Sunday, 21 April 2013

' ਆਪਣੇ ਪੁਜਾਰੀ '
ਹਰਦੇਵ ਸਿੰਘ

ਭੇਖੀ ਪੁਜਾਰੀ ਦੇ ' ਦੋ ਹੱਥ ' ਹੁੰਦੇ ਹਨ ਜੋ ਵੇਖਣ ਨੂੰ ਨਿਮਰਤਾ ਵਿਚ ਜੁੜੇ ਹੋਏ ਲੱਗਦੇ ਹਨ। ਪਰ ਵਾਸਤਵ ਵਿਚ ਇਕ ਹੱਥ ਧਰਮੀ ਦੇ ਸਿਰ ਤੇ, ਅਤੇ ਦੂਜਾ ਉਸਦੀ ਜੇਬ ਵਿਚ ਹੁੰਦਾ ਹੈ। ਜੇਬ ਵਿਚ ਪਾਏ ਹੱਥ ਨਾਲ ਉਹ ਧਰਮੀ ਦੀ ਦੌਲਤ ਲੁੱਟਦਾ ਹੈ ਅਤੇ ਸਿਰ ਤੇ ਰੱਖੇ ਹੋਏ ਹੱਥ ਨਾਲ ਉਹ ਉਸਦੀ ਮਾਨਸਿਕਤਾ ਲੁੱਟਦਾ ਹੈ।

ਅੱਜ ਕਲ ਮਾਨਸਿਕਤਾ ਲੁੱਟਣ ਦਾ ਇਕ ਟੋਲਾ ਹਰਕਤ ਵਿਚ ਹੈ। ਉਹ ਸਫ਼ੇਦ ਕਪੜਿਆਂ ਵਿਚ ਨਹੀਂ ਬਲਕਿ ਜ਼ੀਨ- ਪੈਂਟ-ਕਮੀਜ਼-ਕੋਟ ਵਿਚ ਹੈ।ਇਹ ਸਭ ਤੋਂ ਵੱਡੇ ਲੁਟੇਰੇ ਹਨ।ਕਿਉਂਕਿ ਇਹ ਕੁਰਤੇ ਪਜਾਮੇ, ਚੋਲੇ ਨੂੰ ਭੇਖ ਅਤੇ ਪੁਜਾਰੀ ਦੱਸ ਕੇ ਆਪਣੇ ਪੁਜਾਰੀ ਪੁਣੇ ਦੀ ਲੁੱਟ ਅਤੇ ਉਸਦੇ ਟੀਚੇਆਂ ਨੂੰ ਛੁਪਾਉਂਣ ਦੀ ਜੁਗਤ ਵਰਤ ਰਹੇ ਹਨ।ਇਹ ਨਾ 'ਗੁਰ' ਦੇ ਹਨ ਅਤੇ ਨਾ ਹੀ 'ਪੰਥ' ਦੇ।ਇਹ ਸਿਰਫ਼ ਆਪਣੇ ਹਿਤ ਦੇ ਹੀ ਹਨ
ਇਹ  ਭੋਲੇ ਲੋਕਾਂ ਦੇ ਜਜ਼ਬਾਤਾਂ ਦੀ ਵਰਤੋਂ ਕਰਕੇ ਸ਼ੌਹਰਤ ਅਤੇ ਫ਼ਿਰ ਪੈਸਾ ਕਮਾਉਂਣ ਦੇ ਢੰਗ ਉਸਾਰ ਰਹੇ ਹਨ।

ਇਹ ' ਆਪਣੇ ਮੁਫਾਦ ' ਅਤੇ ' ਆਪਣੀ ਮੈਂ ' ਨੂੰ 'ਸਿੱਖ ਧਰਮ' ਕਰਕੇ ਪੇਸ਼ ਕਰ ਰਹੇ ਹਨ।ਇੱਧਰੋਂ-ਉੱਧਰੋਂ ਦੀਆਂ ਸਸਤੀਆਂ ਨਕਲਾਂ ਇੱਕਤਰ ਕਰਕੇ ਇਨਾਂਹ ਭਾਨੁਮਤੀ ਦਾ ਕੁਨਬਾ ਜੋੜਿਆ ਹੈ।ਇਹ ਵਿਦਵਾਨ ਨਹੀਂ ਨਾਲਾਯਕ ਹਨ ਕਿਉਂਕਿ ਜੋ ਗੁਰੂ ਗ੍ਰੰਥ ਅਤੇ ਗੁਰੂ ਸਾਹਿਬਾਨ ਦੀਆਂ ਕਰਨੀਆਂ ਦਾ ਨਹੀਂ ਉਹ ਸਿੱਖੀ ਦੇ ਹਿਤਾਂ ਦੇ ਲਾਯਕ ਨਹੀ।ਇਹ ਕਹਿਣ ਨੂੰ ਗੁਰੂ ਗ੍ਰੰਥ ਦੇ ਹਨ ਪਰ ਵਾਸਤਵ ਵਿਚ ਹੈ ਨਹੀਂ।ਇਹ ਕੇਵਲ ਆਪਣੇ ਹਿਤਾਂ ਦੀ ਪੂਜਾ ਵਿਚ ਲੱਗੇ ਪੁਜਾਰੀ ਹਨ। ਇਨਾਂਹ ਦਾ ਭੇਦ ਹੁਣ ਖੁੱਲ ਚੁੱਕਾ ਹੈ।ਇਨਾਂਹ ਪੁਜਾਰੀਆਂ ਦੀ ਗਰਿੱਫਤ ਵਿਚ ਫੱਸੇ ਕੁੱਝ ਜਜ਼ਬਾਤੀ ਸੱਜਣ ਹੁਣ ਸੱਚ ਸਮਝਦੇ ਜਾ ਰਹੇ ਹਨ ਕਿ ਇਹ ਲੋਗ  ਕੇਵਲ 'ਆਪਣੇ ਪੂਜਾਰੀ' ਹਨ।


ਹਰਦੇਵ ਸਿੰਘ,ਜੰਮੂ