Sunday, 30 October 2016



                                                    ਸੰਵਾਦ ਦੇ ਵਚਿੱਤਰ ਮੰਚ
                                                                      ਹਰਦੇਵ ਸਿੰਘ, ਜੰਮੂ

ਸਿੱਖੀ ਦੇ ਦਰਸ਼ਨ ਵਿਚ ਸੰਵਾਦ ਨੂੰ ਧਰਮ ਦਾ ਇਕ ਮੁੱਖ ਅੰਗ ਕਰਕੇ ਦਰਸਾਇਆ ਗਿਆ ਹੈ

ਸੰਵਾਦ ! ਯਾਨੀ ਕਿ ਵਿਚਾਰ ਵਟਾਂਦਰਾ; ਭਾਵ ਕੁੱਝ ਕਹਿਣ ਕੁੱਝ ਸੁਣਨ ਦੀ ਪ੍ਰਕਿਆ! ਗੁਰੂ ਸਾਹਿਬ ਜੀ ਫੁਰਮਾਉਂਦੇ ਹਨ:-

ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ (ਪੰਨਾ ੬੩੪)

ਇਹ ਕ੍ਰਿਆ 'ਆਤਮਭਾਸ਼ਣ' ਤੋਂ ਅਲਗ ਹੁੰਦੀ ਹੈ ਆਤਮਭਾਸ਼ਣ ! ਭਾਵ ਆਪ ਹੀ ਬੋਲੀ ਜਾਣਾ, ਆਪਣੇ ਹੀ ਵਿਚਾਰ ਦਈ ਜਾਣਾ, ਪਰ ਆਪਣੇ ਮਤ ਤੋਂ ਭਿੰਨ ਪੰਥਕ ਮਤ ਵਾਲੇ ਨੂੰ ਸੁਣਨਾ ਤਾਂ ਦੂਰ, ਬੋਲਣ ਹੀ ਨਹੀਂ ਦੇਣਾ ਵੇਖਦੇ ਹੀ ਸੰਪਾਦਕੀ ਗੋਲੀ ਮਰਨ ਦਾ ਆਦੇਸ਼ !

ਸੰਵਾਦ ਤੋਂ ਹੀਨ ਹੋ ਚੁੱਕਿਆਂ ਵੈਬਸਾਈਟਾਂ ਪੁਰ ਨਿਤ ਛੱਪਦੀਆਂ ਕੁੱਝ ਲਿਖਤਾਂ, ਸੰਵਾਦ ਦਾ ਭਰਮ ਪੈਦਾ ਕਰਦੀਆਂ ਹਨਉੱਥੇ ਪ੍ਰਸ਼ਨ ਕੀਤੇ ਜਾਂਦੇ ਹਨ ਪਰ ਉੱਤਰ ਨਹੀਂ ਦਿੱਤੇ ਜਾਂਦੇਹੁਣ ਹਾਲਤ ਇਤਨੀ ਪਤਲੀ ਹੈ ਕਿ ਪ੍ਰਸ਼ਨ ਪੁੱਛਣ ਹੀ ਨਹੀਂ ਦਿੱਤੇ ਜਾਂਦੇ, ਉੱਤਰ ਦੇਣਾ ਤਾਂ ਬਾਦ ਦੀ ਗਲ ਹੈਦੂਜੇ ਬੰਦੇ ਦੇ ਮੁੰਹ ਤੇ ਪੱਟੀ ਬੰਨ ਕੇ, ਆਪ ਤੋਤਿਆਂ ਵਾਂਗ ਬੋਲੇਦੇ ਰਹਿੰਦੇ ਅਜਿਹੇ ਮੰਚ, ਗੁਰਮਤਿ ਨੂੰ ਸਮਰਪਤ ਹੋਣ ਦਾ ਦਾਵਾ ਠੋਕਦੇ ਹਨ ?

ਇਕ ਦਿਨ ਸਵੇਰੇ ਇਕ ਸੱਜਣ ਦਾ ਫੋਨ ਆਇਆ ਕਿ ਫਲਾਂ ਵੈਬਸਾਟੀਟ ਨੇ ਮੇਰੇ ਤੇ ਲਾਇਆ ਪ੍ਰਤਿਬੰਧ ਹਟਾ ਦਿੱਤਾ ਹੈ ਕੁੱਝ ਦਿਨ ਬੀਤਣ ਬਾਦ ਸੱਜਣ ਜੀ ਨੇ ਪੁੱਛਿਆ; 'ਪ੍ਰਤਿਬੰਧ ਹੱਟ ਗਿਆ ਹੈ ਤਾਂ ਤੁਸੀ ਉੱਥੇ ਲਿਖਦੇ ਕਿਉਂ ਨਹੀਂ?'

' ਉਨ੍ਹਾਂ ਮੇਰੇ ਤੇ ਲਗਾਇਆ ਪ੍ਰਤੀਬੰਧ ਹਟਾਇਆ ਹੋਵੇਗਾ ਪਰ ਅੱਜੇ ਮੇਰੇ ਵੱਲੇ ਆਪਣੇ ਤੇ ਲੱਗਾਇਆ ਪ੍ਰਤਿਬੰਧ ਜਾਰੀ ਹੈ' ਮੈਂ ਹੱਸ ਕੇ ਜਵਾਬ ਦਿੱਤਾ!

ਹਾਲ ਵਿਚ ਹੀ ਇਕ ਸੰਪਾਦਕ ਜੀ ਨੇ ਸਿੱਖ ਰਹਿਤ ਮਰਿਆਦਾ ਦੇ ਹੱਕ ਵਿਚ ਮੇਰੇ ਲਿਖੇ ਇਕ ਲੇਖ ਨੂੰ ਨਾ ਛਾਪਿਆਂ ਤਾਂ ਮੇਰਾ ਸਵਾਲ ਸੀ ਕਿ; ' ਇਹ ਕਿਹੜੀ ਗੁਰਮਤਿ ਜਾਂ ਪੰਥਕਤਾ ਹੈ ਕਿ ਆਪ ਜੀ ਸੰਵਾਦ/ਬਦਲਾਵ ਦੀ ਮੰਗ ਕਰਦੇ ਹੋ ਪਰ ਸਾ੍ਹਮਣੇ ਬੈਠੇ ਬੰਦੇ ਨੂੰ ਆਪਣੀ ਗਲ; ਕਹਿਣ ਹੀ ਨਹੀਂ ਦਿੰਦੇ? ਉਸਦੇ ਵਿਚਾਰ ਨੂੰ  ਪ੍ਰਤੀਬੰਧਤ  ਕਿਉਂ ਕਰ ਦਿੰਦੇ ਹੋ?'

ਖ਼ੈਰ, ਆਪਣੀ ਮਤ ਨੂੰ ਗੁਰੂ ਨਾਨਕ ਦੇਵ ਜੀ ਤੋਂ ਵੱਧ ਦਰਸਾਉਣ ਵਾਲੇ ਸੱਜਣ ਭੁੱਲ ਜਾਂਦੇ ਹਨ ਕਿ ਗੁਰੂ ਸਾਹਿਬ ਜੀ ਨੇ ਤਾਂ ਸਿੱਧਾਂ ਵਲੋਂ ਪੁੱਛੇ ਪ੍ਰਸ਼ਨਾਂ ਨੂੰ ਬਿਨ੍ਹਾਂ ਵਿਤਕਰਾ ਕੀਤੇ ਬਾਣੀ ਰੂਪ ਉੱਚਾਰਿਆ ਪਰ ਇਹ ਸੱਜਣ ਹਨ ਕਿ ਆਪਣੇ ਦ੍ਰਿਸ਼ਟੀਕੋਣ ਬਾਰੇ ਉੱਠਦੇ ਸ਼ਾਲੀਨ ਵਿਚਾਰਾਂ ਨੂੰ ਵੀ ਛਾਪਣ ਤੋਂ ਮੁਨਕਰ ਹੁੰਦੇ ਰਹਿੰਦੇ ਹਨ ਇਹ ਸੰਵਾਦ ਦੇ 'ਵਚਿੱਤਰ ਮੰਚ' ਹਨ ਜਿਨ੍ਹਾਂ ਦੀ ਅਜਿਹੀ ਵਚਿੱਤਰਤਾ, ਇਸ ਪੱਖੋਂ, ਗੁਰਮਤਿ ਤੋਂ ਹੀਨ ਹੈ

ਹਰਦੇਵ ਸਿੰਘ, ਜੰਮੂ-੩੦.੧੦.੨੦੧੬