ਪ੍ਰੋ. ਦਰਸ਼ਨ ਸਿੰਘ ਜੀ ਦੇ ਨਵੇਂ ਲੇਖ 'ਅਕਾਲ ਪੁਰਖ' ਬਾਰੇ
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਪ੍ਰੋ. ਦਰਸ਼ਨ ਸਿੰਘ ਜੀ ਆਪ ਜੀ ਦਾ ਲੇਖ "ਅਕਾਲ ਪੁਰਖ"(ਮਿਤੀ ੨੬ਜੂਨ ੨੦੧੫, ਖ਼ਾਲਸਾ ਨਿਯੂਜ਼) ਪੜਿਆ ਹੈ।ਆਪ ਜੀ ਨੇ ਆਪਣੇ ਵਿਚਾਰ ਲਿਖੇ ਹਨ ਪਰੰਤੂ ਚਲ ਰਹੇ ਪ੍ਰਸੰਗ ਦੇ ਮੂਲ ਸੰਧਰਭ ਤੋਂ ਪਰੇ ਹੋ ਕੇ। ਇਹ ਬਿਲਕੁਲ ਸਪਸ਼ਟ ਹੈ ਕਿ ਬਾਣੀ ਅਨੁਸਾਰ ਦੇਵੀ-ਦੇਵਤੇ ਅਕਾਲ ਪੁਰਖ ਨਹੀਂ ਹਨ। ਇਹ ਹੈ ਪਹਲੀ ਗਲ !
ਹੁਣ
ਪ੍ਰਸੰਗਕ ਸਵਾਲ ਇਹ ਹੈ ਕਿ; ਕੀ ਗੁਰੂ ਗ੍ਰੰਥ ਸਾਹਿਬ ਵਿਚ ਅਕਾਲ ਪੁਰਖ ਲਈ ਉਹ ਨਾਮ ਨਹੀਂ ਵਰਤੇ ਗਏ ਜੋ ਕਿ ਹਿੰਦੂਆਂ ਲਈ ਦੇਵੀ-ਦੇਵਤਿਆ ਦੇ ਨਾਮ ਹਨ ? ਜ਼ਾਹਰ ਹੈ ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਵੇਖਣ ਦੀ ਲੋੜ ਹੈ।
(1) ਦਸ਼ਰਥ ਪੁੱਤਰ ਰਾਮ ਹਿੰਦੂਆਂ ਲਈ ਪਰਮਾਤਮਾ ਹੈ ਜਿਵੇਂ ਕਿ:- ਹਿੰਦੂ ਰਾਮ ਨਾਮੁ ਉਚਰੇ॥ (ਪੰਨਾ ੧੧੫੯)
ਪਰੰਤੂ ਜਪੁ ਬਾਣੀ ਵਿਚ ਇਸ ਨਾਮ ਨੂੰ ਅਕਾਲ ਪੁਰਖ ਲਈ ਵਰਤਿਆ ਗਿਆ ਹੈ ਜਿਵੇਂ ਕਿ:-
ਤਿਨ ਮਹਿ ਰਾਮ ਰਹਿਆ ਭਰਪੂਰ (ਪੰਨਾ ੩) ਜਿਨ ਕੈ ਰਾਮੁ ਵਸੈ ਮਨ ਮਾਹਿ (ਪੰਨਾ ੮) ਮਨ ਮੇਰੇ ਰਾਮ ਜਪਹੁ ਸੁਖੁ ਹੋਇ (ਪੰਨਾ ੫੮) ਅਤੇ 'ਨਾ ਹਮ ਹਿੰਦੂ ਨ ਮੁਸਲਮਾਨ॥ਅਲਹ ਰਾਮ ਕੇ ਪਿੰਡ ਪਰਾਨ॥( ਪੰਨਾ ੧੧੩੬)' ਇਸ ਥਾਂ ਗੁਰੂ ਸਾਹਿਬ ਨੇ 'ਨਾ ਹਮ ਹਿੰਦੂ ਨਾ ਮੁਸਲਮਾਨ' ਉੱਚਾਰਦੇ ਹੋਏ ਭੀ ਹਿੰਦੂ-ਮਮਲਿਮ ਅਕੀਦੇ ਵਿਚਲੇ ਰਾਮ-ਅਲਹ ਦੇ ਨਾਮ ਨੂੰ ਅਕਾਲ ਪੁਰਖ ਲਈ ਵਰਤਣ ਤੋਂ ਕੋਈ ਪਰਹੇਜ਼ ਨਹੀਂ ਕੀਤਾ।ਹੁਣ ਆਪ ਜੀ ਦੀ ਸ਼ੈਲੀ ਨੂੰ ਮੰਨਿਏ ਜਾਂ ਗੁਰੂ ਸਾਹਿਬਾਨ ਦੀ ਨੂੰ ?
ਪਰੰਤੂ ਜਪੁ ਬਾਣੀ ਵਿਚ ਇਸ ਨਾਮ ਨੂੰ ਅਕਾਲ ਪੁਰਖ ਲਈ ਵਰਤਿਆ ਗਿਆ ਹੈ ਜਿਵੇਂ ਕਿ:-
ਤਿਨ ਮਹਿ ਰਾਮ ਰਹਿਆ ਭਰਪੂਰ (ਪੰਨਾ ੩) ਜਿਨ ਕੈ ਰਾਮੁ ਵਸੈ ਮਨ ਮਾਹਿ (ਪੰਨਾ ੮) ਮਨ ਮੇਰੇ ਰਾਮ ਜਪਹੁ ਸੁਖੁ ਹੋਇ (ਪੰਨਾ ੫੮) ਅਤੇ 'ਨਾ ਹਮ ਹਿੰਦੂ ਨ ਮੁਸਲਮਾਨ॥ਅਲਹ ਰਾਮ ਕੇ ਪਿੰਡ ਪਰਾਨ॥( ਪੰਨਾ ੧੧੩੬)' ਇਸ ਥਾਂ ਗੁਰੂ ਸਾਹਿਬ ਨੇ 'ਨਾ ਹਮ ਹਿੰਦੂ ਨਾ ਮੁਸਲਮਾਨ' ਉੱਚਾਰਦੇ ਹੋਏ ਭੀ ਹਿੰਦੂ-ਮਮਲਿਮ ਅਕੀਦੇ ਵਿਚਲੇ ਰਾਮ-ਅਲਹ ਦੇ ਨਾਮ ਨੂੰ ਅਕਾਲ ਪੁਰਖ ਲਈ ਵਰਤਣ ਤੋਂ ਕੋਈ ਪਰਹੇਜ਼ ਨਹੀਂ ਕੀਤਾ।ਹੁਣ ਆਪ ਜੀ ਦੀ ਸ਼ੈਲੀ ਨੂੰ ਮੰਨਿਏ ਜਾਂ ਗੁਰੂ ਸਾਹਿਬਾਨ ਦੀ ਨੂੰ ?
(2) ਸ਼ਿਵ ਹਿੰਦੂ ਅਕੀਦੇ ਵਿਚ ਇਕ ਪ੍ਰਮੁੱਖ ਦੇਵਤਾ ਹੈ।ਗੁਰਬਾਣੀ ਵਿਚ ਇਸ ਨਾਮ ਦੀ ਵਰਤੋਂ ਵੀ ਗੁਰਬਾਣੀ ਅਤੇ ਅਕਾਲ ਪੁਰਖ ਲਈ ਹੋਈ ਹੈ:-
ਪਾਂਚ ਮਿਰਗ ਬੇਧੇ ਸਿਵ ਕੀ ਬਾਨੀ (ਪੰਨਾ ੧੧੩੬) ਇਸ ਥਾਂ ਗੁਰਬਾਣੀ ਨੂੰ ਸਿਵ ਦੀ ਬਾਣੀ (ਗੁਰੂ ਦੀ ਬਾਣੀ) ਉਚਾਰਿਆ ਗਿਆ ਹੈ।
ਸਿਵ ਕੀ ਪੁਰੀ ਬਸੈ ਬੁਧਿ ਸਾਰੁ॥(ਪੰਨਾ ੧੧੫੯) ਸਕਤਿ ਗਈ ਭ੍ਰਮ ਕਟਿਆ ਸਿਵ ਜੋਤਿ ਜਗਾਇਆ ( ਪੰਨਾ੧੨੩੮) ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਇਐ॥ (ਪੰਨਾ ੧੩੨੯) ਇਸ ਥਾਂ ਸਿਵ ਨਾਮ ਅਕਾਲ ਪੁਰਖ ਲਈ ਵਰਤਿਆ ਗਿਆ ਹੈ।
(3) ਹਿੰਦੂ ਅਕੀਦੇ ਵਿਚ 'ਹਰਿ' ਕ੍ਰਿਸ਼ਨ ਜੀ ਦਾ ਨਾਮ ਹੈ, ਪਰ ਬਾਣੀ ਵਿਚ ਇਸ ਨਾਮ ਨੂੰ ਅਕਾਲ ਪੁਰਖ ਲਈ ਵਰਤਿਆ ਗਿਆ ਹੈ।ਜਿਵੇਂ ਕਿ:- ਸੋ ਪੁਰਖੁ ਨਿਰੰਜਨ ਹਰਿ ਪੁਰਖੁ ਨਿਰੰਜਨ ਹਰਿ ਅਗਮਾ ਅਗਮ ਅਪਾਰਾ॥ (ਪੰਨਾ ੧੦)
ਹਿੰਦੂ ਅਕੀਦੇ ਅਨੁਸਾਰ ਕ੍ਰਿਸ਼ਨ ਦਾ ਨਾਮ ਵਾਸੁਦੇਵ ਵੀ ਹੈ ਅਤੇ ਬਾਣੀ ਵਿਚ ਇਸ ਨਾਮ ਨੂੰ ਅਕਾਲ ਪੁਰੂ ਲਈ ਵਰਤਿਆ ਗਿਆ ਹੈ, ਜਿਵੇਂ:-
ਵਾਸੁਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ॥(ਪੰਨਾ ੨੫੯) ਵਾਸੁਦੇਵ ਜਲ ਥਲ ਮਹਿ ਰਵਿਆ॥ (ਪੰਨਾ ੨੫੯)
(4) ਹਿੰਦੂ ਅਕੀਦੇ ਵਿਚ 'ਦੇਵ' ਨਾਮ ਦੇਵਤਿਆਂ ਲਈ ਵਰਤਿਆ ਜਾਂਦਾ ਰਿਹਾ ਹੈ। ਗੁਰਬਾਣੀ ਵਿਚ ‘ਦੇਵ’ ਨਾਮ ਅਕਾਲ ਪੁਰਖ ਲਈ ਵਰਤਿਆ ਗਿਆ ਹੈ। ਜਿਵੇਂ ਕਿ:-
ਹਮ ਤੇ ਕਛੂ ਨ ਹੋਵੈ ਦੇਵ॥(ਪੰਨਾ ੧੮੦), ਆਦਿ ਪੁਰਖ ਅਪਰੰਪਰ ਦੇਵ (ਪੰਨਾ ੧੮੭)
ਪ੍ਰੋ. ਜੀ ਕੀ ਇਸ ਗਲ ਤੋਂ ਅਸੀਂ ਇਨਕਾਰੀ ਹੋ ਸਕਦੇ ਹਾਂ ਕਿ ਉਪਰੋਕਤ ਨਾਮ ਅਕਾਲ ਪੁਰਖ ਲਈ ਨਹੀਂ ਵਰਤੇ ਗਏ? ਆਪ ਜੀ ਨੇ ਲਿਖਿਆ ਹੈ:-
" ਜੋਤ ਤਾਂ ਕਿਰਪਾਲ ਸਿੰਘ (ਕਾਲਪਨਿਕ ਨਾਮ) ਵਿੱਚ ਭੀ ਵਰਤ ਰਹੀ ਹੈ………ਪਰ ਪ੍ਰਥਮ ਕਿਰਪਾਲ ਸਿੰਘ ਸਿਮਰ ਕੇ, ਤਾਂ ਨਹੀਂ ਆਖਿਆ ਜਾ ਸਕਦਾ"
ਆਪ ਜੀ ਵਲੋਂ ਪੇਸ਼ ਕੀਤਾ ਗਿਆ ਇਹ ਤਰਕ ਸੰਧਰਭ ਅਨੁਸਾਰ ਗ਼ੈਰਵਾਜਬ ਹੈ। ਜੇ ਕਰ ਪ੍ਰਿਥਮ ਭਗਉਤੀ ਦੀ ਥਾਂ 'ਪ੍ਰਿਥਮ ਰਾਮ ਸਿਮਰ', 'ਪ੍ਰਿਥਮ ਦੇਵ ਸਿਮਰ' ਜਾਂ ਪ੍ਰਿਥਮ ਵਾਸੁਦੇਵ ਸਿਮਰ' ਹੁੰਦਾ ਤਾਂ ਆਪ ਜੀ ਉਸਦਾ ਵਿਰੌਧ ਕਿਵੇਂ ਕਰਦੇ? ਬਾਣੀ ਵਿਚ ਤਾਂ ਰਾਮ, ਦੇਵ, ਅਤੇ ਵਾਸੁਦੇਵ ਤਿੰਨੇ ਸ਼ਬਦ ਅਕਾਲ ਪੁਰਖ ਲਈ ਆਏ ਹਨ।
ਆਪ
ਜੀ ਨੇ ਮਾਰੂ ਮਹਲਾ ੫ (ਪੰਨਾ ੧੦੮੨) ਦਾ ਹਵਾਲਾ ਵਰਤਿਆ ਹੈ ਤਾਂ ਇਹ ਵੀ ਧਿਆਨ ਦੇਵੋ ਕਿ ਉਸ ਸ਼ਬਦ ਵਿਚ ਵਰਤੇ ਗਏ ਸ਼ਬਦ 'ਮਧੁਸੂਦਨ, ਦਾਮੋਦਰ ਮੋਹਨ ਆਦਿ ਸ਼ਬਦ ਹਿੰਦੂ ਦੇਵਤਿਆ ਲਈ ਵਰਤੇ ਗਏ ਸ਼ਬਦ ਹਨ, ਪਰ ਉਕਤ ਸ਼ਬਦ ਵਿਚ ਇਨ੍ਹਾਂ ਦਾ ਉਪਯੋਗ ਅਕਾਲ ਪੁਰਖ ਲਈ ਹੋਇਆ ਹੈ। ਕਾਮ
ਦੇ ਦੇਵਤਾ ਦੇ ਇਕ ਤੀਰ
ਦਾ ਨਾਮ
ਵੀ
'ਮੋਹਨ' ਹੈ ਪਰ ਬਾਣੀ ਵਿਚ ‘ਮੋਹਨ’ ਨਾਮ ਅਕਾਲ ਪੁਰਖ ਲਈ ਵਰਤਿਆ ਗਿਆ ਹੈ। ਹੁਣ 'ਪ੍ਰਿਥਮ ਮੋਹਨ' ਸਿਮਰ ਹੁੰਦਾ ਤਾਂ ਆਪ ਜੀ ਕਹਿੰਦੇ ਕਿ ਕਾਮਦੇਵ ਦੇ ਤੀਰ ਨੂੰ ਸਿਮਰਨ ਦੀ ਗਲ ਹੈ? ਹੁਣ ਜੇ ਕਰ ‘ਪ੍ਰਿਥਮ ਅਲਹ ਸਿਮਰ’ ਕੇ ਹੁੰਦਾ ਤਾਂ ਆਪ ਜੀ ਕੀ ਕਹਿੰਦੇ ਕਿ ਸਿੱਖ ਮੁਸਲਮਾਨ ਹੋ ਗਏ ? ਨਾ ਹਮ ਹਿੰਦੂ ਨ ਮੁਸਲਮਾਨ॥ਅਲਹ ਰਾਮ ਕੇ ਪਿੰਡ ਪਰਾਨ॥( ਪੰਨਾ ੧੧੩੬)
ਪ੍ਰੋ. ਜੀ ਗੁਰਬਾਣੀ ਨੂੰ ਆਪ ਜੀ ਦਸ਼ਮੇਸ਼ ਜੀ ਨਾਲੋਂ ਵੱਧ ਨਹੀਂ ਜਾਣਦੇ। ਸਿੱਖਾਂ ਨੇ ਦਸਮੇਸ਼ ਜੀ ਦੀ ਸ਼ੈਲੀ ਨੂੰ ਅਪਨਾਉਣਾ ਹੈ ਜਾਂ ਆਪ ਜੀ ਦੀ ਸ਼ੈਲੀ ਨੂੰ ?
ਗੁਰਬਾਣੀ ਵਿਚ ਪ੍ਰਥਮ ਅਕਾਲ ਪੁਰਖ ਹੀ ਹੈ। ਉਹ ਅਕਾਲ ਪੁਰਖ ਜਿਸ ਨੂੰ ਜ਼ਿਆਦਾ ਵਾਰ ਕਰਤਾ ਪੁਰਖ, ਆਦਿ ਪੁਰਖ, ਪ੍ਰਭੂ , ਰਾਮ, ਸ਼ਿਵ, ਵਾਸੁਦੇਵ, ਮੋਹਨ ਅਤੇ ਦੇਵ, ਅਲਹ ਆਦਿ ਅਨੇਕਾਂ ਨਾਮਾਂ ਨਾਲ ਸੰਬੋਧਤ ਕੀਤਾ ਗਿਆ ਹੈ। ਕੀ ਆਪ ਜੀ ਇਸ ਸੱਚ ਤੋਂ ਇਨਕਾਰੀ ਹੋ ? ਸਿੱਖ ਰਹਿਤ ਮਰਿਆਦਾ ਅਤੇ ਮਰਿਆਦਤ ਅਰਦਾਸ ਤੇ ਨਿਰਣਾਤਮਕ ਹਮਲਾ ਬੋਲਣ ਤੋਂ ਪਹਿਲਾਂ ਆਪ ਜੀ ਵਲੋਂ ਉਪਰੋਕਤ ਸਵਾਲਾਂ ਦੇ ਜਵਾਬ ਜ਼ਰੂਰੀ ਹਨ ਜੋ ਕਿ ਪ੍ਰਸੰਗ ਤੋਂ ਹੱਟ ਕੇ ਨਹੀਂ ਹੋਣੇ ਚਾਹੀਦੇ।
ਹਰਦੇਵ ਸਿੰਘ, ਜੰਮੂ-੨੮.੦੬.੨੦੧੫