Wednesday, 16 April 2014


ਖੰਡੇ ਦਾ ਅੰਮ੍ਰਿਤ/ਪਾਹੁਲ ਇਕ ਸਾਜਿਸ਼?

ਹਰਦੇਵ ਸਿੰਘ ਜੰਮੂ

ਹੁਣੇ ਹੀ ਸ਼੍ਰੀ ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਪ੍ਰੋ. ਦਰਸ਼ਨ ਸਿੰਘ ਜੀ ਦਾ ਲੇਖ "ਖੰਡੇ ਦਾ ਅੰਮ੍ਰਿਤ" ਪ੍ਰਚਾਰ ਕੇ, ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਸਾਜਿਸ਼ ਅਧੀਨ ਤੋੜਿਆ ਗਿਆ  ਹੈ" ਪੜਿਆ ਹੈਲੇਖ ਅੱਜ ਮਿਤੀ ੧੬-੦੪-੨੦੧੪ ਖ਼ਾਲਸਾ ਨਿਯੂਜ਼ ਵੈਬਸਾਈਟ ਤੇ ਛੱਪਿਆ ਹੈ

‘ਕਦੇ ਢਾਲ-ਢਾਲ, ਕਦੇ ਪਾਤ-ਪਾਤ’ ਵਰਗੀ ਕਹਾਵਤ ਜੈਸਾ ਇਹ ਲੇਖ, ਆਪਣੇ ਕੁੱਝ ਅੰਸ਼ਾ ਰਾਹੀਂ, ਦਸ਼ਮੇਸ਼ ਜੀ ਵਲੋਂ ਬਖ਼ਸ਼ੇ 'ਖੰਡੇ ਬਾਟੇ ਦੇ ਅੰਮ੍ਰਿਤ' ( ਜਿਸ ਨੂੰ ਸਿੱਖ ਰਹਿਤ ਮਰਿਆਦਾ ਵਿਚ ਦਸ਼ਮੇਸ਼ ਜੀ ਦਾ ਅੰਮ੍ਰਿਤ ਵੀ ਕਿਹਾ ਗਿਆ ਹੈ) ਸੰਸਕਾਰ ਨਾਲ  ਨਵਾਂ ਖਿਲਵਾੜ ਕਰਨ ਦਾ ਬੇ ਸਮਝ ਜਤਨ ਹੈਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜੀ ਨੇ ਤਾਂ 'ਖੰਡੇ ਦੇ ਅੰਮ੍ਰਿਤ ਜਾਂ 'ਖੰਡੇ ਦੀ ਪਾਹੁਲ' ਵਾਲਾ ਬੇਲੋੜਾ ਝੱਗੜਾ ਤਾਂ ਖੜਾ ਕੀਤਾ ਹੀ ਸੀ, ਪਰ ਪ੍ਰੋ. ਦਰਸ਼ਨ ਸਿੰਘ ਜੀ ਨੇ  ਦੋਵੇਂ ਟਰਮਾਂ ਨੂੰ ਰੱਧ ਕਰਦੇ ਹੋਏ 'ਖੰਡੇ ਦੇ ਅੰਮ੍ਰਿਤ' ਨੂੰ ਸਾਜਿਸ਼ ਕਰਾਰ ਦੇਂਣ ਦਾ ਪ੍ਰਭਾਵ ਉਤਪੰਨ ਕੀਤਾ ਹੈਉਹ ਲੇਖ ਵਿਚ ਲਿਖਦੇ ਹਨ:-


"
ਜਦੋਂ ਖੰਡੇ ਦੇ ਅੰਮ੍ਰਿਤ ਦੀ ਗਲ ਕਰੇਗਾ ਤਾਂ ਕੋਈ ਕਹਿ ਸਕਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ' ਹੈ ਨਹੀਂ, ਪਰ ਜੇ ਇਸਦਾ ਨਾਮ "ਬਾਣੀ ਅੰਮ੍ਰਿਤ" ਹੀ ਰੱਖ ਦਿੱਤਾ ਜਾਂਦਾ, ਤਾਂ ਕਿਸੇ ਨੂੰ ਕੋਈ ਭੁਲੇਖਾ ਨਹੀਂ ਸੀ ਰਹਿਣਾਇਹ ਸਾਜਸ਼ ਅਧੀਨ ਕੀਤਾ ਗਿਆ"


ਐਸੇ ਸ਼ਬਦਾਂ ਰਾਹੀਂ ਪ੍ਰੋ. ਜੀ ਨੇ  'ਖੰਡੇ ਦੇ ਅੰਮ੍ਰਿਤ' ਅਤੇ 'ਖੰਡੇ ਦੀ ਪਾਹੁਲ' ਦੋਹਾਂ ਦੇ ਇਸਤੇਮਾਲ ਨੂੰ ਸਾਜਿਸ਼ ਕਰਾਰ ਕੇ ਰੱਧ ਕਰਦੇ ਹੋਏ, ਬਾਟੇ ਦੇ ਵਿਚ ਤਿਆਰ ਕੀਤੇ ਜਾਂਦੇ ਅੰਮ੍ਰਿਤ ਨੂੰ "ਬਾਣੀ ਅੰਮ੍ਰਿਤ" ਕਹਿਣ ਬਾਰੇ ਆਪਣੇ ਦਾਵੇ ਨੂੰ ਪੇਸ਼  ਕੀਤਾ ਹੈ ਉਨਾਂ ਖੰਡੇ ਦੀ ਪਾਹੁਲ ਲਈ ਭਾਈ ਗੁਰਦਾਸ ਦੂਜੇ ਨੂੰ ਜਿੰਮੇਵਾਰ ਠਹਰਾਇਆ ਹੈ ਆਉ ਪਹਿਲਾਂ ਵੇਖਿਏ ਕਿ ਖੰਡੇ ਦੇ ਅੰਮ੍ਰਿਤ ਅਤੇ ਖੰਡੇ ਦੀ ਪਾਹੁਲ ਟਰਮਾਂ ਦੇ ਇਸਤੇਮਾਲ ਦਾ ਇਤਹਾਸਕ ਪਿੱਛੋਕੜ ਕਿਵੇਂ ਮਿਲਦਾ ਹੈ


(
) ਭਾਈ ਦਯਾ ਸਿੰਘ ਦੇ ਰਹਿਤਨਾਮੇ ਵਿਚ ਬਾਣੀ ਪੜਨ ਦੀ ਹਿਦਾਅਤ ਦੇ ਨਾਲ ਖੰਡੇ ਦੀ ਪਾਹੂਲ ਅਤੇ  ਖੰਡੇ ਦਾ ਅੰਮ੍ਰਿਤ ਦੇਹਾਂ ਦਾ ਇਸਤੇਮਾਲ ਨਾਲ ਦੇ ਨਾਲ ਮਿਲਦਾ ਹੈ
(
) ਰਹਿਤਨਾਮਾ ਭਾਈ ਚੌਪਾ ਸਿੰਘ ਵਿਚ ਬਾਣੀ ਪੜਨ ਦੀ ਤਾਕੀਦ ਦੇ ਨਾਲ ਅੰਮ੍ਰਿਤ ਵਾਸਤੇ ਪਾਹੂਲ ਦਾ ਜ਼ਿਕਰ ਹੈ ਅਤੇ ਇਕ ਥਾਂ  ਇਸ ਨੂੰ ਚਰਣਾਮ੍ਰਿਤ (ਪੈਰਾਂ ਦੀ ਛੋਹ ਨਾਲ ਤਿਆਰ ਕੀਤਾ ਅੰਮ੍ਰਿਤ) ਕਰਕੇ ਵੀ ਦਰਸਾਇਆ ਗਿਆ ਹੈਇਸਦੇ ਨਾਲ "ਪੰਜ ਚੁਲੇ ਅੰਮ੍ਰਿਤ", "ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛੱਕਇਆ" ਅਤੇ "ਅੰਮ੍ਰਿਤ ਛੱਕ ਲੇਂਣ" ਸ਼ਬਦ ਵੀ ਵਰਤੇ ਗਏ ਹਨ ਅਤੇ ਬਾਣੀ ਪੜਨ ਦੀ ਤਾਕੀਦ ਕੀਤੀ ਗਈ ਹੈ
(
) ਧਰਮ ਸੁਮਾਰਗ ਰਹਿਤਨਾਮੇ ਵਿਚ "ਪਾਹੂਲ ਖੰਡੇ ਕੀ ਕਰੀਐ" ਸ਼ਬਦ ਵਰਤੇ ਗਏ ਹਨ
(
) ਭਾਈ ਦੇਸਾ ਸਿੰਘ ਦੇ ਰਹਿਤਨਾਮੇ ਵਿਚ  "ਖੰਡੇ ਕੀ ਪਾਹੂਲ" ਅਤੇ "ਪਾਂਚ ਸਿੰਘ ਜੋ ਅੰਮ੍ਰਿਤ ਦੇਵੇ" ਸ਼ਬਦ ਵਰਤੇ ਗਏ ਹਨ ਅਤੇ ਬਾਣੀ ਪੜਨ ਦੀ ਤਾਕੀਦ ਕੀਤੀ ਗਈ ਹੈ
(
) ਭਾਈ ਸਾਹਿਬ ਸਿੰਘ ਦੇ ਰਹਿਤਨਾਮੇ ਵਿਚ "ਖੰਡਾ ਪਾਹੂਲ" ਅਤੇ "ਖੰਡੇ ਪਾਹੂਲ ਕਰੇ" ਸ਼ਬਦ ਵਰਤੇ ਗਏ ਹਨ ਨਾਲ ਹੀ 'ਪਾਹੂਲ" ਚਰਣੀ ਪਾਹੂਲ ਦਾ ਵਿਰੋਧ ਕੀਤਾ ਗਿਆ ਹੈ ਅਤੇ ਬਾਣੀ ਪੜਨ ਦੀ ਤਾਕੀਦ ਕੀਤੀ ਗਈ ਹੈ
(
) ਮੁਕਤੀਨਾਮਾ ਭਾਈ ਸਾਹਿਬ ਸਿੰਘ ਵਿਚ "ਗੁਰੂ ਕੀ ਪਾਹੂਲ" ਅਤੇ ਬਾਣੀ ਪੜਨ ਦੀ ਤਾਕੀਦ ਕੀਤੀ ਗਈ ਹੈ
(
) ਪੁਰਾਤਨ ਭੱਟ ਵਹੀ ਪਰਗਣਾ ਥਾਨੇਸਰ ਵਿਚ ਵਾਕਿਆ ਨਵੀਸ ਭੱਟ ਨੇ "ਪਾਂਚ ਸਿੱਖੋਂ ਕੋ ਖਾਂਡੇ ਕੀ ਪਾਹੂਲ ਦੀ" ਸ਼ਬਦ ਵਰਤੇ ਹਨ
ਭੱਟ ਵਹੀ ਦਾ ਇਹ ਇੰਦਰਾਜ਼, ਭਾਈ ਗੁਰਦਾਸ ਦੂਜੇ ਨਾਲੋਂ ਚਿਰ ਪਹਿਲਾਂ ਦਾ ਹੈ, ਜਿਸ ਵਿਚ ਖੰਡੇ ਦੀ ਪਾਹੁਲ ਵਰਗੇ ਸ਼ਬਦ ਵਰਤੇ ਗਏ ਪਰ ਪ੍ਰੋ. ਜੀ ਨੇ ਬਿਨਾ ਜਾਣਕਾਰੀ ਦੇ ਖੰਡੇ ਦੀ ਪਾਹੁਲ ਸ਼ਬਦ ਵਰਤੋਂ ਨੂੰ ਭਾਈ ਗੁਰਦਾਸ ਦੂਜੇ ਦੀ ਦੇਂਣ ਕਰਾਰ ਦਿੱਤਾ ਹੈਉਪਰੋਕਤ ਪੁਰਾਤਨ ਰਹਿਤਨਾਮੇਆਂ ਵਿਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤੀ ਦਾਤ ਨੂੰ ਖੰਡੇ ਦਾ ਅੰਮ੍ਰਿਤ ਜਾਂ ਖੰਡੇ ਦੀ ਪਾਹੁਲ ਕਰਕੇ ਲਿਖਿਆ ਗਿਆ ਹੈ ਪਰ ਪ੍ਰੋ. ਜੀ ਦੋਹਾਂ ਨੂੰ ਸਾਜਿਸ਼ ਕਰਾਰਦੇ ਕਹਿੰਦੇ ਹਨ:-


"…
ਸਥੂਲ ਦੇ ਪੁਜਾਰੀ ਨੇ ਅੰਮ੍ਰਿਤ ਦਾ ਨਾਮ ਗੁਰਬਾਣੀ ਅਨੁਸਾਰ ਨਹੀਂ ਰੱਖਿਆ,ਖੰਡੇ ਦਾ ਅੰਮ੍ਰਿਤ ਰੱਖ ਦਿੱਤਾ"


ਇਹ ਲਿਖਣ ਵੇਲੇ, ਪ੍ਰੋ. ਜੀ ਨੇ ਇਤਨਾ ਵੀ ਨਾ ਵਿਚਾਰਿਆ ਕਿ ਉਹ, ਆਪਣੀ ਘੜੀ 'ਸਾਜਿਸ਼ ਥਿਯੂਰੀ' ਮੁਤਾਬਕ, ਕਿੱਧਰੇ ਅਗਿਆਨਤਾ ਵਸ਼, ਦਸ਼ਮੇਸ਼ ਜੀ ਨੂੰ ਹੀ ਸਥੂਲ ਦਾ ਪੁਜਾਰੀ ਕਹਿਣ ਦੀ ਭਾਰੀ
ਗੁਸਤਾਖ਼ ਅਤੇ ਬੇਅਦਬ ਭੁੱਲ ਤਾਂ ਨਹੀਂ ਕਰ ਰਹੇ ? ਪ੍ਰੋ. ਜੀ ਕਹਿੰਦੇ ਹਨ :-


"
ਗੁਰੂ ਗੋਬਿੰਦ ਸਿੰਘ ਨੇ ਆਪਣੀ ਕਿਸੇ ਲਿਖਤ ' ਇਹ ਨਹੀਂ ਲਿਖਿਆ ਕਿ ਇਸ ਦਾ ਨਾਮ ਖੰਡੇ ਦਾ ਅੰਮ੍ਰਿਤ  ਹੈ"


ਪ੍ਰੋ. ਜੀਉ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਿਹੜੀ ਲਿਖਤ ਵਿਚ ਲਿਖਿਆ ਹੈ ਕਿ ਇਸ ਦਾ ਨਾਮ "ਬਾਣੀ ਅੰਮ੍ਰਿਤ" ਹੈ ?  ਖੈਰ !
ਹੁਣ ਜੇ ਕਰ ਪ੍ਰੋ. ਦਰਸ਼ਨ ਸਿੰਘ ਜੀ ਦੀ ਮੰਨੀ ਜਾਏ, ਤਾਂ ਅਸੀਂ ਦਸ਼ਮੇਸ਼ ਜੀ ਵਲੋਂ ਦਿੱਤੇ ਇਸ ਸੰਸਕਾਰ ਲਈ ਬਾਟਾ, ਖੰਡਾ, ਪਾਣੀ, ਪਤਾਸੇ ਅਤੇ ਬਾਣੀ ਦੀ ਵਰਤੋਂ ਕਰਾਂਗੇ ਤਾਂ ਉਹ "ਬਾਣੀ ਅੰਮ੍ਰਿਤ" ਤਿਆਰ ਹੋਵੇਗਾ, ਜਿਸ ਨੂੰ ਬਾਕੌਲ ਪ੍ਰੋ. ਜੀ, ਸਾਜਿਸ਼ ਅਧੀਨ ਖੰਡੇ ਦਾ ਅੰਮ੍ਰਿਤ ਜਾਂ ਖੰਡੇ ਦੀ ਪਾਹੁਲ ਕਿਹਾ ਜਾਂਦਾ ਹੈ


ਮੈਂਨੂੰ ਨਹੀਂ ਪਤਾ ਕਿ ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਹੁਣ ਖੰਡੇ ਦੀ ਪਾਹੁਲ ਟਰਮ ਨੂੰ ਵੀ ਰੱਧ ਕਰਨ ਨਾਲ, ਉਨਾਂ ਦੀ ਜੱਥੇਬੰਦੀ ਦੇ ਪ੍ਰਧਾਨ ਰਾਜਿੰਦਰ ਸਿੰਘ ਜੀ , ਸ਼੍ਰੋਮਣੀ ਖਾਲਸਾ ਪੰਚਾਇਤ ਆਦਿ ਦੇ ਕੀ ਵਿਚਾਰ ਹਨ, ਜਿਨਾਂ ਇਕ ਵੇਲੇ, ਕਾਲਾ ਅਫ਼ਗਾਨਾ ਜੀ ਦੇ ਪਦ ਚਿੰਨਾਂ ਤੇ ਤੁਰਦੇ, 'ਖੰਡੇ ਦੇ ਅੰਮ੍ਰਿਤ' ਦਾ ਵਿਰੋਧ ਕਰਕੇ, ਉਸ ਨੂੰ 'ਕੇਵਲ ਖੰਡੇ ਦੀ ਪਾਹੁਲ' ਕਹਿਣ ਦੀ ਜੋਰਦਾਰ ਲਿਖਤੀ ਵਕਾਲਤ ਕੀਤੀ ਸੀ


ਪ੍ਰੋ. ਦਰਸ਼ਨ ਸਿੰਘ ਜੀ ਜਿਸ ਵੇਲੇ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਸਨ ਉਸ ਵੇਲੇ ਉਨਾਂ ਇਹ ਗਲ ਕਿਉਂ ਨਾ ਪ੍ਰਚਾਰੀ ਕਿ ਦਸ਼ਮੇਸ਼ ਜੀ ਵਲੋਂ ਅਰੰਭਿਆ ਸੰਸਕਾਰ ਨਾ ਤਾਂ ਖੰਡੇ ਦਾ ਅੰਮ੍ਰਿਤ ਹੰਦਾ ਹੈ ਨਾ ਹੀ ਖੰਡੇ ਦੀ ਪਾਹੁਲ ਬਲਕਿ ਇਹ ਤਾਂ "ਬਾਣੀ ਅੰਮ੍ਰਿਤ" ਹੁੰਦਾ ਹੈ ?
ਹਾਂ ਇਸ ਸਵਾਲ ਦੇ ਜਵਾਬ ਵਿਚ ਇਕ ਵਾਰ ਫਿਰ ਉਹ ਕਹਿ ਸਕਦੇ ਹਨ ਕਿ ਉਨਾਂ ਨੂੰ ਹੁਣੇ ਹੀ ਇਸ ਸਾਜਿਸ਼ ਦਾ ਪਤਾ ਚਲਿਆ ਹੈ
ਖ਼ੈਰ, ਜ਼ਰਾ ਇਹ ਦੱਸੋ ਕਿ ਇਸ ਅਣਜਾਣ ਸਾਜਿਸ਼ ਦਾ ਸਰੋਤ ਕੀ ਹੈ? ਇਹ ਸਰੋਤ ਪੁਰਾਤਨ ਹੈ ਜਾਂ ਫਿਰ ੧੨ ਅਪ੍ਰੇਲ ੨੦੧੪ ਦਾ ?


ਹਰਦੇਵ ਸਿੰਘ, ਜੰਮੂ-੧੬.੦੪.੨੦੧੪