Friday, 23 September 2016



ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਆੜ ਵਿਚ ਗੁਰੂ ਪਦਵੀ ਦਾ ਵਿਰੋਧ

ਹਰਦੇਵ ਸਿੰਘ,ਜੰਮੂ

ਦਸ ਗੁਰੂ ਸਾਹਿਬਾਨ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋੱਚਤਾ ਨਿਰਸੰਦੇਹ ਨਿਰਵਿਵਾਦਤ ਹੈ ਦਸ਼ਮੇਸ਼ ਜੀ ਨੇ ਸਿੱਖ ਪੰਥ ਨੂੰ ਕੁੱਝ ਅਧਿਕਾਰ-ਜ਼ਿੰਮੇਵਾਰੀ ਸੋਂਪਦੇ ਇਸੇ ਸਰਵੋੱਚਤਾ ਦੇ ਅਧੀਨ ਮਿਲ ਕੇਤੁਰਨ ਦਾ ਹੁਕਮ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕਛੱਤਰ ਅਗੁਆਈ ਦਾ ਪਹਿਲਾ ਪੰਥਕ ਸਬਕ, ‘ਇਕ ਪੰਥਦਾ ਸਿਧਾਂਤ ਹੈ ਜੋ ਇਸ ਸਿਧਾਂਤ ਨੂੰ ਢਾਹ ਲਾਏ ਉਹ ਕਿਤਨੇ ਵੀਦਾਵੇਕਿਉਂ ਨਾ ਕਰ ਲੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਹੇਠ ਨਹੀਂ ਮੰਨਆ ਜਾ ਸਕਦਾ
 
ਪਹਿਲੀ ਨਜ਼ਰੇਕੇਵਲ ਗੁਰੂ ਗ੍ਰੰਥ ਜੀ ਦੀ ਅਗੁਆਈਦਾ ਤਰਕ ਕਿਸੇ ਵੀ ਪੰਥ ਦਰਦੀ ਨੂੰ ਆਕਰਸ਼ਤ ਕਰਦਾ ਹੈ ਕਿਉਂਕਿ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਤੋਂ ਮੁਨਕਰ ਨਹੀਂ ਹੋ ਸਕਦਾ ਅਤੇ ਨਾ ਹੀ ਹੋਂਣਾ ਚਾਹੀਦਾ ਹੈ ਲੇਕਿਨਨਿਜ ਸਵਾਰਥਧਰਮ ਅਸਥਾਨਾਂ ਤੇ ਨਹੀਂ ਉਪਜਦਾ ਬਲਕਿ ਅਕਸਰਬਾਹਰੋਂਪਨਪਦਾ ਧਰਮ ਸਥਾਨ ਵਿਚ ਵੜਦਾ ਹੈ, ਅਤੇ ਕਈਂ ਵਾਰ, ਕਿਸੇ ਸੰਸਥਾਨ, ਧਿਰ, ਰਸਾਲੇ, ਅਖ਼ਬਾਰ ਆਦਿ ਦੇ ਰੂਪ ਵਿਚਧਰਮ ਅਧਾਰਤ ਸਵਾਰਥ ਨੀਤੀ’, ਧਰਮ ਸਥਾਨ ਤੋਂ ਬਾਹਰ ਰਹਿ ਕੇ ਕਰਦਾ ਹੈ
 
ਖੈਰ! ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਦੀ ਦਲੀਲ਼, ਕੁੱਝ ਸਾਲਾਂ ਤੋਂ, ਕੁੱਝ ਇੰਝ ਤੁਰੀ:-
 
(1)
ਇਤਹਾਸ ਨਹੀਂ ਕੇਵਲ ਗੁਰੁ ਗ੍ਰੰਥ ਸਾਹਿਬ ਜੀ ਦੀ ਅਗੁਆਈ!
(2)
ਸਿੱਖ ਰਹਿਤ ਮਰਿਆਦਾ ਨਹੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ !
(3)
ਸ਼੍ਰੀ ਅਕਾਲ ਤਖਤ ਕੋਈ ਸੰਸਥਾਨ ਨਹੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ!
(4)
ਭਾਈ ਗੁਰਦਾਸ ,ਭਾਈ ਨੰਦ ਲਾਲ ਨਹੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ!

(5)ਬਾਣੀ ਦਾ ਪਾਠ-ਕੀਰਤਨ ਨਹੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ!

(6)
ਭਗਤ ਅਤੇ ਭੱਟ ਬਾਣੀ, ਬਾਣੀ ਨਹੀਂ ਅਤੇ ਕੇਵਲ ਗੁਰੂ ਸਾਹਿਬਾਨ ਜੀ ਵਲੋਂ ਉਚਰੀ ਬਾਣੀ ਦੀ ਅਗੁਆਈ !
(7)
ਗੁਰੂ ਸਾਹਿਬਾਨ ਦੀ ਬਾਣੀ ਵਿਚੋਂ ਕੇਵਲ ਗੁਰੁ ਨਾਨਕ ਜੀ ਵਲੋਂ ਉਚਾਰੀ ਬਾਣੀ ਦੀ ਅਗੁਆਈ!
(8)
ਗੁਰੂ ਸਾਹਿਬਾਨ ਗੁਰੂ ਨਹੀਂ ਸਨ, ਭੁੱਲਣਹਾਰ ਸਨ ਅਤੇ ਇਸ ਲਈ ਕੇਵਲ ਸ਼ਬਦ ਗੁਰੂ ਤੋਂ ਅਗੁਆਈ!
(9)
ਸ਼ਬਦ ਗੁਰੂ ਨਹੀਂ ਕੇਵਲ ਉਸ ਵਿਚਲੇ ਸੱਚ ਦੇ ਗਿਆਨ ਤੋਂ ਅਗੁਆਈ!
(10)
ਸੱਚ ਦਾ ਗਿਆਨ ਗੁਰੂ ਹੈ ਇਸ ਲਈਗੁਰੂ ਗ੍ਰੰਥ ਸਾਹਿਬਗੁਰੂ ਨਹੀਂ ਪੁਸਤਕ ਹੈ
 
ਹੁਣ ਤਾਂ ਕੁੱਝ ਦਿਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰੇਆਂ ਤੋਂ ਹਟਾਉਂਣ ਲਈ ਮਚਲ ਰਹੇ ਹਨ ਪਹਿਲਾਂ ਕਹਿੰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਪੁਸਤਕ ਦਾ ਪ੍ਰਕਾਸ਼ ਨਹੀਂ ਹੋ ਸਕਦਾ ਬਹੁਤ ਚੰਗੀ ਗਲ ਸੀ ਪਰ ਹੁਣ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਵੀ ਲੋੜ ਨਹੀਂ ਇਸ ਨੀਤੀ ਨੂੰ ਅਘੋਸ਼ਤ ਢੰਗ ਨਾਲ ਹੋਲੀ-ਹੋਲੀ ਪੜਾਅ-ਵਾਰ ਤੋਰੇਆ ਜਾ ਰਿਹਾ ਹੈ
 
ਬਹੁਤੇ ਪੰਥ ਦਰਦੀ ਅਚੰਬਤ ਹਨ ਕਿ ਉਨ੍ਹਾਂ ਦੀ 1% ਰੱਧ ਕਰਨ ਦੀ ਚਾਹ 100% ਰੱਧ ਕਰਨ ਦਾ ਦਰਦ ਲੇ ਆਈ ਇਸ ਵਰਤਾਰੇ ਨੇ ਜਾਗਰੂਕਤਾ ਦੀ ਵਿਸ਼ਵਿਸਨੀਯਤਾ ਨੂੰ ਗਹਿਰੀ ਸੱਟ ਮਾਰੀ ਹੈ ਇਹ ਵੱਡਾ ਨੁਕਸਾਨ ਹੈ!
 
10-15
ਸਾਲ ਪਹਿਲਾਂ ਆਰੰਭ ਹੋਏ ਇਸ ਨਾਟਕ ਦਾ ਅਸਲੀ ਟੀਚਾ ਸਿੱਖ ਪੰਥ ਵਿਚ ਦੁਬਿਦਾ ਉਤਪੰਨ ਕਰਨਾ ਨਹੀਂ ਬਲਕਿ ਦੁਫ਼ੇੜ ਉਤਪੰਨ ਕਰਨਾ ਸੀਦੁਬਿਦਾਵਾਂ ਤਾਂ ਕੇਵਲ ਮਾਧਿਅਮ ਹਨ! ਉਸ ਵੇਲੇ ਕਿਸੇ ਦੀ ਪੈਸੇ ਦੀ ਭੁੱਖ, ਕਿਸੇ ਦੀ ਚੋਧਰਾਹਟ ਦੀ ਭੁੱਖ, ਕਈਂ ਪੰਥ ਦਰਦੀ ਸੁਹਿਰਦਾਂ ਦੇ ਭੋਲੇਪਨ ਲਈ, ਧਰਮ ਦੀ ਗਲ ਹੋ ਗਈ, ਜਿਸ ਵਿਚ ਜਜ਼ਬਾਤਾਂ ਨੂੰ ਇਸਤੇਮਾਲ ਕੀਤਾ ਗਿਆ
 
ਖੈਰ! ਕੋਈ ਇਨ੍ਹਾਂ ਸੱਜਣਾ ਨੂੰ ਪੁੱਛੇ ਕਿ ਜੇ ਕਰ ਹਰ ਅਧਾਰ ਨੂੰ ਰੱਧ ਕਰਨ ਲਈਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈਦੀ ਦਲੀਲ ਹੈ ਤਾਂ ਇਹ ਆਪ ਲੇਖ ਕਿਉਂ ਲਿਖਦੇ ਹਨ ? ਨਾ ਲਿਖਣ ਕੋਈ ਵੀ ਲੇਖ, ਨਾ ਬਨਾਉਣ ਕੋਈ ਵੀ ਸੰਸਥਾ, ਨਾ ਬਨਾਉਣ ਕੋਈ ਵੀ ਜੱਥੇਬੰਦੀ, ਨਾ ਕਰਨ ਸਟੇਜਾਂ ਤੇ ਲੈਕਚਰ ਅਤੇ ਛੱਡ ਦੇਂਣ ਸਿੱਖਾਂ ਨੂੰ, ਕਿ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਪੜਨ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਲਈ ਕਿਸੇ ਦੇ ਵੀ ਲੇਖਾਂ ਤੋਂ ਅਗੁਆਈ ਕਿਉਂ ਲਈ ਜਾਏ?

ਪੰਥ ਦੇ ਮਾਹਨ ਵਿਦਵਾਨਾਂ ਦੇ ਕੰਮ ਨੂੰਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈਦੇ ਤਰਕ ਨਾਲ ਰੱਧ ਕਰਨ ਵਾਲੇ ਆਪ ਕਿਵੇਂ ਅਤੇ ਕਿਉਂ ਕੰਮ ਕਰ ਰਹੇ ਹਨ ? ਜੇ ਕਰ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਾਸ ਹਨ ਤਾਂ ਕੋਈ ਵੀ ਹੋਰ ਲਿਖਤ ਲਿਖੀ ਹੀ ਕਿਉਂ ਜਾਂਦੀ ਹੈ ? ਬੜੀ ਅਜੀਬ ਗਲ ਪ੍ਰਤੀਤ ਹੁੰਦੀ ਹੈ ਕਿ ਕੌਮ ਦੇ ਵਿਲੱਖਣ ਵਿਦਵਾਨਾਂ ਦੇ ਕੰਮ ਨੂੰਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈਦੇ ਤਰਕ ਤੇ ਰੱਧ ਕਰਨ ਵਾਲਾ ਕੋਈ ਸੱਜਣ ਆਪ ਗੁਰਮਤਿ ਸਮਝਾਉਂਣ ਲਈ ਲੇਖ ਲਿਖਦਾ
ਰਹੇ

ਦਰਅਸਲ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਵਿਚ ਸਿੱਖ ਦੇ ਨਿਸ਼ਚੇ ਦਾ ਅਤੇ ਇਸ ਦਲੀਲ ਦਾ ਦੁਰਉਪਯੋਗ ਕਰਕੇ ਸਿੱਖਾਂ ਨੂੰ ਗੁਰੂ ਸਾਹਿਬਾਨ ਵਲੋਂ ਸਥਾਪਤ ਹਰ ਅਧਾਰ ਨਾਲੋਂ ਤੋੜ ਕੇ ਆਪਣੀ ਕੱਚੀ ਮਾਨਸਿਕਤਾ ਦੀ ਅਗੁਆਈ ਨਾਲ ਜੋੜਨ ਦੀ ਲਚਰਤਾ ਪਰੋਸੀ ਗਈ ਆਪਣੇ ਸਵਾਰਥ ਹੇਤੂ ਇਸ ਲਚਰਤਾ ਨੂੰ ਅਰੰਭਣ ਵਾਲੇ ਸੱਜਣਾਂ ਲਈ ਇਹ ਜ਼ਰੂਰੀ ਸੀ ਕਿ ਉਹ ਸਿੱਖ ਵਿਰਸੇ ਵਿਚ ਹੋਏ ਹਰ ਮਹਾਨ ਵਿਦਵਾਨਾਂ ਨੂੰ ਹੋਲੀ-ਹੋਲੀ ਸ਼ੱਕ ਦੇ ਘੇਰੇ ਵਿਚ ਲਿਆਉਂਣਉਨ੍ਹਾਂ ਆਪਣਾ ਸਵਾਰਥ ਪੁਰਾ ਕੀਤਾ ਤੇ ਕਈਂਆਂ ਨੂੰ ਆਪਣੇ ਵਿਦਵਾਨ ਹੋਂਣ ਦਾ ਹਉਮੇ ਰੋਗ ਲਗ ਗਿਆ !

ਨਿਜ ਹਿਤਾਂ ਲਈ ਧਰਮ ਸੰਸਥਾਨਾਂ ਨਾਲ ਜੁੜੇ ਸੱਜਣਾਂ ਅਤੇ ਰਾਜਨੀਤੀ ਦੇ ਗਠਜੋੜ ਦੀ ਪ੍ਰੋਢਤਾ ਗੁਰਮਤਿ ਵਿਚ ਨਹੀਂ ਹੈਇਸ ਵਿਚ ਕੋਈ ਸ਼ੱਕ ਨਹੀਂ ਅਤੇ ਇਹ ਨਿੰਦਨੀਯ ਹੈ ਲੇਕਿਨ ਇਸ ਦੇ ਨਾਲ ਨਾਲ ਕੀ ਗੁਰਦੁਆਰਾ ਵਿਵਸਥਾ ਤੋਂ ਬਾਹਰ ਧਰਮ ਨਾਲ ਜੁੜੀਆਂ ਧਿਰਾਂ ਲਈ, ਧਰਮ ਦੇ ਨਾਮ ਤੇਨਿਜ ਹਿਤ ਰਾਜਨੀਤੀਕਰਨ ਦੀ ਛੂਟ ਗੁਰਮਤਿ ਵਿਚ ਹੈ ? ਜੇ ਕਰ ਬੇਲੋੜੀ ਪੁਜਾਰੀ ਟਰਮ ਵਰਤੀ ਜਾਂਦੀ ਹੈ ਤਾਂ ਕੀ ਕੇਵਲ ਗੁਰਦੁਆਰੇਆਂ ਵਿਚ ਬੈਠਾ ਸੇਵਾਦਾਰ-ਗ੍ਰੰਥੀ-ਕੀਰਤਨੀਆਂ ਪੁਜਾਰੀ ਹੈ ? ਕੀ ਗੁਰਦੁਆਰੇਆਂ ਤੋਂ ਬਾਹਰ ਗੁਰਮਤਿ ਨੂੰ ਢਾਹ ਲਗਾੁੳਂਦੇ ਲੋਗ ਪੁਜਾਰੀ ਨਹੀਂ ਹਨ? ਕੀ ਧਰਮ ਦੇ ਨਾਮ ਤੇ ਉਨ੍ਹਾਂ ਦਾ ਆਪਣਾਨਿਜ ਸਵਾਰਥਅਤੇਵਪਾਰਕ ਰਾਜਨੀਤੀਪੁਜਾਰੀਵਾਦ ਨਹੀਂ ?
 
ਜੇ ਕਰ ਪੁਜਾਰੀ ਮਨੁੱਖ ਅਤੇ ਪਰਮਾਤਮਾ ਦੇ ਦਰਮਿਆਨ ਖੜਾਪੇਸ਼ਾਵਰਹੁੰਦਾ ਹੈ ਤਾਂ ਧਿਆਨ ਵਿਚ ਰਹੇ ਕਿ ਇਹ ਪੇਸ਼ਾਵਰ ਹੁਣ ਸਫ਼ੇਦ ਕੁਰਤੇ ਪਜਾਮੇ ਜਾਂ ਚੋਲੇ- ਚਿਮਟੇ  ਵਿਚ ਹੀ ਨਹੀਂ ਬਲਕਿ ਪੇਂਟ-ਕੋਟ- ਕਮੀਜ਼ ਵਿਚ ਵੀ ਹੈ ਇਹ ਪੁਜਾਰੀ ਕੁਰਤੇ-ਪਜਾਮੇ ਵਾਲੇ ਨੂੰ ਪੁਜਾਰੀ ਕਹਿ ਕੇ ਆਪਣੇ ਪੁਜਾਰੀ ਪੁਣੇ ਨੂੰ ਛੁਪਾਉਂਣਾ ਚਾਹੁੰਦਾ ਹੈ ? ਨਿਰਸੰਦੇਹ: ਛੁਪਾਉਂਣਾ ਚਾਹੁੰਦਾ ਹੈ! ਪਰਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈਉਸ ਦੀ ਪਛਾਣ ਵੀ ਪ੍ਰਗਟ ਕਰਦੀ ਹੈ!

ਹਰਦੇਵ ਸਿੰਘ,ਜੰਮੂ