਰਦੇਵ ਸਿੰਘ, ਜੰਮੂ



ਅਵਤਾਰ ਸਿੰਘ ਮਿਸ਼ਨਰੀ  ਜੀ ਨੇ ਕਲ ਇਕ ਸਵਾਲ ਪੁੱਛ ਲਿਆ!

ਕਹਿਣ ਲੱਗੇ; "ਕੀ ਕੋਈ ਦਸ ਸਕਦਾ ਹੈ ਕਿ ਸਿੱਖ ਧਰਮ ਦੇ ਬਾਨੀ ਬਾਬਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ,ਗੁਰੂ ਗੋਬਿੰਦ ਸਿੰਘ ਤੇ ਸਿੱਖ ਮਿਸਲਾਂ ਤੱਕ ਸਿੱਖਾਂ ਦਾ ਕਿਹੜਾ ਨਿਤਨੇਮ ਅਤੇ ਅਰਦਾਸ ਸੀ?" (31.12.2015 Khalsa News) 


'ਗੁਰੂ ਨਾਨਕ ਜੀ ਤੋਂ ਗੋਬਿੰਦ ਸਿੰਘ ਜੀ ਤਕ ਨਾ ਨਿਤਨੇਮ ਇੱਕ ਸੀ, ਨਾ ਅਰਦਾਸ ਅਤੇ ਨਾ ਹੀ ਬਾਣੀ!

ਜੋ ਨਿਤਨੇਮ ਗੁਰੂ ਨਾਨਕ ਜੀ ਵਲੇ ਸੀ ਕੇਵਲ ਉਹੀ ਗੁਰੂ ਅਰਜਨ ਦੇਵ ਜੀ ਵੇਲੇ ਨਹੀਂ ਸੀ। ਕਿ ਹੈ ਸੀ?

ਜਿਤਨੀ ਬਾਣੀ ਗੁਰੂ ਨਾਨਕ ਜੀ ਵੇਲੇ ਸੀ ਕੇਵਲ ਉਹੀ ਬਾਣੀ ਗੁਰੂ ਅੰਗਦ ਜੀ ਵੇਲੇ ਨਹੀਂ ਸੀ, ਜੋ ਗੁਰੂ ਅੰਗਦ ਜੀ ਵੇਲੇ ਸੀ ਕੇਵਲ ਉਹੀ ਗੁਰੂ ਅਮਰਦਾਸ ਜੀ ਵਲੇ ਨਹੀਂ ਸੀ, ਜੋ ਗੁਰੂ ਅਮਰਦਾਸ ਜੀ ਵੇਲੇ ਸੀ ਕੇਵਲ ਉਹੀ ਗੁਰੂ ਰਾਮਦਾਸ ਜੀ ਵੇਲੇ ਨਹੀਂ ਸੀ, ਜੋ ਗੁਰੂ ਰਾਮਦਾਸ ਜੀ ਵੇਲੇ ਸੀ ਉਤਨੀ ਹੀ ਗੁਰੂ ਅਰਜਨ ਦੇਵ ਜੀ ਵੇਲੇ ਨਹੀਂ ਸੀ।ਕਿ ਹੈ ਸੀ?

ਪੋਥੀ ਸਾਹਿਬ ਦੀ ਜੋ ਬਾਣੀ ਗੁਰੂ ਤੇਗ ਬਹਾਦਰ ਜੀ ਵੇਲੇ ਸੀ ਕੇਵਲ ਉਹੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਨਹੀਂ ਰਹੀ।

ਯਾਨੀ  ਗੁਰੂ ਨਾਨਕ ਜੀ ਤੋਂ ਲੇ ਕੇ ਨਿਤਨੇਮ ਵਿਚ ਹੋਰ ਮਹਲਿਆਂ ਦੇ ਸ਼ਬਦ ਜੁੜਦੇ ਆਏ ਅਤੇ ਬਾਣੀ ਵਿਚ ਵਾਧਾ ਹੁੰਦਾ ਗਿਆ ਇਸ ਕਰਕੇ ਗੁਰੂ ਕਾਲ ਵਿਚ ਹੀ ਨਿਤਨੇਮ ਕਦੇ ਇੱਕ ਜਿਹਾ ਨਹੀਂ ਰਿਹਾ।


ਪੰਚਮ ਪਾਤਿਸ਼ਾਹ ਜੀ ਨੇ ਪੋਥੀ ਸਾਹਿਬ ਵਿਚ ਬਾਣੀ ਦੇ ਅੰਤ ਵਿਚ ਮੁੰਦਾਵਣੀ ਦੋ ਸਲੋਕਾਂ ਨਾਲ ਮੁੰਦਾਵਣੀ ਦਰਜ ਕਰਵਾਈ।ਇਸ ਲਿਖਤੀ ਬੰਦਸ਼ ਨੂੰ ਨੋਵੇਂ ਪਾਤਿਸ਼ਾਹ ਜੀ ਨੇ ਵੀ ਸਾਲਾਂ ਬੱਧੀ ਆਪ ਨਹੀਂ ਖੋਲਿਆ। ਉਨ੍ਹਾਂ ਦੇ ਅਕਾਲ ਚਲਾਣੇ ਉਪਰੰਤ, ਕਈਂ ਸਾਲਾਂ ਬਾਦ,  ਗੁਰੂ ਗੋਬਿੰਦ ਸਿੰਘ ਜੀ ਨੇ ਲੋੜ ਅਨੁਸਾਰ ਪੋਥੀ ਸਾਹਿਬ ਅੰਦਰ ਨੋਵੇਂ ਮਹਲੇ ਦੀ ਬਾਣੀ ਦਰਜ ਕਰਕੇ ਇਹ ਵੀ ਸਥਾਪਤ ਕੀਤਾ ਕਿ ਉਹ ਗੁਰੂ ਹੋਣ ਦੇ ਨਾਤੇ ਐਸਾ ਕਰਨ ਦਾ ਅਤੇ ਸਿੱਖਾਂ ਨੂੰ ਨਵੇਂ ਦਿਸ਼ਾਂ ਨਿਰਦੇਸ਼ ਦੇਣ ਦਾ ਪੂਰਣ ਅਧਿਕਾਰ ਰੱਖਦੇ ਸੀ।

ਇੱਥੋਂ ਤਕ ਕਿ ਦਸ਼ਮੇਸ਼ ਜੀ ਤੋਂ ਪਹਿਲਾਂ ਸਿੱਖਾਂ ਦੇ ਨਾਮ ਨਾਲ ਸਿੰਘ ਜਾਂ ਕੋਰ ਲਗਾਉਣ ਦੀ ਕੋਈ ਲਾਜ਼ਮੀ ਹਿਦਾਅਤ ਨਹੀਂ ਸੀ ਅਤੇ ਨਾ ਹੀ ਖੰਡੇ ਦਾ ਅੰਮ੍ਰਿਤ ਛੱਕਾਉਣ ਦੀ ਪਾਰਿਪਾਟੀ ਸੀ। ਇਹ ਸਿੱਖ ਜੀਵਨ ਮਰਿਆਦਾ ਵਿਚ ਲਿਆਉਂਦਾ ਗਿਆ ਸਭ ਤੋਂ ਵੱਡਾ ਬਦਲਾਉ ਸੀ।ਇਸਦੇ ਨਾਲ ਹੀ ਦਸ਼ਮੇਸ਼ ਜੀ ਨੇ  'ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਯੋਂ ਗ੍ਰੰਥ' ਹੁਕਮ ਦੁਆਰਾ ਸਿੱਖਾਂ ਨੂੰ ਗੁਰੂ ਸ਼ਖ਼ਸੀਅਤਾਂ ਦੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਰ ਦਿੱਤਾ ਗਿਆ ਜਿਵੇਂ ਕਿ ਪਹਿਲਾਂ ਨਹੀਂ ਸੀ।

ਇੰਝ ਹੀ ਦਸ਼ਮੇਸ਼ ਜੀ ਵੇਲੇ ਪ੍ਰਚਲਤ ਹੋਈ ਅਰਦਾਸ ਵਿਚ ਵੀ ਕਾਲਾਂਤਰ ਵਾਧਾ ਹੁੰਦਾ ਆਇਆ।ਇਸ ਵਾਧੇ ਦਾ ਪਹਿਲਾ ਇਤਿਹਾਸਕ ਪ੍ਰਮਾਣ ਸੰਨ ੧੬੯੯ ਸਬੰਧਤ ਮਿਲਦਾ ਹੈ ਜਿਸ ਵੇਲੇ 'ਸੀਸ ਭੇਂਟ ਕੋਤਕ' ਉਪਰੰਤ ਦਸ਼ਮੇਸ਼ ਜੀ ਨੇ ਐਲਾਨ ਕੀਤਾ ਕਿ ਪੰਜ ਪਿਆਰਿਆਂ ਦਾ ਨਾਮ ਰੋਜ਼ ਦੀ ਸੰਗਤੀ ਅਰਦਾਸ ਵਿਚ ਲਿਆ ਜਾਏਗਾ।ਇਸ ਤੋਂ ਉਪਰੰਤ ਮਿਸਲਕਾਲ ਤੋਂ ੧੯੫੦ ਦੇ ਆਸ ਪਾਸ ਵਾਧੇ ਹੋਏ ਜਿਵੇਂ ਕਿ ਪੰਜਾਬ ਦੀ ਵੰਡ ਕਾਰਣ ਪੰਥਕ ਪ੍ਰਬੰਧ ਹੇਠੋਂ ਨਿਕਲੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਅਰਦਾਸ।ਪਰ ਇਸ ਸਮੇਂ ਅਰਦਾਸ ਦਾ ਆਰੰਭਕ ਸਵਰੂਪ ਨਹੀਂ ਬਦਲਿਆ।

ਹਰਦੇਵ ਸਿੰਘ,ਜੰਮੂ-੩੧.੧੨.੨੦੧੫

Sunday, 27 December 2015

"ਪ੍ਰਿਥਮ ਭਗੌਤੀ ਸਿਮਰਿ ਕੇ" ਤੋਂ  "ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ"
ਹਰਦੇਵ ਸਿੰਘ, ਜੰਮੂ



ਇਸ ਸੰਖੇਪ ਚਰਚਾ ਵਿਚ ਅਸੀਂ ਪੰਥਕ ਅਰਦਾਸ ਦੇ  "ਪ੍ਰਿਥਮ ਭਗੌਤੀ ਸਿਮਰਿ ਕੇ" ਤੋਂ  "ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ" ਤਕ ਦਾ ਵਿਸ਼ਲੇਸ਼ਣ ਕਰਾਂਗੇ  ਅਤੇ  ਪ੍ਰਿਥਮ ਭਗੌਤੀ ਸਿਮਰਿ ਕੇ" ਬਾਰੇ  ਚੁੱਕੇ ਇਸ ਇਤਰਾਜ ਦਾ ਜਾਇਜ਼ਾ ਲੇਂਣ ਦਾ ਜਤਨ ਕਰਾਂਗੇ ਜਿਸਦੇ ਚਲਦੇ ਇਹ ਕਿਹਾ ਜਾਂਦਾ ਹੈ ਕਿ ਇਸ ਪੰਗਤੀ ਨਾਲ ਸਿੱਖ ਅਕਾਲ ਪੁਰਖ ਜਾਂ ਗੁਰੂ ਸਾਹਿਬ ਅੱਗੇ ਨਹੀਂ ਬਲਕਿ ਦੁਰਗਾ ਦੈਵੀ ਅੱਗੇ ਅਰਦਾਸ ਕਰਦੇ ਹਨ ਅਤੇ ਐਸਾ ਕਰਨ ਨਾਲ ਦੁਰਗਾ ਦੈਵੀ ਉਨ੍ਹਾਂ ਦੀ ਈਸ਼ਟ ਹੋ ਜਾਂਦੀ ਹੈ
ਵਾਸਤਵ ਵਿਚ "ਪ੍ਰਿਥਮ ਭਗੌਤੀ ਸਿਮਰਿ ਕੇ" ਤੋਂ  "ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ" ਤਕ ਕੁੱਝ ਗਲਾਂ ਨੂੰ ਸਿਮਰ, ਯਾਦ ਜਾਂ ਧਿਆਨ ਵਿਚ ਰੱਖਣ ਦੀ ਪ੍ਰਸੰਗਕ ਨਿਰੰਤਰਾ ਨਾਲ 'ਵਾਹਿਗੁਰੂ' ਬੋਲਣ ਦੀ ਨਿਰੰਤਰਾ ਹੈ ਜੋ ਕਿ ਇਸ ਪ੍ਰਕਾਰ ਹੈ:-

() ਭਗੌਤੀ (ਅਕਾਲ ਪੁਰਖੀ ਸ਼ਕਤੀ ਜਿਸਦਾ ਭਾਵ ਪ੍ਰਤੀਕ ਵਜੋਂ ਦਸ਼ਮੇਸ਼ ਜੀ ਵਲੋਂ ਬਖ਼ਸ਼ੀ ਕ੍ਰਿਪਾਨ ਵੀ ਹੈ) ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਨੂੰ ਸਿਮਰ, ਧਿਆਨ ਵਿਚ ਰੱਖਦੇ ਅਤੇ ਸਹਾਈ ਮੰਨਦੇ ਵਾਹਿਗੁਰੂ ਬੋਲਣਾ!

() ਪੰਜ ਪਿਆਰਿਆ, ਚੋਹਾਂ ਸਹਿਬਜਾਦਿਆਂ, ਚਾਲੀ ਮੁਕਤਿਆਂ, ਨਾਮ ਜਪਣ ਵਾਲੇ ਹੱਠੀਆਂ ਜਪੀਆਂ ਤਪੀਆਂ, ਵੰਡ ਛਕਣ ਦੇਗ ਚਲਾਉਣ, ਤੇਗ ਵਾਹੁਣ, ਦੇਖ ਕੇ ਅਣਢਿੱਠ ਕਰਨ ਵਾਲੇ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਨੂੰ ਧਿਆਨ ਵਿਚ ਰੱਖ ਕੇ ਵਾਹਿਗੂਰੁ ਬੋਲਣਾ!

() ਧਰਮ ਹੇਤ ਸੀਸ ਦੇਂਣ, ਬੰਦ ਬੰਦ ਕਟਾਉਣ, ਖੋਪਰਿਆਂ ਲੁਹਾਉਣ, ਚਰਖੀਆਂ ਤੇ ਚੜਨ, ਆਰਿਆ ਨਾ
ਲ ਚਿਰਨ, ਗੁਰੂ ਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਦਿੰਦੇ ਧਰਮ ਨਾ ਹਾਰਣ ਅਤੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਵਾਲੇਆਂ ਦੀ ਅਜਿਹੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਣਾ!


ਹੁਣ ਜ਼ਰਾ ਕੁ ਧਿਆਨ ਦੇਣ ਨਾਲ ਪਤਾ ਚਲਦਾ ਹੈ ਕਿ ਜੇ ਕਰ ਭਗੌਤੀ ਨੂੰ ਈਸ਼ਟ ਮੰਨਿਆ ਜਾਏ ਤਾਂ ਭਗੋਤੀ ਤੋਂ ਲੇਕੇ  ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇਆਂ ਤਕ ਸਾਰੇ ਈਸ਼ਟ ਨਾ ਹੋ ਗਏ ? ਕੀ ਐਸਾ ਹੈ? ਕਦਾਚਿੱਤ ਨਹੀਂ! ਦਰਅਸਲ ਵਾਹਿਗੁਰੂ ਈਸ਼ਟ ਹੈ ਜਿਸ ਨੂੰ ਬਾਰ-ਬਾਰ ਬੋਲਣ ਲੱਗਿਆਂ ਸਿੱਖਾਂ ਨੇ 'ਅਕਾਲ ਪੁਰਖੀ ਸ਼ਕਤੀ' ਤੋਂ ਲੇ ਕੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਤਕ ਵਾਲੇ ਨੂੰ ਧਿਆਨ ਵਿਚ ਰੱਖਣਾ ਹੈਜੇ ਕਰ ਪ੍ਰਿਥਮੇ ਅਕਾਲ ਪੁਰਖ ਸਿਮਰਦੇ (ਧਿਆਨ ਵਿਚ ਰੱਖਦੇ) ਇਸੇ ਨਿਰੰਤਰਤਾ ਵਿਚ ਅੱਗੇ ਤੁਰਦੇ ਹਾਂ ਤਾਂ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਵਾਲੇ ਵੀ ਅਕਾਲ ਪੁਰਖ ਦੀ ਸ਼੍ਰੇਣੀ ਵਿਚ ਜਾਂਦੇ ਹਨ ਜਦ ਕਿ ਅਸੀਂ 
ਜਾਂਣਦੇ ਹਾਂ ਸਿੱਖਾਂ ਦਾ ਈਸ਼ਟ ਕੇਵਲ ਅਕਾਲ ਪੁਰਖ ਹੈ ਅਤੇ ਗੁਰੂ ਕੇਵਲ ਦਸ ਗੁਰੂ ਸਾਹਿਬਾਨ ਦੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬਸਮੁੱਚੀ ਅਰਦਾਸ ਵਿਚ ਬਾਰ-ਬਾਰ 'ਬੋਲੋ ਜੀ ਵਾਹਿਗੁਰੂ" ਸਾਡੇ ਇਸ਼ਟਭਾਵ ਨੂੰ ਸਪਸ਼ਟ ਕਰਦਾ ਹੈ ਅਤੇ ਅਸੀਂ ਕਈਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਉਸ ਅੱਗੇ ਅਰਦਾਸ ਕਰਦੇ ਹਾਂ
ਹਰਦੇਵ ਸਿੰਘ, ਜੰਮੂ ੨੧-੧੨-੨੦੧੫