Friday, 21 October 2016



'ਸਾਬਕਾ ਜੱਥੇਦਾਰ ਜੀ ਵੱਲ ਸੱਦਾ ਪੱਤਰ' ( 4th Reminder)

ਹਰਦੇਵ ਸਿੰਘਜੰਮੂ


ਸ਼੍ਰੀ ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਪ੍ਰੌਦਰਸ਼ਨ ਸਿੰਘ ਜੀ,

ਸ਼੍ਰੀ ਅਕਾਲ ਤਖ਼ਤ ਨਾਲ ਜੁੜੇ ਸ਼ਖ਼ਸੀ ਵਿਵਹਾਰਾਂ ਬਾਰੇ ਆਪ ਜੀ ਦੇ ਵਿਚਾਰਾਂ ਉਤੇ ਕੋਈ ਵੀ ਟਿੱਪਣੀ ਨਾ ਕਰਦੇ ਹੋਏਮੈਂ ਕੇਵਲ ਇਨਤਾ ਕਹਿਣਾ ਚਾਹੁੰਦਾ ਹਾਂ ਕਿ ਸ੍ਰੀ ਅਕਾਲ ਤੱਖਤ ਅਤੇ ਸਿੱਖ ਰਹਿਤ ਮਰਿਆਦਾ ਬਾਰੇ ਆਪਣੇ ਨਾਲ ਵਿਚਾਰ ਵਟਾਂਦਰੇ ਦਾ ਜ਼ਰਾ ਇਕ ਮੌਕਾ ਮੈਂਨੂੰ ਵੀ ਦਿਉ


ਸ਼੍ਰੀ ਅਕਾਲ ਤਖ਼ਤਸਿੱਖ ਰਹਿਤ ਮਰਿਆਦਾ ਅਤੇ ਨਿਤਨੇਮ ਬਾਰੇ ਆਪਣੇ ਕੁੱਝ 'ਅਸ਼ੋਭਨੀਯ ਵਿਚਾਰਾਂ' ਦੇ ਪ੍ਰਗਟਾਵੇ ਲਈ 'ਇਕ ਪਾਸੜ' ਐਨਕਰ ਨੂੰ ਬਿਠਾ ਕੇ, ਆਪਣੇ ਵਿਚਾਰ ਹੀ ਪ੍ਰਗਟ ਕਰੀ ਜਾਣਾ ਕਿਸੇ ਦਾ ਹੱਕ ਜ਼ਰੂਰ ਹੋ ਸਕਦਾ ਹੈਪਰ ਇਸ ਨੂੰ ਸੰਵਾਦ ਨਹੀਂ ਕਿਹਾ ਜਾ ਸਕਦਾ। ਗੁਰੂ ਨਾਨਕ ਜੀ ਨੇ ਵਿਚਾਰਕ ਅਸਿਹਮਤੀ ਵਾਲੇ ਜੌਗੀਆਂ ਨਾਲ ਸੰਵਾਦ ਕੀਤਾ ਸੀ ਗੁਰੂ ਸਾਹਿਬ ਨੇ ਵਿਚਾਰਾਂ ਦੇ  ਵਟਾਂਦਰੇ ਲਈਵਿਚਾਰਾਂ ਤੋਂ ਹੀਨਅਸਮਰਥ,ਹਮਖ਼ਿਆਲੀ ਜਾਂ ਜੀ ਹਜੂਰੀ ਕਰਨ ਵਾਲੇ ਬੰਦਿਆਂ ਦੀ ਚੋਣ ਨਹੀਂ ਸੀ ਕੀਤੀ 


ਸ਼੍ਰੀ ਅਕਾਲ ਤਖ਼ਤ ਅਤੇ ਸਿੱਖ ਰਹਿਤ ਮਰਿਆਦਾ ਬਾਰੇ ਜਨਤਕ ਵਿਚਾਰਕ ਗੋਸ਼ਟਿ ਲਈ ਮੈਂ ਆਪ ਜੀ ਨੂੰ ਪਹਿਲਾਂ ਵੀ ਸੱਦਾ ਦੇ ਚੁੱਕਿਆ ਹਾਂਜਿਸ ਨੂੰ ਆਪ ਜੀ ਨੇ ਸਵੀਕਾਰ ਨਹੀਂ ਸੀ ਕੀਤਾ। ਆਸ ਹੈ ਕਿ ਆਪ ਜੀ ਇਸ ਵਾਰ ਇਸ ਸੱਦੇ ਨੂੰ ਸਵੀਕਾਰ ਕਰੋਗੇ ਤਾਂ ਕਿਆਪ ਜੀ ਵੱਲੋਂ ਪ੍ਰਗਟਾਏ ਨਵੇਂ ਵਿਚਾਰਾਂ ਨੂੰ ਸਰਵਪੱਖੋਂ ਵਿਚਾਰਨ ਦਾ ਮੌਕਾ ਮਿਲ ਸਕੇ
ਆਪ ਜੀ ਵਲੋਂ ਸਹਿਮਤੀ ਦੀ ਉਡੀਕ ਵਿਚ,
ਹਰਦੇਵ ਸਿੰਘਜੰਮੂ-21.10.2016
ਨੋਟ:- ਸ਼ਾਬਕਾ ਜੱਥੇਦਾਰ ਜੀ, ਆਪ ਜੀ ਅਤੇ ਆਪ ਜੀ ਦੇ ਸਾਥੀ ਕਹਿ ਸਕਦੇ ਹਨ ਕਿ ਅਸੀਂ ਹਰਦੇਵ ਸਿੰਘ ਜੰਮੂ ਵਰਗੇ ਆਮ ਬੰਦੇ ਨਾਲ ਸੰਵਾਦ ਕਿਉਂ ਕਰੀਏੇ ? ਫਿਰ ਜ਼ਰਾ ਵਿਚਾਰ ਕਰੋ ਕਿ ਜੇ ਕਰ ਆਪ ਜੀ ਅਤੇ ਆਪ ਜੀ ਦੇ ਕੁੱਝ ਸਾਥੀ ਹਰ ਰੋਜ ਲੇਖਾਂ, ਰੋਡੀਯੂ ਟਾਕ ਜਾਂ ਵੀਡੀਯੂ ਰਾਹੀਂ ਆਪ ਆਮ ਸਿੱਖਾਂ ਨੂੰ ਨਿਤਨੇਮ ਬਾਰੇ ਆਪਣੀਆਂ ਸੁਨਾਉਂਦੇ ਹਨ ਤਾਂ ਫਿਰ ਆਮ ਸਿੱਖ ਨਾਲ ਸੰਵਾਦ ਨਾ ਕਰਨ ਦਾ ਬਹਾਨਾ  ਬਣਾ ਕੇ ਸੰਵਾਦ ਤੋਂ ਭੱਜਦੇ ਕਿਉਂ ਹਨ ?