Tuesday, 2 February 2016



ਗੁਰਮਤਿ ਮਿਸ਼ਨਰੀ ਸੋਚ ਦਾ ਅਧਾਰ??? 

ਹਰਦੇਵ ਸਿੰਘ,ਜੰਮੂ


ਗੁਰ  ਪ੍ਰਸਾਦਿ' ਸਿੱਖੀ ਦੇ ਦਰਸ਼ਨ ਦਾ ਪਹਿਲਾ ਸਿਧਾਂਤ ਹੈਭਾਵ: ਪਰਮਾਤਮਾ,ਜੈਸਾ ਕਿ ਉਹ ਹੈ, ਗੁਰੂ ਦੀ ਕਿਰਪਾ ਰਾਹੀਂ ਪ੍ਰਪਾਤ ਹੁੰਦਾ ਹੈ!


ਗੁਰਬਾਣੀ ਲਿਖਣ ਵਿਚ ਸਿੱਖ ਗੁਰੂ ਦੇ ਅਦਬ ਅੰਦਰ ਰਹਿੰਦਾ ਹੈਮਸਲਨ ਬਾਣੀ ਹਵਾਲਾ ਟਾਈਪ ਕਰਨ ਵਿਚ ਗਲਤੀ ਨਾ ਹੋਵੇ  ਜਿਵੇਂ ਕਿ  ਸਤਿਗੁਰ ਪ੍ਰਸਾਦਿ’  ਟਾਈਪ ਕਰਨ ਵੇਲੇ ਜਾਂ ਲਿਖਣ ਵੇਲੇ ਇਸ ਨੂੰ ਬਦਲਦੇ ਹੋਏ ਕਿਸੇ ਸ਼ਬਦ ਨੂੰ ਵਿਚੋਂ ਕੱਡਿਆ ਨਹੀ ਜਾ ਸਕਦਾ ਅਤੇ ਨਾ ਹੀ ਵਿਚ ਕੋਈ ਫ਼ਾਲਤੂ ਸ਼ਬਦ ਜੋੜਿਆ ਜਾ ਸਕਦਾ ਹੈਇਸ ਅਦਬ ਨੂੰ ਲੱਗਭਗ ਹਰ ਲਿਖਾਰੀ ਜਾਣਦਾ ਹੈ ਅਤੇ ਇਸ ਦਾ ਪਾਲਨ ਕਰਦਾ ਹੈਪਰੰਤੂ ਜਿਸ ਵੇਲੇ ਕੋਈ ਸੱਜਣ ਆਪਣੇ ਨੂੰ ਜ਼ਿਆਦਾ ਗਿਆਨੀ ਸਮਝਣ ਲੱਗ ਪਵੇ ਤਾਂ ਉਹ, ਕਈਂ ਵਾਰ, ਆਪਣੇ ਹੋਸ਼ ਗੁਆ ਇਸ ਅਦਬ ਨੂੰ ਭੁੱਲ ਜਾਂਦਾ ਹੈ ਮਸਲਨ ਇਕ ਗਿਆਨੀ ਅਖਵਾਉਂਦੇ ਸੱਜਣ ਜੀ ਨੇ   ਸਤਿਗੁਰ ਪ੍ਰਸਾਦਿ’  ਨੂੰ ਆਪਣੀ ਵੈਬਸਾਈਟ ਪੁਰ ਵਰਤਣ ਵੇਲੇ ਉਸ ਵਿਚੋਂ 'ਸਤਿ' ਸ਼ਬਦ ਹਟਾ ਦਿੱਤਾ ਹੋਇਆ ਹੈਬਾਣੀ ਵਿਚਲੇ ਆਏ   ਸਤਿਗੁਰ ਪ੍ਰਸਾਦਿ’  ਨੂੰ ਕਿਸੇ ਵੀ ਥਾਂ ਵਰਤਦੇ ਅਜਿਹੀ ਬਜਰ ਕੋਤਾਹੀ ਨਹੀਂ ਕੀਤੀ ਜਾਣੀ ਚਾਹੀਦੀ। 


ਐਸਾ ਕਿਉਂ ਹੈ ? ਇਸਦਾ ਮੁੱਖ ਕਾਰਣ ਗਿਆਨੀ ਜੀ ਦਾ ਆਪਣੇ ਨੂੰ ਹੀ ਗੁਰਬਾਣੀ ਦਾ ਸਭ ਤੋਂ ਵੱਡਾ ਗਿਆਤਾ ਸਮਝ ਕੇ ਹਉਮੇ ਵਿੱਚ ਭਰ ਜਾਣਾ ਹੈਅਜਿਹੀ  ਸੋਚ ਦਾ ਅਧਾਰ ਗੁਰਮਤਿ ਨਹੀਂ! ਇਹ ਸਿੱਖੀ ਵਿਰੋਧੀ ਧਿਰਾਂ ਦਾ ਹੀ ਪੱਖ ਪੁਰਦੀ ਹੈ, ਅਤੇ ਜੇ ਕਰ ਉਨ੍ਹਾਂ ਨੂੰ ਅਜਿਹਾ ਕਰਨ ਨਾ ਕਰਨ ਦੀ ਬੇਨਤੀ ਕੀਤੀ ਜਾਏ, ਤਾਂ ਉਹ ਝੂਠੇ ਦੋਸ਼ ਮੜ ਕੇ ਆਪਣੇ ਦੋਸ਼ਾਂ ਤੇ ਪਰਦਾ ਪਾਉਂਦੇ ਹਨ


ਹਰਦੇਵ ਸਿੰਘ, ਜੰਮੂ-੦੨.੦੨.੨੦੧੬