Sunday, 9 March 2014

'ਪਾਲ ਸਿੰਘ ਪੁਰੇਵਾਲ ਜੀ ਵੱਲ ਯਾਦਾਸ਼ਤ ਪੱਤਰ'
ਹਰਦੇਵ ਸਿੰਘ,
ਜੰਮੂ

ਸਤਿਕਾਰ ਯੋਗ . ਪਾਲ ਸਿੰਘ ਪੁਰੇਵਾਲ ਜੀ
ਗੁਰੂ
ਜੀ ਦੀ ਬਖ਼ਸ਼ੀ ਫ਼ਤਿਹ ਪਰਵਾਨ ਕਰਨੀ !

ਆਪ ਜੀ ਨਾਲ ਮੁਲਕਾਤ ਉਪਰੰਤ ਦਾਸ ਨੇ ਨਾਨਕਸ਼ਾਹੀ ਕਲੈਂਡਰ ਸਬੰਧੀ ਆਪ ਜੀ ਦੇ ਪੱਖ ਦੀ ਇਕ ਪੜਚੋਲ ਆਪਣੇ ਲੇਖ ਦੇ ਤਿੰਨ ਭਾਗਾਂ ਮਾਰਫਤ ਕੀਤੀ ਸੀ ਜਿਸ ਦੇ ਅੰਤ ਵਿਚ ਦਾਸ ਨੇ ਲਿਖਿਆ ਸੀ:-

ਇਸ ਚਰਚਾ ਵਿਚ ਦਾਸ ਨੇ ਨਾਨਕਸ਼ਾਹੀ ਕਲੈਂਡਰ ਸਬੰਧੀ ਪਾਲ ਸਿੰਘ ਪੁਰੇਵਾਲ ਜੀ ਦੇ ਪੱਖ ਦੀਆਂ ਉਨਾਂ ਦਲੀਲਾਂ ਦੀ ਵਿਚਾਰ ਕੀਤੀ ਹੈ, ਜੋ ਉਨਾਂ ਨੇ ਬਾਣੀ ਦੇ ਕੁੱਝ ਹਵਾਲਿਆਂ ਦੇ ਇਸਤੇਮਾਲ ਅਤੇ ਹੋਰ ਯੁੱਕਤਿਆਂ ਰਾਹੀਂ ਦਿੱਤੀਆਂ ਹਨ। ਪੁਰੇਵਾਲ ਜੀ ਦੀਆਂ ਇਸ ਪੱਖੀ ਦਲੀਲਾਂ ਬਾਰੇ ਵਿਚਾਰ ਦੀ ਭਾਰੀ ਗੁੰਜਾਇਸ਼ ਹੈ, ਜੋ ਕੇਵਲ ਖਗੋਲ ਗਣਿਤ ਵਿਗਿਆਨ ਦੇ ਨਾਲ ਜੋੜ ਕੇ ਨਹੀਂ ਕੀਤੀ ਜਾ ਸਕਦੀ, ਕਿਉਂਕਿ ਬਾਣੀ ਦਾ ਵਿਸ਼ਾ ਬਦਲਦੀਆਂ ਰਿਤੂਆਂ ਦੇ ਉਨਾਂ ਨਮੂਨੇਆਂ (Patterns) ਦਾ ਮੁਹਤਾਜ ਨਹੀਂ, ਜੋ ਕਿ ਵਿਆਪਕ (Wide Spread) ਅਤੇ ਸਥਾਨਕ (Local) ਤੌਰ ਤੇ ਭੂਤਕਾਲ ਤੋਂ ਵਰਤਮਾਨ ਤਕ ਬਦਲਦੇ ਆਏ ਹਨ, ਅਤੇ ਵਰਤਮਾਨ ਤੋਂ ਭਵਿੱਖ ਤਕ ਬਦਲਦੇ ਰਹਿਣ ਗੇ !!
ਆਸ ਹੈ ਕਿ . ਪਾਲ ਸਿੰਘ ਪੁਰੇਵਾਲ ਜੀ ਉਪਰੋਕਤ ਚਰਚਾ ਵਿਚ, ਆਰੰਭਕ ਬੇਨਤੀ ਅਨੁਰੂਪ, ਵਿਚਾਰੇ ਉਨਾਂ ਦੇ ਪੱਖ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਗੇ ” ('ਨਾਨਕਸ਼ਾਹੀ ਕਲੈਂਡਰ ਸਬੰਧੀ . ਪਾਲ ਸਿੰਘ ਪੁਰੇਵਾਲ ਜੀ ਦਾ ਪੱਖ')


ਇਹ ਲੇਖ ਦਾਸ ਨੇ ਆਪਣੇ ਬਲਾਗ ਤੇ ਪਾਏ ਸੀ ਅਤੇ ਈਮੇਲ ਰਾਹੀਂ ਆਪ ਜੀ ਨੂੰ ਵੀ ਭੇਜ ਦਿੱਤੇ ਸੀ, ਕਿਉਂਕਿ ਗਲਬਾਤ ਦੇ ਅੰਤ ਵਿਚ, ਆਪ ਜੀ ਨੇ ਈਮੇਲ ਰਾਹੀਂ ਨੁਕਤੇ ਵਿਚਾਰਦੇ ਰਹਿਣ ਲਈ ਹਾਮੀ ਭਰੀ ਸੀਪਰ ਅੱਜੇ ਤਕ ਆਪ ਜੀ ਵਲੋਂ ਕੋਈ ਵੀ ਜਵਾਬ ਪ੍ਰਾਪਤ ਨਹੀਂ ਹੋਇਆ ਇਸ ਪੱਤਰ ਰਾਹੀਂ ਆਪ ਜੀ ਵੱਲ ਇਕ ਵਾਰ ਫਿਰ ਬੇਨਤੀ ਹੈ ਕਿ ਦਾਸ ਵਲੋਂ ਲਿਖੇ ਲੇਖ ਬਾਰੇ ਆਪਣੇ ਵਿਚਾਰਾਂ ਰਾਹੀਂ ਨੁਕਤਾਵਰ ਜਵਾਬ ਦੇਂਣ ਦੀ ਕਿਰਪਾਲਤਾ ਕਰੋਂ ਜੀਆਪ ਜੀ ਦਾ ਧਨਵਾਦੀ ਹੋਵਾਂ ਗਾ
ਕਿਸੇ ਭੁੱਲਚੂਕ ਲਈ ਛਿਮਾ ਦਾ ਜਾਚਕ,
ਹਰਦੇਵ ਸਿੰਘ,ਜੰਮੂ-੦੯.੦੩.੨੦੧੪