'ਤ.ਪਰਿਵਾਰ ਲਈ ਬੇਨਤੀ
ਰੂਪ ਸੱਦਾ ਪੱਤਰ'
ਹਰਦੇਵ
ਸਿੰਘ, ਜੰਮੂ
ਸਤਿਕਾਰ ਯੋਗ ਤ.ਪਰਿਵਾਰ ਦੇ ਸੱਜਣੋਂ,
ਸਤਿ ਸ਼ੀ ਅਕਾਲ!
ਆਪ ਜੀ ਕੁੱਝ ਸਮੇਂ ਤੋਂ ਸ਼੍ਰੀ ਅਕਾਲ ਤੱਖਤ ਤੋਂ ਪੰਥ ਪਰਵਾਣਿਤ ਸਿੱਖ ਰਹਿਤ ਮਰਿਆਦਾ ਦੀ ਨੁਕਤਾਚੀਨੀ ਕਰਦੇ ਆ ਰਹੇ ਹੋ।ਇਸ ਬਾਰੇ ਆਪਸੀ ਵਿਚਾਰਾਂ ਵੀ ਹੋਇਆਂ ਹਨ।ਆਪ ਜੀ ਦਾ ਦਾਵਾ ਹੈ ਕਿ ਸਿੱਖ ਰਹਿਤ ਮਰਿਆਦਾ ਵਿਚਲੀਆਂ ਬਹੁਤਿਆਂ ਮੂਲ ਗਲਾਂ ਗੁਰਮਤਿ ਵਿਰੌਧੀ ਅਤੇ ਸਮਝੌਤਾਵਾਦ/ਸਾਜਸ਼ ਦਾ ਸਿੱਟਾ ਹਨ।ਗੁਰਮਤਿ ਵਿਚ ਕਿਸੇ ਵਿਚਾਰ ਨੂੰ ਵਿਚਾਰਨ ਦੀ ਸੇਧ ਹੈ ਪਰ ਕਈਂ ਵਾਰ ਵਿਚਾਰ ਕਰਨ ਵਾਲੇ ਦੋ ਪੱਖ ਆਪ ਕਿਸੇ ਕਿਸੇ ਸਹਿਮਤੀ ਤੇ ਨਹੀਂ ਪਹੁੰਚ ਪਾਉਂਦੇ ਕਿਉਂਕਿ ਹਰ ਪੱਖ ਆਪਣੇ ਆਪ ਨੂੰ ਸਹੀ ਅਤੇ ਦੂਜੇ ਨੂੰ ਗਲਤ ਸਮਝਦਾ ਹੈ।
ਇਸ ਲਈ ਆਪ ਜੀ ਨੂੰ ਦਾਸ ਵਲੋਂ 'ਬੇਨਤੀ ਰੂਪ ਸੱਦਾ' ਹੈ ਕਿ ਸਿੱਖ ਰਹਿਤ ਮਰਿਆਦਾ ਵਿਚਲਿਆਂ ਕੁੱਝ ਮੁੱਢਲੀਆਂ ਮਧਾਂ ਬਾਰੇ ਆਪ ਜੀ ਦਾਸ ਨਾਲ ਕਿਸੇ ਨਿਰਪੱਖ ਪੈਨਲ ਦੇ ਸਾ੍ਹਮਣੇ ਵਿਚਾਰ ਚਰਚਾ ਕਰਨ ਲਈ ਸਹਿਮਤੀ ਦੇਵੋ।ਨਿਰਪੱਖ ਪੈਨਲ ਜਸਟਿਸ ਕੁਲਦੀਪ ਸਿੰਘ ਜੀ ਵਰਗੇ ਤਿੰਨ ਸਿੱਖ ਬੁੱਧੀਜੀਵੀ ਸੱਜਣਾਂ ਦਾ ਹੋਵੇ।ਜਸਟਿਸ ਕੁਲਦੀਪ ਸਿੰਘ ਜੀ ਨੂੰ ਸਹਿਯੋਗ ਲਈ ਉਚੇਚੀ ਬੇਨਤੀ ਕੀਤੀ ਜਾ ਸਕਦੀ ਹੈ।ਆਸ ਹੈ ਕਿ ਆਪ ਜੀ ਨੂੰ ਉਨਾਂ੍ਹ ਦੇ ਨਾਮ ਤੇ ਇਤਰਾਜ਼ ਨਹੀਂ ਹੋਵੇਗਾ। ਕਿਉਂਕਿ ਜਸਟਿਸ ਕੁਲਦੀਪ ਸਿੰਘ ਜੀ ਬਾਰੇ ਪਰਿਵਾਰ ਦਾ ਆਪਣਾ ਕਹਿਣਾ ਹੈ ਕਿ :-
(੧) ਮੌਜੂਦਾ ਦੌਰ ਵਿਚ ਸਿੱਖਾਂ ਦੇ ਕੁੱਝ ਕੁ ਜ਼ਹਿਨ ਬੁੱਧੀਜੀਵੀਆਂ ਵਿਚੋਂ ਇੱਕ ਜਸਟਿਸ ਕੁਲਦੀਪ ਸਿੰਘ ਦੀ ਸਾਖ ਇੱਕ ਬਹੁਤ ਹੀ ਨੇਕ ਅਤੇ ਦਮਦਾਰ ਕਾਨੂੰਨਦਾਨ ਦੀ ਰਹੀ ਹੈ।
(੨) ਜੇ ਪੰਥਕ ਨਜ਼ਰੀਏ ਦੀ ਗੱਲ ਕਰੀਏ ਤਾਂ ਸਿੱਖ ਕੌਮ ਕੌਲ ਜਸਟਿਸ ਕੁਲਦੀਪ ਸਿੰਘ ਜੀ ਵਰਗੇ ਨੇਕ, ਸੂਝਵਾਨ, ਦੂਰਅੰਦੇਸ਼ ਅਤੇ ਬੇਦਾਗ ਬੁੱਧੀਜੀਵੀ ਬਹੁਤ ਘੱਟ ਹਨ। ਉਨਾਂ੍ਹ ਦੀ ਕਾਬਲਿਅਤ ਦਾ ਪ੍ਰਗਟਾਵਾ 'ਵਿਸ਼ਵ ਸਿੱਖ ਕੌਸਿਲ ਦਾ ਪ੍ਰਧਾਨ ਬਨਣ ਤੋਂ ਬਾਅਦ ਉਘੜਵੇਂ ਬਾਖੂਬੀ ਕੀਤਾ ਸੀ। ਉਨਾਂ੍ਹ ਨੇ ਵਿਸ਼ਵ ਸਿੱਖ ਕੌਸਿਲ ਨੂੰ ਅਸਲ ਇੱਚ ਇੱਕ ਦਮਦਾਰ ਅਦਾਰਾ ਬਣਾਉਣ ਦੇ ਆਸਾਰ ਪੈਦਾ ਕਰ ਦਿੱਤੇ ਸਨ।
(੩) ਐਸੇ ਵਿੱਚ ਲੋੜ ਹੈ ਕਿ ਕੌੰ ਜਸਟਿਸ ਕੁਲਦੀਪ ਸਿੰਘ ਜਿਹੇ ਨੇਕ,ਦੂਰ-ਅੰਦੇਸ਼ ਅਤੇ ਸੂਝਵਾਨ ਪੰਥਦਰਦੀ ਬੁੱਧੀਜੀਵੀਆਂ ਦੀਆਂ ਸੇਵਾਵਾਂ ਲੈ ਕੇ ਚੰਗੇ ਭਵਿੱਖ ਦਾ ਬਾਣਨੂੰ ਬੰਨੇ। (ਪਰਿਵਾਰਕ ਸੰਪਾਦਕੀ ੬.੫.੧੨)
ਉੱਚ ਅਦਾਲਤ ਤੋਂ ਰਿਟਾਅਰ ਹੋ ਚੁੱਕੇ ਐਸੇ ਸਿੱਖ ਬੁੱਧੀਜੀਵੀਆਂ ਬਾਰੇ ਆਪ ਜੀ ਇਹ ਨਹੀਂ ਕਹਿ ਸਕਦੇ ਕਿ ਉਹ ਹੋਂਣ ਵਾਲੇ ਇਸ ਪ੍ਰਸਤਾਵਤ ਵਿਚਾਰ ਵਟਾਂਦਰੇ ਬਾਰੇ 'ਦੂਰ-ਅੰਦੇਸ਼','ਸੂਝਵਾਨ' ਅਤੇ 'ਪੰਥਦਰਦੀ' ਟਿੱਪਣੀ ਨਹੀਂ ਕਰ ਸਕਦੇ!
ਹੁਣ ਆਪ ਜੀ ਰਾਜ਼ੀ ਹੋਵੋ ਤਾਂ ਐਸੇ ਪੈਨਲ ਦੇ ਸਾ੍ਹਮਣੇ ਵਿਚਾਰ ਚਰਚਾ ਕੀਤੀ ਜਾਏ ਜਿਸ ਉਪਰੰਤ ਇਹ ਪੈਨਲ ਕੇਵਲ ਸੇਧ ਰੂਪ ਟਿੱਪਣੀ (Comments) ਕਰੇ।ਪ੍ਰਾਪਤ ਕੀਤੀ ਟਿੱਪਣੀ ਕੋਈ ਬੰਦਸ਼ ਰੂਪ ਟਿੱਪਣੀ/ਨਿਰਨਾ ਨਹੀਂ ਹੋਵੇਗੀ ਬਲਕਿ ਇਸ ਨੂੰ ਅਗਲੀ ਵਿਚਾਰ ਚਲਾਉਂਣ ਲਈ ਵਿਚਾਰਿਆ ਜਾਏਗਾ।ਪਾਰਦਰਸ਼ਤਾ ਲਈ ਚਰਚਾ ਦੀ ਵੀਡੀਯੂ ਰਿਕਾਰਡਿੰਗ ਦਾ ਵੀ ਪ੍ਰਬੰਧ ਹੋਵੇ ਜਿਸ ਨੂੰ ਹਰ ਉਤਸਕ ਸੱਜਣ ਵੇਖ ਸਕੇ।ਆਪ ਜੀ ਦਾਸ ਨਾਲ ਵਿਚਾਰ ਚਰਚਾ ਲਈ ਆਪਣੇ ਵਲੋਂ ਪਰਿਵਾਰ ਦੇ ਹੀ ਦੋ ਸੱਜਣ ਨਾਮਜ਼ਦ ਕਰ ਸਕਦੇ ਹੋ।
ਗੁਰੂ ਨਾਨਕ ਜੀ ਨੇ ਕਬੀਰ ਜਾਂ ਨਾਮਦੇਵ ਨਾਲ ਚਰਚਾ ਨਹੀਂ ਕੀਤੀ ਬਲਕਿ ਆਪਣੇ ਨਾਲੋਂ ਅਹਿਮਤ ਸੱਜਣਾਂ ਨਾਲ ਸੰਵਾਦ ਰਚਾਇਆ।ਆਸ ਹੈ ਕਿ ਗੁਰੂ ਨਾਨਕ ਜੀ ਦੇ ਦੱਸੇ ਮਾਰਗ ਅਨੁਸਾਰ ਆਪ ਪ੍ਰਸਤਾਵਤ ਨਿਰਪੱਖ ਪੈਨਲ ਦੇ ਸਾ੍ਹਮਣੇ ਚਰਚਾ ਦੇ ਇਸ ਬੇਨਤੀ ਰੂਪ ਸੱਦੇ ਨੂੰ ਸਵੀਕਾਰ ਕਰੋਗੇ ਤਾਂ ਕਿ ਪਰਿਵਾਰ ਦੀ ਸਵਕ੍ਰਿਤੀ ਉਪਰੰਤ ਆਪਸੀ ਸਹਿਯੋਗ ਨਾਲ ਇਹ ਉਪਰਾਲਾ ਸਿਰੇ ਚੜ ਸਕੇ।
ਆਪ
ਵਲੋਂ ਹਾਂ-ਪੱਖੀ
ਜਵਾਬ ਦੀ ਉਡੀਕ ਵਿਚ,
ਹਰਦੇਵ ਸਿੰਘ,ਜੰਮੂ-੧੧.੯.੧੨
ਹਰਦੇਵ ਸਿੰਘ,ਜੰਮੂ-੧੧.੯.੧੨