Thursday, 23 January 2014



ਮੀਣੇਆਂ ਦੀ ਵਾਪਸੀ
 (ਹਰਦੇਵ ਸਿੰਘ ਜੰਮੂ)

(Feb 14, 2013 Courtesy Singhsabhausa.Com)
 ਸਿੱਖ ਇਤਹਾਸ ਵਿਚ ਮੀਣਾ’ ਸ਼ਬਦ ਉਨ੍ਹਾਂ ਕਪਟੀ ਬੰਦਿਆਂ ਲਈ ਵਰਤਿਆ ਗਿਆ ਜੋ ਕਿ ਗੁਰੂ ਘਰ ਦੇ ਵਿਰੌਧੀ ਸਨ। ਭਾਈ ਗੁਰਦਾਸ ਨੇਪ੍ਰਿਥੀਚੰਦਜੀ ਨੂੰ ਮੀਣਾ ਉਪਾਧਿ ਦਿੱਤੀ ਸੀ ਕਿਉਂਕਿ ਉਹ ਕਪਟੀਵਿਹਾਰ ਕਰਦੇ ਸਨ। ਭਾਈ ਗੁਰਦਾਸ ਵਲੋਂ ਲਿਖੀ ਵਾਰ 36, ਮੀਣੇਆਂ ਪ੍ਰਤੀ ਗੁਰੂਘਰ ਦੇ ਦ੍ਰਿਸ਼ਟੀਕੋਂਣਸਤਿਗੁਰੁ ਸੱਚਾ ਪਾਤਸ਼ਾਹ ਮੁਹ ਕਾਲੇ ਮੀਣਾਨੂੰ ਉਜਾਗਰ ਕਰਦੀ ਹੈ।

ਮਹਾਨ ਕੋਸ਼ ਵਿਚ ਮੀਣਾ ਸ਼ਬਦ ਦਾ ਅਰਥ ਉਹ ਕਪਟੀ ਕਰਕੇ ਲਿਖਿਆ ਗਿਆ ਹੈ, ਜੋ ਕਿ ਮਨ ਦੇ ਛਲ ਨੂੰ ਪ੍ਰਗਟ ਨਾ ਹੋਂਣ ਦੇਵੇ। ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਨਾ ਵੀ ਇਸ ਬਾਰੇ ਸਪਸ਼ਟ ਹੈ:-

ਜਿਨ ਮਨਿ ਹੋਰ ਮੁਖਿ ਹੋਰ ਸਿ ਕਾਂਢੇ ਕਚਿਆ (ਗੁਰੂ ਗ੍ਰੰਥ ਸਾਹਿਬ,ਪੰਨਾ 488)

ਭਾਵ ਜਿਨ੍ਹਾਂ ਦੇ ਮਨ ਵਿਚ  ਹੋਰ ਗਲ ਹੋਵੇ ਅਤੇ ਮੁੰਹ ਤੇ ਕੁੱਝ ਹੋਰ ਉਹ ਪਰਮਾਤਮਾ ਦੇ ਹਜ਼ੂਰ ਵਿਚ ਕੱਚੇ, ਭਾਵ ਕੁੜੇ ਕਰਕੇ ਜਾਣੇ ਜਾਂਦੇ ਹਨ।

ਖ਼ੈਰ ਮੀਣੇ ਐਸੇ ਕਪਟੀ ਨਹੀਂ ਸਨ ਕਿ ਉਨ੍ਹਾਂ ਦਾ ਛਲ  ਗੁਰੂ ਸਾਹਿਬਾਨ ਅਤੇ ਭਾਈ ਗੁਰਦਾਸ ਦੀ ਨਿਗਾਹ ਤੋਂ ਬੱਚਿਆ ਰਹਿੰਦਾ। ਗੁਰੂ ਸਾਹਿਬਾਨ ਅਤੇ ਭਾਈ ਗੁਰਦਾਸ ਨਾਲੋਂ ਅੱਜ ਵੀ ਸਿੱਖਾਂ ਦਾ ਰਿਸ਼ਤਾ ਉਂਝ ਨਹੀਂ ਟੁੱਟਿਆ ਕਿ ਉਹ ਇਸ ਮਾਨਸਿਕਤਾ ਦੀ ਪਛਾਂਣ ਨਾ ਕਰ ਸਕਣ। ਖ਼ੈਰ !

ਮੀਣੇ ਗੁਰੂਘਰ ਦੇ ਵਿਰੌਧੀ ਸਨ, ਅਤੇ ਇਸ ਮਾਨਸਿਕਤਾ ਦੇ ਕੁੱਝ ਪਾਤਰਾਂ ਨੇ, ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਵਿਰੌਧ ਵਿਚ ਮੁਹਾਜ਼ ਖੋਲੇ ਸਨ। ਪਰ ਮੀਣਾ ਮਾਨਸਿਕਤਾ ਨੂੰ ਨੱਜੀਠਣ ਲਈ ਜਿੱਥੇ ਗੁਰੂ ਅਰਜਨਦੇਵ ਜੀ ਨੇਆਦਿ ਬੀੜਦਾ ਸੰਪਾਦਨ-ਸੰਕਲਨ ਕਰਵਾਇਆ, ਉੱਥੇ ਹੀ ਭਾਈ ਗੁਰਦਾਸ ਜੀ ਨੇ ਆਪਣੀ ਕਲਮ ਰਾਹੀਂ ਮੀਣਾ ਮਾਨਸਿਕਤਾ ਦੇ ਛਲ-ਫਰੇਬ ਦੀ ਅਸਲਿਅਤ ਤੋਂ ਸਿੱਖਾਂ ਨੂੰ ਜਾਣੂ ਕਰਵਾਇਆ। ਫਲਸਵਰੂਪ ਮੀਣਾ ਕਪਟਆਪਣਾ ਪ੍ਰਭਾਵ ਅਤੇ ਅਸਤਿੱਤਵ ਗੁਆ ਬੈਠਾ। ਪਰ ਇਸ ਕਪਟ ਨੇ, ਆਪਣੇ ਉੱਦਗਮ ਅਤੇ ਆਲੋਪ ਹੋਂਣ ਤਕ ਦੇ ਸਫ਼ਰ ਦਰਮਿਆਨ, ਜਿੱਥੇ ਇਕ ਪਾਸੇਗੁਰੂਅਤੇਗੁਰਮਤਿ ਸਿਧਾਂਤਬਦਲਣ ਦਾ ਯਤਨ ਕੀਤਾ, ਉੱਥੇ ਨਾਲ ਹੀ ਗੁਰਬਾਣੀ ਦੇ ਨਾਮ ਤੇ ਹੀ ਚੌਖਾ ਲਾਭ ਵੀ ਉਠਾਇਆ।

ਇਹ ਕਪਟ, ਇਕ ਨਵੇਂ ਰੂਪ ਵਿਚ, ਲਗਭਗ ਪਿੱਛਲੇ ਢੇਡ ਕੁ ਦਹਾਕੇ ਤੋਂ ਕੁੱਝ ਵੱਧ ਸਮੇਂ ਪਹਿਲਾਂ ਪ੍ਰਗਟ ਹੋਂਣਾ ਆਰੰਭ ਹੋਇਆ। ਇਸ ਵਾਰ ਇਸ ਨੇ, ਸਿੱਖਾਂ ਨੂੰ ਆਕਰਸ਼ਤ ਕਰਨ ਲਈ, ਆਪਣੀ ਪਹਿਲੀ ਚਾਲ ਵਿਚ, ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਅਤੇਬ੍ਰਾਹਮਣਵਾਦਦੇ ਵਿਰੌਧ ਵਿਚ ਜੋਰਦਾਰ ਨਾਰਾ ਮਾਰਵਾਇਆ। ਦੋ ਕੁ ਦਹਾਕੇ ਪਹਿਲਾਂ ਸਿੱਖ ਜਗਤ ਵਿਚ ਛਾਈ ਉਦਾਸੀ ਵਿਚ, ਇਹ ਨਾਰਾ ਕੁੱਝ ਪੰਥ ਦਰਦੀਆਂ ਨੂੰ ਆਕਰਸ਼ਤ ਕਰਨ ਵਿਚ ਕਾਮਯਾਬ ਹੋਇਆ। ਇਸ ਛੱਦਮਚੜਦੀ ਕਲਾਵਿਚ ਸਿੱਖੀ ਦੇ ਮੁੱਢਲੇ ਅਸੂਲਾਂ ਤੇ ਚੜਾਈ ਦਾ ਪੜਾਅ ਵਾਰ ਅਭਿਯਾਨ ਦਾ ਬੀਜ ਸੀ।

ਕੁੱਝ ਜਜ਼ਬਾਤ ਉਬਲ ਪਏ। ਉਬਲਦੇ  ਹੋਏ ਕੁੱਝ ਮਾਸੂਮ ਜਜ਼ਬਾਤ ਇਹ ਵਿਚਾਰਨ ਤੋਂ ਅਸਮਰਥ ਸਨ ਕਿ ਇਹ ਕਪਟੀ ਮਾਨਸਿਕਤਾ ਬ੍ਰਾਹਮਣਵਾਦ ਦੇ ਵਿਰੌਧ ਦੀ ਆੜ ਵਿਚ ਸਿੱਖੀ ਦੇ ਮੁੱਢਲੇ ਅਸੂਲਾਂ ਤੇ ਕਿੰਤੂ ਦੀ ਭੂਮੀ ਤਿਆਰ ਕਰ ਰਹੀ ਸੀ। ਫ਼ਲਸਵਰੂਪ ਇਸ ਮੀਣਾ ਮਾਨਸਿਕਤਾ ਦਾ ਸੰਕ੍ਰਮਣ ਪ੍ਰਗਟ ਹੋਣਾਂ ਆਰੰਭ ਹੋਇਆ।

ਹੁਣ ਇਸ ਮਾਨਸਿਕਤਾ ਦੇ ਰੋਗੀ ਸੋਚਦੇ ਹਨ ਕਿ ਉਹ ਬ੍ਰਾਹਮਣਵਾਦ ਦਾ ਵਿਰੌਧ ਕਰ ਰਹੇ ਹਨ, ਪਰ ਉਹ ਇਹ ਸਮਝਣ ਤੋਂ ਅਸਮਰਥ ਹਨ ਕਿ ਉਹ ਆਪ ਉਹ ਮੀਣੇ ਬਣ ਬੈਠੇ ਹਨ ਜੋ ਕਿ ਬ੍ਰਾਹਮਣ ਤੋਂ ਛੁੱਟ ਇਕ ਹੋਰ ਗੁਰੂਘਰ ਵਿਰੌਧੀ ਕਪਟੀ ਧਿਰ ਸੀ।

ਮੀਣਾ ਮਾਨਸਿਕਤਾ ਬ੍ਰਾਹਮਣਵਾਦ ਦੇ ਵਿਰੌਧ ਦੇ ਛਲਾਵੇ ਵਿਚ ਸਿੱਖੀ ਅਸੂਲਾਂ ਦੇ ਵਿਰੌਧ ਵਿਚ ਖੜੀ ਹੈ। ਇਸ ਦੀ ਨੀਤੀ ਪੜਾਅ ਵਾਰ ਹੈ। ਇਹ ਕਪਟੀ ਹੋਂਣ ਕਾਰਨ ਮਨ ਵਿਚ ਹੋਰ ਰਖ ਕੇ, ਮੁੱਖ ਤੋਂ ਕੁੱਝ ਹੋਰ ਕਹਿ ਰਹੀ ਹੈ। ਇਸ ਦੀ ਨੀਤੀ ਸਪਸ਼ਟ ਹੈ; ‘ਪਹਿਲਾਂ ਇਤਨਾ ਕਰਵਾਉਫ਼ਿਰਬਾਕੀ ਬਾਦ ਵਿਚ ਕਰਾਂਗੇ’! ਇਸ ਮਾਨਸਿਕਤਾ ਦਾ ਅੰਤਿਮ ਟੀਚਾ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਦਾ ਨਾਰਾ ਮਾਰ ਕੇ ਸਿੱਖਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਟਾਉਂਣਾ ਹੈ।

ਮੀਣੇ ਵਾਪਸ ਆਏ ਹਨ ! ਇਸ ਮਾਨਸਿਕਤਾ ਨੂੰ ਦੇਰ ਨਾਲ ਪਛਾਣਨ ਵਾਲੇ ਉਹ ਮਾਸੂਮ ਪੰਥ ਦਰਦੀ ਹਿਰਦੇ ਛਲਣੀ ਹੋ ਗਏ ਹਨ, ਜਿਨ੍ਹਾਂ ਕਦੇ ਇਸ ਦੀ ਵਾਪਸੀ ਲਈ ਆਪਣੇ ਦੁਆਰ ਖੋਲੇ ਸਨ। ਇਸ ਮਾਨਸਿਕਤਾ ਦੇ ਰੋਗੀਆਂ ਪਾਸ ਕੋਈ ਤਰਕ, ਕੋਈ ਦਲੀਲ ਨਹੀਂ ਸਿਵਾ ਇਸ ਛਲਾਵਾਪੁਰਨਜੂਮਲੇਦੇ ਕਿ ਅਸੀਂ ਬ੍ਰਾਹਮਣਵਾਦ ਦੇ ਵਿਰੌਧੀ ਹਾਂ ! ਇਨ੍ਹਾਂ ਲਈ ਸਿੱਖੀ ਦੇ ਸਾਰੇ ਅਧਾਰਬ੍ਰਾਹਮਣਵਾਦਹਨ ਅਤੇ ਇਹ ਵਿਚਾਰੇ ਸਿਰਫ਼ਬ੍ਰਾਹਮਣਵਾਦਦੇ ਵਿਰੌਧੀ ਹਨ, ‘ਸਿੱਖੀਦੇ ਨਹੀਂ ??? ਵੇਖੋ ਇਨ੍ਹਾਂ ਰੋਗਿਆਂ ਦੇ ਦਿਲ ਵਿਚ ਸਿੱਖੀ ਦਾ ਕਿਤਨਾ ਦਰਦ ਹੈ!!!ਇਹ ਆਪਣੇ ਦਰਦੀ ਤਨ ਨੂੰ ਦਸ਼ਮ ਗ੍ਰੰਥ ਦੇ ਵਿਰੌਧ ਦੇ ਕੰਭਲ ਵਿਚ ਲਪੇਟ ਕੇ ਆਏ ਸਨ ਤਾਂ ਕਿ ਪਰਦਾਦਾਰੀ ਬਣੀ ਰਹੇ। ਪਰ ਇਨ੍ਹਾਂ ਦਾ ਪਰਦਾ ਫ਼ਾਸ਼ ਹੋ ਰਿਹਾ ਹੈ !

ਦਸ਼ਮ ਗ੍ਰੰਥ ਦੇ ਵਿਰੌਧ ਦੀ ਅੋਟ ਪਿੱਛੇ ਛੱਪੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਦੇ ਵਿਰੌਧੀ ਕਦੇ ਕਾਮਯਾਬ ਨਹੀਂ ਹੋਂਣ ਗੇ। ਮੀਣਾ ਮਾਨਸਿਕਤਾ ਤੋਂ ਅਲਗ ਸਿੱਖ ਪੰਥ ਕੇਵਲ 'ਇਕ ਗੁਰੂ', ਇਕ ਪੰਥ ਅਤੇ 'ਪੰਥਕ ਸਿੱਖ ਰਹਿਤ ਮਰਿਆਦਾ' ਨੂੰ ਹੀ ਸਵੀਕਾਰ ਕਰੇਗਾ!

ਹਰਦੇਵ ਸਿੰਘ,ਜੰਮੂ-12.02.2013 (edited)