' ਗੁਰਸਿੱਖ ਅਤੇ ਪੰਡਿਤ '
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਗੁਰਬਾਣੀ ਵਭਿੰਨ ਪਰਿਸਥਿਤੀਆਂ ਨੂੰ ਨਿਰਪੱਖਤਾ ਨਾਲ ਵਿਚਾਰਦੇ ਹੋਏ, ਚੰਗਾ ਪੱਖ ਗ੍ਰਹਿਣ ਕਰਨ ਦੀ ਸਿੱਖਿਆ ਦਿੰਦੀ ਹੈ। ਪਰ ਕੁੱਝ ਵਿਸ਼ੇਆਂ ਤੇ, ਆਪਣੀ ਮਤਿ ਪੱਖੋਂ ਹਾਰੇ ਮੁੱਨਖ, ਲਫ਼ਜਾਂ ਨਾਲ ਵੈਰ ਕਮਾ ਲੇਂਦੇ ਹਨ। ਉਨਾਂ ਲਫ਼ਜਾਂ ਨਾਲ, ਜਿਨਾਂ ਦੀ ਵਰਤੋਂ ਬਾਣੀ ਅੰਦਰ, ਗੁਰੂ ਦੀ ਸਿੱਖਿਆ ਦੇਂਣ ਲਈ ਹੋਈ ਹੈ।
ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਲਿਆ, ਪਰ ਕੁੱਝ ਸੱਜਣ ਗੁਰੂ ਦੇ ਕਲਾਵੇ ਵਿਚੋਂ ਨਿਕਲ ਕੇ,
ਮਨੁੱਖਤਾ ਨੂੰ
ਇੰਝ ਕਲਾਵਾ
ਮਾਰਨ ਚਲ
ਪਏ ਜਿਵੇਂ
ਕਿ ਗੁਰੂ
ਸਾਹਿਬਾਨ ਨੂੰ
ਕਲਾਵਾ ਮਾਰਨ
ਦੀ ਜਾਚ
ਨਹੀਂ ਸੀ।
ਜੇ ਕਰ ਕੋਈ ਸਮਝ ਸਕੇ ਤਾਂ ਸਮਝ ਸਕਦਾ ਹੈ ਕਿ ਮਨੁੱਖੀ ਸੱਭਿਯਤਾ ਦੀ ਸਦਿਆਂ ਬਧੀ ਘਾਲਣਾ ਬਾਦ, ਸ਼ਬਦਾਂ (Words) ਨੇ ਜਨਮ ਲਿਆ ਹੈ।
ਖ਼ੈਰ, ਇਸ ਸੰਖੇਪ ਵਿਚਾਰ-ਚਰਚਾ ਰਾਹੀਂ ਅਸੀਂ, ਗੁਰਬਾਣੀ ਦੀ ਰੌਸ਼ਨੀ ਵਿਚ ਦਰਸਾਏ ਗਏ, ਪੰਡਿਤਾਂ ਦੇ ਕਿਰਦਾਰ ਨੂੰ ਸਮਝਣ ਦਾ ਜਤਨ ਕਰਾਂ ਗੇ। ਤਾਂ ਕਿ ਪੰਡਿਤ ਸ਼ਬਦ ਦਾ ਭਾਵਅਰਥ, ਅਤੇ ਉਸਦਾ ਗੁਰਸਿੱਖ ਨਾਲ ਸਬੰਧ ਵੀ ਸਪਸ਼ਟ ਹੋ ਸਕੇ।
‘ਮਹਾਨ ਕੋਸ਼’ ਅਨੁਸਾਰ ਪੰਡਿਤ ਸ਼ਬਦ ਦਾ ਅਰਥ ਹੈ:-
ਵਿਦਵਾਨ ਗਿਆਨੀ, ਵਿਦਯਾ ਵਿਚ ਨਿਪੁਣ ਪੁਰਖ ! ਮਹਾਨ ਕੋਸ਼ ਦੀ ਸੂਚਨਾ ਅਨੁਸਾਰ 'ਵਯਾਸ ਸੁਮ੍ਰਤਿ ਦਾ ਲੇਖ ਹੈ- ਇਨਦ੍ਰਯਿਣਾਂ ਜਯਂ ਸ਼ੁਰਾ ਧਰਮ ਚਰਤਪਿਣਡਤਿ (ਅਧਯਾਯ ੪ ਸ਼ ੬੦) ਜੋ ਇੰਦੀ੍ਰਆਂ ਜਿੱਤਦਾ ਹੈ ਧਰਮ ਆਚਰਣ ਕਰਦਾ ਹੈ ਉਹ ਪੰਡਿਤ ਹੈ' !
ਇਸਦੇ ਨਾਲ ਹੀ ਹਿੰਦੂਮਤ ਦੇ ਗਿਆਤਾ ਨੂੰ ਵੀ ਪੰਡਿਤ ਕਿਹਾ ਜਾਂਦਾ ਹੈ, ਅਤੇ ਕਿਸੇ ਕਲਾ ਵਿਸ਼ੇਸ਼ ਨਾਲ ਸਬੰਧਤ ਸੱਜਣ ਵੀ ਪੰਡਿਤ ਲਕਬ ਦਾ ਇਸਤੇਮਾਲ ਕਰਦੇ ਹਨ, ਜਿਵੇਂ ਕਿ ਸਿਤਾਰ ਵਾਦਕ 'ਪੰਡਿਤ ਰਵਿ ਸ਼ੰਕਰ' ਅਤੇ ਗਾਯਕ 'ਪੰਡਿਤ ਭੀਮ ਸੈਨ ਜੋਸ਼ੀ' !
ਇਸਦੇ ਨਾਲ ਹੀ ਹਿੰਦੂਮਤ ਦੇ ਗਿਆਤਾ ਨੂੰ ਵੀ ਪੰਡਿਤ ਕਿਹਾ ਜਾਂਦਾ ਹੈ, ਅਤੇ ਕਿਸੇ ਕਲਾ ਵਿਸ਼ੇਸ਼ ਨਾਲ ਸਬੰਧਤ ਸੱਜਣ ਵੀ ਪੰਡਿਤ ਲਕਬ ਦਾ ਇਸਤੇਮਾਲ ਕਰਦੇ ਹਨ, ਜਿਵੇਂ ਕਿ ਸਿਤਾਰ ਵਾਦਕ 'ਪੰਡਿਤ ਰਵਿ ਸ਼ੰਕਰ' ਅਤੇ ਗਾਯਕ 'ਪੰਡਿਤ ਭੀਮ ਸੈਨ ਜੋਸ਼ੀ' !
ਪਰ ਅਸੀਂ ਵੇਖਦੇ ਹਾਂ ਕਿ ਧਰਮ ਦੇ ਖੇਤਰ ਵਿਚ, ‘ਪੰਡਿਤ’ ਸ਼ਬਦ ਦੇ ਅਰਥਾਂ ਦਾ ਲਾਭ, ਕਈਂ ਲੋਗਾਂ ਨੇ, ਕਈਂ ਸਦਿਆਂ ਤੋਂ ਚੁੱਕਿਆ ਹੈ।
ਐਸੇ ਸੱਜਣਾਂ ਨੇ ਆਪਣੇ ਆਪ ਨੂੰ, ਪੰਡਿਤ ਸ਼ਬਦ ਦੇ ਅਰਥਾਂ ਨਾਲ ਜੋੜਦੇ ਹੋਏ, ਆਪਣਾ ਇਕ ਹੱਥ ਸ਼ਰਧਾਲੂਆਂ ਤੇ ਸਿਰ ਤੇ, ਅਤੇ ਦੂਜਾ ਹੱਥ ਉਨਾਂ ਦੀ ਜੇਬ ਵਿਚ ਪਾ ਲਿਆ।
ਇਨਾਂ ਨੇ ਲੋਕਾਂ ਦੀ ਮਾਨਸਿਕਤਾ ਵੀ ਲੁੱਟੀ ਅਤੇ ਜੇਬ ਵੀ ! ਐਸੇ ਸੱਜਣਾਂ ਨੂੰ ਗੁਰੂ ਸਾਹਿਬਾਨ ਨੇ 'ਪੰਡਿਤ' ਤਾਂ ਉਚਾਰਿਆ, ਪਰ ਆਪਣੀ ਬਾਣੀ ਦੇ ਧਰਮ ਭਾਵ ਵਿਚ ਉਨਾਂ ਨੂੰ, ਪੰਡਿਤ (ਗਿਆਨੀ) ਮੰਨਣ ਤੋਂ ਇਨਕਾਰ ਯੁਕਤ ਉਪਦੇਸ਼ ਵੀ ਉਚਾਰੇ।
ਜਿਵੇਂ ਕਿ:-
ਪੰਡਿਤ ਮੋਹੇ ਲੋਭਿ ਸਬਾਏ ( ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੩੭੦)
ਪੰਡਿਤ ਪੂਛਉ ਤ ਮਾਇਆ ਰਾਤੇ (੩੮੫)
ਪੜਿ ਪੜਿ ਪੰਡਿਤ ਮੋਨੀ ਥਾਕੇ ਭੇਖੀ ਮੁਕਤਿ ਨ ਪਾਈ (੪੪੦)
ਮੁਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ (੪੬੯)
ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ (੫੧੩)
ਕੋਈ ਚਤੁਰ ਕਹਾਵੈ ਪੰਡਿਤ (੯੧੩)

ਪੰਡਿਤ ਇਸੁ ਮਨ ਕਾ ਕਰਹੁ ਬੀਚਾਰ॥ ਅਵਰੁ ਕਿ ਬਹੁਤਾ ਪੜਹਿ ਉਠਾਵਹਿ ਭਾਰੁ॥ (੧੨੬੧)
ਪੰਡਿਤ ਪੜਿ ਪੜਿ ਵਾਦੁ ਵਖਾਣਹਿ ਬਿਨੁ ਗੁਰ ਭਰਮਿ ਭੁਲਾਏ (੬੭)
ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਹੋਹਿ ਪਿਆਰੁ (੮੬)
ਪੰਡਿਤ ਪੜਹਿ ਸਾਦੁ ਨ ਪਾਵਹਿ (੧੧੬)
ਮਾਇਆ ਕਾ ਮੁਹਤਾਜੁ ਪੰਡਿਤੁ ਕਹਾਵੈ (੨੩੧) ਇਸ ਪੰਗਤੀ ਦਾ ਭਾਵ ਅਰਥ ਇਹ ਨਹੀਂ ਕਿ ਮਾਇਆ ਦਾ ਮੁਹਤਾਜ 'ਪੰਡਿਤ' ਹੁੰਦਾ ਹੈ। ਇਸ ਪੰਗਤੀ ਦਾ ਭਾਵ ਅਰਥ ਹੈ ਕਿ ਮਾਇਆ ਦਾ ਮੁਹਤਾਜ ਆਪਣੇ ਆਪ ਨੂੰ ਪੰਡਿਤ (ਗਿਆਨੀ) ਅਖਵਾਉਂਦਾ ਹੈ।

ਖੈਰ, ਉਪਰੋਕਤ ਦਰਸਾਏ ਕਥਿਤ ਪੰਡਿਤਾਂ ਨਾਲ ਆਪਣੀ ਅਸਹਿਮਤੀ ਦਰਸਾਉਂਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਹਨ :-
ਪੰਡਿਤ ਮੁਲਾਂ ਛਾਡੇ ਦੋਊ (੧੧੫੯)
ਉਪਰੋਕਤ ਪੰਡਿਤਾਂ ਬਾਰੇ ਉਪਦੇਸ਼ ਉਚਾਰਨ ਵੇਲੇ, ਗੁਰੂ ਸਾਹਿਬਾਨ ਦਾ ਭਾਵ, ‘ਪੰਡਿਤ’ ਸ਼ਬਦ ਨਾਲ ਵੈਰ ਕਮਾਉਂਣਾ ਨਹੀਂ। ਗੁਰੂ ਸਾਹਿਬਾਨ ਨੇ ਪੰਡਿਤ ਸ਼ਬਦ ਦਾ ਤ੍ਰਿਸਕਾਰ ਨਹੀਂ ਕੀਤਾ, ਬਲਕਿ ਇਸ ਸ਼ਬਦ ਦੇ ਮੂਲ ਭਾਵ ਅਰਥਾਂ ਅਨੁਸਾਰ, ਇਸ ਸ਼ਬਦ ਦਾ ਉਪਯੋਗ ਇਵੇਂ ਵੀ ਉਚਾਰਿਆ:-
ਸੋ ਪੰਡਿਤੁ ਗੁਰ ਸਬਦੁ ਕਮਾਇ (੮੮੮) ਭਾਵ ਜੋ ਮਨੁੱਖ ਗੁਰੂ ਦੇ ਸ਼ਬਦ ਨੂੰ ਕਮਾਉਂਦਾ ਹੈ ਉਹ ਪੰਡਿਤ ਹੈ! ਤੇ ਜੇ ਕਰ ਸਿੱਖ ਗੁਰੂ ਦੇ ਸ਼ਬਦ ਨੂੰ ਕਮਾ ਲਵੇ ਤਾਂ ਕੀ ਉਹ ਪੰਡਿਤ ਨਾ ਹੋਇਆ ?
ਤਤੁ ਪਛਾਣੈ ਸੋ ਪੰਡਿਤ ਹੋਈ (੧੨੮) ਜੇ ਕਰ ਗੁਰੂ ਦਾ ਸਿੱਖ ਤੱਤ ਦੀ ਪਛਾਣ ਕਰ ਲਵੇ ਤਾਂ ਕਿ ਉਹ ਪੰਡਿਤ ਨਾ ਹੋਇਆ ?
ਸੋ ਪੰਡਿਤੁ ਜੋ ਮਨੁ ਪਰਬੋਧੈ॥ ਰਾਮ ਨਾਮ ਆਤਮ ਮਹਿ ਸੋਧੈ॥ ਰਾਮ ਨਾਮ ਸਾਰੁ ਰਸੁ ਪੀਵੈ॥ ਉਸ ਪੰਡਿਤ ਜੈ ਉਪਦੇਸਿ ਜਗੁ ਜੀਵੈ॥ਹਰਿ ਕੀ ਕਥਾ ਹਿਰਦੈ ਬਸਾਵੈ॥ ਸੋ ਪੰਡਿਤੁ ਫਿਰਿ ਜੋਨਿ ਨ ਆਵੈ॥ਚਹੁ ਵਰਨਾ ਕਉ ਦੇ ਉਪਦੇਸੁ॥ਨਾਨਕ ਉਸ ਪੰਡਿਤ ਕਉ ਸਦਾ ਅਦੇਸੁ॥ (੨੭੪)
ਕੀ ਮਨ ਨੂੰ ਪਰਬੋਧਣ, ਰਾਮ ਦਾ ਨਾਮ ਆਤਮਸਾਤ ਕਰਨ, ਪਰਮਾਤਮਾ ਦੇ ਨਾਮ ਦਾ ਰਸ ਪੀਣ, ਜਗ ਨੂੰ ਜੀਵਨ ਉਪਦੇਸ਼ ਦੇਂਣ, ਹਰੀ ਦੀ ਕਥਾ ਮਨ ਹਿਰਦੈ ਵਿਚ ਵਸਾਉਂਣ, ਚਾਰ ਵਰਨਾ ਨੂੰ ਸਾਂਝਾ ਉਪਦੇਸ਼ ਦੇਂਣ ਵਾਲੇ ਗੁਣਾਂ ਦੇ ਧਾਰਨੀ ’ਪੰਡਿਤ’ ਅਤੇ ਸਦਾ ਨਮਸਕਾਰ (ਅਦੇਸੁ) ਯੋਗ ਨਹੀਂ ਹਨ ?

ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸ ਰਾਮ ਨਾਮੁ ਗਲਿ ਹਾਰੁ ( ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੩੮)
ਸੋਈ ਚਤੁਰ ਸਿਆਣਾ ਪੰਡਿਤੁ ਸੋ ਸੂਰਾ ਸੋ ਦਾਨਾਂ॥
ਸਾਧਸੰਗਿ ਜਿਨਿ ਹਰਿ ਹਰਿ ਜਪਿਉ ਨਾਨਕ ਸੋ ਪਰਵਾਨਾ॥ (੧੨੨੧)
ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ (੧੨੫੨)
ਸੋਈ ਚਤੁਰ ਸਿਆਣਾ ਪੰਡਿਤੁ ਸੋ ਸੂਰਾ ਸੋ ਦਾਨਾਂ॥
ਸਾਧਸੰਗਿ ਜਿਨਿ ਹਰਿ ਹਰਿ ਜਪਿਉ ਨਾਨਕ ਸੋ ਪਰਵਾਨਾ॥ (੧੨੨੧)
ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ (੧੨੫੨)
ਜੰਮਹਿ ਜੀਅ ਜਾਣੈ ਜੇ ਥਾਉ॥ਸੁਰਤਾ ਪੰਡਿਤੁ ਤਾ ਕਾ ਨਾਉ॥(੧੨੫੬)
ਸਦਾ ਅਲਗ ਰਹੈ ਨਿਰਬਾਣੁ॥ ਸੋ ਪੰਡਿਤੁ ਦਰਗਹ ਪਰਵਾਣੁ॥ (੧੨੬੧)
ਸਦਾ ਅਲਗ ਰਹੈ ਨਿਰਬਾਣੁ॥ ਸੋ ਪੰਡਿਤੁ ਦਰਗਹ ਪਰਵਾਣੁ॥ (੧੨੬੧)
ਜੇ ਕਰ ਪੰਡਿਤ ਕੇਵਲ ਉਹ ਲੋਗ ਹਨ ਜੋ ਲੋਕਾਂ ਨੂੰ ਭਟਕਾਉਂਦੇ ਹਨ ਤਾਂ ਗੁਰੂ ਦਾ ਸ਼ਬਦ ਕਮਾਉਂਣ ਵਾਲੇ, ਮਨ ਨੂੰ ਪਰਬੋਧਣ ਵਾਲੇ, ਪਰਮਾਤਮਾ ਦੇ ਨਾਮ ਦਾ ਰਸ ਪੀਣ ਵਾਲੇ, ਤੱਤ ਦੀ ਵਿਚਾਰ ਕਰਨ ਵਾਲੇ ਪੰਡਿਤ ਕੋਂਣ ਹਨ ? ਕੀ ਗੁਰਸਿੱਖ ਪੰਡਿਤ ਨਹੀਂ ਹੁੰਦਾ ? ਸੋ ਪੰਡਿਤੁ ਗੁਰ ਸਬਦੁ ਕਮਾਇ॥(੮੮੮)
ਉਪਰੋਕਤ ਸਵਾਲ ਗੁਰਬਾਣੀ ਵਿਚ ਦਰਸਾਏ ਬ੍ਰਾਹਮਣਵਾਦ ਨੂੰ ਸਮਝਣ ਵਿਚ ਸਹਾਈ ਹੋ ਸਕਦੇ ਹਨ ਬਾ-ਸ਼ਰਤੇ ਕਿ ਇਨਾਂ ਦੇ ਜਵਾਬ ਨੂੰ ਉਪਰੋਕਤ ਗੁਰਬਾਣੀ ਉਪਦੇਸ਼ਾਂ ਦੀ ਰੌਸ਼ਨੀ ਵਿਚ ਵਿਚਾਰਿਆ ਅਤੇ ਸਵੀਕਾਰ ਕੀਤਾ ਜਾਏ। ਪਰ ਕੁੱਝ ਵਿਸ਼ੇਆਂ ਤੇ ਆਪਣੀ ਸੰਕੀਰਣ ਮਤਿ ਪੱਖੋਂ ਹਾਰੇ ਮੁੱਨਖ, ਲਫ਼ਜਾਂ ਨਾਲ ਵੈਰ ਕਮਾ ਲੇਂਦੇ ਹਨ।
ਉਨਾਂ ਲਫ਼ਜਾਂ ਨਾਲ, ਜਿਨਾਂ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ, ਗੁਰੂ ਦੀ ਸਿੱਖਿਆ ਦੇਂਣ ਲਈ ਹੋਈ ਹੈ ਅਤੇ ਉਹ ਲਫ਼ਜ਼,’ ਗੁਰਸਿੱਖੀ ਅਤੇ ਗੁਰਮੁਖੀ ਕਿਰਦਾਰ’ ਲਈ ਵੀ ਇਸਤੇਮਾਲ ਹੋਏ ਹਨ।
ਹਰਦੇਵ ਸਿੰਘ, ਜੰਮੂ-੦੧-੧੨-੨੦੧੩
Note:- To read more Articles click below at 'Older Post'