Saturday, 5 November 2011

ਸ੍ਰ. ਗੁਰਬਚਨ ਸਿੰਘ ਜਿਉਣ ਵਾਲਾ ਜੀ ਵਲੋਂ ਅੰਤਿਮ ਜਵਾਬ ਬਾਰੇ
ਹਰਦੇਵ ਸਿੰਘ, ਜੰਮੂ
 

ਕਲ ਦਾਸ ਨੂੰ ਸਨਮਾਨ ਯੋਗ ਗੁਰਬਚਨ ਸਿੰਘ ਜਿਉਣ ਵਾਲਾ (ਬਰੈਪਟਨ) ਕਨੈਡਾ ਜੀ ਵਲੋਂ 'ਸ੍ਰ. ਹਰਦੇਵ ਸਿੰਘ ਜੰਮੂ ਨੂੰ ਅੰਤਿਮ ਜਵਾਬ' ਸਿਰਲੇਖ ਵਿਚ ਹੇਠ ਲਿਖਿਆ ਪੱਤਰ ਪ੍ਰਾਪਤ ਹੋਇਆ ਹੈ:-
"ਸ੍ਰ. ਹਰਦੇਵ ਸਿੰਘ ਜੰਮੂ ਜੀ! ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ।
ਤੁਸੀ ਆਪਣੀ ਜ਼ਿੰਦਗੀ ਵਿਚ ਆਪ ਪ੍ਰੇਸ਼ਾਨ ਹੋ ਤੇ ਦੂਜਿਆਂ ਨੂੰ ਵੀ ਉਲਝਾ ਕੇ ਰੱਖਣ ਵਿਚ ਮਾਹਰ ਹੋ।ਮੇਰੇ ਕੋਲ ਤੁਹਾਡੇ ਅਸਲੀ ਅਤੇ ਨਕਲੀ ਸਵਾਲਾਂ ਨੂੰ ਸਮਝਣ ਸਮਝਾਉਣ ਦਾ ਵਕਤ ਨਹੀਂ।ਹਾਂ ਇਨਾਂ੍ਹ ਜ਼ਰੂਰ ਕਰ ਸਕਦੇ ਹਾਂ ਕੇ ਅਗਲੇ ਜਨਮ ਵਿਚ ਖੁੱਲੇ ਵਿਚਾਰ ਵਿਟਾਂਦਰੇ ਤੇ ਇੰਤਜਾਮ ਕਰਦੇ ਹਾਂ।ਇਸ ਕਰਕੇ ਤੁਸੀ ਗਿਆਨੀ ਸੁਰਜੀਤ ਸਿੰਘ ਜੀ ਮਿਸ਼ਨਰੀ ਦਿੱਲ਼ੀ ਵਾਲਿਆਂ ਨਾਲ ਗਲਬਾਤ ਕਰਕੇ ਅਗਲੇ ਜਨਮ ਵਿਚ ਹੋਣ ਵਾਲੀ ਵਿਚਾਰ ਚਰਚਾ ਲਈ ਕੋਈ ਥਾਂ ਅੱਜ ਹੀ ਨਿਸਚਤ ਕਰ ਲਵੋ।ਜੇਕਰ ਉਹ ਇਸ ਬਾਰੇ ਵਿਚਾਰ ਨਾ ਦੇ ਸਕਣ ਤਾਂ ਇਹ ਹੋਰ ਗਿਆਨੀ ਜੀ ਹਨ ਕੈਲਗਰੀ ਵਾਲੇ ਸ. ਜਸਵੀਰ ਸਿੰਘ।ਕ੍ਰਿਪਾ ਕਰਕੇ ਮੈਨੂੰ ਕੋਈ ਸਵਾਲ ਨਾ ਲਿਖਣਾ।
ਜਦੋਂ ਇਹ ਖੂਲਾਸਾ ਹੈ ਕਿ ਜਿਸ ਦੇਸਾ ਸਿੰਘ ਦੇ ਰਹਿਤਨਾਮੇ ਦਾ ਹਵਾਲਾ ਭਈ ਕਾਹਨ ਸਿੰਘ ਜੀ ਆਪਣੀ ਕਿਤਾਬ ਵਿਚ ਦਿੰਦੇ ਹਨ ਉਸ ਰਹਿਤਮਾਨੇ ਵਿਚ ਤਾਂ ਪੰਜ ਬਾਣਿਆਂ ਦਾ ਜ਼ਿਕਰ ਤਕ ਨਹੀਂ ਤਾਂ ਹੁਣ ਮੈਂ ਇਹੀ ਕਹਾਂ ਕਿ ਭਾਈ ਕਾਹਨ ਸਿੰਘ ਨਾਭਾ ਦੀਆਂ ਕਿਤਾਬਾਂ ਵਿਚ ਮਿਲਾਵਟ ਹੈ? ਇਹ ਮੈਂ ਕਹਿ ਨਹੀਂ ਸਕਦਾ ਕਿaਂਕਿ ਮੇਰੇ ਕੋਲ ਕੋਈ ਸਬੂਤ ਨਹੀਂ।ਮੈਂ ਤੁਹਾਡੀ ਸਿਰਦਰਦੀ ਆਪਣੇ ਸਿਰ ਤੇ ਰੱਖ ਕੇ ਆਪਣਾ ਸਿਰ ਭੰਗ ਦੇ ਭਾਣੇ ਖਰਾਬ ਕਰਾਂ ਸ਼ੋਭਾ ਨਹੀਂ ਦਿੰਦਾ। ਧਨਵਾਦ।
ਤੁਹਾਡਾ  ਸ਼ੂਭ ਚਿੰਤਕ,
ਗੁਰਬਚਨ ਸਿੰਘ ਜਿਉਣ ਵਾਲਾ (ਬਰੈਪਟਨ) ਕਨੈਡਾ"

 
ਉਨਾਂਹ ਅੰਤ ਵਿਚ ਠੀਕ ਹੀ ਲਿਖਿਆ ਹੈ, ਕਿਉਂਕਿ ਦਾਸ ਦੇ ਸਵਾਲਾਂ ਤੋਂ ਪਹਿਲਾਂ ਹੀ ਉਹ ਕਾਫ਼ੀ ਫ਼ਾਲਤੂ ਜਿਹਾ ਭਾਰ ਵੀ, ਆਪਣੇ ਸਿਰ ਰੱਖ ਬੈਠੇ ਹਨ ਜਿਸ ਦਾ ਉਤਰਨਾ ਮੁਸ਼ਕਿਲ ਪ੍ਰਤੀਤ ਹੋ ਰਿਹਾ ਹੈ।


ਜਵਾਬ ਨਾ ਆਉਂਣ ਤੇ ਉਨਾਂਹ ਨਾਲ ਚਰਚਾ ਨੂੰ ਆਪਣੇ ਵਲੋਂ ਤਾਂ ਦਾਸ ਨੇ ਪਹਿਲਾਂ ਹੀ ਕਰ ਦਿੱਤਾ ਸੀ।ਪਰ ਹੁਣ, ਬਿਨਾਂ ਸਹੀ ਗਲਤ ਦੀ ਬਹਿਸ ਵਿਚ ਜਾਏ, ਪਾਠਕਾਂ ਨੂੰ ਦੱਸਣਾ ਲਾਜ਼ਮੀ ਪ੍ਰਤੀਤ ਹੁੰਦਾ ਹੈ ਕਿ ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਵਿਚ ਜਪੁ,ਜਾਪੁ ਅਤੇ ਸੋਹਿਲਾ  ਦੀ ਰਹਿਤ ਬਾਰੇ ਜ਼ਿਕਰ ਕੀਤਾ ਗਿਆ ਹੈ। ਦੇਸਾ ਸਿੰਘ ਜੀ ਵੇਲੇ ਨਾਂ ਤਾਂ ਅੰਗ੍ਰੇਜ਼ ਭਾਰਤ ਤੇ ਕਾਬਜ਼ ਸਨ ਅਤੇ ਨਾ ਹੀ ਵੀਰ ਸਿੰਘ ਜੀ ਅੱਜੇ ਜਨਮੇ ਸੀ।


ਕਹਿੰਦੇ ਹਨ ਕਿ ਕੁੱਝ ਚਿਰ ਵਾਸਤੇ ਕੁੱਝ ਬੰਦਿਆਂ ਨੂੰ ਤਾਂ ਮੁਰਖ ਬਣਾਈਆ ਜਾ ਸਕਦਾ ਹੈ ਪਰ ਹਰ ਵੇਲੇ, ਹਰ ਬੰਦੇ ਨੂੰ ਮੁਰਖ ਬਨਾਉਂਣਾ ਔਖਾ ਹੁੰਦਾ ਹੈ।


ਸਨਮਾਨ ਯੋਗ ਗੁਰਬਚਨ ਸਿੰਘ ਜਿਉਣ ਵਾਲਾ (ਬਰੈਂਪਟਨ) ਕੈਨੇਡਾ ਜੀ ਨੇ 'ਆਪਣੇ ਅਦਬੀ' ਜਵਾਬ ਵਿਚ ਦਾਸ ਨੂੰ ਇਕ ਸਹਿਮਤੀ ਅਤੇ ਉਸ ਤੇ ਆਪਣੀ ਸਲਾਹ ਵੀ ਦੇ ਦਿੱਤੀ ਹੈ। ਉਹ ਸਹਿਮਤੀ/ਸਲਾਹ ਇਸ ਪ੍ਰਕਾਰ ਹੈ।


"ਹਾਂ ਇਨਾਂ੍ਹ ਜ਼ਰੂਰ ਕਰ ਸਕਦੇ ਹਾਂ ਕੇ ਅਗਲੇ ਜਨਮ ਵਿਚ ਖੁੱਲੇ ਵਿਚਾਰ ਵਿਟਾਂਦਰੇ ਤੇ ਇੰਤਜਾਮ ਕਰਦੇ ਹਾਂ।ਇਸ ਕਰਕੇ ਤੁਸੀ ਗਿਆਨੀ ਸੁਰਜੀਤ ਸਿੰਘ ਜੀ ਮਿਸ਼ਨਰੀ ਦਿੱਲ਼ੀ ਵਾਲਿਆਂ ਨਾਲ ਗਲਬਾਤ ਕਰਕੇ ਅਗਲੇ ਜਨਮ ਵਿਚ ਹੋਣ ਵਾਲੀ ਵਿਚਾਰ ਚਰਚਾ ਲਈ ਕੋਈ ਥਾਂ ਅੱਜ ਹੀ ਨਿਸਚਤ ਕਰ ਲਵੋ।ਜੇਕਰ ਉਹ ਇਸ ਬਾਰੇ ਵਿਚਾਰ ਨਾ ਦੇ ਸਕਣ ਤਾਂ ਇਹ ਹੋਰ ਗਿਆਨੀ ਜੀ ਹਨ ਕੈਲਗਰੀ ਵਾਲੇ ਸ. ਜਸਵੀਰ ਸਿੰਘ।ਕ੍ਰਿਪਾ ਕਰਕੇ ਮੈਨੂੰ ਕੋਈ ਸਵਾਲ ਨਾ ਲਿਖਣਾ"

 
ਦਾਸ ਉਨਾਂ ਦੀ ਉਪਰੋਕਤ ਸਲਾਹ ਤੇ ਅਮਲ ਨਹੀਂ ਕਰ ਸਕਦਾ ਕਰਦਾ ਕਿਉਂਕਿ ਵਿਚਾਰ ਵਿਟਾਂਦਰੇ ਲਈ ਕੋਈ ਥਾਂ ਨਿਸ਼ਚਤ ਕਰਨ ਬਾਰੇ ਸਲਾਹ ਦੇਂਣ ਵੇਲੇ ਜਿਉਣ ਵਾਲਾ ਜੀ ਨੇ, ਦਾਸ ਨੂੰ  ਘੱਟੇ-ਘੱਟ ਇਹ ਵੀ ਸੂਚਿਤ ਨਹੀਂ ਕੀਤਾ ਕਿ ਉਹ ਆਪ ਅਗਲੇ ਜਨਮ ਵਿਚ, ਦਾਸ ਸਮੇਤ ਗਿਆਨੀ ਸੁਰਜੀਤ ਸਿੰਘ ਜੀ ਮਿਸ਼ਨਰੀ ਅਤੇ ਸ. ਜਸਵੀਰ ਸਿੰਘ ਜੀ (ਕੈਲਗਰੀ) ਨੂੰ ਵਿਚਾਰ ਚਰਚਾ ਲਈ ਮਿਲਣ ਗੇ ਕਿੱਥੇ? 


ਦਾਸ ਸਵਾਲ ਨਾ ਪੁੱਛਣ ਬਾਰੇ ਮਿਲੀ ਸਖ਼ਤ ਹਿਦਾਯਤ ਤੇ ਪਾਬੰਦ ਹੋਣ ਕਾਰਣ ਕੋਈ ਸਵਾਲ ਨਹੀਂ ਪੁੱਛ ਸਕਦਾ।ਇਸ ਲਈ ਪਾਠਕ ਦਾਸ ਅਤੇ ਜਿਉਣਵਾਲਾ ਜੀ ਵਿਚਕਾਰ ਹੋਏ-ਬੀਤੇ ਸੰਵਾਦ ਨੂੰ ਬੰਦ ਹੀ ਸਮਝਣ ਅਤੇ ਕਿਸੇ ਜਵਾਬ ਦੀ ਉਡੀਕ ਵਿਚ ਨਾ ਰਹਿਣ।


ਹਰਦੇਵ ਸਿੰਘ, ਜੰਮੂ
 ੦੫.੧੧.੨੦੧੧