Friday, 29 November 2013



'ਗੁਰਬਾਣੀ ਵਿਚ ਬ੍ਰਾਹਮਣਵਾਦ'
ਹਰਦੇਵ ਸਿੰਘ, ਜੰਮੂ


ਗੁਰਬਾਣੀ ਵਭਿੰਨ ਪਰਿਸਥਿਤੀਆਂ ਨੂੰ ਨਿਰਪੱਖਤਾ ਨਾਲ ਵਿਚਾਰਦੇ ਹੋਏ, ਚੰਗਾ ਪੱਖ ਗ੍ਰਹਿਣ ਕਰਨ ਦੀ ਸਿੱਖਿਆ ਦਿੰਦੀ ਹੈ। ਪਰ ਕੁੱਝ ਵਿਸ਼ੇਆਂ ਤੇ ਆਪਣੀ ਮਤਿ ਪੱਖੋਂ ਹਾਰੇ ਮੁੱਨਖ, ਲਫ਼ਜਾਂ ਨਾਲ ਵੈਰ ਕਮਾ ਲੇਂਦੇ ਹਨ। ਉਨਾਂ ਲਫ਼ਜਾਂ ਨਾਲ, ਜਿਨਾਂ ਦੀ ਵਰਤੋਂ ਬਾਣੀ ਅੰਦਰ ਗੁਰੂ ਦੀ ਸਿੱਖਿਆ ਦੇਂਣ ਲਈ ਹੋਈ ਹੈ।

 ਜੇ ਕਰ ਕੋਈ ਸਮਝ ਸਕੇ ਤਾਂ ਸਮਝ ਸਕਦਾ ਹੈ ਕਿ ਮਨੁੱਖੀ ਸੱਭਿਯਤਾ ਦੀ ਸਦਿਆਂ ਬਧੀ ਘਾਲਣਾ ਬਾਦ ਸ਼ਬਦਾਂ (Words) ਨੇ ਜਨਮ ਲਿਆ ਹੈ। ਖ਼ੈਰ, ਇਸ ਸੰਖੇਪ ਵਿਚਾਰ-ਚਰਚਾ ਵਿਚ ਪਹਿਲਾਂ ਅਸੀਂ ਗੁਰਬਾਣੀ ਦੀ ਰੌਸ਼ਨੀ ਵਿਚ ਬ੍ਰਾਹਮਣ ਸ਼ਬਦ ਨੂੰ ਸਮਝਣ ਦਾ ਜਤਨ ਕਰਾਂ ਗੇ।

‘ਮਹਾਨ ਕੋਸ਼’ ਅਨੁਸਾਰਬ੍ਰਾਹਮਣ’ ਸ਼ਬਦ ਦੇ ਅਰਥ ਵੇਖ ਲਈਏ। ਬ੍ਰਾਹਮਣ’ :- ਬ੍ਰਹਮ (ਵੇਦ) ਪੜ੍ਹਨ ਵਾਲਾ , ਬ੍ਰਹਮ (ਕਰਤਾਰ) ਨੂੰ ਜਾਣਨ ਵਾਲਾ!

ਇਸ ਦੇ ਨਾਲ ਹੀ ਵਰਣੁ ਵੰਡ ਅਨੁਸਾਰਬ੍ਰਾਹਮਣ’ ਸ਼ਬਦ ਚਾਰ ਜਾਤਿਆਂ ਵਿਚੋਂ ਇਕ ਜਾਤ ਲਈ ਵੀ ਪ੍ਰਚਲਤ ਰਿਹਾ ਹੈ ਜਿਵੇਂ ਕਿ:-
ਖਤ੍ਰੀ ਬ੍ਰਾਹਮਣੁ ਸੂਦ ਬੈਸੁ ਉਧਰੈ ਸਿਮਰਿ ਚੰਡਾਲ ( ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੩੦੦)

ਇੰਝ ਵੀ ਜਾਪਦਾ ਹੈ ਕਿ ਬ੍ਰਹਮ’ ਸ਼ਬਦ ਤੋਂ ਵਿਕਸਿਤ ਹੋਇਆ ਪ੍ਰਤੀਤ ਹੁੰਦਾ 'ਬ੍ਰਾਹਮਣ' ਸ਼ਬਦ,  ਬ੍ਰਹਮ (ਕਰਤਾਰ) ਨੂੰ ਜਾਣ/ਸਮਝ ਸਕਣ ਵਾਲੇ ਮਨੁੱਖ ਲਈ ਵਰਤਿਆ ਗਿਆ ਅਤੇ ਮਗਰੋਂ ਆਪਣੇ ਦੁਰਉਪਯੋਗ ਵਿਚ ਇਹ ਸ਼ਬਦ, ਉਨਾਂ ਬੰਦਿਆਂ ਵਲੋਂ ਵੀ ਵਰਤ ਲਿਆ ਗਿਆ ਜਿਨਾਂ ਦਾ ਅਮਲ, ਕਰਤਾਰ ਨੂੰ ਜਾਣਨ-ਸਮਝਣ ਤੋਂ ਦੂਰ ਸੀ। ਲੇਕਿਨ ਗੁਰਬਾਣੀ ਵਿਚ ਇਸ ਸ਼ਬਦ ਦੇ ਉਪਯੋਗ ਅਤੇ ਹੋਏ ਦੁਰਉਪਯੋਗ ਦਾ ਭਾਵ ਸਪਸ਼ਟ ਹੈ। ਬਾਣੀ ਵਿਚ ਇਸ ਸ਼ਬਦ ਦੇ ਤ੍ਰਿਸਕਾਰ ਦਾ ਭਾਵ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ, ਬ੍ਰਾਹਮਣ’ ਸ਼ਬਦ ਦੀ ਵਰਤੋਂ ਰਾਹੀਂ, ਬ੍ਰਾਹਮਣਵਾਦ ਦੇ ਦੋ ਪੱਖ ਦਰਸਾਏ ਗਏ ਹਨ। ਠੀਕ ਉਂਝ ਹੀ ਜਿਵੇਂ ਕਿ ਜਗਤ ਦਾ ਝੂਠਾ ਅਤੇ ਸੱਚਾ ਪੱਖ !

ਪਹਿਲਾਂ ਗੁਰਬਾਣੀ ਅਨੁਸਾਰ ਇਸ ਸ਼ਬਦ ਦੀ ਦੁਰਵਰਤੋਂ ਨਾਲ ਜੁੜੇ ਪੱਖ ਨੂੰ ਵਿਚਾਰਨ ਦਾ ਜਤਨ ਕਰੀਏ। ਜਿਵੇਂ ਕਿ:-

ਇਕ ਲੋਕੀ ਹੁਰ ਛਮਿਛਰੀ ਬ੍ਰਾਹਮਣੁ ਵਟਿ ਪਿੰਡ ਖਾਇ (ਗੁਰੂ ਗ੍ਰੰਥ ਸਾਹਿਬ ਜੀ,ਪੰਨਾ ੩੬੮)
ਅਵਰ
ਉਪਦੇਸ਼ੈ ਆਪਿ ਬੂਝੈ॥ਐਸਾ ਬ੍ਰਾਹਮਣੁ ਕਹੀ ਸੀਝੈ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੩੭੨)
ਕਾਦੀ ਕੂੜ ਬੋਲਿ ਮਲੁ ਖਾਇ॥ਬ੍ਰਾਹਮਣੁ ਨਾਵੈ ਜੀਆ ਘਾਇ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੬੬੨)
ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੧੩੭)
 ਗੁਰਬਾਣੀ ਦੇ ਉਪਰੋਕਤ ਉਪਦੇਸ਼ਾਂ ਵਿਚ,  ਉਨਾਂ ਮਨੁੱਖਾਂ ਦੇ ਆਚਰਣ ਦਾ ਉੱਚਾਰਣ ਹੈ ਜਿਨਾਂ, ਸਮਾਜ ਵਿਚ, ਆਪਣੇ-ਆਪ ਨੂੰ ਬ੍ਰਾਹਮਣ ਅਖਵਾ ਕੇ, ਖ਼ੁਦ ਨੂੰ ਜਨਮ ਤੋਂ ਹੀ ਕਰਤਾਰ’ ਦੇ ਜਾਣਕਾਰਾਂ ਦੇ ਰੂਪ ਵਿਚ ਸਥਾਪਤ ਕੀਤਾ। ਗੁਰੂ ਸਾਹਿਬਾਨ ਨੇ ਐਸੇ ਮਨੁੱਖਾਂ ਨੂੰ ਪ੍ਰਚਲਤ ਸਮਾਜਕ ਵਿਵਸਥਾ ਦੇ ਪੱਖ ਅਨੁਸਾਰ ਬ੍ਰਾਹਮਣ ਤਾਂ ਉਚਾਰਿਆ, ਪਰ ਆਪਣੀ ਬਾਣੀ ਦੇ ਮੂਲ ਭਾਵ ਵਿਚ ਉਨਾਂ ਨੂੰ ਬ੍ਰਾਹਮਣ (ਕਰਤਾਰ ਦੇ ਜਾਣਕਾਰ) ਮੰਨਣ ਤੋਂ ਇਨਕਾਰ ਕੀਤਾ। ਇਹ ਹੈ ਗੁਰੂ ਗ੍ਰੰਥ ਸਾਹਿਬ ਵਿਚ ਦਰਸਾਏ ਗਏ ਬ੍ਰਾਹਮਣਵਾਦ ਦਾ ਪਹਿਲਾ ਪੱਖ ਜਾਂ ਰੂਪ ਜਿਸ ਨਾਲ ਗੁਰਮਤਿ ਸਹਿਮਤ ਨਹੀਂ।

ਹੁਣ ਗੁਰਬਾਣੀ ਵਿਚ ਦਰਸਾਏ ਗਏ ਬ੍ਰਾਹਮਣਵਾਦ ਦੇ ਦੂਜੇ ਪੱਖ ਜਾਂ ਰੂਪ ਦੀ ਵਿਚਾਰ ਕਰਨ ਦਾ ਜਤਨ ਕਰੀਏ। ਇਸ ਲਈ  ਹੇਠ ਲਿਖੇ ਗੁਰ ਉਪਦੇਸ਼ਾਂ ਤੇ ਵਿਚਾਰ ਜ਼ਰੂਰੀ ਹੈ, ਜਿਵੇਂ ਕਿ:-

ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੬੬੨)
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੩੨੪)
ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੦੯੩)
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਇ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੧੨੭)
ਸੋ ਬ੍ਰਾਹਮਣ ਬ੍ਰਹਮੁ ਜੋ ਬਿੰਦੇ ਹਰਿ ਸੇਤੀ ਰੰਗਿ ਰਾਤਾ॥
ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੬੮)
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੫੧੨)

ਉਪਰੋਕਤ ਗੁਰਬਾਣੀ ਹਵਾਲਿਆਂ ਵਿਚ ਨਿਮਨਲਿਖਤ ਉਪਦੇਸ਼ ਸਪਸ਼ਟ ਹਨ:-

() ਬ੍ਰਾਹਮਣ ਉਹ ਹੈ ਜੋ ਕਰਤਾਰ ਨੂੰ ਬਿਚਾਰੇ
() ਕਥਿਤ ਬ੍ਰਾਹਮਣ ਧਾਰਨਾ ਤੋਂ ਅਸਹਿਮਤ ਕਬੀਰ ਜੀ ਕਰਤਾਰ ਦੀ ਵਿਚਾਰ ਕਰਨ ਵਾਲੇ ਨੂੰ ਆਪਣਾ ਬ੍ਰਾਹਮਣ ਮੰਨਦੇ ਹਨ।
() ਉਹ ਬ੍ਰਾਹਮਣ ਭਲਾ ਹੈ ਜੋ ਕਰਤਾਰ ਦੇ ਵਿਚਾਰ ਨੂੰ ਬੂਝਦਾ ਹੈ।
(
) ਉਹੀ ਬ੍ਰਾਹਮਣ ਹੈ,ਜੇਹੜਾ ਬ੍ਰਹਮ (ਪ੍ਰਭੂ) ਨੂੰ ਪਛਾਣਦਾ ਹੈ,ਜੇਹੜਾ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਰਹਿੰਦਾ ਹੈ।

ਜੇ ਸਿੱਖ ਗੁਰਮਤਿ ਅਨੁਸਾਰ ਕਰਤਾਰ ਨੂੰ ਬਿਚਾਰਦਾ ਹੈ ਤਾਂ ਬਾਣੀ ਉਪਦੇਸ਼ 'ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ' ਅਤੇ 'ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ' ਅਨੁਸਾਰ ਉਹ ਕਰਤਾਰ ਨੂੰ ਵਿਚਾਰਨ ਵਾਲਾ ਕੇਸ਼ਾਧਾਰੀ ਬ੍ਰਾਹਮਣ’ ਵੀ ਨਾ ਹੋਇਆ ?

ਜੇ ਕਰ ਕੋਈ ਵਿਦਵਾਨ ਸਮਝਦਾ ਹੈ ਕਿ ਉਹ ਗੁਰਬਾਣੀ ਅਨੁਸਾਰ ਪਰਮਾਤਮਾ ਨੂੰ  ਵਿਚਾਰਦਾ-ਸਮਝਦਾ ਹੈ, ਤਾਂ ਗੁਰਬਾਣੀ ਅਨੁਸਾਰ ਉਹ ਵਿਦਵਾਨ ਬ੍ਰਾਹਮਣ(ਕਰਤਾਰ ਨੂੰ ਜਾਣਨ ਵਾਲਾ) ਸਾਬਤ ਹੁੰਦਾ ਹੈ। ਗੁਰਬਾਣੀ ਵਿਚ ਦਰਸਾਏ ਗਏ ਬ੍ਰਾਹਮਣਵਾਦ ਦੀ ਇਸ ਵਿਆਖਿਆ ਵਿਚ, ਉਸ ਵਿਦਵਾਨ ਨੂੰ ਇਹ ਤੱਥ ਸਵੀਕਾਰ ਕਰਨ ਵਿਚ ਕੋਈ ਹਿੱਚਕ ਨਹੀਂ ਹੋਂਣੀ ਚਾਹੀਦੀ ਕਿ, ਗੁਰਮਤਿ ਅਨੁਸਾਰ ਤੁਰਦੇ ਹੋਏ, ਕਰਤਾਰ ਨੂੰ ਵਿਚਾਰਨ-ਜਾਣਨ ਵਾਲਾ ਸਿੱਖ ਹੀ ਵਾਸਤਵਿਕ ਬ੍ਰਾਹਮਣ ਹੁੰਦਾ ਹੈ। ਇਹ ਗਲ, ਪਹਿਲੀ ਨਜ਼ਰੇ, ਕਿਸੇ ਸੱਜਣ ਨੂੰ ਉੱਤੇਜਿਤ ਵੀ ਕਰ ਸਕਦੀ ਹੈ !

 ਪਰ ਜੇ ਕਰ ਸਾਰੇ ਬ੍ਰਾਹਮਣ’ ਗੁਰਬਾਣੀ ਵਿਚ ਦਰਸਾਏ ਗਏ ਪਹਿਲੇ ਪੱਖ ਦੇ ਦਾਇਰੇ ਵਿਚ ਆਉਂਦੇ ਹਨ ਤਾਂ ਗੁਰਬਾਣੀ ਵਿਚ ਹੀ ਦਰਸਾਏ ਗਏ ਦੂਜੇ ਪੱਖ ਦੇ ਦਾਇਰੇ ਵਿਚ ਆਉਂਣ ਵਾਲੇਬ੍ਰਾਹਮਣ’ ਕੋਂਣ ਹਨ ?

ਉਪਰੋਕਤ ਸਵਾਲ ਗੁਰਬਾਣੀ ਵਿਚ ਦਰਸਾਏ ਬ੍ਰਾਹਮਣਵਾਦ ਨੂੰ ਸਮਝਣ ਵਿਚ ਸਹਾਈ ਹੋ ਸਕਦਾ ਹੈ, ਬਾ-ਸ਼ਰਤੇ ਕਿ ਇਸ ਦੇ ਜਵਾਬ ਨੂੰ, ਉਪਰੋਕਤ ਗੁਰਬਾਣੀ ਉਪਦੇਸ਼ਾਂ ਦੀ ਰੌਸ਼ਨੀ ਵਿਚ ਵਿਚਾਰਿਆ ਅਤੇ ਸਵੀਕਾਰ ਕੀਤਾ ਜਾਏ। ਪਰ ਕੁੱਝ ਵਿਸ਼ੇਆਂ ਤੇ ਆਪਣੀ ਸੰਕੀਰਣ ਮਤਿ ਪੱਖੋਂ ਹਾਰੇ ਮੁੱਨਖ, ਲਫ਼ਜਾਂ ਨਾਲ ਵੈਰ ਕਮਾ ਲੇਂਦੇ ਹਨ। ਉਨਾਂ ਲਫ਼ਜਾਂ ਨਾਲ, ਜਿਨਾਂ ਦੀ ਵਰਤੋਂ ਬਾਣੀ ਅੰਦਰ ਗੁਰੂ ਦੀ ਸਿੱਖਿਆ ਦੇਂਣ ਲਈ ਹੋਈ ਹੈ।


ਹਰਦੇਵ ਸਿੰਘ, ਜੰਮੂ-੨੯-੧੧-੨੦੧੩
Note:- To read more Articles click below at Older Posts