Sunday, 23 March 2014



ਬਾਬੇ ਨਾਨਕ ਦਾ ਰੱਬੀ ਧਰਮ ਅੱਜ ਕਿੱਥੇ ਹੈ?
ਹਰਦੇਵ ਸਿੰਘ,ਜੰਮੂ


ਬਾਬੇ ਨਾਨਕ ਦਾ ਰੱਬੀ ਧਰਮ ਅੱਜ ਕਿੱਥੇ ਹੈ ? ਇਹ ਸਵਾਲ ਚੁੱਕਣ ਵਾਲੇ ਇਕ ਸੱਜਣ ਨੇ ਆਪਣੇ ਲੇਖ ਤੋਂ ਪਰਦਾ ਚੁੱਕਦੇ ਹੀ ਧਰਮ ਦੇ ਅਰਥ ਬਾਰੇ
ਇਹ ਨਿਰਣਾ ਪੇਸ਼ ਕੀਤਾ ਹੈ:-

"ਧਰਮ ਦਾ ਅਰਥ ਹੈ ਧਾਰਨ ਵਾਲੇ ਉਹ ਰੱਬੀ ਨਿਯਮ ਜਿਨਾਂ ਦੇ ਆਸਰੇ ਇਹ ਸੰਸਾਰ ਚੱਲ ਰਿਹਾ ਹੈ"

ਇਸਦਾ ਅਰਥ ਇਹ ਹੋਇਆ ਕਿ ਬੰਦੇ ਨੇ ਗ੍ਰੇਵਿਟੀ (ਭੌਤਕੀ ਆਕ੍ਰਸ਼ਨ) ਨੂੰ  ਧਾਰਨ  ਕਰਨਾ ਹੈ ? ਹਵਾ ਨੂੰ ਧਾਰਨ ਕਰਨਾ ਹੈ ? ਪਾਣੀ ਨੂੰ  ਧਾਰਨ ਕਰਨਾ ਹੈ ? ਸੂਰਜ ਆਦਿ ਨੂੰ  ਧਾਰਨ ਕਰਨਾ ਹੈ ? ਭਾਈ ਵਾਹ ! ਕਿਤਨੀ ਨਿਰਾਲੀ ਪਰਿਭਾਸ਼ਾ ਹੈ ਧਰਮ ਦੀ ! ਪਰ ਭਲਾ ਕੋਂਣ ਐਸਾ ਮਨੁੱਖ ਹੈ, ਜੋ ਭੌਤਕੀ ਆਕ੍ਰਸ਼ਣ,ਹਵਾ ਦਾ, ਪਾਣੀ ਦਾ ਸੂਰਜੀ ਉਰਜਾ ਦਾ ਧਾਰਨੀ ਨਹੀਂ ? ਤੇ ਫਿਰ ਇਹ ਸਵਾਲ ਕਿ ਬਾਬੇ ਨਾਨਕ ਦਾ ਧਰਮ ਅੱਜ ਕਿੱਥੇ ਹੈ ? ਆਪਣੀ ਹੀ ਦਿੱਤੀ ਧਰਮ ਦੀ ਵਿਆਖਿਆ ਅਨੁਸਾਰ, ਮਿਸ਼ਨਰੀ ਸੱਜਣ ਜੀ ਦਾ ਇਹ ਸਵਾਲ, ਇਕ ਬੇ-ਹੋਸ਼ ਸਵਾਲ ਹੈ
ਖੈਰ ! ਲੇਖ ਦੇ ਅੰਤ ਵਿਚ ਲਿਖਦੇ ਹਨ :-

"ਹਾਂ ਅੱਜ ਵੀ ਜੇ ਬਾਬੇ ਨਾਨਕ ਦਾ ਰੱਬੀ ਧਰਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਉਸ ਨੂੰ ਦਿਲੋਂ ਪੜਨ ਵਚਾਰਨ,ਧਾਰਨ ਅਤੇ ਪ੍ਰਚਾਰਨ ਵਾਲੇ ਕਿਰਤੀ ਸਿੱਖਾਂ ਸੇਵਕਾਂ ਵਿੱਚ ਦੇਖਿਆ ਜਾ ਸਕਦਾ ਹੈ-ਜੋ ਹੈਨਿ ਵਿਰਲੈ ਨਾਹੀ ਘਣੇ, ਫੈਲ ਫਕੜੁ ਸੰਸਾਰ (੧੪੧੧)"

ਮਤਲਬ ਕਿ ਇਹ ਪੰਗਤੀ ਲਿਖਣ ਵੇਲੇ ਵੀ ਐਸੇ ਸਿੱਖ ਤਾਂ ਵਿਰਲੇ ਹੀ ਸਨ ਅਤੇ ਅੱਜ ਵੀਪਰ ਹੁਣ ਬਾਬੇ ਨਾਨਕ ਦਾ ਰੱਬੀ ਧਰਮ, ਲੇਖ ਲਿਖਣ ਵਾਲੇ ਸੱਜਣ ਜੀ ਵਰਗੇ ਸੱਜਣਾਂ ਵਿਚ ਹੈ ! ਕੀ ਬਾਕੀ ਸਾਰੇ ਮਨੁੱਖਾਂ ਵਿਚ ਗ੍ਰੇਵਟੀ , ਹਵਾ, ਪਾਣੀ ਸੂਰਜੀ ਉਰਜਾ ਆਦਿ ਮੁੱਕ ਗਈ ਹੈ ?


ਇਹ ਹੈ ਸਾਡੇ ਕੁੱਝ ਕਿਰਤੀ ਪ੍ਰਚਾਰਕਾਂ ਦੀ ਧਰਮ ਦੇ ਅਰਥ ਅਤੇ ਬਾਣੀ ਬਾਰੇ "ਡੂੰਗੀ" ਸਮਝ ! ਸਵਾਲ ਪੂਰਬ ਵੱਲ ਤੇ ਜਵਾਬ ਪੱਛਮ ਵੱਲ !! ਵਿਚਕਾਰ ਡੂੰਗੀ ਹਨੇਰੀ ਖਾਈ !!! ਪਤਾ ਨਹੀਂ ਕਿਸ ਮਿਸ਼ਨਰੀ ਕਾਲੇਜ ਦੇ ਵਿਧਿਆਰਥੀ ਹਨ


ਹਰਦੇਵ ਸਿੰਘ,ਜੰਮੂ-੨੪..੨੦੧੪