Wednesday, 5 November 2014



ਗੁਰਬਾਣੀ ਲਈ ਵਿਗਿਆਨ ਦੀ ਕਸਵਟੀ ?'
ਹਰਦੇਵ ਸਿੰਘ, ਜੰਮੂ

ਕੁੱਝ ਨਵੀਨ ਪ੍ਰਚਾਰਕ, ਜਿਸ ਵੇਲੇ ਆਪਣੇ ਵਿਗਿਆਨਕ ਦ੍ਰਿਸ਼ਟੀਕੋਂਣ ਨੂੰ ਲੈ ਕੇ ਗੁਰਬਾਣੀ ਵਿਚਾਰਦੇ ਹਨ ਤਾਂ ਉਨ੍ਹਾਂ ਵਲੋਂ, ਗੁਰਬਾਣੀ ਦੇ ਬਜਾਏ ਵਿਗਿਆਨ, ਗੁਰਮਤਿ ਨੂੰ ਪਰਖਣ ਦੀ ਕਸਵਟੀ ਬਣਾ ਲਿਆ ਜਾਂਦਾ ਹੈਨਤੀਜਤਨ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਵਰਤਣ ਦਾ ਦਮ ਭਰਨ ਵਾਲੇ ਸੱਜਣ, ਵਾਸਤਵ ਵਿਚ, ਵਿਗਿਆਨ ਦੀ ਕਸਵਟੀ ਤੇ ਗੁਰੂ ਦੇ ਬਚਨਾਂ ਨੂੰ ਪਰਖਣ-ਪ੍ਰਚਾਰਨ ਦੀ ਭੁੱਲ ਕਰਦੇ ਹਨ
 
ਵਿਗਿਆਨ ਕੋਈ ਮਾੜੀ ਗਲ ਨਹੀਂਵਿਗਿਆਨਕ ਜਾਣਕਾਰੀ ਰਾਹੀਂ ਮਨੁੱਖ ਨੇ ਵੱਡੀਆਂ ਲਾਹੇਵੰਧ ਉਪਲੱਬਦੀਆਂ ਪ੍ਰਾਪਤ ਕੀਤੀਆਂ ਹਨ, ਪਰ ਫਿਰ ਵੀ ਸਾਡੇ ਆਤਮਕ ਜੀਵਨ ਦੀ ਪਰਖ, ਗੁਰਬਾਣੀ ਅਧਾਰਤ ਉਹ ਗਰਿਮਾਪੁਰਣ ਮਾਨਤਾਵਾਂ ਹਨ, ਜਿਨਾਂ੍ਹ ਨੂੰ ਅਸੀਂ ਗੁਰਮਤਿ ਕਰਕੇ ਜਾਣਦੇ ਹਾਂ ਗੁਰਮਤਿ ਸਾਡੇ ਲਈ ਵਿਗਿਆਨਕ ਪ੍ਰਾਪਤੀਆਂ ਦੇ ਮੁੱਲਾਂਕਨ ਅਤੇ ਵਰਤੋਂ ਦੀ ਕਸਵਟੀ ਹੋਂਣੀ ਚਾਹੀਦੀ ਹੈ, ਨਹੀਂ ਤਾਂ, ਮਿਸਾਲ ਵਜੋਂ, ਐਟਮ ਸ਼ਕਤੀ ਸਬੰਧੀ ਵਿਗਿਆਨਕ ਪ੍ਰਾਪਤੀ ਨੂੰ ਬਰਬਾਦੀ ਬਣਨ ਵਿਚ ਕਿਤਨਾ ਕੁ ਸਮਾਂ ਲੱਗਦਾ ਹੈ ?
 
ਖ਼ੈਰ, ਜਿਸ ਵੇਲੇ ਕੁੱਝ ਸੱਜਣਾਂ ਦਾ ਦ੍ਰਿਸ਼ਟੀਕੋਂਣ, ਪਹਿਲਾਂ ਵਿਗਿਆਨ ਤੋਂ ਪ੍ਰਭਾਵਤ ਹੋ,  ਗੁਰਬਾਣੀ ਵੱਲ ਮੁੜਦਾ ਹੈ ਤਾਂ ਉਹ ਗੁਰਬਾਣੀ ਨੂੰ ਵਿਗਿਆਨ ਦੀ ਕਸਵਟੀ ਤੇ ਪਰਖਦੇ ਮਨਮਤੀ ਅਟਕਲਬਾਜ਼ੀ ਕਰਦੇ ਹਨਉਹ ਪਰਮਾਤਮਾ ਨੂੰ ਕੇਵਲ ਭੌਤਕੀ ਨਿਯਮਾਂ ਦੇ ਦਾਈਰੇ ਵਿਚ ਸੀਮਾਬੱਧ ਕਰਦੇ ਪਰਮਾਤਮਾ ਦੀ ਹੋਂਦ ਦਾ ਵਿਚਾਰ ਪੇਸ਼ ਕਰਦੇ ਹਨ
 
ਕੁੱਝ ਮਹੀਨੇ ਪਹਿਲਾਂ ਗਿਆਨੀ ਅਵਤਾਰ ਸਿੰਘ, ਗਿਆਨੀ ਜਗਤਾਰ ਸਿੰਘ ਜਾਚਕ, ਜੀਉਨਵਾਲਾ, ਜਸਬੀਰ ਸਿੰਘ ਵਿਰਦੀ, ਅਵਤਾਰ ਸਿੰਘ ਮਿਸ਼ਨਰੀ ਆਦਿ ਵਿਚਕਾਰ ਇਸ ਵਿਸ਼ੇ ਸਬੰਧੀ ਚਰਚਾ ਹੋਈ ਸੀ
 
ਕੁੱਝ ਸੱਜਣ ਕੁਦਰਤੀ ਨੇਮਾਂ ਦੇ ਪਾਲਨ ਕਰਨ ਦੇ ਵਿਚਾਰ ਦੇ ਝੰਡਾ ਬਰਦਾਰ ਹਨ, ਪਰ ਖੁਦ ਕੁਦਰਤੀ ਨੇਮ ਦੇ ਤਰਕ ਸਨਮੁਖ ਨਿਰੁਤਰ ਹਨਮੇਰੇ ਜਾਣਕਾਰ ਇਕ ਸੱਜਣ ਕੁਦਰਤੀ ਨੇਮਾਂ ਦੇ ਪਾਲਨ ਨੂੰ ਸਿੱਖ ਜੀਵਨ ਜਾਚ ਦੇ ਮੁੱਖ ਤਰਕ ਵਜੋਂ ਪੇਸ਼ ਕਰਦੇ ਰਹਿੰਦੇ ਹਨ
 
ਇਕ ਦਿਨ ਮੈਂ ਪੁੱਛਿਆ; ' ਵੀਰ ਜੀ ਧਰਤੀ ਦੁਆਲੇ ਚੰਨ ਦਾ ਚੱਕਰ ਕੁਦਰਤੀ ਨੇਮ ਹੈ ਜਾਂ ਨਹੀਂ ?'
'
ਬਿਲਕੁਲ ਹੈ', ਝੱਟ ਬੋਲੇ
'
ਤਾਂ ਫਿਰ, ਜੇ ਕਰ ਇਸੇ ਨਿਯਮ ਦਾ ਪਾਲਨ ਕਰਦੇ ਮਾਪੇ, ਕਿਸੇ ਮਹੀਨੇ ਦੀ ਪੁਰਨਮਾਸੀ (ਜਿਸ ਦਿਨ ਚੰਨ ਧਰਤੀ ਦੁਆਲੇ ਆਪਣਾ ਚੱਕਰ ਪੁਰਾ ਕਰਦਾ ਹੈ) ਨੂੰ ਜਨਮੇ ਆਪਣੇ ਬੱਚੇ ਦਾ ਜਨਮਦਿਨ, ਉਸੇ ਪੁਰਨਮਾਸੀ ਮਿੱਥ ਲੇਂਣ, ਤਾਂ ਐਸਾ ਕਰਨ ਵਿਚ ਕੁਦਰਤੀ ਨੇਮ ਦਾ ਪਾਲਨ ਹੋਵੇਗਾ ਜਾਂ ਵਿਰੋਧ ?' ਮੈਂ ਪੁੱਛਿਆ
ਸੱਜਣ ਜੀ ਨਿਰੁਤਰ ਸਨ, ਕਿਉਂਕਿ ਧਰਤੀ ਦੁਆਲੇ ਚੰਨ ਦਾ ਚੱਕਰ ਤਾਂ ਇਕ ਕੁਦਰਤੀ ਨੇਮ ਹੈ ਹੁਣ ਉਸਦਾ ਵਿਰੌਧ ਕਿਵੇਂ ਕਰਨ ?
 
ਦਰਅਸਲ ਕਿਸੇ ਧਰਮੀ ਮਨੁੱਖ ਦੀ ਮਤਿ ਸਿਰ ਭੌਤਿਕਤਾ ਸਵਾਰ ਹੋ ਜਾਏ ਤਾਂ ਉਸਦੇ ਜੀਵਨ ਵਿਚ ਆਲੌਕਿਕਤਾ ਪ੍ਰਤੀ ਵਿਸ਼ਵਾਸ ਖ਼ਤਮ ਹੁੰਦਾ ਜਾਂਦਾ ਹੈਉਹ ਅਕਾਰ ਦਾ ਪ੍ਰੇਮੀ ਅਤੇ ਨਿਰਾਕਾਰ ਦਾ ਵਿਰੌਧੀ ਹੋ ਜਾਂਦਾ ਹੈ ਜਦ ਕਿ ਅਕਾਰ ਨਾ ਤਾਂਨਿਰਾਕਾਰ’ ਦਾਕਾਰਣ’ ਹੈ ਅਤੇ ਨਾ ਹੀਸਰਾਂਸ਼’ਉਹ ਕੇਵਲਬਹੂਰੰਗੀ’ ਦਾ ਇਕਰੰਗ’ ਹੈ
 
ਗੁਰਮਤਿ ਦੇ ਅਸਲ ਪਰਿਪੇਖਾਂ ਨੂੰ ਵਿਗਿਆਨ ਦੀ ਕਸਵਟੀ ਰਾਹੀਂ ਨਹੀਂ ਵਿਚਾਰਿਆ ਜਾ ਸਕਦਾ
ਹਰਦੇਵ ਸਿੰਘ,ਜੰਮੂ-੦੫.੧੧.੨੦੧੪