ਸਤਿਕਾਰ ਯੋਗ ਪਾਠਕ ਸੱਜਣੋਂ,
ਸਤਿ ਸ਼੍ਰੀ ਅਕਾਲ !
ਸਤਿ ਸ਼੍ਰੀ ਅਕਾਲ !
(੩) ਸਿੱਖ ਮਾਰਗ.ਕਾਮ (ਮਿਤੀ,੨੨.੪.੧੨) ਤੇ ਛੱਪੇ ਕਲ ਵਾਲੇ ਅਪਣੇ ਪੱਤਰ ਵਿਚ ਮੈਂ ਇਹ ਦਰਸਾਇਆ ਸੀ ਕਿ ਤੱਤ ਪਰਿਵਾਰ ਵਾਲੇ ਕਿੰਝ ਲੇਖਕਾਂ/ਵਿਦਵਾਨਾਂ/ਗਲਾਂ ਨੂੰ ਗਲਤ ਕੋਟ ਕਰਕੇ ਗਲਤ ਪ੍ਰਭਾਵ ਪੈਦਾ ਕਰਨ ਦਾ ਢੰਗ ਵਰਤਦੇ ਹਨ ਜਿਸ ਨਾਲ ਵਕਤਨ ਲਾਭ ਤਾਂ ਹੋ ਸਕਦਾ ਹੈ ਪਰ ਟਿਕਾਉ ਨਹੀਂ।ਪਹਿਲਾਂ ਮੈਂ ਸਮਝਦਾ ਸੀ ਕਿ ਐਸਾ ਸ਼ਾਯਦ ਅਣਜਾਣੇ ਵਿਚ ਹੋ ਜਾਂਦਾ ਹੈ ਪਰ ਨਹੀਂ, ਲੱਗਣ ਲੱਗ ਪਿਆ ਹੈ ਕਿ ਉਹ ਜਾਣਬੁੱਝ ਕੇ ਇਹ ਢੰਗ ਵਰਤਦੇ ਹਨ।ਇਕ ਕੰਮ ਉਨਾਂ੍ਹ ਪ੍ਰੋ. ਦਰਸ਼ਨ ਸਿੰਘ ਜੀ ਨਾਲ ਵੀ ਕੀਤਾ।ਜਿਸ ਕਾਰਨ ਦਾਸ ਨੇ ਸਾਲ ਤੋਂ ਵੱਧ ਸਮਾਂ ਪਹਿਲਾਂ ਉਚੇਚੇ ਬੇਨਤੀ ਪੱਤਰ ਰਾਹੀਂ ਉਨਾਂ੍ਹ ਨੂੰ ਐਸਾ ਨਾ ਕਰਨ ਬਾਰੇ ਇੰਝ ਲਿਖਿਆ ਸੀ:-
"ਸਤਿਕਾਰ ਯੋਗ ਸੰਪਾਦਕ ਜੀਉ,
ਸਤਿ ਸ਼੍ਰੀ ਅਕਾਲ !
ਆਪ ਜੀ ਪਾਸ ਇੱਕ ਬੇਨਤੀ ਅਤੇ ਸੁਜਾਵ ਹੈ।
ਚਲ ਰਹੀ ਵਿਚਾਰ ਚਰਚਾ ਦੋਰਾਨ ਆਪ ਜੀ ਦੁਆਰਾ ਪ੍ਰੋ. ਦਰਸ਼ਨ ਸਿੰਘ ਜੀ ਨੂੰ ਬੇਨਤੀ ਵਜੋਂ, ੮ ਮਈ ੨੦੧੦ ਨੂੰ ਲਿਖੇ ਇੱਕ ਪੱਤਰ ਅਤੇ ਉਸ ਬਾਰੇ ਉਨਾਂ੍ਹ ਦੇ ਜੂਆਬ ਨੂੰ ਪੜਨ ਦਾ ਮੋਕਾ ਮਿਲਿਆ ਹੈ।ਉਸ ਜਵਾਬ ਪੱਤਰ ਵਿੱਚ ਬਾਕੀ ਗੱਲਾਂ ਨਾਲ ਉਹ ਲਿਖਦੇ ਹਨ:-
"ਦਾਸ ਵਲੋਂ ਨਿਭਾਈ ਜਾਂਦੀ ਸੇਵਾ ਦਾ ਤਰੀਕਾ, ਮੈਂ ਆਪ ਜੀ ਨੂੰ ਸਮਝਾ ਨਹੀ ਸਕਿਆ aਤੇ ਆਪ ਜੀ ਵਾਵਾ ਢੰਗ ਤਰੀਕਾ ਇੰਨ ਬਿੰਨ ਅਪਨਾ ਨਹੀਂ ਸੱਕਿਆ"(ਜਵਾਬ ਪੱਤਰ,ਪੋਂ ਦਰਸ਼ਨ ਸਿੰਘ, ੯-੫-੨੦੧੦)
ਹੁਣ ਆਪ ਜੀ ਦੀ ਨਵੀਂ ਸੰਪਾਦਕੀ ਵਿੱਚ ਆਪ ਜੀ ਨੇ ਲਿਖਿਆ ਹੈ:-
"ਇਸ ਪੜਾਅਵਾਰ ਨੀਤੀ ਦੀਆਂ ਕਮੀਆਂ ਬਾਰੇ ਇਕ ਖੁੱਲਾ ਨਿਜੀ ਬੇਨਤੀ ਪੱਤਰ 'ਪਰਿਵਾਰ' ਵਲੋਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਕਾਫੀ ਸਮਾਂ ਪਹਿਲਾਂ ਲਿਖਿਆ ਗਿਆ ਸੀ।ਪਰ ਉਨਾਂ੍ਹ ਨੇ ਕਿਸੇ ਨੂੰ ਛੁਹੇ ਤੋਂ ਬਿਨਾਂ ਸਿਰਫ ਇਤਨਾ ਹੀ ਕਿਹਾ ਕਿ "ਸ਼ਾਯਦ ਮੈਂ ਤੁਹਾਨੂੰ ਨਹੀਂ ਸਮਝਾ ਸਕਦਾ"। (ਸੰਪਾਦਕੀ ੦੫.੦੩.੨੦੧੧)
ਸੰਪਾਦਕ ਜੀਉ, ਆਪ ਜੀ ਨੇ ਅਗਰ ਇਸੇ ਹੀ ਪੱਤਰ ਦਾ ਹਵਾਲਾ ਦਿੰਦੇ ਹੋਏ ਇੰਨਵੇਂਟਿਡ ਕਾਮਿਆਂ ("ਸ਼ਾਯਦ ਮੈਂ ਤੁਹਾਨੂੰ ਨਹੀਂ ਸਮਝਾ ਸਕਦਾ" ) ਵਿੱਚ ਪੋਂ. ਸ਼ਾਹਿਬ ਨੂੰ ਗਲਤ ਕੋਟ ਕੀਤਾ ਹੈ ਜਿਸ ਕਾਰਣ ਉਨ੍ਹਾਂ ਦੇ ਵਰਤੇ ਮੂਲ ਸ਼ਬਦਾ ਅਤੇ ਅਸਲ ਭਾਵ ਬਾਰੇ ਭੁੱਲੇਖਾ ਨਜ਼ਰ ਆਉਂਦਾ ਪ੍ਰਤੀਤ ਹੁੰਦਾ ਹੈ।
ਸੰਪਾਦਕ ਜੀ, ਦਾਸ ਨਾਲ ਆਪ ਜੀ ਨਾਲ ਹੋਏ ਇੱਕ ਸੰਵਾਦ ਵਿੱਚ ਵੀ ਆਪ ਜੀ ਨੇ ਇਹ ਗਲਤੀ (ਅਣਜਾਣੇ ਹੀ) ਕੁੱਝ ਥਾਂ ਕੀਤੀ ਸੀ ਜਿਸ ਬਾਰੇ ਦਾਸ ਨੇ ਆਪ ਨੂੰ ਸੁਚੇਤ ਕਰਦੇ ਐਸਾ ਨਾ ਕਰਨ ਦੀ ਬੇਨਤੀ ਕਰਦੇ ਹੋਏ ਸੁਚੇਤ ਵੀ ਕੀਤਾ ਸੀ ਕਿਉਂਕਿ ਇਹ 'ਲੇਖਨ ਅਦਬ' ਦੇ ਅਸੂਲ ਦੇ ਖ਼ਿਲਾਫ਼ ਗੱਲ ਹੂੰਦੀ ਹੈ।ਕਿਸੇ ਦੀ ਲਿਖੀ ਗੱਲ ਨੂੰ ਇੰਨਵੇਂਟਿਡ ਕਾਮਿਆਂ ਵਿੱਚ ਲਿਖਦੇ ਕਦੇ ਵੀ ਨਹੀਂ ਬਦਲਨਾ ਚਾਹੀਦਾ ਜਿਵੇਂ ਕਿ ਆਪ ਜੀ ਵਲੋਂ ਅਣਜਾਣੇ ਹੀ "ਸ਼ਾਇਦ ਮੈਂ ਤੁਹਾਨੂੰ ਨਹੀਂ ਸਮਝਾ ਸਕਦਾ" ਦੇ ਮਸਲੇ ਵਿੱਚ ਹੋਈਆ ਹੈ।ਇਸ ਨਾਲ ਪ੍ਰੋ. ਸ਼ਾਹਿਬ ਜੀ ਦੇ ਜੁਆਬ ਦੀ ਮੁਲ ਭਾਵਨਾ ਬਾਰੇ ਪਾਠਕਾਂ ਨੂੰ ਗਲਤ ਜਾਣਕਾਰੀ ਮਿਲਣ ਦੀ ਭਰਪੂਰ ਸੰਭਾਵਨਾ ਬਣਦੀ ਨਜ਼ਰ ਆਉਂਦੀ ਹੈ।
ਕਿਰਪਾ ਕਰਕੇ ਇਸ ਬਾਰੇ ਵਿਚਾਰ ਕਰਦੇ ਇਸ ਨੂੰ ਪੂਰੀ 'ਅਸਲ ਪੰਗਤੀ' ਵਰਤਦੇ ਠੀਕ ਕਰਨ ਦੀ ਕਿਰਪਾਲਤਾ ਕਰੋ ਕਿਉਂਕਿ ਇਹੀ ਸ਼ਬਦ ਆਪ ਜੀ ਨੇ ਪਿੱਛਲੇ ਦਿਨਾਂ ਕਈ ਹੋਰ ਥਾਈਂ ਵੀ ਪ੍ਰੋ. ਸ਼ਾਹਿਬ ਨੂੰ ਕੋਟ ਕਰਦੇ ਵਰਤੇ ਹਨ।ਪਾਠਕਾਂ ਲਈ ਸਪਸ਼ਟਤਾ ਜਰੂਰੀ ਹੈ।
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਹਾਂ!
ਹਰਦੇਵ ਸਿੰਘ, ਜੰੰਮੂ (ਪੱਤਰ ਮਿਤੀ ੬.੩.੧੧)
ਪਰਿਵਾਰ ਨੇ ਪ੍ਰੋ. ਦਰਸ਼ਨ ਸਿੰਘ ਜੀ ਦੀ ਕਹੀ ਗਲ ਨੂੰ ਹੋਰ ਪੱਤਰਾਂ ਵਿਚ ਵੀ ਗਲਤ ਕੋਟ ਕੀਤਾ ਸੀ।ਪਰਿਵਾਰ ਨੇ ਮੇਰੇ ਪੱਤਰ ਦੇ ਬਾਦ ਅਪਣੀ ਸੰਪਾਦਕੀ ਵਿਚ ਲਫ਼ਜ਼ ਤਾਂ ਬਦਲਿਆ ਪਰ ਆਦਤ ਨਹੀਂ ਬਦਲੀ।
(੪) ਇਸਦੇ ਨਾਲ ਪਰਿਵਾਰ ਨੇ ਬੋਖਲਾਹਟ ਵਿਚ ਹਲਕੇ ਸਤੱਰ ਦੀ ਭਾਸ਼ਾ ਵਰਦਤੇ ਦਾਸ ਬਾਰੇ ਇਕ ਹੋਰ ਗਲਤ ਬਿਆਨੀ ਇੰਝ ਕੀਤੀ ਹੈ:-
"ਵੀਰ ਜੀ ਨੂੰ ਦਮਾਗੀ ਕਸਰਤਾਂ ਰਾਹੀਂ ਝੱਲ ਖਲਾਰਨ ਦਾ ਝੱਸ ਜਹਾ ਪੈ ਗਆਿ ਹੈ। ਸੋ ਜਦੋਂ ਉਨ੍ਹਾਂ ਨੂੰ ਕੁੱਝ ਦਨਿ ਇਸ ਝੱਸ ਨੂੰ ਪੂਰਾ ਕਰਨ ਲਈ ਕੋਈ ਮੁੱਦਾ ਨਾ ਮਲਿਆਿ ਤਾਂ ਉਨ੍ਹਾਂ ਨੇ ਪਰਵਾਰ ਦੇ ਨਾਮ ਵਚਿਲੇ ਸ਼ਬਦ-ਜੋਡ਼ 'ਤੱਤ ਗੁਰਮਤ'ਿ ਦੀ ਹੀ ਚੀਰ-ਫਾਡ਼ ਦਾ ਮਨ ਬਣਾ ਲਆਿ" (ਪਰਿਵਾਰ)
ਪਰ ਪਾਠਕ ਸੱਜਣੋਂ ਸੱਚਾਈ ਕੁੱਝ ਹੋਰ ਹੈ। ਸੱਚਾਈ ਇਹ ਹੈ ਕਿ ਪਰਿਵਾਰ ਵਲੋਂ ਗੁਰਮਤਿ ਨੂੰ ਹਲਕਾ ਅਤੇ ਤੱਤ ਗੁਰਮਤਿ ਨੂੰ "ਸਹੀ ਗੁਰਮਤਿ" ਦਰਸਾਉਂਣ ਦੇ ਲਿਖਤੀ ਜਤਨ ਬਾਰੇ ਦਾਸ ਨੇ ਸਾਲ ਪਹਿਲਾਂ ਹੀ ਪਰਿਵਾਰ ਨੂੰ ਇਕ ਪੱਤਰ ਰਾਹੀ ਇਸ ਬਾਰੇ ਬੇਨਤੀ ਕੀਤੀ ਸੀ ਜਿਸ ਦੇ ਸਬੰਧਤ ਅੰਸ਼ ਇਸ ਪ੍ਰਕਾਰ ਹਨ:-
"ਸਤਿਕਾਰ ਯੋਗ ਸੰਪਾਦਕ , ਤੱਤ ਗੁਰਮਤਿ ਪਰਿਵਾਰ ਜੀਉ
ਸਤਿ ਸ਼੍ਰੀ ਅਕਾਲ ……
ਆਪ ਜੀ ਦੇ ਇਹ ਆਰੰਭਕ ਸ਼ਬਦ ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾeਕ ਹਨ; "ਗੁਰਮਤਿ ਆਲੋਚਨਾ ਦਾ(ਨਿੰਦਾ ਦਾ ਵੀ) ਖਿੜੇ ਮੱਥੇ ਸੁਆਗਤ ਕਰਨਾ ਸਿਖਾਉਂਦੀ ਹੈ ਅਤੇ ਠਰੰਮੇ ਤੇ ਸਹਿਜ ਨਾਲ ਉਸ ਬਾਰੇ ਆਪਣਾ ਪੱਖ ਪੇਸ਼ ਕਰਨ ਦੀ ਸੇਧ ਦੇਂਦੀ ਹੈ।ਅਸੀਂ ਆਪਣੀ ਸਮਝ ਅਨੁਸਾਰ ਗੁਰਮਤਿ ਤੇ'ਪਹਿਰਾ ਦੇਣ ਦਾ ਜਤਨ ਕਰਦੇ ਹਾਂ……"
(ਨੋਟ:- ਦਾਸ ਨੂੰ 'ਬੇਈਮਾਨ' ਅਤੇ 'ਕਿਸੇ ਵੀ ਹੱਦ ਤਕ ਗਿਰਨ ਵਾਲਾ' ਲਿਖਣ ਵੇਲੇ ਠਰੰਮੇ ਅਤੇ ਸਹਿਜ ਬਾਰੇ ਪਰਿਵਾਰ ਦੇ ਮੁੱਖ ਲਿਖਾਰੀ ਜੀ ਲਈ ਗੁਰਮਤਿ ਦੀ ਸੇਧ ਕਿੱਥੇ ਸੀ?)
" ਆਪ ਜੀ ਦੇ ਉਪਰਲੇ ਸ਼ਬਦਾਂ("") ਦੇ ਹੀ ਪਰਿਪੇਖ ਵਿੱਚ ਜ਼ਰਾ ਹੋਰ ਅੱਗੇ ਤੁਰੀਏ।……
ਆਪ ਜੀ ਆਪਣੀ ਸਮਝ ਅਨੁਸਾਰ 'ਗੁਰਮਤਿ' ਤੇ ਪਹਿਰਾ ਦੇਣ ਦਾ ਯਤਨ ਕਰਦੇ ਹੋ ਜਾਂ ਫ਼ਿਰ 'ਤੱਤ ਗੁਰਮਤਿ' ਤੇ ? ਜ਼ਰਾ ਇਸ ਆਪਾ ਵਿਰੋਧ ਨੂੰ ਸਪਸ਼ਟ ਕਰਨਾ ਕਿ ਕੀ ਆਪ ਜੀ ਦੇ ਸੰਸਥਾਗਤ ਤੋਰ ਤੇ 'ਗੁਰਮਤਿ' ਸ਼ਬਦ ਬਾਰੇ ਬਿਆਨ, ਫ਼ਿਰ ਆਪਣੇ ਹੀ ਲੇਖਾਂ ਵਿੱਚ 'ਗੁਰਮਤਿ' ਸ਼ਬਦ ਦੇ ਇਸਤੇਮਾਲ ਅਤੇ 'ਤੱਤ ਗੁਰਮਤਿ' ਵਿੱਚਕਾਰ ਕੀ ਅੰਤਰ ਹੈ? ਜੇਕਰ ਤੁਸੀ ਅੰਤਰ ਸਪਸ਼ਟ ਕਰ ਹੀ ਚੁੱਕੇ ਹੋ ਤਾਂ ਆਪ ਜੀ ਲਈ 'ਗੁਰਮਤਿ' ਤੇ ਪਹਿਰਾ ਦੇਂਣ ਦੀ ਗੱਲ ਨਹੀ ਬਲਕਿ 'ਤੱਤ ਗੁਰਮਤਿ' ਤੇ ਪਹਿਰਾ ਦੇਂਣ ਦੀ ਗੱਲ ਲਿੱਖਣੀ ਬਣਦੀ ਹੈ।ਆਪ ਜੀ ਦੇ ਮੁਤਾਬਕ ਹੁਣ ਇਸੇ ਦੀ ਲੋੜ ਪੈ ਚੁੱਕੀ ਹੈ ਕਿਉਂਕਿ 'ਗੁਰਮਤਿ' ਸ਼ਬਦ ਹੁਣ ਇੱਕ ਪਲਟੇ ਹੋਏ ਮੁੰਹ ਮੁਹਾਂਦਰੇ ਦਾ ਸੂਚਕ ਬਣ ਚੁੱਕਿਆ ਹੈ ਨਾ ਕਿ ਨਾਨਕ ਫ਼ਲਸਫ਼ੇ ਦਾ।……
ਪਰ ਸੰਪਾਦਕ ਜੀ ਜੇਕਰ ਕਦੇ 'ਤੱਤ ਗੁਰਮਤਿ' ਦੇ ਨਾਂ ਤੇ ਵੀ ਗੁਰੂ ਨਾਨਕ ਦੇ ਫ਼ਲਸਫ਼ੇ ਦਾ ਮੁੰਹ ਮੁਹਾਂਦਰਾ ਬਦਲ ਦਿੱਤਾ ਜਾਵੈ ਤਾਂ ਕੋਈ ਪੰਥ ਦਰਦੀ ਕੀ ਕਰੇਗਾ? ਕੁੱਝ ਪੰਥਦਰਦੀਆਂ ਦੇ ਫ਼ਾਰਮੁਲੇ ਮੁਤਾਬਕ ਤਾਂ ਉਹ ਆਪਣੇ ਵੱਲੋਂ ਇਹ ਸਪਸ਼ਟ ਕਰਦਾ ਫ਼ਿਰੇਗਾ ਕਿ ਉਸ ਨੂੰ 'ਤੱਤ ਗੁਰਮਤਿ' ਦੀ ਥਾਂ 'ਅਤਿ ਤੱਤ ਗੁਰਮਤਿ' ਜਾਂ 'ਅਸਲ ਤੱਤ ਗੁਰਮਤਿ' ਸ਼ਬਦ ਵਰਤਣ ਦੀ ਲੋੜ ਕਿਉਂ ਪਈ। ਮਨਮਤਿ ਦਾ ਹਲ 'ਗੁਰਮਤਿ' ਸ਼ਬਦ ਦੀ ਵਰਤੋਂ ਬਦਲਣੀ ਹੈ ਜਾਂ ਫ਼ਿਰ ਗੁਰਮਤਿ ਪ੍ਰਤੀ ਗਲਤ ਸਮਝ ਨੂੰ? ਵਿਚਾਰ ਦੀ ਲੋੜ ਹੈ।
ਮੀਣਿਆਂ ਨੇ ਗੁਰਬਾਣੀ ਦੀ ਥਾਂ ਬਾਣੀ ਲਿਖੀ ਤਾਂ ਗੁਰੂਆਂ ਨੇ ਉਸ ਨੂੰ ਕੱਚੀ ਬਾਣੀ ਕਰਾਰ ਦਿੱਤਾ ਨਾ ਕਿ 'ਤੱਤ ਗੁਰਬਾਣੀ' ਦਾ ਫ਼ਾਰਮੂਲਾ ਪੇਸ਼ ਕੀਤਾ ਸੀ।ਸੰਪਾਦਕ ਜੀ ਗੁਰਮਤਿ ਦੇ ਉਲਟ ਮਨਮਤਿ ਹੁੰਦੀ ਹੈ।ਗੁਰਮਤਿ ਆਪ ਇੱਕ ਤੱਤ ਦੀ ਗੱਲ ਹੈ।ਸੱਚ ਰੂਪੀ ਤੱਤ।ਗੁਰਮਤਿ ਸ਼ਬਦ ਦੇ ਪਹਿਲੇ ਕੁੱਝ ਵੀ ਜੋੜਨ ਦੀ ਲੋੜ ਨਹੀਂ।ਇਹ ਪਹਿਲੇ ਹੀ ਸੰਪੁਰਣ ਸ਼ਬਦ ਹੈ।ਇਸ ਪ੍ਰਤੀ ਕੇਵਲ ਆਪਣੀ ਸਮਝ ਬਦਲਣ ਦੀ ਲੋੜ ਹੈ।ਸ਼ਬਦ ਵਰਤਣੇ ਅਤੇ ਕਿਸੇ ਸ਼ਬਦ ਗਠਜੋੜ ਨੂੰ 'ਗੁਰਮਤਿ' ਮੁਕਾਬਲ ਕੋਈ ਤਰਕ ਪੇਸ਼ ਕਰਦੇ ਲਿਖਤੀ ਤਰਜੀਹ ਦੇਣਾ ਅਲਗ-ਅਲਗ ਗੱਲਾਂ ਹਨ।
ਸੰਪਾਦਕ ਜੀਉ, 'ਗੁਰਮਤਿ', 'ਗੁਰਮਤਿ ਦਾ ਤੱਤ', 'ਤੱਤ ਗੁਰਮਤਿ' ਵਰਗੇ ਸ਼ਬਦ ਆਮ ਪ੍ਰਚਲਨ ਵਿੱਚ ਵਰਤੇ ਵੀ ਜਾਂਦੇ ਹਨ।ਇਹ ਕੋਈ ਮਾੜੀ ਗੱਲ ਨਹੀਂ।ਸ਼ਬਦ ਅਛੂਤ ਨਹੀਂ ਹੁੰਦੇ।ਪਰ ਇਨਾਂ੍ਹ ਦੀ ਵਰਤੋਂ ਉਸ ਢੰਗ ਅਤੇ ਆਸ਼ੇ ਨਾਲ ਨਹੀਂ ਹੁੰਦੀ ਜਿਸ ਰਾਹੀਂ ਆਪ ਜੀ ਨੇ ਇਸ ਨੂੰ 'ਤੱਤ ਗੁਰਮਤਿ ਪਰਿਵਾਰ' ਦੀ ਮੁੱਢਲੀ ਜਾਣਕਾਰੀ ਦੇ ਸੰਧਰਭ ਵਿੱਚ ਬਿਆਨ ਕੀਤਾ ਹੈ।ਮੁੱਢਲੀ ਜਾਣਕਾਰੀ ਇੱਕ ਸੰਸਥਾ ਦਾ ਘੋਸ਼ਨਾ ਪੱਤਰ ਹੁੰਦਾ ਹੈ।ਆਪ ਜੀ ਇਸ ਬਾਰੇ ਵਿਚਾਰ ਕਰੋ ਕਿ ਆਪ ਜੀ ਨੇ ਮੋਜੂਦਾ ਦੋਰ ਵਿੱਚ 'ਗੁਰਮਤਿ' ਦਾ ਭਾਵ ਕਿੰਝ ਪੈਸ਼ ਕੀਤਾ ਹੈ।
'ਗੁਰਮਤਿ' ਸਿਰਮੋਰ ਸ਼ਬਦ ਹੈ ਇਸ ਨੂੰ ਦੂਜੇ ਦਰਜੇ ਤੇ ਖੜਾ ਕਰਦਾ ਭਾਵ ਪ੍ਰਗਟ ਕਰਨਾ 'ਗੁਰਮਤਿ' ਪ੍ਰਤੀ ਵਿਰੋਧਾਭਾਸ ਨੂੰ ਜਨਮ ਦਿੰਦਾ ਹੈ ਜਿਵੇਂ ਕਿ 'ਗੁਰਮਤਿ' 'ਤੱਤ ਗੁਰਮਤਿ' ਦੇ ਮੁਕਾਬਲ ਕੋਈ ਹਲਕੀ ਗੱਲ ਹੋਵੇ…
ਹਰਦੇਵ ਸਿੰਘ ਜੰਮੂ" (ਪੱਤਰ ਮਿਤੀ ੧੨.੩.੧੧)
ਪਾਠਕ ਵੇਖ ਸਕਦੇ ਹਨ ਕਿ ਪਰਿਵਾਰ ਦਾ ਇਹ ਕਹਿਣਾ ਗਲਤ ਹੈ ਕਿ ਮੈਂ ਕੁੱਝ ਦਿਨ ਕੋਈ ਮੁੱਦਾ ਨਾ ਮਿਲਣ ਤੇ ਇਹ ਮੁੱਧਾ ਚੁੱਕ ਲਿਆ ਜਦ ਕਿ ਇਹ ਮੁੱਧਾ ਤਾਂ ਪਰਿਵਾਰ ਨਾਲ ਮੈਂ ਪਹਿਲਾਂ ਹੀ ਵਿਚਾਰ ਰਿਹਾ ਸੀ।ਇਸ ਬਾਰੇ ਪਰਿਵਾਰ ਵਲੋਂ ਦਿੱਤਾ ਬਾਣੀ ਦਾ ਹਵਾਲਾ ਵਰਤਨਤ ਢੁੱਕਵਾਂ ਹੀ ਨਹੀਂ।ਉਸ ਹਵਾਲੇ ਦਾ ਅਰਥ ਕੁੱਝ ਹੋਰ ਹੈ।ਬਾਣੀ ਵਿਚ ਕਿੱਧਰੇ ਨਹੀਂ ਲਿਖਿਆ ਕਿ 'ਗੁਰਮਤਿ' ਦੀ ਥਾਂ ਤੱਤ ਗੁਰਮਤਿ ਸ਼ਬਦ ਵਰਤਨ ਦੀ ਲੋੜ ਹੈ।ਤੱਤ ਗੁਰਮਤਿ ਸ਼ਬਦ ਵਰਤਨਾ ਹੋਰ ਗਲ ਹੈ ਪਰ ਗੁਰਮਤਿ ਨੂੰ ਗੁਰਮਤਿ ਦੇ ਬਦਲੇ ਹੋਏ ਮੁੰਹ ਮੁਹਾਂਦਰੇ ਦਾ ਪ੍ਰਤੀਕ ਦੱਸ ਕੇ 'ਤੱਤ ਗੁਰਮਤਿ' ਨੂੰ 'ਸਹੀ ਗੁਰਮਤਿ' ਕਿਸੇ ਵਿਦਵਾਨ ਨੇ ਨਹੀਂ ਲਿਖਿਆ।ਸ਼ਬਦ ਵਰਤੋਂ ਹੋਰ ਗਲ ਹੈ ਤੱਤ ਗੁਰਮਤਿ ਨੂੰ ਸਹੀ ਗੁਰਮਤਿ ਐਲਾਨਣਾ ਹੋਰ ਗਲ ਹੈ।
(੫)ਅਪਣੀ ਮਨਮਤਿ ਤੇ ਪਰਦਾ ਪਾਉਂਦੀ ਪਰਿਵਾਰ ਦੀ ਇਕ ਹੋਰ ਗਲਤਬਿਆਨੀ ਦੀ ਮਿਸਾਲ ਵੇਖੀਏ! ਦਾਸ ਨੇ ਪਰਿਵਾਰ ਬਾਰੇ ਲਿਖਿਆ ਸੀ ਕਿ ਉਹ ਗੁਰੂ ਗ੍ਰੰਥ ਦੇ ਸਵਰੂਪ ਅੰਡਰਮਾਈਨ ਕਰਨ ਅਤੇ ਉਸ ਤੋਂ ਸਿੱਖ ਦੇ ਨਿਸ਼ਚੇ ਨੂੰ ਹਟਾਉਂਣ ਦੀ ਮਨਮੱਤ ਤੇ ਹਨ। ਪਰਿਵਾਰ ਨੇ ਇਸ ਬਾਰੇ ਆਪਣਾ ਪੱਖ ਪੇਸ਼ ਕਰਦੇ ਇੰਝ ਲਿਖਿਆ:-
"ਸਾਡਾ ਪੱਖ: ਜੇ ਵੀਰ ਜੀ ਸੱਚੇ ਅਤੇ ਸੁਹਰਿਦ ਹੁੰਦੇ ਤਾਂ ਸਾਡੀ ਕਸੇ ਲਖਿਤ ਦੇ ਉਹ ਅੰਸ਼ ਵੀ ਦੱਸਦੇ ਜਸਿ ਵੱਿਚ ਅਸੀਂ ਸ਼ਬਦ ਗੁਰੂ ਗ੍ਰੰਥ ਸਾਹਬਿ ਜੀ ਦੇ ਸਰੂਪ ਤੇ ਨਸ਼ਿਚਾ (ਵਸ਼ਿਵਾਸ) ਨਾ ਕਰਨ ਦੀ ਗੱਲ ਕਹੀ ਹੋਵੇ। ਅਸੀਂ ਕਧਿਰੇ ਵੀ ਐਸਾ ਨਹੀਂ ਕਹਾ ਇੱਕ ਇਹ ਸਰੂਪ ਬੇਮਾਅਣਾ ਹੈ ਅਤੇ ਇਸ ਤੇ ਨਸ਼ਿਚਾ ਨਹੀਂ ਰੱਖਣਾ ਚਾਹੀਦਾ। ਬਨਾਂ ਠੋਸ ਆਧਾਰ ਦੇ ਐਸਾ ਬੇਹੁੱਦਾ ਇਲਜ਼ਾਮ ਲਾਉਣਾ ਹੀ ਵੀਰ ਜੀ ਦੀ ਮਾਨਸਕਿਤਾ ਵਚਿਲੀ ਬੇਈਮਾਨੀ, ਖੱਿਝ ਆਦ ਿਅਲਾਮਤਾਂ ਦਾ ਠੋਸ ਸਬੂਤ ਹੈ" (ਪਰਿਵਾਰ)
ਹੁਣ ਆਉ ਪਰਿਵਾਰ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਨੂੰ ਅੰਡਰਮਾਈਨ ਕਰਨ ਅਤੇ ਉਸ ਵਿਚ ਸਿੱਖ ਦੇ ਨਿਸ਼ਚੇ ਨੂੰ ਹਟਾਉਂਣ ਲਈ ਕੀ ਲਿਖਿਆ ਹੈ:-
"ਪੰਥਕ ਅਰਦਾਸ ਤੋਂ ਬਾਦ ਪੜਿਆ ਜਾਣ ਵਾਲਾ ਦੋਹਰਾ:
ਆਗਿਆ ਭਈ ਅਕਾਲ ਕੀ ਤਬੈ ਚਲਾਇਉ ਪੰਥ।ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ।ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਦੀ ਦੇਹ।ਜੋ ਪ੍ਰਭ ਕੋ ਮਿਲਬੇ ਚਹੈ ਖੋਜ ਸਬਿਦ ਮਹਿ ਲੈ।
ਪ੍ਰਮਾਣਿਕ ਨਹੀਂ ਜਾਪਦਾ।ਨਾਨਕ ਫਲਸਫਾ ਅਤੇ ਉਸ ਨੂੰ ਮੰਨਣ ਵਾਲੇ ਕੁੱਝ ਜਾਗਰੂਕ ਅਤੇ ਸੁਚੇਤ ਸਿੱਖ ਇਹ ਮੰਨਦੇ ਹਨ ਕਿ ਸ਼ਰੀਰ (ਦੇਹ) 'ਗੁਰੂ'ਨਹੀਂ ਹੁੰਦਾ,ਵਿਚਾਰਧਾਰਾ 'ਗੁਰੂ' ਹੁੰਦੀ ਹੈ।ਪਰ ਇਸ ਦੋਹੇ ਵਿਚ 'ਗ੍ਰੰਥ' ਨੂੰ ਹੀ 'ਗੁਰੂ' ਦੀ ਦੇਹ ਮੰਨਣ ਦਾ ਉਪਦੇਸ਼ ਦਿੱਤਾ ਜਾ ਰਿਹਾ ਹੈ।(ਪਰਿਵਾਰ ਦਾ ਪੱਤਰ ਮਿਤੀ ੧੬.੧.੧੧)
ਕੀ ਇਹ ਸ਼ਬਦ ਪਰਿਵਾਰ ਨੇ ਆਪ ਨਹੀਂ ਲਿਖੇ? ਕੀ ਪਰਿਵਾਰ ਨੇ ਅਪਣੇ ਇਨਾਂ੍ਹ ਸ਼ਬਦਾਂ ਗ੍ਰੰਥ ਸਵਰੂਪ ਨੁੰ ਬੇਮਾਅਣਾ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ? ਪਹਿਲਾਂ ਨਾਨਕ ਗੁਰੂ ਨਹੀਂ ਸੱਚ ਦਾ ਗਿਆਨ ਗੁਰੂ ਹੈ! ਹੁਣ 'ਗੁਰੂ ਗ੍ਰੰਥ' ਨਹੀਂ ਵਿਚਾਰਧਾਰਾ ਗੁਰੂ ਹੁੰਦੀ ਹੈ? ਵਿਚਾਰਧਾਰਾ ਗੁਰੂ ਹੁੰਦੀ ਹੈ ਦਾ ਭੁਲੇਖਾ ਪਾ ਕੇ ਪਰਿਵਾਰ ਨੇ ਗ੍ਰੰਥ ਸਵਰੂਪ ਬਾਰੇ ਗੁਰੂਆਂ ਦੇ ਵਿਚਾਰ ਅਤੇ ਹੁਕਮ ਨੂੰ ਨਫ਼ੀ ਕਰਨ ਵਾਲਾ ਮਨਮਤੀ ਵਿਚਾਰ ਪੇਸ਼ ਨਹੀਂ ਕੀਤਾ?ਅਤਿ ਹੈ ਕਿ ਪਰਿਵਾਰ ਨੇ ਐਸਾ ਨੀਵਾਂ ਤਰਕ ਪੇਸ਼ ਕਰਨ ਵੇਲੇ ਦਸ਼ਮੇਸ਼ ਜੀ ਦੇ ਸਭ ਤੌਂ ਵੱਡੇ ਹੁਕਮ (ਸਭ ਸੱਿਖਣ ਕੋ ਹੁਕਮ ਹੈ ਗੁਰੂ ਮਾਨਉਿ ਗ੍ਰੰਥ) ਰੂਪ ਮੰਨੇ ਜਾਂਦੇ ਇਸ ਪੁਰੇ ਦੋਹਰੇ ਵਿਚ "ਜੋ ਪ੍ਰਭ ਕੇ ਮਿਲਬੋ ਚਹੈ ਖੋਜ ਸਬਦਿ ਮਹਿ ਲੈ" ਨੂੰ ਨਜ਼ਰ ਅੰਦਾਜ ਕਰਕੇ ਇਸ ਦੋਹਰੇ ਨੂੰ ਅਪ੍ਰਮਾਣਿਕ ਕਰਾਰ ਦਿਤਾ।ਕਿਉਂ?ਕੀ ਇਹ 'ਸ਼੍ਰੀ ਗੁਰੂ ਗ੍ਰੰਥ' ਵਿਚੋਂ ਗ੍ਰੰਥ ਨੂੰ ਹਟਾਉਂਣ ਦੀ ਹਿਮਾਕਤ ਨਾਲ ਲਭਰੇਜ਼ ਮਨਮਤੀ ਵਿਚਾਰ ਨਹੀਂ?
ਅਪਣੀ ਇਸੀ ਮਨਮਤੀ ਸੋਚ ਕਾਰਣ ਪਰਿਵਾਰ ਨੇ ਸਿੱਖ ਦੀ ਨਵੀਂ ਪਰਿਭਾਸ਼ਾ ਘੜ ਕੇ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਵਿਚ ਸਿੱਖ ਦੇ ਲਾਜ਼ਮੇ ਨਿਸ਼ਚੇ ਨੂੰ ਅਸਿੱਧੇ ਢੰਗ ਨਾਲ ਵਰਗਲਾਉਂਣ ਦੀ ਜਤਨ ਕੀਤਾ ਹੈ।ਅਤੇ ਇਹੀ ਮੰਸ਼ਾ ਕੁੱਝ ਸੱਜਣਾਂ ਨੇ ਲੈਪ ਟਾਪ ਅਤੇ ਸੀ,ਡੀ ਅਦਿ ਦੀ ਗਲ ਕਰਕੇ ਜਾਹਰ ਕੀਤੀ ਜਿਨਾਂ੍ਹ ਸੱਜਣਾਂ ਦਾ ਜ਼ਿਕਰ ਪ੍ਰੋ. ਕੰਵਲ ਦੀਪ ਸਿੰਘ ਜੀ ਨੇ ਅਪਣੇ ਬਲਾਗ ਤੇ ਕੀਤਾ ਹੈ।ਪ੍ਰੋ. ਕੰਵਲ ਦੀਪ ਸਿੰਘ ਜੀ ਅਨੁਸਾਰ ਉਨਾਂ੍ਹ ਵਲੋਂ ਮੀਟਿੰਗ ਵਿਚ ਖਰੜਾ ਫ਼ਾੜਨ ਦਾ ਇਹ ਇਕ ਮੁੱਖ ਕਾਰਨ ਸੀ।
ਅਸੀਂ ਜਾਣਦੇ ਹਾਂ ਕਿ ਕੇਵਲ ਗ੍ਰੰਥ ਨਾਲ ਜੁੜ ਜਾਣ ਨਾਲ ਕੰੰਮ ਪੁਰਾ ਨਹੀਂ ਹੁੰਦਾ, ਅਸੀਂ ਇਹ ਵੀ ਜਾਣਦੇ ਹਾਂ ਕਿ ਕੇਵਲ ਬਾਣੀ ਪੜਨ ਨਾਲ ਵੀ ਕੰਮ ਪੁਰਾ ਨਹੀਂ ਹੁੰਦਾ ਪਰ ਇਸਦਾ ਅਰਥ ਇਹ ਨਹੀਂ ਕਿ ਗ੍ਰੰਥ ਸਵਰੂਪ ਬੇਮਾਇਨਾ ਹੈ। ਇਸਦਾ ਅਰਥ ਇਹ ਨਹੀਂ ਕਿ ਬਾਣੀ ਪੜਨਾ ਬੇਮਾਇਨਾ ਹੈ। ਗੁਰੂ ਗ੍ਰੰਥ ਵਿਚ ਪਾੜ ਪਾਉਂਣਾ ਗੁਰੂ ਗ੍ਰੰਥ ਦੀ ਹੈਸੀਅਤ ਨਾਲ ਸਭ ਤੋਂ ਵੱਡੀ ਆਤਮਘਾਤੀ ਮਨਮਤਿ ਹੈ।
ਪਰਿਵਾਰ ਦੇ ਸੱਜਣੋਂ ਮੈਂ ਆਪ ਦੀ ਕਿਸੇ ਭਾਵਨਾ ਨੂੰ ਬੇਈਮਾਨੀ ਕਹਿਣ ਦਾ ਝੂਠ ਨਹੀਂ ਲਿਖਾਂਗਾ, ਬਲਕਿ ਇਸ ਨੂੰ ਆਪ ਜੀ ਦੀ ਮੰਦਬੁੱਧੀ ਦੀ ਬਜਰ ਮਨਮਤਿ ਕਹਾਂ ਗਾ।ਤੁਸੀ ਨਾਸਮਝੀ ਵਿਚ ਗੁਰਆੂਂ ਦੀ 'ਜੁਗਤ ਗੁਰ'ੂ ਗ੍ਰੰਥ ਵਿਚ ਸਿੱਖ ਦੇ ਨਿਸ਼ਚੇ ਨੂੰ ਹਟਾਉਂਣ ਦੀ ਮਨਮਤੀ ਵਿਚਾਰ ਰੱਖਦੇ ਹੋ।ਇਸੇ ਮਨਮਤ ਕਾਰਨ ਤੁਸੀ ਆਪਣੇ ਵਲੋਂ ਲਿਖੀ ਸਿੱਖ ਦੀ ਪਰਿਭਾਸ਼ਾ ਵੀ ਬਦਲੀ ਹੈ।
(ਚਲਦਾ)
ਹਰਦੇਵ ਸਿੰਘ, ਜੰਮੂ-੨੩.੪.੧੨