ਪ੍ਰਿਥਮ ਭਗੌਤੀ- ਇੱਕ ਪੜਚੋਲ
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ, ਜੰਮੂ
ਅਰਦਾਸ ਦੇ ਮੁੱਖ ਬੰਧ ਵਿਚ ਪ੍ਰਿਥਮ ਭਗੌਤੀ ਬਾਰੇ ਵਿਚਾਰ ਲਈ ਦਾਸ ਨੂੰ 'ਵਾਰ ਦੁਰਗਾ ਕੀ' ਬਾਰੇ ਪੜਨਾ ਪਿਆ ਹੈ ਜਿਸ ਦਾ ਆਰੰਭ ਡਾ. ਰਤਨ ਸਿੰਘ ਜੱਗੀ ਜੀ ਨੇ ਇਵੇਂ ਲਿੱਖਿਆ ਹੈ;
ਵਾਰ ਦੁਰਗਾ ਕੀ
1a> ਸਤਿਗੁਰ ਪ੍ਰਸਾਦਿ
ਸ਼੍ਰੀ ਭਗਉਤੀ ਜੀ ਸਾਹਾਈ
ਅਬ ਵਾਰ ਦੁਰਗਾ ਕੀ ਲਿਖਯਤੇ'
ਪਾਤਿਸ਼ਾਹੀ ੧੦
ਪਉੜੀ
ਪ੍ਰਥਮਿ .............. ਸਭ ਥਾਂਈ ਹੋਏ ਸਹਾਇ ।੧।
ਖੰਡਾ ਪ੍ਰਖਮੈ ਸਾਜਿਕੈ ਜਿਨ ਸਭ ਸੈਸਾਰ ਉਪਾਇਆ।
ਬ੍ਰਹਮਾ ਬਿਸਨੁ ਮਹੇਸ ਬਿਨੁ ਥੰਮਾ ਗਗਨ ਰਹਾਇਆ।
ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦੁ ਰਚਾਇਆ।
ਤੈ ਹੀ ਦੁਰਗਾ ਸਾਜਿਕੈ ਦੈਤਾ ਦਾ ਨਾਸ ਕਰਾਇਆ।
ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ।
ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕਿੜ ਗਿਰਾਇਆ।
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ।
ਕਿਨੇ ਤੇਰਾ ਅੰਤ ਨਾ ਪਾਇਆ।੨।
ਸ਼੍ਰੀ ਭਗਉਤੀ ਜੀ ਸਾਹਾਈ
ਅਬ ਵਾਰ ਦੁਰਗਾ ਕੀ ਲਿਖਯਤੇ'
ਪਾਤਿਸ਼ਾਹੀ ੧੦
ਪਉੜੀ
ਪ੍ਰਥਮਿ .............. ਸਭ ਥਾਂਈ ਹੋਏ ਸਹਾਇ ।੧।
ਖੰਡਾ ਪ੍ਰਖਮੈ ਸਾਜਿਕੈ ਜਿਨ ਸਭ ਸੈਸਾਰ ਉਪਾਇਆ।
ਬ੍ਰਹਮਾ ਬਿਸਨੁ ਮਹੇਸ ਬਿਨੁ ਥੰਮਾ ਗਗਨ ਰਹਾਇਆ।
ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦੁ ਰਚਾਇਆ।
ਤੈ ਹੀ ਦੁਰਗਾ ਸਾਜਿਕੈ ਦੈਤਾ ਦਾ ਨਾਸ ਕਰਾਇਆ।
ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ।
ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕਿੜ ਗਿਰਾਇਆ।
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ।
ਕਿਨੇ ਤੇਰਾ ਅੰਤ ਨਾ ਪਾਇਆ।੨।
ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ।
ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ ਨੋ।
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ।
ਚਉਦੀ ਲੋਕੀ ਛਾਇਆ ਜਸ ਜਗ ਮਾਤ ਦਾ।
ਦੁਰਗਾ ਪਾਠ ਬਣਾਇਆ ਸਭੇ ਪਉੜੀਆ।
ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ।੫੫।
ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ ਨੋ।
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ।
ਚਉਦੀ ਲੋਕੀ ਛਾਇਆ ਜਸ ਜਗ ਮਾਤ ਦਾ।
ਦੁਰਗਾ ਪਾਠ ਬਣਾਇਆ ਸਭੇ ਪਉੜੀਆ।
ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ।੫੫।
(੧) ਡਾ. ਰਤਨ ਸਿੰਘ ਜੱਗੀ ਜੀ ਦੀ ਖ਼ੋਜ ਅਨੁਸਾਰ ਨਾਟਕ ਗ੍ਰੰਥ ਦਿਆਂ ਪੁਰਾਤਨ ਬੀੜਾਂ ਵਿਚ ਇਸ ਵਾਰ ਦਾ ਅਸਲ ਨਾਮ 'ਅਬ ਵਾਰ ਦੁਰਗਾ ਕੀ ਲਿਖਯਤੇ' ਸੀ ਜਿਸ ਨੂੰ ਬਾਦ ਵਿਚ 'ਵਾਰ ਸ਼ੀ੍ਰ ਭਗਉਤੀ ਜੀ ਕੀ'; 'ਚੰਡੀ ਦੀ ਵਾਰ' ਪ੍ਰਚਲਤ ਕੀਤਾ ਗਿਆ। ("... ਦਸ਼ਮ ਗ੍ਰੰਥ" ਪੰਨਾ ੩੧੪ ਡਾ.ਰਤਨ ਸਿੰਘ ਜੱਗੀ )
(੨) ਵਾਰ ਦਿਆਂ ੫੩ ਪਉੜੀਆਂ (ਪਹਲਿਆਂ ਦੋ ਛੱਡ ਕੇ) ਵਿਚ ਦੁਰਗਾ ਸ਼ਬਦ ਲਗਭਗ ੩੮ ਵਾਰ ਇਸਤੇਮਾਲ ਹੋਇਆ ਹੈ ( ਕਰੀਬ ੩੦ ਵਾਰੀ ਦੁਰਗਾ,੭ ਵਾਰੀ ਦੁਰਗਸਾਹ ਅਤੇ ੧ ਵਾਰੀ ਦੁਰਗਸਾਹਿ ਕਰਕੇ) ਅਤਿਅੰਤ ਦਿਲਚਸਪ ਅਤੇ ਧਿਆਨ ਖਿੱਚਦੀ ਗਲ ਇਹ ਹੈ ਕਿ ਸਮੁਚੀ ਵਾਰ ਦੀ ਪਉੜੀਆਂ ਵਿਚ, ਦੁਰਗਾ ਲਈ, ਭਗਉਤੀ ਸ਼ਬਦ ਇਕ ਵਾਰ ਵੀ ਇਸਤੇਮਾਲ ਨਹੀਂ ਹੋਇਆ। ਪਉੜੀ ੫੩ ਵਿਚ ਭਗਉਤੀ ਸ਼ਬਦ ਦੀ ਇੱਕਲੀ ਵਰਤੋਂ (ਲਈ ਭਗਉਤੀ ਦੁਰਗਸਾਹਿ ਵਰਜਾਗਣਿ ਭਾਰੀ) ਬਿਲਕੁਲ ਸਪਸ਼ਟ ਰੂਪ ਵਿਚ ਤਲਵਾਰ ਲਈ ਹੋਈ ਹੈ।ਦੇਵੀ ਲਈ ਦੁਰਗਾ ਸ਼ਬਦ ਦੀ ੩੮ ਵਾਰ ਵਰਤੋਂ, ਵਾਰ ਦੇ ਮੂਲ ਸਿਰਲੇਖ 'ਅਬ ਵਾਰ ਦੁਰਗਾ ਕੀ ਲਿਖਯਤੇ' ਨਾਲ ਹੀ ਢੁੱਕਵੀਂ ਪ੍ਰਤੀਤ ਹੁੰਦੀ ਹੈ ਨਾ ਕਿ ਬਾਦ ਵਿਚ ਵਾਰ ਲਈ ਪ੍ਰਚਲਤ ਹੋਏ ਸਿਰਲੇਖ 'ਵਾਰ ਸ਼ੀ੍ਰ ਭਗਉਤੀ ਜੀ ਕੀ' ਦੇ ਨਾਲ।ਵਾਰ ਦਿਆਂ ੫੫ ਪਉੜੀਆਂ ਵਿਚ ਇਕ ਵਾਰ ਵੀ ਦੁਰਗਾ ਨੂੰ ਭਗਉਤੀ ਨਹੀਂ ਲਿਖਿਆ ਗਿਆ।
(੩) ਡਾ. ਰਤਨ ਸਿੰਘ ਜੱਗੀ ਪਾਸਿਯੋਂ ਇਹ ਸੁਚਨਾ ਵੀ ਹੈ ਕਿ ਕੁੱਝ ਬੀੜਾਂ ਵਿਚ ੫੩ ਵੀਂ ਵਾਰ ਦੇ ਹੀ ਅੰਤ ਵਿਚ ਇਹ ਉਕਤੀ ਦਰਜ਼ ਹੈ-'ਇਤਿ ਰਾਜਾ ਸੁੰਭ ਦੁਰਗਾ ਕੇ ਹੱਥ ਜੁਝਿਆ' ਅਤੇ ੫੫ਵੀਂ ਵਾਰ ਦੇ ਹੋਠ ਲਿਖੀ 'ਉਕਤੀ- 'ਇਤਿ ਸ਼੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ' ਬਹੁਤ ਸਾਰਿਆਂ ਬੀੜਾਂ ਵਿਚ ਨਹੀਂ ਮਿਲਦੀ।ਕੀ ਸਮੁੱਚੀ ਵਾਰ ਵਿਚ ਅੰਤ ਦਿਆਂ ਦੋ ਪਉੜੀਆਂ ਬਾਦ ਦੀ ਘੁੱਸ ਪੈਠ ਤਾਂ ਨਹੀਂ? ਇਹ ਸਵਾਲ ਵੀ ਵਾਰ ਨੂੰ ਵਧੇਰੇ ਮਸ਼ਕੂਕੀ ਦੀ ਹਾਲਤ ਵਿਚ ਲੇ ਜਾਂਦਾ ਹੈ।ਜੇਕਰ ਇੰਝ ਹੀ ਹੈ ਤਾਂ ਅੰਤਿਮ ਦੋ ਪaੇੜੀਆਂ ਵੱਖ ਕਰ ਦੇਂਣ ਨਾਲ ਪਹਿਲੀ ਦੋ ਪਉੜੀਆਂ ਦਾ ਲਖਾਰੀ ਬਾਕੀ ਬੱਚਦਿਆਂ ੫੧ ਪਉੜੀਆਂ ਵਿਚ ਕੇਵਲ ਇੱਕ ਕਥਾ ਸੁਣਾਉਂਦਾ ਪ੍ਰਤੀਤ ਹੁੰਦਾ ਹੈ ਅਤੇ ਪਹਲਿਆਂ ਦੋ ਪਉੜੀਆਂ ਵਿਚ ਉਹ ਇਸ ਬਾਰੇ ਆਪਣਾ ਮਤ ਪ੍ਰਗਟ ਕਰਦੇ ਪਰਮਾਤਮਾ ਦੇ ਸਾ੍ਹਮਣੇ ਦੁਰਗਾ ਸਮੇਤ ਕਿਸੇ ਵੀ ਦੇਵਤੇ ਦੀ ਹੋਂਦ ਨੂੰ ਵੱਡਾ ਨਹੀਂ ਸਮਝਦਾ।
(੪) ਵਾਰ ਦੀ ਪਉੜੀ ਨੰ. ੫੦ ਵਿਚ ਲਿਖਾਰੀ ਦੁਰਗਾ ਹੱਥੋਂ ਨਿਸ਼ੁੰਭ ਦੇ ਵੱਧ ਦਾ ਵ੍ਰਿਤਾਂਤ ਦਰਸਾਉਂਦਾ ਹੈ ਅਤੇ ਅੱਗੇ ਜਾਕੇ ਵਾਰ ਨੰ: ੫੩ ਵਿਚ ਸ਼ੁੰਭ ਦੇ ਵੱਧ ਦਾ ਵ੍ਰਿਤਾਂਤ ਦਰਸਾਉਂਦੇ ਯੁੱਧ ਦੀ ਸਮਾਪਤੀ ਵਿਚ ਲਹੁ ਨਾਲ ਭਰੀ ਦੁਰਗਾ ਨੂੰ ਯੁੱਧ ਖ਼ੈਤਰ ਤੋਂ ਬਾਹਰ ਨਿਕਲਦੀ ਦੱਸਦਾ ਹੈ।ਪਰ ਨਾਲ ਹੀ ਅਗਲੀ ਪਉੜੀ ੫੪ ਵਿਚ, ਲਿਖਾਰੀ ਮੁੜ ਯੁੱਧ ਦਾ ਆਰੰਭ ਅਤੇ ਦੁਰਗਾ ਵਲੋਂ ਨਿਸ਼ੁੰਭ ਅਤੇ ਸ਼ੁੰਭ ਦਾ ਵੱਧ ਦਰਸਾਉਂਦਾ ਹੈ ਫ਼ਿਰ ਆਖਰੀ ਪਉੜੀ ੫੫ ਵਿਚ ਉਹ ਆਵਾਗਮਨ ਤੋਂ ਮੁਕਤੀ ਲਈ ਦੁਰਗਾ ਦੇ ਇਸ ਪਾਠ ਨੂੰ ਕਰਨ ਦਾ ਉਪਦੇਸ਼ ਦਿੱਦਾ ਹੈ।(ਪੰਨਾ ੩੩੪-੩੫ "... ਦਸ਼ਮ ਗ੍ਰੰਥ" ਡਾ. ਰਤਨ ਸਿੰਘ ਜੱਗੀ) ਇਹ ਤੱਥ ਵਾਰ ਵਿਚ ਦਰਸਾਏ ਯੁੱਧ ਵ੍ਰਿਤਾਂਤ ਦੇ ਉੱਲੇਖ ਦੇ ਲਿਖਾਰੀ ਦੀ ਕਮਜੋਰ ਪਕੜ ਵੱਲ ਵੀ ਇਸ਼ਾਰਾ ਕਰਦਾ ਪ੍ਰਤੀਤ ਹੁੰਦਾ ਹੈ।
ਖ਼ੈਰ ਉਪਰ ਵਿਚਾਰੇ ਕੁੱਝ ਤੱਥਾਂ ਤੋਂ ਇਸ ਤੋਂ ਸਪਸ਼ਟ ਪ੍ਰਤੀਤ ਹੁੰਦਾ ਹੈ ਕਿ ਵਾਰ ਦੇ ਸਿਰਲੇਖ ਵਿਚ 'ਭਗਉਤੀ' ਸ਼ਬਦ ਬਾਦ ਦੀ ਘੁੱਸਪੈਠ ਕਰਾਉਂਣ ਮਾਰਫ਼ਤ ਪ੍ਰਚਲਤ ਹੋਇਆ ਸੀ ।ਜਦ ਕੀ ਮੂਲ ਵਰਤੋਂ 'ਦੁਰਗਾ' ਸ਼ਬਦ ਦੀ ਸੀ।ਹੁਣ ਅਸੀਂ ਇਸ ਚਰਚਾ ਵਿਚ ਪਹਲਿਆਂ ਦੋ ਪਉੜੀਆਂ ਦੇ ਅਤੇ ਆਖਰੀ ਪਉੜੀ ਦੇ ਅਰਥ ਵਿਚਾਰਾਂ ਗੇ ਤਾਂ ਕਿ ਇਨਾਂ੍ਹ ਦਾ ਸਹੀ ਵਿਸ਼ਲੇਸ਼ਣ ਕਰਨ ਦਾ ਜਤਨ ਕੀਤਾ ਜਾ ਸਕੇ।
ਅਰਥ ਪਉੜੀ ਪਹਿਲੀ:-
ਸਭ ਤੋਂ ਪਹਿਲਾਂ ਭਗੌਤੀ (ਅੱਜੇ ਇਸ ਸ਼ਬਦ ਦਾ ਅਰਥ ਨਹੀਂ ਕਰਦੇ ਜਦ ਤਕ ਕਿ ਇਸ ਨੂੰ ਵਿਚਾਰ ਨਾ ਲਈਏ) ਨੂੰ ਸਿਮਰਦਾ ਹਾਂ ਅਤੇ (ਫਿਰ) ਗੁਰੂ ਨਾਨਕ ਨੂੰ ਯਾਦ ਕਰਦਾ ਹਾਂ।(ਫਿਰ) ਗੁਰੂ ਅੰਗਦ, (ਗੁਰੂ) ਅਰਜਨ ,(ਗੁਰੂ) ਹਰਗੋਬਿੰਦ ਅਤੇ (ਗੁਰੂ) ਸ਼੍ਰੀ ਹਰਿਰਾਏ ਨੂੰ ਸਿਮਰਦਾ ਹਾਂ। (ਫਿਰ ਗੁਰੂ) ਸ਼੍ਰੀ ਹਰਿਕ੍ਰਿਸ਼ਨ ਨੂੰ ਅਰਾਧਦਾ ਹਾਂ ਜਿਨਾਂ੍ਹ ਦੇ ਦਰਸ਼ਨ ਕਰਨ ਨਾਲ ਸਾਰੇ ਦੁਖ ਦੂਰ ਹੋ ਜਾਂਦੇ ਹਨ।(ਗੁਰੂ) ਤੇਗ ਬਹਾਦਰ ਦੇ ਸਿਮਰਨ ਨਾਲ ਨੌ ਨਿੱਧਾਂ (ਖ਼ਜਾਨੇ) (ਘਰ ਵਿਚ) ਚਲੀਆਂ ਆਉਂਦਿਆਂ ਹਨ।(ਸਾਰੇ ਗੁਰੂ ਮੈਨੂੰ) ਸਭ ਥਾਂਈ ਸਹਾਇਕ ਹੋਂਣ।੧।
ਨੋਟ:- ਮਹਾਨ ਕੋਸ਼ ਵਿਚ ਭਗਉਤੀ ਦੇ ਅਰਥ ਇਸ ਪ੍ਰਕਾਰ ਹਨ:
ਭਗਉਤੀ ੩.= ਦੁਰਗਾ ਦੇਵੀ (ਹਵਾਲਾ; "ਵਾਰ ਸ਼੍ਰੀ ਭਗਉਤੀ ਜੀ ਕੀ" (ਚੰਡੀ ੩)
ਭਗਉਤੀ ੪.= ਸ਼ੀ੍ਰ ਸਾਹਿਬ,ਤਲਵਾਰ
.ਭਗੁਉਤੀ ੫= ਮਹਾਕਾਲ (ਹਵਾਲਾ; "ਪ੍ਰਿਥਮ ਭਗਉਤੀ ਸਿਮਰਕੈ") (ਪੰਨਾ ੯੦੧, ਮਹਾਨ ਕੋਸ਼)
ਭਾਈ ਕਾਨ ਸਿੰਘ ਨਾਭਾ ਜੀ ਨੇ "ਵਾਰ ਸ਼੍ਰੀ ਭਗਉਤੀ ਜੀ ਕੀ" ਪੰਗਤੀ ਵਿਚ ਭਗਉਤੀ ਦਾ ਅਰਥ 'ਦੁਰਗਾ ਦੇਵੀ' ਹੋਣਾ ਦੱਸਿਆ ਹੈ ਜਦ ਕਿ "ਪ੍ਰਿਥਮ ਭਗਉਤੀ ਸਿਮਰਕੈ" ਪੰਗਤੀ ਅਨੁਸਾਰ ਭਗਉਤੀ ਦਾ ਅਰਥ 'ਮਹਾਕਾਲ' ਦੱਸਿਆ ਹੈ।
ਭਗੌਤੀ ਦੇ ਅਲਗ-ਅਲਗ ਅਰਥਾਂ ਬਾਰੇ ਵਿਸਥਾਰ ਵਿਚਾਰ ਕਰਦੇ ਭਾਈ ਕਾਨ ਸਿੰਘ ਜੀ ਨਾਭਾ ਇਸ ਬਾਬਤ ਉੱਠਣ ਵਾਲੇ ਇਕ ਸੁਭਾਵਕ ਸੁਆਲ ਨੂੰ ਵੀ ਇੰਝ ਸਪਸ਼ਟ ਕਰਦੇ ਹਨ:
" ਇਸ ਥਾਂ ਭਗੌਤੀ ਸ਼ਬਦ ਦਾ ਅਰਥ ਪਾਰਬ੍ਰਹਮ ਹੈ।ਜੇ ਕੋਈ ਪ੍ਰਸ਼ਨ ਕਰੇ ਕਿ ਜਦ 'ਵਾਰ ਭਗਉਤੀ' ਸਿਰਲੇਖ ਵਿੱਚ ਭਗੌਤੀ ਸ਼ਬਦ ਦੁਰਗਾ ਅਰਥ ਰੱਖਦਾ ਹੈ,ਤਦ 'ਪ੍ਰਿਥਮ ਭਗੌਤੀ ਸਿਮਰ ਕੈ' ਇਸ ਥਾਂ ਦੇਵੀ ਅਰਥ ਕਯੋਂ ਨਹੀਂ?
ਇਸਦਾ ਉੱਤਰ ਇਹ ਹੈ ਕਿ ਸ਼ਬਦ ਅਤੇ ਪਦਾਂ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ" ( ਭਾਈ ਕਾਨ ਸਿੰਘ ਗੁਰਮਤਿ ਮਾਰਤੰਡ ਪੰਨਾ ੭੩੬ )
ਇਸ ਟਿੱਪਣੀ ਦਾ ਅਰਥ ਇਹ ਹੋਇਆ ਕਿ ਭਾਈ ਸਾਹਿਬ ਜੀ ਨੇ ਪਹਿਲੀ ਅਤੇ ਦੂਜੀ ਪਉੜੀ ਦੇ ਪ੍ਰਕਰਣ ਅਨੁਸਾਰ ਹੀ ਪ੍ਰਿਥਮ ਭਗਉਤੀ ਦਾ ਅਰਥ ਮਹਾਕਾਲ (ਪਾਰਬ੍ਰੰਹਮ) ਕੀਤਾ ਹੈ।
ਹੁਣ ਮਹਾਕਾਲ ਸ਼ਬਦ ਦੇ ਅਰਥ ਪੜਚੋਲ ਰਾਹੀ ਮਹਾਨ ਕੋਸ਼ ਦੇ ਪੰਨਾ ੯੩੪ ਨੂੰ ਵਾਚਣ ਤੇ ਪਤਾ ਚਲਦਾ ਹੈ ਕਿ ਹੋਰ ਅਰਥਾਂ ਦੇ ਨਾਲ 'ਮਹਾਕਾਲ' ਦਾ ਅਰਥ ਇੰਝ ਵੀ ਦਰਜ਼ ਹੈ:-
ਮਹਾਕਾਲ = ਕਾਲ ਦਾ ਵੀ ਕਾਲ ਕਰਨ ਵਾਲਾ. ਯਮ ਸ਼ਿਵ ਆਦਿ ਜਗਤ ਦਾ ਨਾਸ ਕਰਨ ਵਾਲੇ ਭੀ ਜਿਸ ਵਿੱਚ ਲੌ ਜੋ ਜਾਂਦੇ ਹਨ. ਵਾਹਗੁਰੂ ਪਾਰਬ੍ਰਹਮ.
ਹੁਣ ਅਰਥ ਦੂਜੀ ਪਉੜੀ:-
ਜਿਸ ਸ਼ਕਤੀ (ਪਰਮਾਤਮਾ) ਨੇ ਸਭ ਤੋਂ ਪਹਿਲਾਂ ਪਧਾਰਥ (ਦੰਦ ਪਧਾਰਥ ਰਚਣ ਵਾਲੀ ਮਇਆ-ਵੇਖੋ ਖੰਡਾ, ਮਾਇਆ, ਮਹਾਨ ਕੋਸ਼) ਨੂੰ ਸਿਰਜ ਕੇ ਸਾਰਾ ਸੰਸਾਰ ਬਣਾਇਆ।ਬ੍ਰਹਮਾ,ਵਿਸ਼ਨੂ ਅਤੇ ਸ਼ਿਵ ਨੂੰ ਪੈਦਾ ਕਰਕੇ ਕੁਦਰਤ ਦੀ ਖੇਡ ਬਣਾਈ।ਸਮੁੰਦਰ, ਪਰਬਤ ਅਤੇ ਧਰਤੀ ਬਣਾਈ ਅਤੇ ਬਿਨਾ ਖੰਮਾਂ ਦੇ ਆਕਾਸ਼ ਨੂੰ ਸਥਿਤ ਕਰਨ ਦੀ ਵਿਵਸਥਾ ਕੀਤੀ।ਦੈਂਤ ਅਤੇ ਦੇਵਤੇ ਸਿਰਜੇ ਅਤੇ ਉਨਾਂ੍ਹ ਅੰਦਰ ਵੈਰ-ਵਿਵਾਦ ਪੈਦਾ ਕੀਤਾ। ਤੂੰ (ਪਰਮਾਤਮਾ) ਹੀ ਦੁਰਗਾ ਦੀ ਸਿਰਜਨਾ ਕਰਕੇ ਦੈਂਤਾਂ ਦਾ ਨਾਸ ਕਰਵਾਇਆ।ਤੇਰੇ ਤੋਂ ਹੀ ਰਾਮ ਚੰਦਰ ਨੇ ਬਲ ਪ੍ਰਾਪਤ ਕਰ ਕੇ ਬਾਣਾਂ ਨਾਲ ਰਾਵਣ ਦਾ ਵੱਧ ਕੀਤਾ।ਤੇਰੇ ਤੋਂ ਹੀ ਬਲ ਲੈ ਕੇ ਕ੍ਰਿਸ਼ਨ ਨੇ ਕੰਸ ਨੂੰ ਵਾਲਾਂ ਤੋਂ ਪਕੜ ਕੇ ਡਿਗਾਇਆ ਸੀ।ਵੱਡੇ ਮੁਨਿਆਂ ਅਤੇ ਦੇਵਤਿਆਂ ਨੇ ਕਈ ਯੁਗਾਂ ਤਕ ਤਪਸਿਆ ਕੀਤੀ ਪਰ ਇਨਾਂ੍ਹ ਸਾਰਿਆਂ ਵਿਚੋਂ ਭੀ ਕਿਸੇ ਨੇ ਤੇਰਾ (ਪਰਮਾਤਮਾ ਦਾ) ਅੰਤ ਨਹੀਂ ਪਾਇਆ।
ਇਸ ਪਉੜੀ ਵਿਚ ਵਰਤੇ ਖੰਡਾ ਸ਼ਬਦ ਦੇ ਅਰਥ ਵਿਚਾਰ ਵੀ ਲਈਏ।ਭਾਈ ਕਾਨ ਸਿੰਘ ਜੀ ਨਾਭਾ ਨੇ 'ਖੰਡਾ' ਦੇ ਅਰਥ ਦੋਧਾਰਾ ਖਡਗ ਦੇ ਨਾਲ ਇੰਝ ਵੀ ਕੀਤੇ ਹਨ:-੨. ਮਾਇਆ,ਜੋ ਖੰਡ (ਦੰਦ ਪਧਾਰਥ) ਰਚਣ ਵਾਲੀ ਹੈ. " ਖੰਡਾ ਪ੍ਰਿਥਮੈ ਸਜਕੈ ਜਿਨਿ ਸਭ ਸੰਸਾਰ ਉਪਾਇਆ") ਸਾਨੂੰ ਹੁਣ ਵਧੇਰੀ ਸਪਸ਼ਟਤਾ ਲਈ ਮਾਇਆ ਦੇ ਅਰਥ ਵੀ ਦੇਖਣੇ ਪੇਂਣ ਗੇ।
ਮਾਇਆ ਦੇ ਅਰਥ ਹੋਰ ਅਰਥਾਂ ਨਾਲ ਇਵੇਂ ਕੀਤੇ ਹਨ:- ੫. ਜਗਤ ਰਚਨਾ ਦਾ ਕਾਰਣ ਰੂਪ ਈਸ਼ਰ ਦੀ ਸ਼ਕਤੀ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ (ਮਾਰੂ ਸੋਹਲੇ ਮ. ੩) ਪੰਨਾ ੯੫੮, ਮਹਾਨ ਕੋਸ਼
ਇਸ ਲਈ 'ਪ੍ਰਿਥਮੈ ਖੰਡਾ ਸਾਜਿਕੈ' ਵਿਚ ਆਏ ਖੰਡਾ ਸ਼ਬਦ ਦਾ ਅਰਥ ਸਪਸ਼ਟ ਰੂਪ ਵਿਚ ਪਉੜੀ ਦੇ ਸਮੁੱਚੇ ਭਾਵ ਅਨੁਸਾਰ ਖਡਗ ਕਦਾਚਿਤ ਨਹੀਂ ਨਿਕਲਦਾ। ਭਾਈ ਸਾਹਿਬ ਜੀ ਵਲੋਂ ਕੀਤਾ ਅਰਥ (ਮਾਇਆ,ਜੋ ਖੰਡ (ਦੰਦ ਪਧਾਰਥ) ਰਚਣ ਵਾਲੀ ਹੈ) ਠੀਕ ਹੀ ਪ੍ਰਤੀਤ ਹੁੰਦਾ ਹੈ।
ਇਸ ਬਾਰੇ ਜ਼ਰਾ ਗੁਰਬਾਣੀ ਤੋਂ ਸੇਧ ਵੀ ਲਈਏ:
ਗਉੜੀ ਮਹਲਾ ੧॥ਬ੍ਰਹਮੈ ਗਰਬ ਕੀਆ ਜਾਨਿਆ॥ਬੇਦ ਕੀ ਬਿਪਤਿ ਪੜੀ ਪਛੁਤਾਨਿਆ॥ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ॥੧॥ਐਸਾ ਗਰਬੁ ਬੁਰਾ ਸੰਸਾਰੇ॥ਜਿਸੁ ਗੁਰੁ ਮਿਲੈ ਤਿਸੁ ਗਰਬੁ ਨਿਵਾਰੈ॥੧।ਰਹਾਉ॥ਬਲਿ ਰਾਜਾ ਮਾਇਆ ਅਹੰਕਾਰੀ॥ਜਗਨ ਕਰੈ ਬਹੁ ਭਾਰ ਅਫਾਰੀ॥ਬਿਨੁ ਗੁਰ ਪੂਛੇ ਜਾਇ ਪਇਆਰੀ॥੨॥ ਹਰੀਚੰਦ ਦਾਨੁ ਕਰੈ ਜਸੁ ਲੇਵੈ॥ਬਿਨੁ ਗੁਰ ਅੰਤ ਨ ਪਾਇ ਅਭੇਵੈ॥ਆਪਿ ਭੁਲਾਇ ਆਪੇ ਮਤਿ ਦੇਵੈ॥੩॥ ਦੁਰਮਤਿ ਹਰਣਾਖਸੁ ਦੁਰਾਚਾਰੀ॥ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ॥ਪ੍ਰਹਲਾਦ ਉਧਾਰੇ ਕਿਰਪਾ ਧਾਰੀ॥੪॥
ਭੂਲੇ ਰਾਵਣ ਮੁਗਧੁ ਅਚੇਤਿ॥ਲੂਟੀ ਲੰਕਾ ਸੀਸ ਸਮੇਤਿ॥ਗਰਬਿ ਗਇਆ ਬਿਨੁ ਸਤਿਗੁਰ ਹੇਤਿ॥੫॥ਸਹਸਬਾਹੁ ਮਧੁ ਕੀਟ ਮਹਿਖਾਸਾ॥ਹਰਣਾਖੁਸ ਲੇ ਨਖਹੁ ਬਿਧਾਸਾ॥ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ॥੬॥ਜਰਾਸੰਧਿ ਕਾਲਜਮੁਨ ਸੰਘਾਰੇ॥ਰਕਤਬੀਜੁ ਕਾਲੁਨੇਮੁ ਬਿਦਾਰੇ॥ਦੈਤ ਸੰਘਾਰਿ ਸੰਤ ਨਿਸਤਾਰੇ॥੭॥ਆਪੇ ਸਤਿਗੁਰੁ ਸਬਦੁ ਬੀਚਾਰੇ॥ਦੂਜੈ ਭਾਇ ਦੈਤ ਸੰਘਾਰੇ॥ਗੁਰਮੁਖਿ ਸਾਚਿ ਭਗਤਿ ਨਿਸਤਾਰੇ॥੮॥
ਬੂਡਾ ਦੁਰਜੋਧਨੁ ਪਤਿ ਖੋਈ॥ਰਾਮੁ ਨ ਜਾਨਿਆ ਕਰਤਾ ਸੋਈ॥ਜਨ ਕਉ ਦੂਖਿ ਪਚੈ ਦੁਖੁ ਹੋਈ॥੯॥ਜਨਮੇਜੈ ਗੁਰ ਸਬਦੁ ਨ ਜਾਨਿਆ॥ ਕਿਉ ਸੁਖੁ ਪਾਵੈ ਭਰਮਿ ਭੁਲਾਨਿਆ॥ਇਕੁ ਤਿਲੁ ਭੂਲੇ ਬਹੁਰਿ ਪਛੁਤਾਨਿਆ॥੧੦॥ਕੰਸੁ ਕੇਸੁ ਚਾਂਡੂਰੁ ਨ ਕੋਈ।ਰਾਮੁ ਨ ਚੀਨਿਆ ਅਪਨੀ ਪਤਿ ਖੋਈ॥ਬਿਨੁ ਜਗਦੀਸ ਨ ਰਾਖੈ ਕੋਈ॥੧੧॥ ਬਿਨੁ ਗੁਰ ਗਰਬੁ ਨ ਮੇਟਿਆ ਜਾਇ॥ਗੁਰਮਤਿ ਧਰਮੁ ਧੀਰਜ਼ੁ ਹਰਿ ਨਾਇ॥ ਨਾਨਕ ਨਾਮ ਮਿਲੈ ਗੁਣ ਗਾਇ॥੧੨॥੯॥ (ਪੰਨਾ ੨੨੫)
ਗੁਰੂ ਨਾਨਕ ਜੀ ਨੇ ਉਪਰੋਕਤ ਬਚਨਾਂ ਵਿਚ ਹਿੰਦੂ ਮਤ ਵਿਚ ਪੁਰਾਣੀਆਂ ਪ੍ਰਚਲਤ ਕਈ ਕਥਾਵਾਂ ਨੂੰ ਕੇਵਲ ਸੰਕੇਤਕ ਰੂਪ ਤਫ਼ਸੀਲ ਬਿਆਨ ਕਰਦੇ ਪਰਮਾਤਮਾ ਦੀ ਸਰਵੋੱਚਤਾ ਬਾਰੇ ਗੁਰਮਤਿ ਸਿਧਾਂਤ ਨੂੰ ਦ੍ਰਿੜ ਕਰਵਾਇਆ ਹੈ।ਦਾਸ ਇਨਾਂ੍ਹ ਦੇ ਅਰਥ ਲੇਖ ਦੀ ਬੰਦਿਸ਼ ਨੂੰ ਧਿਆਨ ਵਿਚ ਰੱਖਦੇ ਨਹੀਂ ਦੇ ਰਿਹਾ।ਪਾਠਕ ਪ੍ਰੋ. ਸ਼ਾਹਿਬ ਸਿੰਘ ਜੀ ਵਲੋਂ ਕੀਤੇ ਪਦਅਰਥਾਂ/ਅਰਥਾਂ ਨੂੰ ਪੜ ਸਕਦੇ ਹਨ।ਇਸ ਤੋਂ ਭਾਵ ਇਹ ਕੱਡ ਲੇਂਣਾ ਕਿ ਗੁਰੂ ਨਾਨਕ ਪਰਮਾਤਮਾ ਦੇ ਮੁਕਾਬਲ ਪਰੌਣਿਕ ਕਥਾਵਾਂ ਦੇ ਨਾਯਕਾਂ ਦੀ ਉਸਤੱਤ ਕਰ ਰਹੇ ਹਨ ਇਕ ਗਲਤ ਸਿੱਟਾ ਕਹਿਆ ਜਾਏਗਾ।ਗੁਰੂ ਨਾਨਕ ਪੌਰਾਣਿਕ ਕਥਾਵਾਂ ਦੇ ਵਰਨਨ ਰਾਹੀਂ ਇਕ ਅਕਾਲ ਪੁਰਖ ਦੀ ਉਸਤੱਤ ਬਿਆਨ ਕਰਦੇ ਹਨ।ਉਹ ਕਥਾ ਨਾਯਕਾਂ-ਕਿਰਦਾਰਾਂ ਨੂੰ ਪਰਮਾਤਮਾ ਦੀ ਖੋਡ ਵਿਚ ਵਰਤੇ ਹੋਏ ਪਾਤਰ ਮਾਤਰ ਦਰਸਾਉਂਦੇ ਹਨ। ਧਿਆਨ ਵਿਚ ਰੱਖਣ ਵਾਲੀ ਗਲ ਹੈ ਕਿ ਗੁਰੂ ਨਾਨਕ ਦੇ ਮੂਲ ਮੰਤਰ ਵਿਚ ਪਰਮਾਤਮਾ ਦਾ ਸਵਰੂਪ ਬਿਆਨ ਹੈ ਜੋ ਹਿੰਦੁ ਮਤਿ ਦੇ ਮੋਨੋਇਸਮ (Monoism) ਨਾਲੋਂ ਵੱਖ ਹੈ।ਉਹ ਨਾਨਕ ਦਾ ਮੋਨੋਥੀਸਮ ਹੈ ਜਿਸ ਨੂੰ ਸਮਝਣ ਲਈ ਬੇਹਤਰ ਟਰਮ ਹੋਵੇਗੀ ਕਿ ਉਸ ਨੂੰ Nanakian Monothiesm ਕਿਹਾ ਜਾਏ।ਹਿੰਦੁ ਮਤਿ ਵਿਚ ਆਪ ਪਰਮਾਤਮਾ ਦੇ ਅਵਤਾਰ ਕਹੇ ਜਾਂਦੇ ਨਾਯਕਾਂ ਨੂੰ ਪਰਮਾਤਮਾ ਦੀ ਸਰਵੋਚਤਾ ਹੇਠ ਬਿਆਨ ਕਰਨਾ ਗੁਰੂ ਸਾਹਿਬ ਵਲੋਂ ਆਪਣੀ ਵਿਚਾਰਧਾਰਾ (ਨਾਨਕੀਯਨ ਮਨੋਥੀਸਮ) ਨੂੰ ਸਪਸ਼ਟ ਕਰਨਾ ਹੈ।ਇਸ ਬਾਰੇ ਦਾਸ ਦੇ ਵਿਚਾਰਾਂ ਨੂੰ hardevsinghjammu.blogspot.com ਤੇ 'ਮੂਲਮੰਤਰ (Basic Understanding)' ਲੇਖ ਵਿਚ ਪੜੀਆ ਜਾ ਸਕਦਾ ਹੈ।
ਇੱਥੇ ਪ੍ਰਸੰਗ ਅਨੁਸਾਰ ਕੇਵਲ ਕੁੱਝ ਅੰਸ਼ਾ ਦੇ ਪਦਅਰਥ/ਅਰਥ ਇੰਝ ਹਨ:-
ਰਕਤਬੀਜੁ—ਸੁੰਭ ਤੇ ਨਸੁੰਭ ਦਾ ਜਰਨੈਲ । ਇਸ ਦਾ ਦੁਰਗਾ ਨਾਲ ਜੰਗ ਹੋਇਆ । ਜ਼ਖ਼ਮੀ ਹੋਣ ਨਾਲ ਜਿਤਨੇ ਭੀ ਲਹੂ ਦੇ ਕਤਰੇ ਭੁੰਞੇ ਡਿੱਗਦੇ, ਉਤਨੇ ਹੀ ਨਵੇਂ ਦੈਂਤ ਪੈਦਾ ਹੋ ਜਾਂਦੇ । ਦੁਰਗਾ ਨੇ ਆਪਣੇ ਮੱਥੇ ਵਿਚੋਂ ਇਕ ਕਾਲੀ ਦੇਵੀ ਕਾਲਕਾ ਕੱਢੀ । ਕਾਲਕਾ ਰਕਤਬੀਜ ਦੇ ਲਹੂ ਦੇ ਕਤਰੇ ਨਾਲੋ ਨਾਲ ਪੀਂਦੀ ਗਈ । ਆਖ਼ਰ ਦੁਰਗਾ ਨੇ ਰਕਤਬੀਜ ਨੂੰ ਮਾਰਿਆ ।
ਕਾਲੁਨੇਮੁ—ਰਾਜਾ ਬਲਿ ਦਾ ਉੱਘਾ ਜੋਧਾ । ਵਿਸ਼ਨੂੰ ਨੇ ਤ੍ਰਿਸੂਲ ਨਾਲ ਇਸ ਦਾ ਸਿਰ ਕੱਟਿਆ ਸੀ ।
ਕਾਲਜਮੁਨ—ਜਰਾਸੰਧਿ ਦਾ ਸਾਥੀ ਸੀ । ਕ੍ਰਿਸ਼ਨ ਜੀ ਨੇ ਮਾਰਿਆ ।੭।
ਦੂਜੈ ਭਾਇ—ਪ੍ਰਭੂ ਨੂੰ ਤਿਆਗ ਕੇ ਕਿਸੇ ਹੋਰ ਦੇ ਪ੍ਰੇਮ ਵਿਚ ।੮।
ਅਰਥ:- ਮੂਰਖ ਰਾਵਣ ਬੇ-ਸਮਝੀ ਵਿਚ ਕੁਰਾਹੇ ਪੈ ਗਿਆ । (ਸਿੱਟਾ ਇਹ ਨਿਕਲਿਆ ਕਿ) ਉਸ ਦੀ ਲੰਕਾ ਲੁੱਟੀ ਗਈ, ਤੇ ਉਸ ਦਾ ਸਿਰ ਭੀ ਕੱਟਿਆ ਗਿਆ । ਅਹੰਕਾਰ ਦੇ ਕਾਰਨ, ਗੁਰੂ ਦੀ ਸਰਨ ਪੈਣ ਤੋਂ ਬਿਨਾ ਅਹੰਕਾਰ ਦੇ ਮਦ ਵਿਚ ਹੀ ਰਾਵਣ ਤਬਾਹ ਹੋਇਆ ।੫।
ਸਹਸਬਾਹੂ (ਨੂੰ ਪਰਸ ਰਾਮ ਨੇ ਮਾਰਿਆ,) ਮਧੁ ਤੇ ਕੈਟਭ (ਨੂੰ ਵਿਸ਼ਨੂੰ ਨੇ ਮਾਰ ਦਿੱਤਾ,) ਮਹਿਖਾਸੁਰ (ਦੁਰਗਾ ਦੇ ਹੱਥੋਂ ਮਰਿਆ) ਹਰਣਾਖਸ ਨੂੰ (ਨਰ ਸਿੰਘ ਨੇ) ਨਹੁੰਆਂ ਨਾਲ ਮਾਰ ਦਿੱਤਾ । ਇਹ ਸਾਰੇ ਦੈਂਤ ਪ੍ਰਭੂ ਦੀ ਭਗਤੀ ਦੇ ਅੱਭਿਆਸ ਤੋਂ ਵਾਂਜੇ ਰਹਿਣ ਕਰਕੇ (ਆਪਣੀ ਮੂਰਖਤਾ ਦੀ ਸਜ਼ਾ ਭੁਗਤਦੇ) ਮਾਰੇ ਗਏ ।੬।
ਪਰਮਾਤਮਾ ਨੇ ਦੈਂਤ ਮਾਰ ਕੇ ਸੰਤਾਂ ਦੀ ਰੱਖਿਆ ਕੀਤੀ । ਜਰਾਸੰਧਿ ਤੇ ਕਾਲਜਮੁਨ (ਕ੍ਰਿਸ਼ਨ ਜੀ ਦੇ ਹੱਥੋਂ) ਮਾਰੇ ਗਏ । ਰਕਤ ਬੀਜ (ਦੁਰਗਾ ਦੇ ਹੱਥੋਂ) ਮਾਰਿਆ, ਕਾਲਨੇਮ (ਵਿਸ਼ਨੂੰ ਦੇ ਤ੍ਰਿਸ਼ੂਲ ਨਾਲ) ਚੀਰਿਆ ਗਿਆ (ਇਹਨਾਂ ਅਹੰਕਾਰੀਆਂ ਨੂੰ ਇਹਨਾਂ ਦੇ ਅਹੰਕਾਰ ਨੇ ਹੀ ਲਿਆ) ।੭।
(ਇਸ ਸਾਰੀ ਖੇਡ ਦਾ ਮਾਲਕ ਪਰਮਾਤਮਾ) ਆਪ ਹੀ ਗੁਰੂ-ਰੂਪ ਹੋ ਕੇ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਵਿਚਾਰਦਾ ਹੈ, ਆਪ ਹੀ ਦੈਂਤਾਂ ਨੂੰ ਮਾਇਆ ਦੇ ਮੋਹ ਵਿਚ ਫਸਾ ਕੇ ਮਾਰਦਾ ਹੈ, ਆਪ ਹੀ ਗੁਰੂ ਦੀ ਸਰਨ ਪਏ ਬੰਦਿਆਂ ਨੂੰ ਆਪਣੇ ਸਿਮਰਨ ਵਿਚ ਆਪਣੀ ਭਗਤੀ ਵਿੱਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ।੮।
ਹੁਣ ਵਾਰ ਦੀ ਦੂਜੀ ਪਉੜੀ ਦੇ ਅਰਥਾਂ ਨੂੰ ਵਿਚਾਰਨ ਦੀ ਲੋੜ ਹੈ ਜਿਨਾਂ੍ਹ ਵਿਚ ਗੁਰੂ ਨਾਨਕ ਜੀ ਦੇ ਉਪਰੋਕਤ ਬਚਨਾਂ ਦਾ ਪ੍ਰਭਾਵ ਸਪਸ਼ਟ ਨਜ਼ਰ ਆਉਂਦਾ ਹੈ।ਜਿਸ ਵਿਚ ਪੋਰਾਣਿਕ ਕਥਾਵਾਂ ਵਿਚ ਵਰਣਿਤ ਨਾਯਕਾਂ ਨੂੰ ਵੀ ਪਰਮਾਤਮਾ ਦੇ ਹੋਠ ਸਥਾਪਤ ਕੀਤਾ ਗਿਆ ਹੈ।ਪਹਲਿਆਂ ਦੋ ਪਉੜੀਆਂ ਵਿਚ ਪਹਿਲਾਂ ਪਰਮਾਤਮਾ ਅਤੇ ਗੁਰੂ ਸਾਹਿਬਾਨ ਪ੍ਰਤੀ ਸਿੱਖ ਦੇ ਅਕੀਦੇ ਨੂੰ ਦ੍ਰਿੜ ਕਰਵਾਇਆ ਗਿਆ ਹੈ ਫ਼ਿਰ ਦੁਰਗਾ ਆਦਿ ਕਥਾ ਨਾਯਕਾਂ ਦੀ ਨਹੀਂ ਬਲਕਿ ਪਰਮਾਤਮਾ ਦੀ ਉਸਤੱਤ ਕੀਤੀ ਗਈ ਹੈ।
ਹੁਣ ਅਰਥ ਤੀਜੀ ਪਉੜੀ (ਵਾਰ ਦੀ ਆਖਰੀ ਪਉੜੀ):-
(ਦੇਵੀ ਨੇ ) ਸ਼ੰਭ ਅਤੇ ਨਿਸ਼ੰਭ ਨੂੰ ਯਮਲੋਕ ਨੂੰ ਤੋਰ ਦਿੱਤਾ ਅਤੇ ਇੰਦਰ ਨੂੰ ਰਾਜ ਤਿਲਕ (ਅਭਿਪੇਖ) ਦੇਣ ਲਈ ਬੁਲਾ ਲਿਆ।ਰਾਜੇ ਇੰਦਰ ਦੇ ਸਿਰ ਉਤੇ ਛਤ੍ਰ ਫਿਰਾ ਦਿੱਤਾ। (ਇੰਝ) ਚੌਦਾਂ ਲੋਕਾਂ ਵਿਚ ਜਗਤ ਮਾਤਾ (ਦੁਰਗਾ) ਦਾ ਯਸ਼ ਛਾ ਗਿਆ। ਦੁਰਗਾ ਦਾ ਪਾਠ ਇਸ ਵਾਰ ਦਿਆਂ ਪਉੜੀਆਂ ਵਿਚ ਬਣਾਇਆ ਹੈ।ਜੋ ਇਸ ਪਾਠ ਨੂੰ ਗਾਏਗਾ (ਉਹ) ਫਿਰ ਆਵਾਗਮਨ ਦੇ ਚਕਰਾਂ ਵਿਚ ਨਹੀਂ ਪਵੈਗਾ ।੫੫।
ਹੁਣ ਵਿਚਾਰ ਲਈ ਤਿੰਨੋਂ ਪਉੜੀਆ ਸਾਡੇ ਸਾ੍ਹਮਣੇ ਹਨ। ਜ਼ਰਾ ਕੁ ਧਿਆਨ ਨਾਲ ਵਾਚਣ ਤੇ ਪਤਾ ਚਲਦਾ ਹੈ ਕਿ ਵਾਰ ਦੀ ਆਖਰੀ ਪੋੜੀ, ਜੋ ਕਿ ਵਾਰ (ਤੀਜੀ ਪਉੜੀ ਤੋਂ ੫੪ਵੀਂ ਪਉੜੀ) ਦਾ ਉਪਦੇਸ਼ਾਤਮਕ ਨਿਚੋੜ ਹੈ, ਉਹ ਪਹਿਲੀ ਦੋ ਪਉੜੀਆਂ ਵਿਚਲੇ ਦਿੱਤੇ ਭਾਵ/ਉਪਦੇਸ਼ ਭਾਵ ਦੇ ਬਿਲਕੁਲ ਵਿਪਰੀਤ ਹੈ।ਇੱਥੋਂ ਤਕ ਕਿ ਪਹਿਲੀਆਂ ਦੋ ਪਉੜੀਆਂ ਦੇ ਸਿਧਾਂਤਕ ਭਾਵਅਰਥਾਂ ਦਾ ਸੰਬਧ, ਬਾਕੀ ਵਾਰ ਦੀ ਕਿਸੇ ਪਉੜੀ ਨਾਲ ਨਹੀਂ ਸਥਾਪਤ ਹੁੰਦਾ।
ਪਹਿਲੀ ਪਉੜੀ ਵਿਚ ਵਰਤੇ ਸ਼ਬਦ ਭਗੌਤੀ ਦਾ ਅਰਥ, ਪ੍ਰਸੰਗ ਅਨੁਸਾਰ, ਦੂਜੀ ਪਉੜੀ ਦੇ ਭਾਵਅਰਥਾਂ ਦੇ ਨਾਲ ਜੁੜਦੇ ਹੋਏ ' ਦੁਰਗਾ' ਕਦਾਚਿਤ ਨਹੀਂ ਨਿਕਲਦਾ ਬਲਕਿ ਪਰਮਾਤਮਾ ਨਿਕਲਦਾ ਹੈ। ਯਾਨੀ ਕੇ ਉਹ ਪਾਰਬ੍ਰਹਮ (ਭਗੌਤੀ), ਜਿਸ ਨੇ ਪਹਿਲਾ ਖੰਡਾ ( ਦੰਦ ਪਧਾਰਥ ਰੂਪ ਈਸ਼ਵਰੀਯ ਮਾਇਆ ਸ਼ਕਤੀ ) ਸਿਰਜਿਆ ਅਤੇ ਫ਼ਿਰ ਜਿਸ ਨੇ ਕਹੇ ਜਾਂਦੇ ਬ੍ਰਹਮਾ, ਬਿਸ਼ਨ, ਮਹੇਸ਼, ਧਰਤੀ, ਦਰੀਆਵਾਂ , ਪਰਬਤ , ਅਕਾਸ਼ (ਸ਼ਪaਚe), ਦੇਵਤੇ ਆਦਿ ਦੀ ਸਿਰਜਨਾ ਕੀਤੀ। ਉਸੀ ਨੇ ਦੁਰਗਾ, ਰਾਮ, ਕ੍ਰਿਸ਼ਨ ਅਤੇ ਮੁੰਨਿਆਂ ਨੂੰ ਪੈਦਾ ਕੀਤਾ ਪਰ ਉਸ ਪਰਮਾਤਮਾ ਦਾ ਅੰਤ ਇਨਾਂ੍ਹ ਵਿਚੋਂ ਕਿਸੇ ਨੇ ਨਹੀਂ ਪਾਇਆ।
ਨੋਟ:- ਖੰਡਾ ਦੇ ਅਰਥ ਦੀ ਵਧੇਰੇ ਸਪਸ਼ਟਤਾ ਲਈ ਦੇਖੋ ਇੰਦਰਾਜ; 'ਖੰਡਾ' ਅਤੇ ਫ਼ਿਰ ਵੇਖੋ 'ਮਾਇਆ' (ਮਹਾਨ ਕੋਸ਼)
ਦੂਜੀ ਪਉੜੀਆਂ ਵਿਚ ਆਇਆਂ ਗਲਾਂ ਲਗਭਗ ਉਹੀ ਹਨ ਜਿਨਾਂ੍ਹ ਬਾਰੇ ਸੰਕੇਤ, ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਹਨ।ਪਰ ਆਖਰੀ ਪਉੜੀ ਦਾ ਰਚਣਹਾਰ ਪਹਲਿਆਂ ਦੋ ਪਉੜੀਆਂ ਦੇ ਮੂਲ ਰਚਣਹਾਰ ਨਾਲੋਂ ਵੱਖਰਾ ਉਪਦੇਸ਼ ਦਿੰਦਾ ਪ੍ਰਤੀਤ ਹੁੰਦਾ ਹੈ।ਪਹਿਲੀ ਦੋ ਪਉੜੀਆਂ ਦਾ 'ਲਿਖਾਰੀ' ਸਰਵੋੱਚ ਪਰਮਾਤਮਾ ਦੀ ਸਥਿਤੀ ਨੂੰ ਬਿਆਨ ਕਰਦੇ ਇਸ ਵਿਚਾਰ ਦਾ ਲਿਖਾਇਕ ਨਹੀਂ ਹੋ ਸਕਦਾ ਕਿ 'ਪ੍ਰਿਥਮ ਭਗੌਤੀ' ਤੋਂ 'ਉਸ' ਦਾ ਭਾਵ ਉਹ ਦੁਰਗਾ ਹੈ ਜਿਸ ਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ ਅਤੇ ਜਿਸ ਨੂੰ (ਰਾਮ, ਕ੍ਰਿਸ਼ਨ ਵਿਸ਼ਨੂੰ ਸ਼ਿਵ ਅਦਿ ਵਾਂਗ) ਪਰਮਾਤਮਾ ਦੀ ਅਨੰਤਤਦਾ ਦਾ ਪਤਾ ਵੀ ਨਹੀਂ।
ਆਖਰੀ ਪਉੜੀ ਦਾ ਲਿਖਾਰੀ, ਬਾਕੀ ਦਿਆਂ ੫੩ ਪਉੜੀਆਂ ਵਿਚ ਯੁੱਧ ਵਰਨਨ, ਉਪਰੰਤ ਦੁਰਗਾ ਨੂੰ ਮੁਕਤੀਦਾਤੀ ਦੇ ਰੂਪ ਵਿਚ ਜਗ ਵਿਖਿਅਤ (ਪ੍ਰਚਾਰਤ) ਕਰਦਾ ਹੈ, ਪਰ ਪਹਿਲੀ ਦੋ ਪਉੜੀਆਂ ਦਾ ਲਿਖਾਰੀ ਪਰਮਾਤਮਾ ਨੂੰ ਬੇਅੰਤ ਬਿਆਨ ਕਰਦੇ ਹੋਏ ਦੁਰਗਾ ਸਮੇਤ ਪ੍ਰਚਲਤ ਤਮਾਮ ਮੁਕਤੀਦਾਤਿਆਂ ਨੂੰ ਪਰਮਾਤਮਾ ਦੇ ਹੇਠ ਦਰਸਾਉਂਣ ਦੇ ਵਿਚਾਰ ਨੂੰ ਜਗ ਵਿਖਿਅਤ (ਪ੍ਰਚਾਰਤ) ਕਰਦਾ ਹੈ। ਕੀ ਇਹ ਇਕੋ ਲਿਖਾਰੀ ਦੀ ਰਚਨਾ ਹੈ ਜਾਂ ਫ਼ਿਰ ਕੋਈ ਕਾਲਾਂਤਰ ਮਿਲ ਗੋਭਾ? ਆਪਣੇ-ਆਪਣੇ ਪ੍ਰਕਰਣ ਅਨੁਸਾਰ ਪਹਿਲੀ ਦੋ ਪਉੜੀਆਂ ਦਾ ਮੂਲ ਰਚਣਹਾਰ (Creator) ਆਖਰੀ ਪਉੜੀ ਦਾ ਰਚਣਹਾਰ ਨਹੀਂ ਹੋ ਸਕਦਾ ਅਤੇ ਆਖਰੀ ਪਉੜੀ ਦਾ ਮੂਲ ਰਚਣਹਾਰ ਪਹਿਲੀ ਦੋ ਪਉੜੀਆਂ ਦਾ ਮੂਲ ਰਚਣਹਾਰ ਨਹੀਂ ਹੋ ਸਕਦਾ।ਹਾਂ ਉਨਾਂ੍ਹ ਨੂੰ ਬਾਦ ਵਿਚ, ਕਿਸੇ ਵੇਲੇ, ਇੱਕ ਥਾਂ ਇੱਕਠੇ ਕਰ ਦੇਂਣ ਵਾਲਾ ਕਾਤਬ ਇੱਕ ਹੋ ਸਕਦਾ ਹੈ।ਇਸ ਪ੍ਰਕ੍ਰਿਆ ਨਾਲ ਦੋ ਵੱਖਰੀਆਂ ਗਲਾਂ ਇਕ ਨਹੀਂ ਹੋ ਜਾਂਦਿਆਂ।ਸਮੁੱਚੀ ਰਚਨਾਵਾਂ ਨੂੰ ਗੁਰੂ ਕ੍ਰਿਤ ਕਹਿਣ ਵਾਲੇ ਸੱਜਣ ਇਸ ਤੱਥ ਦੀ ਅਣਦੇਖੀ ਕਰਦੇ ਹਨ।ਕੁੱਝ ਸੱਜਣ ਇਸ ਕ੍ਰਿਤ ਨੂੰ ਮੁਗ਼ਲ ਹਕੁਮਤ ਵਿਰੁਧ ਪੀੜਤ ਹਿੰਦੁ ਭਾਈਚਾਰੇ ਨੂੰ ਲਾਮ-ਬੰਦ ਕਰਨ ਦਾ ਯਤਨ ਲਿਖਦੇ ਹਨ।ਕੀ ਗੁਰੂ ਨਾਨਕ ਤੋਂ ਗੁਰੂ ਤੇਗ ਬਹਾਦਰ ਜੀ ਤਕ ਹਿੰਦੂ ਭਾਈ ਚਾਰਾ ਪੀੜਤ ਅਤੇ ਸ਼ੋਸ਼ਤ ਨਹੀਂ ਸੀ ?
ਇਹ ਗਲ ਤਾਂ ਨਿਸ਼ਚਤ ਹੈ ਕਿ ਵਿੱਚਤਰ ਗ੍ਰੰਥ ਵੱਖ-ਵੱਖ ਲਿਖਤਾਂ ਜੋੜ ਕੇ ਬਾਦ ਵਿਚ ਰੱਚਿਆ ਗਿਆ ਸੀ। ਜਿਹੜੇ ਸੱਜਣ ਇਸ ਜੋੜ ਨੂੰ ਮਾਈ ਮਨੀ ਸਿੰਘ ਜੀ ਵਲੋਂ ਕੀਤਾ ਮੰਨਦੇ ਹਨ ਉਨਾਂ੍ਹ ਨੂੰ ਧਿਆਨ ਦੇਂਣਾ ਚਾਹੀਦਾ ਹੈ ਕਿ ਗੁਰੂ ਵਲੋਂ ਸਿੱਖਾਂ ਲਈ ਕੋਈ ਵੀ ਗ੍ਰੰਥ ਲਿਖਣ-ਲਿਖਵਾਉਂਣ ਦਾ ਅਧਿਕਾਰ ਕੇਵਲ ਗੁਰੂ ਦਾ ਹੀ ਹੋ ਸਕਦਾ ਸੀ ਨਾ ਕਿ ਉਨਾਂ੍ਹ ਬਾਦ ਕਿਸੇ ਸਿੱਖ ਦਾ, ਭਾਂਵੇਂ ਉਹ ਕਿਨਾਂ੍ਹ ਵੀ ਮਹਾਨ ਯੌਧਾਂ, ਜਾਂਨਿਸਾਰ ਜਾਂ ਸਮਰਪਿਤ ਵੀ ਕਿਉਂ ਨਾ ਹੋਵੇ।ਸਾਰੇ ਜਾਣਦੇ ਹਾਂ ਕਿ ਇਹ ਕੰਮ ਗੁਰੂ ਦੇ ਬਾਦ ਹੀ ਹੋਇਆ ਸੀ ਅਤੇ ਉਹ ਵੀ ਬਿਨਾ ਗੁਰੂ ਦੀ ਇਜਾਜ਼ਤ/ਜਾਣਕਾਰੀ ਦੇ ! ਜੇ ਕਰ ਭਈ ਮਨੀ ਸਿੰਘ ਜੀ ਨੇ ਵੱਖੋ-ਵੱਖ ਲਿਖਤਾਂ ਜੋੜ ਦਿੱਤੀਆਂ ਸਨ ਤਾਂ ਸਪਸ਼ਟ ਹੈ ਕਿ ਵੱਖੋ-ਵੱਖ ਲਿਖਤਾਂ ਨੇ ਗੁਰੂ ਤੋਂ ਬਾਦ ਬਿਨਾ ਇਜ਼ਾਜ਼ਤ ਅਤੇ ਹੁਕਮ ਦੇ ਇਕ ਗ੍ਰੰਥ ਦਾ ਰੂਪ ਧਾਰਨ ਕੀਤਾ ਸੀ।
ਪੌਰਾਣਿਕ ਗਾਥਾ ਦਾ ਪੁਨਰਲੇਖਨ ਇਕ ਵੱਖਰੀ ਗਲ ਹੋ ਸਕਦੀ ਹੈ ਪਰ ਮੁਗ਼ਲ ਸਰਕਾਰ ਵਿਰੁਧ ਲਾਮਬੰਦੀ ਕਰਨ ਲਈ ਹੋਰ ਪੀੜਤਾਂ ਦਾ ਸਮਰਥਨ ਪ੍ਰਾਪਤ ਕਰਨ ਦੀ ਜੁਗਤ ਵਿਚ, ਕਿਸੇ ਗਾਥਾ ਦੇ ਅੰਤਿਮ ਸੰਦੇਸ਼ ਰਾਹੀਂ ਗੁਰਮਤਿ ਸਿਧਾਂਤ ਨੂੰ ਪਲਟਣ ਦੀ ਗਲ ਦਸ਼ਮੇਸ਼ ਗੁਰੂ ਨਹੀਂ ਬਲਕਿ ਕੋਈ ਸਮਝੋਤਾਵਾਦੀ ਰਾਜਨੀਤਕ ਹੀ ਕਰ ਸਕਦਾ ਹੈ। ਜੋ ਸੱਜਣ ਪੁਰੀ ਵਾਰ ਨੂੰ ਗੁਰੂ ਕ੍ਰਿਤ ਮੰਨਦੇ ਹਨ ਉਹ ਇਹ ਦਸਸਾਉਂਣ ਵਿਚ ਅਸਫ਼ਲ ਹਨ ਕਿ ਪਹਿਲਾਂ ਅਕਾਲ ਪੁਰਖ ਅਤੇ ਗੁਰੂਆਂ ਦੀ ਸਿੱਖਿਆ ਨੂੰ ਚੇਤੇ ਰੱਖਣ ਅਤੇ ਪਰਮਾਤਮਾ ਦੀ ਸਰਵੋੱਚਤਾ ਦੇ ਸੰਦੇਸ਼ ਦੇ ਬਾਦ, ਇਕ ਅਵਤਾਰ ਦੇ ਯੁੱਧ ਪਾਠ ਦੇ ਪਠਨ ਰਾਹੀਂ ਆਵਾਗਮਨ ਤੋਂ ਮੁਕਤੀ ਪ੍ਰਾਪਤੀ ਦੀ ਰਾਹ ਪਾਉਣ ਵਾਲੀ ਆਖਰੀ ਪਉੜੀ ਕਿਵੇਂ ਅਵਤਾਰਵਾਦ ਦੇ ਬੁਨਿਆਦੀ ਸਿਧਾਂਤਾ ਦਾ ਉਲੰਘਨ ਕਰਦੀ ਹੈ? ਅਵਤਾਰਵਾਦ ਤੋਂ ਅਸਿਹਮਤੀ ਤਾਂ ਸਿੱਖੀ ਦੇ ਦਰਸ਼ਨ ਅੰਦਰ ਪਰਮਾਤਮਾ ਦੀ ਵਿਆਖਿਆ ਨਾਲ ਜੁੜੀ ਹੈ।ਇਸ ਲਈ ਪੁਰੀ ਵਾਰ ਨੂੰ ਗੁਰੂ ਕ੍ਰਿਤ ਮੰਨਣਾ ਅਸੰਭਵ ਹੈ।
ਭਾਈ ਕਾਨ ਸਿੰਘ ਜੀ ਨਾਭਾ ਐਸੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਉਸੁਲ ਵਿਰੁੱਧ (੧) ਇਤਹਾਸ ਵਿਰੁਧ (੨) ਯੁਕਤੀ ਵਿਰੁਧ (੩) ਢੰਗ ਦਾ ਇਸਤਮਾਲ ਕਰਨ ਦਾ ਵਿਚਾਰ ਪੇਸ਼ ਕਰਦੇ ਹਨ ਤਾਂ ਕਿ ਕਿਸੇ ਪੁਸਤਕ ਵਿਚ ਲਿਖੇ ਪ੍ਰਮਾਣਕ ਵਚਨਾਂ ਤੋਂ ਅਪ੍ਰਮਾਣਕ ਵਚਨਾਂ ਨੂੰ ਅਲਗ ਕਰਦੇ ਅਪ੍ਰਮਾਣਕ ਵਚਨਾ ਤੇ ਸ਼ਰਧਾ ਨਾ ਕਰੀਏ।(ਵੇਖੋ ਪੰਨਾ ੪, ਗੁਰਮਤ ਮਾਰਤੰਡ, ਭਾਗ ਪਹਿਲਾ)
ਕਿਸੇ ਰਚਨਾ ਦੇ ਲੇਖਨ ਕਾਲ ਅਤੇ ਇੱਕੋ ਲਿਖਾਰੀ ਦੇ ਹੱਥੋਂ ਲਿਖਤ ਤੋਂ ਛੁੱਟ, ਸਿਧਾਂਤਕ ਅਧਾਰ ਤੇ, ਪਹਿਲਿਆਂ ਦੋ ਪਉੜੀਆਂ ਅਤੇ ਆਖਰੀ ਪਉੜੀ ਦਾ ਮੂਲ ਚਿੰਤਨ ਸ੍ਰੋਤ ਕਦਾਚਿਤ ਇਕੋ ਪ੍ਰਤੀਤ ਨਹੀਂ ਹੁੰਦਾ। ਆਖਰੀ ਪਉੜੀ ਦੇ ਮੱਧੇ ਨਜ਼ਰ ਪਹਲਿਆਂ ਦੋ ਪਉੜੀਆਂ ਆਪਣੇ ਸੱਵਤੰਤਰ ਭਾਵ ਅਰਥਾਂ ਕਾਰਣ ਬਾਕੀ ਵਾਰ ਨਾਲ ਆਪਣੇ ਸਬੰਧ ਪ੍ਰਤੀ ਪ੍ਰੋਢਤਾ ਨਹੀਂ ਬਲਕਿ ਵੱਡਾ ਸ਼ੰਕਾ ਖੜਾ ਕਰਦੀਆਂ ਹਨ।ਪ੍ਰਤੀਤ ਹੁੰਦਾ ਹੈ ਕਿ ਮੂਲ ਰੂਪ ਵਿਚ ਪਹਿਲਿਆਂ ਦੋ ਪਉੜੀਆਂ ਇਕ (ਵਿਸ਼ੇਸ਼ ਰੂਪ ਵਿਚ ਪਹਿਲੀ ) ਸਵਤੰਤਰ ਹੋਂਦ ਰੱਖਦਿਆਂ ਸਿੱਖਾਂ ਵਿਚ' ਪ੍ਰਚਲਤ ਸਨ ਜਿਨਾਂ ਦਾ ਦੁਰਗਾ ਉਸਤਤ ਨਾਲ ਕੋਈ ਸਬੰਧ ਨਹੀਂ ਸੀ।ਲੇਕਿਨ ਗੁਰੂ ਨੂੰ ਦੁਰਗਾ ਪੁਜਾਰੀ ਦਰਸਾਉਂਣ ਲਈ ਪ੍ਰਚਲਤ ਪਉੜੀ ਦਾ ਆਸਰਾ ਲਿਆ ਗਿਆ ਜਿਸ ਵਿਚ ਵਰਤਿਆ ਭਗੁaਤੀ ਸ਼ਬਦ ਵਧੇਰੇ ਸਹਾਯਕ ਸਾਬਤ ਹੋਇਆ ਕਿਉਂਕਿ ਉਹ ਦੁਰਗਾ ਸ਼ਬਦ ਦਾ ਪਾ੍ਰਯਵਾਚੀ ਸ਼ਬਦ ਕਰਕੇ ਵੀ ਪ੍ਰਚਲਤ ਸੀ।
ਪੁਰੀ ਵਾਰ ਨੂੰ ਗੁਰੂ ਰਚਿਤ ਕਹਿਣ ਵਾਲੇ ਇਕ ਸੱਜਣ ਨੇ ਤਰਕ ਦਿੱਤਾ ਕਿ ਪਹਿਲਿਆਂ ਦੋ ਪਉੜੀਆਂ ਵਿਚ ਗੁਰੂ ਨੇ ਸਿਧਾਂਤ ਦਿੱਤਾ ਹੈ ਅਤੇ ਬਾਕੀ ੫੩ ਪਉੜੀਆਂ ਵਿਚ ਯੁੱਧ ਕਥਾ ਦਾ ਵ੍ਰਿਤਾਂਤ। ਇਸ ਤੇ ਦਾਸ ਨੇ ਉਨਾਂ੍ਹ ਨੂੰ ਆਖਰੀ ਪਉੜੀ ਵਿਚ ਦਰਸਾਈ ਗੁਰਮਤਿ ਦੇ ਉਲਟ ਮਨਮਤਿ ਨੂੰ ਸਪਸ਼ਟ ਕੀਤਾ ਤਾਂ ਉਹ ਕਹਿਣ ਲਗੇ ਕਿ ਹੋ ਸਕਦਾ ਹੈ ਇਹ ਆਖਰੀ ਪਉੜੀ ਕਿਸੇ ਨੇ ਫ਼ਾਲਤੂ ਪਾ ਦਿੱਤੀ ਹੋਵੇ।ਇਸ ਤੇ ਦਾਸ ਨੇ ਬੇਨਤੀ ਕੀਤੀ ਕਿ ਅਗਰ ਆਪ ਜੀ ਦਾ ਇਹੀ ਵਿਚਾਰ ਹੈ ਤਾਂ ਇਸ ਤੇ ਵਿਚਾਰ ਕਰੋ ਕਿ ਗੁਰੂ ਨਾਲ, ਗੁਰੂ ਕਥਨੀ ਕਰਕੇ ਜੋੜੀਆਂ ਗਈਆਂ ਫ਼ਾਲਤੂ ਚੀਜ਼ਾ ਦੀ ਪਛਾਂਣ ਜ਼ਰੂਰੀ ਹੈ। ਉਨਾਂ੍ਹ ਇਸ ਦੇ ਤਰੀਕੇ ਬਾਰੇ ਦਾਸ ਦਾ ਵਿਚਾਰ ਪੁੱਛਿਆ ਤਾਂ ਦਾਸ ਨੇ ਆਪਣੀ ਸਮਝ ਅਨੁਸਾਰ ਕਿਹਾ ਕਿ ਇਸ ਦਾ ਤਰੀਕਾ ਇਹ ਹੈ ਕਿ ਠੀਕ ਨੂੰ ਠੀਕ ਅਤੇ ਗਲਤ ਨੂੰ ਗਲਤ ਪਛਾਣਿਆਂ ਜਾਏ ਨਾ ਕਿ ਬਿਨਾ ਪੜਚੋਲ , ਸਮੁੱਚੇ ਤੌਰ ਤੇ, ਸਹੀ ਨੂੰ ਵੀ ਗਲਤ ਅਤੇ ਗਲਤ ਨੂੰ ਵੀ ਸਹੀ ਕਰਾਰ ਦਿੱਤਾ ਜਾਏ!ਖ਼ੈਰ ਅੱਗੇ ਤੁਰੀਏ।
ਪਹਿਲੀ ਗਲ ਤਾਂ ਇਹ, ਜਿਵੇਂ ਕਿ ਵਿਚਾਰ ਆਏ ਹਾਂ, ਇਸ ਵਾਰ ਦਾ ਮੂਲ ਸਿਰਲੇਖ 'ਅਬ ਵਾਰ ਦੁਰਗਾ ਕੀ ਲਿਖਯਤੇ' ਸੀ ਜਿਸ ਲਈ ਬਾਦ ਵਿਚ- ਵਾਰ ਸ਼੍ਰੀ ਭਗਉਤੀ ਜੀ ਕੀ; ਚੰਡੀ ਦੀ ਵਾਰ ਪ੍ਰਚਲਤ ਕੀਤਾ ਗਿਆ। ਇਸ ਤੋਂ ਇਹ ਸੰਭਾਵਨਾ ਉਚੇਚੀ ਵਿਚਾਰ ਮੰਗਦੀ ਹੈ ਕਿ ਕਿਸੇ ਲਿਖੀ ਹੋਈ ਦੁਰਗਾ ਦੀ ਵਾਰ ਵਿਚ ਪਹਲਿਆਂ ਦੋ ਪਉੜੀਆਂ ਸ਼ੂਮਾਰ ਕੀਤੀਆਂ ਗਈਆਂ ਅਤੇ ਪਹਿਲੀ ਪਉੜੀ ਦੇ ਆਰੰਭ ਵਿਚ ਵਰਤੇ ਗਏ ਸ਼ਬਦ ਭਗਉਤੀ ਦਾ ਇਸਤੇਮਾਲ, ਵਾਰ ਦੇ ਮੂਲ ਸਿਰਲੇਖ 'ਅਬ ਵਾਰ ਦੁਰਗਾ ਕੀ ਲਿਖਯਤੇ' ਨੂੰ, ਵਾਰ ਸ਼੍ਰੀ ਭਗਉਤੀ ਜੀ ਕੀ; ਚੰਡੀ ਦੀ ਵਾਰ ਕਰਕੇ ਪ੍ਰਚਲਤ ਕਰਨ ਲਈ ਕੀਤਾ।ਯਾਨੀ ਕਿ ਵਾਰ ਦੀ ਪਹਿਲੀ ਪੌੜੀ ਵਿਚ ਭਗਉਤੀ ਸ਼ਬਦ ਦੀ ਵਰਤੋਂ ਨੂੰ ਦੁਰਗਾ ਸ਼ਬਦ ਦੀ ਜਗਾ੍ਹ ਫਿਟ ਕੀਤਾ ਗਿਆ।ਜੇਕਰ ਕਾਲਾਂਤਰ ਘੜੇ ਇਸ ਮਿਲ ਗੋਭੇ ਨੂੰ ਪਲਟਿਆ ਜਾਏ ਤਾਂ ਮੂਲ ਸਥਿਤੀ ਇੰਝ ਵੀ ਬਣਦੀ ਨਜ਼ਰ ਆਉਂਦੀ ਹੈ:-
1a> ਸਤਿਗੁਰ ਪ੍ਰਸਾਦਿ
ਸ਼੍ਰੀ ਭਗਉਤੀ ਜੀ ਸਾਹਾਈ
ਪਾਤਿਸ਼ਾਹੀ ੧੦
ਪ੍ਰਥਮਿ .............. ਸਭ ਥਾਂਈ ਹੋਏ ਸਹਾਇ ।੧।
ਖੰਡਾ ਪ੍ਰਖਮੈ ਸਾਜਿਕੈ ਜਿਨ ਸਭ ਸੈਸਾਰ ਉਪਾਇਆ।
ਬ੍ਰਹਮਾ ਬਿਸਨੁ ਮਹੇਸ ਬਿਨੁ ਥੰਮਾ ਗਗਨ ਰਹਾਇਆ।
ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦੁ ਰਚਾਇਆ।
ਤੈ ਹੀ ਦੁਰਗਾ ਸਾਜਿਕੈ ਦੈਤਾ ਦਾ ਨਾਸ ਕਰਾਇਆ।
ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ।
ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕਿੜ ਗਿਰਾਇਆ।
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ।
ਕਿਨੇ ਤੇਰਾ ਅੰਤ ਨਾ ਪਾਇਆ।੨।
ਪਾਤਿਸ਼ਾਹੀ ੧੦
ਪ੍ਰਥਮਿ .............. ਸਭ ਥਾਂਈ ਹੋਏ ਸਹਾਇ ।੧।
ਖੰਡਾ ਪ੍ਰਖਮੈ ਸਾਜਿਕੈ ਜਿਨ ਸਭ ਸੈਸਾਰ ਉਪਾਇਆ।
ਬ੍ਰਹਮਾ ਬਿਸਨੁ ਮਹੇਸ ਬਿਨੁ ਥੰਮਾ ਗਗਨ ਰਹਾਇਆ।
ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦੁ ਰਚਾਇਆ।
ਤੈ ਹੀ ਦੁਰਗਾ ਸਾਜਿਕੈ ਦੈਤਾ ਦਾ ਨਾਸ ਕਰਾਇਆ।
ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ।
ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕਿੜ ਗਿਰਾਇਆ।
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ।
ਕਿਨੇ ਤੇਰਾ ਅੰਤ ਨਾ ਪਾਇਆ।੨।
ਕਿਸੇ ਥਾਂ ਵੱਡੀ ਪੱਧਰ ਦਾ ਭੁਲੇਖਾ ਪਾਉਂਣ ਲਈ ਕਿਸੇ ਮੂਲ ਗਲ ਦਾ ਹੋਣਾ ਲਾਜ਼ਮੀ ਹੁੰਦਾ ਹੈ।ਗੁਰੂ ਗੋਬਿੰਦ ਸਿੰਘ ਜੀ ਦੇ ਬਾਦ ਬੱਚੇ ਸਾਰੇ ਸਮਕਾਲੀ ਇਨਾਂ੍ਹ ਭੁੱਲੇਖਾ ਨਹੀਂ ਸੀ ਖਾ ਸਕਦੇ ਕਿ 'ਕੁੱਝ ਵੀ ਨਾ ਹੋਣ ਦੀ ਸਥਿਤੀ' ਵਿਚ 'ਉਹ ਬਹੁਤ ਕੁੱਝ ਹੋਣ ਦੀ ਗਲ' ਰਾਤੋ-ਰਾਤ ਆਪਣੇ ਗਲ ਪਾ ਲੇਂਦੇ ਜਾਂ ਉਨਾਂ੍ਹ ਦੇ ਗਲ ਪਾ ਦਿੱਤੀ ਜਾਂਦੀ।ਜੇਕਰ ਦਸ਼ਮੇਸ਼ ਜੀ ਵਲੋਂ ਲਿਖੇ ਅਤੇ ਸਿੱਖਾਂ ਵਲੋਂ ਵਰਤੇ ਜਾਂਦੇ ਕੁੱਝ ਵਿਚਾਰ ਬਾਦ ਵਿਚ ਕਿਸੇ ਨੇ ਇੱਕ ਗ੍ਰੰਥ ਵਿਚ ਸ਼ੂਮਾਰ ਕਰ ਲਏ ਤਾਂ ਉਹ ਵਿਚਾਰ ਉਸ ਗ੍ਰੰਥ ਦੇ ਨਹੀਂ ਕਹਿ ਜਾ ਸਕਦੇ। ਇਸ ਲਈ ਪਹਿਲਾਂ ਤੋਂ ਹੀ ਸਵਤੰਤਰ ਹੋਂਦ ਰੱਖਦੀ ਰਚਨਾ ਨੂੰ ਬਾਦ ਵਿਚ ਰਚੇ ਗਏ ਗ੍ਰੰਥ ਦੀ ਰਚਨਾ ਕਹਿ ਕੇ ਰੱਧ ਕਰਨ ਤੋਂ ਪਹਿਲਾਂ ਪੜਚੋਲ ਜ਼ਰੂਰੀ ਹੈ।ਇੰਝ ਹੀ ਕੁੱਝ ਸਵਤੰਤਰ ਰਚਨਾਵਾਂ ਦੇ ਸਿਰ ਤੇ ਪੁਰੇ ਗ੍ਰੰਥ ਨੂੰ ਗੁਰੂ ਕ੍ਰਿਤ ਕਹਿਣਾ ਉਚਿੱਤ ਨਹੀਂ।
ਖ਼ੈਰ ਇਤਹਾਸਕ ਹਵਾਲਿਆਂ ਵਿਚ ਆਉਂਦਾ ਹੈ ਕਿ ਸਿੱਖਾਂ ਦੇ ਅੰਦਰ ਗੁਰੂ ਕਾਲ ਵੇਲੇ ਵੀ ਕੁੱਝ ਐਸੀਆਂ ਲਿਖਤਾਂ ਦਾ ਪ੍ਰਚਲਨ ਸੀ ਜੋ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦਿਆਂ ਸਨ।ਇਹ ਲਿਖਤਾਂ (ਕੋਈ ਵੀ ਹੋਵੇ) ਬਾਣੀ ਦਾ ਦਰਜਾ ਨਹੀਂ ਸੀ ਰੱਖਦਿਆਂ ਪਰ ਇਨਾਂ ਦਾ ਮੁੱਲਾਂਕਨ ਕੇਵਲ ਬਾਣੀ ਅਨੁਸਾਰੀ ਹੋਂਣ ਕਰਕੇ ਕੀਤਾ ਜਾਂਦਾ ਸੀ ਅਤੇ ਐਸਾ ਕੇਵਲ ਗੁਰੂਘਰ ਦੀ ਸਵਕ੍ਰਿਤੀ ਦੇ ਮਾਰਫ਼ਤ ਹੀ ਹੁੰਦਾ ਸੀ।ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਜੀ ਦਿਆਂ ਲਿਖਤਾਂ ਇਸ ਦੀ ਮਿਸਾਲ ਹਨ।
ਇਤਹਾਸ ਵਿਚ ਇਹ ਵੀ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਉਪਰੰਤ ਬੱਚੇ ਉੱਗੇ ਸਮਕਾਲੀਆਂ ਦਰਮਿਆਨ ਕੁੱਝ ਲਿਖਤਾਂ ਨੂੰ ਲੇ ਕੇ ਵਿਵਾਦ ਹੋਇਆ ਸੀ।ਬੰਦੇ ਵੀ ਉਹ ਜਿਨਾਂ੍ਹ ਨੂੰ ਇਸ ਅਤਿਅੰਤ ਗੋਪਨੀਯ (ਠੋਪ ਸ਼eਚਰeਟ) ਮਿਸ਼ਨ ਦੀ ਜਾਣਕਾਰੀ ਵੀ ਸੀ ਕਿ ਮੱਸਾ ਰੰਗੜ ਦਾ ਸਿਰ ਕਲਮ ਕਰਨ ਲਈ ਗੁਰਸਿੱਖਾਂ ਨੇ ਚਾਲੇ ਪਾਏ ਹਨ! ਪ੍ਰਸੰਗ ਅਨੁਸਾਰ, ਇਸ ਵਿਵਾਦ ਦਾ 'ਮੂਲ ਕਾਰਣ' ਇਹ ਪ੍ਰਸ਼ਨ ਸੀ ਕਿ ਵੱਖੋ-ਵੱਖ ਲਿਖਤਾਂ ਨੂੰ ਇਕੋ ਥਾਂ ਜੁੜੀਆ ਰਹਿਣ ਦਿੱਤਾ ਜਾਏ ਜਾ ਨਹੀਂ?
ਉਸ ਵਿਵਾਦ ਦਾ ਮੂਲ ਕਾਰਣ ਇਹ ਸਵਾਲ ਨਹੀਂ ਸੀ ਕਿ ਕੀ ਦਸਵੇਂ ਪਾਤਿਸ਼ਾਹ ਨੇ ਕੁੱਝ ਲਿਖਿਆ ਸੀ ਜਾਂ ਨਹੀਂ? ਐਸੇ ਵਿਵਾਦ ਦੇ ਨਾ ਹੋਣ ਦਾ ਸ਼ਾਯਦ ਇਹ ਕਾਰਣ ਸੀ ਕਿ ਉਹ ਸਮਕਾਲੀ, ਗੁਰੂ ਗੋਬਿੰਦ ਸਿੰਘ ਜੀ ਵਲੋਂ ਬਾਣੀ ਅਨੁਸਾਰੀ ਲਿਖਿਆਂ-ਲਿਖਵਾਈਆਂ ਕੁੱਝ ਲਿਖਤਾਂ ਦੀ ਵਰਤਣ ਤੋਂ ਜਾਂਣੂ ਸਨ ਪਰ ਸਾ੍ਹਮਣੇ ਆਇਆਂ ਫ਼ਾਲਤੂ ਅਤੇ ਵਿਚਿੱਤਰ ਪ੍ਰਕਾਰ ਦਿਆਂ ਲਿਖਤਾਂ ਤੋਂ ਵਾਕਫ਼ ਨਹੀਂ ਸਨ ਜੋ ਵਿਵਾਦ ਦਾ ਕਾਰਣ ਬਣਿਆਂ।ਸਾਰੇ ਹੀ ਹਰ ਗਲ ਤੋਂ ਇੰਨੇ ਅਣਜਾਣ ਹੁੰਦੇ ਤਾਂ ਵਿਵਾਦ ਹੀ ਕਿaੁਂ ਹੁੰਦਾ? ਇਨਾਂ੍ਹ ਨੁੱਕਤਿਆਂ ਤੇ ਵਿਚਾਰ ਦੀ ਲੋੜ ਹੈ।
ਸੰਭਾਵਨਾ ਇਹੀ ਲਗਦੀ ਹੈ ਕਿ ਇਸ ਬਾਰੇ ਵਿਵਾਦ ਗ੍ਰਸਤ ਸਮਕਾਲੀਆਂ ਵਿਚੋਂ, ਲਿਖਤਾਂ ਨੂੰ ਇਕ ਥਾਂ ਇੱਕਠੇ ਕਰਨ ਦੇ ਵਿਰੌਧੀ ਧੜੇ ਨੂੰ ਇਨਾਂ੍ਹ ਤਾਂ ਪਤਾ ਸੀ ਕਿ ਦਸ਼ਮੇਸ਼ ਗੁਰੂ ਵਲੋਂ ਕੁੱਝ ਲਿਖਤਾਂ ਸਨ ਪਰ ਕਈ ਲਿਖਤਾਂ ਬਾਰੇ ਵਿਸ਼ਵਾਸ ਸੀ ਕਿ ਉਹ ਔਪਰਿਆਂ ਅਤੇ ਵਿਚਿੱਤਰ ਪ੍ਰਕਾਰ ਦਿਆਂ ਲਿਖਤਾਂ ਸਨ ਅਤੇ ਬਾਣੀ ਅਨੁਸਾਰੀ ਨਹੀਂ ਸਨ ਜਿਨਾਂ੍ਹ ਨੂੰ ਇੱਕ ਜਿਲਦ ਵਿਚ ਬੰਨਣ ਤੇ ਇਤਰਾਜ਼ ਸੀ।ਇਹ ਧੜਾ ਵਧੇਰੇ ਸੁਚੇਤ ਸੀ ਜਿਸ ਦੇ ਮਤ ਦੀ (ਲਿਖਤਾਂ ਇੱਕਠੀਆਂ ਨਾ ਰੱਖਿਆਂ ਜਾਣ) ਕਹੀ ਜਾਂਦੀ ਇਕ 'ਟਾਸ' ਵਰਗੀ ਪ੍ਰਕ੍ਰਿਆ ਕਾਰਣ ਹਾਰ ਹੋ ਗਈ ਅਤੇ ਵੱਖੋ-ਵੱਖ ਲਿਖਤਾਂ ਤੋਂ ਇਕ ਬੇਲੋੜੇ ਆਕਾਰ ਨੇ ਜਨਮ ਲਿਆ।
ਪੰਥਕ ਵਰਤੋਂ ਵਿਚ ਚਲ ਰਹਿਆਂ ਲਿਖਤਾਂ ਬਾਰੇ ਇਹ ਕਹਿਣ ਤੋਂ ਪਹਿਲਾ ਕਿ ਉਹ ਕਿਸੇ ਹੋਰ ਗ੍ਰੰਥ ਤੋਂ ਲਈ ਗਈ ਹੈ, ਇਸ ਸਵਾਲ ਦੀ ਪੜਚੋਲ ਜ਼ਰੂਰੀ ਹੈ ਕਿ ਜੇ ਕਰ ਉਨਾਂ੍ਹ ਦਾ ਚਲਨ ਸਿੱਖਾਂ ਵਿਚ (ਦਸ਼ਮ ਗ੍ਰੰਥ ਦੀ ਹੋਂਦ ਤੋਂ ਪਹਿਲਾਂ) ਗੁਰੂਕਾਲ ਤੋਂ ਹੀ ਪ੍ਰਵਾਣਤ ਸੀ ਤਾਂ ਉਨਾਂ੍ਹ ਲਿਖਤਾਂ ਦਾ ਮੂਲ ਸਰੋਤ ਦਸ਼ਮ ਗ੍ਰੰਥ ਨਹੀਂ ਸਵੀਕਰ ਕੀਤਾ ਜਾ ਸਕਦਾ। ਬਲਕਿ ਹੋ ਸਕਦਾ ਹੈ ਮੂਲ਼ ਰੂਪ ਵਿੱਚ ਪਰਵਾਣਤ ਕੁੱਝ ਲਿਖਤਾਂ ਨੂੰ ਉਸ ਗ੍ਰੰਥ ਵਿਚ ਪਾ ਲਿਆ ਗਿਆ ਸੀ।ਇਸ ਰੂਪ ਵਿਚ ਉਹ ਰਚਨਾਵਾਂ ਸਾਡਾ ਸਾਹਿਤ ਹੈ ਨਾ ਕਿ ਬਾਦ ਵਿਚ ਘੱੜੀ ਗਈ ਕਿਸੇ ਰਚਨਾ ਦਾ।ਇਸ ਲੇਖ ਵਿਚ ਦਾਸ ਵਲੋਂ ਵਰਤੇ ਗੁਰਬਾਣੀ ਦੇ ਹਵਾਲੇ ਇਸ ਵੇਲੇ ਇਸ ਲੇਖ ਦਾ ਹਿੱਸਾ ਜ਼ਰੂਰ ਹਨ ਪਰ ਦਾਸ ਦਾ ਲੇਖ ਉਨਾਂ੍ਹ ਹਵਾਲਿਆਂ ਦਾ ਮੂਲ ਸਰੋਤ ਨਹੀਂ ਕਿਹਾ ਜਾ ਸਕਦਾ ਨਾ ਅੱਜ ਅਤੇ ਨਾ ਹੀ ੫੦੦-੧੦੦੦ ਸਾਲ ਬਾਦ।
ਵਿਚਾਰਿਆਂ ਗਲਾਂ ਬਾਬਤ, ਸਾਂਝੇ ਤੌਰ ਤੇ, ਕਿਸੇ 'ਨਵੇਂ ਨਿਰਨਾਤਮਕ ਸਿੱਟੇ' ਤੇ ਪਹੁੰਚਣ ਤੋਂ ਪਹਿਲਾਂ ਵਿਚਾਰਾਂ ਦੀ ਸਾਂਝ ਅਤੇ ਪੜਚੋਲ ਜ਼ਰੂਰੀ ਹੈ।
ਕਿਸੇ ਭੁੱਲ ਚੂਕ ਲਈ ਛਿੱਮਾ ਦਾ ਜਾਚਕ
ਹਰਦੇਵ ਸਿੰਘ , ਜੰੰਮੂ
No comments:
Post a Comment