Monday, 12 May 2014



' ਮੀਣਿਆਂ ਦੇ ਗੁਰਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਤੇ '
ਹਰਦੇਵ
ਸਿੰਘ-ਜੰਮੂ


ਪ੍ਰਚਾਰਕ, ਲੇਖਕ ਅਤੇ ਧਿਰ ਕਹਿੰਦੇ ਹਨ ਕਿ ਅਸੀਂ ਪ੍ਰਚਾਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਨੂੰ ਵਰਤਣਾ ਹੈ ! ਬਹੁਤ ਚੰਗਾ ਕਥਨ ਹੈ, ਪਰ ਜੇ ਕਰ ਇਹ, ਕਹਿਣ ਵਾਲਿਆਂ ਦੀ ਆਪਣੀ ਕਰਨੀ ਵਿਚ ਉਤਰ ਜਾਏ ਤਾਂ ! ਇਸ ਲਈ ਜ਼ਰੂਰੀ ਹੈ ਕਿ  ਸਿੱਖਾਂ ਨੂੰ ਕਸਵਟੀ ਤੇ ਪਰਖਦੇ ਰਹਿਣ ਵਾਲੇ ਅੱਜ ਦੇ ਪ੍ਰਚਾਰਕਾਂ ਅਤੇ ਲੇਖਕਾਂ ਨੂੰ ਵੀ ਪਹਿਲਾਂ  ਗੁਰੂ ਗ੍ਰੰਥ ਸਾਹਿਬ ਜੀ ਦੀ ਇਕ  ਮੁੱਡਲੀ ਕਸਵਟੀ ਤੇ ਪਰਖਿਆ ਜਾਏ


ਮੈਂ ਤਾਂ ਇਕ ਕਸਵਟੀ ਨੂੰ ਸਭ ਤੋਂ ਪਹਿਲਾਂ ਕਰਕੇ ਮੰਨਦਾ ਹਾਂ ਉਹ ਕਸਵਟੀ ਹੈ ਗੁਰੂ ਗ੍ਰੰਥ ਜੀ ਦੀ ਗੁਰਤਾ ਪਦਵੀ ਅਤੇ ਪ੍ਰਮਾਣਿਕਤਾ ਬਾਰੇ ਕਿਸੇ ਪ੍ਰਚਾਰਕ, ਲੇਖਕ ਅਤੇ ਧਿਰ ਦੇ ਵਿਚਾਰ ਜੇ ਕਰ ਕੋਈ ਪ੍ਰਚਾਰਕ ਲੇਖਕ ਜਾਂ ਧਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਉਸਦੀ ਬਾਣੀ ਦੀ ਪ੍ਰਮਾਣਿਕਤਾ ਬਾਰੇ ਕਿੰਤੂ ਕਰਦਾ ਜਾਂ ਕਿੰਤੂਆਂ ਵਿਚ ਆਪਣਾ ਯੋਗਦਾਨ ਪਾਉਂਦਾ ਹੈ ਤਾਂ ਉਸ ਪ੍ਰਚਾਰਕ ,ਲੇਖਕ ਜਾਂ ਧਿਰ ਵਿਚ ਇਸ ਪੱਖੋਂ ਭਾਰੀ ਖੌਟ ਹੈ, ਜੋ ਕਿ ਕਿਸੇ ਵੀ ਹੋਰ ਖੋਟ ਨਾਲੋਂ ਜ਼ਿਆਦਾ ਬੁਰਾ ਹੈਕਿਸੇ ਵੱਲੋਂ ਅਗਿਆਨਤਾ ਵੱਸ ਗਲਤੀ ਹੋ ਸਕਦੀ ਹੈ, ਪਰ ਜੇ ਕਰ ਐਸਾ ਕਰਨ ਵਾਲੇ  ਸੱਜਣ ਐਸਾ ਕਰਨ ਤੋਂ ਨਹੀਂ ਹੱਟਦੇ ਤਾਂ ਉਹ, ਇਸ ਪੱਖੋਂ, ਮੀਣੇ ਜਾਂ 'ਮੀਣਿਆਂ ਦੇ ਗੁਰਗੇ' ਹਨਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਮੀਣਿਆਂ ਬਾਰੇ ਵਿਸ਼ੇਸ਼ ਹਿਦਾਅਤਾਂ ਹਨ ਤਾਂ ਹੀ ਕੁੱਝ ਗੁਰਗਿਆਂ ਨੂੰ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿਰੌਧ ਵਿਚ ਵੀ ਖੜਾ ਕੀਤਾ ਗਿਆ ਹੈਅੱਜ ਮੀਣਿਆਂ ਨੇ ਪੰਥ ਵਿਚ ਆਪਣੇ ਗੁਰਗੇ ਖੜੇ ਕਰਕੇ ਵਾਪਸੀ ਕੀਤੀ ਹੈ ! ਭਾਈ ਕਾਹਨ ਸਿੰਘ ਨਾਭਾ ਨੇ ਐਸੇ ਗੁਰਗਿਆਂ ਦੇ ਅਰਥ ਭੇੜੀਏ ਦੀ ਤਰਾਂ ਦਾਉ ਲਾਉਣ ਵਾਲੇ ਕੀਤੇ  ਹਨ !!


ਕੋਈ ਗ਼ੈਰ ਸਿੱਖ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ ਸਰੋਤ ਦਾ ਸਿੱਟਾ ਕਹੇ ਤਾਂ ਫ਼ਸਾਦ ਖੜਾ ਹੋ ਜਾਏ ਪਰ ਜੇ ਕਰ ਸਿੱਖ ਅਖਵਾਉਂਦੇ ਪ੍ਰਚਾਰਕ ਅਤੇ ਲੇਖਕ ਮੀਣਿਆਂ ਦੇ ਗੁਰਗੇ ਬਣ ਐਸਾ ਕਰਨ ਲੱਗ ਜਾਣ ਤਾਂ ਗ਼ੈਰ ਸਿੱਖ ਨੂੰ ਸਾਹਮਣੇ ਆਉਂਣ ਦੀ ਲੋੜ ਹੀ ਕੀ ਹੈ ? ਉਹ ਕਿਉਂ ਆਪਣਾ ਸਮਾਂ ਬਰਬਾਦ ਕਰੇ ?


ਭਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਤੇ ਕਿੰਤੂ ਕਰਨ, ਜਾਂ ਜਾਣਬੂਝ ਕੇ ਕਿੰਤੂਆਂ ਵਿਚ ਸਹਿਯੇਗ ਪਾਉਂਣ ਵਾਲਾ ਪ੍ਰਚਾਰਕ/ਲੇਖਕ, ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਤੇ ਪੁਰਾ ਉਤਰ ਸਕਦਾ ਹੈ ? ਨਿਰਸੰਦੇਹ ਨਹੀਂ ! ਨਾਮ, ਚੋਧਰਾਹਟ,ਧੜੇਬਾਜ਼ੀ ਅਤੇ ਪੈਸੇ ਦੀ ਭੁੱਖ ਵਿਚ ਲਿੱਪਤ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੰਤੂ ਕਰਨਾ ਪੰਥ ਅਤੇ ਸਮੁੱਚੀ ਮਨੁੱਖਤਾ ਨਾਲ ਸਭ
ਤੋਂ ਵੱਡਾ ਧ੍ਰੋਹ ਹੈ


ਜਿਹੜੇ  ਸੱਜਣ ਕਦੇ ਅਗਿਆਨਤਾ ਵੱਸ ਮੀਣਿਆਂ ਦਾ ਪੱਖ ਪੁਰਦੇ ਰਹੇ ਜਾਂ ਪੁਰ ਰਹੇ ਹਨ, ਉਨਾਂ ਪਾਸ ਬੇਨਤੀ ਹੈ ਕਿ ਉਹ ਪਾਠਕਾਂ ਤੋਂ ਮਾਫ਼ੀ ਮੰਗ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਪਹਿਲੀ ਮੁੱਡਲੀ ਕਸਵਟੀ ਤੇ ਪੁਰਾ ਉਤਰਣ ਦੀ ਸੁਹਿਰਦਤਾ ਦਾ ਸਬੂਤ ਦੇਂਣਨਹੀਂ ਤਾਂ ਇਤਹਾਸ ਉਨਾਂ ਨੂੰ ਕਦੇ ਮਾਫ਼ ਨਹੀਂ ਕਰੇਗਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਤੇ ਐਸੇ ਲੋਗ 'ਮੀਣਿਆਂ ਦੇ ਗੁਰਗੇ' ਕਰਕੇ ਜਾਣੇ ਜਾਣ ਗੇ !


ਨਾਮ, ਚੋਧਰਾਹਟ,ਧੜੇਬਾਜ਼ੀ ਅਤੇ ਪੈਸੇ ਦੀ ਭੁੱਖ ਵਿਚ ਲਿੱਪਤ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੰਤੂ ਕਰਨਾ ਪੰਥ ਅਤੇ ਸਮੁੱਚੀ ਮਨੁੱਖਤਾ ਨਾਲ ਸਭ
ਤੋਂ ਵੱਡਾ ਧ੍ਰੋਹ ਹੈ


ਹਰਦੇਵ ਸਿੰਘ,ਜੰਮੂ-੧੨.੦੫.੨੦੧੪