Thursday, 17 October 2013

'ਕੋਲੇ ਵਾਂਗ ਧੁਖਦੇ ਸਵਾਲੀ'


ਹਰਦੇਵ ਸਿੰਘ, ਜੰਮੂ



ਇਕ ਦਿਨ 'ਮਾਨਸਿਕ ਤੌਰ ਤੇ ਪੀੜਤ' ਇਕ ਵਿਯਕਤੀ ਨੇ ਮੇਰੇ ਤੋਂ ਹੇਠ ਲਿਖਿਆ ਇਕ ਸਵਾਲ ਪੁੱਛ ਲਿਆ:-

ਭਾਈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤਾ ਆਦੇਸ਼ '
ਸੱਭ ਸਿੱਖਨ ਕਉ ਹੁਕਮ ਹੈ, ਗੁਰੁ ਮਾਨਿਓ ਗਰੰਥ' ਕਿਸ ਥਾਂ ਉਪਲਭਦ ਹੈ ?

ਮੈਂ ਸਵਾਲ ਪਿੱਛਲੀ ਉਸ ਬਿਮਾਰ ਮੰਸ਼ਾ ਨੂੰ ਜਾਣਦਾ ਸੀ, ਜਿਸਦੇ 'ਪਿਛੋਕੜ'
 ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਨੂੰ ਸਮਾਪਤ ਕਰਨ ਦੀ ਕੁਟਿਲਤਾ ਸੀ।ਇਸ ਲਈ ਮੇਰਾ ਜਵਾਬ ਇਸ ਪ੍ਰਕਾਰ ਸੀ:-

'ਇਹ ਹੁਕਮ ਦਸ਼ਮੇਸ਼ ਜੀ ਵਲੋਂ ਜਾਰੀ ਹੋਂਣ ਦੇ ਪਲ ਤੋਂ, ਅੱਜ ਤਕ ਹੋ ਗੁਜ਼ਰੇ ਤਮਾਮ ਗੁਰਸਿੱਖਾਂ ਦੇ ਹਿਰਦੇਆਂ ਵਿਚ ਉਪਲਭਦ ਰਿਹਾ ਅਤੇ ਅੱਜ ਵੀ ਮੌਜੂਦ ਤਮਾਮ ਗੁਰਸਿੱਖਾ ਦੇ ਹਿਰਦੇਆਂ ਵਿਚ ਉਪਲਭਦ ਹੈ।ਇਸ ਲਈ ਕਿਸੇ ਲਿਖਤੀ ਸਬੂਤ ਦੀ ਮੁਹਤਾਜੀ ਨਹੀਂ। ਗੁਰੂ ਗੋਬਿੰਦ ਸਿੰਘ ਜੀ ਦੇ ਉਪਰੋਕਤ ਹੁਕਮ ਦੀ ਐਸੀ ਉਪਲਭਦੀ ਹੀ ਆਪ ਜੀ ਦੀ ਉਹ ਮਾਨਸਿਕ ਪੀੜਾ ਹੈ ਜਿਸਦਾ ਕੋਈ ਇਲਾਜ ਨਹੀਂ।ਇਸ 'ਮੀਣਾ ਮਾਨਸਿਕਤਾ' ਨੇ ਕੋਲੇ ਵਾਂਗ ਧੁਖਦੇ ਸਵਾਹ ਹੁੰਦੇ ਰਹਿਣਾ ਹੈ।ਇਹੀ ਇਸ ਦੀ ਨਿਯਤੀ(Destiny) ਹੈ! ਭਾਈ ਗੁਰਦਾਸ ਨੇ ਇਸੇ ਕਰਕੇ ਮੀਣਿਆਂ ਲਈ ਵਾਰ ਲਿਖੀ ਸੀ।

ਹਰਦੇਵ ਸਿੰਘ, ਜੰਮੂ-੧੬.੧੦.੨੦੧੩