Tuesday, 13 January 2015



‘ਭੇਖੀ ਸੰਤ ਅਤੇ ਡੇਰੇਦਾਰ’
ਹਰਦੇਵ ਸਿੰਘ,ਜੰਮੂ

ਸਿੰਘ ਸਭਾ ਲਹਿਰ ਦੀਆਂ ਕਈਂ ਪ੍ਰਾਪਤੀਆਂ ਸਨ, ਜਿਨ੍ਹਾਂ ਵਿਚੋਂ ਇਕ ਮੁੱਖ ਪ੍ਰਾਪਤੀ ਇਸ ਗਲ ਨੂੰ ਦ੍ਰਿੜ ਕਰਵਾਉਂਣਾ ਸੀ ਕਿ ਗੁਰੂਦੁਆਰੇ ਸਿੱਖਾਂ ਨਾਲ ਸਬੰਧਤ ਹਨ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼, ਭਾਵ ਡੇਰੇਦਾਰ ਨਾਲ ਭੇਖੀ ਸੰਤਾਂ ਅਤੇ ਡੇਰੇਦਾਰਾਂ ਦੇ ਚੁੰਗਲ ਤੋਂ ਗੁਰੂਦੁਆਰੇਆਂ ਦੇ ਪ੍ਰਬੰਧ ਨੂੰ ਮੁਕਤ ਕਰਵਾਉਂਣ ਵਿਚ ਕੌਮ ਜੱਥੇਬੰਦ ਹੋਈ ਸੀਪਰੰਤੂ,ਅਪਵਾਦ ਛੱਡ ਕੇ, ਕਾਲਾਂਤਰ ਭੇਖੀ ਸੰਤਾਂ ਅਤੇ ਡੇਰੇਦਾਰਾਂ ਦੀ ਜਮਾਤ ਅੱਜ ਫਿਰ ਇਕ ਚੁਨੌਤੀ ਬਣ ਕੇ ਸਾ੍ਹਮਣੇ ਖੜੀ ਹੈਹੁਣ ਤਾਂ ਰਾਜਨੀਤਕ ਪੀਂਗਾਂ ਵੀ ਵੱਡੀਆਂ ਨੇ!

ਭੇਖੀ ਦੀ ਵਿਆਖਿਆ ਵਿਸਤ੍ਰਤ ਹੈ ਜਿਸ ਵਿਚ ਭੇਖੀ ਗੁਰਮਤਿ ਅਨੁਸਾਰ ਪਰਵਾਣ ਨਹੀਂਪਰ ਇਸ ਗਲ ਦੀ ਉਮੀਦ ਕੀਤੀ ਜਾਂਦੀ ਹੈ ਕਿ ਘੱਟੋ-ਘੱਟ ਧਰਮੀ ਅਖਵਾਉਂਣ ਵਾਲੇ ਡੇਰੇਦਾਰ ਜਾਂ ਸੰਤ ਭੇਖੀ ਨਾ ਹੋਂਣਗੁਰਮਤਿ ਦੀ ਸਮਝ ਵਿਚ ਫਰਕ ਹੋ ਸਕਦਾ ਹੈ ਪਰ ਉਸ ਵਿਚ ਬੇਈਮਾਨੀ ਦਾ ਅੰਸ਼ ਅਗਿਆਨਤਾ ਨਾਲੋਂ ਬੁਰਾ ਸਾਬਤ ਹੁੰਦਾ ਹੈਭੇਖੀ ਸੰਤਾਂ ਦੀ ਚੜਤ ਦਾ ਇਕ ਮੁੱਖ ਕਾਰਣ ਇਹ ਵੀ ਹੈ ਕਿ ਇਹ ਭੇਖੀ, ਡੇਰਿਆਂ ਤੇ ਆਉਂਣ ਵਾਲਿਆਂ ਦੇ ਨਿਕਟਵਰਤੀ ਹੁੰਦੇ ਹਨਯਾਨੀ ਕਿ ਉਹ ਚਿੱਕਨੀਆਂ ਚੁੱਪੜੀਆਂ ਗਲਾਂ ਵੀ ਕਰਦੇ ਹਨ ਅਤੇ ਆਉਂਣ ਵਾਲੇਆਂ ਦੀ ਸੁਣਦੇ ਵੀ ਹਨਇੱਧਰ ਗੁਰੂਘਰ ਦੇ ਪ੍ਰਬੰਧਕਾਂ ਵਿਚ ਹਲੀਮੀ ਦੀ ਘਾਟ, ਉੱਧਰ ਭੇਖੀਆਂ ਦੀ ਚੜਤ ਹੋ ਕੇ ਨਿੱਬੜ ਰਹੀ ਹੈਪ੍ਰਬੰਧਕਾਂ ਦੇ ਮੁੰਹ ਇੰਝ ਸਖਤ ਜਿਹੇ ਰਹਿੰਦੇ ਹਨ ਜਿਵੇਂ ਕਿ ਬਾਟੇ ਦੇ ਅਖਰੋਟਉੱਧਰ ਬਹੁਤੇ ਪ੍ਰਚਾਰਕ ਵੀ ਖੁਸ਼ਕੀ ਦਾ ਨਾਲ ਭਰੇਨਕਲੀ ਮੁਸਕੁਰਾਹਟ ਤੇ ਸਖਤ ਲਹਿਜੇ! ਬੰਦਾ ਗੱਲ ਕਿਸ ਨਾਲ ਕਰੇ ? ਸ਼ਕਲਾਂ ਇੰਝ ਜਿਵੇਂ ਕਿ ਹੱਸਣਾ ਮਨ੍ਹਾਂ ਹੈ
 
ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਸਤਿਗੁਰ ਪਾਸਿ (੩੧੪)
ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ
ਜੀਉ (੭੩੮)
 
ਬੰਦਾ ਗੁਰੂ ਸਨਮੁੱਖ ਮੱਥਾ ਟੇਕੇ ਤਾਂ ਮਾੜਾ, ਬਾਬੇ ਅੱਗੇ ਟੇਕੇ ਤਾਂ ਮਾੜਾਕੋਈ ਗੋਲਕ ਵਿਚ ਪੈਸੇ ਪਾਏ ਤਾਂ ਮਾੜਾ, ਕੋਈ ਬਾਬੇ ਨੂੰ ਚਾੜੇ ਤਾਂ ਮਾੜਾ! ਜੇ ਕਰ ਅੰਮ੍ਰਿਤ ਛੱਕ ਲੇ ਤਾਂ ਮਾੜਾ ਜੇ ਨਾ ਛੱਕੇ ਤਾਂ ਮਾੜਾ ਪਾਠ ਨਾ ਕਰੇ ਤਾਂ ਮਾੜਾ ਜੇ ਕਰ ਕਰੇ ਤਾਂ ਮਾੜਾਅਰਦਾਸ ਕਰੇ ਤਾਂ ਮਾੜਾਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰੇ ਤਾਂ ਮਾੜਾਹੁਣ ਮਾੜੇਆਂ ਨੂੰ ਬਾਬੇ ਚੰਗੇ ਲੱਗਣ ਲੱਗ ਪਏ ਹਨ!

ਜੇ ਕਰ ਭੱਟਕਦੇਆਂ ਨੂੰ ਗੁਰਮਤਿ ਵਾਲੇ ਪਾਸੇ ਮੋੜਨਾ ਹੈ ਤਾਂ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਆਮ ਸਿੱਖ ਦੇ ਜੀਵਨ ਵਿਚ ਆਪਣਾ ਯੋਗਦਾਨ ਪਾਉਂਣਾ ਪਵੇਗਾਆਪਣੇ ਮਾੜੇ ਹਾਵ ਭਾਵ-ਤੌਰ ਤਰੀਕੇ ਬਦਲਣੇ ਪੇਂਣਗੇਨਹੀਂ ਤਾਂ ਭੇਖੀਆਂ ਦੀ ਚੜਦੀਆਂ ਪੀਂਗਾ ਨੂੰ ਰੋਕਣਾ ਸੰਭਵ ਨਹੀਂ
ਹਰਦੇਵ ਸਿੰਘ, ਜੰਮੂ-੧੨.੦੧.੨੦੧੫