Sunday, 24 May 2015



'ਵਪਾਰੀ'
ਹਰਦੇਵ ਸਿੰਘ, ਜੰਮੂ

ਵਪਾਰ ਦਾ ਅਰਥ ਬਿਜ਼ਨੈਸ ਜਾਂ ਪੇਸ਼ਾ! ਬਿਜ਼ਨੈਸ ਜਾਂ ਪੇਸ਼ਾ ਮਤਲਬ ਜੀਵਕਾ ਕਮਾਉਣ ਦੀ ਘਾਲਣਾ। ਚੋਰ ਦਾ ਵਪਾਰ ਚੌਰੀ ਹੁੰਦਾ ਹੈ ਜਿਸ ਲਈ ਉਹ ਵੀ ਘਾਲਣਾ ਕਰਦਾ ਹੈ। ਧਰਮ ਦੇ ਨਾਮ ਤੇ ਵਪਾਰ ਕਰਨ ਵਾਲੇ ਨੂੰ ਵੀ ਅਕਸਰ ਪੁਜਾਰੀ ਕਿਹਾ ਜਾਂਦਾ ਹੈ। ਗੁਰੂ ਨਾਨਕ ਜੀ ਦਾ ਸ਼ਬਦਾਂ ਨਾਲ ਕੋਈ ਵਿਰੋਧ ਨਹੀਂ। ਨਾ ਹੀ 'ਪੂਜਾ' ਨਾਲ ਨਾ ਹੀ 'ਪੂਜਾਰੀ' ਨਾਲ! ਹਾਂਲਾਕਿ ਪੂਜਾਰੀ ਸ਼ਬਦ ਸਕਾਰਾਤਮਕ ਸ਼ਬਦ ਹੈ ਪਰ ਉਸਦੀ ਵਰਤੋਂ ਨੱਕਾਰਾਤਮਕ ਰੂਪ ਵਿਚ ਵੀ ਹੁੰਦੀ ਹੈ। ਜਿਵੇਂ ਮਨੁੱਖ ਹੋਣਾ ਮਾੜੀ ਗਲ ਨਹੀਂ ਪਰ ਮਨੁੱਖ ਚੰਗਾ ਵੀ ਹੋ ਸਕਦਾ ਹੈ ਅਤੇ ਮਾੜਾ ਵੀ। ਇਸ ਵਿਚ ਮਨੁੱਖ ਸ਼ਬਦ ਦਾ ਕੋਈ ਦੋਸ਼ ਨਹੀਂ।
ਖ਼ੈਰ, ਗਲ ਨੱਕਾਰਾਤਮਕ ਪੱਖ ਦੀ ਹੈ ਤਾਂ ਐਸੇ ਪੂਜਾਰੀ ਧਰਮ ਸਥਲ ਵਿਚ ਵੀ ਹੋ ਸਕਦੇ ਹਨ ਅਤੇ ਧਰਮ ਸਥਲ ਤੋਂ ਬਾਹਰ ਵੀ। ਧਰਮ ਸਥਲ ਦੇ ਪੁਜਾਰੀ ਤੋਂ ਮਾਯੂਸ ਬੰਦੇ ਕਈਂ ਵਾਰ ਧਰਮ ਸਥਲ ਤੋਂ ਬਾਹਰ ਵਿਚਰਦੇ ਵਪਾਰੀ ਦੇ ਜਾਲ ਵਿਚ ਜਾ ਵੱਸਦੇ ਹਨ, ਕਿਉਂਕਿ ਧਰਮ ਸਥਲ ਦੇ ਪੁਜਾਰੀ ਦੇ ਵਿਰੋਧ ਦਾ ਮੁਖੋਟਾ ਚਾੜ, ਧਰਮ ਸਥਲ ਦੇ ਬਾਹਰ ਦਾ ਵਪਾਰੀ, ਆਪਣੇ ਪੂਜਾਰੀ ਪੁਣੇ (ਧਰਮ ਦੇ ਨਾਮ ਤੇ ਵਪਾਰ) ਨੂੰ ਛੁਪਾਈ ਬੈਠਾ ਹੁੰਦਾ ਹੈ। ਭੋਲੇ ਸਮਝਦੇ ਹਨ ਉਹ ਧਰਮ ਦਾ ਹਿਤੈਸ਼ੀ ਹੈ ਅਤੇ ਪੂਜਾਰੀਆਂ ਦੇ ਵਪਾਰ ਦਾ ਵਿਰੌਧੀ ਹੈ।
 
ਗੁਰੂ ਗ੍ਰੰਥ ਸਾਹਿਬ ਜੀ ਹਰੀ ਦੇ ਨਾਮ ਦੇ ਵਪਾਰੀਆਂ ਦੇ ਲੱਛਣ ਇਉਂ ਪ੍ਰਗਟਾਉਂਦੇ ਹਨ:-
ਹਰਿ ਕੇ ਨਾਮ ਕੇ ਬਿਆਪਾਰੀ॥ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ॥੧॥

ਇੱਥੇ ਸੰਸਾਰੀ ਦਾ ਭਾਵ ਹੈ ਲਾਲਚ ! ਸੰਸਾਰੀ (ਲਾਲਚੀ) ਆਪਣੇ ਸੰਸਾਰ (ਲਾਲਚ) ਲਈ, ਫ਼ਰੇਬ, ਝੂਠ ਅਤੇ ਢੋਂਗ ਨਾਲ ਆਪਣੇ ਮੁਨਾਫ਼ੇ ਲਈ ਲਾਲਚ ਖੜਾ ਕਰਦਾ ਹੈ। ਕੁੱਝ ਬੰਦੇ ਸੋਚਦੇ ਹਨ ਰੱਬ ਜਾਂ ਗੁਰੂ ਮਿਲੇ ਜਾਂ ਨਾ ਮਿਲੇ ਪਰ ਪੈਸੇ ਮਿਲਣੇ ਤਾਂ ਨਿਸ਼ਚਤ ਹਨ, ਇਸ ਲਈ ਲਗਾਉ ਪੈਸੇ ! ਨਤੀਜਤਨ ਉਹ ਧਰਮੀ ਹੋਣ ਦੀ ਥਾਂ, ਧਰਮ ਦੇ ਨਾਮ ਪੁਰ ਵੱਡੇ ਵਪਾਰੀ ਹੇਠ, ਛੋਟੇ ਵਪਾਰੀ ਬਣ ਜਾਂਦੇ ਹਨ। ਇਹ ਵੀ ਪੂਜਾਰੀਆਂ ਦੀ ਕ੍ਰਮਵਰ ਜਮਾਤ ਹੈ।
ਹੁਣ ਇਸ ਪ੍ਰਕਾਰ ਦੇ ਵਪਾਰ ਨਾਲ ਚਾਰ ਪ੍ਰਕਾਰ ਦੇ ਪ੍ਰਭਾਵ ਪ੍ਰਗਟ ਹੁੰਦੇ ਹਨ:-
(
) ਪ੍ਰਭਾਵ:-  ਕੁੱਝ ਸੱਜਣ ਧਰਮ ਸਥਲ ਦੇ ਬਾਹਰ ਵਿਚਰਦੇ ਪੂਜਾਰੀ ਦੇ ਐਸੇ ਵਪਾਰ ਨੂੰ ਸਮਝ ਜਾਂਦੇ ਹਨ ਅਤੇ ਛੇਤੀ ਤੌਬਾ ਕਰ ਜਾਂਦੇ ਹਨ।
(
) ਪ੍ਰਭਾਵ:-  ਕੁੱਝ ਪੈਸਾ ਲੱਗ ਜਾਣ ਨਾਲ ਆਪਣਾ ਮੁੰਹ ਬੰਦ ਰੱਖਦੇ ਹਨ।
(
) ਪ੍ਰਭਾਵ:-  ਕੁੱਝ ਐਸੇ ਵਪਾਰ ਤੋਂ ਸਿੱਖਿਆ ਲੈ, ਆਪਣਾ ਧਿਰ ਬਣਾ, ਆਪਣਾ ਵਪਾਰ ਚਲਾਉਣ ਲੱਗ ਜਾਂਦੇ ਹਨ ਤਾਂ ਕਿ ਜੇ ਕਰ 'ਉਹ' ਇੰਝ ਕਮਾ ਗਿਆ ਤਾਂ ਆਪਾਂ ਵੀ, ਕੁੱਝ ਕੁ ਫਰਕ ਨਾਲ, ਉਂਝ ਹੀ ਕਿਉਂ ਨਾ ਕਮਾ ਲਈਏ ?
(
) ਚੌਥੇ ਪ੍ਰਕਾਰ ਦੇ ਪ੍ਰਭਾਵ ਦੇ ਮਾਰੇ ਸੱਜਣ ਨਾ ਇੱਧਰ ਦੇ ਅਤੇ ਨਾ ਉੱਧਰ ਜਿਹੀ ਸਥਿਤੀ ਵਿਚ ਫੱਸਦੇ ਹਨ। ਪਹਿਲਾਂ ਉਹ ਇਸ ਵਪਾਰ ਦੇ ਭਾਗੀਦਾਰ ਰਹੇ ਹੁੰਦੇ ਹਨ। ਉਨ੍ਹਾਂ ਐਸੇ ਪੂਜਾਰੀ ਦੇ ਫ਼ਰੇਬ, ਝੂਠ ਅਤੇ ਢੋੰਗ ਦੇ ਹੱਕ ਵਿਚ ਤਦ ਤਕ ਸਿਰ ਹਿਲਾਏ ਹੁੰਦੇ ਹਨ, ਜਦ ਤਕ ਕਿ ਉਹ ਵਪਾਰੀ ਵਲੋਂ ਤ੍ਰਿਸਕਾਰੇ ਨਾ ਗਏ ਹੋਣ। ਫਿਰ ਹੁਣ ਇਹ ਕਿਸ ਮੁੰਹ ਨਾਲ ਆਪਣੀ ਗਲਤੀ ਸਵੀਕਾਰ ਕਰਨ ?

ਧਰਮ ਸਥਲ ਵਿਚ ਧਰਮ ਦੇ ਨਾਮ ਤੇ ਪੈਸਾ ਕਮਾਉਣਾ, ਧਰਮ ਸ਼ਥਲ ਤੋਂ ਬਾਹਰ ਧਰਮ ਦੇ ਨਾਮ ਤੇ ਨਿਜੀ ਵਪਾਰ ਕਰ ਪੈਸਾ ਕਮਾਉਣ ਵਿਚ ਕੋਈ ਫ਼ਰਕ ਹੈ ? ਹਾਂ ਹੈ ! ਦੂਜੀ ਕਿਸਮ ਵਿਚ ਜ਼ਿਆਦਾ ਗਿਰਾਵਟ ਅਤੇ ਜ਼ਿਆਦਾ ਵੱਡਾ ਫ਼ਰੇਬ ਹੈ !

ਇਹ ਸੰਸਾਰੀ (ਲਾਲਚੀ) ਹਰਿ ਕੇ ਨਾਮ ਦੇ ਵਪਾਰੀ ਨਹੀਂ ਪੇਸ਼ੇ ਤੋਂ ਨੱਕਾਰਤਮਕ ਪੂਜਾਰੀ ਹਨ। ਇਨ੍ਹਾਂ ਦੇ ਢੋਂਗ ਦਾ ਪ੍ਰਚਾਰ ਕਿਉਂ ? ਪ੍ਰਚਾਰਕਾਂ ਨੂੰ ਆਪਣੇ ਖੜੇ ਕੀਤੇ   ਇਸ ਸਿੱਖ ਮਸਲੇ’ ਬਾਰੇ ਵੀ ਤਾਂ ਸੋਚਣਾ ਚਾਹੀਦਾ ਹੈ
ਹਰਦੇਵ ਸਿੰਘ, ਜੰਮੂ-੨੩.੦੫.੨੦੧੫