Thursday, 26 December 2013



ਅਰਦਾਸ ਦਾ ਵਾਸਤਾ ?
ਹਰਦੇਵ ਸਿੰਘ, ਜੰਮੂ


ਭਾਈ ਗੁਰਬਖ਼ਸ਼ ਸਿੰਘ ਅਰਦਾਸ ਕਰਕੇ ਬੈਠ ਗਿਆ, ਤਾਂ ਉਸ ਵਲੋਂ ਅਰੰਭੇ ਸੰਘਰਸ਼ ਰਾਹੀਂ, ਆਪਣੀ-ਆਪਣੀ ਥਾਂ ਬਨਾਉਂਣ ਦੇ ਜਤਨ ਵੀ, ਨਾਲ ਦੇ ਨਾਲ ਆਰੰਭ ਹੋ ਗਏਭਾਈ ਜੀ ਦੀ ਉਸਤਤ ਦੇ ਪੁੱਲ ਬੰਨੇ ਗਏ, ਤੇ ਫੋਟੌ-ਵੀਡੀਯੂ ਸੇਸ਼ਨ ਵੀ ਹੋਏਪਰ ਅੱਜ, ਕੁੱਝ ਥਾਂ, ਉਸਤਤ ਨਿੰਦਾ ਵਿਚ ਬਦਲ ਚੁੱਕੀ ਹੈਕਾਰਣ ਆਪਣੇ-ਆਪਣੇ ਹਨ ! ਖ਼ੈਰ, ਵਭਿੰਨ ਪ੍ਰਕਾਰ ਦੀਆਂ ਨੁਕਤਾਚੀਨਿਆਂ ਵਿਚੋਂ, ਹੇਠ ਲਿਖੇਦੋ ਨਮੂਨੇ’ ਵਿਚਾਰਨ ਯੋਗ ਹਨ

(
) "ਮੈਂ ਚੈਲੰਜ ਕਰਦਾ ਹਾਂ, ਜਿਥੇਮਰਜ਼ੀ ਸੰਗਤਾਂ ਦੀ ਮੌਜੂਦਗੀ ਵਿੱਚ, ਇਹ ਪੰਚ ਮੇਰੇ ਨਾਲ ਵੀਚਾਰ ਕਰ ਲੈਣ ਕਿ ਭਾਈ ਗੁਰਬਖਸ਼ ਸਿੰਘ ਜੀ ਦਾ ਗੁਰੂ ਅੱਗੇ ਅਰਦਾਸ ਕਰਕੇ, ਅਰੰਭੇ ਇਸ ਸੰਘਰਸ਼ ਸਾਧਨ ਨੂੰ ਕਿਵੇਂ ਇਹ ਗੁਰਮਤਿ ਵਿਰੁਧ ਕਹਿੰਦੇ ਹਨ"


(
) "ਕੀ ਸ਼੍ਰੋਮਣੀ ਕਮੇਟੀ ਮੁਲਾਜ਼ਮ, ਇਹ ਪੰਜੇ ਗੁਲਾਮ,ਗੁਰੂ ਤੋਂ ਭੀ ਵੱਡੇ ਬਣ ਬੈਠੇ ਹਨ, ਕਿ ਗੁਰੂ ਸਨਮੁਖ ਕੀਤੀ ਅਰਦਾਸ ਤੋਂ ਮੂੰਹ ਮੋੜ ਕੇ, ਇਨਾਂ ਦਾ ਹੁਕਮ ਮੰਨਣਾ ਜ਼ਰੂਰੀ ਹੈ ?


(ਪ੍ਰੋ. ਦਰਸ਼ਨ ਸਿੰਘ, ਮਿਤੀ ੨੬.੧੨.੨੦੧੩, ਖ਼ਾਲਸਾ ਨਿਯੂਜ਼)

ਬੜੀ ਵਚਿੱਤਰ ਗਲ ਹੈ ਕਿ ਜਿਹੜੇ ਆਗੂ, ਆਪ ਪੰਥਕ ਅਰਦਾਸ ਨੂੰ ਨਹੀਂ ਮੰਨਦੇ, ਅੱਜ ਉਹ ਉਸੇ ਅਰਦਾਸ ਨੂੰ, ਦੁਰਗਾ ਦੇ ਬਜਾਏ, ਗੁਰੂ ਅੱਗੇ ਕੀਤੀ ਮੰਨਦੇ ਹੋਏ ਹਲੂਣਾ ਦੇ ਰਹੇ ਹਨ, ਕਿ ਗੁਰੂ ਅੱਗੇ ਕੀਤੀ ਅਰਦਾਸ ਤੋਂ ਮੂੰਹ ਮੋੜਨਾ ਗਲਤ ਹੈ ! ਕੀ ਭਾਈ ਜੀ ਨੇ ਅਰਦਾਸ ਪ੍ਰਿਥਮ ਭਗਉਤੀ ਦੀ ਪਉੜੀ ਪੜ ਕੇ ਨਹੀਂ ਸੀ ਕੀਤੀ ? ਹੁਣ ਉਹੀ ਅਰਦਾਸ ਗੁਰੂਅੱਗੇ-ਸਨਮੁਖ’ ਕਿਵੇਂ ਹੋ ਗਈ ?
ਜਿਹੜੇ ਸੱਜਣ ਆਪ ਪੰਥਕ ਅਰਦਾਸ ਨੂੰ ਨਹੀਂ ਮੰਨਦੇ ਉਹ ਫਿਲਹਾਲ ਉਸੇ ਅਰਦਾਸ ਦਾ ਵਾਸਤਾ ਪਾ ਰਹੇ ਹਨ !


ਹਰਦੇਵ ਸਿੰਘ,ਜੰਮੂ-੨੬.੧੨.੨੦੧੩