ਮੁੱਕਤਸਰ
ਦੇ ਮੁੱਕਤੇ
ਹਰਦੇਵ ਸਿੰਘ ਜੰਮੂ
ਕੁੱਝ ਚਿਰ ਵਾਸਤੇ ਮਹਾ ਸਿੰਘ ਅਤੇ ਉਸਦੇ ਸਾਥੀ ਭੁੱਲ ਗਏ ਕਿ ਖ਼ਾਲਸੇ ਵਾਸਤੇ ਸਿੱਖੀ ਦਾ ਤਾਣਾ-ਬਾਣਾ ਗੁਰੂ ਦੇ ‘ਅਧਿਨਾਯਕ ਪੱਖ’ (Dictatorial Aspect) ਦੀ ਗੁਲਾਮੀ ਵਿਚ ਸਿਰਜਿਆ ਗਿਆ ਸੀ। ਬੇਦਾਵੇ ਰਾਹੀਂ ਆਪਣੀ ਗਲ ਕਹਿ ‘ਉਹ ੪੦’ ਆਜ਼ਾਦ ਹੋਣ ਲਈ ਨਿਕਲ ਤਾਂ ਪਏ ਪਰ ਉਹ ਇਹ ਨਾ ਸਮਝ ਸਕੇ ਕਿ ਜੇ ਕਰ ਸਿੱਖ, ਗੁਰੂ ਅਤੇ ਗੁਰਸਿੱਖੀ ਬਾਰੇ, ਆਪਣੀ ਗਲ ਕਹਿਣ ਦੀ ਅਤਿ ਸਵਤੰਤ੍ਰਤਾ ਭਾਲਦਾ ਹੈ, ਤਾਂ ਅਜਿਹੀ ਅਜ਼ਾਦੀ ਦੀ ਤਲਬ ਵਿਚ, ਤੀਖਣ ਕਿਸਮ ਦੀ ਬੇਲਗਾਮ ‘ਸਵੈ-ਗੁਲਾਮੀ’ ਹੀ ਉਪਜਦੀ ਹੈ, ਅਜ਼ਾਦੀ ਨਹੀਂ ! ਦਸ਼ਮੇਸ਼ ਜੀ ਵਲੋਂ ਖ਼ਾਲਸਾ ਵਿਵਸਥਾ ਦੀ ਸਿਰਜਣਾ ਦਾ ਇਹ ਨੁੱਕਤਾ ਸੁਖਮ ਅਤੇ ਅਹਿਮ ਸੀ।
ਇਤਹਾਸ ਗਵਾਹ ਹੈ ਕਿ ਆਪਣੀ ਗਲ ਕਹਿਣ ਦੀ ਅਤਿ ਸਵਤੰਤ੍ਰਤਾ ਭਾਲਦੇ ਕੁੱਝ ਸਿੱਖਾਂ ਨੇ ਗੁਰੂਘਰ ਵਿਚਲਿਆਂ ਮਰਿਆਦਤ ਸੀਮਾਵਾਂ ਦਾ ਉਲੰਘਣ ਕੀਤਾ ਸੀ। ਬੇਦਾਵਾ ਵੀ ਆਪਣੀ ਗਲ ਕਹਿਣ ਦੀ ਅਜਿਹੀ ਸਵਤੰਤ੍ਰਤਾ ਸੀ ਜਿਸ ਵਿਚ ਗੁਰੂ ਦੇ ਅਧਿਨਾਯਕ ਪੱਖ ਦੀ ਅਸਵਿਕ੍ਰਿਤੀ ਸੀ।ਬੇਦਾਵਾ ਲਿਖਣ ਵਾਲੇ ਸਿੱਖ ਆਜ਼ਾਦ ਸੋਚ ਵਾਲੇ ਸੀ ਪਰ ਗੁਰੂ ਸਨਮੁੱਖ ਅਜਿਹੀ ‘ਅਜ਼ਾਦ ਸੋਚ’ ਵਿਚ ਸਥਿਤ ਆਪਣੀ ਸਵੈ-ਗ਼ੁਲਾਮੀ, ਉਨ੍ਹਾਂ ਨੂੰ ਸਮਝ ਨਾ ਆਈ। ਜਿਸ ਵੇਲੇ ਸਮਝ ਆਈ ਤਾਂ ਉਹ ਗੁਰੂ ਲਈ, ਗੁਰੂ ਦੇ ਅਧਿਨਾਯਕ ਪੱਖ ਦੀ ਗ਼ੁਲਾਮੀ ਵੱਲ ਪਰਤ ਕੇ ਮੁੱਕਤ ਹੋ ਗਏ!
ਹਰਦੇਵ ਸਿੰਘ, ਜੰਮੂ-੦੨.੦੧.੨੦੧੭