Thursday, 22 March 2012

'ਸਿੱਖ ਰਹਿਤ ਮਰਿਆਦਾ ਨਾਲ ਖਿਲਵਾੜ ਨਾ ਕੀਤਾ ਜਾਏ'
ਹਰਦੇਵ ਸਿੰਘ, ਜੰਮੂ


ਸਤਿਕਾਰ ਯੋਗ ਪਾਠਕ ਸੱਜਣੋਂ
ਸਤਿ ਸ਼੍ਰੀ ਅਕਾਲ !


ਕੁੱਝ ਦਿਨ ਪਹਿਲਾਂ ਇਕ 'ਇਕਤਰਤਾ ਪ੍ਰਬੰਧਕ ਕਮੇਟੀ'ਦੇ ਅੱਠ ਸੱਜਣਾ ਨੂੰ ਕੁੱਝ ਸਵਾਲ ਕੀਤੇ ਸੀ ਜਿਨਾਂ੍ਹ ਪਾਸ ਇਸ ਸਵਾਲ ਦਾ ਜਵਾਬ  ਨਹੀਂ ਕਿ ਇਸ ਕਮੇਟੀ ਨੂੰ ਸੁੱਚੇਤ ਕਹੇ ਜਾਂਦੇ ਪੰਥ ਨੇ ਕਦੇਂ ਅਤੇ ਕਿੰਝ ਅਪਣਾ ਨੁਮਾਇੰਦਾ ਨਿਯੁਕਤ ਕੀਤਾ ਹੈ ? ਸਵਾਲ ਹੋਰ ਵੀ ਸਨ।


ਸਿੱਖ ਮਾਰਗ.ਕਾਮ ਜੀ ਦੇ ਸੰਪਾਦਕ ਨੇ ਸੁਹਿਰਦਤਾ ਨਾਲ ਇਹ ਸਵਾਲ ਉਨਾਂ੍ਹ ਸੱਜਣਾ ਪਾਸ ਪਹੁੰਚਾ ਦਿੱਤੇ ਸੀ ਅਤੇ ਇਸ ਬਾਬਤ ਸੂਚਨਾ ਵੀ ਟਿੱਪਣੀ ਰਾਹੀਂ ਦੇ ਦਿੱਤੀ ਸੀ।ਇਹ ਸਵਾਲ ਦਾਸ ਨੇ ਅਪਣੇ ਬਲਾਗ hardevsinghjammu.blogspot.com ਰਾਹੀ ਵੀ ਇਨਾਂ੍ਹ ਸੱਜਣਾਂ ਨੂੰ ਪੁੱਛੇ ਸੀ।ਸੋਚਿਆ ਸੀ ਅੱਠ ਸੱਜਣਾ ਦੀ ਕਮੇਟੀ ਕੋਈ ਜਵਾਬ ਤਾਂ ਦਵੇ ਗੀ ਪਰ ਐਸਾ ਨਹੀਂ ਹੋਇਆ। ਲੱਗਣ ਲੱਗ ਪਿਆ ਸੀ ਕਿ ਸ਼ਾਯਦ ਬਹੁਤੇ ਸੱਜਣਾਂ ਦਾ ਕੰਮ ਇੱਕਤਰਤਾ ਕਮੇਟੀ ਵਿਚ ਖਾਨਾਪੁਰਤੀ ਤੋਂ ਜਿਆਦਾ ਨਾ ਹੋਵੇ। ਖੈਰ!


ਬਿਨਾਂ੍ਹ ਜਵਾਬ ਦਿੱਤੇ ਇਹ ਕਮੇਟੀ ਹੁਣ ਹਰਕਤ ਵਿਚ ਆਈ ਹੈ ਅਤੇ ਇਸ ਨੇ ਖੂਦ ਲਈ 'ਸਿੱਖ ਰਹਿਤ ਮਰਿਆਦਾ ਸੁਧਾਰ ਉਪਰਾਲਾ ਇੱਕਤਰਤਾ ਪ੍ਰਬੰਧਕ ਕਮੇਟੀ' ਦਾ 'ਨਵਾਂ ਲਕਬ' ਧਾਰਨ ਕਰਕੇ ਅਪਣੀ ਪਲੇਠੀ ਚਿੱਠੀ ਵਿਚ ਅਪਣੀ ਗ਼ੈਰਪੰਥਕ, ਗ਼ੈਰਜਿੰਮੇਦਾਰਾਨਾ, ਅਪਾਰਦਸ਼ਤ, ਮਨਮਤੀ ਅਤੇ ਅਣਅਧਿਕਾਰਕ ਹੋਂਦ/ਪਹੁੰਚ ਦਾ ਪ੍ਰਗਟਾਵਾ ਕੀਤਾ ਹੈ।ਇਸ ਕਮੇਟੀ ਦੇ ਸੱਜਣਾ ਵਲੋਂ ਇਕ ਗੁਮਰਾਹਕੁਨ ਚਿੱਠੀ (੨੦.੦੩.੨੦੧੨) ਸਿੱਖ ਮਾਰਗ.ਕਾਮ ਤੇ ਪਾਈ ਗਈ ਹੈ।


ਲਿਖਦੇ ਹਨ ਕਿ ਕੁੱਝ ਵੀ ਫ਼ਈਨਲ ਨਹੀਂ ਹੋਇਆ! ਤਾਂ ਇਸ ਕਮੇਟੀ ਨੂੰ ਸੁਚੇਤ ਪੰਥ ਦੀ ਨੁਮਾਇੰਦਗੀ ਦੇਂਣ ਦੀ ਗਲ ਕਿਸ ਨੇ, ਕਦੋਂ ਅਤੇ ਕਿੰਝ ਫਾਈਨਲ ਕੀਤੀ ਹੈ ? ਇਸ ਸਵਾਲ ਦਾ ਜਵਾਬ ਨਾ ਦੇ ਕੇ ਕਮੇਟੀ ਦੇ ਸਾਰੇ ਸੱਜਣਾ ਨੇ ਇਕ ਗਲਤ ਬਿਆਨੀ  ਵਿਚ ਅਪਣਾ ਹਿੱਸਾ ਪਾ ਲਿਆ ਲੱਗਦਾ ਹੈ। ਸੱਚਾਈ ਇਹ ਹੈ ਕਿ ਸੁਚੇਤ ਪੰਥ ਦੀ ਕਿਸੇ ਵੀ ਇੱਕਤਰਤਾ/ਸਾਂਝੀ ਰਜ਼ਾਮੰਦੀ ਤੋਂ ਬਿਨਾ੍ਹ ਇਹ ਕਮੇਟੀ ਉਸ ਦੀ ਨੁਮਾਇੰਦਗੀ ਕਰਦੀ  ਘੋਸ਼ਤ ਕੀਤੀ ਗਈ ਸੀ ਤਾਂ ਕਿ ਇਕ ਨਾਸਮਝੀ ਨੂੰ ਕਮੇਟੀ ਦੀ ਅੋਟ ਵਿਚ ਸਮਝਦਾਰੀ ਸਾਬਤ ਕੀਤਾ ਜਾਏ। ਇਸ ਨੂੰ ਕਿਸੇ ਸੁਚੇਤ ਪੰਥ ਦੀ ਕਿਸੇ ਇੱਕਤਰਤਾ ਨੇ ਨਹੀਂ ਚੁਂਣੀਆ ਅਤੇ ਇਹ ਕਮੇਟੀ ਸੁਚੇਤ ਵਰਗ ਦੀ ਨੁਮਾਇੰਦਗੀ ਨਹੀਂ ਕਰਦੀ!


ਜੇਕਰ ਇਸ ਕਮੇਟੀ ਦਾ ਕੰਮ ਕਿਸੇ ਇੱਕਤਰਤਾ ਲਈ ਲੰਗਰ-ਪਾਣੀ, ਨਾਹਉਣ ਅਤੇ ਸੋਂਣ ਦੇ ਪ੍ਰਬੰਧ ਤੋਂ ਕੁੱਝ ਜ਼ਿਆਦਾ ਹੈ ਤਾਂ ਇਸਦੇ ਹਰ ਸੱਜਣ ਨੂੰ ਸੁਚੇਤ ਵਰਗ ਅੱਗੇ ਜਵਾਬਦੇਹ ਹੋਣਾ ਪਵੇਗਾ ਕਿ ਉਹ ਇਕ ਅਣਅਧਿਕਾਰਤ ਅਤੇ ਗ਼ੈਰਪੰਥਕ ਕੰਮ ਵਿਚ ਆਪ ਹੀ ਸੁਚੇਤ ਵਰਗ ਦੇ ਸਵੰਯਭੂ ਨੁਮਾਇੰਦੇ  ਕਿਵੇਂ ਬਣ ਗਏ ਹਨ ?


ਕਮੇਟੀ ਨੇ ਲਿਖਿਆ ਹੈ:-

"ਪਰ ਪਿਛਲੇ ਕੁੱਝ ਦਿਨਾਂ ਤੋਂ ਕੁੱਝ ਸੱਜਣਾਂ ਦਿਆਂ ਲਿਖਤਾਂ ਸਾਹਮਣਟ ਹਨ ਜਿਸ ਵਿਚ ਇਹ ਸੰਕੇਤ ਮਿਲਦਾ ਹੈ ਕਿ ਉਹ ਗਲਤਫਹਿਮੀਆਂ ਅਤੇ ਨਿੱਜੀ ਈਰਖਾ ਆਦਿ ਕਾਰਨ ਆਪ ਤਾਂ ਗੁੰਮਰਾਹ ਹੋਏ ਹੀ ਹਨ, ਹੋਰਾਂ ਨੂੰ ਵੀ ਇਸ ਸੰਬੰਧੀ ਗੁੰਮਰਾਹ ਕਰਨ ਦਾ ਜਤਨ ਕਰ ਰਹੇ ਹਨ।ਸੋ ਇਸ ਇੱਕਤਰਤਾ ਤੋਂ ਪਹਿਲਾਂ ਇੱਕ ਵਾਰ ਫਿਰ ਇਸ ਉਪਰਾਲੇ ਸੰਬੰਧੀ ਕੂੱਝ ਸਪਸ਼ਟੀਕਰਨ ਦੇਂਦੇ ਹੋਏ ਜਤਨ ਕਰ ਰਹੇ ਹਾਂ ਕਿ ਜੇ ਕਿਸੇ ਦੇ ਮਨ ਵਿੱਚ ਭੁਲੇਖੇ, ਗਲਤਫਹਿਮੀਆਂ ਜਾਂ ਸ਼ੰਕੇ ਹਨ ਤਾਂ ਉਹ ਦੂਰ ਹੋ ਜਾਣ ਅਤੇ ਉਹ ਨਿਰਪੱਖਤਾ ਅਤੇ ਸੁਹਿਰਦਤਾ ਦਾ ਪ੍ਰਗਟਾਵਾ ਕਰਦੇ ਹੋਏ ਇਸ ਉਪਰਾਲੇ ਦਾ ਸਰਗਰਮ ਹਿੱਸਾ ਬਣ ਜਾਣ"

ਪਰਿਵਾਰ ਕਿਸੇ ਬਾਰੇ ਕੁੱਝ ਟਿੱਪਣੀ ਕਰੇ ਤਾਂ ਵੱਖਰੀ ਗੱਲ ਹੈ ਪਰ ਸ਼ੁਚੇਤ ਪੰਥ ਦੀ ਨੁਮਾਇੰਦਾ ਕਰ ਕੇ ਪ੍ਰਚਾਰੀ ਗਈ ਇਸ ਕਮੇਟੀ ਨੇ ਅਪਣੇ ਜੀਵਨ ਕਾਲ ਦੇ ਪਹਿਲੇ ਹੀ ਪੱਤਰ ਰਾਹੀਂ ਪਰਿਵਾਰ ਦਾ ਪੱਖ ਪੁਰਦੇ, ਪਰਿਵਾਰ ਦਿਆਂ ਬਜਰ ਮਨਮਤਾਂ ਤੋਂ ਅਸਹਿਮਤ ਸੁਚੇਤ ਧਿਰਾਂ ਨੂੰ,  ਗਲਾਤਫ਼ਹਮ, ਈਰਖਾ ਕਰਨ ਵਾਲੇ, ਗੁੰਮਰਾਹ,ਗੁਮਰਾਹ ਕਰਨ ਵਾਲੇ, ਨਿਰਪੱਖਤਾ ਅਤੇ ਸੁਹਿਰਦਤਾ ਦਾ ਪ੍ਰਗਟਾਵਾ ਨਾ ਕਰਨ ਵਾਲੇ ਘੋਸ਼ਤ ਕੀਤਾ ਹੈ। ਉਨਾਂ ਨੇ ਪਰਿਵਾਰ ਤੋਂ ਇਹ ਨਹੀਂ ਪੁੱਛਿਆ ਕਿ ਪਹਿਲਾਂ 'ਗੁਰਮਤਿ ਜੀਵਨ ਜਾਚ' ਨਾਮੀ ਪਰਿਵਾਰਕ ਖਰੜੇ ਨੂੰ ਹੁਣ ਪਰਿਵਾਰ 'ਸਿੱਖ ਰਹਿਤ ਮਰਿਆਦਾ ਸੁਧਾਰ ਉਪਰਾਲਾ' ਕਿਵੇਂ ਘੋਸ਼ਤ ਕਰ ਰਿਹਾ ਹੈ ? ਕੀ ਇਸ ਕਮੇਟੀ ਨੇ ਵੀ ਇਕ ਨਾਸਮਝੀ ਦਾ ਪੱਖ ਪੁਰਨਾ ਹੈ ?

ਇਸ ਕਮੇਟੀ ਨੇ ਇਕ ਨਿਜੀ ਅਤੇ ਵੱਡੇ ਕਿੰਤੂਜਨਕ ਇਕ ਖਰੜੇ ਬਾਰੇ  ਗੁਮਰਾਹਕੁਨ ਸਫ਼ਾਈ ਦਿੰਦੇ ਲਿਖਿਆ ਹੈ ਕਿ:- 


"ਇਸ ਉਪਰਾਲੇ ਵਿੱਚ ਤੱਤ ਗੁਰਮਤਿ ਪਰਿਵਾਰ ਸਮੇਤ ਕਿਸੇ ਵੀ ਸੱਜਣ ਜਾਂ ਧਿਰ ਦੇ ਨਿਜੀ ਵਿਚਾਰ ਹੁਣ ਕੋਈ ਮਹੱਤਵ ਨਹੀਂ ਰੱਖਦੇ"

 ਕਮੇਟੀ ਦੇ ਸੱਜਣੋਂ, ਪਰਿਵਾਰ ਤੋਂ ਸੁਚੇਤ ਵਰਗ ਦਾ ਵੱਡਾ ਅਤੇ ਵਾਜਬ ਗਿਲਾ ਹੈ ਕਿ ਪਰਿਵਾਰ ਵਲੋਂ ਗੁਰੂ ਸਾਹਿਬਾਨ ਦੇ ਨਾਲੋਂ ਗੁਰੂ ਵਿਸ਼ੇਸ਼ਣ ਹਟਾਉਂਣ ਲਈ ਜਤਨਸ਼ੀਲਤਾ ਬਿਲਕੁਲ ਗਲਤ ਹੈ ਜਿਸ ਨੂੰ ਪਰਿਵਾਰ ਵਲੋਂ ਫ਼ੌਰੀ ਬੰਦ ਕੀਤਾ ਜਾਣਾ ਚਾਹੀਦਾ ਹੈ।ਪਰ ਇਸ ਸੰਜੀਦਾ ਮਾਮਲੇ ਵਿਚ ਆਪ ਜੀ ਨੇ ਪਰਿਵਾਰ ਦੀ ਸਫ਼ਾਈ ਦੇਂਣ ਸਮੇਂ ਇਹ ਕਿਵੇਂ ਲਿਖ ਦਿੱਤਾ ਕਿ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਵਾਲਿਆਂ ਧਿਰਾਂ ਦੇ ਵਿਚਾਰ ਵੀ ਹੁਣ ਕੋਈ ਮੱਹਤਵ ਨਹੀਂ ਰੱਖਦੇ ? ਚਾਹੀਦਾ ਤਾਂ ਇਹ ਸੀ ਕਿ, ਗੁਰੂਆਂ ਦੇ ਸਤਿਕਾਰ ਅਨੁਸਾਰ, ਆਪ ਜੀ ਇਹ ਲਿਖਦੇ ਕਿ ਪਰਿਵਾਰ ਨੇ ਗੁਰੂਆਂ ਨੂੰ ਗੁਰੂ ਨਾ ਕਹਿਣ ਬਾਰੇ ਆਪਣੇ ਸਟੇਂਢ ਦਾ ਤਿਆਗ ਕਰ ਰਿਹਾ ਹੈ।ਪਰ ਆਪ ਜੀ ਨੇ ਗੁਰੂਆਂ ਨੂੰ ਗੁਰੂ ਕਹਿਣ ਵਾਲਿਆਂ ਧਿਰਾਂ ਬਾਰੇ ਵੀ ਘੋਸ਼ਨਾ ਕਰ ਦਿੱਤੀ ਹੈ ਕਿ ਉਨਾਂ੍ਹ ਦੇ ਗੁਰੂਆਂ ਨੂੰ ਗੁਰੂ ਕਹਿਣ ਦੇ ਵਿਚਾਰ ਵੀ ਕੋਈ ਮਹੱਤਵ ਨਹੀਂ ਰੱਖਦੇ! ਕਿਉਂ? ਇਹ ਇਕ ਗੁਮਰਾਹਕੁਨ ਅਤੇ ਇੱਕ ਨਾਸਮਝੀ ਦਾ ਪੱਖ ਪੁਰਦੀ ਘੋਸ਼ਨਾ ਹੈ।ਇਹ ਸੱਚਮੁਚ ਇਕ ਖਾਨੇ ਨੂੰ ਪੁਰਦੀ ਖਾਨਾਪੁਰਤੀ ਹੈ।


ਕਮੇਟੀ ਦੇ ਸੱਜਣਾਂ ਪਾਸ ਬੇਨਤੀ ਹੈ ਕਿ ਉਹ 'ਸਿੱਖ ਰਹਿਤ ਮਰਿਆਦਾ' ਨਾਲ ਖਿਲਵਾੜ ਕਰਨ ਦਾ ਕੋਈ ਅਧਿਕਾਰ ਨਹੀਂ ਰੱਖਦੇ ਇਸ ਲਈ ਉਹ ਕਿਸੇ ਨੂੰ ਗੁਮਰਾਹ ਨਾ ਕਰਨ। ਕਮੇਟੀ ਦੀ ਅਪਣੀ ਹੋਂਦ ਹੀ ਇਸ ਭੁੱਲੇਖਾ ਪੁਰਨ ਗਲਤ ਬਿਆਨੀ ਤੇ ਟਿੱਕੀ ਹੈ ਕਿ ਇਹ ਕਮੇਟੀ  ਸੁਚੇਤ ਪੰਥ ਦੀ ਨੁਮਾਇੰਦਗੀ ਕਰਦੀ ਹੈ।


ਗੁਰਮਤਿ ਸੁਹਿਰਦਤਾ ਅਤੇ ਨਿਸ਼ਕਾਮਤਾ ਦੇ ਨਾਮ ਤੇ, ਨਾਸਮਝੀ ਵਿਚ, ਬਜਰ ਮਨਮਤ ਕਰਨ ,ਅਪੰਥਕ, ਅਪਾਰਦਸ਼ਤ,ਅਣਅਧਿਕਾਰਕ ਅਤੇ ਗਲਤ ਢੰਗ ਵਰਤਨ ਦੀ ਇਜਾਜ਼ਤ ਨਹੀਂ ਦਿੰਦੀ।ਇਸ ਸੁਹਿਰਦਤਾ ਵਿਚ ਸਮਝਦਾਰੀ ਦੀ ਵੱਡੀ ਘਾਟ ਨਜ਼ਰ ਆ ਰਹੀ ਹੈ।ਐਸੀ ਨਾਸਮਝੀ ਲਈ ਆਪ ਸਾਰੇ ਜਵਾਬਦੇਹ ਹੋ।ਹੋਰਨਾਂ ਨੁੰ ਬੇਨਤੀ ਕਰਨ ਤੋਂ ਪਹਿਲਾਂ ਆਪ ਸੱਜਣਾਂ ਨੂੰ ਖ਼ੁਦ ਸੁਹਿਰਦਤਾ ਦੇ ਨਾਲ ਮਨਮਤੀ, ਅਪਾਰਦਸ਼ਤ, ਅਣਅਧਿਕਾਰਕ, ਭੁੱਲੇਖਾ ਪਾਉ,ਅਤੇ ਗ਼ੈਰਪੰਥਕ ਢੰਗਾਂ ਤੋਂ ਉਪਰ ਉੱਠਣ ਦੀ ਲੋੜ ਹੈ।


 ਬੇਨਤੀ ਹੈ ਕਿ ਜੇ ਕਰ ਕਮੇਟੀ ਦੇ ਸੱਜਣ ਸੁਹਿਰਦਤਾ ਅਤੇ ਨਿਸ਼ਕਾਮਤਾ ਨਾਲ ਮੰਨਦੇ/ਲਿਖਦੇ ਹਨ ਕਿ ਉਹ ਸਾਰੇ  ਪੰਥ ਦੇ ਨੁਮਾਇੰਦੇ ਨਹੀਂ ਹਨ ਤਾਂ ਉਹ ਅਪਣੇ ਨੂੰ 'ਸਿੱਖ ਰਰਿਤ ਮਰਿਆਦਾ' ਨਾਲ ਖਿਲਵਾੜ ਕਰਨ ਵਰਗਾ ਗਲਤ ਕੰਮ ਕਰਨ ਦਾ ਅਧਿਕਾਰੀ ਨਾ ਸਮਝਣ ਅਤੇ ਇਸ ਵਿਸ਼ੇ ਤੇ ਗੁਰਮਤਿ ਅਤੇ ਪੰਥਕ ਏਕੇ ਦੀਆਂ ਭਾਵਨਾਵਾਂ ਨੂੰ ਸਮਝਣ। ਬੇਨਤੀ ਪ੍ਰਤੀ ਇਨਾਂ੍ਹ ਸੱਜਣਾ ਵਲੋਂ ਸੁਹਿਰਦ, ਨਿਸ਼ਕਾਮ, ਪਾਰਦਰਸੀ, ਜਿੰਮੇਦਾਰਾਨਾਂ ਅਤੇ ਹਾਂ ਪੱਖੀ ਪਹੁੰਚ ਦੀ ਉਮੀਦ ਵਿਚ,


ਹਰਦੇਵ ਸਿੰਘ, ਜੰਮੂ
੨੨.੦੩.੨੦੧੨

No comments:

Post a Comment