ਚਿਮਟੇ
ਖੇਤਾਂ ਵਿਚ ਖਲਿਹਾਨਾਂ ਵਿਚ
ਖੜਕ ਰਹੇ ਸਾਧਾਂ ਦੇ ਚਿਮਟੇ
ਦੂਕਾਨਾਂ ਵਿਚ ਮਕਾਨਾਂ ਵਿਚ
ਲ਼ਰਜ਼ ਰਹੇ ਸਾਧਾਂ ਦੇ ਚਿਮਟੇ
ਆਦਤ ਵਿਚ ਇਬਾਦਤ ਵਿਚ
ਵੱਜ ਰਹੇ ਸਾਧਾਂ ਦੇ ਚਿਮਟੇ
ਗ਼ੁਰਬਤ ਵਿਚ ਅਮੀਰੀ ਵਿਚ
ਚਿਮਟ ਗਏ ਸਾਧਾਂ ਦੇ ਚਿਮਟੇ
ਹਾਸੇ ਵਿਚ ਸਿਆਪੇ ਵਿਚ
ਲੁੱਟ ਰਹੇ ਸਾਧਾਂ ਦੇ ਚਿਮਟੇ
ਚਾਨਣ ਵਿਚ ਹਨੇਰਿਆਂ ਵਿਚ
ਲਿਸ਼ਕ ਰਹੇ ਸਾਧਾਂ ਦੇ ਚਿਮਟੇ
ਇਹ ਚਿਮਟੇ ਬਾਬੇ ਤੋੜੇ ਹਨ
ਛੋੜ ਦਿਉ ਸਾਧਾਂ ਦੇ ਚਿਮਟੇ
ਹਰਦੇਵ ਸਿੰਘ, ਜੰਮੂ- ੧੫.੦੯.੨੦੧੫
ਸਾਧ= ਕੁੱਝ ਭੇਖੀ ਸਾਧ, ਚਿਮਟੇ= ਭਰਮ