Sunday, 14 June 2015



'ਹਉਮੈ ਰੋਗੀ ਦੇ ਲੱਛਣ'
ਹਰਦੇਵ ਸਿੰਘ ਜੰਮੂ

ਜੇ ਕਰ ਧਰਮ ਖੇਤਰ ਨਾਲ ਜੁੜੀਆ ਵਿਦਵਾਨ ਹਉਮੈ ਰੋਗ ਨਾਲ ਗ੍ਰਸਤ ਹੋ ਜਾਏ ਤਾਂ ਅਕਸਰ ਕੀ ਹੁੰਦਾ ਹੈ ? ਉਹ ਇਸ ਬਿਮਾਰੀ ਤੋਂ ਬਾਹਰ ਨਹੀਂ ਆਉਂਦਾ ਬਲਕਿ ਉਹ ਚਾਹੁੰਦਾ ਹੈ ਕਿ ਉਸਦਾ ਧਰਮ, ਉਸਦੀ ਹਉਮੈਂ ਦੀ ਤਸਦੀਕ ਕਰਦਾ ਤੁਰੇ, ਅਤੇ ਉਹ ਸਭ ਤੋਂ ਸਿਆਣਾ ਕਰਕੇ ਸਵੀਕਾਰ ਕੀਤਾ ਜਾਏਉਹ ਚਾਹੁੰਦਾ ਹੈ ਕਿ ਉਸਦਾ ਪੰਥ ਉਸਦੇ ਆਲੇ ਦੁਆਲੇ ਘੁੰਮਦਾ ਰਹੇਵਾਸਤਵ ਵਿਚ ਉਹ ਗੁਰੂ ਦੀ ਸੇਵਾ ਨਹੀਂ ਬਲਕਿ ਆਪਣੀ ਹਉਮੈ ਦਾ ਪੋਸ਼ਣ ਕਰਦਾ ਹੈਹਉਮੈ ਤੋਂ ਗ੍ਰਸਤ ਐਸਾ ਬੰਦਾ ਗੁਰੂ ਵਲੋਂ ਦਰਸਾਏ ਧਰਮ ਤੋਂ ਵੰਚਿਤ ਹੋ ਅਕਸਰ ਝੂਠ ਬੋਲਦਾ ਹੈਐਸੇ ਰੋਗੀ ਲਈ ਗੁਰੂ ਸਾਹਿਬ ਫ਼ਰਮਾਉਂਦੇ ਹਨ:-

ਸੰਤ ਕਾ ਦੋਖੀ ਮਹਾ ਅਹੰਕਾਰੀ (ਪੰਨਾ ੨੮੦)
ਸੰਤ ਕਾ ਦੋਖੀ ਧਰਮ ਤੇ ਰਹਤਸੰਤ ਕਾ ਦੋਖੀ ਸਦ ਮਿਥਿਆ ਕਹਤ (ਪੰਨਾ ੨੮੦)

ਹੁਣ ਜੇ ਕਰ  ਬੰਦਾ ਝੂਠ ਖਿਲਾਰਨ ਲੱਗ ਜਾਏ ਤਾਂ ਧਰਮ ਦੀ ਰਹਿਤ ਮੁਤਾਬਕ ਉਹ ਪਵਿੱਤਰ (ਖ਼ਾਲਸਾ) ਨਹੀਂ  ਰਹਿੰਦਾ ਬਲਕਿ ਉਹ ਅਪਵਿੱਤਰ (ਨਾਖ਼ਾਲਸ) ਹੋ ਜਾਂਦਾ ਹੈ

ਸੰਤ ਕਾ ਦੋਖੀ ਸਦਾ ਅਪਵਿਤੁ (ਪੰਨਾ ੨੮੦)

ਹਰਦੇਵ ਸਿੰਘ, ਜੰਮੂ-੧੩.੦੬.੨੦੧੫