'ਵੀਰ ਇੰਦਰਜੀਤ ਸਿੰਘ ਕਾਨਪੁਰ ਜੀ ਦੇ ਨਾਮ ਪੱਤਰ'
ਸਤਿਕਾਰ ਯੋਗ ਵੀਰ ਜੀਉ,
ਸਤਿ ਸ਼੍ਰੀ ਅਕਾਲ !
ਆਪ ਜੀ ਦੇ ਵਿਚਾਰ (ਵੈਬ ਸਾਇਟਾਂ ਮਿਤੀ ੧੫.੦੧.੧੨) ਪੜੇ ਹਨ।ਧਨਵਾਦ!!
ਆਪ ਜੀ ਦੇ ਦੇ ਵਿਚਾਰਾਂ ਦਾ ਸਿਰਲੇਖ ਹੈ :-
"ਪ੍ਰੋਫੈਸਰ ਧੂੰਦਾ ਨੂੰ ਕਿਸਨੇ ਅਧਿਕਾਰ ਦੇ ਦਿੱਤਾ ਦਰਬਾਰ ਸਾਹਿਬ ਬਾਰੇ ਗਲਤ ਬਿਆਨੀ (ਇਥੇ ਗਲਤਬਿਆਨੀ ਦੀ ਥਾਂਵੇਂ ਬਹੁਤ ਹੀ ਮਾੜੇ ਸ਼ਬਦ ਦਾ ਇਸਤੇਮਾਲ ਕੀਤਾ ਗਇਆ,ਜੋ ਦਾਸ ਜਨਤਕ ਨਹੀਂ ਕਰਨਾ ਚਾਹੁੰਦਾ) ਕਰਨ ਲਈ।ਉਨਾਂਹ ਨੂੰ ਜੱਥੇਦਾਰਾਂ ਦੇ ਸਾਮ੍ਹਣੇ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ: ਹਰਦੇਵ ਸਿੰਘ ਜੰਮੂ" (In your article "Bainti Trashi")
ਵੀਰ ਜੀਉ ਆਪ ਜੀ ਨੂੰ ਯਾਦ ਕਰਵਾਉਂਣ ਲਈ ਮੈਂ ਆਪਣੇ ਸ਼ਬਦਾਂ ਨੂੰ With Reference ਦੁਹਰਾਉਂਦਾ ਹਾਂ:
ਆਪ ਜੀ ਨੇ ਕਿਹਾ ਪੁਜਾਰਿਆਂ ਨੂੰ ਕੀ ਅਧਿਕਾਰ ਹੈ ਪੋ. ਧੁੰਦਾ ਨੂੰ ਅਕਾਲ ਤਖਤ ਬੁਲਾਉਂਣ ਦਾ? ਇਸ ਤੇ ਦਾਸ ਨੇ ਕਿਹਾ ਕਿ ਚਲੋ ਉਹ ਗਲ ਅਲਗ ਹੈ ਪਰ ਧੁੰਦਾ ਸਾਹਿਬ ਨੂੰ ਕੀ ਅਧਿਕਾਰ ਸੀ ਦਰਬਾਰ ਸਾਹਿਬ ਬਾਰੇ 'ਵਾਹਿਯਾਤ' ਸ਼ਬਦ ਵਰਤਣ ਦਾ ? (ਦਾਸ ਨੇ ਇਹ ਲਾਈਨ ਬੋਲੀ ਸੀ ਜਿਸ ਨੂੰ ਪਾਠਕ ਪੜ ਸਕਦੇ ਹਨ।ਇਸ ਚਿੱਠੀ ਦੇ ਪਾਠਕ ਦਾਸ ਵਲੋਂ ਬੋਲੀ ਲਾਈਨ ਵਿਚ ਆਏ 'ਵਾਹਿਯਾਤ' ਸ਼ਬਦ ਦੇ ਅਰਥ ਹੇਠਾਂ ਪੜਣ)
ਆਪ ਜੀ ਗੁੱਸੇ ਵਿਚ ਆ ਗਏ ਅਤੇ ਕਹਿਣ ਲੱਗੇ ਕਿ ਬੱਸ ਮੈਂ ਧੁੰਧਾ ਜੀ ਬਾਰੇ ਹੋਰ ਕੋਈ ਗਲ ਨਹੀਂ ਸੁਣਨਾ ਚਾਹੁੰਦਾ। ਤੇ ਦਾਸ ਨੇ ਕਿਹਾ ਚੰਗੀ ਗਲ ਹੈ ਪਰ ਜੇਕਰ ਆਪ ਜੀ ਨੂੰ ਧੁੰਦਾ ਜੀ ਬਾਰੇ ਮੇਰੇ ਸ਼ਬਦਾਂ ਨਾਲ ਤਕਲੀਫ਼ ਹੋਈ ਹੈ ਤਾਂ ਦਾਸ ਨੂੰ ਵੀ ਤਕਲੀਫ਼ ਹੋਈ ਹੈ ਦਰਬਾਰ ਸਾਹਿਬ ਬਾਰੇ ਵਰਤੀ ਗਈ ਗਲਤ ਸ਼ਬਦਾਵਲੀ ਤੇ।ਫ਼ਿਰ ਤੁਸੀ ਕੋਈ ਆ ਗਿਆ ਹੈ ਕਹਿ ਕੇ ਫ਼ੋਨ ਬੰਦ ਕਰ ਦਿੱਤਾ।
ਵੀਰ ਇੰਦਰਜੀਤ ਜੀਉ ਆਪ ਜੀ ਨੇ ਵੈਬ ਸਾਈਟਾਂ ਤੇ ਉਪਰੋਕਤ ਸਿਰਲੇਖ ਅਤੇ ਵਿਚਾਰ ਲਿਖ ਕੇ ਪਾਠਕਾਂ ਨੂੰ ਇਹ ਪ੍ਰਭਾਵ ਦਿੱਤਾ ਹੈ ਕਿ ਦਾਸ ਨੇ ਧੁੰਦਾ ਜੀ ਬਾਰੇ ਐਸਾ ਮਾੜਾ ਸ਼ਬਦ ਇਸਤੇਮਾਲ ਕੀਤਾ ਹੈ ਜੋ ਕਿ ਜਨਤਕ ਕਰਨ ਦੇ ਯੋਗ ਵੀ ਨਹੀਂ। ਮੈਂ ਇਹ ਚਿੱਠੀ ਰਾਹੀਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਆਪ ਜੀ ਇਸ ਸ਼ਬਦ (ਵਾਹਿਯਾਤ) ਨੂੰ ਜਨਤਕ ਕਰ ਦੇਵੋ।
ਆਪ ਜੀ ਜ਼ਜ਼ਬਾਤੀ ਹੋ ਇਸ ਲਈ ਕਈ ਵਾਰ ਬਿਨਾ ਵਿਚਾਰੇ ਵਿਚਾਰ ਕਰ ਜਾਂਦੇ ਹੋ। ਆਪ ਜੀ ਦੀ ਜਾਣਕਾਰੀ ਲਈ ਵਾਹਿਯਾਤ ਸ਼ਬਦ ਦੇ ਅਰਥ ਹੋਠ ਦੇ ਰਿਹਾ ਹਾਂ:-
ਵਾਹਿਯਾਤ ਸ਼ਬਦ= ਭੱਦੇ ,ਗਲਤ, ਭੱਦ ਸਲੀਕਾ, ਬੇ-ਸਲੀਕਾ, ਗ਼ੈਰ ਇਖ਼ਲਾਕੀ, ਗ਼ੈਰ ਤਹਜ਼ੀਬੀ, ਮਿਆਰ ਤੋਂ ਡਿੱਗੇ ਹੋਏ ਸ਼ਬਦ।
ਹੁਣ ਜੇ ਕਰ ਆਪ ਜੀ ਨੂੰ ਇਕ ਸਿੱਖ ਵਜੋਂ ਆਪ ਜੀ ਦੀ ਅੰਤਰਆਤਮਾ ਦੱਸੇ ਕਿ ਆਪ ਜੀ ਜਿਸ ਸ਼ਬਦ ਨੂੰ ਬਹੂਤ ਹੀ ਮਾੜੇ ਸ਼ਬਦ ਦਾ ਇਸਤੇਮਾਲ ਕਹਿ ਰਹੇ ਹੋ ਦਰਅਸਲ ਉਹ ਮਾੜਾ ਹੈ ਨਹੀਂ ਤਾਂ ਆਪ ਜੀ ਹੀ ਦੱਸੋ ਕਿ ਕੀ ਆਪ ਜੀ ਨੇ ਦਾਸ ਬਾਰੇ ਉਪਰੋਕਤ ਸਿਰਲੇਖ ਰਾਹੀਂ ਠੀਕ ਗਲ ਲਿਖੀ ਹੈ? ਵੀਰ ਜੀ ਆਪ ਜੀ ਦਾ ਇੰਝ ਲਿਖਣਾ ਗੁਰਮਤਿ ਨਹੀਂ।ਜਿਸ ਸ਼ਬਦ ਦਾ ਅਰਥ ਆਪ ਜਾਣਦੇ ਤਕ ਨਹੀਂ ਤਾਂ ਉਸ ਨੂੰ ਗਲਤ ਕਿਵੇਂ ਕਹਿ ਸਕਦੇ ਹੋ?
ਬਾਕੀ ਦਾਸ ਨੇ ਧੁੰਦਾ ਸਾਹਿਬ ਦੇ ਪੇਸ਼ ਹੋਣ-ਨਾ ਹੋਣ ਬਾਰੇ ਅਪਣੇ ਵਿਚਾਰ ਦਿੱਤੇ ਸੀ ਅਤੇ ਇਸ ਗਲਬਾਤ ਬਾਰੇ ਆਪ ਜੀ ਨੂੰ ਪੱਤਰ ਵੀ ਲਿਖਿਆ ਸੀ।ਆਪ ਜੀ ਵਲੋਂ ਲਿਖਿਆਂ ਬਾਕੀ ਗੱਲਾਂ ਵੀ ਭਾਵਨਾਤਮਕ ਹਨ ਜਿਨਾਂ੍ਹ ਵਿਚ ਕਈ ਅਤਿਕਥਨੀਆਂ ਵੀ ਹਨ ਉਨਾਂ ਬਾਰੇ ਫ਼ਿਰ ਕਦੇ ਵਿਚਾਰ ਕਰਾਂ ਗਾ।
ਬੇਨਤੀ ਹੈ ਕਿ ਦਾਸ ਦੇ ਇਸ ਪੱਤਰ ਨੂੰ ਆਪ ਜੀ ਆਪਣੇ ਬਲਾਗ ਤੇ ਜ਼ਰੂਰ ਲਗਾਉਂਣਾ ਤਾਂ ਕਿ ਪਾਠਕ ਉਸ ਸ਼ਬਦ ਨੂੰ ਪੜ ਸਕਣ ਜੋ ਕਿ ਦਾਸ ਨੇ ਆਪ ਜੀ ਨਾਲ ਹੋਈ ਗਲਬਾਤ ਵਿਚ ਵਰਤਿਆ ਸੀ।ਨਹੀਂ ਤਾਂ ਪਾਠਕ ਸਮਝਣ ਗੇ ਕਿ ਸ਼ਾਯਦ ਦਾਸ ਨੇ ਪਤਾ ਨਹੀਂ ਕੋਈ ਗਾਲ ਕੱਡ ਦਿੱਤੀ ਸੀ।ਆਪ ਜੀ ਵਲੋਂ ਐਸਾ ਪ੍ਰਭਾਵ ਸਮਝਣਾ ਅਤੇ ਪ੍ਰਚਾਰਨਾ ਠੀਕ ਨਹੀਂ।ਇਹ ਆਪ ਜੀ ਦੀ ਨਾਸਮਝੀ ਹੈ ਮੇਰੇ ਵਲੋਂ ਵਰਤੇ ਸ਼ਬਦ ਦਾ ਦੋਸ਼ ਨਹੀਂ।
ਹਰਦੇਵ ਸਿੰਘ , ਜੰਮੂ