Wednesday, 14 January 2015



'ਲਕੀਰਾਂ'
ਹਰਦੇਵ
ਸਿੰਘ, ਜੰਮੂ


ਲਕੀਰ! ਭਾਵ; ਰੇਖਾ ਜਿਸ ਨੂੰ ਅੰਗ੍ਰਜ਼ੀ ਭਾਸ਼ਾ ਵਿਚ 'ਲਾਈਨ' ਵੀ ਕਹਿਆ ਜਾਦਾ ਹੈਲਕੀਰਾਂ ਦਾ ਮਨੁੱਖੀ ਸਭਿੱਯਤਵਾਂ ਨਾਲ ਗਹਿਰਾ ਸਬੰਧ ਹੈਹਰ ਲਕੀਰ ਦੇ ਦੋ ਸਿਰੇ ਹੰਦੇ ਹਨਆਰੰਭ ਅਤੇ ਅੰਤ ਦਾ ਸਿਰਾਪ੍ਰਾਚੀਨ ਸਭਿੱਯਤਾਵਾਂ ਦੇ ਮਿਲਦੇ ਚਿੰਨ, ਲਕੀਰਾਂ ਦੇ ਮਹੱਤਵ ਨੂੰ ਦਰਸਾਉਂਦੇ ਹਨਲਕੀਰਾਂ ਨੇ ਅੱਜ ਤਕ ਕਈਂ ਰੂਪ ਧਾਰਨ ਕੀਤੇ ਹਨਗੁਰੂ ਨਾਨਕ ਦੇਵ ਜੀ ਨੇ ਵਹਿਮ ਰੂਪ ਲਕੀਰਾਂ ਨਾਲ ਅਸਹਿਮਤੀ ਜਤਾਈ ਹੈ ਜਿਵੇਂ ਕਿ:-

ਦੇ ਕੈ ਚਉਕਾ ਕਢੀ ਕਾਰ ਉਪਰਿ ਆਇ ਬੈਠੇ ਕੂੜਿਆਰ (੪੭੨)

ਉਪਰੋਕਤ ਬਚਨ ਦੇ ਭਾਵ ਮੁਤਾਬਕ  ਐਸੀਆਂ ਵਹਿਮ ਰੂਪ ਲਕੀਰਾਂ ਵਿਚ ਦੋਸ਼ ਲਕੀਰ ਦਾ ਨਹੀਂ, ਬਲਕਿ ਬੰਦੇ ਦੀ ਸੋਚ ਦਾ ਹੈ ਹਾਲਾਂਕਿ ਮਨੁੱਖੀ ਚੇਤਨ ਦੀ ਆਪਣੀ ਕੋਈ ਰੇਖਾਂਕ੍ਰਿਤੀ ਨਹੀਂ, ਪਰ ਲਕੀਰਾਂ ਨੇ ਮਨੁੱਖਾਂ ਦੇ ਜੀਵਨ ਨੂੰ ਕਈਂ ਢੰਗਾਂ ਨਾਲ ਪ੍ਰਭਾਵਤ ਕੀਤਾ ਹੈ ਹੱਥ ਦੀਆਂ ਲਕੀਰਾਂ ਪ੍ਰਤੀ ਲੋਕ ਉੱਤਸੁਕਤਾ ਅਤੇ ਵਹਿਮ ਨੇ ਜਿਯੋਤਸ਼ਿਆਂ ਦੀ ਜਮਾਤ ਖੜੀ ਕੀਤੀਚਿਹਰੇ ਤੇ ਉਭਰਣ ਵਾਲਿਆਂ ਲਕੀਰਾਂ ਹਾਵ-ਭਾਵ ਅਤੇ ਉਮਰ ਨੂੰ ਪ੍ਰਗਟਉਂਦੀਆਂ ਹਨਉਂਗਲਿਆਂ ਦੀਆਂ ਲਕੀਰਾਂ ਬੰਦੇ ਦੀ ਸ਼ਿਨਾਖਤ ਹਨ
  ਲਕੀਰਾਂ ਦੇਸ਼ਾਂ ਦੀ  ਹੱਦ-ਹੋਂਦ ਤੈਅ ਕਰਦੀਆਂ ਹਨਜਿਨ੍ਹਾਂ ਨੂੰ ਬਿਨ੍ਹਾਂ ਆਗਿਆ ਟੱਪਣ ਨਹੀਂ ਦਿੱਤਾ ਜਾਂਦਾਕਥਾਨਕ ਮੁਤਾਬਕ ਇਕ ਲਕੀਰ ਰਾਮਚੰਦਰ ਜੀ ਦੇ ਭਾਈ ਲੱਛਮਣ ਨੇ ਵੀ ਖਿੱਚੀ ਸੀ, ਜੋ ਅੱਜ ਇਕ ਮੁਹਾਵਰੇ ਵੱਜੋਂ 'ਲੱਛਮਣ ਰੇਖਾ' ਕਰਕੇ ਪ੍ਰਚਲਤ ਹੈਇਤਹਾਸ ਵਿਚ ਆਉਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਵਲੋਂ ਖੰਡੇ ਨਾਲ ਜ਼ਮੀਨ ਤੇ ਖਿੱਚੀ ਲਕੀਰ ਨੂੰ ਪਾਰ ਕਰਕੇ ਮਰਜੀਵੜੇਆਂ ਨੇ, ਦਰਬਾਰ ਸਾਹਿਬ ਦੀ ਰਾਖੀ ਦੇ ਅਹਿਦ ਰਾਹੀਂ, ਸਿੱਖੀ ਸਿੱਦਕ ਨਿਭਾਇਆ ਸੀ
  ਖ਼ੈਰ, ਮਿਸਰ ਦੇ ਪਿਰਾਮਿਡਾਂ, ਤਾਜਮਹਲ ਆਦਿ ਤੋਂ ਵਰਤਮਾਨ ਨਵੀਨ ਬੁਲੰਦ ਇਮਾਰਤਾਂ ਨੇ, ਲਕੀਰਾਂ ਤੋਂ ਹੀ ਭੱਵਯ, ਵਿਸ਼ਾਲ ਅਤੇ ਆਕਰਸ਼ਤ ਰੂਪ ਧਾਰਨ ਕੀਤੇ ਹਨਲਕੀਰਾਂ ਸੇਧ ਦਿੰਦੀਆਂ ਹਨ ਤਾਂ ਅਕਾਰ ਬਣਦੇ ਹਨਅੱਜ ਵਿਗਿਆਨੀ ਇਕ ਖ਼ਿਆਲੀ ਲਕੀਰ ਤੋਂ ਕਈਂ ਪ੍ਰਕਾਰ ਦੀ ਸੇਧ ਲੇਂਦੇ ਹਨਇਹ ਲਕੀਰ ਹੈ ਭੂ ਮੱਧ ਰੇਖਾ ਯਾਨੀ ਕਿ Equator ! ਇੰਝ ਹੀ ਕੱਕਰ, ਮੱਕਰ ਅਤੇ ਸਮੇਂ ਰੇਖਾਵਾਂ ਹਨਐਸੀਆਂ ਖ਼ਿਆਲੀ ਲਕੀਰਾਂ ਸਾਨੂੰ ਸਥਿਤੀ ਅਤੇ ਸਮੇਂ ਨਿਰਧਾਰਣ ਕਰਨ ਦੀਆਂ ਲਾਹੇਵੰਧ ਸੇਧਾਂ ਦਿੰਦੀਆਂ ਹਨ
  ਲਕੀਰਾਂ ਭਾਵਨਾ ਵਹੀਨ ਨਹੀਂ ਹੁੰਦੀਆਂਉਨ੍ਹਾਂ ਵਿਚ ਭਾਵਨਾ ਨੂੰ ਸਮੇਟਣ ਦਾ ਭਾਰੀ ਸਾਮਰਥ ਹੁੰਦਾ ਹੈਇਹ ਕਮਾਲ ਹੈ ਕਿ ਲਕੀਰਾਂ ਮਨੁੱਖੀ ਗਿਆਨ ਬੋਧ ਦਾ ਪ੍ਰਤਿਬਿੰਬ ਬਣਦੀਆਂ ਹਨਧਿਆਨ ਨਾਲ ਵਿਚਾਰ ਕਰੀਏ ਤਾਂ ਪਤਾ ਚਲਦਾ ਹੈ ਕਿ ਲਕੀਰਾਂ ਨੇ ਜਿਸ ਵੇਲੇ ਆਕ੍ਰਿਤੀ ਦਾ ਰੂਪ ਲਿਆ ਤਾਂ ਚਿਤ੍ਰ ਅਤੇ ਸ਼ਬਦ ਬਣ ਕੇ ਵੀ ਸਾ੍ਹਮਣੇ ਆਈਆਂਲਕੀਰਾਂ ਵੱਖਰੀ-ਵੱਖਰੀ ਦਿਸ਼ਾ ਵਿਚ ਘੁੰਮਦੇ ਅਤੇ ਚਲਦੇ-ਰੁੱਕਦੇ ਹੋਏ, ਅੱਖਰ ਤੋਂ ਸ਼ਬਦ ਦਾ ਰੂਪ ਧਾਰਨ ਕਰਦੀਆਂ ਰਹੀਆਂਛਾਪੇ ਤਾਂ ਬਾਦ ਵਿਚ ਆਏ ਜਿਨ੍ਹਾਂ ਦਾ ਕੰਮ ਅਸਾਨੀ ਉੱਤਪੰਨ ਕਰਨਾ ਸੀ

ਵਿਗਿਆਨਕ ਤਰੱਕੀ ਨਾਲ ਹੁਣ ਇਲੈਕਟ੍ਰਾਨਿਕ ਸੰਕੇਤ ਮੋਬਾਇਲ, ਕੰਪਯੂਟਰ ਆਦਿ ਤੇ ਨਿਸ਼ਚਤ ਸ਼ਬਦਾਂ ਦਾ ਰੂਪ ਧਾਰਨ ਕਰਦੇ ਹਨਉਹ ਰੂਪ, ਜਿਨ੍ਹਾਂ  ਦੇ ਮੂਲ ਦੀ ਪਛਾਂਣ, ਸ਼ਬਦਾਂ ਪ੍ਰਤੀ, ਮਨੁੱਖ ਦੇ ਆਪਣੇ ਗਿਆਨ ਬੋਧ ਅਤੇ ਸਵਕ੍ਰਿਤੀ ਵਿਚ ਹੈ
 ਹਰਦੇਵ ਸਿੰਘ, ਜੰਮੂ-੧੩.੦੧.੨੦੧੫