ਬੇਨਤੀ ਪੱਤਰ
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਵਿਦਵਾਨ ਸੱਜਣੋਂ
ਸਤਿ ਸ਼੍ਰੀ ਅਕਾਲ!
ਗੁਰਮਤਿ ਮਨੁੱਖ ਨੂੰ ਜੀਵਨ ਵਿਚ ਕੁੱਝ ਕਹਿਣ ਦੀ ਅਤੇ ਕੁੱਝ ਸੁਣਨ ਦੀ ਤਾਕੀਦ ਕਰਦੀ ਹੈ।ਦਾਸ ਇਸ ਚਿੱਠੀ ਦੇ ਮਾਧਿਅਮ ਉਨਾਂ੍ਹ ਕੁੱਝ ਵਿਦਵਾਨ ਸੱਜਣਾਂ ਨੂੰ ਇਕ ਬੇਨਤੀ ਕਰਨਾ ਚਾਹੁੰਦਾ ਹੈ ਜਿਨਾਂ੍ਹ ਨੇ ਪਿੱਛਲੇ ਕੁੱਝ ਸਮੇਂ ਵਿਚ ਇਹ ਲਿਖਤਾਂ ਲਿੱਖਿਆਂ ਹਨ ਕਿ ਨਿਤਨੇਮ ਵਿਚ ਦਸ਼ਮੇਸ਼ ਜੀ ਨਾਲ ਜੁੜੀਆਂ ਸਭ ਰਚਨਾਵਾਂ/ਅਰਦਾਸ ਬਾਹਰ ਕੱਡੀਆਂ ਜਾਣੀਆਂ ਚਾਹੀਦੀਆਂ ਹਨ।ਇਹ ਠੀਕ ਗਲ ਪ੍ਰਤੀਤ ਨਹੀਂ ਹੁੰਦੀ।
ਬੇਨਤੀ ਇਹ ਹੈ ਕਿ ਆਪਸੀ ਵਿਚਾਰ ਨਾਲ ਇਕ ਸਮਾਂ ਅਤੇ ਥਾਂ (ਭਾਰਤ ਵਿਚ) ਨਿਯਤ ਕੀਤੀ ਜਾਏ ਜਿੱਥੇ ਦਾਸ ਉਨਾਂ੍ਹ ਨਾਲ ਇਸ ਵਿਸ਼ੇ ਤੇ ਸੰਵਾਦ (ਨਿਰਨਾ ਨਹੀਂ) ਕਰਨ ਨੂੰ ਤਿਆਰ ਹੈ।ਐਸਾ ਕਹਿਣ ਵਾਲੇ ਵੀਰਾਂ ਵਲੋਂ 'ਦੋ' ਮੁੱਖ ਵਿਦਵਾਨ ਸੱਜਣ ਦਾਸ ਨਾਲ ਚਰਚਾ ਕਰਨ ਲਈ ਮਨ ਬਨਾ ਲੇਂਣ।
ਇਹ ਚਰਚਾ ਤਿੰਨ ਨਿਰਪੱਖ ਬੰਦਿਆਂ ਦੇ ਪੈਨਲ ਦੇ ਸਾ੍ਹਮਣੇ ਹੋਏ।ਨਿਰਪੱਖ ਪੈਨਲ ਤੋਂ ਭਾਵ ਇਹ ਹੈ ਕਿ ਉਹ 'ਸਿੱਖ' ਹੋਂਣ ਅਤੇ ਉੱਚ ਅਦਾਲਤਾਂ ਤੋਂ ਰਿਟਾਈਰ ਹੋਏ ਬੰਦੇ ਹੋਂਣ ਕਿਉਂਕਿ ਇਕ ਤਾਂ ਉਹ ਤਜਰਬੇਕਾਰ ਬੁੱਧੀਜੀਵੀ ਹੁੰਦੇ ਹਨ ਅਤੇ ਦੂਜਾ ਸਾ੍ਹਮਣੇ ਚਲ ਰਹੇ ਕਿਸੇ ਸੰਵਾਦ ਨੂੰ ਵਿਚਾਰਨ ਅਤੇ ਉਸ ਬਾਰੇ ਨਿਰਪੱਖ ਟਿੱਪਣੀ (ਕਾਮੇਂਟਸ) ਕਰਨ ਦੀ ਵਧੇਰੀ ਕਾਬਲੀਅਤ ਰੱਖਦੇ ਹਨ ਨਾਲ ਹੀ ਉਹ ਸੰਵਾਦ ਕਰਨ ਵਾਲੀ ਕਿਸੇ ਧਿਰ ਨਾਲ ਸਬੰਧਤ ਨਹੀਂ ਹੋਂਣ ਗੇ।ਹੋਰ ਕਿਸੇ ਪੈਨਲ ਵਿਚ ਨਿਰਪੱਖਤਾ ਬਾਰੇ ਕਿੰਤੂ-ਪਰੰਤੂ ਹੁੰਦਾ ਰਹੇਗਾ ਅਤੇ ਪੈਨਲ ਬਾਰੇ ਸਹਿਮਤੀ ਨਹੀਂ ਬਣ ਪਾਏਗੀ। ਅਧਿਕਾਰ ਖ਼ੇਤਰ ਤੋਂ ਬਾਹਰ ਹੋਂਣ ਕਾਰਨ ਇਹ ਕੇਵਲ ਆਪਸੀ ਸੰਵਾਦ ਦਾ ਉਪਰਾਲਾ ਹੋਵੇਗਾ ਨਾ ਕਿ 'ਸਿੱਖ ਰਹਿਤ ਮਰਿਆਦਾ' ਬਾਰੇ ਕਿਸੇ ਨਿਰਨੇ ਦੀ ਕੋਈ ਪ੍ਰਕ੍ਰਿਆ।ਭਾਗ ਲੇਂਣ ਵਾਲੇ ਸਾਰੇ ਸੱਜਣ, ਪੈਨਲ ਵਲੋਂ ਕੀਤੀ ਸੇਧ ਰੂਪੀ ਟਿੱਪਣੀਆਂ ਅਗਲੀ ਵਿਚਾਰ ਲਈ ਵਿਚਾਰਣ ਗੇ।ਸਾਰੀ ਚਰਚਾ ਦੀ ਰਿਕਾਰਡਿੰਗ ਵੀ ਹੋਵੇ।ਚਰਚਾ ਕੇਵਲ ਉਪਰੋਕਤ ਵਿਸ਼ੇ ਤੇ ਹੀ ਹੋਵੇਗੀ। ਸੰਵਾਦ ਦਾ ਨਿਰੋਲ ਭਾਵ ਕੇਵਲ ਸਮਝਣ-ਸਮਝਾਉਂਣ ਹੋਵੇਗਾ ਨਾ ਕਿ ਹਾਰ ਜਿੱਤ।
ਹਰਦੇਵ ਸਿੰਘ, ਜੰਮੂ
੨੦.੦੨.੨੦੧੨
੯੪੧੯੧-੮੪੯੯੦