Saturday, 23 April 2016

ਇਕ ਚਿੱਠੀ (ਭਾਗ-)
ਹਰਦੇਵ ਸਿੰਘ,ਜੰਮੂ

ਸਤਿਕਾਰ ਯੋਗ ਰਾਜਿੰਦਰ ਸਿੰਘ ਜੀ
ਵਾਹਿਗੁਰੂ ਜੀ ਕਾ ਖ਼ਾਲਸਾਵਾਹਿਗੁਰੂ ਜੀ ਕੀ ਫ਼ਤਿਹ


ਅੱਜ-ਕਲ ਆਪ ਜੀ ਖ਼ੁਦ ਬੜੀ ਮਹਿਨਤ ਅਤੇ ਚਾਅ ਨਾਲ, ਕੁੱਝ ਅਸ਼ਲੀਲ ਕਹਿਆਂ ਜਾਂਦੀਆਂ ਕਹਾਣਿਆਂ ਸੁਣਾ ਰਹੇ ਹੋਇਹ ਕਹਾਣਿਆਂ ਆਪਣੇ ਕਾਵਿ ਰੂਪ ਵਿਚ ਕਿਸ ਦੀ ਲਿਖਤ ਹਨ, ਇਸ ਬਾਰੇ ਤਾਂ ਕੁੱਝ ਕੁ ਸ਼ੰਕਾ ਹੈ, ਪਰ ਆਪ ਜੀ ਦੇ ਲੇਖ ਬਿਨ੍ਹਾਂ ਕਿਸੇ ਸ਼ੰਕਾ ਦੇ ਆਪ ਜੀ ਦੇ ਹੀ ਲਿਖੇ ਹਨਆਪ ਜੀ ਇਨ੍ਹਾਂ ਕਹਾਣਿਆਂ ਨੂੰ ਸੁਣਾਉਣ ਦੇ ਆਪਣੇ ਉਪਰਾਲੇ ਨੂੰ ਧਰਮ ਦਾ ਕਾਰਜ ਸਮਝ ਰਹੇ ਹੋ ਚਰਿਤ੍ਰਾਂ ਨੂੰ ਗੁਰੂ ਕ੍ਰਿਤ ਕਹਿਣ ਵਾਲੇ ਸੱਜਣ ਵੀ ਇਹੀ ਤਰਕ ਦਿੰਦੇ ਹਨ, ਕਿ ਦਸ਼ਮੇਸ਼ ਜੀ ਨੇ ਸਮੇਂ ਦੇ ਪ੍ਰਚਲਤ ਚਰਿਤ੍ਰ, ਸਿੱਖਾਂ ਨੂੰ ਸਮਝਾਉਣ ਲਈ ਕਵਿ ਰੂਪ ਵਿਚ ਲਿਖੇ ਸਨ, ਤਾਂ ਕਿ ਉਹ, ਅਜਿਹੇ ਪਾਤਰਾਂ ਤੋਂ ਬੱਚ ਕੇ ਰਹਿਣ! ਹੁਣ ਇਸ ਸਥਿਤੀ ਵਿਚੋਂ ਨਿਕਲਦੇ ਸਿੱਟੇ ਇਸ ਪ੍ਰਕਾਰ ਹਨ:-

() ਚਰਿਤ੍ਰਾਂ ਦੇ ਕਾਵਿ ਰੂਪ ਨੂੰ ਦਸ਼ਮੇਸ਼ ਕ੍ਰਿਤ ਮੰਨਣ ਵਾਲਿਆਂ ਦਾ ਤਰਕ ਇਸ ਪ੍ਰਕਾਰ ਬਣਦਾ ਹੈ:-
ਇਹ ਚਰਿਤ੍ਰ ਸਿੱਖਾਂ ਨੂੰ ਕੁੱਝ ਕਾਮੁਕ ਇਸਤਰੀਆਂ ਦੀਆਂ ਚਾਲਾਂ ਬਾਰੇ ਸਮਝਾਉਣ ਲਈ ਰਚੇ ਗਏ ਤਾਂ ਕਿ ਉਹ ਅਜਿਹੇ ਪਾਤਰਾਂ ਤੋਂ ਬੱਚਣ

() ਚਰਿਤ੍ਰਾਂ ਨੂੰ ਲੇਖਾਂ ਰਾਹੀਂ ਸੁਨਾਉਣ ਪਿੱਛੇ ਆਪ ਜੀ ਦਾ ਤਰਕ ਇਸ ਪ੍ਰਕਾਰ ਬਣਦਾ ਹੈ:-

ਆਪ ਜੀ ਸਿੱਖਾਂ ਨੂੰ ਇਹ ਅਸ਼ਲੀਲ ਕਹਾਣਿਆਂ ਆਪਣੇ ਸ਼ਬਦਾਂ ਵਿਚ ਸੁਣਾ ਰਹੇ ਹੋ ਤਾਂ ਕਿ ਸਿੱਖ ਇਸ ਨੂੰ ਦਸ਼ਮੇਸ਼ ਕ੍ਰਿਤ ਨਾ ਮੰਨਣ ਅਤੇ ਅਸ਼ਲੀਲਤਾ ਤੋਂ ਬੱਚਣ

ਚਰਿਤ੍ਰਾਂ ਨੂੰ ਦਸ਼ਮੇਸ਼ ਕ੍ਰਿਤ ਮੰਨਣ ਵਾਲਿਆਂ ਦਾ ਤਰਕ ਹੈ ਸਿੱਖਾਂ ਨੂੰ ਕੁਰਾਹੇ ਤੋਂ ਬਚਾਉਣ ਲਈ ਚਰਿਤ੍ਰ ਲਿਖਣੇ ਮਾੜੀ ਗਲ ਨਹੀਂਆਪ ਜੀ ਦਾ ਤਰਕ ਵੀ ਇਹੀ ਬਣਦਾ ਹੈ ਕਿ ਸਿੱਖਾਂ ਨੂੰ ਕੁਰਾਹੇ ਤੋਂ ਬਚਾਉਣ ਲਈ, ਲੇਖ ਲੜੀਆਂ ਰਾਹੀਂ, ਚਰਿਤ੍ਰ ਸੁਨਾਉਣੇ ਮਾੜੀ ਗਲ ਨਹੀਂ
ਜਾਪਦਾ  ਹੈ ਕਿ ਆਪ ਜੀ, ਚਰਿਤ੍ਰਾਂ ਵਿਚਲੇ ਉਸ ਮੰਤ੍ਰੀ ਜਿਹੀ ਭੁਮਿਕਾ ਵਿਚ ਹੋ, ਜੋ ਕਿ ਰਾਜੇ ਨੂੰ ਚਰਿਤ੍ਰ ਸੁਣਾਉਂਦਾ ਹੈ ਫ਼ਰਕ ਕੇਵਲ ਇਤਨਾ ਹੈ ਕਿ ਉਹ, ਰਾਜੇ ਨੂੰ ਚਰਿਤ੍ਰ ਸੁਣਾਉਦਾ ਹੈ, ਅਤੇ ਆਪ ਜੀ ਸਿੱਖਾਂ ਨੂੰ ਸੁਣਾ ਰਹੇ ਹੋਮੰਤ੍ਰੀ ਨੂੰ ਕੋਈ ਨਹੀਂ ਕੋਸਦਾਕੋਸਣ ਵਾਲੇ ਰਾਮ-ਸ਼ਯਾਮ ਨੂੰ ਕੋਸਦੇ ਹਨ ਜਿਸਨੇ ਚਰਿਤ੍ਰ ਕਾਵਿ ਰੂਪ ਲਿਖੇਆਪ ਜੀ ਵਲੋਂ ਲਿਖੇ ਲੇਖਾਂ ਬਾਰੇ ਕੀ ਕੀਤਾ ਜਾਏ ? ਉਨ੍ਹਾਂ ਵਿਚ ਤਾਂ ਉਹੀ ਅਸ਼ਲੀਲਤਾ ਹੈ ਜਿਸ ਦਾ ਆਪ ਜੀ ਵਿਰੋਧ ਕਰਦੇ ਹੋ ! ਕਿ ਨਹੀਂ?
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ!
ਹਰਦੇਵ ਸਿੰਘ,ਜੰਮੂ- ੨੩.੦੪.੨੦੧੬