Tuesday, 8 April 2014






‘ਕੁੱਝ ਐਨ.ਆਰ.ਆਈ. ਲਿਖਾਰੀ’
ਹਰਦੇਵ ਸਿੰਘ, ਜੰਮੂ
ਭਾਰਤ ਤੋਂ ਬਾਹਰ ਵੱਸਦੇ ਸਿੱਖਾਂ ਦਾ, ਗੁਰੂ ਸਾਹਿਬਾਨ ਦੀ ਧਰਤੀ ਨਾਲ ਪ੍ਰਗਾੜ ਸਬੰਧ ਹੈ। ਬਹੁਤੇ ਸਿੱਖ ਐਨ.ਆਰ.ਆਈ ਇਸ ਸਬੰਧ ਨੂੰ ਸਮਝਦੇ ਅਤੇ ਮਾਣਦੇ ਵੀ ਹਨ। ਪੰਜਾਬ ਵਿਚ ਵਾਪਰਦਾ ਧਾਰਮਕ ਘਟਨਾਕ੍ਰਮ ਉਨਾਂ ਤੇ ਡੂੰਗਾ ਅਸਰ ਪਾਉਂਦਾ ਹੈ। ਉਹ ਦਿਲੋਂ ਪੰਜਾਬ ਤੋਂ ਕਦੇ ਵੀ ਦੂਰ ਨਹੀਂ ਵੱਸੇ। ਉਨਾਂ ਨੂੰ ਪੰਥ ਅਤੇ ਪੰਜਾਬ ਨਾਲ ਪਿਆਰ ਹੈ।   ਬੜੀ ਮਹਿਨਤ ਕੀਤੀ ਹੈ ਉਨਾਂ ਨੇ ਵਿਦੇਸ਼ਾ ਵਿਚ ਜਾ ਕੇ, ਪਰ ਆਪਣੇ ਉਨਾਂ ਪੁਰਖਿਆਂ ਵਰਗੀ ਨਹੀਂ, ਜਿਹੜੀ ਉਹ ਪੰਪਾਂ, ਟ੍ਰੇਕਟਰਾਂ ਅਤੇ ਟ੍ਰਾਲਿਆਂ ਦੀ ਆਮਦ ਤੋਂ ਪਹਿਲਾਂ, ਆਪਣੀਆਂ ਜ਼ਮੀਨਾਂ ਵਿਚ ਕਰਿਆ ਕਰਦੇ ਸੀ  ਉਹ ਗੁਰੂਘਰ ਨਾਲ ਵੀ ਜੁੜੇ ਹਨ ਅਤੇ ਭਾਰਤ ਤੋਂ ਆਉਂਣ ਵਾਲੇ ਪ੍ਰਚਾਰਕਾਂ ਅਤੇ ਕੀਰਤਨ ਜੱਥੇਆਂ ਦਾ ਵੀ ਸਤਿਕਾਰ ਕਰਦੇ ਹਨ। ਆਖਰਕਾਰ ਪੰਥ ਤਾਂ ਇਕੋ ਹੀ ਹੈ। ਇਸ ਪੱਖੋਂ ਉਹ ਸਨਮਾਨ ਯੇਗ ਹਨ !

ਹੁਣ ਅਸੀ ਕੁੱਝ ਅਪਵਾਦਾਂ (Exceptions) ਬਾਰੇ ਗਲ ਕਰਾਂਗੇ, ਤਾਂ ਕਿ ਐਨ.ਆਰ.ਆਈ ਸਮਾਜ ਵਿਚ ਪਨਪੇ ਇਕ ਅਣਸੁਖਾਵੇਂ ਰੂਝਾਨ ਬਾਰੇ ਵਿਚਾਰ ਕੀਤੀ ਜਾ ਸਕੇ। ਕੁੱਝ ਦਹਾਕਿਆਂ ਪਹਿਲਾਂ ਦੀ ਗਲ ਕਰੀਏ ਤਾਂ ਵਿਦੇਸ਼ ਵੱਸਦੇ ਸਿੱਖ ਦਾ ਭਾਰਤੀ ਪੰਜਾਬ ਵਿਚ ਵਿਸ਼ੇਸ਼ ਸਨਮਾਨ ਸੀ। ਪੈਸਾ ਵੀ ਇਸ ਰੂਤਬੇ ਦਾ ਇਕ ਮੁੱਖ ਕਾਰਨ ਰਿਹਾ। ਪੰਜਾਬ ਦੇ ਗੁਰੂਘਰਾਂ ਵਿਚ ਵੀ ਵਿਸ਼ੇਸ਼ ਸਹੂਲਤਾਂ, ਕਮਰਿਆਂ ਦੀ ਬੁਕਿੰਗ ਲਈ ਪ੍ਰਾਥਮਿਕਤਾ ਜਾਂ ਵੱਖਰਿਆਂ ਸਰਾਵਾਂ ਆਦਿ !

ਕੋਈ ਪਿੰਡ ਆਉਂਦਾ ਤਾਂ ਸਾਰਾ ਪਿੰਡ ਉਸਦੇ ਰੁਤਬੇ ਵੱਲ ਆਕ੍ਰਸ਼ਤ ਹੁੰਦਾ। ਐਨ.ਆਰ.ਆਈ ਹੱਥ ਫੜਿਆਂ ਕੈਮਰਾ ਜਾਂ ਟੈਪ ਰਿਕਾਰਡਰ ਵੀ ਪੇਂਡੂਆਂ ਨਾਲੋਂ ਵੱਧ ਰੁਤਬੇਦਾਰ ਹੁੰਦਾ। ਇਸ ਵਿਚ ਕੋਈ ਸੰਦੇਹ ਨਹੀਂ ਕਿ ਰੁਤਬਾ ਤਾਂ ਭਾਰਤ ਵਿਚ ਰਹਿੰਦੇ ਬਸ਼ਿੰਦੇ ਵੀ ਭਾਲਦੇ ਹਨ, ਤੇ ਕਈਂ ਸੱਜਣਾਂ ਨੇ ਇਸੇ ਦੀ ਭਾਲ ਵਿਚ ਵਿਦੇਸ਼ਾਂ ਦਾ ਰੁਖ ਕੀਤਾ ਸੀ।

ਸਮਾਂ ਬਦਲਿਆ ! ਇਲੈਕਟ੍ਰਨਿਕ ਸੋਸ਼ਲ ਮੀਡੀਏ (Social Media) ਨੇ ਇੰਟਰਨੈਟ ਰਾਹੀਂ ਦਸਤਕ ਦਿੱਤੀ ਤਾਂ ਖਿੜਕੀ ਖੁੱਲਦੇ ਹੀ ਕੁੱਝ ਸੱਜਣ, ਰਾਤੋਂ ਰਾਤ ਲਿਖਾਰੀ ਬਣ ਗਏ, ਭਾਰਤ ਵਿਚ ਵੀ ਅਤੇ ਵਿਦੇਸ਼ਾਂ ਵਿਚ ਵੀ ! ਹੁਣ ਇਸ ਵਰਤਾਰੇ ਵਿਚ ਦੋਵੇਂ ਪਾਸੇ, ਲਿਖਾਰੀਆਂ ਦੀ ਇਕ ਐਸੀ ਜਮਾਤ ਨੇ ਜਨਮ ਲਿਆ, ਜੋ ਲੇਖਨ ਦੇ ਖੇਤਰ ਵਿਚ ਵੀ ਰੁਤਬੇ ਦੀ ਭਾਲ ਕਰਦੇ ਹਨ। ਪਰ ਵਿਦੇਸ਼ਾਂ ਵਿਚ ਵੱਸਦੇ 'ਕੁੱਝ' ਐਨ.ਆਰ.ਆਈ ਲਿਖਾਰੀ (ਸਾਰੇ ਨਹੀਂ) ਆਪਣੇ ਨੂੰ ਭਾਰਤ ਵਿਚ ਵੱਸਦੇ ਲਿਖਾਰੀਆਂ ਨਾਲੋਂ ਉੱਚੇ ਅਤੇ ਵਿਸ਼ੇਸ਼ ਰੁਤਬੇ ਵਿਚ ਦੇਖਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਭਾਰਤੀ ਚਿੰਤਕ ਉਨਾਂ ਦੇ ਚਿੰਤਨ ਦੇ ਆਲੇ ਦੁਆਲੇ ਠੀਕ ਉਂਝ ਹੀ ਖੜੇ ਹੋ ਜਾਣ, ਜਿਵੇਂ ਕਿ ਦਹਾਕਿਆਂ ਪਹਿਲਾਂ ਕਿਸੇ ਐਨ.ਆਰ.ਆਈ ਦੇ ਪਿੰਡ ਆਉਂਣ ਤੇ, ਰਿਸ਼ਤੇਦਾਰ ਜਾਂ ਪਿੰਡ ਬਰਾਦਰੀ ਦੇ ਸੱਜਣ ਖੜੇ ਹੁੰਦੇ ਆਏ ਸਨ।


ਉਹ ਹੁਣ ਧਾਰਮਕ ਲੇਖਨ ਵਿਚ ਵੀ ਰਿਰਵੇਸ਼ਨ (Reservation) ਚਾਹੁੰਦੇ ਹਨ ਕਿ ਫਲਾਂ-ਫਲਾਂ ਫੈਸਲਾ ਕਰਨ ਦਾ ਹੱਕ ਸਾਡੇ ਲਈ ਬੁੱਕ ਕਰ ਦਿਤਾ ਜਾਵੇ। ਕਈਂ ਨੇ ਤਾਂ ਆਪਹਦੁਰੀ ਕਰ ਵੀ ਲਈ ਅਤੇ 'ਕੁੱਝ' ਨੂੰ ਆਪਣੇਰੁਤਬੇ’ ਅਤੇਡੋਨੇਸ਼ਨ’ ਸਨਮੁਖ ਝੁਕਾ ਵੀ ਲਿਆ। ਸਫਾਈ ਸ਼ੂਦਾ ਮੁਲਕਾਂ ਵਿਚ ਰਹਿੰਦੇ ਕੁੱਝ ਲਿਖਾਰੀਆਂ (ਸਾਰੇ ਨਹੀਂ) ਦੀ ਇਸ ਜ਼ਹਿਨੀਅਤ ਨੂੰ ਹੁਣ ਪੰਜਾਬ ਦੀ ਧਰਤੀ ਅਤੇ ਇਸਦੀ ਆਬੋ-ਹਵਾ ਵਿਚ, ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੀ ਖੁਸ਼ਬੂ ਨਹੀਂ, ਬਲਕਿ ਗੋਏ-ਧੂੜ ਦੀ ਮੂਸ਼ਕ ਆਉਂਦੀ ਹੈ। ਇਹ ਧਾਰਮਕ ਵਿਸ਼ੇਆਂ ਨੂੰ ਹਾਈਜੈਕ ਕਰਕੇ ਆਪਣੇ ਰੂਤਬੇ ਦੀ ਯਰਗਮਾਲੀ ਹੇਠ ਰੱਖਣਾ ਚਾਹੁੰਦੇ ਪ੍ਰਤੀਤ ਹੁੰਦੇ ਹਨ।

ਚਲੋ ਇੱਥੇ ਗਰੀਬੀ ਅਤੇ ਮਲਾਮਤ ਹੀ ਸਹੀ ! ਚਲੋਂ ਇੱਥੇ ਗੰਦਗੀ ਅਤੇ ਜਹਾਲਤ ਹੀ ਸਹੀ ! ਪਰ ਇਹ ਚੰਦ ਲਿਖਾਰੀ, ਵਿਦੇਸ਼ਾਂ ਵਿਚ ਹੀ ਵੱਸਦੇ ਉਨਾਂ ਸਮਝਦਾਰ ਐਨ.ਆਰ.ਆਈ ਲਿਖਾਰੀਆਂ ਤੋਂ ਸਿੱਖਿਆ ਲੇਂਣ, ਜਿਨਾਂ ਦੀ ਕਲਮ ਦੇ ਸਿਰ ਚੜ, ਪੈਸਾ ਅਤੇ ਰੁਤਬਾਦਾਰੀ ਨਹੀਂ, ਬਲਕਿਪੰਥਕ ਸਮਝਦਾਰੀ’ ਹਲੀਮੀ ਨਾਲ ਬੋਲਦੀ ਹੈ।

ਹਰਦੇਵ ਸਿੰਘ, ਜੰਮੂ-੦੮.੦੪.੨੦੧੪