Sunday, 22 May 2016



ਜੋਧੇ ਦੀ ਯਾਦ

ਜੇਹਲਮ ਲੰਗ  ਰੋਹਤਾਸ ਮਿਲੀ ਖ਼ਬਰ
ਜੋਧਾ ਬੋਲ ਸਤਿਨਾਮ  ਜੱਗੋਂ ਚਲ ਪਿਆ ਸੀ

ਸਿਆਲਕੋਟ ਮੁਲਤਾਨ  ਕਸ਼ਮੀਰ ਹਜ਼ਾਰਾ
ਮੰਜਰ ਹਰ ਫਤਿਹ ਦਾ ਨਜ਼ਰੀਂ ਘੁੰਮ ਗਿਆ ਸੀ

ਡੂੰਗੀ ਪਰੀਤ ਅਖੀਂ  ਹੁੰਝੂ ਭਰਣ ਲੱਗੀ
ਕਾਲਜਾ ਹੋ ਬੇਤਾਬ  ਜਿਵੇਂ ਫੱਟ ਰਿਹਾ ਸੀ

ਯਾਦ ਵਿਚ ਹਰੀ ਸਿੰਘ ਦੀ   ਸ਼ੇਰੇ ਪੰਜਾਬ
ਧਾਹਾਂ ਮਾਰ ਮਾਰ   ਉੱਚੀਂ ਰੋ ਪਿਆ ਸੀ

ਹਰਦੇਵ ਸਿੰਘ, ਜੰਮੂ-੨੦.੦੫.੨੦੧੬