'ਫਰੀਦਾਬਾਦ ਤੋਂ ਆਏ ਪੱਤਰ ਬਾਰੇ'
ਹਰਦੇਵ
ਸਿੰਘ, ਜੰਮੂ
ਮਿਤੀ ੧੬.੭.੧੩ ਨੂੰ ਵੈਬਸਾਈਟਾਂ ਤੇ ਗੁਰਸਿੱਖ ਫ਼ੈਮਲੀ ਕਲੱਬ ਫਰੀਦਾਬਾਦ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਜੀ ਵਲੋਂ ਪ੍ਰਗਟਾਏ ਵਿਚਾਰਾਂ ਅਨੁਸਾਰ 'ਜੀਵਨ ਵਿਚ ਅਕਾਲਪੁਰਖ ਵਾਲੇ ਗੁਣ ਭਗੌਤੀ ਨਾਂ ਦੀ ਦੇਵੀ ਅੱਗੇ ਅਰਦਾਸ ਕਰਕੇ ਵੀ ਨਹੀਂ ਆ ਸਕਦੇ'।
ਉਨਾਂਹ ਅਨੁਸਾਰ ਸਿੱਖ ਸਮਾਜ ਵਿਚ "ਅਰਦਾਸ ਅਕਾਲਪੁਰਖ ਅੱਗੇ ਨਹੀਂ ਸਗੋਂ ਭਗੌਤੀ ਨਾਂ ਦੀ ਦੇਵੀ ਅਗੇ ਕੀਤੀ ਜਾ ਰਹੀ ਹੈ"।ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲ ਕਿਸੇ ਵੀ ਹੋਰ ਪੁਸਤਕ ਦੇ ਪ੍ਰਕਾਸ਼ ਦੇ ਯਤਨ ਦਾ ਬਣਦਾ ਵਿਰੌਧ ਬਿਲਕੁਲ ਵਾਜਬ ਹੈ ਪਰ ਸ. ਸੁਰਿੰਦਰ ਸਿੰਘ ਜੀ ਵਲੋਂ ਇਹ ਸਿੱਟਾ ਕੱਡਣਾ ਕਿ ਸਿੱਖ ਸਮਾਜ ਕਿਸੀ ਦੇਵੀ ਦੇ ਅੱਗੇ ਅਰਦਾਸ ਕਰਦਾ ਹੈ ਵਾਜਬ ਨਹੀਂ।
ਕੋਈ ਬੰਦਾ ਅਰਦਾਸ ਕਿਸ ਅੱਗੇ ਕਰਦਾ ਹੈ ਇਹ ਤਾਂ ਉਸ ਤੋਂ ਪੁੱਛਣਾ ਬਣਦਾ ਹੈ।ਇਹ ਤਾਂ ਅਰਦਾਸ ਕਰਨ ਵਾਲਾ ਹੀ ਦਸ ਸਕਦਾ ਹੈ ਕਿ ਅਰਦਾਸ ਵੇਲੇ ਉਸਦੇ ਧਿਆਨ ਵਿਚ ਕੋਂਣ ਹੁੰਦਾ ਹੈ, ਅਕਾਲਪੁਰਖ ਅਤੇ ਗੁਰੂ ਗ੍ਰੰਥ ਸਾਹਿਬ ਜੀ ਜਾਂ ਫਿਰ ਕੋਈ ਦੇਵੀ ? ਨਹੀਂ ?
ਸ. ਸੁਰਿੰਦਰ ਸਿੰਘ ਜੀ ਦੀ ਥਿਯੂਰੀ ਅਨੁਸਾਰ ਗੁਰਸਿੱਖ ਫ਼ੈਮਲੀ ਕਲੱਬ ਵਿਚ ਅਕਾਲਪੁਰਖ ਵਾਲੇ ਗੁਣ ਆ ਗਏ ਜਾਪਦੇ ਹਨ ਪਰ ਸਿੱਖ ਸਮਾਜ ਵਿਚ ਨਹੀਂ, ਕਿਉਂਕਿ ਬਾਕੀ ਸਿੱਖ ਸਮਾਜ ਕਿਸੇ ਦੇਵੀ ਅੱਗੇ ਅਰਦਾਸ ਕਰਦਾ ਹੈ। ਯਾਨੀ ਕਿ ਗੁਰੂ ਕਾ ਬਾਗ, ਜੇਤੋਂ ਦੇ ਮੋਰਚੇ ਅਤੇ ਦਰਬਾਰ ਸਾਹਿਬ ਦੀ ਰੱਖਿਆ ਵਿਚ ਝੂਝਣ ਵਾਲੇ ਸਿੱਖਾਂ ਦੇ ਜੀਵਨ ਵਿਚ ਅਕਾਲਪੁਰਖ ਦੇ ਗੁਣ ਦਾ ਕੋਈ ਅੰਸ਼ ਨਹੀਂ ਸੀ। ਨਾਲ ਹੀ ਗਿਆਨੀ ਦਿੱਤ ਸਿੰਘ, ਪ੍ਰੋ.ਗੁਰਮੁਖ ਸਿੰਘ, ਭਾਈ ਕਾਹਨ ਸਿੰਘ ਨਾਭਾ,ਭਗਤ ਪੂਰਨ ਸਿੰਘ, ਪ੍ਰੋ. ਸਾਹਿਬ ਸਿੰਘ, ਪ੍ਰਿ. ਤੇਜਾ ਸਿੰਘ, ਬਾਬਾ ਪ੍ਰੋਮ ਸਿੰਘ ਹੇਤੀ ਆਦਿ ਸਿੱਖਾਂ ਦੇ ਜੀਵਨ ਵਿਚ ਅਕਾਲਪੁਰਖ ਦੇ ਕਿਸੇ ਗੁਣ ਦਾ ਕੋਈ ਅੰਸ਼ ਨਹੀਂ ਸੀ। ਕੀ ਇਹ ਸਭ ਦੁਰਗਾ ਦੇ ਪੁਜਾਰੀ ਸਨ ?
ਸਿੱਖ ਸਮਾਜ ਦੇ ਇਹ ਸਾਰੇ ਸ਼ਹੀਦ ਅਤੇ ਸੱਜਣ ਅਕਾਲ ਪੁਰਖ ਦੇ 'ਨਿਰਭਉ' 'ਨਿਰਵੈਰ' ਗੁਣਾਂ ਦੇ ਅੰਸ਼ ਤੋ ਸੱਖਣੇ, ਡਰਪੋਕ ਅਤੇ ਵੈਰ ਭਾਵ ਰੱਖਣ ਵਾਲੇ ਸਨ? ਆਸ ਹੈ ਕਿ ਸ. ਸੁਰਿੰਦਰ ਸਿੰਘ ਜੀ ਇਸ ਬਾਰੇ ਜ਼ਰੂਰ ਸਹਿਜਤਾ ਨਾਲ ਵਿਚਾਰ ਕਰਨ ਗੇ।
ਹਰਦੇਵ ਸਿੰਘ,ਜੰਮੂ-੧੬.੭.੧੩