ਗੁਰਮਤਿ ਤੋਂ ਖੁੰਝੇਂ ਮਤੇ
ਹਰਦੇਵ ਸਿੰਘ, ਜੰਮੂ
'ਸਿੱਖ ਰਹਿਤ ਮਰਿਆਦਾ' ਦੇ ਨਾਮ ਤੇ ਹੋਈ ਮੀਟਿੰਗ ਬਾਰੇ ਕੁੱਝ ਵਿਸ਼ਲੇਸ਼ਣ ਮੀਟਿੰਗ ਵਿੱਚ ਮੌਜੂਦ ਇਕ ਸੱਜਣ ਨੇ ਕੀਤਾ ਹੈ।ਜਿਸ ਤੋਂ ਪਤਾ ਚਲਿਆ ਹੈ ਕਿ ਸੁਚੇਤ ਅਖਵਾਉਂਦੇ ਕੁੱਝ ਸੱਜਣ ਕਿਸ ਹੱਦ ਤਕ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਗਲਤ ਵਿਚਾਰ ਰੱਖਦੇ ਹਨ।ਪਰ ਸਿੱਖ ਮਾਰਗ.ਕਾਮ (27.03.2012) ਤੇ ਛੱਪੀ ਇਕ ਚਿੱਠੀ ਪੜ ਕੇ ਪਤਾ ਚਲਿਆ ਇੱਕਠੇ ਹੋਏ ਸੱਜਣ (ਚਿੱਠੀ ਅਨੁਸਾਰ) ਰਾਜੋਆਣਾ ਮਾਮਲੇ ਵਿਚ ਭਾਈ ਰਾਜੋਆਣਾ ਦੀ ਸੋਚ ਅਤੇ ਵਿਵਹਾਰ ਵਿਚ ਸ਼੍ਰੀ ਅਕਾਲ ਤਖ਼ਤ ਪ੍ਰਤੀ ਪ੍ਰਤੀਬੱਧਤਾ ਅਤੇ ਉਸ ਤੋਂ ਉਪਜੇ ਪੰਥਕ ਸਮਰਥਨ ਵਿਚ ਸ਼੍ਰੀ ਅਕਾਲ ਤਖ਼ਤ ਦੀ ਕੇਂਦਰੀ ਭੁਮਿਕਾ ਤੋਂ ਬੜੇ ਪਰੇਸ਼ਾਨ ਸਨ।ਇਸ ਦਾ ਪਤਾ ਉਨਾਂ੍ਹ ਸੱਜਣਾਂ ਵਲੋਂ ਜਾਰੀ ਬਿਆਨ ਦੇ ਇਸ ਭਾਗ ਤੋਂ ਪਤਾ ਚਲਦਾ ਹੈ:-
"ਇਸ ਇਕੱਤਰਤਾ ਵਚਿ ਸਾਂਝੇ ਰੂਪ ਵਚਿ ਅਕਾਲ ਤਖਤ ਦੇ ਨਾਮ 'ਤੇ ਮੌਜੂਦਾ ਸਮੇਂ ਚੱਲ ਰਹੀ ਪੁਜਾਰੀਵਾਦੀ ਵਵਿਸਥਾ ਨੂੰ ਰੱਦ ਕਰਨ ਅਤੇ ਭਾਈ ਬਲਵੰਤ ਸੰਿਘ ਰਾਜੋਆਣਾ ਸੰਬੰਧੀ ਦੋ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ। ਪਾਸ ਕੀਤੇ ਗਏ ਮਤਆਿਂ ਦਾ ਮੂਲ਼ ਪਾਠ ਹੇਠ ਲਖੇ ਅਨੁਸਾਰ ਹੈ……
੨. ਅੱਜ ਦਾ ਇਹ ਇਕੱਠ ਬਲਵੰਤ ਸੰਿਘ ਰਾਜੋਆਣੇ ਵਲੋਂ ਮੁੱਢਲੇ ਮਨੁੱਖੀ ਹੱਕਾਂ ਅਤੇ ਪੰਥ ਪ੍ਰਸਤੀ ਲਈ ਵਖਾਈ ਜਾ ਰਹੀ ਦਲੇਰੀ ਦਾ ਸਨਮਾਨ ਕਰਦਾ ਹੈ। ਕੌਮ ਸਮੇਤ ਸਾਰੀ ਮਨੁੱਖਤਾ ਨੂੰ ਐਸੇ ਮਰਜੀਵਡ਼ਆਿਂ ਤੇ ਹਮੇਸ਼ਾਂ ਮਾਣ ਰਹਾ ਹੈ ਅਤੇ ਰਹੇਗਾ।
ਅਸੀਂ ਸਾਰੇ ਇਹ ਵੀ ਮਹਸੂਸ ਕਰਦੇ ਹਾਂ ਕ ਿਬਲਵੰਤ ਸੰਿਘ ਰਾਜੋਆਣਾ ਦੇ ਮਸਲੇ ਕਾਰਨ ਕੌਮ ਵਚਿ ਪੈਦਾ ਹੋ ਰਹੀ ਲਹਰਿ ਬ੍ਰਾਹਮਣਵਾਦ ਦੇ ਪ੍ਰਭਾਵ ਹੇਠ ਅਤੇ ਸੱਿਖ ਸਮਾਜ ਵਚਿ ਅਕਾਲ ਤਖਤ ਦੇ ਨਾਮ ਤੇ ਕਾਬਜ਼ ਹੋ ਚੁੱਕੀ ਗੁਰਮਤ ਿਵਰੋਧੀ ਪੁਜਾਰੀਵਾਦੀ ਵਵਿਸਥਾ ਨੂੰ ਮਾਨਤਾ ਦੇਣ ਦਾ ਕਾਰਨ ਬਣ ਰਹੀ ਹੈ। ਇਹ ਸਥਤੀ ਅਫਸੋਸਜਨਕ ਅਤੇ ਗੁਰਮਤ ਿਇਨਕਲਾਬ ਲਈ ਨੁਕਸਾਨਦਾਇਕ ਹੈ।
ਅੱਜ ਦਾ ਇਹ ਇਕੱਠ ਸ਼ੱਿਦਤ ਨਾਲ ਇਹ ਮਹਸੂਸ ਕਰਦਾ ਹੈ ਕ ਿਇਸ ਮਸਲੇ ਕਾਰਨ ਜਾਗ੍ਰਤਿ ਹੋ ਰਹੀ ਲਹਰਿ ਨੂੰ ਪੁਜਾਰੀਵਾਦ ਅਤੇ ਬ੍ਰਾਹਮਣਵਾਦ ਦੀ ਪੱਿਛਲੱਗੂ ਬਣਾਉਣ ਤੋਂ ਸੰਕੋਚ ਕੀਤਾ ਜਾਵੇ। ਕੁਝ ਨੌਜਵਾਣ ਇਸ ਲਹਰਿ ਦੀ ਕਮਾਨ ਪੁਜਾਰੀਆਂ ਨੂੰ ਸੌਂਪਨ ਦੀ ਥਾਂ ਸੁਚੇਤ, ਨਸ਼ਿਕਾਮ ਅਤੇ ਪੰਥਪ੍ਰਸਤ ਸ਼ਖਸੀਅਤਾਂ ਦੇ ਪੈਨਲ ਨੂੰ ਸੌਂਪੀ ਜਾਵੇ"
ਲ਼ੱਗਦਾ ਹੈ ਕਿ ਇਸ ਵਾਰ ਸ਼੍ਰੀ ਅਕਾਲ ਤਖ਼ਤ ਦੀ ਵਿਵਸਥਾ ਦੇ ਖਾਤਮੇ ਦੇ ਚਾਹਵਾਨ ਕੁੱਝ "ਜਾਗਰੂਕਾਂ" ਦੀ ਤਲਬ ਨੂੰ ਭਾਈ ਰਾਜੋਆਣਾ ਨੇ ਪੁੱਠਾ ਗੇੜ ਦੇ ਦਿੱਤਾ। ਇਸ ਲਈ ਉਨਾਂ੍ਹ ਨੇ ਭਾਈ ਸਾਹਿਬ ਲਈ 'ਪੋਂਣੇਂ ਦੋ' ਲਾਈਨਾਂ ਲਿਖ ਕੇ ਮਤੇ ਦਾ ਸਾਰਾ ਜੋਰ ਸ਼੍ਰੀ ਅਕਾਲ ਤਖ਼ਤ ਦੇ ਅੰਨੇ ਵਿਰੌਧ ਵਿਚ ਲਗਾ ਦਿੱਤਾ।ਇਨਾਂ੍ਹ ਸੱਜਣਾਂ ਨੇ ਭਾਈ ਰਾਜੋਆਣਾ ਅਤੇ ਪੰਥ ਦੀ, ਸ਼੍ਰੀ ਅਕਾਲ ਤਖ਼ਤ ਵਿਵਸਥਾ ਪ੍ਰਤੀ ਪ੍ਰਤੀਬੱਧਤਾ ਨੂੰ ਅਪਣੇ ਉਸ ਕਥਿਤ ਇਨਕਲਾਬ ਲਈ ਨੁਕਸਾਨਦਾਇਕ ਮੰਨੀਆਂ ਜਿਸ ਨੂੰ ਉਹ ਗੁਰਮਤਿ ਇਨਕਲਾਬ ਦਾ ਨਾਮ ਦਿੰਦੇ ਭਾਵੁਕਤਾ ਪੈਦਾ ਕਰਨ ਦਾ ਜਤਨ ਕਰਦੇ ਹਨ।
੨੭ ਤਾਰੀਖ ਨੂੰ ਜਾਰੀ ਇਸ ਬਿਆਨ ਵਿਚ ਉਹ ਸੱਜਣ ਇਤਨਾ ਵੀ ਵਿਚਾਰ ਨਹੀਂ ਕਰ ਸਕੇ ਕਿ ੩੧ ਮਾਰਚ ਨੂੰ ਬਾਕੀ ਬੱਚੇ ਸਿਰਫ਼ ਚਾਰ ਦਿਨਾਂ ਵਿਚ, ਇਕ ਸੁਚੇਤ, ਨਿਸ਼ਕਾਮ ਅਤੇ ਪੰਥਪਰਸਤ ਪੰਥਕ ਪੈਨਲ ਦੀ ਕਾਮਨ ਨੂੰ ਕਿੰਝ ਕਾਯਮ ਕੀਤਾ ਜਾਂਦਾ ? ਇਸ ਬਿਆਨ ਦੀ ਅਖੀਰਲੀ ਲਾਈਨ ਤੋਂ, ਅਚਾਨਕ ਦਰਪੇਸ਼ ਹੋਏ ਇਕ ਅਤਿ ਸੰਜੀਦਾ ਪੰਥਕ ਮਾਮਲੇ ਬਾਰੇ, ਉਨਾਂ੍ਹ ਸੱਜਣਾਂ ਦੀ ਬੌਧਿਕਤਾ ਦੇ ਸਤਰ ਦਾ ਪਤਾ ਚਲਦਾ ਹੈ।ਬਿਆਨ ੨੮ ਤਾਰੀਖ ਨੂੰ ਛੱਪਿਆ ਸੀ ਅਤੇ ਦਿਨ ਬੱਚੇ ਸਨ ਕੇਵਲ ਤਿੰਨ!
ਹਾਂ ਇਨਾਂ੍ਹ ਸੱਜਣਾ ਦੇ ਲਿਖੇ ਅਨੁਸਾਰ ਤਾਂ ਸਾਰੀ ਸੁਚੇਤਤਾ,ਨਿਸ਼ਕਾਮਤਾ ਅਤੇ ਪੰਥਪਰਸਤੀ ਉਪਰੋਕਤ ਮਤਾ ਪਾਸ ਕਰਨ ਵਾਲੀ ਮੀਟਿੰਗ ਵਿਚ ਇੱਕਤਰ ਸੀ। ਬਾਕੀ ਤਾਂ ਸਾਰੇ ਇਰਖਾ, ਭੁੱਲੇਖੇ ਨਾਲ ਗ੍ਰਸਤ ਅਤੇ ਨਿਸ਼ਕਾਮਤਾ ਅਤੇ ਸੁਹਿਰਦਤਾ ਦੇ ਪ੍ਰਗਟਾਵੇ ਤੋਂ ਹੀਣ ਸਨ।ਸਮਝ ਨਹੀਂ ਆਈ ਕਿ ਐਸੀ ਸੂਰਤ ਵਿਚ ਇਹ ਕਮਾਨ ਵੀ ਉਨਾਂ੍ਹ ਇਕ ਮਤਾ ਪਾਸ ਕਰਕੇ ਅਪਣੇ ਹੀ ਹੱਥ ਕਿਉਂ ਨਾ ਲੇ ਲਈ ?
ਆਸ ਹੈ ਕਿ ਖੂਦ ਨੂੰ ਸੁਚੇਤ ਪੰਥ ਅਤੇ ਸੁਚੇਤ ਪੰਥ ਦੇ ਸਾਂਝੇ ਨੁਮਇੰਦੇ ਕਰਾਰਨ ਵਾਲੇ ਸੱਜਣ ਆਤਮ ਚਿੰਤਨ ਰਾਹੀਂ ਪਹਿਲਾਂ ਪੰਥ ਨੂੰ ਦਰਪੇਸ਼ ਇਕ ਔਖੀ ਘੜੀ ਵਿਚ ਪਾਸ ਕੀਤੇ ਅਪਣੇ ਮਤੇ ਦੇ ਸਤਰ ਦਾ ਵਿਸ਼ਲੇਸ਼ਣ ਜ਼ਰੂਰ ਕਰਨਗੇ।ਪੰਥ ਨੂੰ ਦਰਪੇਸ਼ ਇਕ ਔਖੀ ਘੜੀ ਵਿਚ ਵੀ ਉਹ ਸ਼੍ਰੀ ਅਕਾਲ ਤਖ਼ਤ ਦੇ ਵਿਰੌਧ ਨੂੰ ਕੁੱਝ ਚਿਰ ਵਾਸਤੇ ਭੁੱਲ ਨਹੀਂ ਸਕੇ।ਇਹ ਇਕ ਜਿੰਮੇਦਾਰਾਨਾ ਸੋਚ ਨਹੀਂ!
ਹਰਦੇਵ ਸਿੰਘ, ਜੰਮੂ
੨੮.੦੩.੨੦੧੨